ਕੱਲਿਆਂ ਦੀ ਕਾਹਦੀ ਜਿੰਦਗੀ
ਕੱਲਿਆਂ ਦੀ ਕਾਹਦੀ ਜਿੰਦਗੀ ਹੁੰਦੀ ਏ।
ਮਿਲ ਦੁਨੀਆਂ ਨੂੰ ਜਿੰਦਗੀ ਰੰਗੀਨ ਹੁੰਦੀ ਏ।
ਦੁਨੀਆਂ ਨਾਲ ਹੀ ਜਿੰਦਗੀ ਬਹਾਲ ਹੁੰਦੀ ਏ।
ਤਾਂਹੀ ਤਾਂ ਦੁਨੀਆਂ ਦਾਰੀ ਚਲਾਉਣੀ ਆਉਂਦੀ ਏ।
ਜੇਲਾਂ ਵਿੱਚ ਹਰ ਜਿੰਦਗੀ ਵਿਰਾਨ ਹੁੰਦੀ ਏ।
ਤੰਗ ਕੰਮਿਰਿਆਂ ਵਿੱਚ ਸੋਚਣੀ ਸੋੜੀ ਹੁੰਦੀ ਏ।
ਦਸੋਂ ਕਿਹੜੀ ਉਥੇ ਸਿੱਖਲਾਈ ਮੋਹੀਆ ਹੁੰਦੀਏ।
ਜਿੰਦਗੀ ਹਰ ਬੰਦੇ ਨੂੰ ਪਿਆਰੀ ਹੁੰਦੀ ਏ।
ਕਈਆਂ ਕੋਲੋ ਦੁਨੀਆਂ ਹੀ ਅਜ਼ਾਦੀ ਖੋਹਦੀ ਏ।
ਸੱਤੀ ਇੱਕ ਦੂਜੇ ਵਿੱਚ ਦæਖ਼ਲ ਅੰਨਜ਼ਾਦੀ ਹੁੰਦੀ ਏ।
ਤਾਂਹੀ ਸਤਵਿੰਦਰ ਮਨ ਦਾ ਚੈਨ ਖੋਹ ਦੇਦੀ ਏ।
ਜਿੰਦਗੀ ਕੋਲੋ ਜਿੰਦਗੀ ਕਾਹਤੋ ਤਬਾਹ ਹੁੰਦੀ ਏ।
ਕਿਉਂ ਜਿੰਦਗੀ ਸ਼ਾਂਤੀ ਦਾ ਗ਼ਲਾਂ ਘੁੱਟ ਦਿੰਦੀ ਏ।
ਜਿਉਣ ਦਾ ਹੱਕ ਇਨਸਾਨਾਂ ਦਾ ਖੋਹ ਲੈਦੀ ਏ।
ਦੁਨੀਆਂ ਹੀ ਦੁਨੀਆਂ ਨੂੰ ਇਨਸਾਫ਼ ਨਾਂ ਦਿੰਦੀ ਏ।
ਖੇਡ ਪਿਆਰ ਦੀ ਨਫ਼ਰਤ ਵਿੱਚ ਬਦਲ ਦਿੰਦੀ ਏ।
ਕਿਉਂ ਨਹੀਂ ਦੁਨੀਆਂ ਵਿੱਚ ਹੀ ਜਿੰਦਗੀ ਬਹਾਲ ਹੁੰਦੀ ਏ।

Comments

Popular Posts