ਕੀ ਹਰਜ਼ਾਨਾਂ ਭਰਨ ਨਾਲ ਔਰਤ ਦੀ ਇੱਜ਼ਤ ਮੁੜ ਆਉਂਦੀ ਹੈ?


Date: Sep 27, 2011
Print This Story.Mail this to friend.

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



ਧੀ ਨੂੰ ਜੰਮਣਾਂ, ਪਾਲਣਾਂ ਪੜ੍ਹਾਉਣਾਂ, ਕੋਈ ਔਖਾਂ ਨਹੀਂ ਹੈ। ਜਦੋਂ ਧੀ ਜਵਾਨ ਹੋ ਜਾਂਦੀ ਹੈ। ਪਛਤਾਵਾਂ ਉਦੋਂ ਹੁੰਦਾ ਹੈ। ਜਦੋਂ ਬਰਾਬਰ ਦਾ ਹਾਣ ਦਾ ਮੁੰਡਾ ਨਹੀਂ ਲੱਭਦਾ। ਅਗਰ ਧੀ ਨਾਲ ਬਗੈਰ ਦਾਜ ਤੋਂ ਵਿਆਹ ਕਰਾਉਣ ਵਾਲਾ, ਆਪਣੀ ਪਸੰਦ ਦਾ ਜਾਂ ਨਾਲ ਪੜ੍ਹਦਾ ਮੁੰਡਾ ਮਾਪਿਆਂ ਮੂਹਰੇ ਲਿਆ ਖੜ੍ਹਾ ਕਰਦੀ ਹੈ। ਇਸ ਨਾਲ ਮਾਪਿਆਂ ਦੀ ਆਣ-ਸ਼ਾਨ ਨੂੰ ਧੱਕਾ ਲੱਗਦਾ ਹੈ। ਫੂਕਰੇ ਮਾਪਿਆਂ ਦਾ ਲੋਕਾਂ ਵਿੱਚ ਨੱਕ ਵੱਡਿਆ ਜਾਂਦਾ ਹੈ। ਲੋਕ ਲਾਜ਼ ਦਾ ਬੜਾ ਡਰ ਹੁੰਦਾ ਹੈ। ਆਪਣੀ ਧੀ ਨਾਲ ਬੇਇਨਸਾਫ਼ੀ ਕਰ ਸਕਦੇ ਹਨ। ਬੁੱਢੇ ਚਿੱਟੇ ਧੋਲਿਆਂ ਵਾਲੇ 16 ਸਾਲਾਂ ਦੀ ਕਿਸੇ ਦੀ ਧੀ ਨਾਲ ਵਿਆਹ ਕਰਾਕੇ ਲੋਕਾਂ ਦੀਆਂ ਧੀਆਂ ਦੀ ਇੱਜ਼ਤ ਦਾ ਮਜ਼ਾਕ ਬਣਾਉਂਦੇ ਹਨ। ਕੁੱਝ ਸਮੇਂ ਬਾਅਦ ਐਸੇ ਬੁੱਢੇ ਮਰ ਜਾਂਦੇ ਹਨ। ਤਾਂ ਉਸ ਦੀ ਨੌ-ਜੋਵਾਨ ਔਰਤ ਹੋਰਾਂ ਦੇ ਧੱਕੇ ਚੜ੍ਹ ਜਾਂਦੀ ਹੈ। ਫਿਰ ਤਾਂ ਮਾ-ਬਾਪ ਦੀ ਇੱਜ਼ਤ ਖ਼ਰਾਬ ਨਹੀਂ ਹੁੰਦੀ।

ਵਿਆਹ ਸਮੇਂ ਮਰਦ ਲਈ ਕੁਆਰੀ ਕੁੜੀ ਲੱਭੀ ਜਾਂਦੀ ਹੈ। ਕਦੇ ਕਿਸੇ ਨੇ ਮਰਦ ਦੇ ਕੁਆਰਾ-ਪਣ ਦਾ ਵੀ ਨਰੀਖਣ ਕੀਤਾ ਹੈ? ਅਗਰ ਪਤੀ-ਪਤਨੀ ਦੀ ਬਣਦੀ ਨਹੀਂ ਤਾਂ ਤਲਾਕ ਦੇ ਦੇਣਾਂ ਆਮ ਖੇਡ ਬਣ ਗਈ ਹੈ। ਜਿਆਦਾਤਰ ਕਸੂਰ ਔਰਤ ਵਿੱਚ ਹੀ ਕੱਢੇ ਜਾਦੇ ਹਨ। ਔਰਤ ਦੇ ਚਾਲ-ਚਲਣ ਉਤੇ ਦੋਸ਼ ਲਗਾਏ ਜਾਂਦੇ ਹਨ। ਮਰਦ ਦਾ ਚਾਲ-ਚਲਣ ਕੋਈ ਨਹੀਂ ਦੇਖਦਾ। ਔਰਤ ਦਾ ਚਾਲ-ਚਲਣ ਕੌਣ ਖ਼ਰਾਬ ਕਰਦਾ ਹੈ? ਗੱਲ ਹੈਰਾਨੀ ਦੀ ਹੁੰਦੀ ਹੈ। ਜਿਸ ਔਰਤ ਸਿਰ ਉਹ ਤੂਹਮਤਾਂ, ਦੂਸ਼ਣ ਇਲਜ਼ਾਮ ਲਗਾਉਂਦਾ ਹੈ। ਕੱਲ ਤੱਕ ਉਹ ਆਪ ਉਸ ਨੂੰ ਵਰਤਦਾ ਰਿਹਾ ਹੈ। ਕਾਰਨ ਇਹ ਲੱਗਦਾ ਹੈ। ਉਹ ਆਪ ਔਰਤ ਨੂੰ ਸੰਭਾਲਣ ਦੇ ਯੋਗ ਨਹੀਂ ਹੈ। ਆਪਣੀ ਕੰਮਜ਼ੋਰੀ ਛਪਾਉਣ ਲਈ ਔਰਤ ਨੂੰ ਬਦਨਾਂਮ ਕਰਦਾ ਹੈ। ਤਲਾਕ ਦੇਣ ਵੇਲੇ ਅਦਾਲਤ ਔਰਤ ਨੂੰ ਕੁੱਝ ਰਕਮ,ਰਾਸ਼ੀ ਦੁਵਾਉਦੀ ਹੈ। ਕੀ ਹਰਜ਼ਾਨਾਂ ਭਰਨ ਨਾਲ ਔਰਤ ਦੀ ਇੱਜ਼ਤ ਮੁੜ ਆਉਂਦੀ ਹੈ? ਕਈ ਬਰਾਦਰੀਆਂ ਵਿੱਚ ਵਿਆਹ ਕਰਨ ਸਮੇਂ ਔਰਤ ਵੱਟੇ ਔਰਤ ਵਿਆਹ ਲੈਂਦੇ ਹਨ। ਅਗਰ ਕਿਸੇ ਮੁੰਡੇ ਦਾ ਵਿਆਹ ਜਿਸ ਦੀ ਕੁੜੀ ਨਾਲ ਹੋਇਆ ਹੈ। ਉਸ ਦੇ ਬਰਾਬਰ ਅਗਲੇ ਦੇ ਮੁੰਡੇ ਦਾ ਵਿਆਹ ਬਰਾਬਰ ਕਰਨਾ ਪੈਂਦਾ ਹੈ। ਇਹ ਤਾਂ ਹੋਈ ਟਿਕਾਣੇ ਦੀ ਗੱਲ, ਅਗਰ ਕੋਈ ਊਚ-ਨੀਚ ਕਰੇਗਾ। ਉਸ ਨੂੰ ਮੂੰਹ ਤੋੜਵਾਂ ਜੁਆਬ ਦਿੱਤਾ ਜਾਵੇਗਾ। ਕੱਲਾ ਹਰਜ਼ਾਨਾਂ ਭਰਨ ਨਾਲ ਔਰਤ ਦੀ ਇੱਜ਼ਤ ਮੁੜ ਨਹੀਂ ਮੁੜਦੀ। ਕਿਸੇ ਔਰਤ ਨਾਲ ਇੱਕ ਵਾਰ ਬਲਾਤਕਾਰ ਕਰਨ ਦੀ 7 ਸਾਲਾਂ ਦੀ ਸਜ਼ਾ ਹੈ। ਔਰਤ ਕਿੰਨਾਂ ਚਿਰ ਘਰ ਵਿੱਚ ਰੱਖੀ ਗਈ ਹੈ। ਸਭ ਹਿਸਾਬ ਕਿਤਾਬ ਕਰਨਾ ਚਾਹੀਦਾ ਹੈ। ਹਰਜ਼ਾਨਾਂ ਭਰਨ ਨਾਲ ਸਜ਼ਾ ਭੁਗਤਣੀ ਵੀ ਬਣਦੀ ਹੈ। ਤਾਂ ਇਸ ਗੱਲੋਂ ਡਰ ਕੇ, ਮਰਦ ਔਰਤ ਉਤੇ ਅੱਤਿਆਚਾਰ ਨਾਂ ਕਰੇ।

ਜਿਥੇ ਦੋ ਭਾਂਡੇ ਹਨ। ਖੜਕਦੇ ਹਨ। ਇੱਕ ਦੂਜੇ ਵਿੱਚ ਤਾਂ ਵੱਜਣਗੇ। ਤੂੰ-ਤੂੰ ਮੈਂ-ਮੈਂ ਕਿਸ ਘਰ ਵਿੱਚ ਨਹੀਂ ਹੁੰਦੀ। ਸਕੇ ਭੈਣ-ਭਰਾ ਬਹਿਸ ਕਰਕੇ ਬੋਲ-ਕਬੋਲ ਹੋ ਜਾਂਦੇ ਹਨ। ਕਿਹੜਾ ਉਨਾਂ ਨਾਲੋਂ ਸਦਾ ਲਈ ਟੁੱਟ ਕੇ ਬੈਠ ਹੁੰਦਾ ਹੈ? ਸਰੀਰ ਉਤੇ ਵੀ ਕੋਈ ਜਖ਼ਮ ਹੋ ਜਾਵੇ, ਉਸ ਦਾ ਇਲਾਜ਼ ਲੱਭਦੇ ਹਾਂ। ਮਲਮ-ਪੱਟੀ ਕਰਕੇ ਉਸ ਹੋਏ ਜਖ਼ਮ ਨੂੰ ਰਾਜ਼ੀ ਕਰਦੇ ਹਾਂ। ਪਤੀ-ਪਤਨੀ ਦੇ ਰਿਸ਼ਤਿਆਂ ਨੂੰ ਕੰਮਜ਼ੋਰ ਹੋਣ ਤੋਂ ਬਚਾਉਣਾਂ ਚਾਹੀਦਾ ਹੈ। ਇੱਕ ਦੂਜੇ ਦੀਆਂ ਊਣਤਾਈਆਂ ਨੂੰ ਠੀਕ ਕਰਨ ਦਾ ਯਤਨ ਕਰਨਾਂ ਦਾ ਚਾਹੀਦਾ ਹੈ। ਇਸ ਲਈ ਅਸੀਂ ਆਪਣੇ-ਆਪ ਨਾਲ ਕੁੱਝ ਸਮਝੌਤੇ ਕਰਦੇ ਹਾਂ। ਦੂਜੇ ਲਈ ਵੀ ਜਿਉਣਾਂ ਪੈਂਦਾ ਹੈ। ਦੂਜੇ ਬੰਦੇ ਨੂੰ ਆਪਣੀ ਜਿੰਦਗੀ ਵਿੱਚ ਲਿਉਣਾਂ, ਅਪਣਾਉਣਾਂ ਬੜਾ ਔਖਾ ਹੈ। ਉਸ ਦੀਆਂ ਆਦਤਾਂ ਸੁਭਾਅ ਸਹਿਣਾਂ ਬੜਾ ਔਖਾ ਹੈ। ਉਸ ਵਾਂਗ ਚੱਲਣਾਂ ਤਾਂ ਹੋਰ ਵੀ ਮੁਸ਼ਕਲ ਹੈ। ਉਸ ਦੇ ਘਰ ਦੇ ਕਨੂੰਨ ਕੈਦੇ ਵਾਂਗ ਚਲਣ ਲਈ ਸਮੇਂ ਦੀ ਲੋੜ ਹੁੰਦੀ ਹੈ। ਇੱਕ ਰਾਤ ਵਿੱਚ ਤਾਂ ਦੂਜੇ ਦੇ ਘਰ ਤੇ ਆਦਤਾਂ ਬਾਰੇ ਨਹੀਂ ਜਾਣ ਸਕਦੇ। ਕਈਆਂ ਦੀ ਤਾਂ ਸਾਰੀ ਜਿੰਦਗੀ ਨਿੱਕਲ ਜਾਂਦੀ ਹੈ। ਇਕ ਦੂਜੇ ਨੂੰ ਸਮਝ ਨਹੀਂ ਸਕਦੇ। ਬਹੁਤਾ ਪਿਆਰ ਕਰਨ ਵਾਲੇ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਭਾਰਤ ਵਰਗੇ ਦੇਸ਼ ਵਿੱਚ ਅਦਾਲਤਾਂ ਤੱਕ ਤਲਾਕ ਲੈਣ ਲਈ 5% ਮਸਾਂ ਪਹੁੰਚਦੇ ਹਨ। ਉਸ ਤੋਂ ਪਹਿਲਾਂ ਹੀ ਆਪਣੀ ਔਰਤ ਨੂੰ ਮਾਰ ਦਿੰਦੇ ਹਨ। ਸੌਹੁਰੇ ਘਰਾਂ ਵਿੱਚ ਨਵੀਆ ਵਿਆਹੀਆਂ ਬਹੂਆਂ ਔਰਤਾਂ ਮਰਦੀਆਂ ਹਨ। ਕਦੇ ਪਤੀ, ਦਿਉਰ, ਜੇਠ, ਸਹੁਰੇ, ਸੱਸ, ਨੱਨਦ ਉਤੇ ਗੈਸ ਸਲੰਡਰ ਨਹੀਂ ਫਟਦੇ। ਤੇਲ ਪਾ ਕੇ ਅੱਗ ਲੱਗਣ ਨਾਲ ਪਤਨੀਆਂ ਹੀ ਮਰਦੀਆਂ ਹਨ। ਬੱਚੇ ਨਹੀਂ ਮਰਦੇ। ਘਰ ਦੇ ਕੰਮਾਂ ਲਈ ਨੌਕਰਾਣੀ, ਮਰਦ ਦੀ ਸੈਕਸੀ ਭੁੱਖ ਦੀ ਕਸਰ ਕੱਢਣ ਲਈ, ਬੱਚੇ ਲੈਣ ਲਈ, ਤਾਂ ਬਾਹਰ ਦੀ ਔਰਤ ਨੂੰ ਘਰ ਵਿੱਚ ਪ੍ਰਵੇਸ਼ ਹੋਣ ਦਿੱਤਾ ਜਾਂਦਾ ਹੈ। ਫਿਰ ਕਈ ਕੰਮ ਕੱਢ ਕੇ ਔਰਤ ਤੋਂ ਛੁੱਟਕਾਰਾ ਪਾਉਣਾਂ ਚਹੁੰਦੇ ਹਨ। ਹਰ ਤਰੀਕਾ ਇਸਤੇਮਾਲ ਕਰਦੇ ਹਨ। ਕੋਈ ਕੇਸ ਨਹੀ ਚਲਦਾ। ਮਾਮਲਾ ਰਫਾ-ਦਫ਼ਾ ਕਰ ਦਿੰਦੇ ਹਨ। ਕੋਈ ਸੁਣਵਾਈ ਨਹੀਂ ਹੈ। ਕਈ ਤਾਂ ਧੀਆਂ ਦੇ ਮਾਂਪੇ ਵੀ ਪੈਸੇ ਜੇਬ ਵਿੱਚ ਪਾ ਕੇ ਆਪਣਾਂ ਮੂੰਹ ਬੰਦ ਕਰ ਲੈਂਦੇ ਹਨ। ਮਾਂਪੇ ਰੌਲਾ ਕਿਸ ਕੋਲ ਪਾਉਣਗੇ? ਅਗਲੇ ਔਰਤਾਂ ਮਾਰਨ ਵਾਲੇ, ਔਰਤਾਂ ਨੂੰ ਸਤਾਉਣ ਵਾਲੇ, ਤਲਾਕ ਦੇਣ ਵਾਲੇ ਪੁਲੀਸ, ਅਦਾਲਤ ਦੇ ਜੱਜ, ਵਕੀਲ ਸਭ ਖ੍ਰੀਦ ਲੈਂਦੇ ਹਨ। ਐਸੇ ਲੋਕਾਂ ਲਈ ਕੋਈ ਸਜ਼ਾਂ ਨਹੀ ਹੈ। ਵਿਆਹ, ਸ਼ਾਂਦੀ ਦੀ ਔੜ ਵਿੱਚ ਔਰਤ ਦੀ ਇੱਜ਼ਤ ਨਾਲ ਖੇਡ ਕੇ ਉਸ ਨੂੰ ਛੱਡ ਦਿੱਤਾ ਜਾਂਦਾ ਹੈ। ਕਿਉਂਕਿ ਲੋਕ ਦਹਾਜੂਆਂ ਨੂੰ ਆਪਣੀਆਂ ਧੀਆਂ ਫਿਰ ਵਿਆਹ ਦਿੰਦੇ ਹਨ। ਅਗਰ ਔਰਤ ਨੇ ਦੂਜਾ ਵਿਆਹ ਕਰਾਉਣਾ ਹੁੰਦਾ ਹੈ। ਉਸ ਨੂੰ ਅੱਜ ਵੀ ਬਹੁਤ ਘੱਟ ਲੋਕ ਪ੍ਰਵਾਣਤ ਕਰਦੇ ਹਨ। ਸਮਾਜ ਹੀ ਨਹੀਂ ਜਿਉਣ ਦਿੰਦਾ। ਕੀ ਔਰਤ ਐਸੀ ਹੀ ਜਿੰਦਗੀ ਜਿਉਂਦੀ ਰਹੇਗੀ? ਕੀ ਲੋਕਾ ਦੀ ਸ਼ੱਕ ਦੀ ਨਜ਼ਰ ਸਹਿੰਦੀ ਰਹੇਗੀ? ਕੀ ਮਰਦ ਕੋਲੋ ਠੋਕਰਾਂ ਖਾ ਕੇ ਰੋਂਦੀ ਰਹੇਗੀ? ਕੀ ਔਰਤ ਇਸੇ ਤਰਾਂ ਜ਼ਲੀਲ ਹੁੰਦੀ ਰਹੇਗੀ? ਕੀ ਅੱਜ ਵੀ ਔਰਤ ਨਮੋਸ਼ੀ ਸਹਿੰਦੀ ਰਹੇਗੀ? ਕੀ ਅੱਜ ਵੀ ਕਿਸੇ ਦੂਜੇ ਮਰਦ ਨਾਲ ਗੱਲ ਕਰਦਿਆਂ ਦੇਖ ਕੇ ਲੋਕੀ, ਉਸ ਉਤੇ ਸ਼ੱਕ ਦੀਆਂ ਉਂਗ਼ਲਾਂ ਚੱਕਣਗੇ? ਕੀ ਔਰਤ ਉਤੇ ਝੂਠੇ ਇਲਜ਼ਾਮ ਲੱਗਦੇ ਰਹਿਣਗੇ? ਕੀ ਸੀਤਾ ਮਾਤਾ ਵਾਂਗ ਔਰਤਾਂ ਅਗਨੀ ਪ੍ਰੀਖਿਆ ਦਿੰਦੀਆਂ ਰਹਿੱਣਗੀਆਂ?

Comments

Popular Posts