ਪਖੰਡੀ ਲੋਕਾਂ ਤੋਂ ਰੱਬ ਬਚਾਵੇ -(ਸਤਵਿੰਦਰ ਕੌਰ ਸੱਤੀ (ਕੈਲਗਰੀ)

ਸਾਧ ਇੱਕਲਾ ਤਾਂ ਕੋਈ ਨਹੀਂ ਤੁਰਦਾ। ਸਜ ਵਿਆਹੀ ਮੁਟਿਆਰ ਦੇ ਕੁੜੀਆਂ ਦੇ ਝੁੰਡ ਵਾਂਗ, ਫੋਜ ਦੀ ਪਾਲਟਨ ਵਾਂਗ, ਜੱਥਾਂ ਲੈ ਕੇ ਤੁਰਦਾ ਹੈ। ਇੱਕ ਸਾਧ ਕਥਾ ਕਰਦਾ ਸੀ," ਸੇਵਾ ਕਰਿਆ ਕਰੋ। ਸਾਧੂਆਂ ਨੂੰ ਭੋਜਨ ਛਕਾਇਆ ਕਰੋ। ਅਸੀ ਪਾਠ ਪੜ੍ਹ ਕੇ ਜੀਵਨ ਸਫ਼ਲਾ ਕਰਦੇ ਹਾਂ। ਤੁਸੀਂ ਪਾਠੀਆਂ ਗਿਆਨੀਆਂ ਕਥਾ ਵਾਚਕਾਂ ਨੂੰ ਭੋਜਨ ਛੱਕਾ ਕੇ, ਸੇਵਾ ਕਰਕੇ, ਜਨਮ ਸਫ਼ਲਾ ਕਰੋ। ਜਿੰਨੇ ਖੀਰ-ਪੂੜੇ 36 ਪ੍ਰਕਾਰ ਦੇ ਭੋਜਨ ਸਾਨੂੰ ਸਾਧੂਆਂ ਨੂੰ ਹੱਥੀਂ ਛਕਾਵੋਂਗੇ। ਦਰਗਾਹ ਵਿੱਚ ਹਰਾ ਹੋਵੇਗਾ। ਜਦੋਂ ਤੁਸੀ ਉਥੇ ਪਹੁੰਚੇ ਅਸੀਂ ਸਾਧੂਆ ਨੇ ਹੀ ਤੁਹਾਨੂੰ ਭਵਜਲ ਪਾਰ ਕਰਾਉਣਾ ਹੈ। ਤੁਹਾਡੇ ਵਿਚੋਂ ਹੀ ਅਪਸਰਾਂ ਦੇਵਤੇ ਬਣਦੇ ਹਨ। ਜਦੋਂ ਵਿਚੋਂ ਭੁੱਲ ਗਿਆ ਤਾਂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਨਾਲ ਨਾਲ ਹੱਲਾਂ ਸ਼ੇਰੀ ਦੇ ਰਿਹਾ ਸੀ," ਊਚੀ ਬੋਲੋ। ਅੱਖਾਂ ਮਿਚੋ, ਕੰਨਾਂ ਨੂਂੰ ਸੁਣੇ, ਕੰਨਾਂ ਥਾਈ ਅਵਾਜ਼ਾਂ ਲਗਾਉ। ਇੰਨਾਂ ਊਚੀ ਬੋਲੋ ਸਿਰ ਵਿੱਚ ਪੱਟਾਕੇ ਪੈ ਜਾਣ। ਮੀਂਹ ਵਰਸੇ ਤੇਰੀ ਰਹਿਮਤ ਦਾ। ਆ ਗਿਆ ਗੁਰੂ ਨਾਨਕ, ਫੜ ਲੋ ਚਰਨ। ਤੁਸੀਂ ਹੀ ਗੁਰੂ ਨਾਨਕ ਹੋ। ਆ ਗਿਆ ਤੁਹਾਡੇ ਵਿੱਚ, ਪਿਆਰ ਨਾਲ ਬੋਲੋ। ਪਾ ਲੋ ਜੱਫ਼ੀਆਂ, ਕਰਲੋ ਦਰਸ਼ਨ, ਅੰਨਦ ਆ ਗਿਆ। ਉਪਰ ਨੂੰ ਉਠੋਂ, ਮਾਰੋ ਉਡਾਰੀਆਂ, ਲੈ ਲੋ ਅੰਨਦ, ਇਹ ਵੇਲਾ ਮੁੜ ਕੇ ਹੱਥ ਨਹੀਂ ਆਉਣਾ, ਹੋਰ ਜ਼ੋਰ ਲਗਾ ਕੇ ਬੋਲੋ, ਖੁਲ ਕੇ, ਭੋਰਾ ਹੋਰ ਜ਼ੋਰ ਲਗਾ ਦਿਉ, ਇਹ ਵੇਲਾ ਹੱਥ ਨਹੀਂ ਆਉਣਾ, ਸੰਭਾਲ ਲਵੋਂ, ਦਿਮਾਗ ਤੱਕ ਅਵਾਜ਼ ਪਹੁੰਚੇ, ਪੂਰੇ ਪਰੈਸ਼ਰ ਨਾਲ, " ਸੰਗਤ ਜ਼ੋਰੋ-ਜ਼ੋਰ ਉਵੇ ਲੱਗ ਗਈ। ਕਈ ਤਾਂ ਨਾਲ ਬੈਠੇ ਬੰਦੇ ਦੇ ਪੈਰ ਫੜੀ ਬੈਠੇ ਸਨ। ਬਈ ਗੁਰੂ ਨਾਨਕ ਜੀ ਆ ਗਏ ਹਨ। ਇਹ ਆਪ ਕਬੂਤਰ ਵਾਂਗ ਝੋਰ ਲਾ ਕੇ ਸਭ ਵੱਲ ਦੇਖ ਰਿਹਾ ਸੀ। ਪੰਡਾਲ ਵਿੱਚ ਬੈਠੇ ਜਾਪ ਕਰਦੇ ਲੋਕਾਂ ਦੀ ਕਿਆ ਅਜ਼ੀਬ ਹਾਲਤ ਸੀ। ਭੂਤਾਂ ਖੇਡਣ ਵਾਲਿਆਂ ਵਾਂਗ ਕਈਆਂ ਦੇ ਵਾਲ ਖੁੱਲ ਗਏ ਸਨ। ਪੱਗਾ ਸਿਰ ਤੋਂ ਲੱਥ ਕੇ ਗਲ਼ ਵਿੱਚ ਆ ਗਈਆਂ ਸਨ। ਨੱਕ ਮੂੰਹ ਵਿਚੋਂ ਗੰਦਾ ਪਾਣੀ ਵੱਗ ਰਿਹਾ ਸੀ। ਕਈ ਤਾਂ ਕੁੱਕਾਂ ਹੀ ਮਾਰ ਰਹੇ ਸਨ। ਚੂਕ ਰਹੇ ਸਨ। ਪ੍ਰਬੰਧਕਿ ਕੁਰਸੀਆਂ ਉਤੇ ਦਫ਼ਤਰ ਵਿੱਚ ਬੈਠੇ ਸਨ। ਜਦੋਂ ਉਨਾਂ ਨੂੰ ਪਤਾ ਲੱਗਾ। ਆ ਕੇ ਦੇਖਿਆ," ਸੰਗਤ ਦੀ ਥਾਂ ਨਰਕ ਦਿਖਾਈ ਦੇ ਇਹਾ ਸੀ। ਲੋਕ ਪਾਣੀ-ਪਾਣੀ ਕਰ ਰਹੇ ਸਨ। ਕਈ ਬੇਹੋਸ਼ ਹੋਏ ਪਏ ਸਨ। ਕਈਆਂ ਦੇ ਸਾਹ ਤਾਲੂਏ ਨਾਲ ਚੜ ਗਏ ਸਨ। ਨਾਲ ਵਾਲੇ ਅਵਾਜ਼ਾਂ ਮਾਰ ਰਹੇ ਸਨ," ਹੁਣ ਤਾਂ ਮੁੜ ਆਵੋਂ। ਘਰ ਨੂੰ ਵੀ ਜਾਣਾਂ ਹੈ। ਜੇ ਤੁਸੀਂ ਦਸਵੇਂ ਦੁਆਰ ਚਲੇ ਗਏ ਬੱਚੇ ਕਿਸ ਨੇ ਸਭਾਂਲਣੇ ਹਨ। ਘਰ ਸੋਉ ਕੰਮ ਕਰਨ ਵਾਲਾ ਪਿਆ ਹੈ। ਐਸੇ ਪਖੰਡੀ ਲੋਕਾਂ ਤੋਂ ਰੱਬ ਬਚਾਵੇ।"
ਕਈ ਔਰਤਾਂ ਤਾਂ ਉਠ ਕੇ ਸਾਧਾਂ ਨੂੰ ਜਲ-ਪਾਣੀ ਦੁੱਧ, ਬਦਾਮਾਂ, ਖ਼ਸ-ਖ਼ਸ ਹੋਰ ਸੁੱਕੇ ਮੇਵੇ ਘੋਟ ਕੇ ਪਿਲਾਉਣ ਲੱਗ ਗਈਆਂ। ਕਈ ਬੰਦੇ ਵੀ ਤੀਮੀਆਂ ਵਰਗੇ ਸਾਧਾਂ ਦੇ ਜੂਠੇ ਭਾਡੇ ਚੱਕ ਕੇ ਮਾਜ਼ਣ ਲੱਗ ਗਏ। ਘਰ ਚਾਹੇ ਕਦੇ ਆਪਦੇ ਜੂਠੇ ਭਾਡੇ ਨਾਂ ਚੱਕੇ ਹੋਣ। ਹੋਰ ਬੀਬੀਆਂ ਪੁਕਾਉੜਿਆਂ ਦੁਆਲੇ ਹੋ ਗਈਆਂ। ਇਕ ਬੀਬੀ ਨੇ ਗੱਲ ਛੇੜੀ," ਮੇਰੇ ਘਰਵਾਲਾਂ ਵੀ ਅੱਜ ਪਕਾਉੜੇ ਮੰਗਦਾ ਸੀ। ਕੌਣ ਉਸ ਨੂੰ ਪਕਾਉੜੇ ਬਣਾਉਣ ਲਈ ਹੱਥ ਫੂਕਦਾ? ਸਾਰੇ ਟੱਬਰ ਦਾ ਮੱਥਾ ਡਮਣਾਂ ਪੈਣਾਂ ਸੀ। ਮੈਂ ਤਾਂ ਚੂੰਨੀ ਚੱਕੀ ਗੁਰਦੁਆਰੇ ਸਾਹਿਬ ਆ ਗਈ। ਮੈਨੂੰ ਤਾਂ ਇਥੇ ਹੀ ਪਕਾਉੜੇ ਖਾਂਣ ਨੂੰ ਮਿਲ ਜਾਂਦੇ ਹਨ। " ਦੂਜੀ ਨੇ ਕਿਹਾ," ਅੱਜ ਹੀ ਮੇਰਾ ਛੋਲੇ-ਪੂਰੀਆਂ ਨੂੰ ਜੀਅ ਕਰਦਾ ਸੀ। ਗੁਰਦੁਆਰੇ ਸਾਹਿਬ ਅੱਜ ਆਪਾਂ ਛੋਲੇ-ਪੂਰੀਆਂ ਹੀ ਬਣਾ ਰਹੇ ਹਾਂ। ਮੇਰੀ ਤਾਂ ਹਰ ਗੱਲ ਸੱਚੀ ਹੋ ਜਾਂਦੀ ਹੈ। ਜਲੇਬੀਆਂ ਵੀ ਆ ਗਈਆਂ ਹਨ। ਦੁੱਧ ਤੱਤਾ ਹੀ ਹੈ। ਜਲੇਬੀਆਂ ਪਾ ਕੇ ਖਾਦੇ ਹਾਂ।" ਇੱਕ ਹੋਰ ਨੇ ਹੱਸ ਕੇ ਕਿਹਾ," ਫਿਰ ਤਾਂ ਆਪਾਂ ਬੀਬੀਆਂ ਵੀ ਬਚਨ ਕਰਨ ਲੱਗ ਜਾਂਦੀਆਂ ਹਾਂ। 10 ਵਿਚੋਂ 7 ਗੱਲਾਂ ਲਾਜ਼ਮੀ ਪੂਰੀਆਂ ਹੋਣਗੀਆਂ। " ਇਕ ਹੋਰ ਜਬਲ਼ੀਂਆਂ ਮਾਰਨ ਆ ਗਈ," ਮੈਂ ਅਰਦਾਸ ਕੀਤੀ ਫਲਾਣੇ ਦਾ ਵਿਆਹ ਨਾਂ ਹੋਵੇ। ਉਸ ਨੂੰ ਕੁੜੀ ਨਾਂ ਲੱਭੇ। ਉਹੀਂ ਹੋਇਆ। " ਕੋਲ ਖੜ੍ਹੀ ਇਕ ਸਿਆਣੀ ਉਮਰ ਦੀ ਬੁੜੀ ਬੋਲੀ," ਕੀ ਉਸ ਨਾਲ ਤੂੰ ਆਪ ਵਿਆਹ ਕਰਾਉਣਾਂ ਸੀ? ਕੀ ਤੇਰਾ ਵਿਆਹ ਉਸ ਨਾਲ ਹੋ ਗਿਆ? " " ਜੇ ਉਸ ਦਾ ਵਿਆਹ ਮਹੀਨਾਂ ਪਹਿਲਾਂ ਹੋ ਜਾਂਦਾ। ਮੈਂ ਵਿਆਹ ਨਹੀਂ ਜਾ ਸਕਣਾਂ ਸੀ। ਮੇਰਾ ਵਿਜ਼ਾ ਨਹੀਂ ਸੀ ਆਇਆ। " " ਤਾਂ ਤੇਰੀ ਅਰਦਾਸ ਵਿਜ਼ੇ ਵਾਲਿਆਂ ਨੂੰ ਨਹੀਂ ਸੁਣੀ ਜਾਂ ਪੰਜਾਬੀ ਵਿੱਚ ਕਰਕੇ ਸਮਝ ਨਹੀਂ ਪਈ ਹੋਣੀ। ਉਹੀਂ ਅਰਦਾਸ ਵਿਜ਼ੇ ਵਾਲਿਆਂ ਨੂੰ ਕੀਤੀ ਹੁੰਦੀ। ਮਹੀਨਾਂ ਪਹਿਲਾਂ ਤੇਰਾ ਵਿਜ਼ਾ ਲਾ ਦਿੰਦੇ। ਤੂੰ ਅਗਲੇ ਦਾ ਵਿਆਹ ਰੁਕਾ ਦਿੱਤਾ। ਪੁੱਠੀ ਅਰਦਾਸ ਵੀ ਕੋਈ ਕਰਦਾ ਹੈ। ਕਿਸੇ ਦਾ ਕੰਮ ਰੋਕਣ ਲਈ।" ਉਹ ਔਰਤ ਬਾਬਿਆਂ ਦੇ ਪਕਾਉੜੇ ਤੇਲ ਵਿਚ ਤਲਦੀ ਆਪ ਵੀ ਭੱਖ ਗਈ ਬੋਲੀ," ਜ਼ਿਆਦਾ ਬੋਲਣ ਦੀ ਲੋੜ ਨਹੀਂ। ਮੇਰੀ ਗੱਲ ਪੂਰੀ ਹੋ ਜਾਂਦੀ ਹੈ। ਤੈਨੂੰ ਖੜ੍ਹੀ ਨੂੰ ਭਸਮ ਕਰ ਦੇਵੇਗੀ। ਮੇਰੇ ਤੋਂ ਬੁਰਾ ਕੋਈ ਨਹੀਂ ਹੈ।" " ਵਿਹਲੜ ਔਰਤਾਂ-ਮਰਦਾਂ ਨੂੰ ਖਾਣ-ਪੀਣ ਨੂੰ ਗੁਰਦੁਆਰੇ ਸਾਹਿਬ ਚੰਗਾ ਚੋਖਾ ਲੱਭਦਾ ਹੈ। ਲੋਕਾਂ ਦਾ ਚੜ੍ਹਾਵਾ ਪੂਜਾ ਖਾ ਕੇ ਬੁੱਧੀ ਭ੍ਰਿਸਟ ਹੋ ਗਈ ਹੈ। ਮੁਫ਼ਤ ਦੇ ਜਲੇਬੀਆਂ, ਪਕਾਉੜੇ, ਛੋਲੇ-ਪੂਰੀਆਂ ਪਰਾਇਆ ਮਾਲ ਖਾ ਕੇ, ਕਮਾਈ ਕਰਨ ਨੂੰ ਕਿਥੇ ਜੀਅ ਕਰਦਾ ਹੈ। ਵੱਡੇ ਦਾਨੀ ਗੁਰਦੁਆਰੇ ਸਾਹਿਬ ਹੋਰ ਖੋਲਵਾ ਕੇ, ਦਾਨ ਦੇ ਕੇ, ਇੰਨਾਂ ਰੱਜਿਆਂ ਹੋਇਆਂ ਨੂੰ ਰਜ਼ਾਉਂਦੇ ਹਨ। ਜੋ ਲੋਕ ਅੰਨੇ ਪਿੰਗਲੇ ਹਨ। ਕਈ ਨਵ ਜੰਮੇ ਬੱਚੇ ਜੰਮ ਕੇ ਸਿੱਟ ਦਿੰਦੇ ਹਨ। ਉਨਾਂ ਲਈ ਕੋਈ ਸਹਾਰਾ-ਘਰ ਹਰ ਸ਼ਹਿਰ ਪਿੰਡ ਵਿੱਚ ਖੋਲ ਕੇ ਰੋਟੀ ਕੱਪੜਾ ਛੱਤ ਦਾ ਰਲ ਕੇ ਪ੍ਰਬੰਧ ਕਰਨ। ਚੰਗਾ ਕੀਤਾ ਦੱਸ ਦਿੱਤਾ। ਅੱਜ ਤੋਂ ਤੇਰੇ ਕੋਲੋ ਬੱਚ ਕੇ ਰਹਾਂਗੇ। ਐਸੇ ਪਖੰਡੀ ਲੋਕਾਂ ਤੋਂ ਰੱਬ ਬਚਾਵੇ।"
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts