ਕੋਈ ਦੱਸ ਦੇਵੇ ਭਵਿੱਖ ਘਰ ਦੇਵਾ ਗਹਿਣੇ ਰੱਖ
ਭਵਿੱਖ ਜਾਣਨ ਦੀ ਇਛਾ  ਸਭ ਨੂੰ ਹੁੰਦੀ ਹੈ। ਕੱਲ ਨੂੰ ਜਿੰਦਗੀ ਵਿੱਚ ਕੀ ਹੋਣਾ ਹੈ? ਭਾਵੇਂ ਜਿੰਦਗੀ ਰੋਜ਼ ਦੀ ਤਰਾਂ ਚੱਲੀ ਜਾਂਦੀ ਹੈ। ਫਿਰ ਵੀ ਅਸੀਂ ਚਹੁੰਦੇ ਹਾਂ। ਕੋਈ ਕਹਿ ਦੇਵੇ," ਇਹ ਕੰਮ ਇਸ ਤਰਾਂ ਕਰਨ ਨਾਲ ਛੇਤੀ ਸੌਖਾ ਨਪੇਰੇ ਚੜ੍ਹ ਜਾਵੇਗਾ। " ਪਰ ਜਿੰਦਗੀ ਵਿੱਚ ਸਾਨੂੰ ਆਪ ਕੰਮ ਕਰਕੇ ਮੇਹਨਤ ਨਾਲ ਚੰਗਾ ਭਵਿੱਖ ਬਣਾਉਣਾ ਪਵੇਗਾ। ਅਸੀਂ ਆਪ ਆਪ ਨੂੰ ਸੁੱਖੀ ਤੇ ਦੁੱਖੀ ਵੀ ਬਣਾ ਸਕਦੇ ਹਾਂ। ਇਹੀ ਹੱਥ ਸਾਨੂੰ ਬਲੰਦੀ ਤੇ ਚੜਾ ਸਕਦੇ ਹਨ। ਅਸੀਂ ਆਪਣੇ ਹੱਥਾਂ ਨੂੰ ਹਰ ਰੋਜ਼ ਦੇਖਦੇ ਹਾਂ। ਕੀ ਤੁਸੀਂ ਆਪ ਕਦੇ ਕੁੱਝ ਲਿਖਿਆ ਪੜ੍ਹਇਆ ਹੈ? ਸਾਰੀ ਉਮਰ ਉਹੀ ਲਈਨਾਂ ਉਕਰੀਆਂ ਨੂੰ ਹੋ ਗਏ ਹਨ। ਜਿਥੋਂ ਹੱਥ ਉਂਗ਼ਲਾਂ ਜਿਆਦਾ ਮੁੜਦੇ ਹਨ। ਉਥੇ ਲ਼ਕੀਰਾਂ ਉਗੜੀਆਂ ਹਨ। ਪੰਡਤ ਹੱਥਾਂ ਤੋਂ ਬੱਚੇ ਗਿਣਨ ਲੱਗ ਜਾਂਦੇ ਹਨ। ਮਰਦ ਜਿੰਨੀ ਵਾਰ ਸਰੀਰਕ ਸੰਤੁਸ਼ਟੀ ਕਰਦਾ ਹੈ। ਬੱਚਾ ਉਨੀ ਵਾਰ ਹੀ ਗਿਰਦਾ ਹੈ। ਇੱਕ ਵਾਰ ਵਿੱਚ ਇੱਕ ਹੀ ਬੱਚਾ ਨਹੀਂ ਹੁੰਦਾ। ਅੱਣਗਿਣਤ ਹੁੰਦੇ ਹਨ। ਫਿਰ ਤਾਂ ਬੱਚਿਆਂ ਦੀ ਗਿਣਤੀ ਕਰਨ ਲਈ ਅਣਗਿਣਤ ਹੱਥ ਹੋਣੇ ਚਾਹੀਦੇ ਹਨ। ਜੀਵਨ ਸਾਥੀ ਵੀ ਇੱਕ ਨਹੀਂ ਹੁੰਦਾ। ਇਹ ਪੰਡਤ ਤਾਂ 1-2-3-4 ਤੱਕ ਦੀ ਗਿਣਤੀ ਹੀ ਦੱਸਦੇ ਹਨ। ਜਿਹੜੇ ਨਿੱਤ ਨਵੇਂ ਰੂਪ ਹੰਢਾਉਂਦੇ ਹਨ। ਉਸ ਨੂੰ ਸਯੋਗ ਕਹਿਕੇ, ਅੱਜ ਕੱਲ ਇੱਕ ਤੋਂ ਵੱਧ ਪਤੀਆਂ-ਪਤਨੀਆਂ, ਆਸ਼ਕਾਂ ਦਾ ਫੈਸ਼ਨ ਵੀ ਹੈ। ਆਪੋ-ਆਪਣੇ ਆਪੇ ਅੰਨਦਾਜ਼ੇ, ਗਿਣਤੀ ਦਾ ਹਿਸਾਬ ਲਾਈ ਚੱਲੋਂ। ਜੇ ਆਪ ਨੂੰ ਗਿਣਤੀ ਯਾਦ ਨਹੀਂ ਹੈ। ਜੋਤਸ਼ੀ, ਪੰਡਤ ਕੋਲ ਤਾਂ ਅਨੇਕਾਂ ਲੋਕ ਆਉਂਦੇ ਹਨ। ਗਿਣਤੀ ਦਾ ਹਿਸਾਬ ਕਰਨ ਨੂੰ ਕੀ ਉਹ ਕੋਈ ਪਹਿਰੇਦਾਰ ਹਨ? ਕੀ ਕਦੇ ਕਿਸੇ ਜੋਤਸ਼ੀ, ਪੰਡਤ ਨੇ ਥਾਂ-ਥਾਂ ਵਿੱਕਣ ਵਾਲਿਆਂ ਨੂੰ ਗਿਣਤੀ ਤੇ ਨਾਂਮ ਦੱਸੇ ਹਨ? ਹੁਣ ਲੋਕ ਐਸਾ ਵੀ ਕਹਿੱਣਗੇ," ਜੇ ਐਸੇ ਪਾਜ ਜੋਤਸ਼ੀ, ਪੰਡਤ ਖੋਲਣ ਲੱਗ ਜਾਣ ਤਾਂ ਉਨਾਂ ਦੀਆ ਦੁਕਾਨਾਂ ਬੰਦ ਹੋ ਜਾਣਗੀਆਂ। ਪਰ ਗੱਲ ਤੁਸੀਂ ਵੀ ਸਭ ਜਾਣਦੇ ਹੋ ਕੀ ਹੈ? ਆਪ ਹੀ ਜੋਤਸ਼ੀਆਂ, ਪੰਡਤਾਂ ਨੂੰ ਪਰਖਣਾਂ ਨਹੀਂ ਚਹੁੰਦੇ। ਝੂਠੀ ਤਸਲੀ ਨਾਲ ਅਸੀਂ ਜਿਉਣਾਂ ਚਹੁੰਦੇ ਹਾਂ। ਕੋਈ ਸਾਡੀ ਪ੍ਰਸੰਸਾ ਕਰੇ। ਸਾਡੇ ਹੀ ਫੈਇਦੇ ਦੀ ਗੱਲ ਕਰੇ। ਸਗੋ ਜਿਹੜੇ ਟੇਬੇ ਬਣਵਾਉਂਦੇ ਹਨ। ਉਹ ਆਪ ਆਪਣਾਂ ਪਤਾ, ਨਾਂਮ, ਜਨਮ ਦਾ ਸਮਾ ਜੋਤਸ਼ੀ, ਪੰਡਤ ਨੂੰ ਦਿੰਦੇ ਹਨ। ਜੋਤਸ਼ੀ, ਪੰਡਤ ਅਗਰ ਬਾਕੀ ਸਭ ਗੱਲਾਂ ਦੱਸਦੇ ਹਨ। ਤਾਂ ਆਪ ਹੀ ਟੇਬਾ ਬਣਾਉਣ ਲਈ ਪਤਾ, ਨਾਂਮ, ਜਨਮ ਦਾ ਸਮਾ ਜਾਣਕਾਰੀ ਵੀ ਦੱਸ ਸਕਦੇ ਹਨ। "ਹੋਰ ਪੈਸਾ ਕਿਵੇਂ ਆਵੇਗਾ? " ਪੰਡਤ ਨੂੰ ਪੁੱਛਦੇ ਹਨ, '' ਧੰਨ ਵਿੱਚ ਬਰਕਤ ਨਹੀਂ ਪੈਂਦੀ। '' ਹਰ ਰੋਜ਼ ਤਾਂ ਅੱਡੀਆਂ ਚੱਕ ਕੇ ਖ਼ਰਚੇ ਕਰਦੇ ਹਨ। ਕਮਾਈ ਕੋਈ ਕਰਨਾਂ ਨਹੀ ਚਹੁੰਦਾ। ਪੈਸਿਆਂ ਦੀ ਢੇਰੀ ਕਿਵੇਂ ਲੱਗ ਜਾਵੇਗੀ? ਪੈਸਾ ਟੈਲੀਵੀਜ਼ਨ ਮੂਹਰੇ ਬੈਠ ਕੇ , ਕੰਧੀ ਕੌਲੀ ਲੱਗ ਕੇ ਬੈਠਣ ਨਾਲ ਨਹੀਂ ਆਵੇਗਾ। ਪੰਡਤ ਵੀ ਦਿਹਾੜੀ ਵਿੱਚ ਕਿੰਨੇ ਲੋਕਾਂ ਨਾਲ ਮੱਥਾ ਮਾਰਦੇ ਹਨ। ਲੋਕਾਂ ਨੂੰ ਝੂਠੇ ਜ਼ਕੀਨ ਦੁਆ ਕੇ ਤਾਂ ਜਾ ਕੇ ਚੰਗੀ-ਚੋਖੀ ਦਿਹਾੜੀ ਬਣਦੀ ਹੈ। ਜੇ ਕੁੰਡਾ ਮਾਰ ਕੇ ਅੰਦਰ ਬੈਠੇ ਰਹਿੱਣ ਤਾਂ ਲੋਕਾਂ ਨੂੰ ਕਿਵੇਂ ਲੁੱਟਣਗੇ? ਪੈਸਾ ਤਾਂ ਮੇਹਨਤ ਕਰਨ ਨਾਲ ਆਵੇਗਾ। ਉਸ ਦੇ ਚੱਕਰ ਵਿੱਚ ਜਮਾ ਕੀਤਾ ਪੈਸਾ ਪੰਡਤ ਨੂੰ ਵੱਡੀ ਰਕਮ ਵਿੱਚ ਦਿੱਤਾ ਜਾਂਦਾ ਹੈ। ਤੇ ਅਸਲੀ ਗਹਿਣੇ ਭਾਵੇ ਵਿੱਕ ਜਾਣ ਨਕਲੀ ਮੂੰਗੇ, ਲਾਲ, ਨੀਲਮ ਪਾਏ ਜਾਂਦੇ ਹਨ। ਪੁੱਛ ਦੱਸਣ ਵਾਲਾ ਜਿੰਨੇ ਮਰਜ਼ੀ ਪੈਸੇ ਮੰਗ ਲਵੇ। ਉਸ ਪੰਡਤ ਕੋਲ ਗਿਆ ਬੰਦਾ ਬਗੈਰ ਪੈਸੇ ਦਿੱਤੇ ਤੋਂ ਕਿਵੇਂ ਵਾਪਸ ਆਵੇਗਾ? ਕੋਈ ਦੱਸ ਦੇਵੇ ਭਵਿੱਖ ਘਰ ਦੇਵਾ ਗਹਿਣੇ ਰੱਖ
ਕਈ ਤਾਂ ਪੰਡਤਾਂ ਤੋਂ ਇਹ ਪੁੱਛਣ ਜਾਂਦੇ ਹਨ। ਪੰਡਤ ਨੂੰ ਪੁੱਛਦੇ ਹਨ, ''ਉਮਰ ਕਿੰਨੀ ਹੈ?''
ਜੁਆਬ,''ਉਮਰ ਬਹੁਤ ਲੰਬੀ ਹੋਵੇਗੀ। ਪੋਤੀ-ਪੋਤਿਆਂ ਨੂੰ ਖੇਡਾਵੋਗੇ।'' ਅਸੀਂ ਆਪ ਇਹੀ ਚਹੁੰਦੇ ਹਾਂ। ਪੰਡਤ ਨੇ ਕੀ ਨਵਾਂ ਦੱਸ ਦਿੱਤਾ। ਪੰਡਤ ਨੂੰ ਪੁੱਛਦੇ ਹਨ, ''ਕੀ ਵਿਆਹ ਹੋ ਜਾਵੇਗਾ?'' ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ। ਜੇ ਨਾਂ ਵੀ ਵਿਆਹ ਹੋਇਆ। ਉਦਾ ਵੀ ਬੰਦੇ ਏਧਰੋਂ-ਉਧਰੋਂ ਜੁਗਾੜ ਕਰ ਲੈਂਦੇ ਹਨ। ਕੁੜੀਆਂ ਵੀ ਕੁਆਰੀਆਂ ਨਹੀਂ ਬੈਠੀਆਂ ਰਹਿੰਦੀਆਂ। ਜੋ ਕੁਦਰਤ ਨੇ ਚੀਜ਼ ਬਣਾਈ ਹੈ। ਉਸ ਦਾ ਇਸਤੇ ਮਾਲ ਤਾਂ ਹੋਵੇਗਾ। ਪੰਡਤ ਨੂੰ ਪੁੱਛਦੇ ਹਨ," ਬੱਚਾ ਕੱਦੋਂ ਹੋਵੇਗਾ?" ਬੱਚਾ ਤਾਂ ਪਤੀ-ਪਤਨੀ ਨੇ ਹੀ ਪੈਦਾ ਕਰਨਾ ਹੈ। ਪੰਡਤ ਨੂੰ ਪੁੱਛਦੇ ਹਨ, '' ਕੀ ਬੱਚਾ ਹੋਵੇਗਾ?'' ਉਹ ਤਾਂ ਕਹੇਗਾ," ਬੱਚਾ ਪੈਦਾ ਨਹੀਂ ਹੁੰਦਾ ਪੂਜਾ ਕਰਵਾਵੋਂ। ਜੇਬ ਹੌਲੀ ਕਰੋ। " ਬੱਚੇ ਤਾਂ ਹਰ ਇਨਸਾਨ ਦੇ ਹੁੰਦੇ ਹਨ। ਸਮੇਂ ਤੋਂ ਖੁੰਜਣ ਕਰਕੇ, ਅਣਗੈਲੀ ਕਰਕੇ, ਇਸ ਪਾਸੇ ਧਿਆਨ ਨਾਂ ਦੇਣ ਕਰਕੇ, ਅੰਦਰੂਨੀ ਘਾਟ ਕੰਮਜ਼ੋਰੀ ਕਰਕੇ, ਬਹੁਤਾ ਖਾਣ ਨਾਲ ਮੋਟਾਪੇ ਕਰਕੇ, ਬੱਚਾ ਨਾ ਠਹਿਰੇ, ਹੋ ਸਕਦਾ ਹੈ। ਇਸ ਵਿੱਚ ਪੰਡਤ ਕੀ ਕਰੇਗਾ? ਆਪ ਨੂੰ ਹੀ ਆਦਤਾਂ ਠੀਕ ਕਰਨੀਆਂ ਪੈਣਗੀਆਂ। ਦੂਜਾ ਬੰਦਾ ਤੁਹਾਡੇ ਤੋਂ ਵੱਧ ਤੁਹਾਨੂੰ ਨਹੀਂ ਜਾਣ ਸਕਦਾ।

Comments

Popular Posts