ਭਾਗ 38-39 ਬੰਦਾ ਕੰਮ ਕਰੂਗਾ ਤਾਂ ਰੱਜ ਕੇ ਖਾਵੇਗਾ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਬਰਫ਼ ਪੈਂਦੀ ਚੰਗੀ ਲੱਗਦੀ ਹੈ। ਇਸ ਦੇ ਪੈਣ ਪਿੱਛੋਂ ਬਹੁਤ ਮੁਸੀਬਤਾਂ ਆ ਜਾਂਦੀਆਂ ਹਨ। ਧੁੱਪ ਪੈਣ ਨਾਲ ਬਰਫ਼ ਦਾ ਪਾਣੀ ਬਣ ਜਾਂਦਾ ਹੈ। ਠੰਢ ਹੋਣ ਨਾਲ ਪਾਣੀ ਕੱਚ ਵਾਂਗ ਲੱਗਦਾ ਹੈ। ਕਈ ਬਾਰ ਬਰਫ਼ ਵਿੱਚੋਂ ਦੀ ਸੜਕ ਦਿਸਦੀ ਹੁੰਦੀ ਹੈ। ਐਸੀਆਂ ਥਾਵਾਂ ਉੱਤੇ ਬਹੁਤ ਬੰਦੇ ਤਿਲਕ ਕੇ ਡਿਗਦੇ ਹਨ। ਤਿਲਕਣ, ਸਲਿਪਰੀ ਹੋਣ ਕਰਕੇ, ਗੱਡੀਆਂ ਦੇ ਐਕਸੀਡੈਂਟ ਬਹੁਤ ਹੁੰਦੇ ਹਨ। ਸਾਰੀਆਂ ਸੜਕਾਂ ਇੰਨੀ ਛੇਤੀ ਸਾਫ਼ ਨਹੀਂ ਹੁੰਦੀਆਂ। ਹਾਈਵੇ ਬੰਦ ਕਰ ਦਿੱਤੇ ਜਾਂਦੇ ਹਨ। ਫੂਡ ਦੀ ਸਪਲਾਈ ਬੰਦ ਹੋ ਜਾਂਦੀ ਹੈ। ਗਰੌਸਰੀ ਦੇ ਸਟੋਰ ਵੀ ਖ਼ਾਲੀ ਹੋ ਜਾਂਦੇ ਹਨ। ਸੌਦੇ ਮੁੱਕ ਜਾਂਦੇ ਹਨ। ਜਦੋਂ ਬਹੁਤੀ ਠੰਢ -30 ਤੋਂ ਉੱਤੇ ਹੋਵੇ, ਜੇ ਬਿਲਡਿੰਗ, ਘਰਾਂ ਵਿੱਚ ਹੀਟਰ ਨਾਂ ਚੱਲਦੇ ਹੋਣ। ਬੰਦੇ ਤੇ ਪਾਣੀ ਵਾਲੇ ਪਾਈਪ ਜੰਮ ਜਾਂਦੇ ਹਨ। ਪਾਣੀ ਜੰਮਣ ਨਾਲ ਪਾਈਪ ਜੇ ਫੱਟ ਗਏ, ਨਵੇਂ ਪੈ ਸਕਦੇ ਹਨ। ਜੇ ਬੰਦਾ ਫਰੀਜ਼ ਹੋ ਜਾਵੇ। ਉਹ ਮਰ ਜਾਂਦਾ ਹੈ। ਜੇ ਕਿਸੇ ਅੰਗਾਂ ਵਿੱਚ ਖ਼ੂਨ ਦਾ ਸਰਕਲ ਚਲਣਾਂ ਬੰਦ ਹੋ ਜਾਵੇ, ਉਸ ਦੇ ਅੰਗ ਕੱਟ ਕੀਤੇ ਜਾਂਦੇ ਹਨ। ਐਸੀ ਹਾਲਤ ਵਿੱਚ ਗਰਮ ਪਾਣੀ ਸਰੀਰ ਉੱਤੇ ਨਹੀਂ ਪਾਉਣਾ ਚਾਹੀਦਾ। ਸਰੀਰ ਨੂੰ ਸੇਕ ਨਹੀਂ ਦੇਣਾ ਚਾਹੀਦਾ। ਜੋ ਅੰਗ ਫਰੀਜ਼ ਹੁੰਦਾ ਲੱਗਦਾ ਹੈ। ਉਸ ਨੂੰ ਹੱਥਾਂ ਨਾਲ ਮਲ ਕੇ ਗਰਮ ਕਰਨਾ ਚਾਹੀਦਾ ਹੈ। ਬਹੁਤੀ ਠੰਢ ਵਿੱਚ ਸਰੀਰ ਨਿਗੇ ਥਾਂ ਰੱਖਣਾ ਚਾਹੀਦਾ ਹੈ। ਹੱਥਾਂ ਨੂੰ ਜੇਬਾਂ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ। ਠੰਢ ਵਿੱਚ ਸਰੀਰ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਹੈ। ਮੋਟੇ ਕੱਪੜੇ ਪਾਉਣੇ ਚਾਹੀਦੇ ਹਨ। ਜੇ ਰਾਤ ਨੂੰ ਸੁੱਤਿਆਂ ਹੋਇਆਂ, ਰਜਾਈ ਵਿੱਚ ਵੀ ਪੈਰਾਂ ਨੂੰ ਠੰਢ ਲੱਗਦੀ ਹੈ। ਜਰਾਬਾਂ ਪਾ ਕੇ ਪੈਣਾ ਚਾਹੀਦਾ ਹੈ। ਸਿਰ ਠਰਦਾ ਹੈ। ਤੌਲੀਆਂ ਸਿਰ ਉੱਤੇ ਰੱਖਿਆ ਜਾ ਸਕਦਾ।

ਐਸੇ ਵੀ ਲੋਕ ਕੈਨੇਡਾ ਵਿੱਚ ਹਨ। ਇੰਨਾ ਨੂੰ ਠੰਢ ਘੱਟ ਲੱਗਦੀ ਹੈ। ਨਸ਼ੇ ਵਿੱਚ ਤੇ ਮੋਟੀ ਚਮੜੀ ਹੋਣ ਕਰਕੇ ਠੰਢ ਨਹੀਂ ਲੱਗਦੀ। ਇਹ ਫ਼ਸਟ ਨੇਤਨ ਕੈਨੇਡਾ ਦੇ ਵਸਨੀਕ ਹਨ। ਬਹੁਤੇ ਲੋਕ ਇੰਨਾ ਨੂੰ ਰਿਡ ਇੰਡੀਅਨ ਕਹਿੰਦੇ ਹਨ। ਇੰਨਾ ਦੇ ਰੰਗ ਸਾਫ਼ ਚਿੱਟੇ ਤੇ ਲਾਲ ਵੀ ਹਨ। ਇਹ ਲੋਕ ਵਿੰਨੀਪਿਗ ਵਿੱਚ ਜ਼ਿਆਦਾ ਹਨ। ਉੱਥੇ ਪੰਜਾਬੀ ਦੇਸੀ ਲੋਕ ਇੰਨਾ ਨੂੰ ਤਾਏ ਕੇ ਜਾਣੀ ਵੱਡੇ ਭਾਈ ਕਹਿੰਦੇ ਹਨ। ਇੰਨਾ ਦੀ ਸ਼ਕਲ ਦੇਸੀ ਲੋਕਾਂ ਨਾਲ ਮਿਲਦੀ ਹੈ। ਇੰਨਾ ਦੇ ਕੱਦ 6 ਫੁੱਟ ਤੋਂ ਉੱਤੇ ਹਨ। ਮੋਟੇ ਹੋਣ ਕਰਕੇ, ਭਾਰ ਵਿੱਚ 2, 3 ਕੁਵਿੰਟਲ ਦੇ ਖੁੱਲ੍ਹੇ ਸਰੀਰ ਦੇ ਹੁੰਦੇ ਹਨ। ਪੜ੍ਹਾਈ ਲਿਖਾਈ ਵੱਲ ਇੰਨਾ ਦਾ ਧਿਆਨ ਬਿਲਕੁਲ ਨਹੀਂ ਹੈ। ਇਹ ਦੇਸ਼ ਇੰਨਾ ਦਾ ਹੈ। ਸਬ ਤੋਂ ਪਹਿਲਾਂ ਇਹੀ ਕੈਨੇਡਾ ਵਿੱਚ ਰਹਿੰਦੇ ਸਨ। ਉਦੋਂ ਆਵਾਜਾਈ ਦੇ ਸਾਧਨ ਵੀ ਨਹੀਂ ਸਨ। ਦੋ ਬੰਦਿਆਂ ਦੇ ਬੈਠਣ ਵਾਲਾ ਲੱਕੜੀ ਦਾ ਬਣਾਇਆ ਲਕੜੀ ਦੇ ਗੱਡੇ ਵਰਗਾ ਠੇਲਾ ਹੁੰਦਾ ਸੀ। ਗੱਡੇ ਦੇ ਥੱਲੇ ਦੋਨੇ ਪਾਸੀ ਤੀਰ ਕਮਾਨ ਵਰਗੀ ਸ਼ੇਪ ਦੇ ਲਕੜੀ ਦੇ ਬਾਲੇ ਲਗੇ ਹੁੰਦੇ ਸਨ। ਲਕੜੀ ਦੇ ਗੱਡੇ ਦੇ ਟਾਇਰ ਨਹੀਂ ਹੁੰਦੇ ਸਨ। ਟਾਇਰ ਬਹੁਤੀ ਬਰਫ਼ ਵਿੱਚ ਚੱਲਣੋਂ ਹੱਟ ਜਾਂਦੇ ਹਨ। ਇਹ ਰੇੜੀਆਂ ਨੂੰ ਕੁੱਤੇ ਖਿੱਚਦੇ ਸਨ। ਇਹ ਕੁੱਤੇ ਮੋਟੀ ਜੱਤ, ਸੰਘਣੇ ਵਾਲਾਂ ਵਾਲੇ ਸਨ। ਕੁੱਤੇ ਇੰਨਾ ਨੂੰ ਸ਼ਿਕਾਰ ਵੀ ਮਾਰ ਕੇ ਦਿੰਦੇ ਸਨ। ਉਹੀ ਉਨ੍ਹਾਂ ਦਾ ਵੀ ਖਾਣਾ ਸੀ। ਇਹ ਆਪ ਵੀ ਜਾਨਵਰਾਂ ਨੂੰ ਮਾਰ ਕੇ, ਅੱਗ ਉੱਤੇ ਭੁੰਨ ਕੇ ਖਾਂਦੇ ਸਨ। ਇਹ ਲੋਕ ਬਰਫ਼ ਦੇ ਬਣੇ ਘਰਾਂ ਵਿੱਚ ਰਹਿੰਦੇ ਸਨ।

ਜਦੋਂ ਬਰਫ਼ ਦੇ ਢੇਰ ਨੂੰ ਚਾਰੇ ਪਾਸੇ ਤੋਂ ਕੰਧਾਂ ਵਾਂਗ ਬਣਾਂ ਲਿਆ ਜਾਂਦਾ ਹੈ। ਹਵਾ ਨਾ ਪਵੇ। ਇਹ ਖੁਰਦੀ ਨਹੀਂ ਹੈ। ਬਰਫ਼ ਹਵਾ ਨਾਲ ਖੁਰਦੀ ਹੈ। ਚਾਰੇ ਪਾਸੇ ਬਰਫ਼ ਦੀਆਂ ਕੰਧਾਂ ਵਾਲੇ ਘਰ ਵਿੱਚ ਆਮ ਘਰਾਂ ਵਰਗਾ ਹੀ ਨਿਗ ਹੁੰਦਾ ਹੈ। ਸਰਕਾਰ ਨੇ ਇੰਨਾ ਦੀ ਉਹ ਜਗਾ ਲੈ ਲਈ ਸੀ। ਜਿੱਥੇ ਇਹ ਐਸੇ ਘਰ ਬਣਾਂ ਜੇ ਰਹਿੰਦੇ ਸਨ। ਉਸ ਥਾਂ ਵਿੱਚੋਂ ਤੇਲ ਨਿਕਲਣ ਲੱਗਾ ਹੈ। ਇੰਨਾ ਨੂੰ ਬਿੱਲ ਫੇਅਰ ਭੱਤਾ, ਇੰਨਾ ਜ਼ਿਆਦਾ ਦਿੱਤਾ ਜਾਂਦਾ ਹੈ। 1000 ਡਾਲਰ ਤੋਂ ਉੱਤੇ ਘਰ ਦਾ ਕਿਰਾਇਆ, ਫੂਡ, ਮੁਫ਼ਤ ਦਵਾਈਆਂ, ਗੌਰਮਿੰਟ ਨਸ਼ੇ ਖਾਣ ਜੋਗੇ ਪੈਸੇ ਵੀ ਦਿੰਦੀ ਹੈ। ਇਹ ਅੱਜ ਵੀ ਨਸ਼ੇ ਵਿੱਚ ਸੜਕਾਂ ਉੱਤੇ ਸੁੱਤੇ ਪਏ ਹੁੰਦੇ ਹਨ। ਜੇ ਤਾਪਮਾਨ -20 ਤੋਂ ਵੀ ਡਿਗ ਜਾਂਦਾ ਹੈ। ਇੰਨਾ ਨੂੰ ਡਰੌਪ ਇਨ ਸ਼ੈਲਟਰ ਵਿੱਚ ਰਹਿਣ ਲਈ ਥਾਂ ਮਿਲਦੀ ਹੈ। ਕੰਬਲ, ਸਿਰਹਾਣੇ, ਬੈੱਡ ਹਰ ਰੋਜ਼ ਸਾਫ਼ ਕੀਤੇ ਮਿਲਦੇ ਹਨ। ਸਵੇਰੇ, ਸ਼ਾਮ ਖਾਣਾ, ਜੂਸ, ਦੁੱਧ ਮੁਫ਼ਤ ਦਾ ਮਿਲਦਾ ਹੈ। ਪਾਉਣ ਵਾਲੇ ਕੱਪੜੇ ਵੀ ਉੱਥੋਂ ਹੀ ਲੈਂਦੇ ਹਨ। ਨਸ਼ੇ ਵਿੱਚ ਹੋਣ ਕਰਕੇ ਇਹ ਸਬ ਕੁੱਝ ਕਰਨ ਵਾਲੇ ਸੇਵਾਦਾਰਾਂ ਨੂੰ ਗਾਲ਼ਾਂ ਵੀ ਕੱਢਦੇ ਹਨ। ਡਰੋਵਰ ਟੀਮ ਗੌਰਮਿੰਟ ਵੱਲੋਂ ਹੈ। ਇਹ ਕੰਮ ਮਰਦ ਔਰਤਾਂ ਕਰਦੇ ਹਨ। ਇੱਕ ਕਾਰ ਵਿੱਚ ਦੋ ਜਾਣੇ ਹੁੰਦੇ ਹਨ। ਜੋ ਲੋਕਾਂ ਨੂੰ ਨਸ਼ੇ ਵਿੱਚ ਹੋਣ ਕਰਕੇ ਕਾਰਾਂ ਵਿੱਚ ਲਿਆ ਕੇ ਇੱਥੇ ਛੱਡਦੇ ਹਨ। ਡਰੌਪ ਇਨ ਸ਼ੈਲਟਰ ਵਿੱਚ ਹੋਮਲਿਸ, ਕੋਈ ਵੀ ਰਹਿ ਸਕਦਾ ਹੈ। ਇਹ ਘਰ ਨਹੀਂ ਖ਼ਰੀਦ ਸਕਦੇ। 24 ਘੰਟੇ ਨਸ਼ੇ ਵਿੱਚ ਰਹਿੰਦੇ ਹਨ। ਬਹੁਤ ਲੋਕ ਇਸੇ ਲਈ ਖਾਣ ਦੀਆਂ ਚੀਜ਼ਾਂ ਦਾਨ ਕਰਦੇ ਹਨ। ਐਸੇ ਲੋਕ ਢਿੱਡ ਭਰ ਸਕਣ।

ਜਿੱਥੇ ਸੁਖਵਿੰਦਰ ਰਹਿੰਦੀ ਸੀ। ਉਸ ਘਰ ਦੇ ਦੁਆਲੇ ਸਾਰੇ ਇਹੀ ਸਨ। ਉਸ ਨੇ ਆਪਣੇ ਪਿੰਡ ਵਿੱਚ ਬੰਦੇ ਤਾਂ ਬੜੇ ਦੇਖੇ ਸਨ। ਕਦੇ ਕੋਈ ਐਸੀ ਸਰੀਰ ਵਾਲਾ ਬੰਦਾ ਨਹੀਂ ਦੇਖਿਆ ਸੀ। ਉਸ ਦੀ ਇੰਨਾ ਨਾਲ ਜਾਣ ਪਹਿਚਾਣ ਹੋ ਗਈ ਸੀ। ਬੋਲੀ ਭਾਵੇਂ ਇੱਕ ਦੂਜੇ ਦੀ ਨਹੀਂ ਜਾਣਦੇ ਸਨ। ਸੈਨਤਾਂ, ਬਾਡੀ ਲੈਗੂਇਜ਼ ਨਾਲ ਸਬ ਗੱਲ ਸਮਝਦੀ ਸੀ। ਸੁਖਵਿੰਦਰ ਦਾ ਵੀ ਸੁਭਾਅ ਲੜਾਕੂ ਹੋਣ ਕਾਰਨ ਮਿਲਦੇ ਸਨ। ਵਿਹਲੇ ਬੰਦੇ ਦਾ ਸਮਾਂ ਵੀ ਪਾਸ ਨਹੀਂ ਹੁੰਦਾ। ਗੁਆਂਢੀਆਂ ਦੀਆਂ ਵਿੜਕਾਂ ਹੀ ਲੈਣੀਆਂ ਹਨ। ਜੇ ਬੰਦਾ ਕੰਮ ਕਰੂਗਾ ਤਾਂ ਰੱਜ ਕੇ ਖਾਵੇਗਾ। ਵਿਹਲਾ ਰਵੇਗਾ। ਭੁੱਖਾ ਮਰ ਜਾਵੇਗਾ। ਲੋਕਾਂ ਦੇ ਹੱਥਾਂ ਵੱਲ ਝਾਕੇਗਾ। ਮੰਗ ਤੰਗ ਕੇ ਖਾਵੇਗਾ। ਜਦੋਂ ਕੰਮ ਹੀ ਨਹੀਂ ਕਰਨਾ। ਗੁਆਂਢੀਆਂ ਦੇ ਕੌਲੇ ਹੀ ਵੱਢ ਕੇ ਖਾਣੇ ਹਨ। ਚਾਰ ਮਹੀਨੇ ਆਈ ਨੂੰ ਹੋ ਗਏ ਸਨ। ਮਕਾਨ ਮਾਲਕ ਨੂੰ ਖਾਣੇ ਦਾ ਖ਼ਰਚਾ ਤੇ ਘਰ ਦਾ ਕਿਰਾਇਆ ਨਹੀਂ ਦਿੱਤਾ ਸੀ। ਜੋਤ ਤੇ ਸਿਕੰਦਰ ਉਸ ਕੋਲ ਰਾਤ ਨੂੰ ਆਉਂਦੇ ਸਨ। ਮਕਾਨ ਮਾਲਕ ਨੂੰ ਮਿਲੇ ਬਗੈਰ ਖਿਸਕ ਜਾਂਦੇ ਸਨ। ਖਾਣ-ਪੀਣ ਦਾ ਟਿਕਾਣਾ ਬਣ ਗਿਆ ਸੀ।

ਭਾਗ 39 ਕ੍ਰਿਸਮਸ ਦੀਆਂ ਤਿਆਰੀਆਂ ਦਸੰਬਰ ਵਿੱਚ ਜ਼ੋਰਾਂ ਉੱਤੇ ਹੁੰਦੀਆਂ ਹਨ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com
ਸਬ ਧਰਮਾਂ, ਜਾਤਾਂ ਵਿੱਚ ਕੁੱਝ ਮਿਥੇ ਹੋਏ, ਦਸਹਿਰੇ, ਦਿਵਾਲ਼ੀ, ਮੱਸਿਆ ਵਰਗੇ ਦਿਨ ਐਸੇ ਹੁੰਦੇ ਹਨ। ਜਿੰਨਾ ਨੂੰ ਲੋਕ ਆਪੋ-ਆਪਣੇ ਤਰੀਕੇ ਨਾਲ ਮਨਾਉਂਦੇ ਹਨ। ਕਿਸੇ ਹੋਰ ਦਾ ਤਿਉਹਾਰ ਜੇ ਨਹੀਂ ਮਨਾਉਣਾ ਹੁੰਦਾ। ਉਨ੍ਹਾਂ ਨਾਲ ਉਸ ਬਾਰੇ ਜਾਣਕਾਰੀ ਲੈ ਕੇ, ਗੱਲ ਬਾਤ ਸਾਂਝੀ ਕਰਕੇ, ਇਹ ਤਾਂ ਜਾਹਰ ਕਰ ਸਕਦੇ ਹਾਂ। ਬਈ ਸਾਡੇ ਮਨ ਵਿੱਚ ਉਨ੍ਹਾਂ ਦੇ ਤਿਉਹਾਰ ਦੀ ਇੱਜ਼ਤ ਹੈ। ਜਦੋਂ ਕੋਈ ਹੋਰ ਰੰਗ, ਜਾਤ ਦਾ ਸਾਡੇ ਗੁਰੂਆਂ ਤੇ ਧਰਮ ਬਾਰੇ ਪੁੱਛਦਾ ਹੈ। ਅਸੀਂ ਉਸ ਉੱਤੇ ਹੈਰਾਨ ਹੁੰਦੇ ਹਾਂ। ਬਈ ਬੰਦਾ ਸਾਡੇ ਬਾਰੇ ਜਾਣਕਾਰੀ ਰੱਖਣੀ ਚਾਹੁੰਦਾ ਹੈ। ਅਸੀਂ ਉਸ ਦੀ ਹੋਰ ਵੀ ਇੱਜ਼ਤ ਕਰਨ ਲੱਗ ਜਾਂਦੇ ਹਾਂ। ਜੋ ਦੂਜੇ ਧਰਮ ਦੇ ਲੋਕਾਂ ਨੂੰ ਮਾਂਣ ਦਿੰਦਾ ਹੈ। ਉਸ ਨੂੰ ਬੁੱਧੀ ਜੀਵ ਸਮਝਿਆ ਜਾਂਦਾ ਹੈ। ਜੋ ਦੂਜਿਆਂ ਦੀ ਇੱਜ਼ਤ ਕਰਦੇ ਹਨ। ਦੁਨੀਆ ਉਸ ਨੂੰ ਆਪਣਾ ਬਣਾਂ ਲੈਂਦੀ ਹੈ।
ਹਰ 25 ਦਸੰਬਰ ਨੂੰ ਕ੍ਰਿਸਮਿਸ ਮਨਾਈ ਜਾਂਦੀ ਹੈ। ਖ਼ੁਸ਼ੀ ਵਿੱਚ ਲੋਕ ਇੱਕ ਦੂਜੇ ਨੂੰ ਮੈਰੀ-ਕ੍ਰਿਸਮਿਸ ਕਹਿੰਦੇ ਹਨ। ਕ੍ਰਿਸਮਿਸ ਦੀਆਂ ਤਿਆਰੀਆਂ ਦਸੰਬਰ ਵਿੱਚ ਜ਼ੋਰਾਂ ਉੱਤੇ ਹੁੰਦੀਆਂ ਹਨ। ਕੈਨੇਡਾ ਅਮਰੀਕਾ ਹੋਰ ਕਈ ਮੁਲਕਾਂ ਵਿੱਚ ਇਸ ਦੀ ਉਡੀਕ ਬੜੇ ਚਾਅ ਨਾਲ ਕੀਤੀ ਜਾਂਦੀ ਹੈ। ਹਰੇ, ਲਾਲ, ਨੀਲੇ, ਪੀਲੇ ਰੰਗ ਦੇ ਲਾਟੂਆਂ ਤੇ ਡੈਕੋਰੇਸ਼ਨ ਨਾਲ ਘਰ ਸਟੋਰ ਸਜਾਏ ਜਾਂਦੇ ਹਨ। 3 ਫੁੱਟ ਤੋਂ ਲੈ ਕੇ ਉੱਚੇ ਹਰੇ ਤਿੱਖੇ ਸੂਈਆਂ ਵਰਗੇ ਪੱਤਿਆਂ ਵਾਲੇ ਕ੍ਰਿਸਮਸ ਪੇੜ ਸਜਾਏ ਜਾਂਦੇ ਹਨ। ਦੋਸਤਾਂ, ਰਿਸ਼ਤੇਦਾਰਾਂ, ਨੇੜੇ ਦੇ ਸੰਬੰਧੀਆਂ ਨੂੰ ਤੋਹਫ਼ੇ ਦਿੱਤੇ, ਲਏ ਜਾਂਦੇ ਹਨ। ਇੰਨਾ ਦਿਨਾਂ ਵਿੱਚ ਇੱਕ ਦੂਜੇ ਨੂੰ ਦਾਅਵਤਾਂ ਕਰਦੇ ਹਨ। ਘਰ ਲਈ ਚੀਜ਼ਾਂ ਖ਼ਰੀਦੀਆਂ ਜਾਂਦੀਆਂ ਹਨ। ਸਟੋਰ, ਰਿਸਟੋਂਰਿੰਟ, ਡਰਾਈਵਰਾਂ, ਪਾਇਲਟਾਂ, ਹੋਸਟਸਾਂ, ਪੁਲਿਸ ਵਾਲਿਆਂ ਤੇ ਐਮਰਜੈਂਸੀ ਦੇ ਸਟਾਫ਼ ਨੂੰ ਛੱਡ ਕੇ, ਬਹੁਤੇ ਲੋਕ 24 ਦਸੰਬਰ ਤੋਂ 1 ਜਨਵਰੀ ਤੱਕ ਵਿਦ-ਪੇ ਛੁੱਟੀਆਂ ਮਨਾਉਂਦੇ ਹਨ। ਘਰ ਬੈਠਿਆਂ ਨੂੰ ਹਫ਼ਤੇ ਦੀ ਤਨਖ਼ਾਹ ਮਿਲਦੀ ਹੈ। ਸਾਲ ਦੇ ਆਖ਼ਰੀ ਦਿਨ ਹੁੰਦੇ ਹਨ। ਲੋਕ ਕੰਮ ਕਰਕੇ ਥੱਕ ਗਏ ਹੁੰਦੇ ਹਨ। ਲੋਕ ਜ਼ਿੰਦਗੀ ਵਿੱਚ ਆਰਾਮ ਦੇ ਨਾਲ  ਬਦਲਾ ਖੁਸ਼ੀ ਚਾਹੁੰਦੇ ਹਨ। ਲੋਕ ਨਵੇਂ ਸਾਲ ਦੀ ਉਡੀਕ ਕਰਦੇ ਹਨ।
ਮੰਨਿਆ ਜਾਂਦਾ ਹੈ ਕ੍ਰਿਸਮਿਸ ਦੇ ਦਿਨ ਬਰਫ਼ ਜ਼ਰੂਰ ਪਵੇਗੀ। ਇਸ ਦਿਨ ਸਾਰੀ ਧਰਤੀ ਬਰਫ਼ ਨਾਲ ਚਿੱਟੀ ਹੋ ਜਾਂਦੀ ਹੈ। ਜੇ ਕਿਸੇ ਸਾਲ ਬਰਫ਼ ਨਾਂ ਪਵੇ। ਬਹੁਤੇ ਲੋਕ ਉਦਾਸ ਹੋ ਜਾਂਦੇ ਹਨ। ਕ੍ਰਿਸਮਿਸ ਵਾਲਾ ਦਿਨ ਉਦਾਸ ਜਿਹਾ ਬਹੁਤ ਠੰਢਾ ਹੁੰਦਾ ਹੈ। ਬੇਸ਼ੱਕ ਇਸ ਨੂੰ ਚਮਕ-ਦਮਕ ਤੇ ਪੈਸਾ ਖ਼ਰਚ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤੇ ਪੈਸੇ ਨਾਲ ਵੀ ਖ਼ੁਸ਼ੀਆਂ ਖ਼ਰੀਦੀਆਂ ਨਹੀਂ ਜਾਂਦੀਆਂ। ਲੋਕ ਆਪਦੇ ਘਰ ਦੇ ਮੈਂਬਰਾਂ ਨੂੰ ਫੈਮਲੀ ਕਹਿੰਦੇ ਹਨ। ਸਾਰਾ ਸਾਲ ਘਰੋਂ ਨਿਕਲੇ ਰਹਿੰਦੇ ਹਨ। ਐਸੇ ਦਿਨ ਤਿਉਹਾਰ ‘ਤੇ ਦੋਸਤ, ਰਿਸ਼ਤੇਦਾਰਾਂ, ਮਾਪਿਆਂ, ਨੌਜਵਾਨ ਬੱਚਿਆਂ ਨੂੰ ਸੌ, ਪੰਜਾਹ ਦੀ ਗਿਫ਼ਟ ਦੇ ਕੇ, ਖ਼ੁਸ਼ ਨਹੀਂ ਕਰ ਸਕਦੇ। ਜੇ ਮਨ ਵਿੱਚ ਪਿਆਰ, ਇੱਜ਼ਤ ਨਹੀਂ ਹੈ।
ਵਾਲ ਬਹੁਤ ਤਰਾਂ ਦੇ ਰੰਗਾਂ ਨਾਲ ਰੰਗੇ ਜਾਂਦੇ ਹਨ। ਵਾਲ ਕਟਾ ਕੇ, ਹੇਅਰ ਸਟਾਈਲ ਬਣਾਏ ਜਾਂਦੇ ਹਨ। ਕ੍ਰਿਸਮਿਸ ਨੂੰ 25 ਦਸੰਬਰ ਤੋਂ ਹਫ਼ਤਾ ਪਹਿਲਾਂ ਤੋਂ ਹੀ ਸੈਟਾਕਲੌਜ਼ ਦੀ ਸਜਦੇ ਹਨ। ਜੋ ਲੰਬੀ ਚਿੱਟੀ ਦਾੜ੍ਹੀ ਵਾਲੇ ਬੁੱਢੇ ਹੁੰਦੇ ਹਨ। ਪੱਛਮੀ ਦੇਸ਼ਾਂ ਵਿੱਚ ਲੰਬੀ ਚਿੱਟੀ ਦਾੜ੍ਹੀ ਵਾਲੇ ਬੁੱਢੇ ਦੀ ਇੱਜ਼ਤ ਕੀਤੀ ਜਾਂਦੀ ਹੈ। ਮੰਨਿਆਂ ਜਾਂਦਾ ਹੈ. ਲੰਬੀ ਚਿੱਟੀ ਦਾੜ੍ਹੀ ਵਾਲੇ ਬੁੱਢੇ ਕੋਲ ਵੰਡਣ ਲਈ ਬਹੁਤ ਖ਼ਜ਼ਾਨੇ ਹਨ। ਉਹ ਹਰ ਚੀਜ਼ ਦੇਣ ਦੇ ਜੋਗ ਹੈ। ਇਸੇ ਲਈ ਸੈਟਾਕਲੌਜ਼ ਤੋਂ ਹਰ ਤਰਾਂ ਦੇ ਗਿਫ਼ਟ ਦੀ ਆਸ ਕਰਦੇ ਹਨ। ਉਹ ਬੱਚਿਆਂ ਨੂੰ ਚੌਕਲੇਟ ਵੰਡਦਾ ਹੈ। ਇਹ ਦੇਖਣ ਨੂੰ ਚਿੱਟੇ ਧੌਲ਼ਿਆਂ, ਲੰਬੀ ਦਾੜ੍ਹੀ, ਲਾਲ ਟੋਪੀ ਨਾਲ ਸਿਰ ਢਕੇ ਵਾਲਾ ਦੇਖਣ ਨੂੰ ਬੁੱਢਾ ਲੱਗਦਾ ਹੈ। ਲਾਲ ਕੱਪੜਿਆਂ ਵਿੱਚ ਵੱਡੀ ਕੁਰਸੀ ਉੱਤੇ ਬੈਠਾ ਫ਼ਰਿਸ਼ਤੇ ਵਰਗਾ ਲੱਗਦਾ ਹੈ। । ਸੈਟਾਕਲੌਜ਼ ਦੀ ਬਹੁਤ ਮਹੱਤਤਾ ਹੈ। ਮਾਪਿਆਂ ਵੱਲੋਂ ਬੱਚਿਆਂ ਨੂੰ ਇਹ ਸਮਝਾਇਆ ਜਾਂਦਾ ਹੈ। ਇਸ ਦੀ ਗੋਦੀ ਵਿੱਚ ਬੈਠਣ ਨਾਲ ਮਨ ਦੀ ਇਸ਼ਾ ਪੂਰੀ ਹੁੰਦੀ ਹੈ। ਗਿਫ਼ਟ ਮਿਲ ਜਾਂਦੀ ਹੈ। ਬੱਚੇ ਇਸ ਨਾਲ ਫ਼ੋਟੋ ਖਿੱਚਵਾਉਂਦੇ ਹਨ। ਉਹ ਕੈਂਡੀ, ਚੌਕਲੇਟ ਦੇ ਦਿੰਦਾ ਹੈ। ਉਨ੍ਹਾਂ ਦੇ ਮਾਪੇ ਆਪ ਫ਼ੋਟੋ ਖਿੱਚਵਾਉਣ ਲਈ ਲੈ ਕੇ ਜਾਂਦੇ ਹਨ। ਲੋਕ ਬਹੁਤ ਪੈਸਾ ਕ੍ਰਿਸਮਸ ਲਈ ਖ਼ਰਚਦੇ ਹਨ। ਪੱਲੇ ਤਾਂ ਇਹ ਪਹਿਲਾਂ ਹੀ ਕੁੱਝ ਨਹੀਂ ਰੱਖਦੇ। । ਕ੍ਰਿਸਮਿਸ ਉੱਤੇ ਇੰਨਾ ਖ਼ਰਚਾ ਕੀਤਾ ਜਾਂਦਾ ਹੈ। ਕਈਆਂ ਨੂੰ ਉਧਾਰ ਬੈਂਕ ਵੀਜ਼ੇ, ਮਾਸਟਰ ਕਾਰਡ ਤੋਂ ਪੈਸੇ ਚੱਕਨੇ ਪੈਂਦੇ ਹਨ। ਮਾਸਟਰ ਕਾਰਡ ਵਰਤ ਕੇ, ਉਸ ਤੋਂ ਵੀ ਪੈਸੇ ਮੁਕਾ ਲੈਂਦੇ ਹਨ। ਸਾਰਾ ਸਾਲ ਕਰਜ਼ਾ ਉਤਾਰਦੇ ਰਹਿੰਦੇ ਹਨ। ਐਸੀ ਵੀ ਕੀ ਖ਼ੁਸ਼ੀ ਹੁੰਦੀ ਹੈ? ਜੋ ਬੰਦੇ ਨੂੰ ਕਰਜ਼ਾਈ ਬਣਾਂ ਦੇਵੇ। ਕਰਜ਼ਾਈ ਕਰਨ ਵਾਲਾ ਚੰਗਾ ਸਮਾਂ ਕਿਵੇਂ ਹੋ ਗਿਆ?
 
 
 

Comments

Popular Posts