ਭਾਗ 54-55 ਸਰਬੱਤ ਦਾ ਭਲਾ ਮੰਗਣ ਵਾਲੇ ਜਾਨੋਂ
ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਮਹਾਰਾਜ ਜੀ ਇਸ ਗੁਰਦੁਆਰੇ ਸਾਹਿਬ ਦੀਆਂ
ਸੰਗਤਾਂ ਦੇ ਸਿਰ ਤੇ ਹੱਥ ਰੱਖਣਾ। ਗ੍ਰੰਥੀ ਨੇ ਸਿਰਫ਼ ਆਪਦੇ ਗੁਰਦੁਆਰੇ ਸਾਹਿਬ ਦੀ ਹੀ ਅਰਦਾਸ
ਕੀਤੀ ਸੀ। ਸਰਬੱਤ ਦਾ ਭਲਾ ਮੰਗਣ ਵਾਲੇ ਗ੍ਰੰਥੀ ਦੀ ਐਸੀ ਅਰਦਾਸ ਸੀ। ਆਪ ਸਬ ਦੀ ਹੀ
ਜੇਬ ਦਾ ਖ਼ਿਆਲ ਰੱਖਦੇ ਹਨ। ਜਿੱਥੋਂ ਜੇਬ ਭਰੇਗੀ। ਉਸ ਦੇ ਬਹੁਤ ਗੁਣ ਗਾਏ ਜਾਣਗੇ। ਸਿਰਫ਼ ਇੱਕੋ
ਗੁਰਦੁਆਰੇ ਦੀਆਂ ਸੰਗਤਾਂ ਦਾ ਭਲਾ ਮੰਗਣ ਵਾਲਾ ਬਾਬਾ ਦਿਲ ਵਿੱਚ ਤਾਂ ਕਹਿੰਦਾ ਹੋਣਾ ਹੈ, “ ਕੁੱਤੀ
ਮਰੇ ਫ਼ਕੀਰ ਦੀ ਜੋ ਚਾਂਊ-ਚਾਂਊ ਨਿੱਤ ਕਰੇ। ਪੰਜ ਸੱਤ ਮਰਨ ਗੁਆਂਢਣਾਂ, ਰਹਿੰਦੀਆਂ ਨੂੰ ਪਲੇਗ ਪੜੇ। ਗਲੀਆਂ ਹੋ ਜਾਣ
ਸੁੰਨੀਆਂ ਇਕੱਲਾ ਸਾਧ ਫਿਰੇ। “ ਗੁਰਦੁਆਰੇ ਸਾਹਿਬ ਦੀ ਕਿਚਨ ਵਿੱਚ ਵਿਆਹ ਦੇ ਪਕਵਾਨ ਬਣ ਰਹੇ ਸਨ।
ਜੋਤ ਵੀ ਸਾਲੀ ਦੇ ਵਿਆਹ ਵਿੱਚ ਮਦਦ ਕਰਨ ਲੱਗਾ ਹੋਇਆ ਸੀ। ਬਾਬੇ ਦੇ ਘਰ ਵਿੱਚੋਂ, ਹਰ ਚੀਜ਼ ਮੰਗੀ ਮਿਲਦੀ ਹੈ। ਬਾਪ ਦੀ ਜਾਇਦਾਦ, ਸਾਂਝੀ ਚੀਜ਼ ਨੂੰ ਹਰ ਕਈ ਦੋਨੇਂ ਹੱਥਾਂ ਨਾਲ
ਲੁੱਟਦੇ ਹਨ। ਜੋਤ ਨੂੰ ਨਾਇਕੀ, ਅਡੀਟਾਜ਼
ਦੇ ਬੂਟ, ਕੱਪੜੇ, ਜੈਕਟਾਂ ਪਾਉਣ ਦਾ ਬੜਾ ਸ਼ੋਕ ਹੈ। ਗੁਰਦੁਆਰੇ
ਸਾਹਿਬ ਵਿੱਚ ਗੁਰੂ ਦੀ ਸੰਗਤ ਵਿੱਚੋਂ ਮਨ ਪਸੰਦ ਖਾਣੇ ਨਾਲ ਜੁੱਤੀਆਂ, ਜੈਕਟਾਂ ਵੀ ਚੋਰੀ ਕਰਨ ਦਾ ਪੂਰਾ ਮੌਕਾ ਮਿਲਦਾ
ਹੈ। ਜੈਕਟਾਂ ਵਿੱਚ ਰੱਖੀ ਘਰ ਤੇ ਕਾਰ ਦੀ ਚਾਬੀ ਵੀ ਚੋਰੀ ਹੋ ਜਾਂਦੀ ਹੈ। ਜੇ ਕਿਤੇ ਪਤਾ ਲੱਗ
ਜਾਵੇ, ਕਿਹੜੀ ਕਾਰ ਤੇ ਘਰ ਦੀ ਚਾਬੀ ਹੈ। ਉਸ ਨੂੰ ਵੀ
ਆਪਦੇ ਨਾਮ ਕਰ ਲਵੇ। ਟਰੱਕ ਦੀ ਸੀਟ ਦੇ ਥੱਲੇ ਵਾਲਾ ਬਕਸਾ ਨੇਮ ਬਰਾਂਡ ਵਾਲੇ ਬੂਟਾ, ਜੈਕਟਾਂ ਨਾਲ ਭਰ ਲਿਆ ਸੀ। ਜੁਆਕਾਂ ਵਾਂਗ ਹਰ
ਰੋਜ਼ ਫਿਰਨਾ ਤੁਰਨ ਨੂੰ ਵਿਆਹ ਵਿੱਚ ਵੀ ਜੁੱਤੀਆਂ, ਜੈਕਟਾਂ ਬਦਲ-ਬਦਲ ਕੇ ਪਾਉਂਦਾ ਸੀ। ਜੀਨ ਭਾਵੇਂ
ਇੱਕੋ ਸੀ। ਗੁਰਦੁਆਰੇ ਸਾਹਿਬ ਜੀਨਾਂ, ਸ਼ਰਟਾਂ ਚੋਰੀ ਕਰਨੀਆਂ ਔਖੀਆਂ ਹਨ। ਕਿਉਕਿ ਗੁਰਦੁਆਰੇ ਸਾਹਿਬ
ਜੁੱਤੀਆਂ ਵਾਂਗ ਲੋਕ ਜੀਨਾਂ, ਸ਼ਰਟਾਂ ਨਹੀਂ ਉਤਾਰਦੇ।
ਪਹਿਲੇ ਮਕਾਨ ਮਾਲਕ ਦੀ ਮੁੰਡੇ ਵਾਲਿਆਂ ਨਾਲ
ਲਿਹਾਜ਼ ਸੀ। ਉਹ ਵਿਆਹ ਵਿੱਚ ਆਏ ਹੋਏ ਸਨ। ਉਨ੍ਹਾਂ ਨੂੰ ਇਹ ਮਾਂ-ਪੁੱਤ ਲੱਭ ਗਏ। ਮਕਾਨ ਮਾਲਕ ਨੇ
ਦੂਜੇ ਦਿਨ ਰੈਜ਼ੀਡੈਨਿੰਟ ਟੈਨਇਨਸੀ ਸਰਵਿਸ ਵਾਲਿਆਂ ਕੋਲ 75 ਡਾਲਰ ਫ਼ੀਸ ਭਰ ਦਿੱਤੀ। 6 ਮਹੀਨਿਆਂ ਦਾ
ਕਿਰਾਇਆ ਨਾਂ ਦੇਣ ਦਾ ਕੇਸ ਕਰ ਦਿੱਤਾ ਸੀ। ਸੁਖਵਿੰਦਰ ਦੇ ਘਰ 24 ਘੰਟਿਆਂ ਵਿੱਚ ਸੰਮਨ ਆ ਗਏ ਸਨ।
15 ਦਿਨਾਂ ਪਿੱਛੋਂ ਕੋਰਟ ਡੇਟ ਸੀ। ਜੱਜ ਔਰਤ ਸੀ। ਉਸ ਨੇ ਦੇਨੇਂ ਪਾਸਿਆਂ ਦੀਆਂ ਗੱਲਾਂ ਸੁਣੀਆਂ।
ਸੁਖਵਿੰਦਰ ਦਾ ਘੜਿਆ ਹੋਇਆ ਜੁਆਬ ਸੀ, “ ਮੈਂ
ਕਰਾਇਆ ਦੇ ਦਿੱਤਾ ਸੀ। “ ਜੱਜ ਨੇ ਪੁੱਛਿਆ, “ ਫਿਰ ਤਾਂ ਤੇਰੇ ਕੋਲ ਰਿੱਟ ਦਿੱਤੇ ਦੀਆਂ
ਰਸੀਦਾਂ ਹੋਣੀਆਂ ਹਨ। “ “ ਮਕਾਨ ਮਾਲਕ ਨੇ ਕਦੇ ਰਸੀਦ ਦਿੱਤੀ ਨਹੀਂ ਸੀ। “ ਮਕਾਨ
ਮਾਲਕ ਨੇ ਕਿਹਾ, “ ਇਸ
ਨੇ ਮੈਨੂੰ ਕੋਈ ਪੈਸਾ ਨਹੀਂ ਦਿੱਤਾ। ਘਰ ਦੀ ਸਫ਼ਾਈ ਵੀ ਮੈਨੂੰ ਕਰਨੀ ਪਈ ਹੈ। “ ਜੱਜ ਨੇ ਕਿਹਾ, “ ਜੇ ਤੇਰੇ ਕੋਲ ਕੋਈ ਰਸੀਦ ਦਾ ਪਰੂਫ਼ ਨਹੀਂ ਹੈ।
ਸਫ਼ਾਈ ਕਰਨ ਤੇ ਕਰਾਇਆ, ਫ਼ੀਸ
ਕੁਲ ਮਿਲਾ ਕੇ, 6075
ਡਾਲਰ ਬਣਦੇ ਹਨ। 30 ਦਿਨਾਂ ਵਿੱਚ ਪੈਸੇ ਦੇਣੇ ਪੈਣੇ ਹਨ। ਜੇ ਪੈਸੇ ਨਾਂ ਦਿੱਤੇ ਦਿੱਤੇ। 5 ਸਾਲਾਂ
ਲਈ ਰਿਕਾਰਡ ਖ਼ਰਾਬ ਹੋ ਜਾਵੇਗਾ। ਕਿਸੇ ਵੀ ਬੈਂਕ ਤੋਂ ਘਰ ਜਾਂ ਕਿਸੇ ਹੋਰ ਚੀਜ਼ ਲਈ ਕਰਜ਼ਾ ਨਹੀਂ
ਮਿਲੇਗਾ। “ ਜੋਤ ਜੱਜ ਦਾ ਹੁਕਮ ਸੁਣ ਕੇ ਹੱਸਿਆ। ਜਿਸ ਦਾ
ਲੋਕਾਂ ਦੀਆ ਮੰਗਦੀਆਂ ਕਾਰਾਂ ਨਾਲ ਸਰਦਾ ਹੈ। ਰਹਿਣ ਲਈ ਮੁਫ਼ਤ ਦੇ ਘਰ ਮਿਲਦੇ ਹਨ। ਉਸ ਨੂੰ ਆਪ
ਨੂੰ ਖ਼ਰੀਦਣ ਦੀ ਕੀ ਲੋੜ ਹੈ? 5
ਸਾਲ ਵੀ ਆਏ, ਕਿਹੜਾ
ਦੂਰ ਹਨ? ਬੰਨਿਆਂ ਸਮਾਂ ਛੇਤੀ ਨਿਕਲ ਜਾਂਦਾ ਹੈ।
ਕੁੜੀ ਤੋਰਨੀ ਨਹੀਂ, ਬਹੂ ਲਾਉਣੀ ਨਹੀਂ। ਵਿਆਹੀ ਕੁੜੀ ਨੂੰ ਕੈਨੇਡਾ
ਦੀ ਮੋਹਰ ਲੱਗੀ ਹੀ ਸੀ। ਉਦੋਂ ਹੀ ਉਸ ਕੋਲੋਂ ਤਲਾਕ ਦੇਣ ਦਾ ਕੇਸ ਕਰਵਾ ਦਿੱਤਾ। ਸੁਖਵਿੰਦਰ ਨੂੰ
ਲਾਲਚ ਸੀ। ਕੁੜੀ ਪੱਕੀ ਹੋ ਕੇ ਉਸ ਦੇ ਛੋਟੇ ਪੁੱਤਰ ਕਾਲੇ ਨੂੰ ਸੱਦੇਗੀ। ਕੁੜੀ ਤੇ ਕਾਲੇ ਦੋਨਾਂ ਦਾ
ਵਿਆਹ ਹੋ ਜਾਵੇਗਾ। ਅਗਲੀ ਵਿਆਹੀ ਜਾਂ ਵਿਧਵਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਸੀ। ਕਾਲਾ ਵੀ
ਤਾਂ ਉਸੇ ਮਾਂ ਦਾ ਪੁੱਤ ਸੀ। ਤਲਾਕ ਮਿਲਦੇ ਹੀ ਉਹ ਸੁਖਵਿੰਦਰ ਕੋਲੋ ਵੀ ਭੱਜ ਗਈ ਸੀ। ਕੱਪੜਿਆਂ
ਵਾਲਾ ਅਟੈਚੀ ਚੱਕ ਕੇ ਕਿਸੇ ਹੋਰ ਨਾਲ ਚਲੀ ਗਈ ਸੀ।
ਭਾਗ 55 ਕੰਮ ਕਰਨਾ ਬੰਦੇ
ਦੀ ਸੋਭਾ ਹੈ। ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ
(ਕੈਲਗਰੀ) ਕੈਨੇਡਾ satwinder_7@hotmail.com
ਬਹੁਤੇ ਲੋਕ ਕੈਨੇਡਾ, ਅਮਰੀਕਾ, ਬਾਹਰਲੇ ਮੁਲਕਾਂ
ਵਿੱਚ ਆਉਣ ਵਾਲੇ ਇਹੀ ਸੋਚਦੇ ਹਨ। ਜਹਾਜ਼ ਦੀ ਰਾਹ ਦਾਰੀ ਲੈ ਕੇ, ਟਿਕਟ ਖ਼ਰੀਦਣ ਦੀ ਲੋੜ
ਹੈ। ਉੱਥੇ ਜਾਂਦਿਆਂ ਨੂੰ ਡਾਲਰ ਖਿੱਲਰੇ ਪਏ ਹਨ। ਜਾ ਕੇ ਜੇਬਾਂ ਵਿੱਚ ਹੀ ਪਾਉਣੇ ਹਨ। ਕੈਨੇਡਾ ਜਾ
ਕੇ ਜਦੋਂ ਇਹ ਸੁਪਨਾ ਟੁੱਟਦਾ ਹੈ। ਨੌਕਰੀ ਲੱਭਦਿਆਂ ਦੀਆਂ ਜੁੱਤੀਆਂ ਘਸ ਜਾਂਦੀਆਂ ਹਨ। ਜਦੋਂ ਜਾਬ
ਲੱਭ ਜਾਂਦੀਆਂ ਹੈ। ਸਖ਼ਤ ਮਿਹਨਤ ਨਾਲ ਕੰਮ ਕਰਨਾਂ ਬਹੁਤ ਔਖਾ ਹੈ। ਫਿਰ ਐਸੇ ਲੋਕਾਂ ਦੀ ਧਨਵਾਨ
ਲੋਕਾਂ ਵੱਲ ਜਦੋਂ ਨਜ਼ਰ ਜਾਂਦੀ ਹੈ। ਕਈ ਮੰਗਣ ਵਿੱਚ ਗੁਰੇਜ਼ ਨਹੀਂ ਕਰਦੇ। ਕਈਆਂ ਦਾ ਦਿਮਾਗ਼ ਚੋਰੀ
ਵੱਲ ਜਾਂਦਾ ਹੈ। ਉਨ੍ਹਾਂ ਧਨਵਾਨ ਲੋਕਾਂ ਤੋਂ ਖੋਹਣ ਦੀ ਇੱਛਾ ਹੁੰਦੀ ਹੈ।
ਜੋ ਕੰਮ ਕਰਦੇ ਹਨ।
ਉਹ ਬਹੁਤ ਕੰਮ ਕਰਦੇ ਹੋਏ ਅੰਤ ਨੂੰ ਥੱਕ ਜਾਂਦੇ ਹਨ। ਸਮਝੋ, ਬੰਦਾ ਨਿਕਾਰਾ ਹੋ
ਜਾਂਦਾ ਹੈ। ਜਦੋਂ ਬੰਦਾ ਕੰਮ ਦਾ ਨਹੀਂ ਰਹਿੰਦਾ। ਬੁੱਢਾ ਹੋ ਜਾਂਦਾ ਹੈ। ਜਾਂ ਮਚਲੇ ਹੋਏ, ਕਈ ਕਮਾਈ ਨਹੀਂ
ਕਰਦੇ। ਜਾਂ ਆਪਣਾ-ਆਪ ਸੁਮਾਰ ਨਹੀਂ ਸਕਦੇ। ਆਪਣੇ ਖਾਣ-ਪੀਣ, ਸੌਣ ਦਾ ਇੰਤਜ਼ਾਮ
ਨਹੀਂ ਕਰ ਸਕਦੇ। ਫ਼ਾਲਤੂ ਲੱਗਣ ਲੱਗ ਜਾਂਦੇ ਹਨ। ਬੁੱਢੇ ਹੋ ਕੇ ਵੀ, ਜੋ ਘਰ ਦੇ ਕੰਮ ਕਰੀ
ਜਾਂਦੇ ਹਨ। ਬੱਚੇ ਖਿਡਾ ਲੈਂਦੇ ਹਨ। ਉਨ੍ਹਾ ਦੀ ਘਰ ਤੇ ਸਮਾਜ ਵਿੱਚ ਇੱਜ਼ਤ ਹੁੰਦੀ ਹੈ। ਕੰਮ ਕਰਨਾ
ਬੰਦੇ ਦੀ ਸੋਭਾ ਹੈ।
26 ਕੁ ਸਾਲਾਂ ਦਾ ਮਰਦ ਹੈ। ਉਹ ਦਿਨੇ ਡਾਊਨ ਟਾਊਨ ਵਿੱਚ
ਪਬਲਿਕ ਬਿਲਡਿੰਗਾਂ ਵਿੱਚ ਤੁਰਿਆਂ ਫਿਰਦਾ ਹੈ। ਠੰਢ ਤੋਂ ਬਚਾ ਵੀ ਹੋ ਜਾਂਦਾ ਹੈ। ਲੋਕਾਂ ਤੋਂ ਇੱਕ, ਦੋ, ਪੰਜ, ਦਸ ਡਾਲਰ ਮੰਗਦਾ
ਫਿਰਦਾ ਹੈ। ਤਿੰਨੇ ਵੇਲੇ ਮ਼ਫ਼ਨ, ਬਰਗਰ, ਪੀਜ਼ਾ ਰੈਸਟੋਰੈਂਟ ਦਾ ਫੂਡ ਖਾਂਦਾ ਹੈ। ਸੂਬਾ, ਸ਼ਾਮ ਨਸ਼ੇ ਵਿੱਚ
ਰਹਿੰਦਾ ਹੈ। ਰਾਤ ਗੌਰਮਿੰਟ ਸ਼ੈਲਟਰ ਵਿੱਚ ਕੱਟਦਾ ਹੈ। ਉਹ ਕੱਪੜੇ ਵੀ ਪਾਉਣ ਨੂੰ ਦਿੰਦੇ ਹਨ। ਜਿਸ
ਨੂੰ ਫਿਰ ਤੁਰ ਕੇ, ਖਾਣ, ਪੀਣ, ਪਹਿਨਣ, ਸੌਣ ਨੂੰ ਮਿਲੀ ਜਾਂਦਾ ਹੈ। ਉਸ ਨੇ ਕੰਮ ਕਰਕੇ ਕੀ ਲੈਣਾ ਹੈ? ਕੈਲਗਰੀ ਵਿੱਚ 9 ਕੁ
ਦਿਨ ਜੁਲਾਈ ਨੂੰ ਸਟੈਪੀਡ ਦਾ ਮੇਲਾ ਲੱਗਦਾ ਹੁੰਦਾ ਹੈ। ਇਸ ਬਾਰ ਇਸ ਬੰਦੇ ਨੇ ਡਰੈਕਲੀਨ ਵਾਲੀ ਸ਼ਾਪ
ਦਾ ਸ਼ੀਸ਼ਾ ਤੋੜ ਕੇ, ਬਿਜ਼ਨਸ ਮੈਨ ਵਾਲੇ ਕੱਪੜੇ ਚੁਰਾ ਲਏ ਸਨ। ਕਈ ਐਸੇ ਲੋਕ ਕੰਮ ਤੋਂ ਬਚਣ
ਲਈ ਗੁਰਦੁਆਰੇ ਸਾਹਿਬ ਪ੍ਰਸ਼ਾਦੇ ਛੱਕ ਲੈਂਦੇ ਹਨ। ਗੁਰਦੁਆਰੇ ਸਾਹਿਬ ਤੋਂ ਦੋ ਡੰਗ ਦਾ ਭੋਜਨ, ਨਾਲ ਚੱਕ ਲੈਂਦੇ ਹਨ।
ਕਿਸੇ ਦੀ ਜਾਕਟ, ਜੁੱਤੀ ਪਸੰਦ ਆ
ਜਾਵੇ। ਪਾ ਕੇ ਖਿਸਕ ਜਾਂਦੇ ਹਨ। ਕਈ ਤਾਂ ਦੇਸੀ ਪੁਰਾਣੀ ਜੁੱਤੀ ਨਾਲ ਨਾਈਕੀ. ਅਡੀਟਾ ਨੂੰ ਚੱਕਣ
ਜਾਂਦੇ ਹਨ। ਜੇ ਬਾਬੇ ਗਿਆਨ ਵੰਡਣ ਵਾਲੇ, ਮਿੱਠੀਆਂ ਮਾਰ ਕੇ, ਜੰਨਤਾਂ ਦੀਆਂ ਜੇਬਾ
ਖਾਲੀ ਕਰ ਸਕਦੇ ਹਨ। ਗੋਲਕ ਦੀ ਸਫਾਈ ਕਰ ਸਕਦੇ
ਹਨ। ਜੇ ਲੋਕ ਆਟਾ, ਦਾਲਾਂ, ਖੰਡ, ਘਿਉ ਵਰਤਣ ਲਈ ਲੈ ਜਾਂਦੇ ਹਨ। ਬਾਬੇ ਦਾ ਘਰ ਹੈ। ਉਸ ਨੂੰ ਲੁੱਟਣ ਦਾ
ਸਬ ਨੂੰ ਹੱਕ ਹੈ।
Comments
Post a Comment