ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਪ੍ਰਕਾਸ਼ ਦੇਹਾੜੇ ਉਤੇ -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥ ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥ ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥ {ਪੰਨਾ 922}
ਜਿਹੜੇ ਬੰਦੇ ਕਿਸੇ ਵੀ ਭਾਸ਼ਾ ਦੇ ਸ਼ਬਦਾ, ਅੱਖਰਾਂ, ਅੰਕੜਿਆਂ ਨੂੰ ਪਿਆਰ ਕਰਦੇ ਹਨ। ਉਨਾਂ ਸ਼ਬਦਾ, ਅੱਖਰਾਂ, ਅੰਕੜਿਆਂ ਨਾਲ ਦਿਮਾਗ ਲੜਾ ਕੇ ਦਿਮਾਗ ਵਿੱਚ ਵਾਧਾ ਕਰ ਰਹੇ ਹਨ। ਸਾਰੀ ਦੁਨੀਆਂ ਇਸੇ ਸ਼ਬਦਾ, ਅੱਖਰਾਂ, ਅੰਕੜਿਆਂ ਉਤੇ ਨਿਰਭਰ ਹੈ। ਉਨਾਂ ਨੂੰ ਜਿੰਦਗੀ ਜਿਉਣੀ ਆ ਗਈ ਹੈ। ਤਾਂਹੀਂ ਅਸੀਂ ਪੜ੍ਹੇ-ਲਿਖੇ ਬੰਦੇ ਨੂੰ ਸੋਜ਼ੀ ਵਾਲਾ ਮਨੁੱਖ ਕਹਿੰਦੇ ਹਾਂ। ਧਰਮ ਦੇ ਗ੍ਰੰਥ ਪੀਰਾਂ, ਗੁਰੂਆਂ, ਭਗਤਾਂ, ਅਵਤਾਰਾਂ ਵੱਲੋ ਤਾਂਹੀਂ ਲਿਖੇ ਗਏ ਹਨ। ਉਹ ਸਰਬ ਸ਼ਕਤੀ ਵਾਨ ਰੱਬ ਆਪ ਹੀ ਮਨੁੱਖਾਂ ਰਾਹੀ ਗਿਆਨ ਪ੍ਰਗਟ ਕਰਦਾ ਹੈ। ਪੀਰਾਂ, ਗੁਰੂਆਂ, ਭਗਤਾਂ, ਅਵਤਾਰਾਂ ਸੂਜਵਾਨਾਂ ਰਾਹੀਂ ਦੁਨੀਆਂ ਵਿੱਚ ਗਿਆਨ ਦਾ ਪ੍ਰਕਾਸ਼ ਉਜ਼ਗਰ ਕਰਦਾ ਹੈ। ਜੋ ਦੁਨੀਆਂ ਵਿੱਚ ਲਿਖਤੀ ਰੂਪ ਵਿਚ ਜਾਹਰ ਹੁੰਦਾ ਹੈ। ਉਸੇ ਨੂੰ ਗਾ, ਪੜ੍ਹ ਕੇ ਅੱਗੇ-ਅੱਗੇ ਹੋਰ ਲੋਕਾਂ ਨੂੰ ਪਤਾ ਲੱਗਦਾ ਹੈ। ਕੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਪ੍ਰਕਾਸ਼ ਦੇਹਾੜੇ ਉਤੇ ਮੁਬਰਕਾਂ ਦੇਣ ਨਾਲ ਹੀ ਗੁਰੂ ਆਪਣਾਂ ਹੋ ਜਾਂਦਾ ਹੈ? ਸਾਡਾ ਗੁਰੂ ਸ਼ਬਦਾਂ ਵਿੱਚ ਲਿਖਿਆ ਗਿਆ ਹੈ। ਇਸ ਨੂੰ ਕਿੰਨੇ, ਕਿੰਨਾਂ ਪੜ੍ਹਿਆ ਹੈ? ਉਨਾਂ ਕੁ ਹੀ ਆਪਣਾਂ ਬਣ ਸਕਦਾ ਹੈ। ਜਦੋਂ ਪੜ੍ਹਿਆ, ਦੇਖਿਆ ਹੀ ਨਹੀਂ। ਆਪਣਾਂ ਹੋ ਹੀ ਕਿਵੇਂ ਸਕਦਾ ਹੈ? ਮੁਬਰਕਾਂ ਵਧੀਆਂ ਉਦੋਂ ਦੇਈ ਦੀਆਂ ਹਨ। ਜਦੋਂ ਕਾਰਜ਼ ਸਿਰੇ ਚੜ੍ਹਦਾ ਹੈ। ਆਪਣੇ ਪ੍ਰੇਮੀ ਦਾ ਜਨਮ ਦਿਨ ਤੇ ਹੋਰ ਦਿਨ ਲੋਕਾਂ ਨਾਲ ਮਿਲ ਕੇ, ਇੱਕਠ ਕਰਕੇ, ਲੋਕ ਦਿਖਵਾਂ ਕਰੀ ਚਲੀਏ। ਉਦਾ ਉਸ ਦੀ ਬਾਤ ਨਾਂ ਪੁੱਛੀਏ। ਉਸ ਦੇ ਲਵੇ ਨਾਂ ਲੱਗੀਏ। ਉਸ ਨੂੰ ਸਮਾਂ ਨਾਂ ਦਈਏ। ਉਸ ਨੂੰ ਸਮਝਣ ਦੀ ਕੋਸ਼ਸ਼ ਨਾਂ ਕਰਈਏ। ਕੀ ਦੁਨੀਆਵੀ ਪ੍ਰੇਮੀ ਤੇ ਆਪਣੀ ਜਿੰਦਗੀ ਖੁਸ਼ ਹੋ ਸਕਦੀ ਹੈ। ਤਾਂ ਸੋਚ ਕੇ ਦੇਖੋ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਲਈ ਅਸੀਂ ਕੀ ਕੀਤਾ ਹੈ? ਸਾਡੇ ਕੋਲ ਬਹਾਨੇ ਬੜੇ ਹਨ। ਗਲ਼ਤ ਪੜ੍ਹਿਆ ਗਿਆ ਪਾਪ ਲੱਗੇਗਾ। ਤੁਸੀ ਕਦੇ ਪਾਪ ਦੇਖਿਆ। ਹੁੰਦਾ ਕੀ ਹੈ? ਨਹ੍ਹਾਤੇ ਨਹੀਂ, ਹੱਥ ਸੂਚੇ ਨਹੀਂ। ਗਾਤਰਾ ਕਿਰਪਾਨ ਪਾਏ ਨਹੀਂ। ਰੋਡਾ ਹਾਂ। ਆਲਸੀ ਬੰਦਾ ਐਸਾ ਹੀ ਕਰਦਾ ਹੈ। ਕੀ ਮੋਨੇ ਰੋਡੇ ਧਰਮਿਕ ਗ੍ਰੰਥ ਨੂੰ ਮੱਥਾ ਨਹੀਂ ਟੇਕਦੇ? ਕੀ ਲੰਗਰ ਨਹੀਂ ਕਰਾਉਂਦੇ? ਕੀ ਪੰਜਾਬੀ ਪੜ੍ਹਨੀ ਹੀ ਨਹੀਂ ਆਉਂਦੀ। ਸਾਰੇ ਬਹਾਨੇ, ਡਰ ਛੱਡ ਕੇ, ਵੱਡੇ ਧਰਮਿਕ ਆਗੂਆਂ ਦੀ ਬਗੈਰ ਅਜ਼ਾਜ਼ਤ ਤੋਂ ਘਰ ਲਿਆ ਕੇ, ਇਨ੍ਹਾਂ ਨੂੰ ਪੜ੍ਹਨਾਂ ਸ਼ੁਰੂ ਕਰੋ। ਕੁੱਝ ਤਾਂ ਪੱਲੇ ਪਵੇਗਾ। ਨਾਵਲ ਕਹਾਣੀ ਪੜ੍ਹਦੇ, ਅਸੀਂ ਰੋਂਦੇ ਹੱਸਦੇ ਹਾਂ। ਉਸ ਦਾ ਪੂਰਾ ਅੰਨਦ ਲੈਂਦੇ ਹਾਂ। ਗੁਰੂ ਗ੍ਰੰਥਿ ਸਾਹਿਬ ਜਾਂ ਹੋਰ ਧਰਮਿਕ ਗ੍ਰੰਥ ਨੂੰ ਪੜ੍ਹ ਕੇ ਵਾਕਿਆ ਹੀ ਕੁੱਝ ਹਾਂਸਲ ਜਰੂਰ ਹੋਵੇਗਾ।
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
ਘਰ ਬਿਹਾਰ ਦਾ ਭਈਆ ਕੰਮ ਲਈ ਰੱਖਿਆ ਸੀ। ਉਹ ਰਾਤ ਨੂੰ ਸਾਨੂੰ 2 ਘੰਟੇ ਮਾਹਾਭਾਰਤ ਪੜ੍ਹਕੇ ਸੁਣਾਉਂਦਾ ਸੀ। ਫਿਰ ਗੀਤਾ ਸ਼ੁਰੂ ਕਰ ਦਿੱਤੀ। ਅਸੀਂ ਹੈਰਾਨ ਸੀ। ਅਰਥ ਨਾਲ ਕਰਦਾ ਸੀ। ਸੁਣ ਕੇ ਬਹੁਤ ਚੰਗਾ ਲੱਗਦਾ ਸੀ। ਸਾਡਾ ਆਪਣਾ ਹੀ ਟੱਬਰ 15 ਬੰਦਿਆਂ ਦਾ ਸੀ। ਉਹ ਕੁਰਸੀ ਉਤੇ ਬੈਠਦਾ ਸੀ। ਅਸੀਂ ਮੰਜਿਆਂ ਉਤੇ ਰਜ਼ਾਈਆਂ ਵਿੱਚ ਬੈਠਦੇ ਸੀ। ਇਸ ਕਰਕੇ ਮੇਰੀ ਤੇ ਮੇਰੇ ਪਰਵਾਰ ਦੀ ਸੁਣਨ ਦੀ ਆਦਤ ਪੱਕ ਗਈ। ਆਥਣ ਸਵੇਰ ਗੁਰਦੁਆਰੇ ਸਾਹਿਬ ਜਾਈਦਾ ਸੀ। ਅੰਖਡਪਾਠ ਸਮੇਂ ਤੀਜੇ ਦਿਨ ਤੜਕੇ ਭਗਤ ਕਬੀਰ ਜੀ ਬਾਬਾ ਫ਼ਰੀਦ ਜੀ ਕੇ ਸਲੋਕ ਸੁਣ ਕੇ ਜਿੰਦਗੀ ਦੀ ਸਚਾਈ ਸਮਝ ਆਉਣ ਲੱਗ ਗਈ। ਪੜ੍ਹਨ ਦੀ ਆਪੇ ਅੰਦਰੋਂ ਭਾਵਨਾਂ ਵੀ ਜਾਗੀ। ਜਦੋਂ ਮੈਂ ਗਿਆਰਵੀਂ ਵਿੱਚ ਕਾਲਜ਼ ਪੜ੍ਹਦੀ ਸੀ। ਉਥੇ ਕਾਲਜ ਵਿੱਚ ਗੁਰਦੁਆਰੇ ਸਾਹਿਬ ਮੱਥਾ ਟੇਕਨ ਜਾਂਦੀ ਸੀ। ਇੱਕ ਦਿਨ ਮਨ ਕੀਤਾ। ਤਿੰਨ ਘੰਟੇ ਇਥੇ ਫਰੀ ਪੀਰਡ ਵਿੱਚ ਬੈਠੀ ਰਹਿੰਦੀ ਹਾਂ। ਪੜ੍ਹ ਕੇ ਦੇਖਾਂ। ਸ਼ੁਰੂ ਤਾਂ ਕਰਾਂ, ਦੇਖੀ ਜਾਵੇਗੀ। ਕਦੋ ਸਮਾਪਤ ਕਰਾਂਗੀ। ਸਿਧਵਾਂ ਕਾਲਜ ਵਿੱਚ ਗੁਰਦੁਆਰੇ ਸਾਹਿਬ ਦੀ ਸੇਵਾ ਸੰਭਾਲ 55 ਕੁ ਸਾਲਾਂ ਦੀ ਬੀਬੀ ਕਰਦੀ ਸੀ। ਮੈਂ ਉਸ ਨੂੰ ਕਿਹਾ," ਮੇਰਾ ਜੀਅ ਕਰਦਾ ਹੈ। ਗੁਰੂ ਗ੍ਰੰਥਿ ਸਾਹਿਬ ਨੂੰ ਆਪ ਪੜ੍ਹਾਂ। " ਉਸ ਨੇ ਮੈਨੂੰ ਪਿੱਠ ਉਤੇ ਥਾਪੀ ਦਿੱਤੀ। ਉਸੇ ਸਮੇਂ ਮੈਂ ਕੋਈ ਅਰਦਾਸ ਨਹੀਂ ਕੀਤੀ। ਮੈਂ ਰੁਮਾਲਾ ਚੱਕਿਆ। ਪਹਿਲੇ ਪੰਨੇ ਤੋਂ ਜੁਪ ਤੋਂ ਪੜ੍ਹਨਾਂ ਸ਼ੁਰੂ ਕਰ ਦਿੱਤਾ। ਮੈਨੂੰ ਚਿਟਕ ਐਸੀ ਲੱਗੀ, ਜਦੋਂ ਵੀ ਦਾਅ ਲੱਗਦਾ। ਮੈਂ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਨ ਜਾ ਲੱਗਦੀ। ਇੱਕ ਮਹੀਨੇ ਵਿੱਚ ਮੈਂ ਸਾਰਾਂ ਮਾਹਾਰਾਜ ਪੜ੍ਹ ਦਿੱਤਾ। ਮੇਰੀ ਮਾਂ ਬੜੀ ਖੁਸ਼ ਹੋਈ। ਮਾਂ-ਪਾਪਾ ਆਪ ਵੀ ਜਿਥੇ ਪਾਠ ਹੁੰਦਾ ਹੋਵੇ। ਜੰਮ ਕੇ ਬੈਠ ਜਾਂਦੇ। ਭੋਗ ਪਾਉਣ ਵਾਲੇ ਦਿਨ ਸਵੇਰੇ ਚਾਰ ਵਜੇ ਮਾਂ ਨੇ ਮੈਨੂੰ ਸਾਰਾ ਸੀਦਾ ਕੱਢ ਦਿੱਤਾ। ਕਿਹਾ ਕੇ, " ਤੂੰ ਆਪ ਹੀ ਪ੍ਰਸ਼ਾਦ ਕਰ ਲੈ। "
ਮਾਹਾਰਾਜ ਦਾ ਸਦਾ ਸਿਰ ਉਤੇ ਹੱਥ ਰਿਹਾ ਹੈ। ਉਸੇ ਦੀ ਸ਼ਰਨ ਰਹੀ ਹਾਂ। ਤਾਂਹੀਂ ਉਸ ਕੋਲੋ ਇਹ ਕਲਮ, ਸ਼ਬਦਾਂ ਦਾ ਭੰਡਾਰ ਮੈਨੂੰ ਦਾਨ ਵਿੱਚ ਮਿਲਿਆ ਹੈ। ਗੁਰੂਆਂ, ਭਗਤਾਂ ਦੁਆਰਾ, ਉਸ ਨੂੰ ਪੜ੍ਹਨ ਲਈ ਲਿਖਿਆ ਗਿਆ ਹੈ। ਜੇ ਉਸ ਨੂੰ ਪੜ੍ਹਿਆ ਹੀ ਨਹੀਂ। ਉਸ ਨਾਲ ਕੀ ਸਾਝ ਹੈ? ਉਸ ਤੋਂ ਕੀ ਸਿੱਖ ਸਕਦੇ ਹਾਂ? ਕਈਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੈ। ਉਸ ਦੇ ਅੱਖਰ ਕਿਹੋ ਜਿਹੇ ਹਨ? ਜੇ ਇਹ ਵੀ ਪਤਾ ਹੈ। ਕਦੇ ਪੜ੍ਹ ਕੇ ਨਹੀਂ ਦੇਖਿਆ। ਕੀ ਕਰੀਏ ਸਮਾਂ ਹੀ ਨਹੀਂ ਹੈ। ਇੱਕ ਦੇਖਣ ਨੂੰ ਬਹੁਤ ਭਾਰੀ ਤੇ ਵੱਡਾ ਲੱਗਦਾ ਹੈ। ਜਦੋਂ ਕਿ 50 ਤੋਂ 60 ਘੰਟਿਆਂ ਵਿੱਚ ਬੜੇ ਅਰਾਮ ਨਾਲ ਪੜ੍ਹ ਸਕਦੇ ਹਾਂ। ਪੁਰਾਣੇ ਲੋਕਾਂ ਨੂੰ ਤੇ ਨਵੀਂ ਪੀੜੀ ਨੂੰ ਬਹੁਤਿਆਂ ਨੂੰ ਪੰਜਾਬੀ ਪੜ੍ਹਨੀ ਹੀ ਨਹੀਂ ਆਉਂਦੀ। ਦੂਜਾ ਬੰਦਾ ਸਾਨੂੰ ਕਿਸੇ ਦੀ ਆਈ ਚਿੱਠੀ ਪੜ੍ਹ ਕੇ ਸੁਣਾਉਂਦਾ ਹੈ। ਅਸੀਂ ਸ਼ੱਕ ਕਰਦੇ ਹਾਂ। ਕਿਤੇ ਕੋਈ ਲਾਈਨ ਅੱਖਰ ਛੱਡ ਤਾਂ ਨਹੀਂ ਦਿੱਤਾ। ਤਾਂਹੀਂ ਅਸੀਂ ਚਿੱਠੀ ਪੜ੍ਹਨ ਵਾਲੇ ਨੂੰ ਕਹਿੰਦੇ ਹਾਂ," ਚਿੱਠੀ ਦੁਆਰਾ ਪੜ੍ਹ ਕੇ ਸੁਣਾ। ਹੋਰ ਵੀ ਕੁੱਝ ਲਿਖਿਆ ਹੋਵੇਗਾ।" ਕੀ ਕਦੇ ਧਰਮ ਗ੍ਰੰਥਿ ਲਈ ਵੀ ਕਦੇ ਇਸ ਤਰਾਂ ਦੀ ਉਤਸਕਤਾ ਖਿੱਚ ਹੋਈ ਹੈ? ਅਖ਼ਬਾਰ ਵੀ ਅਸੀਂ ਹਰ ਰੋਜ਼ ਪਤਾ ਨਹੀਂ ਕਿੰਨੀਆਂ ਫੋਲ ਦਿੰਦੇ ਹਾਂ। ਕੀ ਕਦੇ ਇੰਨੇ ਚਾਅ ਨਾਲ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਪੜ੍ਹਿਆ ਹੈ? ਉਸ ਬਾਰੇ ਲੜਾਈਆਂ ਕਰਨ ਲਈ ਹਰ ਰੋਜ਼ ਨਵੀਂ ਗੱਲ ਲੱਭ ਲੈਂਦੇ ਹਾਂ। ਹੈਰਾਨੀ ਹੁੰਦੀ ਹੈ। ਬਹੁਤ ਸਾਰੇ ਸ਼ਰਧਾਂਲੂਆਂ ਨੇ ਰੁਮਾਲਿਆਂ ਨੂੰ ਹੀ ਦੇਖਿਆ ਹੈ। ਰੁਮਾਲਿਆਂ ਥੱਲੇ ਹੈ ਕੀ? ਨਾਂ ਹੀ ਗਿਆਨੀ ਦੇਖਣ ਦਿੰਦੇ ਹਨ। ਨਾਂ ਅਸੀਂ ਆਪ ਕੁੱਝ ਪੈਸੇ ਜੇਬ ਵਿਚੋਂ ਲਗਾ ਕੇ ਖ੍ਰੀਦਣਾਂ ਚਹੁੰਦੇ ਹਾਂ। ਘਰ ਹੋਵੇਗਾ ਤਾਂ ਪੜ੍ਹਨਾਂ ਵੀ ਪਵੇਗਾ। ਨਾਂ ਹੀ ਦੇਖਣ ਪੜ੍ਹਨ ਦਾ ਸਮਾਂ ਹੈ। ਗੁਰੂ ਗ੍ਰੰਥਿ ਸਾਹਿਬ ਜੀ ਦੀ ਹੀ ਗੱਲ ਨਹੀਂ ਹੈ। ਅਗਰ ਇੱਕ ਇੱਕ ਅਖਰ ਜੋੜ ਕੇ, ਆਪੋ-ਆਪਣੇ ਧਰਮ ਦੇ ਗ੍ਰੰਥਿ ਗੀਤਾ, ਬਈਬਲ, ਕੁਰਾਨ ਨੂੰ ਪੜ੍ਹ ਲਵੋਂ। ਤਾਂ ਦਿਮਾਗ ਦੇ ਕਪਾਟ ਖੁੱਲ ਜਾਣਗੇ। ਬੁਰੇ ਭਲੇ ਦੀ ਪਹਿਚਾਣ ਆਉਣ ਲੱਗ ਜਾਵੇਗੀ। ਮਨੁੱਖਤਾਂ ਬਾਰੇ ਨਫ਼ਰਤ ਮੁੱਕ ਜਾਵੇਗੀ। ਸਾਰੇ ਪਾਸੇ ਕੁਦਰਤ ਦੀ ਪ੍ਰਕਿਰਤੀ ਵਿੱਚ ਇਕੋ ਰੱਬ ਹੀ ਦਿਸੇਗਾ। ਧਰਮਾਂ ਦਾ ਪਖੰਡ ਵੀ ਫਿਕਾ ਪੈ ਜਾਵੇਗਾ। ਮਨ ਦੇ ਸਾਰੇ ਡਰ ਦੂਰ ਹੋ ਜਾਣਗੇ।
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥
ਗਿਆਨੀਆਂ ਕੋਲੋ ਹੀ ਸੁਣ ਕੇ ਧੰਨ-ਧੰਨ ਕਰਨ ਲੱਗ ਜਾਂਦੇ ਹਾਂ। ਅੱਧੇ ਘੰਟੇ ਵਿੱਚ ਉਹ ਦੋ ਪੰਗਤੀਆਂ ਵੀ ਨਹੀਂ ਬੋਲਦੇ। ਆਪਣੀਆਂ ਹੀ ਜਬਲੀਆਂ ਮਾਰੀ ਜਾਂਦੇ ਹਨ। ਹਿੰਦੂ ਮੁਸਲਮਾਨ ਐਸੇ ਹਨ। ਤੈਸੇ ਸਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਗੁਰੂਆਂ ਭਗਤਾਂ ਦੁਆਰਾ ਲਿਖਿਆ ਗਿਆ ਹੈ। ਗੁਰੂਆਂ ਨੇ ਕਿਤੇ ਵੀ ਹਿੰਦੂਆਂ ਮੁਸਲਮਾਨਾਂ ਦੇ ਖਿਲਾਫ਼ ਇੱਕ ਵੀ ਲਫ਼ਜ ਨਹੀਂ ਲਿਖਿਆ। ਕਿ ਉਨਾਂ ਦੇ ਖਿਲਾਫ਼ ਪਰਚਾਰ ਕਰੋ। ਜਾਂ ਅੱਜ ਦੇ ਲੋਕਾਂ ਨਾਲ ਔਰਗਜੇਬ, ਗੰਗੂ ਵਰਗਿਆ ਦੀ ਤੁਲਨਾਂ ਕਰੋ। ਉਨਾਂ ਦਾ ਨਬੇੜਾ ਉਹ ਆਪੇ ਕਰ ਗਏ ਹਨ। ਹਿਸਾਬ ਬਾਰਬਰ ਆਪੇ ਕਰ ਗਏ ਹਨ। ਉਨਾਂ ਲੋਕਾਂ ਬਾਰੇ ਜਰੂਰ ਭੰਡਿਆ ਹੋਇਆ ਹੈ। ਜੋ ਜਾਤ-ਪਾਤ ਕਰਕੇ, ਆਪ ਨੂੰ ਊਚੀ ਜਾਤ ਦਾ ਸਮਝ ਕੇ, ਦੂਜਿਆਂ ਨੂੰ ਤੰਗ ਕਰਦੇ ਸਨ। ਜਦੋਂ ਰੱਬ ਇੱਕ ਹੈ। ਦੁਨੀਆਂ ਨੂੰ ਚਲਾਉਣ ਵਾਲੀ ਸ਼ਕਤੀ ਇੱਕ ਹੈ। ਉਸ ਨੇ ਸਾਰੇ ਬੰਦੇ ਇਨਸਾਨ ਘੜੇ ਹਨ। ਗਿਆਨੀ, ਪੰਡਤ, ਪਾਦਰੀ ਕਿਉਂ ਮਨੁੱਖਤਾ ਵਿੱਚ ਵੰਡੀਆਂ ਪਾਉਂਦੇ ਹਨ। ਇੱਕ ਵਾਰ ਉਸ ਨੂੰ ਪੜ੍ਹ ਕੇ ਦੇਖੋ ਕੀ ਐਸਾ ਕੁੱਝ ਉਸ ਵਿੱਚ ਲਿਖਿਆ ਹੈ? ਐਸਾ ਕਿਤੇ ਵੀ ਨਹੀਂ ਲਿਖਿਆ, ਹਿੰਦੂਆਂ ਮੁਸਲਮਾਨਾਂ ਨੇ ਉਨਾਂ ਨਾਲ ਇਹ ਉਹ ਕੀਤਾ ਹੈ। ਪਰ ਢਾਡੀ ਪ੍ਰਚਾਰਕ ਸੰਗ ਪਾੜ-ਪਾੜ ਇਹੀ ਗੱਲਾਂ ਕਰੀ ਜਾਂਦੇ ਹਨ। ਮਨੁੱਖਤਾਂ ਵਿੱਚ ਵੰਡੀਆਂ ਪਾਉਂਦੇ ਹਨ। ਜਦੋਂ ਕਿ ਉਸ ਵਿੱਚ ਪਿਆਰ ਦੀਆਂ ਗੱਲਾਂ ਲਿਖੀਆਂ ਹਨ। ਕਿਤੇ ਵੀ ਕਿਸੇ ਖ਼ਾਸ ਬੰਦੇ ਨੂੰ ਮਾੜਾ ਨਹੀਂ ਕਿਹਾ। ਬੰਦੇ ਦੇ ਐਬਾਂ ਨੂੰ ਮਾੜਾ ਕਿਹਾ ਹੈ। ਕੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਪ੍ਰਕਾਸ਼ ਦੇਹਾੜੇ ਉਤੇ ਮੁਬਰਕਾਂ ਦੇਣ ਨਾਲ ਹੀ ਗੁਰੂ ਆਪਣਾਂ ਹੋ ਜਾਂਦਾ ਹੈ? ਕਾਸੇ ਨੂੰ ਹਾਂਸਲ ਕਰਨ ਲਈ ਆਪਣਾਂ ਆਪ ਦਾਅ ਉਤੇ ਲਗਾਉਣਾ ਪੈਂਦਾ। ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ ਨਾ ਲਹਨ੍ਹ੍ਹਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧੧੩॥

Comments
Post a Comment