ਔਰਤ ਉਤੇ ਜੁਲਮ ਕਦੋਂ ਹੋਣੋ ਹੱਟਣਗੇ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਕਈ ਔਰਤ ਦੀ ਜਾਨ ਪਿਛੇ ਪਏ ਨੇ। ਮਾਪਿਆਂ ਨੇ ਭਰੂਣ ਜਿਉਂਦੇ ਮਾਰੇ ਨੇ।
ਕਈ ਔਰਤ ਦੀ ਜਾਨ ਪਿਛੇ ਪਏ ਨੇ। ਮਾਪਿਆਂ ਨੇ ਭਰੂਣ ਜਿਉਂਦੇ ਮਾਰੇ ਨੇ।
ਦਾਜ਼ ਜਾਲਮ ਨੇ ਬੜੇ ਗਲੇ ਘੁੱਟੇ ਨੇ। ਔਰਤ ਨੂੰ ਦਾਜ਼ ਦੀ ਬਲੀ ਚਾੜਦੇ
ਨੇ।
ਕਈਆਂ ਪਤੀਆਂ ਵਿਆਹੇ ਡੋਲੇ ਫੂਕੇ ਨੇ। ਤਜਾਬ ਪੈਟਰੌਲ ਪਾ ਸਾੜ
ਦਿੰਦੇ ਨੇ।
ਕਈ ਗੈਸ ਸਲੰਡਰ ਫਟਾ ਦਿੰਦੇ ਨੇ। ਰਸੋਈ ਚ ਨੂੰਹੁ ਨਾਲ ਹੀ ਧੱਮਾਕੇ
ਹੁੰਦੇ ਨੇ।
ਨੂੰਹੁ, ਸੱਸ, ਨੱਣਦ ਵਿੱਚ ਖਿਲਵਾੜ ਹੁੰਦੇ ਨੇ। ਔਰਤ ਦੇ
ਕੋਲੋ ਵੀ ਬਾਰ ਹੁੰਦੇ ਨੇ।
ਜੋ ਮਸਟੰਡੇ ਔਰਤ ਦੇ ਯਾਰ ਕਹਾਉਂਦੇ ਨੇ। ਇਹ ਵੀ ਔਰਤ ਦੇ
ਜਲਾਦ ਹੁੰਦੇ ਨੇ।
ਪ੍ਰੰਸੀਪਲ ਵੀ ਬਦਮਾਸਾਂ ਤੋਂ ਡਰਦੇ ਨੇ। ਪੁਲੀਸ ਵਾਲੇ ਗੂੰਡਿਆਂ
ਤੋਂ ਹਿੱਸਾ ਲੈਂਦੇ ਨੇ।
ਇਹ ਔਰਤ ਨੂੰ ਖਿੰਡਾਉਣਾਂ ਸਮਝਦੇ ਨੇ। ਇਹ ਤੁਰੀ ਜਾਂਦੀ ਔਰਾਤ ਚੱਕ ਲੈਂਦੇ ਨੇ।
ਸੱਤੀ ਜੋ ਲੋਟ ਨਾਂ ਆਵੇ ਬਦਨਾਂਮ ਕਰਦੇ ਨੇ। ਕਈ ਢੰਗਾ ਨਾਲ
ਜਾਨੋ ਮਾਰ ਦਿੰਦੇ ਨੇ।
ਔਰਤ ਉਤੇ ਬੜੇ ਅੱਤਿਆਚਾਰ ਹੁੰਦੇ ਨੇ। ਸਤਵਿੰਦਰ ਕੱਚ ਸਮਝ
ਠੈਡਾ ਮਾਰਦੇ ਨੇ।
ਔਰਤ ਉਤੇ ਜੁਲਮ ਕਦੋਂ ਹੋਣੋ ਹੱਟਣਗੇ? ਜਾਲਮ ਔਰਤ ਦੀ ਜਾਨ
ਕਦੋਂ ਲੈਣੋ ਹੱਟਣਗੇ?
ਔਰਤ ਆਪ ਨੂੰ ਕਦੋਂ ਤੱਕ ਕੰਮਜ਼ੋਰ ਸਮਝੇਗੀ? ਔਰਤ ਤੂੰ ਕਦੋਂ
ਤੱਕ ਜ਼ੁਲਮ ਸਹੇਗੀ?
Comments
Post a Comment