ਬਹੁਤੇ ਲੋਕ ਆਪਣਿਆਂ ਹੱਥੋਂ ਮਰਦੇ ਹਨ
Date: Sep 10, 2011
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਹਰ ਰੋਜ਼ ਦੁਨੀਆਂ ਉਤੇ ਕਤਲ ਹੁੰਦੇ ਹਨ। ਕਈ ਆਪਣੇ ਪਿਆਰੇ ਨੂੰ ਹੱਥੀ ਮਾਰ ਦਿੰਦੇ ਹਨ। ਕਿਸੇ ਦੇ ਹੱਥੋਂ ਮਾਂ-ਬਾਪ, ਧੀ-ਪੁੱਤ, ਭੈਣ-ਭਰਾ, ਦੋਸਤ ਤੇ ਹੋਰ ਰਿਸ਼ਤੇ ਦਾਰ ਜਾਂ ਕੰਮ ਉਤੇ ਕੋਈ ਮਰ ਜਾਂਦਾ ਹੈ। ਬੋਲ-ਕਬੋਲਾਂ ਨਾਲ ਹਰ ਰੋਜ਼ ਬਾਤਾਂ ਦੀ ਬੁਸ਼ਾੜ ਨਾਲ ਸਹਮਣੇ ਵਾਲੇ ਨੂੰ ਮਾਰ ਦਿੰਦੇ ਹਨ। ਗੱਲ ਵੱਧ ਜਾਵੇ ਮੁੱਠ ਭੇੜ ਹੋ ਜਾਂਦੀ ਹੈ। ਰੋਜ਼ ਦੀ ਜਿੰਦਗੀ ਵਿੱਚ ਆਮ ਪਰਵਾਰਾਂ ਵਿੱਚ ਕੁੱਟ-ਮਾਰ ਹੋਣ ਨਾਲ ਕੋਈ ਮਰ ਜਾਂਦਾ ਹੈ। ਮਤਲਬ ਬਹੁਤੇ ਲੋਕ ਆਪਣਿਆਂ ਹੱਥੋਂ ਮਰਦੇ ਹਨ। ਆਪਣੇ ਹੀ ਜਾਣੇ ਅਣਜਾਣੇ ਵਿੱਚ ਆਪਣੇ ਖੂਨ ਦਾ ਹੱਥੀ ਖੂਨ ਪੀ ਜਾਂਦੇ ਹਨ। ਆਪਣਿਆਂ ਹੱਥੋਂ ਹੀ ਚੋਟ ਲੱਗਦੀ ਹੈ। ਫਿਰ ਉਸ ਨੂੰ ਲਕੋਉਣ ਲਈ ਬਹੁਤ ਝੂਠ ਬੋਲੇ ਜਾਂਦੇ ਹਨ। ਬਹੁਤ ਪਰਦੇ ਪਾਏ ਜਾਂਦੇ ਹਨ। ਇੱਕ ਕਿਸਾਨ ਦੇ ਦੋ ਪੁੱਤਰ ਸਨ। ਲੋਕ ਉਨਾਂ ਨੂੰ ਬਹੁਤ ਸਾਊ ਬੰਦੇ ਚੁਪ ਕੀਤੇ ਕਹਿੰਦੇ ਸਨ। ਬਾਹਰ ਲੋਕਾਂ ਨਾਲ ਬਹੁਤੀ ਗੱਲ ਨਹੀਂ ਕਰਦੇ ਸਨ। ਕਿਸੇ ਨਾਲ ਬਾਹਰ ਗੱਲ ਬਾਤ ਹੋਵੇਗੀ ਤਾਂ ਬਹੁਤ ਭੇਤ ਖੁਲ ਜਾਂਦੇ ਹਨ। ਹਾਲ ਪੁੱਛਣ ਦੇ ਨਾਲ ਹੀ ਲੋਕ ਝੂਠੇ ਦੇ ਘਰ ਤੱਕ ਜਾਂਦੇ ਹਨ," ਬਾਲ ਬੱਚਾ ਕਿਵੇਂ ਹੈ? ਦਾਲ ਰੋਟੀ ਕਿਵੇਂ ਚਲਦੀ ਹੈ? ਹਾੜੀ ਸੌਉਣੀ ਦਾ ਝਾਂੜ ਕੀ ਸੀ? " ਇਹ ਪਰਵਾਰ ਵਾਲੇ ਲੋਕਾਂ ਨੂੰ ਐਸਾ ਜੁਆਬ ਦੇਣ ਨਾਲੋਂ ਤਾਂ ਚੁਪ ਹੀ ਭਲੀ ਸਮਝਦੇ ਸਨ। ਝੋਨੇ ਨੂੰ ਪਾਣੀ ਲਗਾਉਣ ਦੀ ਬਾਰੀ ਸੀ। ਇੱਕ ਦਿਨ ਚੌਲਾਂ ਨੂੰ ਪਾਣੀ ਲਗਾਉਣ ਵੱਡਾ ਪੁੱਤਰ ਜਾਂਦਾ ਸੀ। ਦੂਜੇ ਦਿਨ ਛੋਟਾ ਪੁੱਤਰ ਜਾਂਦਾ ਸੀ। ਸਾਰੀ ਰਾਤ ਪਾਣੀ ਦੀ ਰਾਖੀ ਰੱਖਣੀ ਪੈਂਦੀ ਸੀ। ਕਈ ਵਾਰ ਰਸਤੇ ਵਿਚੋਂ ਹੀ ਪਾਣੀ ਦੂਜਾਂ ਬੰਦਾ ਵੱਡ ਲੈਂਦਾ ਸੀ। ਬਾਰੀ ਛੋਟੇ ਦੀ ਸੀ। ਉਹ ਘਰ ਨਹੀਂ ਸੀ। ਰਾਤ ਦੇ ਅਣੀਦੜੇ ਕਰਕੇ ਵੱਡਾ ਸੌੰ ਰਿਹਾ ਸੀ। ਉਸ ਦੇ ਬਾਪ ਨੇ ਅਵਾਜ਼ ਮਾਰ ਕੇ ਉਸ ਨੂੰ ਪਾਣੀ ਲਗਾਉਣ ਜਾਣ ਬਾਰੇ ਕਿਹਾ।" ਛੋਟਾ ਤਾਂ ਅਜੇ ਆਇਆ ਨਹੀਂ ਹੈ। ਅੱਜ ਵੀ ਤੂੰ ਹੀ ਜਾ।" ਵੱਡੇ ਨੇ ਕਿਹਾ," ਮੇਰਾ ਕੋਈ ਠੇਕਾ ਨਹੀਂ ਲਿਆ। ਛੋਟਾ ਐਸ਼ ਕਰਦਾ ਹੈ। ਮੈਂ ਕਿਉੁਂ ਉਸ ਦੀ ਥਾਂ ਜਾਵਾਂ? " ਬਾਪ ਨੇ ਕਿਹਾ," ਹੋਰ ਕੌਣ ਜਾਵੇਗਾ? ਤਾਂ ਫਿਰ ਮੈਂ ਜਾਵਾਂ। " ਬਾਪੂ ਤੂੰ ਚੱਲਿਆ ਜਾ। ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ? ਇੱਕ ਦਿਨ ਨਾਲ ਕੀ ਫ਼ਰਕ ਪੈਂਦਾਂ ਹੈ? ਮੇਰੀ ਅੱਖ ਲੱਗ ਗਈ ਹੈ। ਮੈਥੋਂ ਨਹੀਂ ਉਠਿਆਂ ਜਾਂਦਾ। " ਉਸ ਦੇ ਕੋਲ ਨਵੀਂ ਲਿਆਂਦੀ ਹੋਈ ਕਹੀ ਪਈ ਸੀ। ਜਿਉਂ ਹੀ ਉਸ ਦੇ ਹੱਥ ਵਿੱਚ ਨੱਕੇ ਮੋੜਨ ਵਾਲੀ ਕਹੀਂ ਆਈ। ਉਹ ਗਰਜਿਆ, " ਤੇਰੀ ਇੰਨੀ ਹਿੰਮਤ, ਸਾਰੀ ਉਮਰ ਮੇਰੀ ਕੰਮ ਕਰਦੇ ਦੀ ਨਿੱਕਲ ਗਈ। ਅਜੇ ਵੀ ਪਾਣੀ ਦੇ ਨੱਕੇ ਮੈਂ ਮੋੜਾ। ਤੇਰੇ ਵਰਗੇ ਜੁਵਾਨ ਪੁੱਤਰ ਤੋਂ ਕੀ ਕਰਾਉਣਾਂ ਹੈ? ਤੈਨੂੰ ਮਾਰ ਕੇ ਮੈਂ ਕੋਈ ਭਈਆ ਰੱਖਾਂਗਾ। ਤੇਰੇ ਵਾਲੀਆਂ ਚਾਰ ਰੋਟੀਆਂ ਉਸ ਨੂੰ ਖ਼ਲਾਵਾਂਗਾ। ਕੀ ਮੈਂ ਪਿੰਡ ਦਾ ਸਰਪੰਚ ਕੱਸੀਆਂ ਦੇ ਰਾਤਾਂ ਨੂੰ ਵੱਟ ਤੇ ਬੈਠ ਕੇ ਨੱਕੇ ਮੁੜਾਂਗਾ?" ਉਸ ਨੇ ਦੋਂਨੇ ਹੱਥਾਂ ਨਾਲ ਕਹੀਂ ਆਪਣੇ ਮੋਡਿਆਂ ਤੋਂ ਊਚੀ ਚੱਕੀ ਧੌਣ ਧੜ ਨਾਲੋਂ ਅਲਗ ਕਰ ਦਿੱਤੀ। ਘਰ ਵਿੱਚ ਹਫ਼ੜਾ-ਦਫ਼ੜੀ ਮੱਚ ਗਈ। ਧੌਣ ਅੱਲਗ ਤੜਫ਼ੀ ਜਾਂਦੀ ਸੀ। ਤੜਫ਼ਦਾ ਧੜ ਤਾਂ ਮੱਜੇ ਤੋਂ ਥੱਲੇ ਆ ਗਿਆ ਸੀ। ਸਾਰਾ ਵਰਡਾਂ ਖੂਨੋਂ ਖੂਨ ਹੋ ਗਿਆ ਸੀ। ਕੰਧਾਂ ਖੂਨ ਦੇ ਛਿਟਿਆਂ ਨਾਲ ਭਰ ਗਈਆਂ ਸਨ। ਟਿੱਕੀ ਰਾਤ ਨੂੰ ਰੋਂਣ ਦੀਆਂ ਅਵਾਜ਼ਾਂ ਪਿੰਡ ਦੇ ਦੂਜੇ ਪਾਸੇ ਸੁਣਦੀਆਂ ਸਨ। ਛੋਟਾ ਪਿੰਡ ਵਿੱਚ ਹੀ ਆਪਣੇ ਦੋਸਤ ਨਾਲ ਘਰ ਦੀ ਸ਼ਰਾਬ ਕੱਢ ਰਿਹਾ ਸੀ। ਨਾਲ ਹੀ ਦੇਸੀ ਦਾਰੂ ਪੀ ਵੀ ਰਹੇ ਸਨ। ਉਨਾਂ ਨੂੰ ਹੀ ਜਦੋਂ ਰੋਂਣ ਦੀਆਂ ਅਵਾਜ਼ਾਂ ਸੁਣੀਆਂ। ਉਹ ਵੀ ਉਸ ਪਾਸੇ ਤੁਰ ਪਏ। ਦੇਖਿਆਂ ਤਾਂ ਉਸ ਦੇ ਆਪਣੇ ਹੀ ਘਰ ਵਿੱਚ ਘਰ ਦੀਆਂ ਜ਼ਨਾਨੀਆਂ ਤੇ ਬੱਚੇ ਰੋਂ ਰਹੇ ਹਨ। ਧਰਤੀ ਉਤੇ ਪਈ ਭਰਾ ਦੀ ਲਾਸ਼ ਦੇਖ ਕੇ ਉਹ ਗੁੱਸੇ ਵਿੱਚ ਅੰਨਾਂ ਹੋ ਗਿਆ। ਉਸ ਨੇ ਪੁੱਛਿਆਂ, " ਇਹ ਕਿਸ ਨੇ ਕੀਤਾ ਹੈ? ਕਿਹਨੇ ਭਾਈ ਨੂੰ ਮਾਰ ਦਿੱਤਾ ਹੈ? ਛੋਟੇ ਬੱਚੇ ਨੇ ਇਸ਼ਰਾ ਦਾਦੇ ਵੱਲ ਕਰ ਦਿੱਤਾ," ਚਾਚਾ ਦਾਦੇ ਨੇ ਪਾਪੇ ਨੂੰ ਕਹੀਂ ਮਾਰ ਕੇ ਮਾਰ ਦਿੱਤਾ ਹੈ। ਡੈਡੀ ਹੁਣ ਬੋਲਦਾ ਵੀ ਨਹੀਂ ਹੈ। " ਛੋਟੇ ਨੇ ਕਹੀਂ ਚੱਕੀ ਆਪਣੇ ਬਾਪ ਵੱਲ ਵੱਧਿਆ, " ਤੂੰ ਹੁਣ ਮੇਰੇ ਭਾਈ ਨੂੰ ਮਾਰ ਦਿੱਤਾ। ਪਿਛਲੇ ਕਈ ਸਾਲ ਪਹਿਲਾਂ ਭਈਆਂ ਮਾਰ ਦਿੱਤਾ ਸੀ। ਭਈਏ ਨੂੰ ਖੇਤ ਵਿੱਚ ਹੀ ਪਰਾਣੇ ਖੂਹ ਵਿੱਚ ਦੱਬਣਾਂ ਪਿਆ। ਹੁਣ ਤੂੰ ਮੈਨੂੰ ਵੀ ਮਾਰ ਦੇਵੇਗਾ। " ਗੱਲ ਪੂਰੀ ਕਰਦਿਆਂ ਹੀ ਉਸ ਨੇ ਕਹੀ ਆਪਣੇ ਬਾਪ ਦੇ ਮਾਰ ਦਿੱਤੀ। ਉਸ ਦਾ ਵੀ ਸਿਰ ਸਰੀਰ ਨਾਲੋਂ ਅੱਲਗ ਕਰ ਦਿੱਤੀ। ਹੋਰ ਲੋਕ ਛੁਡਾਉਂਦੇ ਹਟਾਉਂਦੇ ਜਖ਼ਮੀ ਹੋ ਗਏ ਸਨ। ਮੌਤ ਵਾਲੇ ਘਰ ਤਾਂ ਛਰਨਾਟਾ ਹੁੰਦਾ ਹੈ। ਪਈ ਲਾਸ਼ ਤੋਂ ਵੀ ਇਥੇ ਤਾਂ ਐਸੀ ਲੜਾਈ ਦੀ ਝਪਟ ਲੱਗੀ। ਇੱਕ ਹੋਰ ਮੌਤ ਹੋ ਗਈ। ਪਿੰਡ ਵਾਲੇ ਲੋਕਾਂ ਨੇ ਛੋਟੇ ਨਾਲ ਮਿਲ ਕੇ ਰਾਤੋਂ-ਰਾਤ ਦੋਂਨੇ ਲਾਸ਼ਾਂ ਜਲ਼ਾ ਦਿੱਤੀਆਂ। ਖੂਨ ਵਾਲਾ ਥਾਂ ਸਾਰਾ ਧੋਂਹ ਦਿੱਤਾ ਸੀ। ਇੰਨ੍ਹਾ ਦਾ ਬਾਪ ਪਿੰਡ ਦਾ ਸਰਪੰਚ ਵੀ ਸੀ। ਦਿਨ ਚੜ੍ਹ ਜਾਂਦਾ ਤਾਂ ਪੁਲੀਸ ਕੇਸ ਹੋ ਜਾਂਣਾਂ ਸੀ। ਇਸ ਪਰਵਾਰ ਦੀ ਬਦਨਾਮੀ ਨਾਲੋਂ ਪਿੰਡ ਦੀ ਬਦਨਾਂਮੀ ਵੱਧ ਹੋਣੀ ਸੀ। ਦੂਸਰੇ ਇੱਕ ਬੁਜ਼ਰੁਗ ਨੇ ਅਫਸੋਸ ਕਰਨ ਆਏ ਲੋਕਾਂ ਵਿੱਚ ਕਿਹਾ," ਬੰਦਾ ਮਾਰਨ ਨੂੰ ਕੀ ਲੱਗਦਾ ਹੈ? ਘੰਡੀ, ਸਿਰ, ਦਿਲ ਤੇ ਸੱਟ ਮਾਰੀ ਬੰਦਾ ਇਸ ਦਨੀਆਂ ਤੋਂ ਪਾਰ ਹੋ ਜਾਂਦਾ ਹੈ। ਇਹ ਮਰਨ ਵਾਲਾ ਸਰਪੰਚ ਨਿੱਕਾ ਹੁੰਦਾ ਹੀ ਖੇਤ ਵਿੱਚੋ ਲੱਭ-ਲੱਭ ਸਾਰੇ ਕੀੜੇ-ਮਕੌੜੇ ਖਾ ਜਾਂਦਾ ਸੀ। ਇਸ ਨੂੰ ਮਿੱਠੇ ਲੱਗਦੇ ਸਨ। ਚਿੱਤਰ, ਬਟੇਰੇ, ਕੁੱਤੇ ਬਿੱਲੇ ਸਭ ਭੁਨ ਕੇ ਖੇਤ ਵਿੱਚ ਹੀ ਖਾ ਜਾਂਦਾ ਸੀ। ਆਦਤਾਂ ਬੰਦੇ ਦਾ ਪਿੱਛਾ ਨਹੀਂ ਛੱਡਦੀਆਂ। " ਕਿਸੇ ਨੇ ਸੁਆਲ ਕੀਤਾ," ਮੈਂ ਤਾਂ ਇਸ ਦੀ ਪਤਨੀ ਦੇਖੀ ਹੀ ਨਹੀਂ। ਉਸ ਨੂੰ ਕੀ ਹੋਇਆ ਸੀ? " ਇੱਕ ਬੁੱਢੀ ਨੇ ਜੁਆਬ ਦਿੱਤਾ," ਉਸ ਨੂੰ ਵੀ ਇਸ ਨੇ 15 ਸਾਲ ਪਹਿਲਾਂ, ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਅਸੀਂ ਉਸ ਨੂੰ ਨਹਾਂਉਣ ਸਮੇਂ ਸਾਰਾ ਪਿੰਡਾ ਦੇਖਿਆ ਸੀ। ਜ਼ਹਿਰ ਖਾਣ ਨਾਲ, ਨੀਲਾ ਹੋਇਆ ਪਿਆ ਸੀ। ਪਿੰਡੇ ਉਤੇ ਕੁੱਟਣ ਦੇ ਲਾਸਾਂ ਦੇ ਨਿਸ਼ਾਨ ਵੀ ਸਨ। ਕੁੱਟ-ਕੁੱਟ ਕੇ ਜ਼ਨਾਨੀ ਮਾਰ ਦਿੱਤੀ ਸੀ। ਉਸ ਪਿਛੋਂ ਭਈਆਂ ਵੀ ਨਹੀਂ ਦਿਸਿਆ। ਲੋਕ ਗੱਲ਼ਾਂ ਕਰਦੇ ਸਨ," ਭਈਆਂ ਤੇ ਇਸ ਦੀ ਘਰਵਾਲੀ ਵਿੱਚ ਰੰਗ ਰਲੀਆਂ ਚਲਦੀਆਂ ਸਨ। ਤਾਂਹੀਂ ਭਈਆਂ ਇਸੇ ਦੇ ਮੰਜੇ ਉਤੇ ਬੈਠ ਕੇ ਥਾਲੀ ਵਿੱਚ ਰੋਟੀ ਖਾਂਦਾ ਸੀ। ਇਸ ਨੂੰ ਸਰਬ ਸਮਤੀ ਨਾਲ ਸਰਪੰਚ ਤਾਂ ਉਹ ਪਰਾਣੀ ਸਰਪੰਚਣੀ ਬਣਾਂ ਗਈ। ਉਸ ਦਾ ਯਾਰ ਸੀ। ਆਥਣ ਸਵੇਰ ਉਥੇ ਹੀ ਰਹਿੰਦਾ ਸੀ। " ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਂਨ" ਉਹ ਸਰਪੰਚਣੀ ਪੁਲੀਸ ਵਾਲਿਆਂ ਨਾਲ ਰਲੀ ਹੋਈ ਸੀ। ਤਾਂਹੀ ਭਈਏ ਤੇ ਇਸ ਦੀ ਪਤਨੀ ਦੇ ਕਤਲ ਨੂੰ ਵਿੱਚੇ ਮੁਕ-ਮੁਕਾ ਕਰ ਦਿੱਤਾ। " ਵਿਚੋਂ ਕਿਸੇ ਨੇ ਗੱਲ ਕੱਟੀ," ਇਹ ਤਾਂ ਅੱਖ ਵਿੱਚ ਪਾਏ ਰੱੜਕਦੇ ਨਹੀਂ ਸਨ। ਕਦੇ ਕਿਸੇ ਨੂੰ ਊਚ-ਨੀਚ ਨਹੀਂ ਕਹੀ। ਬਹੁਤ ਸਾਊ ਪਰਵਾਰ ਹੈ। " ਇੱਕ ਹੋਰ ਬੁਜ਼ਰੁਗ ਨੇ ਕਿਹਾ," ਕਹਿੰਦੇ ਨੇ, ਬੜਬੋਲਿਆਂ ਨੇ ਬੋਲ ਵਿਗਾੜੇ, ਮਿੰਨਿਆਂ ਨੇ ਪਿੰਡ ਗਾਲ਼ੇ। ਇੰਨਾਂ ਨੂੰ ਘਰ ਵਿਚੋਂ ਹੀ ਵਿਹਲ ਨਹੀਂ ਮਿਲਦੀ। ਆਪਸ ਵਿਚ ਹੀ ਘੁੱਲ-ਘੁੱਲ ਕੇ ਮਰ ਰਹੇ ਹਨ। ਸਮਾਜ ਦਾ ਕੀ ਸਵਾਨਗੇ? ਅੰਦਰ ਹੀ ਵੱਡੀ ਜੰਗ ਲੱਗੀ ਹੈ। 15 ਸਾਲਾਂ ਵਿੱਚ ਆਪ ਹੀ 4 ਬੰਦੇ ਮਾਰ ਦਿੱਤੇ। ਜੋ ਜਾਹਰ ਹਨ। ਹੋਰ ਪਤਾ ਨਹੀਂ ਅੰਦਰ ਖਾਤੇ ਕੀ ਕਰਦੇ ਹਨ? ਅੱਜ ਸਵੇਰੇ ਮੇਰੇ ਕੋਲ ਛੋਟਾ ਆਇਆ ਸੀ। ਕਹਿੰਦਾ," ਵੱਡੇ ਦੀ ਘਰ ਵਾਲੀ ਨੇ ਜੇ ਘਰੋਂ ਪੈਰ ਪੱਟਿਆਂ। ਮੈਂ ਉਸ ਨੂੰ ਮਾਰ ਕੇ ਲਾਸ਼ ਖੱਪਾ ਦੇਣੀ ਹੈ। ਨਹੀਂ ਤਾਂ ਭੋਗ ਵਾਲੇ ਦਿਨ ਉਸ ਨੂੰ ਮੇਰੇ ਸਿਰ ਧਰ ਦਿਉ। " ਮੈਨੂੰ ਹੁਣ ਮਹਿਸੂਸ ਹੋਇਆ। ਰਾਤ ਆਪਾਂ ਲਾਸ਼ਾਂ ਜਾਲ਼ ਕੇ ਕੀ ਗਲ਼ਤੀ ਕੀਤੀ ਹੈ? ਇਸ ਨੂੰ ਤਾਂ ਕੋਈ ਸ਼ਰਮ ਨਹੀਂ। ਹੁਣ ਜੇ ਵੱਡੀ ਬਹੂ ਇਸ ਦੇ ਸਿਰ ਨਾਂ ਰੱਖੀ, ਉਸ ਨੂੰ ਵੀ ਮਾਰ ਦੇਵੇਗਾ। " ਗੁਆਂਢੀ ਨੇ ਕਿਹਾ," ਆਪਾਂ ਪੁਲੀਸ ਠਾਣੇ ਜਾ ਕੇ ਸਾਰਾ ਕੁੱਝ ਦੱਸ ਦਿੰਦੇ ਹਾਂ। ਇਸ ਦੀ ਬਦਮਾਸ਼ੀ ਕੱਢ ਦਿੰਦੇ ਹਾਂ। " ਪਹਿਲੇ ਵਾਲੇ ਬੁਜ਼ਰੁਗ ਨੇ ਜੁਆਬ ਦਿੱਤਾ," ਨਾਲੇ ਆਪਾਂ ਫਸ ਜਾਵਾਂਗੇ। ਹੋਰ ਨਹੀਂ ਤਾਂ ਗੁਹਾਈਆਂ ਭੁਗਤਦੇ ਫਿਰਾਂਗੇ। ਅਸੀਂ ਵਿਚੋਂ ਕੀ ਲੈਣਾਂ ਹੈ? ਇਹ ਚਾਰ ਦਿਨ ਕੱਟਾਉਣ ਦਾ ਇਰਾਦਾ ਸੀ। ਪਰ ਅੱਜ ਤੋਂ ਮੈਂ ਮੁੜ ਕੇ ਇਥੇ ਨਹੀਂ ਆਉਂਦਾ। ਆਪਣੀ ਗੁੱਥੀ ਹੀ ਨਹੀਂ ਸੁਲਝਦੀ। ਅਸੀਂ ਕਿਸੇ ਤੋਂ ਕੀ ਲੈਣਾਂ ਹੈ? ਕੋਈ ਮਰੇ ਕੋਈ ਜਿਵੇਂ ਸੁਥਰੀ ਘੋਲ ਪਤਸੇ ਪੀਵੇ। ਦੁਨੀਆਂ ਐਸੇ ਹੀ ਚਲਣੀ ਹੈ।"
Comments
Post a Comment