ਜਿੰਦਗੀ ਜਿਉਣ ਦਾ ਸੁਆਦ ਆ ਜਾਵੇਗਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਜੇ ਬੰਦਾ ਕੰਮ ਕਰੂਗਾ, ਰੱਜ ਕੇ ਖਾਵੇਗਾ। ਵਿਹਲਾ ਰਵੇਗਾ, ਭੁੱਖਾ ਮਰ ਜਾਵੇਗਾ।

ਉਹ ਲੋਕਾਂ ਦੇ ਹੱਥਾਂ ਵੱਲ ਝਾਕੇਗਾ। ਲੋਕਾਂ ਦੇ ਕੋਲੋ ਮੰਗ ਤੰਗ ਕੇ ਨਿੱਤ ਖਾਵੇਗਾ।

ਮੰਨਿਆ ਕੇ, ਮੰਗ ਕੇ ਸਰ ਜਾਵੇਗਾ। ਪੂਰੀ ਜਿੰਦਗੀ ਲੋਕਾਂ ਨੂੰ ਰੋਣੇ ਧੋਣੇ ਸੁਣਾਂਵੇਗਾ।

ਨਿੱਤ ਸੌ, ਪੰਜਾਹ ਦਾ ਸੁਆਲ ਪਾਵੇਗਾ। ਅੱਗਲੇ ਦਿਨ ਝੋਲੀ ਅੱਡ ਖੜ੍ਹ ਜਾਵੇਗਾ।

ਸੱਤੀ ਕਰੇਂ ਕਮਾਈ ਰੰਗ ਲੱਗ ਜਾਵੇਗਾ। ਜਿੰਦਗੀ ਜਿਉਣ ਦਾ ਸੁਆਦ ਆ ਜਾਵੇਗਾ।

ਸਤਵਿੰਦਰ ਕੰਮ ਕਰਨੇ ਦਾ ਬਲ ਆਵੇਗਾ। ਹੱਕ ਦਾ ਖਾਂਣਾਂ ਅੰਮ੍ਰਿਤ ਬੱਣ ਜਾਵੇਗਾ।

Comments

Popular Posts