ਭਾਗ 56-57 ਜਾਨੋਂ ਮਹਿੰਗੇ ਯਾਰ
ਭਾਗ 56 ਦਰ-ਦਰ ਫਿਰਨਾ ਦੀ ਆਦਤ ਪੈ ਜਾਂਦੀ ਹੈ
ਜਾਨੋਂ ਮਹਿੰਗੇ ਯਾਰ
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਕਈਆਂ ਨੂੰ ਇਹ ਕਹਿਣ
ਦੀ ਆਦਤ ਹੋ ਗਈ ਹੈ, “ ਉਸ ਰੰਗ ਦੇ ਲੋਕ ਐਸੇ ਹਨ। ਵੈਸੇ ਹਨ।
ਉਨ੍ਹਾਂ ਨੂੰ ਦੇਖ ਕੇ ਬੱਚੇ ਵਿਗੜ ਰਹੇ ਹਨ। ਉਨ੍ਹਾਂ ਕੋਲ ਜਾਣ ਤੋਂ ਬਚਾ ਕਰੋ। “ ਹਰ ਕੋਈ ਆਦਤਾਂ ਘਰ ਵਿੱਚੋਂ ਸਿੱਖਦਾ ਹੈ।
ਆਪ ਤੋਂ ਵੱਡੇ ਦੀ ਨਕਲ ਕਰਦਾ ਹੈ। ਉਸ ਵਰਗਾ ਬਣਨਾ ਚਾਹੁੰਦਾ ਹੈ। ਹਰਕਤਾਂ ਤੋਂ ਪਤਾ ਚੱਲਦਾ ਹੈ। ਬੱਚਾ
ਮਾਂ ਜਾਂ ਬਾਪ ਵਰਗਾ ਹੈ। ਆਪਣੀ ਬੁੱਕਲ ਵਿੱਚ ਤਾਂ ਕੋਈ ਦੇਖਦਾ ਨਹੀਂ ਹੈ। ਫ਼ਰਕ ਸਿਰਫ਼ ਇੰਨਾ ਹੈ।
ਗੋਰੇ, ਕਾਲੇ ਲੋਕ ਕਿਸੇ ਗੱਲ ਦੱਸਣ, ਮੰਨਣ ਤੋਂ ਝਿਜਕਦੇ ਨਹੀਂ ਹਨ। ਸਬ ਕੁੱਝ
ਖੁੱਲੇਅਮ ਕਰਦੇ ਹਨ। ਕਈ ਉਹੀ ਸਬ ਕੁੱਝ ਚੋਰੀ ਕਰਦੇ ਹਨ। ਦੇਸੀ ਕਰ ਕਤਰ ਕੇ ਮੁੱਕਰ ਜਾਂਦੇ ਹਨ। ਜੋ
ਕੁੱਝ ਜੋਤ ਤੇ ਉਸ ਮਾਂ ਕਰਦੇ ਫਿਰਦੇ ਹਨ। ਪਿੱਛੇ ਪਿੰਡ ਉਸ ਦੀ ਘਰਵਾਲੀ ਭਰਾ ਤੇ ਹੋਰਾਂ ਨਾਲ
ਕੜ੍ਹੀ ਘੋਲੀ ਜਾਂਦੇ ਹਨ। ਨਿਰਮਲ, ਬਲਵੀਰ, ਰਣਵੀਰ ਵਰਗਿਆਂ ਦੇ ਧੌਲ਼ੇ ਆ ਗਏ। ਕੀ ਇੰਨਾ
ਦੇ ਘਰ ਵਸਾਉਣ ਦੇ ਲੱਛਣ ਹਨ? ਘਰ ਤਾਂ ਰੱਬ ਆਸਰੇ ਰੁੜੀ ਜਾਂਦੇ ਹਨ। ਕੀ
ਐਸੇ ਲੋਕਾਂ ਨੂੰ ਘਰ ਵਾੜਨਾ ਚਾਹੀਦਾ ਹੈ? ਕੀਹਨੂੰ ਘਰ ਵਾੜਨਾ ਹੈ? ਪਤਾ ਕਿਵੇਂ ਲੱਗੇ? ਕੀਹਦਾ ਕਰੈਕਟਰ ਲੂਜ਼ ਹੈ? ਐਸਾ ਬੰਦਾ ਕਿਸੇ ਇੱਕ ਥਾਂ ਦਾ ਨਹੀਂ
ਹੁੰਦਾ। ਛੁੱਟੜ ਰੰਨ ਦੀ ਤਰਾਂ ਦੇਹਲੀਆਂ, ਕੰਧਾ ਟੱਪਦਾ ਹੈ। ਕਈਆਂ ਨੂੰ ਕੁੱਤਿਆਂ
ਵਾਂਗ, ਆਪਦੇ ਮਗਰ ਕੁਤੀੜ ਲਾਉਣੀ ਆਉਂਦੀ ਹੈ। ਬੰਦੇ
ਵਿੱਚ ਬਾਂਦਰ, ਕਾਂ ਵਰਗੀ ਚਲਾਕੀ ਹੁੰਦੀ ਹੈ। ਲੋਕਾਂ ਦਾ
ਪਰਾਇਆ ਮਾਲ ਖਾਣ ਦੀ ਵ੍ਰਿਤੀ ਹੁੰਦੀ ਹੈ। ਕਈ ਤਾਂ ਹਾਥੀ ਵਾਂਗ ਖਾ-ਖਾ ਸਰੀਰ ਵਧਾਉਂਦੇ ਹਨ। ਗਧੇ
ਵਾਂਗ ਨਹਾ ਕੇ, ਧੂਲ ਵਿੱਚ ਲਿਟਣੋਂ ਨਹੀਂ ਹਟਦੇ। ਬੰਦੇ
ਵਿੱਚ ਸਬ ਪਸ਼ੂਆਂ, ਜਾਨਵਰਾਂ ਦੀਆਂ ਆਦਤਾਂ ਹਨ। ਕਈ ਇੰਨਾ ਨੂੰ
ਦਬਾ ਲੈਂਦੇ ਹਨ। ਕਈ ਇੰਨਾ ਦਾ ਆਸਰਾ ਲੈ ਕੇ, ਖੱਟੀ ਖਾਂਦੇ ਹਨ। ਕਈਆਂ ਨੂੰ ਪੇਟ ਤੇ ਕਾਮ
ਦੀ ਤ੍ਰਿਪਤੀ ਲਈ ਮੰਗ ਕੇ, ਗੁਜ਼ਾਰਾ ਕਰਨ ਨੂੰ, ਦਰ-ਦਰ ਫਿਰਨਾ ਦੀ ਆਦਤ ਪੈ ਜਾਂਦੀ ਹੈ।
ਕੰਮ ਕਰਨ ਦੀ ਕੀ ਲੋੜ ਹੈ? ਰੰਡੀਆਂ ਦੇ ਕਿਹੜਾ ਮਰੱਬਿਆਂ ਉੱਤੇ ਹੱਲ
ਚੱਲਦੇ ਹਨ? ਉਸ ਲਈ ਸਾਰੇ ਹੀ ਖ਼ਸਮ ਹਨ। ਅਗਲੇ ਹਰ ਦਿਨ
ਨਵੇ ਮਰਦ ਸੁਹਾਗਾ ਊਦਾ ਹੀ ਮਾਰ ਜਾਂਦੇ ਹਨ। ਬੀਜ ਫਿਰ ਵੀ ਸਾਰੀਆਂ ਦੇ ਹਰਾ ਨਹੀਂ ਹੁੰਦਾ। ਐਸੀ
ਕਮਾਈ ਫਲਦੀ ਨਹੀਂ ਹੈ। ਥਾਂ-ਥਾਂ ਜਿਸਮ ਵੇਚ ਕੇ, ਖਾਣ ਵਾਲੇ ਦਾ ਬੀਜ ਨਾਸ਼ ਹੁੰਦੀ ਹੈ। ਰੰਡੀ
ਦਾ ਪੁੱਤ ਗੱਭਰੂ ਨਹੀਂ ਹੁੰਦਾ। ਰੰਡੀ ਦਾ ਪੁੱਤ, ਜੇ ਜਵਾਨ ਹੋ ਜਾਵੇ ਕੋਈ ਸਾਕ ਨਹੀਂ ਕਰਦਾ।
ਪਤਾ ਹੁੰਦਾ ਹੈ, ਜ਼ਨਾਨੀ ਦਾ ਮੁੱਲ ਵਟਣ ਨੂੰ ਕੋਠੇ ਉੱਤੇ
ਬੈਠਾ ਦੇਵੇਗਾ। ਰੰਡੀ ਨਾਂ ਹੀ ਕਿਸੇ ਇੱਕ ਨਾਲ ਘਰ ਵਸਾ ਸਕਦੀ ਹੈ। ਐਸੀ ਜੂਨ ਪਸ਼ੂ, ਜਾਨਵਰ ਵੀ ਕੱਟੀ ਜਾਂਦੇ ਹਨ। ਜੋ ਅੱਗੇ ਆ
ਗਿਆ ਉਸੇ ਨਾਲ ਸਬੰਧ ਬਣਾਂ ਲੈਂਦੇ ਹਨ। ਜਿੰਨਾ ਮਨੁੱਖਾਂ, ਪਸ਼ੂਆਂ, ਜਾਨਵਰਾਂ ਦਾ ਕੰਟਰੋਲ ਨਹੀਂ ਹੁੰਦਾ।
ਉਨ੍ਹਾਂ ਦੇ ਕਈ ਬਾਰ ਗ਼ਲਤੀ ਨਾਲ ਜਾਂ ਬੇਵਕੂਫ਼ੀ ਨਾਲ, ਇੱਕੋ ਸਮੇਂ, ਇੱਕੋ ਜਣੇਪੇ ਵੇਲੇ ਅਲੱਗ-ਅਲੱਗ ਨਸਲਾਂ ਦੇ
ਬੱਚੇ ਗੋਰੇ, ਕਾਲੇ, ਦੇਸੀ ਹੁੰਦੇ ਹਨ।
ਮਨੁੱਖਾਂ ਵਰਗੇ ਪਸ਼ੂਆਂ, ਜਾਨਵਰਾਂ ਦੇ ਵੀ ਰੰਗ ਹਨ। ਜਦੋਂ ਗਰਭ
ਠਹਿਰਦਾ ਹੈ। ਜੇ ਉਨ੍ਹਾਂ ਦਿਨਾਂ ਵਿੱਚ ਇੱਕ ਤੋਂ ਵੱਧ ਮੇਲ ਨਾਲ ਮਾਦਾ ਸੰਭੋਗ ਕਰਦੀ ਹੈ। ਛੁਪ ਕੇ
ਲਾਏ ਰੰਗ, ਜਹਾਨ ਵਿੱਚ ਪ੍ਰਗਟ ਹੋ ਜਾਂਦੇ ਹਨ।
ਜਿਸ ਬੰਦੇ ਨਾਲ ਕੋਈ ਮਤਲਬ ਨਹੀਂ ਹੈ। ਜੇ ਕਿਸੇ ਤੱਕ ਲੋੜ ਨਹੀਂ ਹੈ। ਉਸ ਨੂੰ
ਘਰ ਸੱਦ ਕੇ ਕੀ ਕਰਾਉਣਾ ਹੈ? ਜਿਸ ਤੋਂ ਕੋਈ ਕੰਮ ਨਹੀਂ ਲੈਣਾ। ਦੁਨੀਆ ‘ਤੇ
ਨਾਂ ਹੀ ਕੋਈ ਦੋਸਤ, ਰਿਸ਼ਤੇਦਾਰ ਹੈ। ਦੁਨੀਆ ‘ਤੇ ਸਰੀਰਕ ਤੇ
ਖ਼ੂਨ ਦੇ ਰਿਸ਼ਤੇ ਵੀ ਫਿੱਕੇ ਪੈ ਜਾਂਦੇ ਹਨ। ਅਗਲੇ ਤੋਂ ਕੰਮ ਨਿਕਲਦਿਆਂ ਹੀ ਕਈ ਲੋਕ ਪੱਤਰੇ ਵਾਚ
ਜਾਂਦੇ ਹਨ। ਦੂਜੇ ਉੱਤੇ ਮੁਸੀਬਤ ਪੈਂਦਿਆਂ, ਸਬ ਖਿਸਕ ਜਾਂਦੇ ਹਨ। ਐਸੇ ਲੋਕ ਰੱਬ ਤੋਂ
ਵੀ ਨਹੀਂ ਡਰਦੇ। “ ਇਹ ਜੱਗ ਮਿੱਠਾ, ਅਗਲਾ ਕਿਨ੍ਹੇ ਡਿੱਠਾ। “ ਜਿੰਨਾ ਜੀਅ ਕਰੇ,ਲੁੱਟੀ ਜਾਣ ਲੋਕਾਂ ਨੂੰ ਦੋਨੇਂ ਹੱਥਾਂ
ਨਾਲ, ਸਬ ਪਰਾਇਆ ਮਾਲ ਆਪਣਾ ਹੀ ਹੈ। ਸਾਰੇ ਹੀ
ਬਾਪ ਹਨ। ਭਾਂਡੇ ਦਾ ਮੂੰਹ ਖੁੱਲ੍ਹਾ ਹੈ। ਕੁੱਤੇ ਨੂੰ ਸ਼ਰਮ ਚਾਹੀਦੀ ਹੈ। ਜਿਸ ਨਾਲ ਵਰਤਾ ਰੱਖਣਾ
ਹੈ। ਉਸ ਦਾ ਖ਼ਿਆਲ ਰੱਖਣਾ ਪੈਂਦਾ ਹੈ।
ਕੋਈ ਇਕੱਲਾ ਵੱਡਾ ਨਹੀਂ ਹੁੰਦਾ। ਰਲ ਕੇ ਚਲਣਾਂ ਪੈਂਦਾ ਹੈ। ਲੋਕ ਕੈਨੇਡਾ, ਅਮਰੀਕਾ ਬਾਹਰਲੇ ਦੇਸ਼ ਵਿੱਚ ਤਾਂ ਆ ਗਏ
ਹਨ। ਪਰ ਬਹੁਤੇ ਇੱਥੋਂ ਦੇ ਲੋਕਾਂ ਨਾਲ ਬਹੁਤ ਘਿਰਨਾ ਕਰਦੇ ਹਨ। ਆਪ ਦੇ ਦਿਨ ਤਿਉਹਾਰ ਤਾਂ ਢੋਲ
ਵਜਾ ਕੇ ਦੱਸਦੇ ਹਨ। ਦੂਜੇ ਬੰਦੇ ਦੀ ਖ਼ੁਸ਼ੀ ਅੱਖ ਦਾ ਤਿਣ ਲੱਗਦੀ ਹੈ। ਆਪਦੀ ਘਰ ਦੀ ਖ਼ੁਸ਼ੀ ਵਿੱਚ
ਤਾਂ ਸਾਰੇ ਹੱਸਦੇ ਹਨ। ਦੂਜੇ ਨੂੰ ਹੱਸਦੇ ਦੇਖ ਕੇ ਰੋਣ ਲੱਗਦੇ ਹਨ। ਜਿੰਨਾ ਨੂੰ ਮੈਰੀ ਕ੍ਰਿਸਮਿਸ
ਕਹਿਣ ਨਾਲ ਪੀੜ ਹੁੰਦੀ ਹੈ। ਉਹ ਕੈਨੇਡਾ, ਅਮਰੀਕਾ ਗੋਰਿਆਂ ਦੀ ਨੌਕਰ ਬਣ ਕਿਉਂ ਆਏ
ਹਨ? ਕਈ ਤਾਂ ਗੋਰਿਆਂ ਦਾ ਹਰ ਕੰਮ ਬਾਥਰੂਮ ਵੀ
ਸਾਫ਼ ਕਰਕੇ ਡਾਲਰ ਬਣਾਈ ਜਾਂਦੇ ਹਨ। ਗੋਰੇ-ਗੋਰੀਆਂ ਸਰੀਰ ਹੋਲਾ ਕਰਨ ਨੂੰ ਠੀਕ ਲੱਗਦੇ ਹਨ। ਕਿਸੇ
ਦਾ ਲਿਖਿਆ ਸੀ। ਕ੍ਰਿਸਚਨ ਗੁਰਦੁਆਰੇ ਦੀ ਦੇਗ ਨਹੀਂ ਖਾਂਦੇ। ਆਟਾ, ਘਿਉ, ਖੰਡ ਸਬ ਦੁਨੀਆ ਦੇ
ਲੋਕ ਖਾਂਦੇ ਹਨ। ਖਾਣ ਦੇ ਵੱਖਰੇ ਢੰਗ ਹਨ। ਉਹ ਗੱਲ ਹੋਰ ਹੈ। ਕਈਆਂ ਨੂੰ ਇਹ ਭਾਰੇ ਹੋਣ ਕਰਕੇ ਪਚਦੇ
ਨਹੀਂ ਹਨ।
ਭਾਗ
57 ਜੋ ਕੁੱਝ ਰੱਬ ਦੀ ਕੁਦਰਤ ਕਰਦੀ ਹੈ, ਬੰਦੇ ਦਾ ਉਸ ਅੱਗੇ ਜ਼ੋਰ
ਨਹੀਂ ਚੱਲਦਾ ਜਾਨੋਂ ਮਹਿੰਗੇ ਯਾਰ
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਦੂਜਾ
ਬੰਦਾ ਉਂਗਲੀਂ ਕਰ ਦੇਵੇ। ਪੰਜੇ ਉਂਗਲੀਆਂ ਨਾਲ ਅਗਲਾ, ਉਸ ਦੀਆਂ ਅੱਖਾਂ ਕੱਢਣ
ਜਾਂਦਾ ਹੈ। ਜੋ ਕੁੱਝ ਰੱਬ ਦੀ ਕੁਦਰਤ ਕਰਦੀ ਹੈ। ਬੰਦੇ ਦਾ ਉਸ ਅੱਗੇ ਜ਼ੋਰ ਨਹੀਂ ਚੱਲਦਾ। ਅੱਖਾਂ
ਮੀਚ ਕੇ, ਸਬਰ ਨਾਲ ਸਹਿਣਾ ਪੈਂਦਾ ਹੈ। ਕੈਨੇਡਾ ਵਿੱਚ
ਵੈਨਟਰ ਵਿੱਚ ਬਰਫ਼ ਪੂਰੇ ਜ਼ੋਰਾਂ ਉੱਤੇ ਪੈਂਦੀ ਹੈ। ਅਮਰੀਕਾ, ਔਨਟਾਰੀਓ, ਟਰਾਂਟੋ, ਨਿਊ-ਬਰਨਵਿਕ, ਕੀਊਬਕ
ਦੇ ਇਲਾਕਿਆਂ ਵਿੱਚ ਦਸੰਬਰ 21, 2013 ਵਾਲੀ ਰਾਤ ਫਰੀਜਿੰਗ ਰੇਨ, ਬਰਫ਼
ਦੀਆਂ ਧਾਰਾਂ ਦਾ ਮੀਂਹ ਪਿਆ ਸੀ। ਹਰ ਪਾਸੇ ਆਈਸ, ਕ੍ਰਿਸਟਲ ਸ਼ੀਸ਼ੇ ਵਾਗ
ਸੀ-ਥਰੂ ਕੱਚ ਵਰਗੀ ਬਰਫ਼ ਲੱਮਕਦੀ ਦਿਸ ਰਹੀ ਸੀ। ਦਰਖੱਤਾਂ ਦੀਆਂ ਢਾਣੀਆਂ
ਦੇ ਬਰਾਬਰ ਦੇ ਤੋਦੇ ਲੰਮਕ ਰਹੇ ਸਨ। ਸੂਰਜ ਦੇ ਚੜ੍ਹਦੇ ਹੀ, ਇਹ ਚਿੱਟੀਆਂ ਟਿਊਬ
ਲਾਈਟਾ ਵਰਗੀਆਂ ਲੱਗਦੀਆਂ ਸਨ। ਮੋਮਬਤੀ ਦੀ ਢਲੀ ਮੋਮ
ਵਰਗੇ ਲੱਗਦੇ ਸਨ। ਦਰਖਤਾਂ ‘ਤੇ ਜਿਵੇਂ ਕ੍ਰਿਸਮਿਸ ਟ੍ਰਰੀਂ ਉੱਤੇ ਚਿੱਟਾ ਮੱਕੜੀ ਦਾ ਜਾਲ਼ ਪਾਇਆ
ਹੋਵੇ। ਜੋ ਬਹੁਤ ਛੋਟੇ, ਵੱਡੇ ਦਰਖ਼ਤ ਸਨ। ਉਸ ਕ੍ਰਿਸਟਲ-ਬਰਫ਼ ਨਾਲ ਭਾਰ
ਪੈ ਕੇ ਲਿਪ ਗਏ ਹਨ। ਨਜ਼ਾਰਾ ਦੇਖਣ ਨੂੰ ਬਹੁਤ ਅਨੋਖਾ, ਪਿਆਰਾ ਲੱਗਦਾ ਸੀ। ਸੁੰਦਰ
ਜ਼ਲਬੇ, ਨਜ਼ਾਰੇ ਹੀ ਜੀਵ ਨੂੰ ਦੁੱਖਾਂ ਵਿੱਚ ਪਾਉਂਦੇ
ਹਨ। ਬਹੁਤੇ ਦਰਖ਼ਤ ਜਿਵੇਂ ਛਾਂਗੇ ਹੋਣ, ਆਕੜ ਕੇ ਟੁੱਟ ਗਏ ਸਨ।
ਸੜਕਾਂ ਬਲਾਕ ਹੋ ਗਈਆਂ ਸਨ। ਆਵਾਜਾਈ ਵੀ ਬੰਦ ਹੋ ਗਈ ਸੀ।
ਬਲੈਕ
ਆਈਸ ਉੱਤੇ ਸਲਿਪਰੀ ਨਾਲ ਬਹੁਤ ਗੱਡੀਆਂ ਦੇ ਐਕਸੀਡੈਂਟ ਹੋ ਰਹੇ ਸਨ। ਬਰਫ਼ ਬਹੁਤ ਪੈਣ ਨਾਲ ਗੱਡੀਆਂ
ਧੁਸ ਰਹੀਆਂ ਸਨ। ਗੱਡੀਆਂ ਨਹੀਂ ਚਲਦੀਆਂ ਸਨ। ਲੋਕਾਂ ਨੇ ਆਈਸ
ਨੂੰ ਹਥੌੜਿਆਂ, ਰੰਬਿਆਂ ਨਾਲ ਭੰਨ ਕੇ, ਲੰਘਣ
ਲਈ ਜਗਾ ਬੱਣਾਈ ਸੀ। ਬਾਹਰ ਵਾਲੇ ਜਾਨਵਰਾਂ ਪੱਛੀਆਂ ਦਾ ਕੀ ਹਾਲ
ਹੋਵੇਗਾ? ਉਨ੍ਹਾਂ ਉੱਤੇ ਕੀ ਬਣੀ ਹੋਵੇਗੀ? ਬਰਫ਼
ਵਿੱਚੋਂ ਕੁੱਝ ਖਾਣ-ਪੀਣ ਨੂੰ ਵੀ ਨਹੀਂ ਮਿਲਦਾ। ਇੰਡੀਆ ਦੀ ਠੰਢ ਤੋ 20, 30 ਤੋਂ 40 ਗੁਣਾਂ
ਜ਼ਿਆਦਾ ਠੰਢ ਹੋ ਗਈ ਸੀ। ਬਰਫ਼ ਵੀ ਨਹੀਂ ਖਾਂਦੀ ਜਾਂਦੀ। ਕੋਈ ਹੀ ਰਹਿਮ ਚਿੱਤ ਹੋਵੇਗਾ। ਜੋ
ਬੇਜ਼ਬਾਨਿਆਂ ਪੰਛੀਆਂ. ਪੱਸ਼ੂਆਂ ਨੂੰ ਚਾਰਾ-ਦਾਣਾ ਪਾਉਂਦਾ ਹੋਵੇਗਾ। ਦਾਨ
ਤਾਂ ਲੋਕਾਂ ਨੂੰ ਦਿਖਾਉਣ ਲਈ ਲੋਕਾਂ ਨੂੰ ਸੱਦ ਕੇ, ਦਿਖਾ ਕੇ ਕੀਤਾ ਜਾਂਦਾ ਹੈ। ਜਾਨਵਰਾਂ ਪੱਛੀਆਂ
ਨੇ ਕਿਹੜਾ ਬੋਲ ਕੇ, ਪ੍ਰਚਾਰਕਾਂ, ਗ੍ਰੰਥੀਆਂ
ਵਾਗ, ਸਪੀਕਰਾਂ ਵਿੱਚ ਦਾਨੀ ਸੱਜਣਾਂ ਦਾ ਨਾਮ ਲੋਕਾਂ
ਨੂੰ ਦੱਸਣਾ ਹੈ?
ਵੱਡੇ
ਦਰਖਤਾਂ ਦੇ ਟੁੱਟਣ ਨਾਲ ਬਹੁਤੇ ਘਰਾਂ, ਬਿਜ਼ਨਸ ਦੀਆਂ ਇਮਾਰਤਾਂ
ਨੂੰ ਬਹੁਤ ਨੁਕਸਾਨ ਹੋਇਆ ਸੀ। ਕਈ ਥਾਵਾਂ ਉੱਤੇ ਕੁੱਝ
ਘੰਟਿਆਂ ਲਈ ਬਿਜਲੀ ਨਹੀਂ ਰਹੀ ਸੀ। ਚਾਰ ਦਿਨਾਂ ਪਿੱਛੋਂ ਵੀ ਹਜ਼ਾਰਾਂ ਕੈਨੇਡੀਅਨ ਲੋਕ ਬਗੈਰ ਬਿਜਲੀ
ਤੋਂ ਬੈਠੇ ਹਨ। ਬਗੈਰ ਬਿਜਲੀ ਦੇ ਸਾਰਾ ਜੀਵਨ ਠੱਪ ਹੋ ਗਿਆ ਸੀ। ਲੋਕ
ਭੁੱਖੇ ਬੈਠੇ ਸਨ। ਫੂਡ ਨਾ ਆਉਣ ਕਰਕੇ ਸਟੋਰ ਵੀ ਬੰਦ ਸਨ। ਬਹੁਤ ਸੜਕਾਂ ਦੀਆਂ ਟਰੈਫ਼ਿਕ ਲਾਈਟਾਂ
ਬਿਜਲੀ ਨਾਂ ਹੋਣ ਕਰਕੇ ਬੰਦ ਸਨ। ਲੱਕੜੀ ਲੋਹੇ ਦੇ ਖੰਭੇ ਡਿਗ ਪਏ ਸਨ। ਤੱਤਾ ਪਾਣੀ ਪਾ ਕੇ, ਗੱਡੀਆਂ
ਦੀਆਂ ਟਾਕੀਆਂ, ਡੋਰ ਖੋਲੀਆਂ ਗਈਆਂ ਸਨ। ਕਈਆਂ
ਦੇ ਤੱਤਾ ਪਾਣੀ ਠੰਢੈ ਸ਼ੀਸ਼ਿਆਂ ਉੱਤੇ ਪਾ ਕੇ, ਸ਼ੀਸ਼ੇ ਤੋੜ ਲਏ ਹਨ।
ਇੱਥੋਂ
ਦੇ ਲੋਕਾਂ ਦੀ ਇਹ ਕ੍ਰਿਸਮਸ ਬਿਜਲੀ ਤੋਂ ਬਗੈਰ ਲੰਗੀ। ਬਰਫ਼ ਖੁਰ ਕੇ, ਗੰਦੇ
ਪਾਣੀ ਦੀਆਂ ਪਾਈਪਾਂ ਰਾਹੀਂ, ਘਰਾਂ ਵਿੱਚ ਪਾਣੀ ਆ ਗਿਆ ਸੀ। ਸੁਖਵਿੰਦਰ
ਦੀ ਬੇਸਮਿੰਟ ਵਿੱਚ ਵੀ ਗੋਡੇ-ਗੋਡੇ ਪਾਣੀ ਆ ਗਿਆ ਸੀ। ਸਾਰੀਆਂ
ਨੀਵੀਂਆਂ ਥਾਵਾਂ ਦਾ ਇਹੀ ਹਾਲ ਸੀ। ਕੱਪੜੇ, ਰਜਾਈਆਂ, ਭੁੰਜੇ
ਲੱਗੇ ਹੋਏ ਬਿਸਤਰੇ ਸਬ ਗਿੱਲੇ ਹੋ ਗਏ ਸਨ। ਜੋਤ ਵਰਗੇ ਟਰੱਕ ਡਰਾਈਵਰ, ਹਰ
ਰੋਜ਼ ਚੰਗੇ ਡਾਲਰਾਂ ਉੱਤੇ ਕੰਮ ਕਰਨ ਵਾਲੇ ਤੇ ਹੋਰ 50% ਲੋਕਾਂ ਕੋਲ ਆਪਣੇ ਘਰ ਨਹੀਂ ਹਨ। ਇੰਨਾ
ਕੋਲ ਚੱਜਦਾ ਮੰਜਾ, ਬਿਸਤਰਾ, ਚਮਚਾ, ਗਲਾਸ, ਕੌਲੀ
ਕੋਈ ਭਾਂਡਾ ਵੀ ਨਹੀਂ ਸੀ। ਜੂਲੀ ਤਪੜੀ ਕੋਲ ਕੁੱਝ
ਵੀ ਨਹੀਂ ਸੀ। ਗੱਦਿਆਂ ‘ਤੇ ਭੁੰਜੇ ਜ਼ਮੀਨ ਉੱਤੇ ਸੌਦੇ ਹਨ। ਕੈਨੇਡਾ, ਅਮਰੀਕਾ
ਬਾਹਰਲੇ, ਮੁਲਕਾਂ ਵਿੱਚ ਬਹੁਤੇ ਲੋਕ ਟੱਪਰੀ ਵਾਸਾ
ਵਾਲਿਆਂ ਤੋਂ ਮਾੜਾ ਜੀਵਨ ਜਿਉਂਦੇ ਹਨ। ਚਕਵੇ ਚੂਲੇ ਵਾਂਗ ਕੋਈ ਇੱਕ ਥਾਂ ਨਹੀਂ ਟਿਕਦਾ। ਹਰ ਰੋਜ਼
ਥਾਂ-ਥਾਂ ਭਟਕਦੇ ਫਿਰਦੇ ਹਨ। ਬਹੁਤੇ ਡਾਲਰਾਂ ਨੂੰ ਕੀ ਕਰਨਾ ਹੈ? ਜੇ
ਰੱਜ ਕੇ ਖਾਣਾ, ਪੀਣਾ, ਸੌਣਾ ਸਰੀਰ ਹੁੰਢਾਉਣਾਂ
ਨਹੀਂ ਹੈ। ਇਸ ਤੋਂ ਬਿੰਨਾ ਹੋਰ ਬੰਦਾ ਦੁਨੀਆ ਉੱਤੇ ਕੀ ਕਰਨ ਆਇਆ ਹੈ?
ਬਿਜਲੀ
ਜਾਣ ਨਾਲ ਕੱਪੜੇ ਧੋਣ, ਸਿਕਾਉਣ ਵਾਲੀਆਂ ਮਸ਼ੀਨਾਂ ਵੀ ਨਹੀਂ ਚੱਲ
ਸਕਦੀਆਂ ਸੀ। ਚੂਲਾ ਵੀ ਨਹੀਂ ਤਪ ਸਕਦਾ ਸੀ। ਸੈਲਰਫੋਨ, ਇੰਟਰਨੈੱਟ, ਲੋਕਲ
ਰੇਲਾਂ ਜੋ ਬਿਜਲੀ ਨਾਲ ਚੱਲਦੀਆਂ ਹਨ। ਸਬ ਬੇਕਾਰ ਸੀ। ਜੀਵਨ
ਰੁਕ ਗਿਆ ਸੀ। ਕਈ ਐਮਰਜੈਂਸੀ ਵਾਲੀਆਂ ਲੋੜੀਂਦੀਆਂ ਥਾਵਾਂ
ਉੱਤੇ ਪੁਲੀਸ, ਐਂਬੂਲੈਂਸ, ਫੈਅਰ ਬਰਗੇਡ ਵਾਲੇ ਨਹੀਂ
ਪਹੁੰਚ ਸਕਦੇ। ਜਦੋਂ ਕਿ ਨੈੱਟਵਰਕ ਫ਼ੋਨ ਨਹੀਂ ਚੱਲ ਰਹੇ। ਲੋਕਾਂ ਨੇ, ਰਿਪੋਰਟ
ਕਿਵੇਂ ਕਰਨੀ ਹੈ?
ਬੰਦਾ
ਬੁੱਢਾ ਹੋ ਜਾਂਦਾ ਹੈ। ਪੋਤੇ-ਪੋਤੀਆਂ, ਦੋਤੇ-ਦੋਤੀਆਂ ਵਾਲਾ ਹੋ
ਜਾਂਦਾ ਹੈ। ਕਾਮ ਦੀ ਖੇਡ-ਖੇਡਣੋਂ ਨਹੀਂ ਹਟਦਾ। ਨਿੱਤ ਨਵੇਂ ਸਾਧਨ ਵਰਤਦਾ ਹੈ। ਨਵੇਂ ਲੋਕਾਂ ਨੁੰ
ਮਿਲਦਾ ਹੈ। ਪਰ ਕਮੀ ਪੂਰੀ ਨਹੀਂ ਹੁੰਦੀ। ਕਸਰ ਰਹਿ ਜੀ ਜਾਂਦੀ ਹੈ। ਹੋਰ ਕੁੱਤੇ ਝਾਕ ਲੱਗੀ ਜਾਂਦੀ
ਹੈ। ਸੁਖਵਿੰਦਰ ਮਕਾਨ ਮਾਲਕ ਤੋਂ ਚੋਰੀ, ਵੱਡੀ ਰਾਤ ਨੂੰ ਅੰਦਰ
ਬੰਦਾ ਵਾੜ ਲੈਂਦੀ ਸੀ। ਉਸ ਨੂੰ ਵੀ ਆਪਣੇ ਹੱਥਾਂ ਉੱਤੇ ਲਈ ਫਿਰਦੀ ਸੀ। ਆਪਦੇ ਮੁੰਡੇ ਇਸ ਦੇ
ਹੱਥਾਂ ਵਿਚੋਂ ਨਿਕਲੇ ਫਿਰਦੇ ਸਨ। ਦੂਜਿਆਂ ਦੇ ਮੁੰਡਿਆਂ ਨੂੰ ਨਕੇਲ ਪਾਉਣ ਦੀ ਆਦਤ ਹੋਰ ਵਧਦੀ
ਜਾਂਦੀ ਸੀ। ਮੁਸੀਬਤ ਵੇਲੇ ਸਕੇ ਸਾਥ ਛੱਡ ਜਾਂਦੇ ਹਨ। ਨਵੇਂ ਮਕਾਨ ਮਾਲਕ ਨੇ ਘਰ ਖ਼ਾਲੀ ਕਰਨ ਨੂੰ
ਕਹਿ ਦਿੱਤਾ ਸੀ। ਪਾਣੀ ਪੈਣ ਨਾਲ ਘਰ ਨੂੰ ਗੈੱਸ ਲਾਈਨ ਤੇ ਬਿਜਲੀ ਦੀਆਂ ਤਾਰਾਂ ਨਾਲ, ਅੱਗ
ਲੱਗਣ ਨਾਲ ਜਾਂ ਹੋਰ ਕੁੱਝ ਵੀ ਹੋ ਸਕਦਾ ਸੀ। ਅੱਜ ਇਸ ਨੂੰ ਕੋਈ ਝੱਲਦਾ ਨਹੀਂ ਸੀ। ਜੋਤ ਕਿਤੇ ਹੋਰ
ਟਰੱਕ ਵਿੱਚ ਫਸਿਆ ਹੋਇਆ ਸੀ। ਐਸੇ ਲੋਕ ਪਾਣੀ ਨਾਲ ਭਰੇ ਘਰ ਛੱਡ ਕੇ, ਐਮਰਜੈਂਸੀ ਸ਼ੈਲਟਰ ਵਿੱਚ ਜਾ
ਰਹੇ ਹਨ। ਪੈਰ ਧਰਨ ਨੂੰ ਜ਼ਮੀਨ ਤੇ ਸਿਰ ਲੁਕੋਣ ਨੂੰ ਛੱਤ ਨਹੀਂ ਲੱਭਦੀ ਸੀ।
Comments
Post a Comment