ਮਰਨ ਪਿਛੋਂ ਕੀ ਹੋਵੇਗਾ?


Date: Sep 21, 2011
Print This Story.Mail this to friend.

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



ਅੱਜ ਦੀ ਚਿੰਤਾਂ ਛੱਡ ਕੇ ਅਸੀਂ ਉਸ ਬਾਰੇ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ। ਜਿਸ ਕੱਲ ਨੂੰ ਅਸੀਂ ਦੇਖਿਆ ਹੀ ਨਹੀਂ ਹੈ। ਅਸੀਂ ਇਸ ਬਾਰੇ ਸੋਚ-ਸੋਚ ਡਰੀ ਜਾਂਦੇ ਹਾਂ। ਮਰਨ ਪਿਛੋਂ ਕੀ ਹੋਵੇਗੇ? ਕਈ ਕਹਿੰਦੇ ਹਨ," ਇੱਕ ਸਮਾਂ ਆਵੇਗਾ। ਮੁਰਦੇ ਉਠ ਕੇ ਤੁਰਨਗੇ। ਫਿਰ ਦੁਨੀਆਂ ਉਤੇ ਇੰਨੀ ਸ਼ਾਂਤੀ ਆ ਜਾਵੇਗੀ ਸ਼ੇਰ ਤੇ ਬੱਕਰੀ ਇੱਕ ਸਾਥ ਘਾਹ ਖਾਣਗੇ।" ਜਿਉਂਦੇ ਜੀਅ ਤਾਂ ਇਨਸਾਨ ਬਣ ਕੇ ਕਈਆਂ ਤੋਂ ਕੋਈ ਚੱਜ ਦਾ ਕੰਮ ਨਹੀਂ ਹੁੰਦਾ। ਮਰ ਕੇ ਮੁਰਦੇ ਕੀ ਢੇਰੀ ਢਾਹ ਦੇਣਗੇ? ਇਨਸਾਨ ਹੀ ਦੂਜੇ ਇਨਸਾਨ ਦੀ ਖੂਨ ਪਸੀਨੇ ਦੀ ਕਮਾਈ ਹੱੜਪਣ ਨੂੰ ਫਿਰਦੇ ਹਨ। ਮੁਰਦੇ ਕੋਂਲੋਂ ਤਾਂ ਉਝ ਹੀ ਡਰ ਲੱਗਦਾ ਹੈ। ਕਈ ਮੁਰਦਾ ਦੇਖ ਨਹੀਂ ਸਕਦੇ। ਮੁਰਦਾ ਦੇਖਦੇ ਹੀ ਤਾਪ ਚੜ੍ਹ ਜਾਂਦਾ ਹੈ। ਜਿਸ ਦੀ ਲਾਸ਼ ਵੀ ਅੱਗ ਲਾ ਕੇ ਸਾੜ ਦਿੱਤੀ ਹੋਵੇ। ਜਮੀਨ ਵਿੱਚ ਗੱਡੇ ਨੂੰ ਜ਼ਮੀਨ ਕੀੜੇ ਖਾ ਗਏ ਹੋਣ। ਪਾਣੀ ਵਿੱਚ ਪਾਣੀ ਨੇ ਗਾਲ ਦਿੱਤਾ ਹੋਵੇ। ਪਾਣੀ ਦੇ ਜੀਵ ਖਾ ਕੇ ਡਕਾਰ ਗਏ ਹੋਣ। ਐਸੇ ਮੁਰਦਿਆਂ ਦੀ ਬਣੀ ਸੁਆਹ ਤੇ ਪਿੰਜਰ ਧਰਤੀ ਉਤੇ ਕਿਹੜੀ ਸ਼ਾਂਤੀ ਕਰ ਸਕਦੇ ਹਨ। ਜੋ ਗੱਲ ਦਿਮਾਗ ਜਾਣਦਾ ਹੈ। ਇਹ ਗੱਲ ਹੋ ਨਹੀਂ ਸਕਦੀ। ਫਿਰ ਵੀ ਬਹੁਤੇ ਧਰਤੀ ਦੇ ਧਰਮਰਾਜ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੇ ਆਪ ਐਸੀਆਂ ਗੱਲ਼ਾ ਕਰਦੇ ਹਨ। ਜੋ ਖ਼ੋਖਲੀਆਂ ਗੱਲ਼ਾਂ ਕਰਦੇ ਹਨ। ਜਿਵੇ ਨਿੱਕੇ ਬੱਚੇ ਨੂੰ ਡਰਾਈਦਾ ਹੈ," ਬਿੱਲੀ ਆ ਗਈ ਤੈਨੂੰ ਖਾ ਜਾਵੇਗੀ। " ਇਵੇਂ ਹੀ ਬੁੱਧੀ ਜੀਵਾਂ ਵਿੱਚ ਬੈਠ ਕੇ ਅਨਪੜ੍ਹ ਪੰਡਤ, ਧਰਮਿਕ ਲੀਡਰ, ਪਾਦਰੀ, ਪੰਡਤ, ਗਿਆਨੀ ਕਿਹੜੀ ਹਲਾਲ ਦੀ ਕਮਾਈ ਕਰਦੇ ਹਨ? ਆਪਣੀ ਹੁਸਿ਼ਆਰੀ ਦਿਖਾ ਕੇ, ਲੋਕਾਂ ਨੂੰ ਮਗਰ ਲਾ ਕੇ ਲੁੱਟਦੇ ਹਨ। ਸ਼ੇਰ ਦੇ ਮੂੰਹ ਨੂੰ ਖੂਨ ਲੱਗਿਆ ਹੈ। ਉਹ ਘਾਹ ਕਿਵੇ ਖਾਵੇਗਾ? ਜਿਵੇ ਪੰਡਤਾਂ ਦੇ ਮੂੰਹ ਨੂੰ ਦੁੱਧ, ਮੱਖਣ, ਬਦਾਮ ਲੱਗੇ ਹਨ। ਖਾਣ-ਪੀਣ ਦਾ ਸੁਆਦ ਛੱਡਕੇ ਰੁੱਖੀ-ਮਿਸੀ ਰੋਟੀ ਖਾ ਕੇ ਠੰਡਾ ਪਾਣੀ ਪੀ ਕੇ ਗੁਜ਼ਾਰਾ ਨਹੀਂ ਕਰ ਸਕਦੇ। ਇਸ ਜਨਮ ਵਿੱਚ ਚੰਗੇ ਕੰਮ ਕੀਤੇ ਜਾਣ ਤਾ ਸੁਵਰਗ ਮਿਲੇਗਾ। ਚੰਗੇ ਕੰਮ ਹਨ। ਜੋ ਨੀਲੇ, ਚਿੱਟੇ, ਪੀਲੇ ਕੱਪੜੇ ਪਾਈ ਵਿਹਲੇ ਫਿਰਦੇ ਹਨ। ਸਾਧੂਆਂ ਨੂੰ ਰੋਂਟੀ ਭੋਜਨ ਛਕਾਇਆ ਜਾਵੇ। ਕੱਪੜੇ ਲੈ ਕੇ ਦਿੱਤੇ ਜਾਣ। ਉਨਾਂ ਦੀ ਸੇਵਾ ਕੀਤੀ ਜਾਵੇ। ਇੰਨਾਂ ਦਾ ਕਹਿਣਾਂ ਹੈ," ਫਿਰ ਇਹ ਸੁਵਰਗ ਦੀ ਸਿਧੀ ਟਿੱਕਟ ਦੇ ਦਿੰਦੇ ਹਨ। "

ਇੰਨਾਂ ਨੂਂੰ ਕੋਈ ਇਹ ਨਹੀਂ ਪੁੱਛਦਾ," ਤੁਸੀਂ ਆਪ ਤਾਂ ਐਸਾ ਕੁੱਝ ਦਾਨ ਪੁੰਨ ਨਹੀਂ ਕਰਦੇ। ਤੁਸੀ ਆਪ ਸੁਵਰਗਾਂ ਨੂੰ ਕਿਵੇ ਜਾਵੋਂਗੇ? ਅਗਰ ਆਪ ਨਰਕਾਂ ਨੂੰ ਚਲੇ ਗਏ। ਸਰਦਾਲੀਆਂ ਨੂੰ ਮੁੜ ਕੇ ਕਿਵੇ ਮਿਲੋਂਗੇ? ਕਿਸ ਕੋਲੋ ਲੈ ਕੇ ਖਾਵੋਂਗੇ? ਤਾਂ ਇਸ ਦਾ ਮਤਲਬ ਨਰਕ ਹੀ ਚੰਗੇ ਹਨ। ਨਹੀਂ ਤਾਂ ਤੁਸੀ ਸਾਧ ਲਾਣਾਂ ਵੀ ਬੈਠ ਕੇ, ਕਿਸੇ ਦੀ ਕਿਰਤ ਕੀਤੀ ਕਿਉਂ ਖਾਵੇ। 84 ਲੱਖ ਵਾਰੀ ਜਨਮ-ਮਰਨ ਪਿਛੋਂ ਬੰਦੇ ਦੀ ਜੂਨ ਮਿਲਦੀ ਹੈ।

ਗਉੜੀ ਗੁਆਰੇਰੀ ਮਹਲਾ ੫ ॥ ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥

42 ਲੱਖ ਜੂਨ ਪਾਣੀ ਵਿੱਚ ਹੈ। 42 ਲੱਖ ਜੂਨ ਧਰਤੀ ਵਿੱਚ ਤੇ ਧਰਤੀ ਉਤੇ ਹੈ। ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਕਈ ਵਾਰ ਲਿਖਿਆ ਗਿਆ ਹੈ। ਤਾਂ ਧਰਮਿਕ ਲੀਡਰ, ਪਾਦਰੀ, ਪੰਡਤ, ਗਿਆਨੀ ਡਰਾ-ਡਰਾ ਕੇ ਬੰਦੇ ਦਾ ਤ੍ਰਆ ਕੱਢ ਦਿੰਦੇ ਹਨ। ਇਨਾਂ ਦੀਆਂ ਗੱਲ਼ਾਂ ਸੁਣ-ਸੁਣ ਡਰਨ ਨਾਲੋਂ, ਕਦੇ ਇਨਾਂ ਨੂੰ ਵੀ ਦੇਖਿਆ ਕਰੋ। ਜੋ ਸਾਨੂੰ ਸਭ ਨੂੰ ਕਰਨ ਲਈ ਕਹਿੰਦੇ ਹਨ। ਇਹ ਆਪ ਅਸਲੀ ਜੀਵਨ ਵਿੱਚ ਕੀ ਉਹੀ ਕਰਦੇ ਹਨ? ਆਪਣੇ ਵਿਚੋਂ ਕਿੰਨੇ ਕੁ ਐਸੇ ਹਨ। ਜੋ ਭੀਖ ਮੰਗ ਕੇ ਦੂਜਿਆਂ ਦੁਆਰਾ ਕਮਾਇਆ ਖਾਂਦੇ ਹਨ। ਜੇ ਕੰਮ ਕਰ ਕੇ ਖਾਂਦੇ ਹਾਂ। ਫਿਰ ਕਿਹੜੇ ਜਮਦੂਤ ਦਾ ਡਰ ਹੈ। ਜਮਦੂਤ ਤਾਂ ਜਮਦੂਤਾਂ ਨੂੰ ਹੀ ਟੱਕਰਦੇ ਹਨ। ਜੋ ਜਿਉਂਦੇ ਬੰਦਿਆਂ ਦੀ ਖੂਨ ਪਸੀਨਾ ਵਹਾ ਕੇ ਕੀਤੀ ਕਮਾਈ ਖਾਂਦੇ ਹਨ।

ਇੱਕ ਇਮਾਰਤ ਬਣਾਉਣ, ਇੱਟਾਂ ਪੱਥਰ ਢੋਣ ਵਾਲਾ, ਦੇਹੜੀ ਕਰਨ ਵਾਲਾ ਮਜ਼ਦੂਰ, ਕਿਸਾਨ, ਟੱਰਕ ਡਰਾਇਵਰ ਜੋ ਮੇਹਨਤ ਕਰਕੇ ਆਪਣੀ ਤੇ ਆਪਣੇ ਪਰਵਾਰ ਦੀ ਰੋਟੀ-ਰੋਜ਼ੀ ਕਮਾਉਂਦੇ ਹਨ। ਮਸੀਬਤਾਂ ਸਹਿਕੇ ਵੀ ਹੋਰਾਂ ਦਾ ਢਿੱਡ ਭਰਦੇ ਹਨ। ਕਈ ਤਾਂ ਫਿਰ ਵੀ ਪੂਰਾ ਢਿੱਡ ਭਰ ਕੇ ਨਹੀਂ ਖਾਂਦੇ। ਕਿਉਂਕਿ ਮਜ਼ਦੂਰ ਨੂੰ ਜਗੀਰਦਾਰ, ਸਰਮਾਏਦਾਰ ਪੂਰੀ ਮੇਹਨਤ ਦੇ ਪੈਸੇ ਨਹੀਂ ਦਿੰਦਾ। ਗਰੀਬ ਵਿਚਾਰਾ ਹੌਕਿਆਂ ਨਾਲ ਹੀ ਢਿੱਡ ਭਰਦਾ ਹੈ। ਆਸ ਲੈ ਕੇ ਫਿਰ ਕੰਮ ਤੇ ਲੱਗ ਜਾਂਦਾ ਹੈ।

ਕਦੇ ਐਸੀ ਹਰਾਮ ਦੀ ਕਮਾਈ ਖਾਣ ਵਾਲਿਆਂ ਨੂੰ ਵੀ ਕਦੇ ਡਰ ਆਇਆ ਹੈ। ਮਰਨ ਪਿਛੋਂ ਕੀ ਹੋਵੇਗੇ? ਧਰਮਿਕ ਲੀਡਰ, ਪਾਦਰੀ, ਪੰਡਤ, ਗਿਆਨੀ ਕਿਹੜੀ ਹਲਾਲ ਦੀ ਕਮਾਈ ਕਰਦੇ ਹਨ? ਤੁਹਾਡੀ ਸਭ ਦੀ ਕਮਾਈ ਹੱੜਪ ਕੇ ਕਦੇ ਕਿਹਾ ਹੈ। ਤੁਹਾਡੀ ਬੜੀ ਮੇਹਰਬਾਨੀ ਹੈ। ਸਾਡੀ ਰੋਟੀ-ਦਾਲ, ਤੋਰੀ ਫੁੱਲਕਾ ਚਲਾ ਰਹੇ ਹੋ। ਇੱਕ ਪਰਵਾਰ ਸਾਧ ਤੋਂ ਇੰਨਾਂ ਪ੍ਰਭਾਵਤ ਹੋਇਆ। ਸਾਧ ਨੂੰ ਆਪਣੇ ਘਰ ਲੰਗਰ ਖਲਾਉਣ ਨੂੰ ਸੱਦ ਲਿਆ। ਕਈ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ। ਸਾਧ ਦੇ ਘਰ ਵਿੱਚ ਪਵਿੱਤਰ ਚਰਨ ਪੈਣ ਤੋਂ, ਸਾਧ ਦੇ ਆਉਣ ਤੋਂ ਕੁੱਝ ਸਮਾਂ ਪਹਿਲਾਂ ਬੱਚੇ ਨੇ ਡਿੱਗ ਕੇ ਸੱਟ ਮਰਾਵਾ ਲਈ। ਮੱਥੇ ਵਿਚੋਂ ਚੰਗਾ ਖੂਨ ਵੱਗਣ ਲੱਗਾ। ਘਰ ਦਾ ਮਰਦ ਬੱਚੇ ਨੂੰ ਡਾਕਟਰ ਦੇ ਲੈ ਕੇ ਚਲਾ ਗਿਆ। ਉਸ ਪਿਛੋਂ ਸਾਧ ਆਪਣੇ 10 ਕੁ ਚੋਲਿਆਂ ਵਾਲਿਆਂ ਨਾਲ ਆਇਆ। ਭੋਜ਼ਨ ਖਾਦਾ, ਉਸ ਘਰ ਧੀ ਘਰ ਦੀ ਮਾਲਕਣ ਨੂੰ ਕੋਈ ਚੀਜ਼ ਸੁੰਗਾ ਕੇ ਦੋਂਨਾਂ ਉਤੇ ਕਾਲੀਆਂ ਕੰਬਲੀਆਂ ਪਾ ਕੇ ਲੈ ਗਏ। ਨਾਲ ਹੀ ਘਰ ਦੇ ਕੀਮਤੀ ਗਹਿਣੇ ਤੇ ਪੈਸੇ ਲੁੱਟ ਕੇ ਲੈ ਗਏ। ਦੋ ਮਹੀਨੇ ਬਾਅਦ ਦੋਂਨੇ ਘਰ ਮੁੜ ਆਈਆਂ। ਮਾ-ਧੀ ਦੋਂਨੇ ਮਾਂ ਬਣਨ ਵਾਲੀਆਂ ਸਨ। ਉਹ ਸਾਧ ਤੇ ਉਸ ਦੇ ਗੈਂਗ ਵੱਲੋ ਬਲਾਤਕਾਰ ਹੋਈਆਂ ਸਨ। ਤੁਸੀ ਹੀ ਪਾਠਕ ਦੱਸੋ ਇਹ ਗਰਭ ਗਿਰਾਉਣਗੀਆਂ ਜਾਂ ਰੱਖਣਗੀਆਂ। ਘਰ ਦਾ ਮਰਦ, ਮਾ-ਧੀ, ਸਾਧ ਤੇ ਉਸ ਦਾ ਗੈਂਗ ਨਾਲ ਮਰਨ ਪਿਛੋਂ ਕੀ ਹੋਵੇਗੇ? ਕਿਹੜਾ ਨਰਕ, ਕਿਹੜਾ ਸੁਰਗ ਨੂੰ ਜਾਵੇਗਾ? ਕਿਸੇ ਸਰੀਫ਼ ਘਰ ਨਮਕ ਖਾ ਕੇ ਇਹ ਧਰਮਿਕ ਲੀਡਰ, ਪਾਦਰੀ, ਪੰਡਤ, ਗਿਆਨੀ ਕਿਹੜੀ ਹਲਾਲ ਦੀ ਕਮਾਈ ਕਰਦੇ ਹਨ?

Comments

Popular Posts