ਤੈਨੂੰ ਅਸੀਂ ਕਰੀਏ ਇੰਨਾਂ
ਗੂੜਾ ਪਿਆਰ ਬਈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਓ ਤੇਰੇ ਨਾਲ ਹੋਗੀ ਜਿੰਦ ਬਾਗੋ-ਬਾਗ ਬਈ। ਫਿਰ ਕਰੀ
ਜਾਈਏ ਤੈਨੂੰ ਪਿਆਰ ਹੀ ਬਈ।
ਤੈਨੂੰ ਅਸੀਂ ਕਰੀਏ ਇੰਨਾਂ ਗੂੜਾ ਪਿਆਰ ਬਈ। ਤੇਰੇ
ਉਤੋਂ ਦੇਈਏ ਜਿੰਦ ਜਾਨ ਵਾਰ ਬਈ।
ਕਰਾਂ ਤੇਰੀਆਂ ਉਡੀਕਾਂ ਚੂਲੇ ਦਾ ਆਹਰ ਬਈ। ਬਣਾਵਾਂ ਦਾਲ-ਰੋਟੀ,
ਪੂੜੇ ਤੇ ਖੀਰ ਬਈ।
ਤੇਰੇ ਜੂਠੇ ਮਾਜ਼ਣ ਦਾ ਆਵੇ ਬੜਾ ਸੁਆਦ ਬਈ। ਸੰਭਾਲ ਦੀ
ਫਿਰਾਂ ਤੇਰਾ ਪਰਿਵਾਰ ਬਈ।
ਸਤਵਿੰਦਰ ਝਾਂੜ ਪੂੰਝ ਰੱਖੇ ਘਰਬਾਰ ਬਈ। ਸੱਤੀ ਛਿੜਿਆ
ਰਹੇ ਉਹੀ ਕੰਮਕਾਰ ਬਈ।
ਦਿਨ ਰਾਤ ਰਹੇ ਤੇਰਾ ਹੀ ਖਿਆਲ ਬਈ। ਹਰ ਸਾਲ ਚੜ੍ਹ
ਜਾਂਦਾ ਹੋਰ ਨਵਾਂ ਸਾਲ ਬਈ।
ਮੁਬਾਰਕ ਹੋਵੇ ਤੁਹਾਨੂੰ ਨਵਾਂ ਸਾਲ ਬਈ। ਘਰ ਵਿੱਚ
ਰਹੀਏ ਆਪਾਂ ਸੁਖਸ਼ਾਦ ਨਾਲ ਬਈ।
ਰੱਬ ਦੇ ਰਹੀਏ ਸਦਾ ਸੂਕਰ ਗੁਜਾਰ ਬਈ। ਦੁੱਖ-ਦਰਦ ਕੱਟ
ਜਾਈਏ ਜਾਨ ਨਾਲ ਬਈ।
Comments
Post a Comment