ਢਿੱਡ ਹੋਲਾ ਹੁੰਦਾ ਗੱਲਾਂ ਕਰਕੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਦੇਸ਼ ਨੂੰ ਦਿਲ ਵਿੱਚ ਯਾਦ ਰੱਖਦੇ। ਭਾਵੇਂ ਅਸੀਂ ਪ੍ਰਦੇਸੀ ਹੋਗੇ ਹਾਂ ਦੇਸ਼ ਛੱਡਕੇ

ਕੋਈ ਪੰਜਾਬੀ ਦਿਸੇ ਮਿਲਦੇ ਹਾਂ ਭੱਜਕੇ। ਮਨ ਹੋਵੇ ਖੁਸ਼ ਆਪਣੇ ਨੂੰ ਦੇਖਕੇ।

ਜਾਂਣ ਪਛਾਂਣ ਕੱਢ ਫਤਿਹ ਬੁਲਾਉਂਦੇਉਸ ਤੋਂ ਪਿੰਡਾਂ ਦਾ ਹਾਲ-ਚਾਲ ਪੁੱਛਦੇ।

ਕਈ ਗੱਲ ਕਰਦੇ ਅੱਖਾਂ ਮਿਲਾ ਕੇ। ਕਈ ਗੱਲ ਕਰਦੇ ਅੱਖਾਂ ਚੁਰਾ, ਅੱਖ ਦੱਬ ਕੇ।

ਮੁਲਕ, ਮੁਹੱਲੇ, ਲੋਕਾਂ ਦੀਆਂ ਗੱਲਾਂ ਕਰਦੇ। ਲੋਕਾਂ ਦੀਆਂ ਮੁਹੱਬਤਾਂ ਯਾਦ ਕਰਦੇ।

ਢਿੱਡ ਹੋਲਾ ਹੁੰਦਾ ਗੱਲਾਂ ਕਰਕੇ। ਸੁਆਦ ਬੜਾ ਆਉਂਦਾ ਲੋਕਾਂ ਦੀ ਬਾਤ ਕਰਕੇ।

ਫਿਰਨੀ ਤੋਂ ਪਰਲੇ ਪਾਸੇ ਜਿਹੜਾ ਘਰ ਹੈ। ਖੇਤਾਂ ਵਿੱਚ ਉਹਦਾ ਅਬਾਦ ਦਰ ਹੈ।

ਸਤਵਿੰਦਰ ਉਨਾਂ ਦੀ ਕਨੇਡਾ ਆ ਗਈ ਹੈ। ਸਰਪੰਚ ਵੀ ਆਪਣੇ ਘਰ ਦਾ ਹੀ ਬੰਦਾ ਹੈ।

ਗੁਆਢੀਆਂ ਦਾ ਕਾਕਾ ਲੱਗਾ ਠਾਂਣੇਦਾਰ ਹੈ। ਭਾਵੇਂ ਪੜ੍ਹਿਆ ਲਿਖਿਆਂ ਦਾ ਪਿੰਡ ਸਾਰਾ ਹੈ।

ਸੱਤੀ ਨੌਜੁਵਾਨ ਅੱਜੇ ਪਿੰਡਾਂ ਦਾ ਬੇਰੁਜਗਾਰ ਹੈ। ਤਾਂਹੀ ਤਾਂ ਪਿੰਡ ਬੱਣ ਗਿਆ ਪ੍ਰਦੇਸੀ ਹੈ।

ਛੱਡੇ ਕੰਮ ਧੰਦੇ ਬੰਦਾ ਅਰਾਮ ਚਹੁੰਦਾ ਹੈ। ਸਾਰਾ ਜੰਣਦਿਆਂ ਦੇ ਸਿਰ ਭਾਂਡਾ ਭੰਨੀ ਜਾਂਦਾ ਹੈ।

ਕਸੂਰ ਦੇਸ਼ ਦੇ ਮੰਤਰੀਆਂ ਉਤੇ ਆਉਂਦਾ ਹੈ। ਪ੍ਰਧਾਂਨ ਮੰਤਰੀ ਵੀ ਨਾਂ ਚੱਜਦੇ ਕੰਮ ਕਰਦਾ ਹੈ।

ਮੇਲਾ ਕੁੰਭ ਦਾ ਵਿਆਹਾਂ ਵਿੱਚ ਲੱਗਦਾ ਹੈ। ਕਰਜ਼ਾ ਸਿਰ ਦੇ ਵਾਲਾਂ ਤੋਂ ਵੀ ਵੱਧ ਚੜ੍ਹਦਾ ਹੈ।

ਇਸੇ ਲਈ ਤਾਂ ਜਿਸਮਾਂ ਦਾ ਖੂਨ ਹੁੰਦਾ ਹੈ। ਸਕੇ ਬਾਪ ਰਾਂਹੀਂ ਮਾਂ ਦਾ ਗਰਭਪਾਤ ਹੁੰਦਾ ਹੈ।

ਉਦੋਂ ਮੱਮਤਾ, ਪਿਆਰ, ਵਣਸ਼ ਕਿਥੇ ਹੁੰਦਾ ਹੈ? ਹਰ ਕੋਈ ਆਪਦੀ ਜਾਨ ਸੁਖੀ ਚਹੁੰਦਾ ਹੈ।

ਜੋ ਧੰਨ ਦੌਲਤ ਤੋਂ ਬਚਣੇ ਦਾ ਉਪਦੇਸ਼ ਦਿੰਦਾ ਹੈ। ਉਹ ਜੇਬਾਂ ਸਟੇਜ਼ ਤੇ ਖਾਲੀ ਕਰਾਂਉਂਦਾ ਹੈ।

ਜੋ ਦਿਨ ਦੇ ਚਾਨਣੇ ਵਿੱਚ ਆਸ਼ਮ ਨੂੰ ਚੰਦਾ ਦਿੰਦਾ ਹੈ। ਹਨੇਰੇ ਵਿੱਚ ਰਾਤਾਂ ਰੰਗੀਨ ਬਣਾਂਉਂਦਾ ਹੈ।

ਸੱਤੀ ਫੁਸਬੁੱਕ ਖੋਲੀ, ਫੋਨ ਦੀ ਘੰਟੀ ਵੱਜੀ ਹੈ। ਸਾਰੀ ਗੱਲ-ਬਾਤ ਪੜ੍ਹ, ਸੁਣ ਕੇ ਲਿਖੀ ਗਾਈ ਹੈ।

 

Comments

Popular Posts