ਭਾਗ 50 ਜਾਨੋਂ ਮਹਿੰਗੇ ਯਾਰ

ਕੈਲਗਰੀ ਟ੍ਰੇਨਾਂ ਬੱਸਾਂ ਦਾ ਵੀ ਉਹੀ ਹਾਲ ਬੱਣਦਾ ਜਾ ਰਿਹਾ ਹੈ। ਜੋ ਰੋਡਵੇਜ਼ ਵਾਲਿਆਂ ਦਾ ਹੈ

Satwinder Kaur satti calgary Canada

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਮਨਦੀਪ ਨੇ ਕਿਹਾ, "  ਪਿਉ ਪੁੱਤ ਬੈਠ ਕੇ ਗੱਲ ਕਰਿਆ ਕਰੋ। ਮੇਰੇ ਕੋਲੋ ਸੁਨੇਹੇ ਨਹੀਂ ਦੇ ਹੁੰਦੇ। ਕੋਈ ਗੱਲ਼ਤ ਮੈਸਜ਼ ਦਿੱਤਾ ਗਿਆ। ਜੁਆਨ ਇੱਧਰ ਉਧਰ ਹੋ ਗਈ। ਮੁਸ਼ਕਲ ਬਣ ਜਾਏਗੀ। ਸਾਰੀ ਜੁੰਮੇਵਾਰੀ ਮੁੰਡੇ ਨੂੰ ਸੰਭਾਲੋ। ਵੱਹੁਟੀ ਦੇ ਪੇਕੇ ਕੈਲਗਰੀ ਨੇ, ਇਸੇ ਲਈ ਘਰ ਵੀ ਉਥੇ ਦੇਖ ਲਿਆ ਹੈ ਅੱਗਲੇ ਡੀਲ ਕਰੀ ਬੈਠੇ ਨੇ। ਸਿਆਣਪ ਇਸੇ ਵਿੱਚ ਹੈ। ਮੁੰਡੇ ਬਹੂ ਦੀ ਗੱਲ ਵਿੱਚ ਹਾਂ ਮਿਲਾ ਦੇਈਏ। ਜੇ ਆਪਾਂ ਪਿਛੇ ਨੂੰ ਪੈਰ ਖਿੱਚਿਆ। ਅੱਗਲੀ ਹੈਪੀ ਨੂੰ ਲੈ ਕੇ ਚਲੀ ਜਾਵੇਗੀ। ਆਪਣੇ ਪਿੰਡੂ ਕਾਹਲੋਂ ਨੇ ਡੀਲ ਕੀਤੀ ਹੈ। ਚੰਗਾ ਰੀਅਲ ਸਟੇਟ ਹੈ। “

ਕਨੇਡਾ ਵਿੱਚ 10 ਵਿਚੋਂ 7 ਹਿੰਦੋਸਤਾਨੀ ਡਰਾਇਵਰ ਹਨ। ਕਈ ਗੁਡ ਡਰਾਇਵਰ ਵੀ ਹਨ। ਚੰਗੇ ਬੰਦੇ ਹੋਣ ਕਾਰਨ ਪੰਜਾਬੀਆਂ ਦਾ ਨਾਂਮ ਗਿੱਣਵੇ, ਲੋਕਾਂ ਵਿੱਚ ਆਉਂਦਾ ਹੈ। ਤਾਂਹੀਂ ਤਾਂ ਪ੍ਰਦੇਸਾਂ ਵਿੱਚ ਪੈਰ ਜਮਾਂ ਲੈਂਦੇ ਹਨ। ਕਈਆਂ ਲਈ ਜਿਵੇਂ ਉਥੇ ਭਾਰਤ ਵਿੱਚ ਕੋਈ ਰੂਲ ਟਾਇਮ ਟੇਬਲ ਨਹੀਂ ਹੈ। ਉਵੇਂ ਹੀ ਕਈ ਕਨੇਡਾ, ਅਮਰੀਕਾ ਹੋਰ ਦੇਸ਼ਾਂ ਵਿੱਚ ਕਰ ਰਹੇ ਹਨਬੰਦੇ ਦੇ ਨਾਲ ਉਸ ਦੀਆਂ ਆਦਤਾਂ ਨਾਲ ਚੱਲਦੀਆਂ ਹਨ। ਕਈ ਤਾਂ ਵੱਡੇ ਟ੍ਰੈਲਰ ਨਸ਼ੇ ਖਾ ਕੇ, ਸ਼ਰਾਬ ਪੀ ਕੇ ਚਲਾਉਂਦੇ ਹਨ। ਹੈਪੀ ਟ੍ਰੇਨ ਚਲਾਉਣ ਲੱਗ ਗਿਆ ਸੀ। ਉਸ ਦਾ ਡੈਡੀ ਬਲਦੇਵ ਬੱਸ ਚਲਾਉਂਦਾ ਸੀ। ਸਿਟੀ ਵਿੱਚ ਟ੍ਰੇਨਾਂ ਬੱਸਾਂ ਦੇ ਗੇੜਾ ਲਾ ਕੇ, ਇੰਨੀਆਂ ਚਲਾਉਣੀਆਂ ਪੈਂਦੀਆਂ ਹਨ ਬੰਦੇ ਦਾ ਦਿਮਾਗ ਘੁੰਮ ਜਾਂਦਾ ਹੈ। 8 ਘੰਟੇ ਵਿੱਚ ਘੜੀ ਦਾ ਚੱਕਰ ਭੁੱਲ ਜਾਂਦਾ ਹੈ। ਘੜੀ ਤੇ ਅੱਖ ਘੱਟ ਹੀ ਜਾਂਦੀ ਹੈ। ਸਾਰਾ ਧਿਆਨ ਸ਼ੜਕਾਂ ਤੇ ਬੰਦਿਆਂ ਵਿੱਚ ਰਹਿੰਦਾ ਹੈ।

ਇਸ ਸਾਲ ਵੈਨਟਰ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਪਹਿਲੀ ਬਰਫ਼ ਖੁਰਦੀ ਨਹੀਂ ਸੀ ਹੋਰ ਪੈ ਜਾਂਦੀ ਸੀ। ਜੇ ਬਰਫ਼ ਮੀਂਹ ਵਾਂਗ ਵਿਟ ਹੋਵੇ, ਜੋ ਪੈ ਕੇ ਖੁਰ ਜਾਵੇ। ਉਹ ਸੁਕੀ ਬਰਫ਼ ਵਾਂਗ ਨੁਕਸਾਨ ਨਹੀਂ ਕਰਦੀ। ਬਰਫ਼ ਪਾਣੀ ਵੀ ਬੱਣਦਾ ਹੈ। ਕਈ ਬਾਰ ਗੱਡੀ ਵਿੱਚੋਂ ਸ਼ੀਸ਼ਾ ਸਾਫ਼ ਕਰਨ ਵਾਲਾ ਪਾਣੀ ਮੁੱਕ ਜਾਂਦਾਂ ਹੈ। ਦੋ ਬੁੱਕ ਭਰਕੇ, ਵਿਨਡਸ਼ੀਲਡ ਉਤੇ ਬਰਫ਼ ਦੇ ਮਾਰੋ, ਸ਼ੀਸ਼ਾ ਸਾਫ਼ ਹੋ ਹਾਂਦਾ ਹੈ। ਹੱਥ ਵੀ ਧੋਤੇ ਜਾਂਦੇ ਹਨ।  ਹਨ। ਸੁੱਕੀ ਬਰਫ਼ ਉਡਦੀ ਬਹੁਤ ਹੈ। ਕਈ ਥਵਾਂ ਉਤੇ ਬਰਫ਼ ਦੇ ਪਹਾੜ ਬੱਣ ਜਾਂਦੇ ਹਨ। ਡੋਏ ਵੀ ਬਰਾਬਰ ਲੱਗਦੇ ਹਨ। ਸਮੁੰਦਰ ਦਾ ਪਾਣੀ ਵੀ ਬਰਫ਼ ਬੱਣ ਜਾਂਦਾ ਹੈ। ਕਈ ਬੰਦੇ ਇਸ ਉਤੇ ਤੁਰਨ, ਸਕਈ ਕਰਨ ਦੀ ਕੋਸ਼ਸ਼ ਕਰਦੇ ਹਨ। ਕੱਚੀ ਸਨੋਉ ਦੀਆਂ ਐਸੀਆਂ ਥਾਵਾਂ ਅੰਦਰ ਹੀ ਧੱਸ ਕੇ ਮਰ ਜਾਂਦੇ ਹਨ। ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭਦਾ। ਨਾਂ ਹੀ ਕਿਸੇ ਨੂੰ ਘੱਟਨਾਂ ਦੀ ਖ਼ਬਰ ਹੁੰਦੀ ਹੈ। ਜੇ ਪਤਾ ਵੀ ਲੱਗ ਜਾਂਦਾ ਹੈ।  ਫਿਰ ਕਈ ਲੱਭਦੇ ਨਹੀਂ ਹਨ। ਬੰਦਾ ਜਿਉਂਦਾ ਨਹੀਂ ਬਚਦਾ। ਸਕਈ ਕਰਨ ਵਾਲੀ ਥਾਂ ਉਤੇ ਬਰਫ਼ ਨੂੰ ਪੱਲਸਤਰ ਵਾਂਗ ਪੱਦਰਾ ਕਰਕੇ ਜਮਾਇਆ ਜਾਂਦਾ ਹੈ। ਬਰਫ਼ ਤਿੱਲਕਣ ਵੀ ਕਰਦੀ ਹੈ। ਜਦੋਂ ਖੁਰਨ ਲੱਗਦੀ ਹੈ। ਗਰਕਣ ਕਰ ਦਿੰਦੀ ਹੈ। ਕਨੇਡੀਅਨ ਸਬ ਤੋਂ ਵੱਧ ਟੈਕਸ ਪੇ ਕਰਦੇ ਹਨ। ਬਰ਼ਫ਼ ਪੈਣ ਤੇ ਹਾਲ ਇਦਾ ਹੁੰਦਾ ਹੈ। ਜਿਵੇਂ 50 ਸਾਲ ਪਹਿਲਾਂ, ਮੀਂਹ ਪੈਣ ਨਾਲ ਪਿੰਡਾਂ ਦੀਆਂ ਕੱਚੀਆਂ ਗਲੀਆਂ ਦਾ ਸੀ। ਬਰਫ਼ ਹੱਟਾਉਣ ਦਾ ਪਰਾਈਵੇਟ ਠੇਕਾ ਵੀ ਜੇ ਪੰਜਾਬੀ ਲੈ ਲੈਣ। ਬਹੁਤ ਡਾਲਰ ਬੱਣਾਂ ਸਕਦੇ ਹਨ। ਬਰਫ਼ ਤੋਂ ਅੱਕੇ ਲੋਕ ਹਰ ਕੀਮਤ ਦੇਣ ਨੂੰ ਤਿਆਰ ਹਨ। ਇਥੇ ਟਰਾਂਟੋ ਤੋ ਵੱਧ ਬਰ਼ਫ਼ ਪੈਂਦੀ ਸੀ।  ਮਨਦੀਪ ਨੂੰ ਡਾਊਨਟਾਊਨ ਸ਼ਾਮ 5 ਤੋ 10 ਵਜੇ ਤੱਕ ਦਾ ਕਲੀਨਿੰਗ ਦਾ ਕੰਮ ਲੱਭਿਆ ਸੀ। ਰੂਮ ਡਵਾਈਡਰ ਨਾਲ ਬੱਣਾਏ ਹੋਏ, ਛੋਟੇ-ਛੋਟੇ, 100 ਔਫੀਸਜ਼ ਵਿਚੋਂ ਹਰ ਰੋਜ਼ ਕੂੜਾ ਚੱਕਣਾਂ ਹੁੰਦਾ ਸੀ। ਦੋ ਹਫ਼ਤਿਆਂ ਦੀ ਹਜਾਂਰ ਡਾਲਰ ਦੀ ਚੈਕ ਮਿਲ ਜਾਂਦੀ ਸੀ। ਡਾਊਨਟਾਊਨ ਜਾਂਣ-ਆਂਉਣ ਨੂੰ ਬੱਸ ਤੇ ਟ੍ਰੇਨ ਦੋਂਨੇ ਲੈਣੀਆਂ ਪੈਂਦੀਆਂ ਸਨਮਸਾਂ ਥੱਕ ਕੇ ਘਰ ਵੜਦੀ ਸੀ।

ਕੈਲਗਰੀ ਟ੍ਰੇਨਾਂ ਬੱਸਾਂ ਦਾ ਵੀ ਉਹੀ ਹਾਲ ਬੱਣਦਾ ਜਾ ਰਿਹਾ ਹੈ। ਜੋ ਰੋਡਵੇਜ਼ ਵਾਲਿਆਂ ਦਾ ਹੈ। ਕਦੇ ਟ੍ਰੇਨ ਬੱਸ ਇੱਕ ਮਿੰਟ ਦੇ ਫ਼ਰਕ ਨਾਲ ਇੱਕ ਦੂਜੇ ਮਗਰ ਲੱਗੀਆਂ ਆਉਂਦੀਆਂ ਹਨ। ਕਦੇ 15 ਮਿੰਟ ਵੀ ਲੰਘ ਜਾਂਦੇ ਹਨ। ਕੋਈ ਪਬਲਿਕ ਟ੍ਰੇਨ ਬੱਸ ਨਹੀਂ ਆਉਂਦੀ। ਕਈ ਬਾਰ ਇਕੋ ਪਾਸੇ ਨੂੰ ਚਾਰ ਟ੍ਰੇਨਾਂ ਲੰਘੀ ਜਾਂਦੀਆਂ ਹਨ। ਦੂਜੇ ਪਾਸੇ ਜਾਂਣ ਵਾਲੇ ਬੰਦੇ ਖੜ੍ਹੇ ਉਡੀਕਦੇ ਰਹਿੰਦੇ ਹਨ। ਸਟੇਸ਼ਨ ਉਤੇ ਲੱਗੇ ਬੋਰਡ ਉਤੇ ਲਿਖੇ ਟ੍ਰੇਨ ਆਉਣ ਦਾ ਸਮਾਂ ਕਦੇ 2 ਮਿੰਟ ਆ ਜਾਂਦਾ ਹੈ। ਕਦੇ ਬਦਲ ਕੇ 6, 8, 10, 12 ਮਿੰਟ ਕਰ ਦਿੰਦੇ ਹਨ। 15 ਮਿੰਟ ਤੋਂ ਵੀ ਵੱਧ, ਇਸੇ ਤਰਾਂ ਲੋਕਾਂ ਨੂੰ ਚੱਕਰਾਂ ਵਿੱਚ ਪਾਈ ਰੱਖਦੇ ਹਨ। ਸ਼ੁਕਰ ਹੈ, ਹਰ ਰੋਜ਼ ਡਲੇਂ ਨਹੀਂ ਲਿਖਦੇ। ਅਜੇ ਇਹ ਲੱਗਭਗ 40 ਕਿਲੋਮੀਟਰ ਦੇ ਘੇਰੇ ਵਿੱਚ ਚੱਲਣ ਵਾਲੀ ਲੋਕਲ ਰੇਲ ਹੈ। ਇੰਨੀ ਠੰਡ ਵਿੱਚ ਫਰੀਜ਼ ਹੋ ਕੇ ਕੁਲਫੀ ਵਗ ਜੰਮ ਜਾਂਦੇ ਹਨ ਕਈ ਸਟੇਸ਼ਨਾਂ, ਟ੍ਰੇਨਾਂ ਬੱਸਾਂ ਵਿੱਚ ਹੀਟ ਤੱਤੀ ਹਵਾ ਨਹੀਂ ਹੁੰਦੀ। ਧੰਨ ਦੇ ਡਰਾਇਵਰ ਹਨ। ਕਈ ਤਾਂ ਬਰੇਕਾਂ ਇੰਨੀ ਜ਼ੋਰ ਦੀ ਮਾਰਦੇ ਹਨ। ਜੇ ਕਿਤੇ ਡੰਡੇ ਨੂੰ ਹੱਥ ਨਾਂ ਪਾਇਆ ਹੋਵੇ। ਖੜ੍ਹਾ ਬੰਦਾ ਮੂੰਹ ਮੱਥਾ ਤੁੜਵਾ ਲੈਂਦਾ ਹੈ। ਇੱਕ ਤਾਂ ਡੋਰ ਪਸੀਜ਼ਰਾਂ ਦੇ ਚੜ੍ਹਨ-ਉਤਰਨ ਲਈ ਬਾਰ-ਬਾਰ ਖੁੱਲਦਾ ਰਹਿੰਦਾ ਹੈ। -40 ਡੀਗਰੀ ਸੈਟੀਗ੍ਰੇਟ ਤਾਪਮਾਨ ਵਿੱਚ ਕੀ ਹਾਲਤ ਹੁੰਦੀ ਹੋਵੇਗੀ? ਜੇ ਕੋਈ ਐਮਰਜੈਸੀ, ਐਕਸੀਡੈਂਟ ਹੋ ਜਾਂਦਾ ਹੈ। ਫਿਰ ਤਾਂ ਬੱਸ, ਰੇਲ ਅੱਗੋਂ ਪਿਛੋਂ ਹੋ ਜਾਂਣ ਕੋਈ ਇਤਰਾਜ਼ ਨਹੀਂ ਹੈ। ਇਥੇ ਟਾਊਨ ਵਿੱਚ ਟ੍ਰੇਨਾਂ-ਰੇਲਾਂ ਬਿੱਜਲੀ ਉਤੇ ਚੱਲਦੀਆਂ ਹਨ। ਅੱਜ ਹੀ ਕਿਸੇ ਕਾਰਨ ਟ੍ਰੈਨਾਂ ਦੀ ਬਿੱਜਲੀ ਖ਼ਰਾਬ ਸੀ। ਅੱਜ ਕੁੱਝ ਚਿਰ ਲਈ ਆਵਾਜਾਈ ਰੁਕ ਗਈ ਸੀ। ਬਿੱਜਲੀ ਉਤੇ ਇੰਨਾਂ ਪੂਰੀ ਦੁਨੀਆਂ ਦਾ ਵਰਤਣ ਵਾਲਾ ਹਰ ਸਮਾਨ ਚੱਲਦਾ ਹੈ। ਲੋਕ ਇਸ ਉਤੇ ਇੰਨੇ ਨਿਰਭਰ ਹੋ ਗਏ ਹਨ। ਜਿਸ ਦਿਨ ਬਿੱਜਲੀ ਗੁੱਲ ਹੋ ਗਈ। ਬੰਦੇ ਦੇ ਅਰਾਮ ਨਾਲ ਜਿਉਣ ਦੇ ਸਾਧਨ ਮੁੱਕ ਜਾਂਣਗੇ। ਇੰਨਾਂ ਟ੍ਰੇਨਾਂ ਬੱਸਾਂ ਦੀ ਸਰਵਸ ਵੀ ਚੰਗੀ ਤਰਾਂ ਨਹੀਂ ਕਰਾਉਂਦੇ। ਪੁਰਾਣੇ ਗੱਡੇ ਵਾਂਗ ਸ਼ੜਕ ਦੇ ਵਿਚਾਲੇ ਅੜ ਜਾਦੀਆਂ ਹਨ। ਜੇ ਇੰਨਾਂ ਦੇ ਦਫ਼ਤਰ ਵਿੱਚ ਰਿਪੋਰਟ ਕਰੀਏ। ਟਾਇਮ ਤੇ ਪਬਲਿਕ ਗੱਡੀ ਦਾ ਨੰਬਰ ਪੁੱਛਦੇ ਹਨ। ਇਹੀ ਕਈਆਂ ਨੂੰ ਪਤਾ ਨਹੀਂ ਹੁੰਦਾ। ਗੱਲ ਆਈ ਗਈ ਹੋ ਜਾਂਦੀ ਹੈ। ਰਿਪੋਰਟ ਲਿਖੀ ਹੀ ਨਹੀਂ ਜਾਂਦੀ। ਅਮਲ ਤਾਂ ਕੀ ਹੋਣਾਂ ਹੈ? ਟ੍ਰੇਨ ਵਿੱਚ ਤੇ ਸਟੇਸ਼ਨ ਉਤੇ, ਪਬਲਿਕ ਬਾਥਰੂਮ ਨਹੀਂ ਹਨ। ਕਈ ਲੋਕ ਟੱਬੇ ਨਾਲ ਰੱਖਦੇ ਹਨ। ਉਹਲਾਂ ਦੇਖ ਕੇ, ਪਿਸ਼ਾਬ ਕਰ ਲੈਦੇ ਹਨ। ਜਿਥੇ ਮਨ ਕਰੇ, ਰੋੜ ਦਿੰਦੇ ਹਨ।

ਜਿੰਨਾਂ ਨੇ ਪੂਰੇ ਦਿਨ ਦਾ ਜਾਂ ਮਹੀਨੇ ਦਾ ਪਾਸ ਲਿਆ ਹੁੰਦਾ ਹੈ। ਉਨਾਂ ਨੂੰ ਹੋਰ ਪੈਸੇ ਨਹੀਂ ਲਾਉਣੇ ਪੈਂਦੇ। ਜਿੰਨਾਂ ਮੁਸਾਫ਼ਰਾਂ ਦੀ ਟਿੱਕਟ ਖ੍ਰੀਦੀ ਹੁੰਦੀ ਹੈ। ਉਸ ਦਾ ਸਮਾਂ 90 ਮਿੰਟ ਦਾ ਹੈ। ਕਈ ਲੋਕਾਂ ਦੋ ਟ੍ਰੇਨਾਂ ਬਦਲਣੀਆਂ ਪੈਦੀ ਹਨ। ਫਿਰ ਬਸ ਲੈਣੀ ਪੈਂਦੀ ਹੈ। ਜੇ ਇਹ ਸਾਰੀਆਂ ਹੀ ਠੰਡ ਕਰਕੇ ਲੇਟ ਹੋਣ, ਜਾਂ ਖਰਾਬ ਹੋ ਜਾਂਣ, ਹੋਰ ਟਿੱਕਟ ਖ੍ਰੀਦੀਣੀ ਪਵੇਗੀ। ਜੇ ਕੋਲ ਟਿੱਕਟ ਨਾਂ ਹੋਵੇ। 500 ਡਾਲਰ ਤੱਕ ਜੁਰਮਾਨਾਂ ਹੋ ਸਕਦਾ ਹੈ। ਰਾਣੋਂ ਹਰ ਥਾਂ ਉਤੇ ਕਾਰ ਲੈ ਕੇ ਜਾਂਦੀ ਸੀਉਸ ਨੂੰ ਸਟੇਸ਼ਨਾਂ, ਟ੍ਰੇਨਾਂ, ਬੱਸਾਂ ਦੀ ਕੋਈ ਜਾਂਣਕਾਰੀ ਨਹੀਂ ਸੀ। ਉਸ ਨੇ ਡਾਊਨਟਾਊਨ ਪਾਸਪੋਰਟ ਬੱਣਨਾਂ ਦੇਣਾਂ ਸੀ। ਉਹ ਮਨਦੀਪ ਨਾਲ ਚਲੀ ਤਾਂ ਗਈ। ਮੁੜਦੀ ਹੋਈ, ਉਹ ਟ੍ਰੇਨ ਨੂੰ ਬਹੁਤ ਚਿਰ ਉਡੀਕਦੀ ਰਹੀ। ਉਸ ਨੂੰ ਠੰਡ ਬਹੁਤ ਲੱਗੀ। ਉਹ ਟ੍ਰੇਨ ਦਾ ਨਾਂਮ ਦੇਖਣਾਂ ਭੁੱਲ ਗਈ। ਦੂਜੇ ਪਾਸੇ ਨੂੰ ਜਾਂਣ ਵਾਲੀ ਗੱਲ਼ਤ ਟ੍ਰੇਨ ਵਿੱਚ ਬੈਠ ਗਈ। ਦੋ ਸਟੇਸ਼ਨ ਲੰਘ ਕੇ, ਉਸ ਨੂੰ ਪਤਾ ਲੱਗਾ। ਜਦੋਂ ਉਹ ਵਾਪਸ ਸਿਟੀ ਹਾਲ ਆਈ। ਫਿਰ 10 ਮਿੰਟ ਖੜ੍ਹੀ ਰਹੀ। ਤਾਂ ਉਸ ਦੀ ਰੇਲ ਆਈ। ਟ੍ਰੇਨ ਅਪ੍ਰੇਟਰ ਨੇ ਸਟੇਸ਼ਨ ਦਾ ਨਾਂਮ ਗੱਲ਼ਤ ਬੋਲ ਦਿੱਤਾ। ਉਸ ਨੇ ਅੱਗਲੇ ਸਟੇਸ਼ਨ ਉਤੇ ਉਤਰਨ ਸੀ। ਫਿਰ ਹੋਰ ਰੇਲ ਨੂੰ ਉਡਕਦੀ ਰਹੀ। ਬੱਸ ਤੱਕ, ਪਹੁੰਚਣ ਤੱਕ, ਟਿੱਕਟ ਦੇ 90 ਮਿੰਟ ਖ਼ਤਮ ਹੋ ਗਏ ਸਨ। ਡਰਾਇਵਰ ਨੇ ਦੋ ਟੁੱਕ ਗੱਲ ਨਬੇੜ ਦਿੱਤੀ, “  ਬੱਸ ਫੇਅਰ ਪਾਉਣਾਂ ਪਵੇਗਾ। ਜਾਂ ਬੱਸ ਵਿਚੋਂ ਉਤਰਨਾਂ ਪਵੇਗਾ। “ ਇਸੇ ਲਈ ਬਹੁਤੇ ਲੋਕ ਸਟੇਸ਼ਨ ਉਤੇ ਕਾਰ ਖੜ੍ਹੀ ਕਰ ਦਿੰਦੇ ਹਨ। 2 ਕੁ ਸਾਲ ਤਾਂ ਸਿੱਟੀ ਵਾਲਿਆਂ ਨੇ, ਸਾਰੇ ਸਟੇਸ਼ਨਾਂ ਦੀ ਕਾਰ ਪਾਰਕਿੰਗ ਦੇ, ਹਰ ਬਾਰ ਦੇ, ਦੋ-ਦੋ ਡਾਲਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਨ। ਕੈਲਗਰੀ ਸਿੱਟੀ ਦੇ ਮੇਅਰ ਨੇ ਇਸ ਜ਼ਰਮਾਨੇ ਤੋਂ ਬੱਚਤ ਕਰਾ ਦਿੱਤੀ ਹੈ। 18 ਸਾਲਾਂ ਦੇ ਮੁਸਾਫ਼ਰ ਲਈ 90 ਮਿੰਟ ਦਾ ਕਿਰਾਇਆ 3 ਡਾਲਰ ਹੈ। ਬੱਚਿਆਂ ਘੱਟ ਅੱਧੇ ਦੇ ਨੇੜੇ ਹੈ। ਜੇ ਮਹੀਨੇ ਦਾ ਪਾਸ ਲੈਣਾਂ ਹੈ, 90 ਡਾਲਰ ਪਾਸ ਦੇ ਹਨ। ਫਿਰ ਚਾਹੇ ਜਿੰਨੇ ਮਰਜ਼ੀ ਝੂਟੇ ਲਈ ਜਾਵੋ। ਬੱਚਿਆਂ ਘੱਟ ਤੇ ਬੁੱਢਿਆ ਜ਼ਿਆਦਾ ਰਾਇਤ ਹੈ।

Comments

Popular Posts