ਕੀ ਕੋਈ ਅੱਜ ਵੀ ਰਾਜੋਆਣੇ ਬਲਵੰਤ ਸਿੰਘ ਤੇ ਹੋਰਾਂ ਕੈਦੀਆਂ ਦੇ ਕੇਸ ਦੀ ਪੈਰਵਾਈ ਕਰਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਗੁਰਦੁਆਰਿਆਂ ਵਿੱਚ ਪੱਟਾਕਿਆਂ , ਮਿਠਾਆਈਆਂ ਦੀ ਫਜ਼ੂਲ ਖ਼ਰਚੀ
ਤੋਂ ਬੱਚ ਕੇ, ਜੋ ਜੇਲਾਂ ਵਿੱਚ ਅੱਜ ਵੀ ਬੈਠੈ
ਹਨ। ਕੱਲੇ ਸਿੱਖ ਹੀ ਨਹੀਂ, ਹੋਰ ਲੋਕ ਵੀ, ਉਨਾਂ ਨੂੰ ਜੇਲ ਵਿੱਚੋਂ ਬਾਹਰ
ਕਰਨ ਦਾ ਜ਼ਤਨ ਕਰੀਏ। ਆਪਣਾਂ ਪੈਸਾ ਉਨਾਂ ਲੱਲਚਾਰਾਂ
ਉਤੇ ਖ਼ਰਚ ਕਰੀਏ। ਤਾਂ ਅਸੀਂ ਸ੍ਰੀ ਗੁਰੂ ਹਰਿ
ਗੋਬਿੰਦ ਜੀ ਦੇ ਸਿੱਖ ਬੱਚੇ ਕਹਾ ਸਕਦੇ ਹਾਂ। ਕੀ ਅੱਜ ਦਿਵਾਲੀ ਵਾਲੇ ਦਿਨ
ਰਾਜੋਆਣੇ ਬਲਵੰਤ ਸਿੰਘ ਤੇ ਹੋਰ ਕੈਦੀਆਂ ਦੀ ਰਿਹਾਈ ਬਾਰੇ ਵੀ ਕੁੱਝ ਹਿੰਮਤ ਕੀਤੀ ਹੈ? ਜੇ ਕਿਸੇ ਦਾ ਪੁੱਤ, ਪਿਉ, ਪਤੀ, ਭਰਾ ਜੇਲ ਵਿੱਚ ਹੈ। ਉਸ ਨੂੰ ਛੱਡਾਉਣ ਉਤੇ ਪੈਸਾ
ਲਗਾਵੋ। ਕੀ ਕੋਈ ਅੱਜ ਵੀ ਰਾਜੋਆਣੇ ਬਲਵੰਤ ਸਿੰਘ ਤੇ ਹੋਰਾਂ ਕੈਦੀਆਂ ਦੇ ਕੇਸ ਦੀ ਪੈਰਵਾਈ ਕਰਦਾ ਹੈ? ਜਾਂ ਕੀ ਝੰਡੀਆਂ ਚੱਕ ਕੇ
ਅਖ਼ਬਾਰਾਂ ਵਿੱਚ ਉਦੋਂ ਹੀ ਹੱਲਾ ਗੁੱਲਾ ਕਰਕੇ, ਫੋਟੋ ਲਗਵਾਉਣੀਆਂ ਸਨ? ਤੁਹਾਡੇ ਅਨਾਰ, ਫੁੱਲਝੜੀਆਂ, ਬੰਬ ਚਲਦੇ, ਕਿਸੇ ਗੁਰੂ ਨੇ
ਚਲਦੇ ਨਹੀਂ ਦੇਖਣੇ। ਨਾਂ ਹੀ ਮਿੱਠਿਆਈਆਂ ਖਾਣੀਆਂ
ਹਨ। ਜਿੰਨਾਂ ਲੋਕਾਂ ਨੂੰ ਸ੍ਰੀ
ਗੁਰੂ ਹਰਿ ਗੋਬਿੰਦ ਜੀ ਦੇ 52 ਰਾਜਿਆਂ ਦੇ ਜੇਲ ਵਿੱਚੋਂ ਕੱਢਣ ਦੀ ਅੱਜ ਵੀ ਬਹੁਤ
ਖੁਸ਼ੀ ਹੋ ਰਹੀ ਹੈ। ਉਨਾਂ ਗੁਰਦੁਆਰਿਆਂ ਵਾਲਿਆਂ ਅੱਗੇ ਹੀ, ਜੇਲਾਂ ਵਿੱਚ ਬੈਠੇ ਲੋਕਾਂ ਲਈ ਵਾਸਤਾ ਪਾ ਕੇ, ਮਾਲੀ ਸਹਾਇਤਾ ਕਰਨ ਨੂੰ ਕਹਿ
ਕੇ ਦੇਖਣਾਂ। ਉਨਾਂ ਦੀ ਸਾਰੀ ਖੁਸ਼ੀ ਖੰਭ ਲਾ ਕੇ ਉਡ ਜਾਵੇਗੀ। ਜੇ ਕਿਸੇ ਦਾ ਪੁੱਤ, ਪਿਉ, ਪਤੀ, ਭਰਾ ਜੇਲ ਵਿੱਚ ਹੈ। ਕੀ ਬੰਦੀ
ਛੋਡ ਦਿਵਸ ਉਤੇ,
ਤੁਸੀਂ
ਗੁਰਦੁਆਰਿਆਂ ਵਾਲਿਆਂ ਤੇ ਪਬਲਿਕ ਅੱਗੇ ਇਹ ਸੁਆਲ ਰੱਖਣ ਦੀ ਹਿੰਮਤ ਰੱਖਦੇ ਹੋ? ਕੀ ਇੰਨਾਂ ਤੋਂ ਕੋਈ ਆਸ ਹੈ? ਜਾਂ ਇਹ ਲੋਕ ਦਿਖਾਵਾ ਕਰਨ ਨੂੰ
ਗੁਰਦੁਆਰਿਆਂ ਵਿੱਚ ਲੰਮੀਆਂ ਲਈਨਾਂ ਲਗਾ ਕੇ, ਮਿੱਠਿਆਈ ਦੇ ਡੱਬੇ ਹੱਥ ਵਿੱਚ ਫੜ੍ਹ ਕੇ ਦਿਖਾਉਣ
ਜਾਂਦੇ ਹਨ। ਅੱਗ ਵਿੱਚ ਪਟਾਕੇ ਫੂਕੇ ਜਾਂਦੇ ਹਨ ਜਾਂ ਨੋਟ, ਜੋ ਪੇਟ ਭਰਨ ਨੂੰ ਵਰਤੇ ਜਾ ਸਕਦੇ ਹਨ। ਸੇਵਾਦਾਰ ਜਿਹੜੇ ਡਾਂਗਾਂ ਚੱਕੀ ਖੜ੍ਹੇ ਹੁੰਦੇ ਹਨ। ਗਰੀਬ ਦੇ ਗਿਟਿਆਂ ਵਿੱਚ ਮਾਰਦੇ ਹਨ। ਚੱਜ ਦੀਆ ਜੁੱਤੀਆਂ ਚੋਰੀ ਕਰ ਲੈਂਦੇ ਹਨ। ਕੀ ਸੇਵਾਦਾਰ ਦਸਾਂ ਨਹਾਂ ਦੀ ਕਮਾਈ ਕਰਦੇ ਹਨ? ਕੀ ਗੁਰਦੁਆਰੇ ਸੇਵਾਦਾਰ, ਸੰਗਤ ਭੁੱਖੀ ਲੋਕਾਂ ਦਾ ਚੜ੍ਹਾਵਾ ਦਾਨ ਕੀਤਾ ਛੱਕਣ ਨੂੰ ਜਾਂਦੀ ਹੈ? ਕੀ ਗੁਰਦੁਆਰੇ ਦਿੱਤੇ ਗੁਲਾਬ ਜਾਮਣਾਂ, ਮਿੱਠਿਆਈਆਂ ਚੌਲਿਆਂ ਵਾਲੇ
ਖਾਂਦੇ ਹਨ, ਜਾਂ ਸ੍ਰੀ ਗੁਰੂ ਗ੍ਰੰਥਿ
ਸਾਹਿਬ ਨੂੰ ਕਿਸੇ ਨੇ ਗੁਲਾਬ ਜਾਮਣਾਂ, ਮਿਠਾਆਈਆਂ ਖਾਂਦੇ ਦੇਖੀਆ ਹੈ?
ਆਮ ਜੰਨਤਾ ਨੂੰ ਜਿੰਨਾਂ ਧਰਮਾਂ ਵਾਲੇ ਉਲਝਣਾਂ ਵਿੱਚ ਪਾਉਂਦੇ ਹਨ। ਚੰਗੇ ਭਲੇ ਸਿਧੇ ਬੰਦੇ ਨੂੰ ਡਰਾਡਰਾ ਕੇ, ਦਿਨੇ ਜੇਬਾ ਖ਼ਾਲੀ ਕਰਾ ਲੈਂਦੇ ਹਨ। ਆਮ ਬੰਦੇ ਦਾ ਆਪਦਾ ਦਿਮਾਗ ਕੰਮ ਕਰਨੋਂ ਹੱਟ ਜਾਂਦਾ ਹੈ। ਜਿਵੇ ਕਹੀ ਜਾਂਦੇ ਹਨ। ਲੋਕ ਸੱਚ ਮੰਨੀ ਜਾਂਦੇ ਹਨ। ਇੰਨਾਂ ਦਾ ਕੋਈ ਕੰਮ ਸਿਧਾ ਨਹੀਂ ਹੈ। ਹਰ ਕੰਮ ਦੂਜੇ ਲੋਕਾਂ ਤੋਂ ਕੁਦਰਤ ਤੋਂ ਉਲਟ ਹੈ। ਕੀ ਗੁਰਦੁਆਰੇ ਦੇ ਮੈਂਬਰਾਂ
ਪ੍ਰਬੰਧਕਾਂ ਨੂੰ ਤੁਹਾਡੇ ਗੋਲਕ ਦੇ ਪੈਸੇ ਪਟਾਕੇ ਫੂਕਣ ਵਿੱਚ ਲਗਾਉਣੇ ਸੋਭਦੇ ਹਨ? ਜਾਂ ਕੀ ਇਹ ਬੱਚੇ ਬੰਬ , ਫੁੱਲ ਝੜੀਆਂ ਚਲਾ ਕੇ ਮਨ ਖੁਸ਼ ਕਰਦੇ ਰਹਿੱਣ ਦੇਣੇ ਚਾਹੀਦੇ ਹਨ? ਮੈਂਬਰਾਂ ਪ੍ਰਬੰਧਕਾਂ ਨੇ ਦੀਵਾਲੀ ਖੇਡਣ ਲਈ ਅਨਾਰ, ਫੁੱਲਝੜੀਆਂ, ਬੰਬ ਚਲਾ ਕੇ ਸੰਗਤ ਨੂੰ ਦਿਖਾਉਣੇ ਹੁੰਦੇ ਹਨ। ਲੋਕਾਂ ਨੇ ਕਦੇ ਇਹ ਚਲਦੇ ਨਹੀਂ ਦੇਖੇ। ਦੀਵਾਲੀ ਦੀ ਰਾਤ ਨੂੰ ਮੈਂਬਰਾਂ ਪ੍ਰਬੰਧਕਾਂ ਨੂੰ ਅਨਾਰ, ਫੁੱਲਝੜੀਆਂ, ਬੰਬ ਚਲਾ ਸੰਗਤ ਦਾ ਪੈਸਾ ਫੂਕ ਕੇ, ਦੀਵਾਲੀ ਖੇਡਦੇ ਦੇਖਣਾਂ ਪੈਂਦਾ ਹੈ। ਲੋਕਾਂ ਨੇ ਉਨਾਂ ਦਾ
ਧੂੰਆਂ ਫੱਕਣਾਂ ਪੈਂਦਾ ਹੈ।
ਲੋਕ ਵੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਛੱਡ ਕੇ , ਸਾਰੇ ਦੇ ਸਾਰੇ ਗੁਰਦੁਆਰੇ ਤੋਂ ਬਾਹਰ, ਮੈਂਬਰਾਂ ਪ੍ਰਬਧਕਾਂ ਨੂੰ ਅਨਾਰ, ਫੁੱਲਝੜੀਆਂ, ਬੰਬ ਚਲਾਉਂਦੇ ਦੇਖਣ ਚਲੇ ਜਾਦੇ ਹਨ।। ਕੋਈ ਪਿਛੇ ਨਹੀਂ ਰਹਿੰਦਾ। ਉਹੀ ਤਿੰਨ ਕੀਰਤਨ ਕਰਨ ਵਾਲੇ
ਪਿਛੇ ਬੱਚ ਜਾਂਦੇ ਹਨ। ਕੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਕਦੇ ਪੜ੍ਹਿਆ ਹੈ? ਸ੍ਰੀ ਗੁਰੂ ਗ੍ਰੰਥਿ ਸਾਹਿਬ ਨੇ ਜੋ ਖੇਖਨਾਂ ਦਾ ਖੰਡਨ
ਕੀਤਾ ਹੈ। ਸਿੱਖਾਂ ਨੇ ਉਹੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਵਿਰੁਧ ਕਰ ਕੇ ਦਿਖਾਇਆ ਹੈ। ਕੀ ਅਖ਼ਰ ਸ਼ਬਦ ਗੁਲਾਬ ਜਾਮਣਾਂ, ਮਿਠਾਆਈਆਂ ਖਾਂਦੇ ਹਨ? ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਮਿੱਠਾ ਖ਼ਵਾ-ਕੇ ਸ਼ੂਗਰ ਨਾਂ ਕਰ ਦਿਉ। ਜੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਅੱਖਰ ਕਾਲੇ
ਲੱਗਦੇ ਹਨ। ਗੋਲਕਾਂ ਵਿੱਚ ਪੈਸੇ ਪਾਉਣ ਦੀ ਥਾਂ ਆਪ ਪੈਸੇ ਇਕੱਠੈ
ਕਰਕੇ ਰੰਗੀਨ ਅੱਖਰ ਵੀ ਸੰਗਤ ਛੱਪਵਾ ਸਕਦੀ ਹੈ। ਰੂਮਾਲੇ, ਪੱਟਾਕਿਆਂ, ਗੋਲਕਾਂ, ਮਿਠਆਈਆਂ ਨਾਲ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੇ ਖੁਸ਼
ਨਹੀਂ ਹੋਣਾਂ। ਉਹ ਕੋਈ ਬੱਚਾ ਨਹੀਂ ਹੈ। ਪੜ੍ਹਨ ਲਈ ਲਿਖਿਆ ਗਿਆ ਹੈ। ਨਾਂ ਕਿ ਉਸ ਅੱਗੇ ਰੂਮਾਲੇ, ਪੱਟਾਕਿਆਂ, ਗੋਲਕਾਂ, ਮਿੱਠਾਆਈਆਂ ਸਜਾਵੋ। ਅੱਜ ਦਾ ਇਨਸਾਨ ਵੀ ਝੂਠੀਆਂ ਕਹਾਣੀਆਂ ਵਿੱਚ ਹੂੰਗਾਰਾ ਭਰੀ ਜਾਂਦਾ ਹੈ.ਸ੍ਰੀ ਗੁਰੂ ਗ੍ਰੰਥਿ ਸਾਹਿਬ ਉਤੇ 10 ਤੋਂ ਜ਼ਿਆਦਾ ਰੂਮਲੇ ਪਾਏ ਹੁੰਦੇ ਹਨ। ਉਹ ਦੀਵਾਲੀ ਦੇ ਗੁਲਾਬ ਜਾਮਣਾਂ, ਮਿਠਾਆਈਆਂ ਕਿਵੇਂ ਖਾਵੇਗਾ? ਸ੍ਰੀ ਗੁਰੂ ਗ੍ਰੰਥਿ ਸਾਹਿਬ ਪੜ੍ਹਨ ਲਈ ਲਿਖਿਆ ਗਿਆ ਹੈ। ਨਾਂ ਕਿ ਸਾਧਾਂ ਦੀ ਪੇਟ ਪੂਜਾ ਦੀ ਤ੍ਰਿਪਤੀ ਕਰਾਉਣਲਈ ਉਸ ਨੂੰ ਗੋਲਕ ਰੱਖ ਕੇ, ਪੈਸੇ ਇਕਠੇ ਕਰਨ ਨੂੰ ਲੋਕਾਂ ਵਿਚਾਲੇ ਰੱਖਿਆ ਜਾਵੇ। ਜਿਥੇ ਗਿਆਨ ਦਾ ਐਡਾ ਸੋਮਾਂ ਗ੍ਰੰਥਿ ਹੋਵੇ। ਕੀ ਗੁਰਦੁਆਰਿਆਂ ਨੂੰ ਰੰਗ ਬਰੰਗੇ ਲਾਟੂਆਂ ਨਾਲ
ਸਜਾਉਣ ਦੀ ਲੋੜ ਹੈ? ਕੀ ਸ੍ਰੀ ਗੁਰੂ ਹਰਿ ਗੋਬਿੰਦ ਜੀ ਨੇ ਜਾਂ ਉਸ ਪਿਛੋਂ
ਹੋਰ ਗੁਰੂਆਂ ਨੇ, ਕਦੇ ਆਪ ਦਿਵਾਲੀ ਮਨਾਈ ਹੋਣੀ ਹੈ? ਨਾਂ ਹੀ ਕਿਸੇ ਗੁਰੂ ਨੇ ਮਿੱਠਾਆਈ ਖਾਣ ਆਉਣਾਂ ਹੈ।
ਨਾਂ ਹੀ ਪੱਟਾਕੇ ਚਲਦੇ ਦੇਖਣੇ ਹਨ। ਜੇ ਕਿਸੇ ਨੇ ਦੀਵਾਲੀ ਦੇ ਪੱਟਾਕੇ ਚਲਾਉਦਾ, ਮਿਠਾਆਈਆਂ ਖਾਦਾ ਰੱਬ ਦੇਖਿਆ ਹੈ, ਤਾਂ ਜਰੂਰ ਦੱਸਣਾ। ਰੱਬ ਬਾਰੇ ਸ਼ਇਦ ਗਿਆਨੀ ਗ੍ਰੰਥੀ ਬਾਬੇ ਨੂੰ ਪਤਾ ਹੋਵੇ, ਉਨਾ ਤੋਂ ਵੀ ਪੁੱਛਣ ਦੀ ਵੀ ਕੋਸ਼ਸ਼ ਕਰੋ। ਕਿਤੇ ਉਨਾਂ ਕੋਲੋ
ਮਿੱਠਆਈਆਂ ਦਾ ਭੋਗ ਖਾ ਕੇ ਨਾਂ ਰੱਬ ਮੁੜ ਗਿਆ ਹੋਵੇ। ਜੇਲ ਵਿਚੋਂ 400 ਸਾਲ ਪਹਿਲਾਂ ਸ੍ਰੀ ਗੁਰੂ ਹਰਿ
ਗੋਬਿੰਦ ਜੀ ਛੁੱਟੇ ਸਨ। ਸਿੱਖ ਅਜੇ ਤੱਕ ਮਿੱਠਿਆਈ ਖਾਈ
ਜਾਂਦੇ ਹਨ। ਡਾਕਟਰ ਮਿੱਠਿਆਈ ਖਾਣੋ ਮਨਾ
ਕਰਦੇ ਹਨ। ਪਰ ਮਿੱਠਿਆਈ ਖਾਂਣ ਦਾ ਕੋਈ
ਨਾਂ ਕੋਈ ਬਹਾਨਾਂ ਚਾਹੀਦਾ ਹੈ। ਅੱਜ ਵੀ ਸੁੱਤਿਆਂ ਹੋਇਆਂ ਸੁਰਤ 400 ਸਾਲ ਪਿਛੇ, ਬੀਤੇ ਉਤੇ ਰੱਖ ਕੇ ਸੋਚੀ ਜਾਂਣਾਂ ਹੈ। ਬੰਦੇ ਦੀ ਸੋਚ ਬੀਤੇ ਹੋਏ ਦੇ ਦੁਆਲੇ ਹੀ ਘੁੰਮੀ
ਜਾਂਦੀ ਰਹਿੰਦੀ ਹੇ।
Comments
Post a Comment