ਭਾਗ 11 ਡਾਲਰ ਖੱਟਣ ਆਏ ਔਲਾਦ ਗੁਆ ਲਈ ਚੜ੍ਹਦੇ
ਸੂਰਜ ਨੂੰ ਸਲਾਮਾਂ ਹੁੰਦੀਆਂ
ਬਹੁਤੇ ਕੈਨੇਡਾ, ਅਮਰੀਕਾ ਤੇ ਬਾਹਰ ਆ ਕੇ ਵਸੇ ਪਰਦੇਸੀਆਂ ਦੀ ਡਾਲਰ ਇਕੱਠੇ ਕਰਨ
ਦੀ ਦੋੜ ਲੱਗੀ ਹੋਈ ਹੈ। ਦਿਨ ਰਾਤ ਕੰਮਾਂ ਕਰਦੇ ਹਨ। ਵੱਡੀਆਂ ਕਾਰਾਂ ਵੱਡੇ ਘਰ ਖ਼ਰੀਦ ਕੇ ਕਿਸ਼ਤਾਂ
ਮੋੜਨ ਤੇ ਜ਼ੋਰ ਲੱਗਾ ਹੈ। ਉਸ ਪਿੱਛੋਂ ਹੋਰ ਨਵੀਂ ਕਾਰ, ਹੋਰ ਵੱਡਾ
ਘਰ, ਸਬਰ ਫਿਰ ਵੀ ਨਹੀਂ ਹੈ। ਖਾਣ ਪੀਣ ਦੀ
ਵੀ ਸੁੱਧ ਨਹੀਂ ਹੈ। ਭੈਣ, ਭਰਾਂ, ਮਾਪਿਆਂ ਬੱਚਿਆਂ ਦੇ ਸਾਰੇ ਰਿਸ਼ਤੇ ਟੁੱਟ ਰਹੇ ਹਨ। ਕਈਆਂ ਦੇ ਪਰਿਵਾਰ ਬੱਚੇ
ਵਤਨਾਂ ਵਿੱਚ ਉਡੀਕ ਰਹੇ ਹਨ। ਬਾਹਰਲੇ ਦੇਸ਼ਾਂ ਵਿੱਚ ਮਾਪਿਆਂ ਕੋਲ ਬੱਚਿਆਂ ਲਈ ਸਮਾਂ ਨਹੀਂ ਹੈ।
ਬੱਚੇ ਦਾਦੀ, ਦਾਦੀ, ਨਾਨਾ, ਨਾਨੀ ਜਾਂ
ਪੈਸੇ ਦੇ ਕੇ ਬੱਚਿਆਂ ਦੀ ਦੇਖ ਭਾਲ ਕਰਨ ਵਾਲੇ ਕੋਲ ਰਹਿੰਦੇ ਹਨ। ਬੱਚੇ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਤੋਂ ਪਿਆਰੇ ਜ਼ਰੂਰ ਹੁੰਦੇ ਹਨ। ਪਰ
ਬਾਹਰਲੇ ਦੇਸ਼ਾਂ ਦੇ ਜ਼ਿਆਦਾ ਤਰ ਬੱਚੇ ਨਾਂ ਤਾਂ ਕਿਸੇ ਤੋਂ ਡਰਦੇ ਹਨ। ਨਾਂ ਹੀ ਇੱਜ਼ਤ ਕਰਦੇ ਹਨ। ਡਾਲਰ
ਖੱਟਣ ਆਏ ਔਲਾਦ ਗੁਆ ਲਈ ਹੈ। ਕਈ ਬੱਚੇ ਸਾਡੇ ਦੇਸ਼ ਵਿਚੋਂ ਜਵਾਨੀ ਦੇ ਸ਼ੁਰੂ ਹੋਣ ਵੇਲੇ 14, 15, 16 ਸਾਲ ਦੀ ਉਮਰ ਵਿੱਚ ਆਉਂਦੇ ਹਨ। ਬਹੁਤੇ ਪੈਰ ਜਮਾਉਣ
ਦੀ ਬਜਾਏ ਡਗਮਗਾ ਜਾਂਦੇ ਹਨ। ਇਸ ਉਮਰ ਵਿੱਚ ਬੱਚਿਆਂ ਨੂੰ ਝਿੜਕ ਵੀ ਨਹੀਂ ਸਕਦੇ। ਇਨ੍ਹਾਂ ਦੇ
ਖ਼ਰਚੇ ਵੀ ਬਹੁਤ ਹਨ। ਕਈ ਨਸ਼ੇ ਕਰਦੇ ਹਨ। ਜੇ ਘਰੋਂ ਪੈਸੇ ਪੂਰੇ ਨਹੀਂ ਮਿਲਦੇ ਤਾਂ ਆਪ ਨਸ਼ੇ ਵੇਚਣ
ਲੱਗ ਜਾਂਦੇ ਹਨ। ਮਿੰਟਾਂ ਵਿੱਚ ਕਮਾਈਂ ਹੋ ਜਾਂਦੀ ਹੈ।
ਬਾਹਰਲੇ
ਦੇਸ਼ਾਂ ਦੇ ਨਾਗਰਿਕ ਕੱਤਲ ਕਰਨ, ਡਰੱਗ ਵੇਚਣ ਕੁੱਝ ਵੀ ਮਾੜਾ ਕੰਮ ਕਰਨ ਜੇਲ ਅੰਦਰ ਰੋਜ਼
ਸਜਾਂ ਭੁਗਤਣ ਤਾਂ ਵੀ ਗੌਰਮਿੰਟ ਨੂੰ ਕੋਈ ਡਰ ਨਹੀਂ ਹੈ। ਨਾਮ ਵਾਲੇ ਗੈਂਗਸਟਰ ਹਨ। ਅਗਰ ਬਾਹਰੋਂ ਆ
ਕੇ ਵਸਿਆ ਹੋਰ ਦੇਸ਼ ਦਾ ਨਾਗਰਿਕ ਜਿਸ ਨੇ ਕੈਨੇਡਾ ਦੀ ਨਾਗਰਿਕਤਾ ਹਾਸਲ ਨਹੀਂ ਕੀਤੀ। ਜੇ ਉਹ 18 ਮਹੀਨੇ ਤੋਂ ਵੱਧ ਕੈਨੇਡਾ ਜੇਲ ਵਿੱਚ
ਰਹਿੰਦਾ ਹੈ। ਉਸ ਦਾ ਬਿਸਤਰਾ ਗੋਲ ਕਰ ਦਿੱਤਾ ਜਾਂਦਾ ਹੈ। ਭਾਵੇਂ ਉਸ ਨੇ ਕੀਤੀ ਗ਼ਲਤੀ ਦੀ ਸਜਾਂ
ਕੱਟ ਲਈ ਹੈ। ਫਿਰ ਵੀ ਦੇਸ਼ ਨਿਕਾਲ਼ਾ ਦਿੱਤਾ ਜਾਂਦਾ ਹੈ।
ਲੜਾਈ
ਚਾਹੇ ਪਿਆਰ ਦੀ ਜਾਂ ਨਫ਼ਰਤ ਦੀ ਹੋਵੇ। ਬਰਾਬਰ ਦਾ ਮੁਕਾਬਲਾ ਹੁੰਦਾ ਹੈ। ਦੋਨੇਂ ਧੜੇ ਇੱਕ ਦੂਜੇ
ਤੋਂ ਘੱਟ ਨਹੀਂ ਹੁੰਦੇ। ਦੋਨੇਂ ਧੜੇ ਜੰਮ ਕੇ ਮੁਕਾਬਲਾ ਕਰਦੇ ਹਨ। ਜਿਸ ਦਾ ਜਾਨ ਮਾਲ ਦਾ ਨੁਕਸਾਨ
ਹੋ ਜਾਂਦਾ ਹੈ। ਉਹੀ ਲੋਕਾਂ ਦੀ ਦਿਆਂ ਦਾ ਪਾਤਰ ਬਣ ਜਾਂਦਾ ਹੈ। ਸਾਰੀ ਦੁਨੀਆ ਵਿੱਚ ਇਹੀ ਹੋ ਰਿਹਾ
ਹੈ। ਕੈਨੇਡਾ ਵਿੱਚ ਦੋ ਧੜਿਆਂ ਵਿੱਚ ਨਿੱਤ ਲੜਾਈਆਂ ਹੁੰਦੀਆਂ ਹਨ। ਧਕਮ ਧੱਕਾ,
ਕੁੱਟ ਮਾਰ
ਹੁੰਦੀ ਹੈ। ਕਿਸਮਤ ਆਪਣਾ ਖੇਡ ਖੇਡ ਜਾਂਦੀ ਹੈ। ਲੜਾਈ ਵਿਚ ਕੋਈ ਮਰ ਜਾਂਦਾ ਹੈ,
ਜ਼ਖ਼ਮੀ ਹੋ
ਜਾਂਦਾ ਹੈ। ਹੋਰ ਕੋਈ ਮਾੜਾ ਧੰਦਾ ਕਰਦਾ ਹੈ। ਗੁਨਾਹਗਾਰ ਹਮਲਾਵਰ ਨੂੰ ਸਜਾਂ ਹੁੰਦੀ ਹੈ।
ਗੁਨਾਹਗਾਰ ਦੋਨੇਂ ਹੀ ਹੁੰਦੇ ਹਨ। ਤਾਂਹੀਂ ਲੜਾਈਆਂ ਹੁੰਦੀਆਂ ਹਨ। ਇੱਕ ਗੁੱਝੀ ਸ਼ਰਾਰਤ ਕਰ ਜਾਂਦਾ
ਹੈ। ਦੂਜਾ ਸ਼ਰੇਆਮ ਜਾਂ ਚਾਣਚੱਕ ਨਸ਼ੇ ਜਾਂ ਗ਼ੁੱਸੇ ਵਿੱਚ ਮਾੜੀ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ।
ਹੱਥੋਂ ਕੁੱਝ ਮਾੜਾ ਹੋ ਜਾਂਦਾ ਹੈ। ਕਾਨੂੰਨ ਦੇ ਸ਼ਕੰਜੇ ਵਿੱਚ ਫਸ ਜਾਂਦਾ ਹੈ। ਜੇ ਕੈਨੇਡਾ ਦਾ
ਨਾਗਰਿਕ ਕੈਨੇਡੀਅਨ ਨਹੀਂ ਹੈ। 18 ਮਹੀਨੇ ਤੋਂ ਵੱਧ ਸਜਾਂ ਭੁਗਤਣ ਬਾਅਦ ਵੀ ਵਾਪਸ
ਵਤਨਾਂ ਨੂੰ ਭੇਜ ਦਿੱਤਾ ਜਾਂਦਾ ਹੈ। ਜਿਸ ਨੂੰ ਕਹਿੰਦੇ ਨੇ,' ਮੱਥੇ ਦਾ ਭਾਗ ਨਹੀਂ ਟਲਦਾ। ਚੰਗਾ
ਮਾੜਾ ਸਭ ਭੁਗਤਣਾ ਪੈਦਾ ਹੈ।' ਗੱਲ ਸਮਝ ਵਿੱਚ ਨਹੀਂ ਆਈ। ਸਜਾ ਭੁਗਤਣ ਤੋਂ ਬਾਦ ਵੀ
ਉੱਤੋਂ ਦੀ ਦੇਸ਼ ਨਿਕਾਲ਼ਾ ਦੇ ਦੇਣਾ। ਇਸ ਤਰ੍ਹਾਂ ਕਰਨ ਨਾਲ ਬੰਦੇ ਨੂੰ ਬੰਦੇ ਤੋਂ ਹੈਵਾਨ ਜ਼ਰੂਰ
ਬਣਾਇਆ ਜਾਂ ਸਕਦਾ ਹੈ। ਪਸ਼ਚਾਤਾਪ ਕਰਨ ਪਿਛੋਂ ਵੀ ਕਾਨੂੰਨ ਮੁਆਫ਼ ਨਹੀਂ ਕਰਦਾ। ਜਿਸ ਨੂੰ ਅਸੀਂ ਰੱਬ
ਮੰਨਦੇ ਹਾਂ। ਕੈਨੇਡਾ ਦੇ ਪੱਕੇ ਨਾਗਰਿਕ ਜੰਮ-ਪਲ ਗੁਨਾਹ ਵੀ ਕਰਦੇ ਹਨ। ਕਈ ਫੜੇ ਵੀ ਨਹੀਂ ਜਾਂਦੇ।
ਸਜਾਂ ਭੁਗਤ ਕੇ ਵੀ ਹੋਰ ਹੋਰ ਗੁਨਾਹ ਕਰਦੇ ਹਨ। ਉਨ੍ਹਾਂ ਲਈ ਕੋਈ ਦੇਸ਼ ਨਿਕਲਾਂ ਨਹੀਂ ਹੈ। ਸਗੋਂ
ਖ਼ਬਰਾਂ ਨਿਊਜ਼ ਪੇਪਰਾਂ ਵਿੱਚ ਢੰਡੋਰਾ ਪਿੱਟਿਆਂ ਜਾਂਦਾ ਹੈ। ਕੈਨੇਡੀਅਨ ਗੁਨਾਹਗਾਰ ਤੋਂ ਆਪ ਬੱਚ ਕੇ
ਰਹੋ। ਘਰ ਦਾਂ ਦਰਵਾਜਾ ਗੈਰ ਬੰਦੇ ਲਈ ਨਾ ਖੋਲੋ। ਕੈਨੇਡਾ ਵਰਗੇ ਦੇਸ਼ ਵਿੱਚ ਬੰਦੇ ਦੀ ਨਸਲ ਨਾਲ
ਵਿਤਕਰਾ ਕੀਤਾ ਜਾਂਦਾ ਹੈ। ਕੈਨੇਡੀਅਨ ਗੁਨਾਹਗਾਰ ਤੇ ਪਰਦੇਸੀ ਗੁਨਾਹਗਾਰ ਬੰਦੇ ਦੀ ਨਸਲ ਲਈ ਦੋ
ਕਾਨੂੰਨ ਹਨ। ਕਾਨੂੰਨ ਜੱਦੋ ਕਿਸੇ ਦੇ ਪੁੱਤਰ ਨੂੰ ਦੇਸ਼ ਨਿਕਾਲ਼ਾ ਦਿੰਦਾ ਹੈ। ਨਾਂ ਹੱਸਿਆ ਕਰੀਏ,
ਪੱਤਾਂ ਨਹੀਂ
ਕੀਹਦੇ ਤੇ ਕਦੋਂ ਮਾੜਾ ਭਾਣਾ ਵਰਤ ਜਾਵੇ। ਬਿਪਤਾ ਨਾਂ ਤਾਂ ਕੋਈ ਜਾਣ ਕੇ ਸਹੇੜਦਾ ਹੈ। ਨਾਂ ਹੀ
ਪੁੱਛ ਕੇ ਆੳਦੀ ਹੈ। ਭਾਣੇ ਦਾ ਫੇਰ ਹੁੰਦਾ ਹੈ। ਅਸੀਂ ਸਾਰੇ ਵੱਡੀਆਂ ਗ਼ਲਤੀਆਂ ਵੀ ਕਰਦੇ ਹਾਂ।
ਗ਼ਲਤੀਆਂ ਲੁਕੀਆਂ ਵੀ ਰਹਿ ਜਾਂਦੀਆਂ ਹਨ। ਪਰ ਸਾਨੂੰ ਆਪਣਾ ਕੀਤਾ ਕੰਮ ਕੋਈ ਗ਼ਲਤ ਨਹੀਂ ਲੱਗਦਾ।
ਦੂਜੇ ਵਿੱਚ ਹੀ ਸਾਰੇ ਗੁਨਾਹ ਦਿਸਦੇ ਹਨ। ਕਿਸੇ ਦੇ ਪਰਦੇ ਖੁੱਲ ਜਾਂਦੇ ਹਨ। ਪ੍ਰਮਾਤਮਾ ਸਭ ਦੇ
ਪਰਦੇ ਢਕੀ ਰੱਖੇ। ਗੁਨਾਹ ਮੁਆਫ਼ ਕਰਦਾ ਰਹੇ।
ਗੁਰਤੇਜ
ਤੋਂ ਸ਼ਰਾਬੀ ਹਾਲਤ ਵਿੱਚ ਦੋ ਐਕਸੀਡੈਂਟ ਹੋ ਗਏ। ਸਜਾ ਭੁਗਤਣ ਤੋਂ ਬਾਦ ਉਸ ਨੂੰ ਦੇਸ਼ ਨਿਕਾਲ਼ਾ
ਦਿੱਤਾ ਗਿਆ। ਉਸ ਦੇ ਦੋਨੋਂ ਪੁੱਤਰ ਕੈਨੇਡੀਅਨ ਜੰਮ-ਪਲ ਹਨ। ਆਏ ਦਿਨ ਕੋਈ ਨਾਂ ਕੋਈ ਕਾਨੂੰਨ
ਤੋੜਦੇ ਹਨ। ਜੇਲ ਅੰਦਰ ਆਉਣਾ ਜਾਣਾ ਬਣਾਇਆ ਰਹਿੰਦਾ ਹੈ। ਉਹ ਕੈਨੇਡੀਅਨ ਹਨ,
ਕਾਨੂੰਨ
ਉਨ੍ਹਾਂ ਨੂੰ ਦੇਸ਼ ਨਿਕਲਾਂ ਨਹੀਂ ਦੇ ਸਕਦਾ। ਸ਼ਾਇਦ ਗੁਰਤੇਜ ਉਮਰ ਵੱਡੀ ਹੋਣ ਨਾਲ ਸਹੀ ਬੰਦਾ ਬਣ
ਜਾਂਦਾ। ਪੁੱਤਰਾਂ ਨੂੰ ਮੱਤ ਦੇ ਸਕਦਾ। ਕਿਉਂਕਿ ਚੜ੍ਹਦੀ ਉਮਰ ਵਿੱਚ ਖ਼ੂਨ ਦੀ ਗਰਮੀ ਹੁੰਦੀ ਹੈ। ਹਰ
ਕੋਈ ਜੋਸ਼ ਵਿੱਚ ਗ਼ਲਤੀਆਂ ਕਰਦਾ ਹਨ।
Comments
Post a Comment