ਭਾਗ 48-49 ਆਪ ਦੇਖ-ਪਰਖ, ਮਹਿਸੂਸ ਕਰਕੇ, ਤਸੱਲੀ ਕਰੀਏ ਜਾਨੋਂ ਮਹਿੰਗੇ ਯਾਰ
ਅੰਗਰੇਜ਼ੀ ਦਾ ਛਪਣ
ਵਾਲਾ ਨਿਊਜ਼ ਪੇਪਰ, ਹਰ ਰੋਜ਼ ਆਖ਼ਰੀ ਪੇਜ ਉੱਤੇ ਮੌਸਮ ਦੀ ਜਾਣਕਾਰੀ
ਦਿੰਦਾ ਸੀ। ਜਿਸ ਦਿਨ ਦੀ ਬਹੁਤੀ ਬਰਫ਼ ਪੈਣ ਨਾਲ ਵੱਧ ਠੰਢ ਸ਼ੁਰੂ ਹੋਈ ਸੀ। ਇਸ ਨੇ ਵੈਦਰ ਦੀ
ਰਿਪੋਰਟ ਛਾਪਣੀ ਛੱਡ ਦਿੱਤੀ ਹੈ। ਕਿਸੇ ਵੀ ਦੇਸ਼ ਥਾਂ ਦਾ ਮੌਸਮ ਇੱਕੋ ਜਿਹਾ ਨਹੀਂ ਰਹਿੰਦਾ। ਦਿਨ ਵਿੱਚ ਕਿੰਨੀ
ਬਾਰ ਧੁੱਪ ਨਿਕਲ ਕੇ, ਬੱਦਲ ਹੋ ਜਾਂਦੇ ਹਨ। ਹਵਾ ਚੱਲਦੀ ਹੈ। ਕਦੇ
ਮੀਂਹ ਪੈਂਦਾ ਹੈ। ਮੌਸਮ ਬਾਰੇ ਜਾਣੇ ਬਗੈਰ ਨਹੀਂ ਸਰਦਾ। ਮੌਸਮ ਬਾਰੇ ਜਾਣਕਾਰੀ ਰੇਡੀਉ, ਟੀਵੀ,
ਪੇਪਰ ਦਿੰਦੇ ਰਹਿੰਦੇ ਹਨ। ਕਈ ਬਾਰ ਇੰਨਾਂ ਦੀ ਦੱਸੀ ਮੌਸਮ ਬਾਰੇ ਜਾਣਕਾਰੀ ਦੀ ਰਿਪੋਰਟ ਵੀ ਗ਼ਲਤ
ਹੋ ਜਾਂਦੀ ਹੈ। ਕਿਸੇ ਦੀ ਸੁਣੀ ਹੋਈ ਗੱਲ ਉੱਤੇ ਜ਼ਕੀਨ ਨਹੀਂ ਕਰਨਾ ਚਾਹੀਦਾ। ਆਪ ਦੇਖ-ਪਰਖ ਕੇ,
ਮਹਿਸੂਸ ਕਰਕੇ, ਤਸੱਲੀ ਕਰੀਏ। ਅੱਖਾਂ ਤੇ ਦਿਮਾਗ਼ ਨੂੰ ਸਬ ਗਿਆਨ ਹੈ। ਅੱਖਾਂ ਨਾਲ ਦੇਖੀ ਹੋਈ ਨਦੀ ਵੀ ਸੜਕ ਲੱਗਦੀ ਹੈ। ਰੱਸੀ ਜਿਉਂਦਾ ਸੱਪ ਲੱਗਦੀ ਹੈ। ਕਈ ਬਾਰ ਜ਼ਕੀਨਨ ਸੱਚ
ਨਹੀਂ ਹੁੰਦਾ ਹੈ। ਮੌਸਮ ਵਿਭਾਗ ਨੂੰ ਦੁਨੀਆ ਉੱਤੇ ਆਏ ਬਰਫ਼ ਦੇ
ਵੱਡੇ ਤੁਫਾਨਾਂ, ਭਾਰੀ ਮੀਂਹਾਂ, ਹਵਾ ਦੇ ਤੁਫ਼ਾਨਾਂ, ਜਵਾਰਭਾਟ ਦੇ ਧਮਾਕਿਆਂ ਦੀ ਖ਼ਬਰ ਨਹੀਂ ਹੁੰਦੀ। ਕਈ ਬਾਰ ਕੈਨੇਡਾ ਵਿੱਚ
ਜੁਲਾਈ ਨੂੰ ਬਰਫ਼ ਪੈ ਜਾਂਦੀ ਹੈ। ਸਿਆਲਾਂ ਤੋਂ ਕਿਤੇ ਵੱਧ ਠੰਢ ਬਹੁਤ ਹੋ ਜਾਂਦੀ ਹੈ।
ਬਲਵੀਰ ਕਹਿੰਦਾ ਹੈ,
“ ਠੰਢ ਲੱਗੀ ਹੋਵੇ, ਸ਼ਰਾਬ, ਰੰਮ ਪੀਣ ਨਾਲ ਹੱਟ ਜਾਂਦੀ ਹੈ। ਖੰਘ,
ਜ਼ੁਕਾਮ, ਤਾਪ ਲਾਗੇ ਨਹੀਂ
ਲੱਗਦੇ। ਘਰ ਦਾ ਸ਼ਰਾਬ ਦਾ ਠੇਕਾ ਹੈ। ਬੁੜੀਏ ਸਾਰੀ ਰਾਤ ਖਉ- ਖਉ ਕਰਦੀ ਰਹਿੰਦੀ ਹੈ। ਬਾਪੂ ਦੀ
ਬੋਤਲ ਵਿਚੋਂ ਤੂੰ ਵੀ ਪੈੱਗ ਮਾਰ ਲਿਆ ਕਰ। “ ਬਲਵੀਰ ਚੰਗੀ ਤਰਾਂ
ਸਮਝਦਾ ਹੈ। ਔਰਤ ਨੂੰ ਸ਼ਰਮਾਉਂਦੇ ਨਹੀਂ ਰਹਿਣਾ ਚਾਹੀਦਾ। ਹਰ ਤਰਾਂ ਨਾਲ ਆਜ਼ਾਦੀ ਨਾਲ ਜਿਉਣਾਂ
ਚਾਹੀਦਾ ਹੈ। ਮਾਂ-ਭੈਣਾਂ ਵਿੱਚ ਬੈਠ ਕੇ, ਐਸੀਆਂ ਨਸ਼ੇ ਪੱਤੇ ਤੇ ਕਾਮ ਦੀਆਂ ਗੱਲਾਂ ਖੁੱਲ੍ਹੀਆਂ
ਹੋਣੀਆਂ ਚਾਹੀਦੀਆਂ ਹਨ। ਸੈਕਸ ਦੀ ਗੱਲ ਇਸ ਤਰਾ ਕਰਦਾ ਹੈ। ਜਿਵੇਂ ਰੋਟੀ ਖਾਂਦੇ ਤੋਂ ਕੌਲੀ
ਵਿੱਚੋਂ ਦਾਲ ਮੁੱਕ ਗਈ ਹੋਵੇ। ਕੜਛੀ ਦਾਲ ਦੀ ਹੋਰ ਮੰਗ ਰਿਹਾ ਹੋਵੇ। ਐਸੇ ਕੰਜਰ ਨੂੰ ਇਹ ਨਹੀਂ
ਪਤਾ ਕਈ ਬਾਰ ਤੱਤੀ ਕੜਛੀ ਬੁੱਲ੍ਹਾਂ ਉੱਤੇ ਵੀ
ਵੱਜਦੀ ਹੈ। ਬਹੁਤੇ ਧਰਮੀਆਂ ਰਣਵੀਰ ਵਰਗਿਆਂ ਨੂੰ ਗੰਨੇ, ਸਾਗ, ਸਬਜ਼ੀਆਂ, ਕਣਕ ਵਿੱਚ ਮੀਟ ਨਹੀਂ ਦਿਸਦਾ। ਲੋਕ ਛੁਪ ਕੇ, ਸਣੇ ਦਾਲ ਦਾ ਕੀੜਾ-ਢੋਰੇ, ਕਣਕ ਦਾ
ਕੀੜਾ-ਸੁਸਰੀ ਬਗੈਰ ਹੱਡੀ ਤੋਂ ਸਬ ਛੱਕੀ ਜਾਂਦੇ ਹਨ। ਜੋ ਆਪ ਨੂੰ ਚੰਗਾ ਲੱਗਦਾ ਹੈ। ਉਹੀ ਮਲਾਈ
ਹੈ। ਰਣਵੀਰ ਵਰਗਿਆਂ ਨੇ ਜਵਾਨੀ ਵਿੱਚ ਬੱਕਰੇ ਰਿੰਨ੍ਹ ਕੇ ਖਾਂਦੇ ਹਨ। ਜਿਵੇਂ ਨਿਹੰਗ ਕਰਦੇ ਹਨ।
ਹੁਣ ਦੰਦ ਮੀਟ ਦੀ ਬੋਟੀ ਵੱਢਣ ਤੋਂ ਜੁਆਬ ਦੇ ਗਏ ਹਨ। ਤਾਂਹੀ ਉਸ ਦੇ ਜੁਆਕ ਹੁਣੇ ਤੋਂ ਗਾਂ, ਸੂਰ, ਬੱਕਰੇ, ਮੁਰਗ਼ੇ ਦੇ ਗਰੈਂਡ ਕੀਮੇ ਦੇ ਬਰਗਰ ਖਾਣ ਲੱਗ ਗਏ ਹਨ। ਆਪ ਅਪੀਲ ਕਰਦਾ ਕਹਿੰਦਾ ਹੈ,
“ ਮੀਟ, ਮੱਛੀ ਨਾਂ ਖਾਵੇ। ਗੁਰਦੁਆਰੇ ਦੁੱਧ ਚੜ੍ਹਾਵੋਂ। “ ਗੁਰਦੁਆਰੇ,
ਮੰਦਰਾਂ ਵਿੱਚ ਦੁੱਧ ਦਾ ਭੋਗ ਰੋਜ਼ ਲਗਦਾ ਹੈ। ਜਿਉਂਦੇ ਪਸ਼ੂਆਂ ਵਿੱਚ ਕੱਢਿਆ ਇਹ ਚਿੱਟਾ ਲਹੂ ਧਰਮੀਆਂ
ਨੂੰ ਪਚ ਜਾਂਦਾ ਹੈ। ਅਜੇ ਇਹ ਕਿਸੇ ਦਾ ਹੱਕ ਨਹੀਂ ਮਾਰਦੇ। ਕੱਟੇ ਨੂੰ ਦੋ ਧਾਰਾ ਚੰਗ੍ਹਾ ਕੇ,
ਤੂੜੀ ਦੀ ਖੁਰਲੀ ਕੋਲ ਬੰਨ੍ਹ ਦਿੰਦੇ ਹਨ। ਕੱਟੇ ਨੂੰ ਮਣ
ਦੁੱਧ ਦਾ ਕੀ ਭਾਹ ਹੈ? ਮੱਝ ਦਾ ਦੁੱਧ ਤਾਂ ਸਾਧ ਡੀਕ ਜਾਂਦੇ ਹਨ।
ਬਹੁਤੇ ਲੋਕ ਠੰਢ ਤੋਂ ਡਰਦੇ ਮੀਟ ਖਾਂਦੇ ਹਨ। ਨਿਰਮਲ ਦਾ ਕਹਿਣਾ ਹੈ, “ ਸ਼ਰਾਬ, ਮੀਟ, ਮੱਛੀ ਖਾਣ-ਪੀਣ ਨਾਲ ਸਰੀਰ ਗਰਮ ਰਹਿੰਦਾ ਹੈ। ਮੱਛੀ ਨੂੰ ਮੀਟ ਨਹੀਂ ਕਿਹਾ ਜਾ
ਸਕਦਾ ਹੈ। ਇਹ ਵੈਜੀ ਹੈ। ਜਦੋਂ ਰਣਵੀਰ ਛੋਟਾ ਹੁੰਦਾ ਸੀ। ਪਿੰਡ ਵਾਲੇ ਗੁਰਦੁਆਰੇ ਦੀ ਚਾਬੀ,
ਇਸ ਦੇ ਬਾਪੂ ਕੋਲ ਹੁੰਦੀ ਸੀ। ਉਸ ਵਿੱਚ ਕੁੱਝ ਗ੍ਰੰਥੀ
ਤੇ ਉਨ੍ਹਾਂ ਦੇ ਪਰਿਵਾਰ ਵੀ ਰਹਿੰਦੇ ਸਨ। ਪਿੰਡ ਵਿੱਚੋਂ ਲੋਕਾਂ ਦੇ ਘਰਾਂ ਵਿਚੋਂ ਗਜਾ ਇੱਕ-ਇੱਕ
ਰੋਟੀ ਤੇ ਦਾਲ, ਦੁੱਧ ਸਵੇਰੇ-ਸ਼ਾਮ ਮੰਗਦੇ ਸਨ। ਬਚਿਆ ਲੰਗਰ
ਰਣਵੀਰ ਦਾ ਬਾਪੂ ਘਰ ਚੱਕ ਲਿਉਂਦਾ ਸੀ। ਰਣਵੀਰ ਮਾਸਟਰਾਂ ਨੂੰ ਲਿਜਾ ਕੇ ਦੇ ਦਿੰਦਾ ਸੀ। ਬਾਪੂ
ਬਿਮਾਰ ਸੀ। ਉਸ ਤੋਂ ਗੁਰਦੁਆਰੇ ਨਹੀਂ ਜਾਇਆ ਗਿਆ। ਘਰ ਮਾਲ ਆਉਣੋਂ ਹੱਟ ਗਿਆ ਸੀ। ਬਾਪੂ ਦੇ ਤੱਕੜਾ
ਹੋਣ ਲਈ ਉਸ ਦੀ ਬੇਬੇ ਨੇ, ਘਰੋਂ ਦੇਸੀ ਮੁਰਗ਼ੀ, ਆਲੂ ਪਾ ਕੇ ਬਣਾਈ ਸੀ। ਮੀਟ ਬੁੜੇ ਨੂੰ ਖੁਆ ਕੇ ਕਾਇਮ ਕਰਨਾ ਸੀ। ਆਲੂ ਜੁਆਕਾ ਲਈ
ਸਨ। ਰਣਵੀਰ ਨੂੰ ਬੜੇ ਸੁਆਦ ਲੱਗੇ। ਕਿੰਨੇ ਚਿਰ ਪਿੱਛੋਂ ਘਰ ਕੁੱਝ ਰਿਦਾ ਸੀ। ਉਹ ਮਾਸਟਰਾਂ ਲਈ ਵੀ
ਮੀਟ ਦੀ ਤਰੀ-ਤਰੀ ਤੇ ਆਲੂ ਲੈ ਗਿਆ। ਇਸ ਦਾ ਇੱਕ ਮਾਸਟਰ ਪੰਡਤ ਸੀ। ਉਸ ਨੂੰ ਇਹ ਤਰੀ-ਆਲੂ ਬਹੁਤ
ਸੁਆਦ ਲੱਗੇ। ਉਸ ਨੇ ਰਣਵੀਰ ਨੂੰ ਕਈ ਬਾਰ ਪੁੱਛਿਆ, “ ਕਮਾਲ ਦੇ ਆਲੂ ਬਣਾਏ ਹਨ। ਆਪਦੀ ਮਾਂ ਨੂੰ
ਪੁੱਛੀ ਕਿਵੇਂ ਬਣਾਏ ਹਨ? “ ਉਹ ਬੈਠਾ ਹੱਸੀ ਜਾਂਦਾ ਸੀ। ਮਾਸਟਰ ਦੇ
ਬਾਰ-ਬਾਰ ਪੁੱਛਣ ‘ਤੇ ਅਖੀਰ ਨੂੰ ਉਸ ਨੇ ਦੱਸ ਦਿੱਤਾ। ਮਾਸਟਰ ਨੇ ਉਸ ਦੀ ਕੁੱਟ-ਕੁੱਟ ਧੋੜੀ ਲਾ
ਦਿੱਤੀ। ਉਸ ਨੇ ਕਿਹਾ, “ ਤੂੰ ਆਪ ਮੁਰਗ਼ੀ ਖਾਂਦਾ ਰਿਹਾ। ਅੱਜ ਵੀ
ਤਰੀ-ਤਰੀ ਤੇ ਆਲੂ ਲੈ ਆਇਆ। ਸਾਨੂੰ ਮਾਂਹਾਂ ਦੀ ਦਾਲ, ਸਾਗ ਦਿੰਦਾ ਰਿਹਾ। ਕੀ ਮੁਰਗ਼ੀ ਸਾਡੇ ਸੰਘ ਵਿੱਚ ਫਸਣ ਲੱਗੀ ਸੀ? “
ਭਾਗ 49 ਕੁੜੀ ਵਿਆਹ ਕੇ ਜ਼ੁੰਮੇਵਾਰੀ ਪੁਰੀ
ਕਰੀਏ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਪ੍ਰੀਤੀ ਦੇ ਮੰਮੀ ਨੇ ਕਿਹਾ, “ ਆਪਾ ਪ੍ਰੀਤ ਦਾ
ਪਿੰਡ ਵਿਆਹ ਕਰ ਆਈਏ। ਕੋਈ ਜਾਣ ਪਛਾਣ ਵਿਚੋਂ ਚੰਗਾ ਮੁੰਡਾ ਮਿਲ ਜਾਵੇਗਾ। ਕੁੜੀ ਵਿਆਹ ਕੇ
ਜ਼ੁੰਮੇਵਾਰੀ ਪੁਰੀ ਕਰੀਏ। ਕੋਈ ਮੁੰਡਾ ਭਲੇ ਪੈ ਜਾਵੇਗਾ।" " ਪ੍ਰੀਤੀ ਦੀ ਮਾਂ ਕੀ ਪਿੰਡ
ਵਿਆਹ ਕਰਾਉਣ ਨੂੰ ਪ੍ਰੀਤ ਮੰਨ ਜਾਏਗੀ? ਉਹ ਤਾਂ ਵਿਆਹ ਦੀ ਗੱਲ ਵੀ ਨਹੀਂ ਕਰਨ ਦਿੰਦੀ। ਮੇਰੇ
ਸਾਹਮਣੇ ਕਿਵੇਂ ਜੁਆਬ ਸੁਣਾਉਂਦੀ ਆ? ਕਹਿੰਦੀ
ਹੈ, “ ਮੰਮੀ
ਡੈਡੀ ਤੁਸੀਂ ਗੱਲ ਗੱਲ ਤੇ ਝਪਟਾ ਲਾਉਂਦੇ ਰਹਿੰਦੇ ਹੋ। ਜੇ ਇੱਕ ਹੱਸਣ ਵਾਲੀ ਗੱਲ ਕਰਦਾ ਦੂਜਾ
ਤੁਹਾਡੇ ਵਿੱਚੋਂ ਰੁਆ ਦਿੰਦਾ। ਮੈ ਵਿਆਹ ਕਰਾ ਕੇ, ਇਹੋ ਜਿਹਾ ਡਰਾਮਾ ਨਹੀਂ ਕਰਨਾ ਚਾਹੁੰਦੀ। ਮੇਰੇ
ਕੋਲ ਆਪਦੇ ਬਹੁਤ ਕੰਮ ਨੇ। “ ਮੈ ਤਾਂਹੀ ਕਹਿੰਦਾ ਸੀ, “ ਕੁੜੀ ਨੂੰ ਜੰਮਣ ਹੀ ਨਾ ਦੇ ਜੰਮਦੀ ਦਾ ਗਲ਼ਾ ਘੁੱਟ ਦਿੰਦੇ।" ਮਨਦੀਪ
ਨੇ ਦਬਾ ਦੱਬ ਉੱਠ ਕੇ ਡੋਰ ਦਾ ਲੋਕ ਲਾ ਲਿਆ, " ਕਿੰਨੀ ਵਾਰੀ ਕਿਹਾ ਘਰ ਅੰਦਰ ਆਕੇ ਕੁੰਡੀ ਮਾਰ
ਦਿਆਂ ਕਰੋ? ਪ੍ਰੀਤ ਪਹਿਲਾਂ ਹੀ ਅੱਗ ਦੀ ਲਾਟ ਹੈ। ਆਖ਼ਰ ਪਿਉ
‘ਤੇ ਗਈ ਹੈ। ਜੇ ਫਿਰ ਵਿਗੜ ਗਈ। ਕੀਮੇ ਸਮਝਾਊ। ਮੇਰੀ ਤਾਂ ਪਿਉ ਧੀ ਅੱਗੇ ਇੱਕ ਨਹੀਂ ਚੱਲਦੀ। ਕਲ
ਆਪੇ ਕਹਿੰਦੀ, “ ਮਾਂ
ਮੈ ਵਿਆਹ ਕਰਾ ਲੈਣਾ। “
ਰੱਬ ਕਰੇ, ਕਿਸੇ ਦੇ ਬੁਢਾਪੇ ਚ ਔਲਾਦ ਨਾ ਹੋਵੇ। ਮੇਰੇ ਬੱਚਾ ਠਹਿਰਦਾ ਨਹੀਂ
ਸੀ। ਤੁਹਾਨੂੰ ਇੱਕੋ ਗੱਲ ਲੱਭੀ ਹੋਈ ਸੀ। ਇੱਕ ਹੋਰ ਮੁੰਡਾ ਹੋ ਜਾਵੇ। ਡਾਕਟਰਾਂ ਨੇ ਵੀ ਕਮਾਲ ਕਰ
ਦਿੱਤੀ। ਬੱਚਾ ਅੰਦਰ ਰੱਖ ਦਿੱਤਾ। ਭੁਲੇਖੇ ਨਾਲ ਕੁੜੀ ਦੀ ਜੜ ਲੱਗ ਗਈ। ਜਿਸ ਨੂੰ ਰੱਖੇ ਸਾਈ ਮਾਰ
ਸਕੇ ਨਾ ਕੋਈ। ਇਸ
ਕੁੜੀ ਨੂੰ ਜਨਮ ਦੇਣ ਲਈ ਬਹੁਤ ਦੁੱਖ ਭੋਗੇ ਨੇ। ਪਰ ਕੈਨੇਡਾ ਵਿੱਚ ਬੱਚੇ ਮਾਪਿਆ ਨੂੰ ਟਿੱਚ ਨਹੀਂ
ਸਮਝਦੇ।"
ਪ੍ਰੀਤ ਬਿਸਤਰੇ ਵਿੱਚੋਂ ਹੀ ਨਹੀਂ ਸੀ ਨਿਕਲੀ
ਸੀ ਉਸ ਨੇ ਸਾਰੀਆਂ ਗੱਲਾਂ ਸੁਣ ਲਈਆਂ ਸਨ। ਪ੍ਰੀਤ ਨੇ ਕਿਹਾ, ," ਡੈਡ ਕਮਾਲ ਕਰਤੀ। ਕਿੰਨੀ ਵਾਰੀ ਸਣਾਉਗੇ। ਮੇਰਾ
ਪਿਉ ਮੈਨੂੰ ਜੰਮਣਾ ਨਹੀਂ ਚਾਹੁੰਦਾ ਸੀ। ਮੈ ਬੇਮੰਗੀ ਔਲਾਦ ਆ। ਮੇਰੇ ਵਿਆਹ ਦਾ ਫ਼ਿਕਰ ਛੱਡੋ।
ਪੁੱਤਰ ਤੋ ਸੇਵਾ ਕਰਾਉ। ਤੁਸੀਂ ਘਰ ਹੈਪੀ ਨਾਮ ਕਰਾਉ। ਆਪਦੇ ਜਿਉਂਦੇ ਜੀਅ ਹੱਥ ਵੱਢ ਦਿਉ। ਆਪ ਥਾਂ
ਥਾਂ ਧੱਕੇ ਖਾਉ। ਮੈ ਤਾਂ ਮੇਰੀ ਗਰਲ ਫਰਿੰਡ ਪਿੰਕੀ ਨਾਲ ਕੋਰਟ ਮੈਰਿਜ ਕਲ ਸਵੇਰੇ 9 ਵਜੇ ਕਰਾ ਰਹੀ
ਆ। ਮੇਰੇ ਕੋਲੋਂ ਲੋਕਾਂ ਅੱਗੇ ਡਰਾਮਾ ਨਹੀਂ ਕਰ ਹੋਣਾ। ਜੇ ਹੈਪੀ ਵਿਰੇ ਰਾਣੋ ਭਾਬੀ ਨੂੰ ਨਾਲ ਲੈ
ਕੇ ਆ ਸਕਦੇ ਹੋ ਆ ਜਾਣਾ। ਪਰ ਤੁਸੀਂ ਨਹੀਂ ਆਉਣਾ ਮੈਨੂੰ ਪੱਤਾਂ ਹੈ। ਕਿਉਂਕਿ ਤੁਹਾਨੂੰ ਤੂੰ-ਤੂੰ
ਮੈ-ਮੈ ਤੋ ਬਿਨਾਂ ਕੁੱਝ ਨਹੀਂ ਆਉਂਦਾ।" ਮਨਦੀਪ ਦਾ ਮੂੰਹ ਪੀਲਾ ਪੈ ਗਿਆ ਸੀ। ਉਸ ਨੇ ਕਿਹਾ," ਵਾਹਿਗੁਰੂ ਮੇਹਰ ਕਰ, ਮੇਰੀ ਕੁੜੀ ਨੂੰ ਸੁਮੱਤ ਦੇ। ਸੁਦੈਣੇ ਕੁੜੀਆਂ
ਨਾਲ ਕੁੜੀਆਂ ਥੋੜ੍ਹੀ ਵਿਆਹ ਕਰਾਉਂਦੀਆਂ। ਮਨੁੱਖ ਨਾਲ ਵਿਆਹ ਹੁੰਦਾ। ਬੰਦਾ ਕੰਮ ਕਰਕੇ ਕਮਾਈ ਲਿਉਂਦਾ।
ਪਤੀ ਦੇ ਕੰਮ ਤੋਂ ਘਰ ਆਉਂਦੇ ਨੂੰ ਔਰਤ ਘਰ ਤੇ ਆਪਣੇ ਆਪ ਨੂੰ ਸਜਾ ਸ਼ੁਮਾਰ ਕੇ ਰੱਖਦੀ ਹੈ। ਬੱਚਿਆ
ਦੀ ਦੇਖ ਭਾਲ ਕਰਦੀ ਹੈ। ਪੁੱਤ ਤੂੰ ਨਿਆਣੀ ਹੈ। ਵਿਆਹ ਪਿੱਛੋਂ ਆਪੇ ਸਮਝ ਲੱਗ ਜਾਵੇਗੀ। ਪਿੰਕੀ
ਨੂੰ ਵੀ ਇੰਡੀਆ ਜਾਣ ਲਈ ਤਿਆਰ ਕਰ ਲਾ। ਜੇ ਉਸ ਦੀ ਸਕੀ ਮਾਂ ਨਹੀਂ ਹੈ। ਆਪਾ ਆਪ ਉਸ ਦੇ ਆਪਣੇ
ਪਿੰਡ ਅਨੰਦ ਕਾਰਜ ਕਰਾਂਗੇ। ਦੋਹਾ ਸਹੇਲੀਆਂ ਨੂੰ ਇੱਕੋ ਘਰ ਦੇ ਮੁੰਡਿਆ ਨਾਲ ਵਿਆਹ ਦੇਵਾਂਗੇ।
ਤੇਰੇ ਡੈਡੀ ਦਾ ਗ਼ੁੱਸਾ ਬੜਾ ਮਾੜਾ। ਤੂੰ ਮੇਰੀ ਵੀ ਗੁੱਤ ਪਟਾਈਗੀ।"
Comments
Post a Comment