ਮੈਂ ਇਕੱਲੀ ਤੱਕੜੀ, ਥੋਡੀ ਬੱਣੀ ਰਹੇ ਸਾਰੇ ਟੱਬਰ ਟੋਲੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਇੱਕ ਤੇਰੀ ਜਿੰਦ ਬਦਲੇ, ਵੇ ਮੈਂ ਸਾਰੇ ਟੱਬਰ ਦੀ ਗੋਲੀ।
ਕੰਮ ਧੰਦੇ ਕਰਦੀ ਫਿਰਾਂ, ਲੱਗਾਂ ਝਾੜੂ ਪੋਚੇ ਵਾਲੀ ਗੋਲੀ।
ਝਿੜਕਾਂ ਤੂੰ ਦਿੰਦਾ ਰਹਿੰਦਾ, ਮੈਂ ਕਦੇ ਨਾਂ ਬਰਾਬਰ ਬੋਲੀ।
ਤੇਰੀਆਂ ਮੈਂ ਜ਼ਰ ਲੈਂਦੀ, ਕਦੇ ਪਿਆਰ ਦੀ
ਬਾਤ ਨਾਂ ਬੋਲੀ।
ਹੋਰ ਗੱਲਾਂ ਕਹਿ ਲੈਂਦਾ, ਤੂੰ ਘੁੰਡੀ ਨਾਂ ਦਿਲ ਦੀ ਕਦੇ ਖੋਲੀ।
ਤੇਰੀਆਂ ਤੱਤੀਆਂ ਸੁਣ ਕੇ, ਮੈਂ ਜਬਾਨ ਨਾਂ ਕਦੇ ਵੀ ਖੋਲੀ।
ਮੈਂ ਇਕੱਲੀ ਤੱਕੜੀ, ਥੋਡੀ ਬੱਣੀ ਰਹੇ ਸਾਰੇ ਟੱਬਰ ਟੋਲੀ।
ਘਰਬਾਰ ਸੰਭਾਲਦੀ ਨੇ, ਮੈਂ ਆਪਣੀ ਜਿੰਦ ਕੰਮਾਂ ਚ ਰੋਲੀ।
ਵੇ ਤੇਰੇ ਲੱਗੀ ਮਗਰ ਫਿਰੇ, ਤੂੰ ਸੱਤੀ ਪੈਰ ਦੇ ਵਿੱਚ ਹੈ ਰੋਲੀ।
ਇੱਕ ਤੇਰੇ ਭੋਲੇ ਮੁੱਖੜੇ
ਨੇ, ਸਤਵਿੰਦਰ ਸੱਚੀ ਮੁੱਚੀ ਮੋਲੀ।
ਜੋ ਕਿੱਤੇ ਅਹਿਸਾਨ ਮੇਰੇ
ਤੇ ਨੇ, ਮੈਂ ਉਨਾਂ ਨੇ ਵੀ ਹਾਂ ਮੋਲੀ।
Comments
Post a Comment