ਮੁੰਡਾ ਆਵੇ ਤਾਂ ਸੰਗ ਲੈ ਜਾਵੇ ਤੇਰੇ ਨਾਲ ਨਹੀਂ ਤੋਰਨੀ |
ਨਵੀਂ ਵਿਆਹੀ ਵਹੁਟੀ ਦੇ ਦੁਆਲੇ ਸਹੁਰੇ ਘਰ ਵਿੱਚ ਭਾਵੇਂ ਸੱਸ, ਨੱਣਦ ਹੋਰ ਸਾਰੇ ਜੀਅ ਹੁੰਦੇ ਹਨ। ਜਿੰਨਾਂ ਵੀ ਆਪਣਾਂ-ਪਣ ਦਿਖਾਈ ਜਾਣ, ਪਰ ਜਿਸ ਮੁੰਡੇ ਨਾਲ ਨਾਲ ਉਹ ਵਿਆਹੀ ਹੈ। ਜੇ ਉਹੀ ਘਰ ਨਾਂ ਹੋਵੇ। ਸਿੱਧੇ ਮੂੰਹ ਗੱਲ ਨਾਂ ਕਰੇ। ਘਰ ਵਿੱਚ ਜੀਅ ਨਹੀਂ ਲੱਗਦਾ। ਪੇਕੇ ਘਰ ਵਾਲੇ ਵੀ ਇਹੀ ਸੋਚਦੇ ਹਨ। ਜੇ ਉਨਾਂ ਦੀ ਧੀ ਪੇਕੇ ਘਰ ਕੁੱਝ ਦਿਨਾਂ ਲਈ ਮਿਲਣ ਆਈ ਹੈ। ਜਾਂ ਰੁਸ ਕੇ ਵੀ ਆਈ ਹੈ। ਉਨਾਂ ਦੀ ਧੀ ਨੂੰ ਜਵਾਈ ਹੀ ਲੈ ਕੇ ਜਾਵੇ। ਇਸ ਤੋਂ ਧੀ ਦੇ ਮਾਪਿਆਂ ਨੂੰ ਜ਼ਕੀਨ ਰਹਿੰਦਾ ਹੈ। ਪਤੀ-ਪਤਨੀ ਦੀ ਸਹਿਮਤੀ ਹੈ। ਜੇ ਪਤੀ-ਪਤਨੀ ਹੀ ਇੱਕ ਦੂਜੇ ਨੂੰ ਨਹੀਂ ਬਲੋਉਣਗੇ, ਤਾਂ ਨਵੀਂ ਵਿਆਹੀ ਨੇ ਸਹੁਰੇ ਕੀ ਕਰਨ ਜਾਣਾਂ ਹੈ? ਕਈ ਵਾਰ ਨਵੇਂ ਵਿਆਹੇ ਪਤੀ-ਪਤਨੀ ਗੁਸੇ ਹੁੰਦੇ ਹਨ। ਤਾਂ ਮੁੰਡੇ ਦੇ ਮਾਪੇ ਉਸ ਦੇ ਪੇਕੇ ਘਰ ਜੇਠ ਦਿਉਰ ਨੂੰ ਲੈਣ ਲਈ ਤੋਰ ਦਿੰਦੇ ਹਨ। ਸਮਝਦਾਰ ਮਾਂਪੇ ਆਪਣੀ ਧੀ ਉਸ ਨਾਲ ਨਹੀਂ ਤੋਰਦੇ। ਸੱਸ ਸਹੁਰੇ ਨੂੰ ਵੀ ਕਈ ਵਾਰ ਖਾਲੀ ਮੋੜ ਦਿੱਤਾ ਜਾਂਦਾ ਹੈ। ਕਹਿ ਦਿੰਦੇ ਹਨ,"ਮੁੰਡਾ ਆਵੇ ਤਾਂ ਸੰਗ ਲੈ ਜਾਵੇ ਤੇਰੇ ਨਾਲ ਨਹੀਂ ਤੋਰਨੀ। "
ਬੋਬੀ ਮੰਮੀ ਡੈਡੀ ਦੇ ਘੱਟ ਹੀ ਆਖੇ ਲੱਗਦਾ ਸੀ। ਘਰ ਹੀ ਨਹੀਂ ਵੜਦਾ ਸੀ। ਉਸ ਦੀ ਬੈਠਣੀ ਮਾੜੀ ਸੰਗਤ ਨਾਲ ਸੀ। ਸਾਰੇ ਦੋਸਤ ਹੀ ਸ਼ਰਾਬੀ ਨਸ਼ੇ ਖਾਣ ਵਾਲੇ ਸਨ। ਹਰ ਕੋਈ ਇਹੀ ਕਹਿੰਦਾ," ਮੁੰਡੇ ਦਾ ਵਿਆਹ ਕਰ ਦੇਵੋ, ਆਪੇ ਕਬੀਲਦਾਰੀ ਵਿੱਚ ਪੈ ਜਾਵੇਗਾ। " ਬੋਬੀ ਵਿਆਹ ਕਰਾਉਣ ਨੂੰ ਮੰਨ ਹੀ ਨਹੀਂ ਰਿਹਾ ਸੀ। ਫਿਰ ਉਸ ਦੀ ਮਾਂ ਨੇ ਕਿਹਾ," ਬੋਬੀ ਜੇ ਤੇਰੀ ਆਪਣੀ ਪਸੰਦ ਦੀ ਕੋਈ ਕੁੜੀ ਹੈ। ਅਸੀਂ ਤੇਰਾ ਵਿਆਹ ਉਸੇ ਨਾਲ ਕਰਨ ਨੂੰ ਤਿਆਰ ਹਾਂ।" ਬੋਬੀ ਨੇ ਕਿਹਾ," ਮੰਮੀ ਬਾਹਰ ਦੀਆਂ ਕੁੜੀਆਂ ਤਾ ਐਸ਼ ਕਰਨ ਲਈ ਹੁੰਦੀਆਂ ਨੇ। ਉਨਾਂ ਨੇ ਤੇਰੀ ਸੇਵਾ ਨਹੀਂ ਕਰਨੀ। ਇਸ ਲਈ ਭੁਲੇਖਾ ਕੱਢਦੇ। ਬਹੂ ਆ ਕੇ ਤੇਰੀ ਸੇਵਾ ਕਰੇਗੀ। " ਉਸ ਦੇ ਡੈਡੀ ਨੇ ਕਿਹਾ," ਅਸੀਂ ਤਾਂ ਭਾਰਤ ਜਾ ਕੇ ਤੇਰਾ ਵਿਆਹ ਕਰਾਂਗੇ। ਭਾਰਤ ਦੀਆਂ ਕੁੜੀਆਂ ਡਰੂ ਸ਼ਮਾਕਲ ਵੀ ਹੁੰਦੀਆਂ ਹਨ। ਘਰ ਦਾ ਕੰਮ ਕਾਰ ਵੀ ਕਰਦੀਆਂ ਹਨ। ਤੇਰਾ ਵੀ ਕਹਿਣਾਂ ਮੰਨੇਗੀ। " ਬੋਬੀ ਨੇ ਕਿਹਾ," ਮੇਰੀ ਕੋਈ ਐਸੀ ਜਰੂਰਤ ਨਹੀਂ ਹੈ। ਮੈਂ ਕੋਈ ਕੁੜੀ ਘਰ ਲਿਆ ਕੇ, ਆਪਣੇ ਸਿਰ ਉਤੇ ਬੈਠਾ ਲਵਾਂ। ਮੇਰੇ ਕੋਲ ਬਾਹਰ ਬਥੇਰੀਆਂ ਕੁੜੀਆਂ ਹਨ। ਤੁਸੀਂ ਇਹ ਭੁਲੇਖਾ ਕੱਢ ਦਿਉ, ਮੈਂ ਵਿਆਹ ਕਰਾਵਾਗਾ। " ਮੰਮੀ ਨੇ ਕਿਹਾ," ਬੇਟਾ ਤੂੰ 35 ਸਾਲਾਂ ਦਾ ਹੋ ਗਿਆ। ਜਦੋਂ ਤੇਰਾ ਜਨਮ ਹੋਇਆ। ਅਸੀਂ 20 ਸਾਲਾਂ ਦੇ ਸੀ। ਅਸੀਂ ਵੀ ਚਹੁੰਦੇ ਹਾਂ। ਦਾਦਾ-ਦਾਦੀ ਬਣੀਏ। ਕੱਲਿਆਂ ਦਾ ਜੀਅ ਨਹੀਂ ਲੱਗਦਾ।" ਬੋਬੀ ਨੇ ਮਾਂ ਵੱਲ ਦੇਖਿਆ। ਮਨ ਵਿੱਚ ਬੋਬੀ ਨੇ ਸੋਚਿਆ, ਜੇ ਮੈਂ ਹਰ ਬੱਚੇ ਨੂੰ ਸੰਭਾਲਣ ਲੱਗਦਾ। ਕੈਲਗਰੀ ਮੇਰੇ ਨਾਂਮ ਬੋਲਣੀ ਸੀ। ਜੇ ਔਰਤਾਂ ਘਰ ਲਿਉਣ ਲੱਗਦਾ ਪੂਰਾ ਕਸਬਾ ਮੇਰਾ ਹੀ ਹੋਣਾ ਸੀ। ਉਸ ਨੇ ਕਿਹਾ," ਮੰਮੀ ਮੈਂ ਇਥੋਂ ਦੀ ਕੁੜੀ ਨਾਲ ਤਾ ਵਿਆਹ ਨਹੀਂ ਕਰਾਉਣਾਂ। ਇੰਡੀਆ ਚਲ ਕੇ ਵਿਆਹ ਕਰਾ ਆਉਂਦੇ ਹਾਂ। " ਘਰ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਇੰਡੀਆ ਜਾਣ ਦੀ ਖ੍ਰੀਦਦਾਰੀ ਸ਼ੁਰੂ ਹੋ ਗਈ। ਬਹੂ ਨੂੰ ਬਗੈਰ ਦੇਖੇ ਉਸ ਲਈ ਗਹਿਣੇ ਕੱਪੜੇ ਖ੍ਰੀਦੇ ਗਏ। ਸਾਰਾ ਟੱਬਰ ਬੋਬੀ ਦੇ ਛੋਟੇ ਭਰਾ ਸਣੇ ਭਾਰਤ ਚਲੇ ਗਏ। ਕੁੜੀਆਂ ਵਾਲਿਆ ਨੇ ਪਿੰਡ ਦਾ ਰਾਹ ਨੀਵਾ ਕਰ ਦਿੱਤਾ। ਜਿਸ ਨੂੰ ਵੀ ਰਾਹ ਖਹਿੜੇ ਪਤਾ ਲੱਗਦਾ। ਮੁੰਡਾ ਕਨੇਡਾ ਤੋਂ ਆਇਆ ਹੈ। ਹਰ ਕੋਈ ਟਾਰਈ ਮਾਰਦਾ। ਕੁੜੀ ਬਾਹਰ ਚਲੀ ਜਾਵੇ। ਉਥੇ ਜਾ ਕੇ ਭਾਵੇ ਛੱਡ ਛੱਡ ਛਡਾਈ ਹੀ ਹੋ ਜਾਵੇ। ਆਪਣੀ ਕੁੜੀ ਦੀ ਫੋਟੋ ਚੱਕੀ ਆਉਂਦੇ ਸਨ। ਕਈ ਤਾਂ ਪਿੰਡ ਦੇ ਮੋੜ ਉਤੇ ਕੁੜੀਆ ਲਈ ਫਿਰਦੇ ਸਨ। ਬਈ ਮੁੰਡਾ ਲੰਘਦਾ ਕਰਦਾ ਨਿਗਾ ਥਾਣੀ ਕੱਢ ਲਵੇ। ਹੋ ਸਕਦਾ ਹੈ। ਤੀਰ-ਤੁਕਾ ਲੱਗ ਜਾਵੇ। ਬੋਬੀ ਪੰਜਾਬ ਦੀ ਹਾਲਤ ਦੇਖ ਕੇ ਬੜਾ ਖੁਸ਼ ਹੋਇਆ। ਉਸ ਨੇ ਨੂੰ ਡੈਡੀ ਕਿਹਾ," ਡੈਡੀ ਪੰਜਾਬ ਕਨੇਡਾ ਤੋਂ ਵੀ ਬਹੁਤ ਅਜ਼ਾਦ ਹੈ। ਕੁੜੀਆਂ ਦੇ ਪਿਉ-ਭਰਾ ਆਪ ਕੁੜੀਆਂ ਨੂੰ ਮੋੜਾ ਉਤੇ ਲਈ ਖੜ੍ਹੇ ਹਨ। ਜਿਸ ਮਰਜ਼ੀ ਕੁੜੀ ਉਤੇ ਉਂਗ਼ਲ ਰੱਖ ਦੇਵਾਂ। " " ਹਾਂ ਪੁੱਤਰਾ ਕਨੇਡਾ ਦੀ ਹਵਾ ਹੀ ਐਸੀ ਹੈ। ਹਰ ਕੋਈ ਉਸ ਵਿੱਚ ਪਰ ਮਾਰਨੇ ਚਾਹੁੰਦਾ ਹੈ। ਤਾਂਹੀਂ ਤਾਂ ਤੈਨੂੰ ਇੰਡੀਆ ਇਥੇ ਲੈ ਕੇ ਆਏ ਹਾਂ। " ਬੋਬੀ ਦੀ ਮੰਮੀ ਤਾਂ ਕੋਈ ਸਾਊ ਘਰ ਦੀ ਕੁੜੀ ਲੱਭਦੀ ਸੀ। ਬੰਦੇ ਸਰੀਫ਼ ਦੇਖ ਕੇ ਬੋਬੀ ਲਈ ਇੱਕ ਕੁੜੀ ਪਸੰਦ ਕਰ ਲਈ ਗਈ। ਅਗਲਿਆਂ ਨੇ ਮੈਰੀਜ਼ ਪੈਲਸ ਵਿੱਚ ਰਿੰਗ ਸੈਰਾਮੋਨੀ ਤੇ ਵਿਆਹ ਕੀਤਾ। ਸਾਰਾ ਵਿਆਹ ਫਿਲਮੀ ਤਰੀਕੇ ਨਾਲ ਕੀਤਾ ਗਿਆ। ਰਾਜਿਆ ਵਾਂਗ ਭੋਜ ਕੀਤਾ ਗਿਆ। ਪੂਰੇ ਇਲਾਕੇ ਵਿੱਚ ਬੋਬੀ ਦੇ ਵਿਆਹ ਦੀਆਂ ਧੂਮਾਂ ਪੈ ਗਈਆਂ। ਵਹੁਟੀ ਵਿਆਹ ਕੇ ਘਰ ਲੈ ਆਂਦੀ। ਦੋ ਕੁ ਹਫ਼ਤੇ ਬੋਬੀ ਦੀ ਬਹੂ ਨਾਲ ਬੜੀ ਪ੍ਰੀਤ ਰਹੀ। ਉਸ ਤੋਂ ਬਆਦ ਉਹ ਅੱਲਗ ਕੰਮਰੇ ਵਿੱਚ ਸੌਣ ਲੱਗ ਗਿਆ। ਘਰ ਵਿੱਚ ਮੰਮੀ ਡੈਡੀ ਨੇ ਪੁੱਛ ਦੱਸ ਕੀਤੀ, ਤਾ ਬੋਬੀ ਨੇ ਕਿਹਾ," ਮੈਂ ਇਸ ਕੁੜੀ ਨਾਲ ਹੋਰ ਰਿਸ਼ਤਾ ਨਹੀਂ ਨਿਭਾ ਸਕਦਾ। ਇਹ ਹੁਣ ਮੇਰੇ ਪਸੰਦ ਨਹੀਂ ਹੈ। ਇਸ ਨੂੰ ਇਸ ਦੇ ਘਰ ਤੋਰ ਦੇਵੋ। " ਉਸ ਦੀ ਮੰਮੀ ਨੇ ਬੋਬੀ ਨੂੰ ਸਮਝਾਉਣ ਦੀ ਕੋਸ਼ਸ਼ ਕੀਤੀ," ਪੁੱਤਰ ਪਿੰਡ ਵਿੱਚ ਤੇਰੇ ਪਿਉ ਦਾਦੇ ਦੀ ਬਦਨਾਂਮੀ ਹੋਵੇਗੀ। ਇਸ ਨੂੰ ਇੱਕ ਵਾਰ ਕਨੇਡਾ ਲੈ ਚੱਲ, ਬਾਕੀ ਮੈਂ ਆਪੇ ਸਭਾਲ ਲਵਾਗੀ। ਤੇਰੇ ਕੋਈ ਬੱਚਾ ਹੋ ਜਾਵੇ, ਆਪੇ ਜ਼ਨਾਨੀ ਦਾ ਮੋਹ ਆਉਣ ਲੱਗ ਜਾਂਦਾ ਹੈ।" ਡੈਡੀ ਨੇ ਵੀ ਕਿਹਾ," ਆਪਾ ਇਸ ਲੜਕੀ ਨੂੰ ਵਿਆਹ ਕੇ ਲੈ ਆਏਂ ਹਾਂ। ਹੁਣ ਆਪਣੀ ਇੱਜ਼ਤ ਹੈ। ਘਰ ਦੀ ਇੱਜ਼ਤ ਘਰ ਅੰਦਰ ਹੀ ਰਹਿੱਣੀ ਚਾਹੀਦੀ ਹੈ। ਇਹ ਕੀਤੇ ਨਹੀਂ ਜਾਵੇਗੀ। ਪਿਆਰ ਇਤਫ਼ਾਕ ਘਰ ਵਿੱਚ ਰੱਖੀਦਾ ਹੈ। " ਬੋਬੀ ਨੇ ਇਕੋਂ ਜੁਆਬ ਸੁਣਾਂ ਦਿੱਤਾ ਤੁਸੀਂ ਰੱਖਣੀ ਹੈ, ਰੱਖੀ ਰੱਖੋ। ਮੈਨੂੰ ਉਸ ਵਿੱਚ ਕੋਈ ਦਿਲ ਚਲਪੀ ਨਹੀ ਹੈ। ਇਸ ਨੂੰ ਕਹੋ, ਮੇਰੇ ਕਰਕੇ ਇਥੇ ਨਾਂ ਰਹੇ। ਆਪਣੇ ਘਰ ਚਲੀ ਜਾਵੇ। ਘਰ ਵਿੱਚ ਖੁਸ਼ੀਆਂ ਦੀ ਜਗਾ ਸੋਗ ਪੈ ਗਿਆ। ਨਵੀ ਵਿਆਹੀ ਹਫ਼ਤਾ ਭਰ ਬੋਬੀ ਤੋਂ ਅੱਲਗ ਕੰਮਰੇ ਵਿੱਚ ਸੌਂਦੀ ਰਹੀ। ਅਖੀਰ ਉਸ ਨੇ ਆਪਣੀ ਭਰਜਾਈ ਨੂੰ ਸਾਰਾ ਕੁੱਝ ਦੱਸ ਦਿੱਤਾ। ਉਸ ਦੇ ਭਰਾ-ਭਰਜਾਈ ਨੇ ਆ ਕੇ ਬੋਬੀ ਨਾਲ ਗੱਲ ਕੀਤੀ," ਸਾਡੀ ਕੁੜੀ ਦਾ ਕਸੂਰ ਕੀ ਹੈ? ਇਸ ਤੋਂ ਗਲ਼ਤੀ ਹੋਈ ਹੈ, ਤਾਂ ਅਸੀਂਂ ਮੁਆਫ਼ੀ ਮੰਗ ਲੈਂਦੇ ਹਾਂ। " ਬੋਬੀ ਨੇ ਜੁਆਬ ਦਿੱਤਾ," ਇਹ ਮੇਰੇ ਕੰਮ ਦੀ ਨਹੀਂ ਹੈ। ਇਸ ਵਰਗੀਆਂ ਮੇਰੇ ਕੋਲ ਕਨੇਡਾ ਵਿੱਚ ਹੋਰ ਬਥੇਰੀਆਂ ਹਨ। ਇਸ ਨੂੰ ਕੱਪੜੇ ਪਹਿਨਣ, ਰਹਿੱਣ-ਸਹਿਣ ਦੀ ਅਕਲ ਨਹੀਂ ਹੈ। ਇਹ ਮੇਰੇ ਤੋਂ ਹੀ ਰਾਤ ਨੂੰ ਬੜਾ ਸ਼ਰਮਾਉਂਦੀ ਰਹਿੰਦੀ ਹੈ। ਮੈਨੂੰ ਐਸੀ ਤੀਮੀਂ ਨਹੀਂ ਚਾਹੀਦੀ।" ਬੋਬੀ ਘਰੋਂ ਬਾਹਰ ਚਲਿਆ ਗਿਆ। ਵੱਹੁਟੀ ਨੂੰ ਉਸ ਦੇ ਭਰਾ-ਭਰਜਾਈ ਲੈ ਗਏ। ਦੂਜੇ ਦਿਨ ਹੀ ਬੋਬੀ ਦੀ ਮੰਮੀ ਨੇ ਛੋਟੇ ਨੂੰ ਬਹੂ ਨੂੰ ਲੈ ਕੇ ਆਉਣ ਲਈ ਕਾਰ ਦੇ ਕੇ ਭੇਜ ਦਿੱਤਾ। ਕੁੜੀ ਵਾਲਿਆ ਨੇ ਉਸ ਨਾਲ ਆਪਣੀ ਕੁੜੀ ਨਹੀਂ ਭੇਜੀ। ਫਿਰ ਮੰਮੀ ਡੈਡੀ ਵੀ ਲੈਣ ਗਏ। ਕੁੜੀ ਦੇ ਪਿਉ ਨੇ ਕਿਹਾ," ਅਸੀਂ ਕੁੜੀ ਮੁੰਡੇ ਨਾਲ ਹੀ ਤੋਰ ਸਕਦੇ ਹਾਂ। ਆਪਣੀ ਜੁਵਾਨ ਕੁੜੀ ਨੂੰ ਤੁਹਾਡੇ ਨਾਲ ਕਿਉਂ ਤੋਰੀਏ। ਜਦੋਂ ਤੁਹਾਡਾ ਮੁੰਡਾ ਇਸ ਨੂੰ ਰੱਖਣਾਂ ਹੀ ਨਹੀਂ ਚਹੁੰਦਾ। ਮੁੰਡੇ ਤੋਂ ਬਗੈਰ ਕੁੜੀ ਸਹੁਰੇ ਘਰ ਕਿਵੇ ਦਿਨ ਕੱਟੂਗੀ। ਅਸੀਂ ਕੁੜੀ ਮੁੰਡੇ ਨੂੰ ਵਿਆਹੀ ਹੈ। ਜੇ ਤੁਹਾਡਾ ਮੁੰਡਾ ਕੁੜੀ ਨਹੀਂ ਸੰਭਾਲ ਸਕਦਾ, ਸਾਡਾ ਜੁਆਬ ਹੈ। " ਕੁੜੀ ਦੀ ਮਾਂ ਨੇ ਵੀ ਕਿਹਾ," ਮੁੰਡਾ ਆਵੇ ਤਾਂ ਸੰਗ ਲੈ ਜਾਵੇ ਤੁਹਾਡੇ ਨਾਲ ਨਹੀਂ ਤੋਰਨੀ। ਜ਼ਮਾਨਾ ਖ਼ਰਾਬ ਹੈ। ਸਾਡੀ ਕੁੜੀ ਕਿਸ ਦੇ ਸਿਰ ਉਤੇ ਦਿਨ ਕੱਟੂਗੀ?" |
- Get link
- X
- Other Apps
Comments
Post a Comment