ਬੱਚੇ ਮਾਪਿਆਂ ਦੁਆਰਾ ਦਿੱਤੇ ਤਸੀਹੇ ਵੀ ਕਦੋਂ ਤੱਕ ਸਹਿਣਗੇ?
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕnyzf
Satwinder_7@hotmail.com
ਬੱਚਿਆਂ ਉਤੇ ਬਹੁਤੇ ਮਾਂਪੇ ਹੱਥ ਚੱਕਦੇ ਹਨ। ਮਾਰਦੇ-ਕੁੱਟਦੇ ਹਨ। ਇਹ ਆਪਣਾਂ ਹੱਕ ਸਮਝਦੇ ਹਨ। ਜੇ ਕੁੱਟ ਕੇ ਬੰਦਾ, ਚੰਗਾ ਬੰਦਾ ਬਣ ਸਕਦਾ ਤਾਂ ਪੰਜਾਬ ਪੁਲੀਸ ਸਾਰਾ ਪੰਜਾਬ ਸਿੱਧਾਂ ਕਰ ਲੈਂਦੀ। ਕੋਈ ਜੇਲ ਵਿੱਚ ਨਾਂ ਬੰਦ ਹੁੰਦਾ। ਸਾਰੀ ਦੁਨੀਆਂ ਉਤੇ ਵੀ ਕੋਈ ਮਾੜਾ ਬੰਦਾ ਨਹੀਂ ਹੁੰਦਾ। ਕਈਆਂ ਨੂੰ ਤਾਂ ਯਾਦ ਹੀ ਨਹੀਂ ਹੁੰਦਾ। ਦੂਜੇ ਦੇ ਮਾਰਨ-ਕੁੱਟਣ ਨਾਲ ਦਰਦ-ਪੀੜ ਹੁੰਦੀ ਹੈ। ਲਹੂ ਵੀ ਵੱਗ ਸਕਦਾ ਹੈ। ਕੁੱਟ ਖਾਣ ਵਾਲਾ ਮਰ ਵੀ ਸਕਦਾ ਹੈ। ਲੜ ਪਤੀ-ਪਤਨੀ ਰਹੇ ਹੁੰਦੇ ਹਨ। ਜਾਂ ਗੁੱਸਾ ਕਿਸੇ ਹੋਰ ਉਤੇ ਹੁੰਦਾ ਹੈ। ਗੁੱਸੇ ਵਿੱਚ ਕੁੱਟ ਬੱਚਾ ਦਿੱਤਾ ਜਾਂਦਾ ਹੈ। ਮਾਪਿਆਂ ਦੁਆਰਾ ਕਿਸੇ ਸਤਾਏ ਹੋਏ ਨੇ ਬਾਹਲੇ ਦੇਸ਼ਾਂ ਵਿੱਚ ਕਨੂੰਨ ਲਾਗੂ ਕਰ ਦਿੱਤਾ। ਬੱਚਿਆਂ ਉਤੇ ਹੱਥ ਚੱਕਣ ਵਾਲੇ ਮਾਪਿਆਂ ਨੂੰ ਵੀ ਮੁਆਫ਼ ਨਹੀਂ ਕੀਤਾ ਜਾਵੇਗਾ। ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਕਈਆਂ ਨੂੰ ਬੱਚੇ ਕੁੱਟਣ ਦੇ ਕੇਸ ਵਿੱਚ ਸਜਾ ਹੋ ਚੁੱਕੀ ਹੈ। ਕਈਆਂ ਤੋਂ ਬੱਚੇ ਸਦਾ ਲਈ ਲੈ ਲਏ ਹਨ। ਕਿਸੇ ਹੋਰ ਨੂੰ ਪੈਸੇ ਦੇ ਕੇ ਆਈ ਬਣਾ ਕੇ ਬੱਚਿਆਂ ਦੀ ਦੇਖ-ਭਾਲ ਪ੍ਰਵਰਸ਼ ਕਨੇਡਾ ਦੀ ਗੌਰਮਿੰਟ ਕਰਾ ਰਹੀ ਹੈ। ਭਾਰਤ ਵਰਗੇ ਦੇਸ਼ ਵਿੱਚ ਪੁਲੀਸ ਹੀ ਜੰਨਤਾ ਨੂੰ ਕੁੱਟਣੋਂ ਨਹੀਂ ਹੱਟਦੀ। ਕਨੂੰਨ ਹੋਰਾਂ ਕੁੱਟਣ-ਮਾਰਨ ਵਾਲਿਆਂ ਤੋਂ ਕੀ ਬਚਾ ਕਰੇਗਾ?
ਕਈ ਮਾਵਾਂ ਕਈ ਬਾਪ ਐਸੇ ਹੁੰਦੇ ਹਨ। ਬੱਚੇ ਦੀ ਕੁੱਟ ਕੇ ਚਮੜੀ ਉਦੇੜਨ ਤੱਕ ਜਾਂਦੇ ਹਨ। ਬੱਚੇ ਮਾਪਿਆਂ ਦੁਆਰਾ ਬਚਪਨ ਵਿੱਚ ਇੰਨੇ ਕੁੱਟੇ ਹੁੰਦੇ ਹਨ। ਕਈਆਂ ਦੇ ਸਰੀਰ ਤੋਂ ਵੱਡੇ ਹੋਣ ਨਾਲ ਵੀ ਦਾਗ਼ ਨਹੀਂ ਜਾਂਦਾ। ਛੋਟਾ ਜਿਹਾ ਬੱਚਾ ਰੋਂ ਰਿਹਾ ਹੋਵੇ। ਰੋਂਣੋਂ ਚੁੱਪ ਨਾਂ ਹੋਵੇ। ਸ਼ਇਦ ਭੁੱਖ ਲੱਗੀ ਹੋਵੇ ਜਾਂ ਕੁੱਝ ਦੁੱਖਦਾ ਹੋਵੇ। ਹੋ ਸਕਦਾ ਹੈ, ਕਿਸੇ ਦਾ, ਮਾਂ ਦਾ ਖੇਡਣ ਨੂੰ ਸਾਥ ਭਾਲਦਾ ਹੋਵੇ। ਜਿਸ ਬੱਚੇ ਨੂੰ ਦੁਨੀਆਂ ਦੀ ਕੋਈ ਸਮਝ ਨਹੀਂ ਹੈ। ਇਸ ਹਾਲਤ ਵਿੱਚ ਬੱਚੇ ਨੂੰ ਚਾਹੇ ਕੁੱਟ-ਕੁੱਟ ਲਾਲ ਕਰ ਦੇਵੋ। ਉਹ ਰੋਂਣੋਂ ਨਹੀਂ ਹੱਟੇਗਾ। ਜਿੰਨਾਂ ਮਾਂਪੇ ਮਾਰਦੇ ਜਾਣਗੇ। ਉਹ ਉਨਾਂ ਹੋਰ ਰੋਂਦਾ ਜਾਵੇਗਾ। ਬੱਚੇ ਤਾਂ ਅਣਜਾਣ ਭੋਲੇ ਹੁੰਦੇ ਹਨ। ਕਈ ਤਾਂ ਜੇ ਕੱਚ ਦਾ ਗਿਲਾਸ ਟੁੱਟ ਗਿਆ। ਚਾਹ ਜੂਸ ਡੁਲ ਗਿਆ। ਘਰ ਵਿੱਚ ਸਾਰਾ ਟੱਬਰ ਕੁੱਟਣ ਲੱਗ ਜਾਂਦੇ ਹਨ। ਮਾਰੀਆਂ ਸੱਟਾਂ ਉਤੇ ਮੱਲਮ ਲਗਵਾਉਣ ਉਤੇ ਭਾਂਵੇਂ ਹੋਏ ਨੁਕਸਾਨ ਨਾਲੋਂ, ਡਾਕਟਰ ਨੂੰ ਕਈ ਗੁਣਾਂ ਪੈਸਾ ਦੇ ਦੇਣਾਂ ਪਵੇ। ਮਾਰ ਕੁੱਟ ਕਰਨ ਨਾਲ ਡੁਲੀ ਟੁੱਟੀ ਚੀਜ਼ ਵਾਪਸ ਨਹੀਂ ਮੁੜਦੀ। ਚੀਜ਼ ਤਾਂ ਹੋਰ ਬਣ ਜਾਵੇਗੀ। ਅਗਰ ਕੁੱਟ-ਮਾਰ ਵਿੱਚ ਅੱਖ ਮੂੰਹ ਉਤੇ ਸੱਟ ਲੱਗੇ। ਫਿਰ ਵੀ ਤਕਲੀਫ਼ ਆਪ ਨੂੰ ਹੀ ਹੋਵੇਗੀ। ਵੱਡਿਆਂ ਤੋ ਵੀ ਗਲ਼ਤੀਆਂ ਹੁੰਦੀਆਂ ਹਨ। ਜੇ ਬੱਚਿਆਂ ਨੇ ਗਲ਼ਤੀ ਕੀਤੀ ਵੀ ਹੈ। ਤਾਂ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ। ਨਾਂ ਕੇ ਬੱਚੇ ਦਾ ਕੋਈ ਅੰਗ ਹੱਥ ਪੈਰ ਅੱਗ ਉਤੇ ਰੱਖ ਦਿਉ। ਫੇਸ ਬੁੱਕ ਉਤੇ ਮੋਗੇ ਤੋਂ ਚਾਰ ਮਹੀਨੇ ਦੇ ਬੱਚੇ ਦੀ ਫੋਟੋ ਲਾਈ ਗਈ ਹੈ। ਬੱਚੇ ਨੂੰ ਆਮਲੇਟ ਬਣਾਉਣ ਵਾਲੇ ਤਵੇਂ ਉਤੇ ਰੱਖ ਦਿੱਤਾ। ਕਿਉਂਕਿ ਪਤੀ ਨੇ ਅੱਗ ਉਤੇ ਤਵਾ ਰੱਖਕੇ, ਪਤਨੀ ਨੂੰ ਆਮਲੇਟ ਬਣਾਉਣ ਨੂੰ ਕਿਹਾ। ਉਸ ਨੂੰ ਦੇਰੀ ਹੋ ਗਈ। ਦੁੱਧ ਚੁੰਗਦਾ ਬੱਚਾ ਖੋ ਕੇ ਤਵੇਂ ਉਤੇ ਰੱਖ ਦਿੱਤਾ। ਪਤੀ-ਪਤਨੀ ਦਾ ਤਾਲ-ਮੇਲ ਸੈਕਸ ਦੀ ਪਰੂਤੀ ਲਈ ਫਿਰ ਬੈਠ ਜਾਵੇਗਾ। ਪਰ ਕੁੱਝ ਕੁ ਮਹੀਨੇ ਦੇ ਬੱਚੇ ਨੂੰ ਕਿੰਨੀ ਦਰਦ ਤਕਲੀਫ਼ ਹੋਈ ਹੋਵੇਗੀ। ਦੂਸਰੇ ਦਿਨ ਬੱਚੇ ਨੂੰ ਡਾਕਟਰੀ ਸਹਾਇਤਾ ਮਿਲੀ ਹੈ। ਇਨਸਾਨ ਦੇ ਥੱਪੜ, ਜੁੱਤੀ, ਸੋਟੀ ਮਾਰ ਦੇਣਾ ਆਮ ਜਿਹੀ ਗੱਲ ਹੈ। ਬੱਚੇ 10 ਸਾਲਾਂ ਦੇ ਹੋਰ ਬੱਚਿਆਂ ਨਾਲ ਕ੍ਰਿਕਟ ਖੇਡ ਰਹੇ ਸਨ। ਇੱਕ ਦੇ ਡੈਡੀ ਨੂੰ ਇਹ ਪਸੰਦ ਨਹੀਂ ਸੀ। ਜਦੋਂ ਹੀ ਉਸ ਦੇ ਡੈਡੀ ਨੇ ਆਪਣਾਂ ਬੇਟਾ ਖੇਡਦਾ ਦੇਖਿਆ। ਉਸ ਨੂੰ ਮਾਰਨਾਂ ਸ਼ੁਰੂ ਕਰ ਦਿੱਤਾ। ਮੁੰਡਾ ਲੋਹੇ ਦੇ ਗੱਡੇ ਸਰੀਏ ਉਤੇ ਡਿੱਗ ਗਿਆ। ਸਰੀਆਂ ਅੱਖ ਦੇ ਆਰ-ਪਾਰ ਹੋ ਗਿਆ। ਅੱਖ ਤੋਂ ਦਿਸਣੋਂ ਵੀ ਹੱਟ ਗਿਆ। ਅੱਖ ਦੀ ਹਾਲਤ ਐਸੀ ਹੋ ਗਈ। ਉਸ ਵੱਲ ਝਾਕ ਨਹੀਂ ਹੁੰਦਾ। ਕਲੀਆਂ ਐਨਕਾਂ ਲਗਾ ਕੇ ਰੱਖਦਾ ਹੈ। ਬੱਚਿਆਂ ਨੂੰ ਮਾਂਪੇ ਜੰਮਦੇ-ਪਾਲਦੇ ਹਨ। ਵੱਡਾ ਕਰਕੇ ਪੜ੍ਹਾਉਂਦੇ ਹਨ। ਹਰ ਖ਼ਾਹਸ਼ ਪੂਰੀ ਕਰਦੇ ਹਨ। ਇਸ ਦਾ ਇਹ ਮੱਤਲਬ ਨਹੀਂ ਹੈ ਕਿ ਬੱਚੇ ਤੇ ਦੂਜੇ ਦੀ ਜਿੰਦਗੀ ਨਾਲ ਆਪ ਕੁੱਝ ਵੀ ਕਰੀ ਚੱਲੋ। ਬੱਚੇ ਮਾਪਿਆਂ ਦੁਆਰਾ ਦਿੱਤੇ ਤਸੀਹੇ ਵੀ ਕਦੋਂ ਤੱਕ ਸਹਿਣਗੇ? ਬੱਚਾ ਵੱਡਾ ਵੀ ਹੋ ਜਾਵੇ। ਉਸ ਨੂੰ ਬੱਚਾ ਹੀ ਸਮਝਿਆ ਜਾਂਦਾ ਹੈ। ਕਈ ਕਹਿੰਦੇ ਹਨ," ਬੱਚਿਆਂ ਦੇ ਉਠਦੇ ਬਹਿੰਦਿਆਂ ਛਿੱਤਰ ਮਾਰਨੇ ਚਾਹੀਦੇ ਹਨ। ਤਾਂ ਜਾ ਕੇ ਤੱਕਲੇ ਵਾਂਗ ਸਿੱਧੇ ਰਹਿੰਦੇ ਹਨ। " ਫਿਰ ਤਾਂ ਐਸਾ ਕਹਿੱਣ ਵਾਲਿਆਂ ਦੇ ਵੀ ਕੋਈ ਝੰਡ ਕਰਨ ਵਾਲਾ ਚਾਹੀਦਾ ਹੈ। ਐਸਾ ਉਹੀ ਕਰਦੇ ਹਨ। ਜਿਸ ਨੇ ਆਪਣੇ ਆਪ ਨੂੰ ਘਰ ਦਾ ਮਸਾ ਮਾਲਕ ਸਮਝਿਆ ਹੋਵੇ। ਹਿਟਲਰ ਵਾਂਗ ਆਪਣੇ ਕਨੂੰਨ ਦੂਜਿਆਂ ਲਈ ਲਾਗੂ ਕਰਦੇ ਹਨ। ਆਪ ਜੋ ਮਰਜੀ ਕਰੀ ਜਾਣ।
ਬਿਕਰਮ ਨੇ ਆਪਣੇ ਬੱਚਿਆਂ ਨੂੰ ਜਿੰਦਗੀ ਵਿੱਚ ਬਹੁਤ ਕੁੱਟਿਆ-ਮਾਰਿਆ ਸੀ। ਬੱਚੇ ਡਰਦੇ ਉਸ ਦੇ ਸਹਮਣੇ ਨਹੀਂ ਜਾਂਦੇ ਸਨ। ਜੇ ਕਿਤੇ ਗਲ਼ਤੀ ਨਾਲ ਉਸ ਦੇ ਪਿਛੋਂ ਦੀ ਕੋਈ ਲੰਘ ਜਾਂਦਾ ਸੀ। ਉਸ ਵਿੱਚ ਹੀ ਬਿਕਰਮ ਨੂੰ ਕੋਈ ਨੁਕਸ ਹੀ ਦਿਸਦਾ ਸੀ। ਹਾਕ ਮਾਰ ਕੇ ਕੋਲ ਸੱਦ ਕੇ ਪੁੱਛਦਾ ਸੀ," ਤੂੰ ਮੇਰੇ ਪਿਛੇ ਦੀ ਲੁੱਕ-ਲੁੱਕ ਕੇ ਕਿਉਂ ਲੰਘਣ ਲੱਗਾ ਸੀ। ਅੱਗੋਂ ਦੀ ਕਿਉਂ ਨਹੀਂ? ਕੀ ਮੈਂ ਕੋਈ ਭੂਤ ਹਾਂ?" ਕੰਨ ਉਤੇ ਦੋ ਚਪੇੜਾਂ ਨਾਲ ਹੀ ਲਾ ਦਿੱਤੀਆਂ।" ਉਹ ਕੰਨ ਨੂੰ ਮਲਦਾ ਹੋਇਆ ਬੋਲਿਆ, " ਨਹੀਂ ਬਾਪੂ ਐਸੀ ਕੋਈ ਗੱਲ ਨਹੀਂ। ਮੇਰੀ ਕਾਪੀ ਤੁਹਾਡੇ ਪਿਛੇ ਪਈ ਸੀ। ਮੈਂ ਤਾਂ ਕਾਪੀ ਚੱਕਣੀ ਸੀ।" ਬਾਪੂ ਤਾਂ ਬਾਪੂ ਸੀ। ਬੋਲਿਆ," ਕਾਪੀ ਦਿਖਾ ਕੀ ਪੜ੍ਹਾਈ ਕਰਦਾ ਹੈ?"ਮੁੰਡੇ ਨੇ ਕਿਹਾ, " ਇਹ ਤਾਂ ਮੇਰੇ ਸਪੈਲਿੰਗ ਟੈਸਟ ਦੀ ਕਾਪੀ ਹੈ। ਕਾਪੀ ਉਸ ਦੇ ਹੱਥ ਵਿਚੋਂ ਫੜ੍ਹ ਲਈ। ਬਾਪੂ ਨੇ ਫਿਰ ਕਿਹਾ," ਇਸ ਵਿੱਚ ਤਾਂ ਕੁੱਝ ਲਿਖਿਆ ਹੀ ਨਹੀਂ ਹੈ। ਇਹ ਕੀ 10 ਵਿਚੋਂ 2 ਨੰਬਰ ਮਿਲੇ ਹਨ? " " ਟੈਸਟ ਕੱਲ ਹੋਇਆ ਸੀ। ਪਰਸੋਂ ਤੁਸੀਂ ਮੈਨੂੰ ਸ਼ੜਕਾਂ ਉਤੇ ਬਰਫ਼ ਬਹੁਤ ਹੋਣ ਕਰਕੇ ਸਕੂਲ ਨਹੀਂ ਛੱਡਣ ਗਏ। ਤਾਂ ਮੈਂ ਹੋਮਵਰਕ ਨਹੀਂ ਕੀਤਾ ਸੀ।" ਬਾਪੂ ਨੇ ਮੁੰਡਾ ਢਾਅ ਲਿਆ," ਤੂੰ ਮੇਰੇ ਮੂਹਰੇ ਬੋਲਦਾ ਹੈ। ਕੀ ਸਕੂਲ ਇਹ ਕੁੱਝ ਸਿੱਖਣ ਜਾਂਦਾਂ ਹੈ? ਉਸ ਦੀ ਪਤਨੀ ਨੇ ਕਿਹਾ," ਕਿਉਂ ਜੁਵਾਨ ਮੁੰਡੇ ਉਤੇ ਹੱਥ ਚੱਕਦੇ ਹੋ? ਇਸ ਦਾ ਕੋਈ ਅੰਗ ਪੈਰ ਟੁੱਟ ਜਾਵੇਗਾ। " ਉਸ ਨੇ ਆਪਣੀ ਪਤਨੀ ਨੂੰ ਕੁੱਟਣਾਂ ਸ਼ੁਰੂ ਕਰ ਦਿੱਤਾ। ਜਦੋਂ ਗੱਲ ਠੰਡੀ ਪੈ ਗਈ। ਮੁੰਡੇ ਦੀ ਮਾਂ ਨੇ ਆਪਣੇ ਪੁੱਤਰ ਨੂੰ ਵੈਨਕੂਵਰ ਮਾਸੀ ਕੋਲ ਭੇਜ ਦਿੱਤਾ ਸੀ। ਉਸ ਤੋਂ ਬਾਅਦ ਉਸ ਦੇ ਪਤੀ ਦੀ ਮੌਤ ਹੋ ਗਈ। ਉਹ ਵੀ ਆਪਣੇ ਪੁੱਤਰ ਕੋਲ ਚਲੀ ਗਈ। 10 ਸਾਲਾਂ ਬਾਅਦ ਮੈਂ ਉਥੇ ਗਈ ਹੋਈ ਸੀ। ਮੈਂ ਸੋਚਿਆ ਦੇਖਾ ਤਾਂ ਕੀ ਹਾਲ-ਚਾਲ ਹਨ। ਕਿਵੇਂ ਰਹਿ ਰਿਹੇ ਹਨ? ਪਹਿਲਾਂ ਤਾਂ ਪਤੀ ਦੇ ਸਿਰ ਉਤੇ ਬੜੇ ਮਾੜੇ ਦਿਨ ਦੇਖੇ ਹਨ। ਹਰ ਰੋਜ਼ ਕਲੇਸ ਰਹਿੰਦਾ ਸੀ। ਜਿਉਂ ਹੀ ਮੈਂ ਘਰ ਅੰਦਰ ਦਾਖਲ ਹੋਈ। ਮਾਂ ਰਸੋਈ ਵਿੱਚ ਕੰਮ ਕਰ ਰਹੀ ਸੀ। 7 ਸਾਲ ਦੇ ਛੋਟੇ ਜਿਹੇ ਬੱਚੇ ਦੇ ਕੰਨ ਲੱਤਾਂ ਵਿੱਚ ਦੀ ਫੜੇ ਹੋਏ ਸਨ। ਬੱਚਾ ਉਚੀ-ਉਚੀ ਰੋ ਰਿਹਾ ਸੀ। ਆਪ ਉਹ ਬੈਠਾ ਸ਼ਰਾਬ ਪੀ ਰਿਹਾ ਸੀ। ਸ਼ਰਾਬ ਦੀ ਬੋਤਲ ਟੇਬਲ ਉਤੇ ਰੱਖੀ ਹੋਈ ਸੀ। ਘਰ ਮਹਿਮਾਨ ਦੇਖ ਕੇ ਵੀ ਉਸ ਦਾ ਰਾਵਈਆ ਨਹੀਂ ਬਦਲਿਆ। ਸਗੋਂ ਸਾਨੂੰ ਦੱਸਣ ਲੱਗ ਗਿਆ," ਇਹ ਆਪਣੀ ਮਾਂ ਉਪਰ ਗਿਆ ਹੈ। ਤਾਂਹੀਂ ਮਾਂ ਵਾਂਗ ਹਰ ਰੋਜ਼ ਛਿੱਤਰ ਖਾਂਦਾ ਹੈ। ਮੈਂ ਆਪ ਟੈਲੀਵੀਜ਼ਨ ਦੇਖ ਰਿਹਾ ਸੀ। ਇਸ ਛੋਕਰੇ ਨੇ ਮੇਰਾ ਚੈਨਲ ਬਦਲ ਕੇ ਆਪਣੇ ਕਾਰਟੂਨ ਲਗਾ ਲਏ।" ਮੈਂ ਬੱਚੇ ਨੂੰ ਦੇਖ ਰਹੀ ਸੀ। ਉਸ ਦਾ ਮੂੰਹ ਲਾਲ ਹੋਇਆ ਪਿਆ ਸੀ। ਕੀ ਪਤਾ ਕਦੋਂ ਦੇ ਕੰਨ ਲੱਤਾਂ ਵਿੱਚ ਦੀ ਫੜਾਏ ਹੋਏ ਸਨ? ਆਪ ਪੂਰਾ ਸ਼ਰਾਬੀ ਸੀ। ਮੈਂ ਬੱਚੇ ਨੂੰ ਕਿਹਾ," ਕੰਨ ਛੱਡ ਕੇ ਸੋਫ਼ੇ ਉਤੇ ਬੈਠ, ਤੇਰੀ ਮੰਮੀ ਕਿਥੇ ਹੈ? " ਬੱਚਾ ਬੋਲਿਆ," ਮੰਮੀ ਡੈਡੀ ਲੜ ਪਏ ਸਨ। ਉਹ ਮੇਰੀ ਨਾਨੀ ਦੇ ਘਰ ਚਲੀ ਗਈ ਹੈ।" ਰਸੋਈ ਵਿਚੋਂ ਉਸ ਦੀ ਦਾਦੀ ਆ ਗਈ। ਸਾਡਾ ਹਾਲ ਚਾਲ ਪੁੱਛਣ ਦੀ ਥਾਂ ਉਹ ਆਪ ਰੋਂਣ ਲੱਗ ਗਈ। ਬੋਲੀ," ਮੇਰੀ ਤਾਂ ਜਿੰਦਗੀ ਇਹੀ ਕਾਸੇ ਵਿੱਚ ਨਿੱਕਲ ਗਈ। ਹੁਣ ਇਹ ਸਾਡਾ ਸਾਰਿਆਂ ਦਾ ਬਾਪੂ ਬਣ ਗਿਆ ਹੈ। ਨੱਕ ਵਿੱਚ ਦਮ ਕੀਤਾ ਹੋਇਆ ਹੈ। ਬਹੂ ਨੂੰ ਘਰੇ ਟਿੱਕਣ ਨਹੀਂ ਦਿੰਦਾ। ਹਰ ਰੋਜ਼ ਲੜਾਈ ਰਹਿੰਦੀ ਹੈ। ਹੁਣ ਹੋਰ ਕੋਈ ਨਹੀਂ ਸੀ, ਤਾਂ ਫੁੱਲ ਭਰ ਬੱਚੇ ਦੇ ਕੰਨ ਫੜਾ ਦਿੱਤੇ। ਮੈਨੂੰ ਤਾਂ ਨੌਕਰ ਬਣਾ ਕੇ ਰੱਖਿਆ ਹੈ। ਇਸ ਦੇ ਮੂਹਰੇ ਕੋਈ ਬੋਲ ਨਹੀਂ ਸਕਦਾ।" ਮੈਂ ਉਸ ਨੂੰ ਪਰਾਣੀਆਂ ਗੱਲ਼ਾ ਯਾਦ ਕਰਾਈਆਂ," ਜਦੋਂ ਤੂੰ ਆਪਣੇ ਬਾਪੂ ਦੀ ਕੁੱਟ ਤੋਂ ਡਰਦਾ, ਸਾਡੇ ਘਰ ਬੈਠਾ ਟੈਲੀਵੀਜ਼ਨ ਦੇਖਦਾ ਰਹਿੰਦਾ ਸੀ। ਹੁਣ ਵੀ ਜੇ ਪੁਲੀਸ ਨੂੰ ਭੋਰਾ ਵੀ ਤੇਰੇ ਲੱਛਣਾਂ ਦਾ ਪਤਾ ਲੱਗ ਗਿਆ। ਕਿਤੇ ਤੇਰੇ ਫਿਰ ਮਾੜੇ ਦਿਨ ਨਾਂ ਆ ਜਾਣ। ਘਰ,ਪਤਨੀ ਬੱਚੇ ਵੱਲੋਂ ਹੱਥ ਨਾਂ ਧੋਂ ਲਈਂ। ਤੇ ਆਪ ਜੇਲ ਦੀ ਹਵਾ ਖਾਈਂ। ਫੋਨ ਉਤੇ ਤਿੰਨ ਉਂਗਲਾਂ 911 ਘੁੰਮਣ ਦੀ ਕਸਰ ਹੈ। ਤੇਰਾ ਸੁੱਤਾ ਪਿਆ ਦਿਮਾਗ ਜਾਗ ਜਾਵੇਗਾ।"

Comments
Post a Comment