ਭਾਗ 59 ਸਾਡੇ ਵਿਚੋਂ ਕੋਈ ਵੀ ਮਰਦ ਦੇ
ਅੱਤਿਆਚਾਰ ਦਾ ਸ਼ਿਕਾਰ ਨਹੀਂ ਹੋਵੇਗੀ ਜਾਨੋਂ ਮਹਿੰਗੇ ਯਾਰ
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਪ੍ਰੀਤ ਨੇ ਪਿੰਕੀ ਨਾਲ ਵਿਆਹ ਕਰਾ ਲਿਆ। ਪ੍ਰੀਤ
ਨੇ ਪਿੰਕੀ ਨੂੰ ਜੱਫੀ ਵਿੱਚ ਲੈਂਦੇ ਕਿਹਾ, " ਡਾਰਲਿੰਗ ਅੱਜ ਸੱਚੀ ਸੁਆਦ ਆ ਗਿਆ। ਕੀ ਤੂੰ
ਮੇਰੇ ਡੈਡ ਦੀ ਸ਼ਕਲ ਦੇਖੀ ਸੀ? ਉਸ
ਨੇ, ਅੱਜ ਪਹਿਲੇ ਦਿਨ ਸ਼ਰਾਬ ਨਹੀਂ ਪੀਤੀ। ਅੱਗੇ ਤਾਂ
ਸਵੇਰੇ ਪੈੱਗ ਮਾਰ ਕੇ, ਮੰਜੇ
ਤੋ ਉੱਠਦਾ ਹੈ। ਅੱਜ ਸਾਰੇ ਨਸ਼ੇ ਉੱਤਰ ਗਏ। ਸਭ ਫ਼ਿਊਜ਼ ਉੱਡ ਗਏ। ਇਸ ਬੰਦੇ ਨੇ ਮੇਰੀ ਮਾਂ ਨੂੰ ਬੜਾ
ਸਤਾਇਆ ਹੈ। ਮੇਰੀ ਮਾਂ ਸਾਡੇ ਦੋਨਾਂ ਭੈਣ ਭਰਮਾਂ ਤੋਂ ਲੁੱਕ ਲੁੱਕ ਕੇ ਰੋਂਦੀ ਸੀ। ਮਾਂ ਕਹਿੰਦੀ ਹੁੰਦੀ
ਸੀ, “ ਜੇ ਮੇਰੇ ਵਿਰਾਂ ਨੂੰ ਪੱਤਾ ਲੱਗ ਗਿਆ। ਘਰ
ਖ਼ਰਾਬ ਹੋ ਜਾਵੇਗਾ। ਇੱਕ ਫ਼ਾਇਦਾ ਹੋ ਗਿਆ। ਆਪਣੇ ਦੋਨਾਂ ਵਿੱਚੋਂ ਕੋਈ ਜ਼ਨਾਨੀ ਜਾਤ ਨੂੰ ਗਾਲ਼
ਨਹੀਂ ਦੇਵੇਗੀ। ਗਿੱਚੀ ਪਿੱਛੇ ਮੱਤ, ਮਾਂ
ਭੈਣ ਦੀਆਂ ਲੰਮੀਆਂ ਚੌੜੀਆਂ ਗਾਲ਼ਾਂ, ਪੈਰ
ਦੀ ਜੁੱਤੀ, ਧੀ ਨਾਂ ਜੰਮਣ ਦੇਣ ਦਾ ਡਰਾਮਾਂ, ਦਾਜ ਦਾ ਸਿਆਪਾ, ਨਣਦਾਂ ਸੱਸਾ ਦੀ ਧੋਸ, ਮਰਦ ਦੀ ਹਵਸ ਦਾ ਸਾਡੇ ਵਿਚੋਂ ਕੋਈ ਵੀ ਮਰਦ ਦੇ
ਅੱਤਿਆਚਾਰ ਦਾ ਸ਼ਿਕਾਰ ਨਹੀਂ ਹੋਵੇਗੀ। ਇੱਕ ਤੀਰ ਨਾਲ ਸਾਰੇ ਸ਼ਿਕਾਰ ਹੋ ਗਏ। ਮਰਦਾਂ ਦੀ ਸਾਰੀ
ਸੁੱਕੀ ਖੰਘ ਬੰਦ ਕਰ ਦਿੱਤੀ। ਹੁਣ ਔਰਤ ਦਾ ਸ਼ਿਕਾਰ ਕਿਵੇਂ ਕਰੇਗਾ? ਅੜਾਟ ਨਿਕਲ ਜਾਵੇਗਾ। ਇਕੱਲਾ ਮਰਦ ਕਿੰਨੇ ਕੁ
ਪੁੱਤ ਜੰਮ ਲਵੇਗਾ? ਔਰਤ
ਕੋਲ ਔਲਾਦ ਜਮਣ ਦੇ ਹੋਰ ਵੀ ਬੜੇ ਢੰਗ ਨੇ। '' ਪਿੰਕੀ ਨੇ ਕਿਹਾ, " ਛੱਡ ਯਾਰ ਗ਼ੁੱਸੇ ਨੂੰ
ਚੱਲ ਨਵੀਂ ਜ਼ਿੰਦਗੀ ਸ਼ੁਰੂ ਕਰੀਏ, ਬੀ
ਹੈਪੀ। ਦੱਸ ਕਿਹੜਾ ਹੋਟਲ ਬੁੱਕ ਕਰਾਈਏ? ਮੰਮੀ
ਨੂੰ ਫ਼ੋਨ ਜ਼ਰੂਰ ਕਰ ਦੇਵੀ। ਵਿਚਾਰੀ ਮੰਮੀ ਵੀ ਖਾਹਮ ਖਾਂ ਕੁੱਝ ਨਾ ਕੁੱਝ ਸੋਚਦੀ ਰਹਿੰਦੀ ਹੈ।
"
ਪ੍ਰੀਤ ਦੀ ਮੰਮੀ ਨੇ ਕਿਹਾ, " ਜਿਸ ਦਿਨ ਦਾ ਪ੍ਰੀਤ ਨੇ
ਵਿਆਹ ਕਰਾਇਆ ਹੈ। ਮੇਰਾ ਕੈਨੇਡਾ ਵਿੱਚ ਦਿਲ ਨਹੀਂ ਲੱਗਦਾ। ਪ੍ਰੀਤ ਦੇ ਡੈਡੀ, ਘਰ ਹੈਪੀ ਦੇ ਨਾਮ ਕਰ ਦਿਉ, ਵੇਚੇ ਜਾਂ ਰੱਖੇ। ਪ੍ਰੀਤ ਦੀ ਮੰਮੀ ਨੇ ਕਿਹਾ, " ਆਪਾਂ ਪੋਤੀ ਸੁੱਖੀ ਨੂੰ
ਵੀ ਇੰਡੀਆ ਘੁਮਾਉਣ ਲੈ ਚੱਲੀਏ। ਛੇ ਸਾਲ ਦੀ ਹੋ ਗਈ ਹੈ। ਮੈਂ ਕਹਿਨੀ ਹਾਂ, ਭਾਵੇਂ ਕਲ ਨੂੰ ਚੱਲੋ। ਟਿਕਟਾਂ ਦਾ ਪੱਤਾ ਕਰੋ।
ਚਾਰ ਮਹੀਨੇ ਪਿੰਡ ਰਹਾਂਗੇ। “
“ ਆਪਾਂ ਨੂੰ ਤਾਂ ਪੈਨਸ਼ਨ ਹੋ ਜਾਣੀ ਹੈ। ਆਪਾਂ ਦੋਨਾਂ ਤੋਂ ਉਹੀਂ ਨਹੀੰ ਮੁੱਕਣੀ। ਮੈਂ ਤੇਰੇ ਤੋਂ
ਪਹਿਲਾਂ ਤਿਆਰ ਹਾਂ। ਪਿੰਡ ਕੁੱਝ ਦਿਨ ਸੌਖੇ ਨਿਕਲਣਗੇ। ਕੈਨੇਡਾ ਕਾਹਦਾ? ਬੱਚਿਆਂ ਤੋਂ ਵੀ ਡਰ ਲੱਗਦਾ। ਨੱਕ ਵਿੱਚ ਦਮ ਕਰ
ਦਿੱਤਾ। ਚੱਕ ਅਟੈਚੀ ਫਿਰ ਸੋਚਦੀ ਕੀ ਹੈ? "
1400 ਡਾਲਰਾਂ ਵਿੱਚ ਇੱਕ ਟਿਕਟ ਆਈ ਸੀ। ਬੱਚੀ
ਦੀ ਟਿਕਟ ਅੱਧੇ ਪੈਸਿਆਂ ਦੀ ਮਿਲ ਗਈ ਸੀ। ਹਫ਼ਤੇ ਪਿੱਛੋਂ ਦੋਨੇਂ ਪੋਤੀ ਨੂੰ ਲੈ ਕੇ ਪਿੰਡ ਪਹੁੰਚ
ਗਏ ਸਨ।
Comments
Post a Comment