ਕੱਲਾ-ਕੱਲਾ ਬੰਦਾ ਆਪਣੇ-ਆਪ ਉਤੇ ਨਿਰਭਰ ਹੋਵੇ-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਦੂਜੇ ਉਤੇ ਨਿਰਭਰ ਰਹਿੱਣਾਂ ਤਾਂ ਬੜਾ ਸੋਖਾ। ਆਪ ਕੰਮ ਕਰਨਾਂ ਬੜਾ ਔਖਾ ਹੈ। ਜਾਨ ਹੀਲਣੀ ਪੈਂਦੀ ਹੈ। ਕਈ ਤਾਂ ਆਪਣਾ ਦਿਮਾਗ ਵੀ ਨਹੀਂ ਵਰਤਦੇ, ਕਿਹੜੀ ਲੋੜ ਹੈ। ਦੋ ਰੋਟੀਆਂ ਐਧਰੋ-ਉਧਰੋ ਮਿਲ ਜਾਂਦੀਆਂ ਹਨ। ਕੱਲਾ-ਕੱਲਾ ਬੰਦਾ ਆਪਣੇ-ਆਪ ਉਤੇ ਨਿਰਭਰ ਹੋਵੇ। ਮਨ ਨੂੰ ਪਤਾ ਹੋਣਾਂ ਚਾਹੀਦਾ ਹੈ। ਮੈਂ ਇਹ ਕੰਮ ਸਿੱਖਣਾਂ ਹੈ। ਜਿਹੜਾ ਕੰਮ ਸ਼ੁਰੂ ਕੀਤਾ ਹੈ। ਇਹ ਪੂਰਾ ਕਰਨਾ ਹੈ। ਹਰ ਬੰਦਾ ਸੋਚੇ ਕਾਮਜ਼ਾਬੀ ਜਰੂਰ ਮਿਲੇਗੀ। ਇਹ ਮੇਰੀ ਆਪਣੀ ਲੋੜ ਹੈ। ਮੈਨੂੰ ਆਪਣੇ ਲਈ ਇਹ ਲੋੜ ਪੂਰੀ ਕਰਨੀ ਪਵੇਗੀ। ਵੈਸੇ ਤਾਂ ਕੋਈ ਸਿਆਣਪ ਕੰਮ ਨਹੀਂ ਆਉਂਦੀ। ਬੰਦਾ ਸੋਚਦਾ ਕੁੱਝ ਹੋਰ ਹੈ। ਹੋ ਕੁੱਝ ਹੋਰ ਜਾਂਦਾ ਹੈ। ਕਈ ਵਾਰ ਜਿਹੜੀਆਂ ਗੱਲਾਂ ਸੋਚ-ਸੋਚ ਕੇ ਬੰਦਾ ਡਰੀ ਜਾਂਦਾ ਹੈ। ਉਨਾਂ ਵਿਚੋਂ ਕੁੱਝ ਵੀ ਨਹੀਂ ਹੁੰਦਾ। ਬਹੁਤ ਕੰਮ ਅਸੀਂ ਆਪਣੀ ਬੁੱਧੀ ਮੁਤਾਬਕ ਕਰਨ ਦੀ ਕੋਸ਼ਸ਼ ਵੀ ਕਰਦੇ ਹਾਂ। ਬਹੁਤੀ ਵਾਰ ਸੋਚਣ ਦੇ ਉਲਟ ਹੀ ਹੁੰਦਾ ਹੈ। ਕਿਸਮਤ ਵੀ ਪਾਣੀ ਦੇ ਵਹਾ ਵਾਂਗ ਹੀ ਹੈ। ਆਪੇ ਹੀ ਜਿੰਦਗੀ ਤੁਰਦੀ ਜਾਂਦੀ ਹੈ। ਉਵਰ ਕੰਟਰੌਲ ਹੋਈ ਗੱਡੀ ਵਾਂਗ ਪਤਾ ਨਹੀਂ ਕਦੋਂ ਜਿੰਦਗੀ ਬਦਲ ਜਾਵੇ। ਅੱਖ ਦੇ ਝੱਮਕੇ ਜਿੰਨੇ ਸਮੇਂ ਵਿੱਚ ਬੰਦਾ ਰਾਜ ਗੱਦੀ ਉਤੇ ਬੈਠ ਸਕਦਾ ਹੈ। ਤੇ ਮਿੱਟੀ ਵਿੱਚ ਵੀ ਮਿਲ ਸਕਦਾ ਹੈ। ਬਦਨਾਂਮੀ ਵੀ ਮਿਲ ਸਕਦੀ ਹੈ। ਇਸ ਨਾਲ ਕੀ ਫ਼ਰਕ ਪੈਂਦਾ ਹੈ? ਥੋੜੇ ਚਿਰ ਲਈ ਮਨ ਘਬਰਾਉਂਦਾ ਹੈ। ਉਚਾਟ ਹੁੰਦਾ ਹੈ। ਫਿਰ ਢੀਠ ਹੋ ਜਾਂਦਾ ਹੈ। ਬਈ ਹੋਣ ਦਿਉ ਜੋ ਹੁੰਦਾ ਹੈ। ਸ਼ਹਿਨਸ਼ੀਲਤਾ ਆ ਜਾਂਦੀ ਹੈ। ਜੇ ਦੂਜੇ ਪਾਸੇ ਲੋਕਾਂ ਦੀ ਵਹੁ-ਵਹੁ ਸ਼ਾਬਸ਼ੇ ਮਿਲ ਸਕਦੀ ਹੈ। ਮਨ ਖੁਸ਼ ਹੁੰਦਾ ਹੈ। ਬੰਦਾ ਧੋਣ ਉਚੀ ਕਰ-ਕਰ ਤੁਰਦਾ ਹੈ। ਕਿੰਨੀ ਕੁ ਚਿਰ ਧੌਣ ਉਪਰ ਰਹੇਗੀ। ਆਖਰ ਥੱਕ ਜਾਵੇਗੀ। ਵਿਹਲੇ ਬੈਠਣ ਨਾਲੋਂ ਹੱਥ-ਪੈਰ ਹਿਲਾਉਂਦੇ ਰਹੀਏ। ਖੜ੍ਹਾ ਪਾਣੀ ਸੜ ਜਾਂਦਾ ਹੈ। ਜਿੰਦਗੀ ਚਲਣ ਦਾ ਨਾਂਮ ਹੈ। ਪਰੀਵਰਤਵ ਆਉਣਾਂ ਹੀ ਚਾਹੀਦਾ ਹੈ। ਚੱਲਾਂਗੇ ਤਾਂ ਰਸਤੇ ਵਿੱਚ ਊਚ-ਨੀਚ ਤਾਂ ਆਵੇਗਾ ਹੀ, ਠੋਕਰਾਂ ਵੀ ਲੱਗਣਗੀਆਂ। ਅੱਗੇਤੀ-ਪਛੇਤੀ ਮੰਜ਼ਲ ਵੀ ਮਿਲੇਗੀ। ਮੰਜ਼ਲ ਉਤੇ ਪਹੁੰਚ ਕੇ, ਕੋਈ ਖਾਸ ਫ਼ਰਕ ਵੀ ਨਹੀਂ ਪੈਂਦਾ। ਖ਼ਹਿਸ਼ਾਂ ਨਾਂ ਹੋਣ ਜਿੰਦਗੀ ਨਹੀਂ ਚਲਦੀ।

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

ਬਲਵੰਤ ਦੇ ਦੋ ਮੁੰਡੇ ਸਨ। ਦੇਵ ਪਹਿਲਾਂ ਤੋਂ ਹੀ ਸ਼ਰਾਰਤੀ ਸੀ। ਮਾਪੇ ਸੋਚਦੇ ਸਨ," ਇਸ ਨੇ ਵੱਡਾ ਹੋ ਕੇ ਕੀ ਕਰਨਾ ਹੈ? ਸ਼ਰਰਤਾਂ ਹੀ ਕਰਿਆ ਕਰੇਗਾ। ਇਸ ਕੋਲੋ ਕੋਈ ਉਮੀਦ ਨਹੀਂ ਹੈ। ਸਾਡੀ ਸੇਵਾ ਤਾਂ ਹਰੀ ਹੀ ਕਰੇਗਾ। " ਦੇਵ ਨੂੰ ਸਕੂਲ ਵਿਚੋਂ ਵੀ ਕੱਢ ਦਿੱਤਾ ਗਿਆ ਸੀ। ਆਢ-ਗੁਆਂਢ ਵਾਲੇ ਉਸ ਨਾਲ ਔਖੇ ਹੀ ਰਹਿੰਦੇ ਸਨ। ਦੇਵ ਕੋਲੋ ਹਾਕੀ ਖੇਡਦੇ, ਕਦੇ ਕਿਸੇ ਦਾ ਸ਼ੀਸ਼ਾ ਟੁੱਟ ਜਾਂਦਾ। ਕਦੇ ਇਹ ਕਿਸੇ ਦੀ ਬਗੀਚੇ ਵਿਚੋਂ ਫ਼ਲ, ਗਾਜਰਾਂ ਮੂਲੀਆਂ ਤੋੜ ਕੇ ਖਾ ਜਾਂਦਾ ਸੀ। ਗੁਆਂਢ ਦੀ ਇੱਕ ਔਰਤ ਜਿਸ ਨੂੰ ਉਹ ਭਾਬੀ ਕਹਿੰਦਾ ਸੀ। ਉਹ ਭਾਬੀ ਕਾਫ਼ੀ ਗਰੀਬ ਘਰ ਦੀ ਧੀ ਸੀ। ਪੜ੍ਹੀ ਹੋਣ ਕਾਰਨ ਨੌਕਰੀ ਵੀ ਕਰਦੀ ਸੀ। ਦੇਵ ਜਦੋਂ ਜੁਵਾਨ ਹੋਇਆ। ਇਹ ਭਾਬੀ ਆਪਣੀ ਛੋਟੀ ਭੈਣ ਦਾ ਰਿਸ਼ਤਾਂ ਦੇਵ ਨੂੰ ਕਰਾ ਗਈ। ਜਿਸ ਕੁੜੀ ਨਾਲ ਦੇਵ ਦਾ ਵਿਆਹ ਹੋਇਆ। ਉਸ ਨੇ ਦੇਵ ਦੀ ਜਿੰਦਗੀ ਬਦਲ ਕੇ ਰੱਖ ਦਿੱਤੀ। ਦੇਵ ਅੰਦਰ ਕੰਮ ਕਰਨ ਦੀ ਲਾਗ ਲੱਗ ਗਈ। ਉਹ ਘਰ ਦੇ ਕੰਮ ਵੀ ਕਰਨ ਲੱਗ ਗਿਆ ਸੀ। ਭਾਬੀ ਤੇ ਦੇਵ ਦੀ ਪਤਨੀ ਜਿਥੇ ਕੰਮ ਕਰਦੀਆਂ ਸਨ। ਉਹ ਬੁੱਢਿਆਂ ਨੂੰ ਸੰਭਾਲਣ ਦਾ ਆਸ਼ਰਮ ਸੀ। ਅਚਾਨਕ ਉਸ ਦਾ ਮਾਲਕ ਮਰ ਗਿਆ। ਆਸ਼ਰਮ ਦੀ ਵਾਂਗ ਡੋਰ ਸੰਭਾਲਣ ਵਾਲਾ ਹੋਰ ਕੋਈ ਨਹੀਂ ਸੀ। ਦੇਵ ਦੀ ਪਤਨੀ ਨੇ ਉਸ ਨਾਲ ਗੱਲ ਕੀਤੀ। ਦੇਵ ਦੇ ਮਨ ਅੰਦਰ ਫੁਰਨਾਂ ਆਇਆ," ਮੈਂ ਇਸ ਆਸ਼ਰਮ ਨੂੰ ਚਲਾਵਾਂਗਾ। ਮੈਂ ਇੱਕ ਵਾਰ ਕੋਸ਼ਸ ਕਰਨੀ ਚਹੁੰਦਾ ਹਾਂ। " ਉਸ ਦੀ ਭਾਬੀ ਨੇ ਵੀ ਮਜ਼ਾਕ ਵਿੱਚ ਕਿਹਾ," ਦੇਵ ਇਹ ਤੇਰੇ ਬੱਸ ਦਾ ਰੋਗ ਨਹੀਂ ਹੈ। ਤੇਰੇ ਕੋਲੋ ਤਾਂ ਵਸਦੇ ਲੋਕ ਦੁੱਖੀ ਹਨ। ਗੁਆਂਢੀਂ ਘਰ ਛੱਡ ਕੇ ਭੱਜਣ ਨੂੰ ਤਿਆਰ ਹਨ। ਤੂੰ ਘਰੋਂ ਕੱਢੇ ਬੁੱਢਿਆਂ ਦੀ ਕਿਥੇ ਸੇਵਾ ਸੰਭਾਂਲ ਕਰ ਸਕਦਾ ਹੈ? " " ਨਹੀਂ ਭਾਬੀ ਜੀ ਮੈਂ ਇੱਕ ਵਾਰ ਇਹ ਕਰਨਾ ਚਾਹੁੰਦਾ ਹਾਂ। ਇਕ ਸਾਲ ਤੁਸੀਂ ਮੇਰਾ ਕੰਮ ਦੇਖ ਲੈਣਾਂ। " ਉਸ ਨੇ ਬੁੱਢੇ ਹੋਏ ਮਨੁੱਖਾਂ ਦੀ ਸੇਵਾ ਦਾ ਕਾਰਜ ਸ਼ੁਰੂ ਕਰ ਦਿੱਤਾ। ਕਈ ਬੁਜ਼ਰਗਾਂ ਦੇ ਬੱਚੇ ਨਲਾਇਕ ਨਿੱਕਲਣ ਕਾਰਨ ਉਹ ਆਪ ਹੀ ਉਨਾਂ ਨੂੰ ਛੱਡ ਕੇ ਆਸ਼ਰਮ ਵਿੱਚ ਆ ਗਏ। ਉਨਾਂ ਕੋਲ ਜ਼ਮੀਨ ਜਇਦਾਦ ਸੀ। ਉਹ ਆਸ਼ਰਮ ਦੇ ਨਾਂਮ ਕਰ ਦਿੱਤੀ ਸੀ। ਹੈਰਾਨੀ ਜਨਕ ਸਿੱਟੇ ਮੂਹਰੇ ਆਏ। ਜਦੋਂ ਉਸ ਨੇ ਸਕੂਲ ਨਾਲ ਹੀ ਕਾਲਜ ਸ਼ੁਰੂ ਕਰ ਦਿੱਤਾ। ਨਾਲ ਹੀ ਕਨੂੰਨ ਲਾਗੂ ਕਰ ਦਿੱਤਾ। ਕੋਈ ਵੀ ਵਿਦਿਆਰਥੀ ਕੋਈ ਗਲ਼ਤੀ ਕਰਦਾ ਹੈ। ਉਸ ਨੂੰ ਬਾਹਰ ਨਹੀਂ ਕੱਢਿਆ ਜਾਵੇਗਾ। ਸਗੋਂ ਐਸੇ ਸ਼ਸ਼ਰਤੀਆਂ ਲਈ ਹੋਰ ਵੀ ਕਲਾਸਾ ਸ਼ੁਰੂ ਕੀਤੀਆਂ ਗਈਆਂ। ਜੋ ਉਨਾਂ ਦੇ ਸੁਭਾਅ ਨੂੰ ਬਦਲ ਸਕਣ। ਦੇਵ ਦਾ ਭਰਾ ਹਰੀ ਇੰਗਲਸ਼ ਦੀ ਐਮ ਏ ਕਰਨ ਪਿਛੋਂ ਵੀ ਘਰ ਹੀ ਬੈਠਾ ਸੀ। ਨਸ਼ੇ ਖਾਣ ਲੱਗ ਗਿਆ ਸੀ। ਬਾਰਾਂ ਵਿੱਚ ਜਾਣਾਂ ਉਸ ਲਈ ਫੈਸ਼ਨ ਬਣ ਗਿਆ ਸੀ। ਕੰਮ ਲੱਭਣ ਦੀ ਥਾਂ, ਹਰ ਸ਼ਾਮ ਘੁੰਮਣ ਫਿਰਨ ਨਿੱਕਲ ਜਾਂਦਾ ਸੀ। ਦਿਨ ਨੂੰ ਸੁੱਤਾ ਰਹਿੰਦਾ ਸੀ। ਕਾਲਜ਼ ਸਮੇਂ ਜਿਹੜੀ ਕੁੜੀ ਨੂੰ ਉਹ ਪਿਆਰ ਕਰਦਾ ਸੀ। ਉਹ ਕਿਸੇ ਹੋਰ ਅਮੀਰ ਮੁੰਡੇ ਨਾਲ ਨਾਲ ਵਿਆਹ ਕਰਾਉਣਾਂ ਚਾਹੁੰਦੀ ਸੀ। ਹਰੀ ਨੇ ਨਸ਼ੇ ਦੀ ਹਾਲਤ ਵਿੱਚ ਉਹ ਕੁੜੀ ਮਾਰ ਦਿੱਤੀ। ਹਰੀ ਅੱਜ ਕੱਲ 5 ਸਾਲਾਂ ਤੋਂ ਵੀ ਉਪਰ ਜੇਲ ਕੱਟ ਰਿਹਾ ਹੈ। ਦੇਵ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਮਾਂ ਦੀ ਡਿੱਗਣ ਨਾਲ ਲੱਤ ਟੁੱਟ ਗਈ ਸੀ। ਮਾਂ ਨੂੰ ਦੇਵ ਆਸ਼ਰਮ ਵਿੱਚ ਲੈ ਗਿਆ ਸੀ।

Comments

Popular Posts