ਭਾਗ 23 ਉਮਰ ਦੇ ਵਧਣ ਨਾਲ ਬੰਦੇ ਦਾ ਸੁਭਾਅ ਚਿੜਚਿੜਾ ਬਣਦਾ ਜਾਂਦਾ ਹੈ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜਦੋਂ ਬੰਦਾ ਜਵਾਨ ਹੁੰਦਾ ਹੈ। ਬਿਮਾਰ ਹੋਵੇ ਗੌਲ਼ਦਾ ਨਹੀਂ ਹੈ। ਬੰਦਾ ਆਪਦੀ ਸਹਿਤ ਦੀ ਪ੍ਰਵਾਹ ਨਹੀਂ ਕਰਦਾ। ਖਾਣ-ਪੀਣ ਦੀ ਪ੍ਰਵਾਹ ਨਹੀਂ ਹੁੰਦੀ। ਬੁਢਾਪੇ ਵੱਲ ਜਾਣ ਨਾਲ ਕੰਮ ਸਾਹਮਣੇ ਪਏ ਵੀ ਹੋਣ। ਬਹੁਤੇ ਲੋਕ ਕੋਈ ਕੰਮ ਨਹੀਂ ਕਰਨਾ ਚਾਹੁੰਦੇ। ਸ਼ਇਦ ਕੰਮ ਕਰ-ਕਰ ਥੱਕ ਗਏ ਹੁੰਦੇ ਹਨ। ਉਨ੍ਹਾਂ ਨੂੰ ਇਹੀ ਫ਼ਿਕਰ ਲੱਗਾ ਰਹਿੰਦਾ ਹੈ। ਕਿਤੇ ਕੋਈ ਬਿਮਾਰੀ ਨਾਂ ਲੱਗ ਜਾਵੇ। ਕਈ ਤਾਂ ਬੁਢਾਪੇ ਵਿੱਚ ਮਾਲਸ਼ਾਂ ਵੀ ਕਰਦੇ ਦੇਖੇ ਹਨ। ਉਹ ਡਾਕਟਰਾਂ ਤੋਂ ਚੈੱਕਅਪ ਕਰਾਉਂਦੇ ਫਿਰਦੇ ਹਨ। ਨੌਜਵਾਨਾਂ ਨੂੰ ਵੀ ਸਾਲ ਵਿੱਚ ਇੱਕ ਬਾਰ ਡਾਕਟਰੀ ਚੈੱਕਅਪ ਕਰਾਉਣ ਵਿੱਚ ਕੋਈ ਹਰਜ ਨਹੀਂ ਹੈ। ਬਿਮਾਰੀ ਕਿਹੜਾ ਪੁੱਛ ਕੇ ਆਉਂਦੀ ਹੈ? ਵਿਹਲੇ ਬੰਦੇ ਨੂੰ ਆਪਣੇ ਵਿੱਚ ਬਿਮਾਰੀਆਂ ਦਿਸਦੀਆਂ ਹਨ। ਫਿਰ ਵੀ ਉਹੀ ਚੀਜ਼ਾਂ ਖਾਂਦਾ ਹੈ। ਜੋ ਨਹੀਂ ਖਾਣੀਆਂ ਚਾਹੀਦੀਆਂ। ਜਿਸ ਨੂੰ ਖਾਣ ਤੋਂ ਡਾਕਟਰ ਬੰਦ ਕਰਦੇ ਹਨ। ਉਮਰ ਦੇ ਵਧਣ ਨਾਲ ਬੰਦੇ ਦਾ ਸੁਭਾਅ ਚਿੜਚਿੜਾ ਬਣਦਾ ਜਾਂਦਾ ਹੈ। ਬੱਚੇ ਵਾਂਗ ਬੰਦਾ ਰੋਊ-ਰੋਊ ਕਰੀ ਜਾਂਦਾ ਹੈ। ਪੁਰਾਣੀਆਂ ਬੀਤੀਆਂ ਕਹਾਣੀਆਂ ਸੁਣਾਈ ਜਾਂਦਾ ਹੈ। ਵਿਹਲੇ ਬਜ਼ੁਰਗ ਬੰਦੇ ਨੂੰ ਦੂਜੇ ਵਿੱਚ ਨੁਕਸ ਦਿਸਦੇ ਹਨ। ਜੇ ਅਸੀਂ ਕਿਸੇ ਵੱਲ ਲਗਾਤਾਰ ਦੇਖੀ ਜਾਈਏ। ਜਾਂ ਕਿਸੇ ਦਾ ਕੰਮ ਕੀਤਾ ਹੋਇਆ ਦੇਖਣ ਲੱਗੀਏ। ਨੁਕਸ ਕੱਢਣੇ ਬਹੁਤ ਸੌਖੇ ਹਨ। ਕੰਮ ਨੂੰ ਕਰਨਾ ਬਹੁਤ ਔਖਾ ਹੈ। ਪਤਾ ਉਦੋਂ ਲੱਗਦਾ ਹੈ। ਜਦੋਂ ਕੰਮ ਕਰਨਾ ਪਵੇ। ਜਿਆਦਾਤਰ ਬੁੱਢੇ ਹੋ ਕੇ ਲੋਕ ਟੋਕਾ-ਟਾਕੀ ਕਰਦੇ ਰਹਿੰਦੇ ਹਨ। ਨੌਜਵਾਨਾਂ ‘ਤੇ ਉਨ੍ਹਾ ਦੇ ਕੰਮਾਂ ਦਾ ਵਿਸ਼ਵਾਸ਼ ਨਹੀਂ ਕਰਦੇ। ਇਸੇ ਲਈ ਬਹੁਤੇ ਬੁੱਢਿਆਂ ਦੀ ਨੌਜਵਾਨਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ। ਨੁਕਸ ਕੱਢਣ ਦੇ ਵੀ ਬਹੁਤ ਤਰੀਕੇ ਹਨ। ਅਗਰ ਪਿਆਰ ਨਾਲ ਦੱਸਿਆ ਜਾਵੇ, “ ਮੈਂ ਇਸ ਕੰਮ ਨੂੰ ਇਸ ਤਰਾਂ ਕਰ ਸਕਦਾ ਹਾਂ। “” ਇੱਕ ਤਾਂ ਅਗਲੇ ਦਾ ਕੰਮ ਹੋ ਜਾਵੇਗਾ। ਉਸ ਨੂੰ ਇਹ ਨਹੀਂ ਲੱਗੇਗਾ। ਮੈਨੂੰ ਹੁਕਮ ਦਿੱਤਾ ਜਾ ਰਿਹਾ ਹੈ। ਜੇ ਉਸ ਨੂੰ ਵਿਚੋਂ ਚੰਗੀ ਗੱਲ ਦਿਸੀ। ਅੱਗੇ ਨੂੰ ਉਹ ਉਵੇਂ ਕੰਮ ਕਰੇਗਾ।

ਪੁਰਾਣੇ ਲੋਕਾਂ ਦਾ ਕੰਮ ਕਰਨ ਦਾ ਢੰਗ ਹੋਰ ਸੀ। ਉਹ ਤਾਂ ਵੇਸਣ ਦੇ ਦੇਸੀ ਘਿਉ ਦੇ ਸਵੇਰੇ ਪਰੌਂਠੇ ਭਾਲਦੇ ਹਨ। ਪਰ ਨਵੀਂ ਪਨੀਰੀ ਦੇ ਨੌਜਵਾਨ ਕੁੜੀਆਂ ਮੁੰਡੇ ਟੋਸਟਰ ਵਿੱਚ ਬਿਰਡ ਪਾਉਂਦੇ ਹਨ। ਟੋਸਟ ਤਿਆਰ ਹੁੰਦੇ ਹਨ। ਚਾਹੇ ਬਟਰ ਜਾਂ ਕੋਈ ਮਿੱਠੇ ਫਰੂਟ ਦਾ ਜੈਮ ਲਾ ਲੈਂਦੇ ਹਨ। ਇਸੇ ਤਰਾਂ ਸਬਜ਼ੀਆਂ ਰੋਟੀਆਂ ਬਣਾਉਣ ਲਈ ਘੰਟਾ ਖ਼ਰਾਬ ਕਰਨ ਦੀ ਥਾਂ ਬਿਰਡ ਦੇ ਬੰਨ੍ਹ ਵਿੱਚ ਟਮਾਟਰ, ਖੀਰਾ, ਹਰੇ ਪੱਤੇ ਪਾਉਂਦੇ ਹਨ। ਨੁਡਲ ਵਿੱਚ ਪਾਣੀ ਪਾ ਕੇ, ਉਬਲਾ ਦੇ ਕੇ ਖਾ ਲੈਂਦੇ ਹਨ। ਪੀਜ਼ਾ ਆਡਰ ਕਰ ਦਿੰਦੇ ਹਨ। ਜੋ ਸਾਰਾ ਮਿੰਟਾਂ ਦਾ ਹੀ ਕੰਮ ਹੈ। ਬਰਗਰ ਪੀਜ਼ਾ ਖਾਣ ਵਾਲੇ ਦਾ ਰੋਟੀਆਂ ਖਾਣ ਵਾਲੇ ਨਾਲ ਕੀ ਮੁਕਾਬਲਾ ਹੈ? ਰੋਟੀਆਂ ਸਬਜੀ, ਦਾਲ ਖਾਣ ਵਾਲੇ ਸਾਰੀ ਦਿਹਾੜੀ ਚੂਲੇ ਦੇ ਦੁਆਲੇ ਹੀ ਹੋਏ ਰਹਿੰਦੇ ਹਨ। ਰਸੋਈ ਦਾ ਸਮਾਂ ਬਚਾ ਕੇ, ਨੌਜਵਾਨ ਕੁੜੀਆਂ-ਮੁੰਡੇ ਤਾਂਹੀਂ ਤਾਂ ਨੌਕਰੀਆਂ ਕਰੀ ਜਾਂਦੇ ਹਨ। ਬਾਹਰ ਅੰਦਰ ਘੁੰਮਦੇ ਹਨ। ਆਪਣਾ ਜੀਵਨ ਫਿਰ ਤੁਰ ਕੇ ਅੰਨਦ ਹੋ ਕੇ ਭੋਗਦੇ ਹਨ। ਉਨ੍ਹਾਂ ਨੂੰ ਪੈਸੇ ਜੋੜਨ ਦੀ ਕੋਈ ਚਿੰਤਾ ਨਹੀਂ ਹੈ। ਜੋ ਰਸੋਈ ਵਿੱਚ ਹੀ ਔਰਤਾਂ ਘੁੱਸੀਆਂ ਰਹਿੰਦੀਆਂ ਹਨ। ਨੌਕਰੀਆਂ ਵੀ ਕਰਦੀਆਂ ਹਨ। ਉਹ ਬਹੁਤ ਥੱਕੀਆਂ ਹੋਈਆਂ ਤੇ ਉਦਾਸ ਰਹਿੰਦੀਆਂ ਹਨ। ਘਰ ਦੇ ਕੰਮਾਂ ਵਿੱਚ ਹੀ ਘਿਰੀਆਂ ਰਹਿੰਦੀਆਂ ਹਨ।

ਬੁੱਢਿਆਂ ਤੇ ਨੌਜਵਾਨਾਂ ਦੀ ਆਪਸ ਵਿੱਚ ਨਹੀਂ ਨਿਭਦੀ। ਨੌਜਵਾਨ ਬਹਿਸ ਦੇ ਚੱਕਰ ਵਿੱਚ ਨਹੀਂ ਪੈਂਦੇ। ਗੱਲ ਸੁਣ ਕੇ ਵੀ ਅੱਣ ਸੁਣੀ ਕਰ ਦਿੰਦੇ ਹਨ। ਸਬ ਕੁੱਝ ਪਤਾ ਹੁੰਦੇ ਵੀ ਭੋਲੇ, ਅਣਜਾਣ ਬਣੇ ਰਹਿੰਦੇ ਹਨ। ਉਹ ਆਪਣੇ ਕੰਮ ਤੱਕ ਮਤਲਬ ਰੱਖਦੇ ਹਨ। ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ। ਦੂਜਾ ਬੰਦਾ ਕੀ ਕਰਦਾ ਹੈ? ਕੋਈ ਕੀ ਖਾਂਦਾ ਹੈ? ਕੋਈ ਕਿਵੇਂ ਜਿਉਂਦਾ ਹੈ?  

ਬੁੱਢਿਆਂ ਨੂੰ ਨੌਜਵਾਨਾਂ ਕੁੜੀਆਂ-ਮੁੰਡਿਆਂ ਦਾ ਪਹਿਰਾਵਾ ਪਸੰਦ ਨਹੀਂ ਹੈ। ਨਾਨਾਂ-ਨਾਨੀ, ਦਾਦਾ-ਦਾਦੀ ਨੂੰ ਕੁੜੀਆਂ ਦਾ ਪਾਏ ਕੱਪੜੇ ਚੰਗੇ ਨਹੀਂ ਲੱਗਦੇ। ਮਾਪਿਆਂ ਨੂੰ ਵੀ ਪਸੰਦ ਨਹੀਂ ਹੈ। ਇੰਨਾ ਵਿੱਚੋਂ ਹੀ ਕਈ ਲੋਕ ਉਹੀ ਹਨ। ਜਿੰਨਾ ਨੂੰ ਦੂਜਿਆਂ ਦੀਆਂ ਧੀਆਂ-ਭੈਣਾਂ ਦੇ ਥੋੜੇ ਕੱਪੜੇ ਪਾਏ ਪਸੰਦ ਹਨ। ਉਹੀ ਲੋਕ ਦੂਜਿਆਂ ਦੀਆਂ  ਧੀਆਂ-ਭੈਣਾਂ ਵੱਲ ਲਲਚਾਈਆਂ ਅੱਖਾਂ ਨਾਲ ਦੇਖਦੇ ਹਨ। ਪਰ ਕਈ ਮਾਪੇਂ ਮਾਣ ਸਮਝਦੇ ਹਨ। ਜਦੋਂ ਧੀਆਂ-ਭੈਣਾਂ ਛੋਟੇ ਕੱਪੜੇ ਪਾ ਕੇ ਬਾਹਰ ਜਾਂਦੀਆਂ ਹਨ। ਉਨ੍ਹਾਂ ਦੀਆ ਖ਼ਾਨਦਾਨੀ ਔਰਤਾਂ ਹੀ ਛੋਟੇ, ਥੋੜੇ, ਘਟੀਆ ਕੱਪੜੇ ਪਹਿਨਦੀਆਂ ਹਨ।

ਉਮਰ ਵਧਣ ਨਾਲ ਯਾਦ ਸ਼ਕਤੀ ਘਟਦੀ ਜਾਂਦੀ ਹੈ। ਬੁੱਢਾ ਬੰਦਾ ਇੱਕੋ ਗੱਲ ਨੂੰ ਬਾਰ-ਬਾਰ ਕਰਦਾ ਹੈ। ਉਹੀ ਗੱਲ ਪੁੱਛੀ ਜਾਂਦਾ ਹੈ। ਉਸ ਕੋਲ ਗਿਣਵੀਆਂ, ਚੁਣਵੀਂਆਂ ਗੱਲਾਂ ਹੁੰਦੀਆਂ ਹਨ। ਇਸੇ ਲਈ ਉਹੀ ਦੁਹਰਾਈ ਜਾਂਦਾ ਹੈ। ਗੱਲ ਕਰਕੇ ਯਾਦ ਵੀ ਭੁੱਲ ਜਾਂਦਾ ਹੈ। ਕੀਹਦੇ ਨਾਲ ਕੀ ਗੱਲ ਕੀਤੀ ਹੈ? ਬੁੱਢਾ ਹੋ ਕੇ, ਬੰਦਾ ਡਰੂ ਬਹੁਤ ਹੋ ਜਾਂਦਾ ਹੈ। ਗੱਲ-ਗੱਲ ਉੱਤੇ ਦਹਿਲ ਜਾਂਦਾ ਹੈ। ਕਈ ਇਹ ਕਹਿੰਦੇ ਸੁਣੇ ਹਨ, “ ਜਦੋਂ ਕੋਈ ਊਚੀ ਬੋਲਦਾ ਹੈ। ਮੈਂ ਡਰ ਜਾਂਦਾ ਹਾਂ। ਦਿਲ ਘਟਣ ਲੱਗ ਜਾਂਦਾ ਹੈ। ਪਿਆਸ ਬਹੁਤ ਲੱਗਣ ਲੱਗ ਜਾਂਦੀ ਹੈ। ਬਾਥਰੂਮ ਬਾਰ-ਬਾਰ ਜਾਣਾਂ ਪੈਂਦਾ ਹੈ। ਜਾਹਰ ਹੈ ਕਿ ਇਸ ਤਰਾਂ ਦੇ ਬੰਦੇ ਨੇ ਬਹੁਤ ਉਤਰਾ-ਚੜ੍ਹਾ ਦੇਖੇ ਹਨ। ਕੁੱਝ ਇਹ ਗੱਲਾਂ ਵੀ ਹੋਣਗੀਆਂ। ਜਿੰਨਾ ਨੂੰ ਸੋਚਣ ਕੇ, ਡਰ ਲੱਗਦਾ ਹੋਵੇਗਾ। ਕਈ ਗੱਲਾਂ ਇਸ ਤਰਾਂ ਦੀਆਂ ਹੁੰਦੀਆਂ ਹਨ। ਜੋ ਕਿਸੇ ਨਾਲ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ। ਉਹ ਸੋਚ ਕੇ ਬੰਦਾ ਕੁੰਭ ਜਾਂਦਾ ਹੈ। ਪਰ ਕਿਸੇ ਨੂੰ ਦੱਸ ਨਹੀਂ ਸਕਦਾ। ਜਵਾਨੀ ਦੇ ਨਸ਼ੇ ਵਿੱਚ ਬਹੁਤ ਘਟਨਾਵਾਂ ਐਸੀਆਂ ਹਨ। ਜੋ ਲੋਕਾਂ ਤੋਂ ਬਚੀਆਂ ਰਹਿੰਦੀਆਂ। ਪਰ ਦਿਲ ਵਿੱਚ ਤੁਫ਼ਾਨ ਖੜ੍ਹਾ ਰੱਖਦੀਆਂ ਹਨ। ਤੁਫ਼ਾਨ ਹਮੇਸ਼ਾਂ ਤਬਾਹੀ ਮਚਾ ਕੇ ਜਾਂਦੇ ਹਨ। ਐਸਾ ਕੁੱਝ ਨਾ ਹੋਵੇ। ਆਪਣੇ-ਆਪ ਨੂੰ ਪੱਕੇ ਪੈਰੀ ਸੰਭਾਲ ਕੇ ਰੱਖਣਾ ਹੈ। ਦੂਜੇ ਦੀ ਪ੍ਰਵਾਹ ਨਹੀਂ ਕਰਨੀ। ਆਪਣਾ ਖਿਆਲ ਰੱਖਣਾ ਬਹੁਤ ਜਰੂਰੀ ਹੈ।

Comments

Popular Posts