ਵੱਡੇ ਹੋਣ ਨਾਲ ਪੱਛੂ ਬਿਰਤੀ ਆਉਣ ਲੱਗ ਜਾਂਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਬਚਪਨ ਵਿਚ ਭੈਣ-ਭਰਾ, ਮਾਂ-ਬਾਪ, ਧੀ-ਪੁੱਤਰ ਤੇ ਹੋਰ ਬਰਾਬਰ ਦੇ ਹਾਣਦੇ ਕਿਸੇ ਰਿਸ਼ਤੇ ਉਤੇ ਸ਼ੱਕ ਨਹੀਂ ਹੁੰਦਾ। ਸਾਨੂੰ ਇਹੀ ਰਿਸ਼ਤੇ ਸਭ ਤੋਂ ਪਿਆਰੇ ਹੁੰਦੇ ਹਨ। ਅਸੀਂ ਅੱਖਾਂ ਮੀਚ ਕੇ ਜ਼ਕੀਨ ਕਰਦੇ ਹਾਂ। ਜਾਂ ਤਾਂ ਛੋਟੇ ਹੁੰਦਿਆਂ ਦਾ ਦੈਅਰਾ ਘੱਟ ਹੁੰਦਾ ਹੈ। ਹੋਰ ਕੋਈ ਦਿਮਾਗ ਉਤੇ ਕੋਈ ਬੋਝ ਨਹੀਂ ਹੁੰਦਾ। ਅਸੀਂ ਉਨਾਂ ਨੂੰ ਹੀ ਇੱਜ਼ਤ ਮਾਣ ਦਿੰਦੇ ਹਾਂ। ਜਿਉਂ ਹੀ ਵੱਡੇ ਹੋ ਕੇ ਅਕਲ ਆਉਂਦੀ ਜਾਂਦੀ ਹੈ। ਇਹ ਸਾਰਾ ਕੁੱਝ ਫਿਕਾ ਜਾਪਣ ਲੱਗ ਜਾਂਦਾ ਹੈ। ਪਹਿਲਾਂ ਵਾਲਾ ਪਿਆਰ ਸਤਿਕਾਰ ਮੋਹ ਮੁੱਕ ਜਾਂਦਾ ਹੈ। ਉਮਰ ਦੇ ਵੱਧਣ ਨਾਲ ਅਕਲ ਆਉਣ ਦੀ ਬਜਾਏ, ਵੱਡੇ ਹੋਣ ਨਾਲ ਪੱਛੂ ਬਿਰਤੀ ਆਉਣ ਲੱਗ ਜਾਂਦੀ ਹੈ। ਕਈਆਂ ਦੇ ਤਾਂ ਧੀ-ਪੁੱਤਰ, ਭੈਣ-ਭਰਾ, ਮਾਂ-ਬਾਪ ਦੇ ਰਿਸ਼ਤੇ ਤੋਂ ਵਿਸ਼ਵਾਸ਼ ਉਠਿਆ ਲੱਗਦਾ ਹੈ। ਕੋਈ ਇੱਕ ਦੂਸਰੇ ਨੂੰ ਦੇਖ ਕੇ ਰਾਜੀ ਨਹੀ ਹੈ। ਕਨੇਡੇ ਵਰਗੇ ਦੇਸ਼ਾਂ ਵਿੱਚ ਆ ਕੇ ਲਹੂ ਹੋਰ ਵੀ ਫਿਕਾ ਲੱਗਦਾ ਹੈ। ਕਮਾਈ ਵੱਧ ਆਉਣ ਨਾਲ ਜਾਨ ਸੌਖੀ ਹੋਣੀ ਚਹੀਦੀ ਸੀ। 14 ਸਾਲ ਦੇ ਬੱਚੇ ਤੇ ਘਰ ਦਾ ਹਰ ਬੰਦਾ ਔਰਤਾਂ ਸਭ ਕਮਾਈ ਕਰ ਰਹੇ ਹਨ। ਸਭ ਦੇ ਹੱਥ ਵਿੱਚ ਪੈਸਾ ਹੈ। ਕਿਸੇ ਨੂੰ ਕਿਸੇ ਤੱਕ ਜਰੂਰਤ ਵੀ ਕੀ ਹੈ? ਜ਼ਮੀਨ ਜਾਇਦਾਦ ਵੰਡਣ ਵੇਲੇ ਬਹੁਤ ਲੜਾਈਆਂ ਪੈਂਦੀਆਂ ਹਨ। ਭੈਣਾਂ-ਧੀਆਂ ਹੋਰ ਘਰ ਦੀਆਂ ਔਰਤਾਂ, ਅਜੇ ਤਾਂ ਕੀਤੀ ਵੰਡ ਵਿਚੋਂ ਹਿੱਸਾ ਆਪਣੇ ਨਾਂਮ ਨਹੀਂ ਕਰਾਉਂਦੀਆਂ। ਬਹੁਤੇ ਘਰਾਂ ਵਿੱਚ ਸਿਰਫ਼ ਮਰਦ ਹੀ ਆਪਣੇ ਨਾਂਮ ਉਤੇ ਜ਼ਮੀਨ ਜਾਇਦਾਦ ਚੜ੍ਹਵਾਉਂਦੇ ਹਨ। ਇਹੀ ਆਪਸ ਵਿੱਚ ਲੜਦੇ ਰਹਿੰਦੇ ਹਨ। ਕਈ ਤਾਂ ਇੱਕ ਦੂਜੇ ਦੀ ਜਾਨ ਵੀ ਲੈ ਲੈਂਦੇ ਹਨ। ਜਿਸ ਦਿਨ ਘਰ ਦੀਆਂ ਔਰਤਾਂ ਪਤਨੀਆਂ ਨੇ ਭਰਾ, ਬਾਪ, ਪਤੀ ਤੋਂ ਆਪਣਾਂ ਕਨੂੰਨੀ ਹਿੱਸਾ ਮੰਗਣਾਂ ਸ਼ੁਰੂ ਕਰ ਦਿੱਤਾ। ਰੱਬ ਬਚਾਵੇ ਐਸੇ ਦਿਨ ਤੋਂ, ਬਾਹਰਲੇ ਦੇਸ਼ਾਂ ਵਿੱਚ ਜ਼ਿਆਦਾ ਤਰ ਔਰਤ ਮਰਦ ਦਾ ਬਰਾਬਰ ਦਾ ਹੀ ਹਿੱਸਾ ਹੁੰਦਾ ਹੈ। ਕਈ ਪਤੀ-ਪਤਨੀ ਤਾਂ ਇਸੇ ਜ਼ਮੀਨ ਜਾਇਦਾਦ ਕਰਕੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਪੈਸੇ ਦੇ ਦੇਣ-ਲੈਣ ਵਿੱਚ, ਘਰ ਦੇ ਕੰਮਾਂ ਵਿੱਚ ਹਰ ਕੰਮ ਵਿੱਚ ਵਿਸ਼ਵਾਸ਼ ਲੋੜ ਹੈ। ਇੱਕ ਦੂਜੇ ਦੇ ਵਫਾਦਾਰ ਰਹਿੱਣ ਦੀ ਲੋੜ ਹੈ।
ਬਾਹਰ ਸਮਾਜ ਵਿੱਚ ਬਰਾਬਰ ਦੇ ਹਾਣਦੇ ਮਰਦ ਕੋਲੋ ਭੈਅ ਆਉਂਦਾ ਹੈ। ਆਪਣੀ ਬਿਰਾਦਰੀ ਵਾਲਿਆਂ ਕਂੋਲੋਂ ਜਿਆਦਾ ਖ਼ਤਰਾ ਲੱਗਦਾ ਹੈ। ਕੱਲੀ ਔਰਤ ਬੇਗਾਨੇ ਮਰਦ ਕੋਲ ਪਲ ਭਰ ਵੀ ਰੁਕ ਨਹੀਂ ਸਕਦੀ। ਖਾ ਜਾਣ ਵਾਲੀਆਂ ਅੱਖਾਂ ਨਾਲ ਦੇਖਦੇ ਹਨ। ਔਰਤ ਵੱਲ ਤਾਂ ਇਸ ਤਰਾਂ ਦੇਖਦੇ ਹਨ। ਜਿਵੇ ਮਸਾਂ ਕੋਈ ਕੀਮਤੀ ਖਾਣ ਵਾਲੀ ਚੀਜ਼ ਥਿਆਈ ਹੋਵੇ। ਛੇੜ-ਛੇੜ ਕਰਨ ਵਿੱਚ ਢਿੱਲ ਨਹੀਂ ਕਰਦੇ। ਬਹੁਤੇ ਏਸ਼ੀਅਨ ਲੋਕ ਕਰ ਕਤਰ ਕੇ ਵੀ ਨਹੀਂ ਮੰਨਦੇ। ਲੋਕਾਂ ਦੀਆਂ ਇੱਜ਼ਤਾਂ ਨਾਲ ਖੇਡਣ ਵਾਲੇ ਨੂੰ ਚੌਧਰੀ ਕਿਹਾ ਜਾਂਦਾ ਹੈ। ਸਾਰਾ ਕਸੂਰ ਔਰਤ ਵਿੱਚ ਹੀ ਕੱਢਦੇ ਹਨ। ਔਰਤ ਦਾ ਚਾਲਚਕਣ ਗਲ਼ਤ ਸਾਬਤ ਕੀਤਾ ਜਾਂਦਾ ਹੈ। ਗੋਰਿਆਂ ਨੂੰ ਅਸੀਂ ਬਗੈਰ ਇੱਜ਼ਤਦਾਰ ਸਮਝਦੇ ਹਾਂ। ਪਰ ਇਹ ਗੱਲ ਸੱਚ ਨਹੀਂ ਹੈ। ਗੋਰੇ ਲੋਕ ਬਗੈਰ ਸਹਿਮਤੀ ਤੋਂ ਹੱਥ ਨਹੀਂ ਲਗਾਉਂਦੇ। 25 ਕੁ ਸਾਲਾਂ ਗੋਰਾ ਸਟੀਫ਼ਨ ਕੰਮ ਤੇ ਹੈ। ਉਸ ਨੇ ਦਸਿੱਆ ਉਸ ਦੀ ਮਾਂ 14 ਸਾਲਾਂ ਦੀ ਸੀ। ਜਦੋਂ ਉਸ ਦੀ ਮਾਂ ਨੇ ਉਸ ਨੂੰ ਜਨਮ ਦਿੱਤਾ। ਬਾਪ ਦਾ ਕੋਈ ਪਤਾ ਨਹੀਂ ਹੈ, ਉਸ ਦਾ ਬਾਪ ਨਾਂ ਹੀ ਉਸ ਦੀ ਮਾਂ ਨੂੰ ਮੁੜ ਕੇ ਮਿਲਿਆ ਹੈ। ਸ਼ਇਦ ਉਸ ਮਰਦ ਨੂੰ ਪਤਾ ਵੀ ਨਾਂ ਹੋਵੇ। ਉਸ ਨੇ ਆਪਣਾਂ ਬੀਜ ਬੀਜ ਕੇ ਕਿਸੇ ਨੂੰ ਮਾਂ ਬਣਾ ਦਿੱਤਾ ਹੈ। ਉਹ ਮੁੰਡੇ ਦੇ ਮੂੰਹੋਂ ਸਾਰਾ ਕੁੱਝ ਸੁਣ ਕੇ ਮੈਂ ਹੈਰਾਨ ਹੋ ਗਈ। ਮੁੰਡਾ ਐਨਾਂ ਸਾਊ ਹੈ। ਕਦੇ ਊਚੀ ਬੋਲਦਾ, ਖਿਝਦਾ, ਲੜਦਾ ਮੈਂ ਨਹੀਂ ਦੇਖਿਆ। ਰਾਤ ਉਸ ਨੇ ਕਿਹਾ," ਮੇਰੀ ਮਾਂ ਮੇਰੀ ਹੀਰੋਂ ਹੈ। ਜਿਸ ਨੇ ਮੈਨੂੰ ਜਨਮ ਦਿੱਤਾ। ਮੈਨੂੰ ਪਾਲਿਆ ਹੈ। ਜੀਣਾਂ ਸਿਖਾਇਆ ਹੈ। ਆਪਣੇ ਬਾਪ ਨੂੰ ਦੇਖਣ ਦੀ ਮੇਰੀ ਕੋਈ ਇਛਾਂ ਨਹੀਂ ਹੈ। " ਉਸ ਦੀ ਹਾਲਤ ਐਨੀ ਤਰਸ ਯੋਗ ਸੀ। ਇੱਕ ਸਾਲ ਦੇ ਬੱਚੇ ਵਰਗੀ ਸੀ। ਜੋ ਆਪਣੀ ਮਰਜ਼ੀ ਦਾ ਖਿਡਾਉਣਾਂ ਆਪ ਹਾਂਸਲ ਨਹੀਂ ਕਰ ਸਕਦਾ। ਨਹੀਂ ਤਾਂ ਕਿਸ ਦੀ ਇਛਾ ਹੁੰਦੀ ਹੈ। ਆਪਣੇ ਮਾਂ-ਬਾਪ ਨੂੰ ਨਾਂ ਜਾਨਣਾਂ ਦੇਖਣਾਂ ਚਾਹੁੰਦਾ ਹੋਵੇ। ਮਾਰਕ 29 ਕੁ ਸਾਲ ਦਾ ਸੀ। ਜਦੋਂ ਉਸ ਨੇ ਸਾਡੀ ਸਕਿਉਰਟੀ ਦੀ ਜੋਬ ਸ਼ੁਰੂ ਕੀਤੀ। ਇਕ ਦਿਨ ਮੇਰੀ ਤੇ ਉਸ ਦੀ ਡਿਊਟੀ ਸੀ। ਇੱਕ ਹੋਮਲਿਸ ਕੁੜੀ ਸਾਡੀ ਬਿੰਲਡਿੰਗ ਵਿੱਚ ਸੁੱਤੀ ਪਈ ਸੀ। ਜਦੋਂ ਉਸ ਕੁੜੀ ਨੂੰ ਬਿੰਲਡਿੰਗ ਵਿੱਚੋਂ ਬਾਹਰ ਜਾਣ ਲਈ ਕਿਹਾ, ਉਸ ਨੇ ਪਰਤ ਕੇ ਸਾਡੇ ਵੱਲ ਦੇਖਿਆ। ਉਸ ਦੀਆਂ ਅੱਖਾਂ ਤੇ ਮਸਕਾਰਾ ਲੱਗਾ ਹੋਇਆ ਸੀ। ਉਹ ਉਸ ਨੂੰ ਦੇਖ ਕੇ ਹੱਸਿਆ। ਕਹਿੱਣ ਲੱਗਾ," ਇਸ ਕੋਲ ਘਰ ਹੈ ਨਹੀਂਂ, ਮੇਕੱਪ ਕਰੀ ਫਿਰਦੀ ਹੈ।" ਡਿਸਕ ਤੇ ਵਾਪਸ ਆ ਕੇ ਰੋਣ ਲੱਗ ਗਿਆ, ਮੈਂ ਉਸ ਨੂੰ ਕਿਹਾ," ਹੁਣੇ ਤੂੰ ਹੱਸ ਰਿਹਾ ਸੀ। ਹੁਣ ਰੋਂਣ ਵੀ ਲੱਗ ਗਿਆ। ਜੇ ਕਹੇਂ ਤਾ ਉਸ ਨੂੰ ਸੁੱਤੀ ਰਹਿੱਣ ਦਿੰਦੇ ਹਾਂ।" ਉਸ ਨੇ ਦੱਸਿਆ," ਉਸ ਦੀ ਮਾਂ ਕਿਸੇ ਨਾਲ 15 ਸਾਲਾਂ ਦੀ ਉਮਰ ਵਿੱਚ ਘਰੋਂ ਭੱਜ ਗਈ ਸੀ। ਮੇਰਾ ਜਨਮ 16 ਸਾਲਾਂ ਦੀ ਉਮਰ ਵਿੱਚ ਹੋ ਗਿਆ ਸੀ। ਮੇਰਾ ਬਾਪ ਮੁੜ ਕੇ ਉਸ ਨੂੰ ਨਹੀਂ ਮਿਲਿਆ। ਮੇਰੀ ਮਾਂ ਸਟਰੀਟ ਗਰਲ਼ ਵੇਸਵਾ ਬਣ ਗਈ। ਮੈਨੂੰ ਮੇਰੀ ਨਾਨੀ ਨੇ ਪਾਲਿਆ ਹੈ। ਕਦੇ-ਕਦੇ ਮਾਂ ਮਿਲਦੀ ਰਹੀ ਹੈ। ਮਾਂ ਮੈਨੂੰ ਕੁੱਟਦੀ ਬਹੁਤ ਸੀ। ਹਰਾਮੀ ਕਹਿੰਦੀ ਸੀ। 14 ਸਾਲਾਂ ਦੀ ਉਮਰ ਵਿੱਚ ਮੈਂ ਆਪ ਘਰੋਂ ਨਿੱਕਲ ਗਿਆ। " ਅੱਗੋਂ ਜਿਸ ਔਰਤ ਨੂੰ ਮਿਲਿਆ। ਉਹ 30 ਸਾਲਾਂ ਦੀ ਸੀ। ਕੋਲ ਦੋ ਬੱਚੇ ਸਨ। ਅੱਜ ਤੱਕ ਉਨਾਂ ਨੂੰ ਹੀ ਸੰਭਾਲ ਰਿਹਾ ਹਾਂ।" ਉਸ ਨੇ ਮੈਨੂੰ ਹੋਰ ਵੀ ਝੱਟਕਾ ਦਿੱਤਾ। ਇਹ ਮੁੰਡਾ ਵੀ ਮੇਰੇ ਲਈ ਬਹੁਤ ਸਾਊ ਸੀ। ਬਿਲਕੁਲ ਕੁੜੀਆਂ ਵਰਗਾ ਸੀ। ਜੋਬ ਦਾ ਹਰ ਕੰਮ ਲਿਖਣ ਪੜ੍ਹਨ ਦਾ ਆਪ ਹੀ ਕਰ ਦਿੰਦਾ ਸੀ। ਮੇਰੇ ਆਪਣੇ ਪੁੱਤਰ ਨਾਲੋਂ ਵੀ ਵੱਧ ਮੇਰਾ ਖਿਆਲ ਰੱਖਦਾ ਸੀ। ਰਾਤ ਨੂੰ ਆਪ ਹੀ ਬਿੰਲਡਿੰਗ ਦੀ ਬਾਹਰ ਦੀ ਗਸ਼ਤ ਕਰਨ ਜਾਂਦਾ ਸੀ। ਕਹਿੰਦਾ ਸੀ," ਔਰਤ ਨੂੰ ਰਾਤ ਨੂੰ ਬਾਹਰ ਨਹੀਂ ਜਾਣਾਂ ਚਾਹੀਦਾ। ਕਈ ਭੇੜੀਏ ਖੁੱਲੇ ਫਿਰਦੇ ਹਨ। " ਮੇਰਾ ਦਿਲ ਕਹਿ ਰਿਹਾ ਸੀ," ਇਸ ਨੂੰ ਜਾਣਨ ਵਾਲੇ ਭੇੜੀਏ ਹੋ ਕੇ ਐਨਾ ਅਕਲ ਵਾਲਾਂ ਬੰਦਾ ਕਿਵੇਂ ਜੰਮ ਗਏ।

Comments
Post a Comment