ਇਹ ਕੀਤੀ ਮੇਰੇ ਮੱਤਲਬ ਦੀ ਗੱਲ
-(ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਹਰ ਪੇਪਰਾਂ ਵਿੱਚ ਉਹੀ ਛਪਦਾ ਹੈ। ਲਿਖਾਰੀ ਵੀ ਦੁਨੀਆਂ ਨੂੰ ਦੇਖ ਕੇ ਉਹੀ ਲਿਖਦੇ ਹਨ ਜੋ ਕੁੱਝ ਲੋਕ ਕਰਦੇ ਹਨ। ਕਈ ਕਹਿੰਦੇ ਹਨ, " ਸਭ ਹਰ ਰੋਜ਼ ਵਾਲਾਂ ਹੀ ਛੱਪਦਾ ਹੈ। " ਐਸੇ ਲੋਕਾਂ ਨੂੰ ਇੱਕ ਸਲਾਅ ਹੈ," ਜੇ ਇਹ ਹੰਢਾਂ ਖਾ-ਪੀ ਚੁਕੇ ਹੋ। ਜੋ ਤੁਸੀਂ ਨਵਾਂ ਕਰਦੇ ਹੋ ਸੁਰਲੇਖ ਭੇਜ ਦਿਉ ਉਦਘਾਟਨ ਕਰ ਦਿਆਂਗੇ। " ਤੁਸੀਂ ਵੀ ਸਾਰੇ ਸਮਾਜ ਵੱਲ ਧਿਆਨ ਦੇਵੋਂ। ਸਮਾਜ ਦੀਆਂ ਚੰਗਆਈਆਂ ਬੁਰਆਈਆਂ ਵੱਲ ਧਿਆਨ ਆਪ ਦਿਉ। ਮੀਡੀਏ ਤੱਕ ਪਹੁੰਚਾਉ। ਤਾਂ ਕੇ ਆਉਣ ਵਾਲਾ ਸਮਾਜ ਵਧੀਆ ਬਣ ਸਕੇ। ਪਤਾ ਹੈ। ਮੀਡੀਆਂ ਉਹੀ ਆਲੂ ਪਿਆਜ਼ਾਂ ਦੇ ਭਾਅ, ਗੱਡੀਆਂ ਦੇ ਐਕਸੀਡੈਂਟ, ਬੰਦਿਆਂ ਦੀਆਂ ਕੀਤੀਆਂ ਧਰਈਆਂ, ਨਵੀਆਂ ਪੁਰਾਣੀਆਂ ਗੱਲ਼ਾਂ ਛਾਪਣ ਨਾਲ ਐਸੇ ਲੋਕਾਂ ਦੇ ਖੁਲਾਸੇ ਵੀ ਕਰਦਾ ਹੈ।
ਡਾਕਟਰ ਦੇ ਚੰਗੀ ਲਈਨ ਲੱਗੀ ਹੋਈ ਸੀ। 20 ਬੰਦੇ ਬੈਠੇ ਉਡੀਕ ਕਰ ਰਹੇ ਸਨ। ਕਨੇਡਾ ਵਿੱਚ ਵੀ ਇੰਡੀਆ ਵਾਲਾ ਹੀ ਹਾਲ ਹੋ ਰਿਹਾ ਹੈ। ਜਿੰਨੀ ਦੇਰ ਡਾਕਟਰ ਦੇ ਦਰਾਂ ਮੂਹਰੇ ਵੱਡਾ ਇੱਕਠ ਨਹੀਂ ਹੋ ਜਾਂਦਾ। ਡਾਕਟਰ ਮਰੀਜ਼ ਨਹੀਂ ਦੇਖਣ ਲੱਗਦਾ। ਮਸ਼ਹੂਰੀ ਜਿਉਂ ਕਰਾਉਣੀ ਹੁੰਦੀ ਹੈ। ਬਈ ਫੈਲਣੇ ਡਾਕਟਰ ਕੋਲ ਬੜੇ ਮਰੀਜ਼ ਹਨ। ਲਈਨ ਹੀ ਨਹੀਂ ਟੁੱਟਦੀ, ਲੋਕਾਂ ਦਾ ਬੜਾ ਹਰਮਨ ਪਿਆਰਾ ਡਾਕਟਰ ਹੈ। ਮਰੀਜ਼ ਦੀ ਚਾਹੇ ਸਾਰੀ ਦਿਹਾੜੀ ਟੁੱਟ ਜਾਵੇ। ਬੰਦਾ ਬਿਮਾਰੀ ਕਾਰਨ ਡਾਕਟਰ ਨੂੰ ਉਡੀਕਦਾ ਹੀ ਦਮ ਤੋੜ ਦੇਵੇ। ਕੰਮ ਤੋਂ ਛੁੱਟੀ ਹੋ ਜਾਵੇ। ਬਹੁਤੇ ਲੋਕ ਬਿਮਾਰ ਵੀ ਕੰਮ ਤੋਂ ਦਿਹਾੜੀ ਨਹੀਂ ਭੰਨਦੇ। ਤਾਪ, ਜ਼ਕਾਮ, ਦਰਦਾ ਡਾਲਰਾਂ ਵਿੱਚ ਭੁੱਲ ਜਾਂਦੇ ਹਨ।
ਇਸ ਔਰਤ ਨੇ ਡਾਕਟਰ ਦੇ ਕੰਮਰੇ ਵਿੱਚੋਂ ਨਿੱਕਦੇ ਹੀ ਸੈਲਰ ਫੋਨ ਕੰਨ ਨੂੰ ਲਗਾ ਲਿਆ," ਮੈਨੂੰ ਤੁਸੀਂ ਹੁਣੇ ਮਿਲੋ। ਜਿੰਨੀ ਛੇਤੀ ਹੋ ਸਕੇ। ਮੈਂ ਆਪ ਕੰਮ ਤੇ ਆ ਜਾਂਦੀ ਹਾਂ।" ਦੂਜੇ ਪਾਸੇ ਤੋਂ ਗੱਲ਼ਾਂ ਕਰਨ ਦੀ ਅਵਾਜ਼ ਬਹੁਤ ਉਚੀ ਸੀ। ਸ਼ਇਦ ਉਸ ਔਰਤ ਨੂੰ ਯਾਦ ਹੀ ਨਹੀਂ ਰਿਹਾ ਸਪੀਕਰ ਫੋਨ ਲੱਗਾ ਹੈ। ਮਰਦ ਨੇ ਅੱਗੋਂ ਕਿਹਾ, " ਐਨੀ ਛੇਤੀ ਵੀ ਕੀ ਹੈ? ਸਵੇਰੇ ਤਾਂ ਤੈਨੂੰ ਮਿਲਿਆਂ ਹਾਂ। ਕਸਰ ਪੂਰੀ ਨਹੀਂ ਹੋਈ। ਫਿਰ ਮੈਨੂੰ ਮਿਲਣ ਲਈ ਤੜਫ਼ੀ ਜਾ ਰਹੀ ਹੈ। ਦਿਲ ਰੱਖ ਦੋ ਘੰਟੇ ਹੋਰ ਰਹਿ ਗਏ ਹਨ। ਪੂਰੀ ਸ਼ਿਫ਼ਟ ਲੱਗਾ ਕੇ, ਤੇਰੇ ਉਤੇ ਪਾਰਟ ਟੈਇਮ ਵੀ ਲਗਾ ਦੇਵਾਗਾ।" ਔਰਤ ਬੜੀ ਤਲਖ਼ੀ ਵਿੱਚ ਸੀ," ਮਜ਼ਾਕ ਦਾ ਸਮਾਂ ਨਹੀਂ ਹੈ। ਮੈਂ ਡਾਕਟਰ ਦੇ ਬੈਠੀ ਹਾਂ। ਡਾਕਟਰ ਦੇ ਮੁਤਾਬਕ ਮੈਂ ਬੱਚੇ ਦੀ ਮਾਂ ਬਣਨ ਵਾਲੀ ਹਾਂ। ਜੋ ਮੈਂ ਬਣਨਾਂ ਨਹੀਂ ਚਹੁੰਦੀ। ਦੱਸੋਂ ਮੈਂ ਕੀ ਕਰਾਂ? " ਫੋਨ ਵਿਚੋਂ ਮਰਦ ਦੀ ਅਵਾਜ਼ ਆਈ, " ਮਰਦ ਔਰਤ ਮਿਲਣਗੇ ਤਾਂ ਬੱਚਾ ਤਾਂ ਲਾਜ਼ਮੀ ਹੋਵੇਗਾ। ਤੇਰੀ ਗੱਲ ਸਮਝ ਨਹੀਂ ਆਈ। ਤੂੰ ਤਾਂ ਡਾਕਟਰੀ ਇਲਾਜ਼ ਕਰਾ ਰਹੀ ਹੈ। ਬਈ ਬੱਚਾ ਹੋ ਜਾਵੇ। ਤੂੰ ਮਾਂ ਬਣਨਾਂ ਚਹੁੰਦੀ ਸੀ। ਰੱਬ ਨੇ ਉਮੀਦ ਪੂਰੀ ਕਰ ਦਿੱਤੀ ਹੈ। ਹੋਰ ਤੈਨੂੰ ਕੀ ਚਾਹੀਦਾ ਹੈ? " ਔਰਤ ਨੇ ਕਿਹਾ," ਮੈ ਐਸੇ ਬੱਚੇ ਦੀ ਮਾਂ ਨਹੀਂ ਬਣਨਾਂ ਚਹੁੰਦੀ। ਜੋ ਲੋਕਾਂ ਤੋਂ ਸਾਰੀ ਉਮਰ ਹਰਾਮੀ ਕਹਾਵੇ। ਇਸ ਨੂੰ ਲੋਕ ਪ੍ਰਵਾਨ ਨਹੀਂ ਕਰਨਗੇ। ਤੇਰੇ ਬੱਚੇ ਦੀ ਮਾਂ ਕਿਵੇਂ ਬਣ ਸਕਦੀ ਹੈ? ਮੈਂ ਸਿਰਫ਼ ਆਪਣੇ ਪਤੀ ਦੇ ਬੱਚੇ ਦੀ ਮਾਂ ਬਣ ਸਕਦੀ ਹਾਂ। " ਆਦਮੀ ਦੀ ਅਵਾਜ਼ ਆਈ," ਤੇਰਾ ਪਤੀ ਤਾਂ ਤੈਨੂੰ ਵੀ ਨਹੀਂ ਸੰਭਾਂਲ ਸਕਦਾ। ਤੇਰੇ ਪਤੀ ਲਈ ਬੱਚਾ ਪੈਦਾ ਕਰਨਾ ਤਾਂ ਦੂਰ ਦੀ ਗੱਲ ਹੈ। ਤਾਂਹੀ ਤੂੰ ਮੇਰੇ ਕੋਲ ਆਉਂਦੀ ਹੈ। ਜੇ ਮੇਰਾ ਬੱਚਾ ਹਰਾਮੀ ਹੈ। ਤਾਂ ਤੂੰ ਆਪ ਨੂੰ ਕੀ ਕਹੇਗੀ? ਇਸ ਤੇਰੇ ਮੇਰੇ ਨਜ਼ਇਜ਼ ਸਬੰਦਾਂ ਨੂੰ ਕੀ ਨਾਂਮ ਦੇਵੇਗੀ? ਜਾਂ ਫਿਰ ਤੂੰ ਵੀ ਸਿਰਫ਼ ਮੇਰੇ ਨਾਲ ਐਸ਼ ਕਰਦੀ ਫਿਰਦੀ ਹੈ। ਨਾਲੇ ਲੋਕਾਂ ਨੂੰ ਕੀ ਸੁਪਨਾ ਆਉਂਦਾ ਹੈ? ਬੱਚਾ ਕਿਸ ਦੇ ਨਾਂਮ ਲੱਗਦਾ ਹੈ। ਲੋਕਾਂ ਨੂੰ ਤਾਂ ਲੱਡੂ ਖਾਣ ਨੂੰ ਚਾਹੀਦੇ ਹਨ। ਉਹ ਮੈਂ ਆਪ ਬਥੇਰੇ ਤੈਨੂੰ ਖ੍ਰੀਦ ਕੇ ਦੇ ਦੇਵਾਂਗਾ। ਚਾਹੇ ਸਾਰੀ ਉਮਰ ਵੰਡੀ ਜਾਈ। "
ਉਸ ਔਰਤ ਨੇ ਫੋਨ ਉਤੇ ਜੁਆਬ ਦਿੱਤਾ," ਮੈਂ ਬੱਚਾ ਕਿਵੇਂ ਜੰਮ ਸਕਦੀ ਹਾਂ? ਮੇਰੇ ਪਤੀ ਦੇ ਬੱਚਾ ਨਹੀਂ ਹੁੰਦਾ। ਇਲਾਕੇ ਦੇ ਸਾਰੇ ਡਾਕਟਰ ਹੰਭ ਗਏ ਹਨ। ਅੱਜ ਕੱਲ ਲੋਕ ਰੱਬ ਤੋਂ ਵੱਧ ਡਾਕਟਰ ਨੂੰ ਮੰਨਦੇ ਹਨ। " ਉੇਸ ਦੇ ਯਾਰ ਨੇ ਦੂਜੇ ਪਾਸੇ ਤੋਂ ਫੋਨ ਉਤੇ ਕਿਹਾ," ਤੈਨੂੰ ਤਾਂ ਜੁਆਕ ਪੈਦਾ ਹੋਣ ਤੱਕ ਮਤਲਬ ਹੋਣਾਂ ਚਾਹੀਦਾ ਹੈ। ਬੱਚਾ ਜੰਮ ਲੈ, ਤੂੰ ਕਹੀਂ ਚਮਤਕਾਰ ਹੋ ਗਿਆ। ਰੱਬ ਨੇ ਡਾਕਟਰਾਂ ਦੀ ਰਾਏ ਉਤੇ ਵੀ ਪਾਣੀ ਫੇਰ ਦਿੰਦਾ ਹੈ। ਰੱਬ ਦੀ ਲੀਲਾ ਨਿਆਰੀ ਹੈ। ਮੈਂ ਹਰੀ ਹੋ ਗਈ। ਮੇਰੀ ਗੋਦ ਨੂੰ ਭਾਗ ਲੱਗ ਗਏ। ਮੁੰਡਾ ਜੰਮ ਪਿਆ ਤਾਂ ਤੇਰੇ ਪਤੀ ਨੇ ਉਸ ਦੇ ਪਿਉ ਦਾ ਨਾਂਮ ਨਹੀਂ ਪੁੱਛਣਾਂ। ਸਗੋਂ ਉਹ ਵੀ ਰੱਬ ਦਾ ਸ਼ੁਕਰ ਕਰੇਗਾ। ਬਈ ਉਸ ਦੀ ਦੁਨੀਆਂ ਅੱਗੇ ਲਾਜ਼ ਰਹਿ ਗਈ। ਦੁਨੀਆਂ ਉਸ ਦੇ ਮੂੰਹ ਵਿਚ ਉਂਗ਼ਲਾਂ ਦਿੰਦੀ ਹੈ। ਬਈ ਇਕ ਬੱਚਾ ਨਹੀਂ ਜੰਮ ਸਕਦਾ। " ਔਰਤ ਨੇ ਕਿਹਾ," ਇਹ ਸਭ ਬਕਵਾਸ ਹੈ। ਮੈਂ ਤੇਰੇ ਨਾਲ ਬਿਸਤਰੇ ਵਿੱਚ ਹਰ ਹਰਕਤ ਕਰ ਸਕਦੀ ਹਾਂ। ਜੋ ਤੂੰ ਚਾਹੁੰਦਾ ਹੈ। ਮੈਂ ਤੇਰੇ ਬੱਚੇ ਦੀ ਮਾਂ ਨਹੀਂ ਬਣਨਾਂ ਚਹੁੰਦੀ। ਮੈਂ ਆਪਣੇ ਪਤੀ ਦੀ ਵਫ਼ਾਦਾਰ ਹਾਂ। ਵਿਚਾਰੇ ਨਾਲ ਐਡਾ ਵੱਡਾ ਧੋਖਾ ਨਹੀਂ ਕਰ ਸਕਦੀ। " ਮਰਦ ਨੇ ਕਿਹਾ," ਤੂੰ ਸਰੀਰ ਤੇ ਮਨ ਮੈਨੂੰ ਦੇਈ ਚੱਲ। ਤੂੰ ਬੱਚਾ ਉਸ ਪਤੀ ਦਾ ਹੀ ਜੰਮੀ। ਜੇ ਇਸ ਬੱਚੇ ਤੋਂ ਤੂੰ ਬਹੁਤ ਔਖੀ ਹੈ, ਤਾਂ ਇਸ ਗਰਭ ਨੂੰ ਗਿਰਾ ਦੇ, ਤੂੰ ਆਪ ਐਸ਼ ਕਰੀ ਚੱਲ। ਤੇਰੇ ਵਰਗੀ ਨੂੰ ਤਾਂ ਰੱਬ ਬਗੈਰ ਅਲਾਦ ਹੀ ਰੱਖੇ। " ਔਰਤ ਨੇ ਕਿਹਾ," ਇਹ ਕੀਤੀ ਮੇਰੇ ਮੱਤਲਬ ਦੀ ਗੱਲ, ਸਾਰੀ ਸਿਰ ਦਰਦੀ ਮੁੱਕ ਗਈ। ਕਿਹੜਾ ਸਾਰੀ ਉਮਰ ਜੁਆਕਾਂ ਦੇ ਨੱਕ ਸਾ਼ਫ ਕਰਦਾ ਰਹੇਗਾ। "
Comments
Post a Comment