ਜੱਟ ਹਾੜੀ ਸੌਣੀ ਦੀ ਤਰੀਕ ਲੰਬੀ ਪਾਈ ਰੱਖਦੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ


ਜੇ ਜੱਟਾਂ ਦੇ ਮੁੰਡੇ ਦੇ ਨਾਲ ਵਿੱਆਹ ਕਰਾਂਵਾਂਗੇ ਮੈਂ ਦੱਸਾਂ ਲਾਰਿਆਂ ਦੇ ਵਿੱਚ ਜੂਨ ਸਾਰੀ ਨੂੰ ਹੁੰਢਾਂਵਾਂਗੇ।

ਉਹ ਤਾਂ ਲਾਰਾ-ਲੱਪਾ, ਲੱਪਾ-ਲਾਰਾ ਲਾਈ ਰੱਖਦੇ। ਜੱਟ ਹਾੜੀ ਸੌਣੀ ਦੀ ਤਰੀਕ ਲੰਬੀ ਪਾਈ ਰੱਖਦੇ।

ਕਹੇ ਆਊਗੀ ਹਾੜੀ ਕੱਣਕ ਦੇ ਬੋਹਲ ਲਾਵਾਂਗੇ। ਕੱਢ ਮੱਕੀ ਦੀਆਂ ਛੱਲੀਆਂ ਦਾਣਿਆਂ ਢੇਰ ਲਾਵਾਂਗੇ।

ਛੋਲਿਆਂ ਸਰੋਂ ਵੀ ਖੇਤੋਂ ਝਾਂੜ-ਛੱਟ ਕੇ ਲਿਆਵਾਂਗੇ। ਚੁਗ ਕੇ ਕਪਾਹ ਦੀਆਂ ਗੱਠੜੀਆਂ ਬੰਨ ਲਾਵਾਂਗੇ।

ਮੱਕੀ ਦੀਆਂ ਛੱਲੀਆਂ ਤੇ ਖਿੱਲਾਂ ਛੋਲੂਆਂ ਚੱਬਾਬਾਗੇ। ਸੰਭਾਲੀ ਹੋਈ ਫਸਲ ਨੂੰ ਚੱਕ ਸ਼ਹਿਰ ਲਿਜਾਵਾਂਗੇ।

ਚੰਗਾ ਮੁੱਲ ਵੱਟਣੇ ਦੀ ਆਸ ਵਿੱਚ ਬੈਠ ਜਾਵਾਂਗੇ। ਆੜਤੀਆਂ ਦੇ ਹੱਥਾਂ ਵੱਲ ਦੇਖਦੇ ਵਖ਼ਤ ਲੰਘਾਵਾਂਗੇ।

ਬਹਿ ਕੇ ਦਿਨ ਰਾਤ ਇੰਨਸਪੈਕਟਰ ਦੀ ਉਡੀਕ ਕਰਾਂਗੇ। ਉਹ ਦੇ ਕੋਲੋ ਉਪਜ ਦਾ ਭਾਅ ਲੁਆਵਾਂਗੇ।

ਫਿਰ ਲਾਲਿਆਂ ਦਾ ਚੱਕਿਆਂ ਕਰਜ਼ਾ ਉਤਾਰਾਂਗੇ। ਜੋ ਬਚ ਗਿਆ ਤੇਰੇ ਹਾਰ ਸ਼ਿੰਗਾਰ ਉਤੇ ਲਾਵਾਂਗੇ।

ਤੇਰੀ ਪਸੰਦ ਦਾ ਦੇਨੇਂ ਇੱਕ-ਇੱਕ ਸੂਟ ਸਵਾਂਗੇ। ਜੇ ਪੈਸਾ ਨਾਂ ਬਚਿਆਂ ਅੱਗਲੇ ਸਾਲ ਹੋਰ ਕਮਾਂਵੇਗੇ।

ਸੱਤੀ ਜੇ ਕਨੇਡੀਆਨ ਨਾਲ ਸ਼ਾਂਦੀ ਕਰਾਵਾਂਗੇ। ਕੰਮ ਤੇ ਜਾ ਕੇ ਇੱਕ ਦੂਜੇ ਤੋਂ ਮੂਹਰੇ ਸ਼ਿਫਟਾ ਲਾਵਾਂਗੇ।

ਕਰ ਜੋਬ, ਬੱਣਾਂਕੇ ਵੱਡਾ ਚੈਕ ਬੈਂਕ ਵਿੱਚ ਜੰਮਾਂ ਕਰਾਂਵੇਗੇ। ਹਰ ਰੋਜ਼ ਗਿੱਣ-ਗਿੱਣ ਕੇ ਡਾਲਰ ਕੱਢਾਵਾਂਗੇ।

ਮਨ ਭਾਉਂਦਾ ਖਾਂਵਾਂਗੇ, ਪੀਵਾਂਗੇ, ਹੰਢਾਂਵਾਂਗੇ। ਸਤਵਿੰਦਰ ਘਰ ਮੁੱਲ ਮਰਜ਼ੀ ਦੀ ਹਰ ਚੀਜ਼ ਲਿਆਵਾਂਗੇ।

Comments

Popular Posts