ਬਦੇਸ਼ੀ ਲਾੜੇ-ਲਾੜੀਆਂ ਭਰਤੀਆਂ ਦੀਆਂ -(ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

  • PDF

ਜਿਵੇਂ ਭਾਰਤ ਪਰੀਆਂ ਦੇਵਤਿਆਂ ਦਾ ਦੇਸ਼ ਹੋਵੇ। ਬਹੁਤੇ ਬਦੇਸ਼ੀ ਲਾੜੇ-ਲਾੜੀਆਂ ਭਰਤੀਆਂ ਨਾਲ ਸ਼ਾਦੀ ਕਰਾਉਣਾ ਚਹੁੰਦੇ ਹਨ। ਇੱਕ ਤਾਂ ਭਾਰਤ ਗਰੀਬੋ ਆਜੀਬ ਹੈ। ਇਹੀ ਸੋਚਦੇ ਹਨ। ਦੂਜੇ ਦੇਸ਼ ਵਿੱਚ
ਬੜੀ ਖੱਟੀ-ਕਮਾਈ ਹੈ। ਭਾਰਤ ਵਿੱਚ ਵਿਹਲੇ ਫਿਰਦੇ ਹਨ। ਬਦੇਸ਼ਾਂ ਵਿੱਚ ਆਕੇ 8 ਤੋਂ 12-18 ਘੰਟੇ ਮਜ਼ਦੂਰੀਆਂ ਦਿਹਾੜੀਆਂ ਕਰਦੇ ਹਨ। ਭਾਰਤੀਆਂ ਦੀਆਂ ਅੱਖਾਂ ਬਦੇਸ਼ਾਂ ਤੇ ਬਦੇਸ਼ੀਆਂ ਦੀ ਚਮਕ ਦਮਕ ਵਿੱਚ ਚੁੰਦਲਾਂ ਜਾਂਦੀਆਂ ਹਨ। ਇੱਕ ਸਭ ਤੋਂ ਸੌਖਾ ਤਰੀਕਾ ਹੈ। ਬਦੇਸ਼ੀ ਲਾੜੇ-ਲਾੜੀਆਂ ਨਾਲ ਵਿਆਹ ਕਰਾਕੇ ਬਦੇਸ਼ ਦੀਆਂ ਮੌਜ਼ਾ ਲੁੱਟੋ। ਹਰ ਕੀਮਤ ਦੇ ਕੇ ਬਦੇਸ਼ੀ ਲਾੜੇ-ਲਾੜੀਆਂ ਨਾਲ ਮੁੰਡੇ ਕੁੜੀਆਂ ਦਾ ਵਿਆਹ ਕਰਾ ਦਿੰਦੇ ਹਨ। ਆਪਣੇ ਬਦੇਸ਼ੀ ਲਾੜੇ-ਲਾੜੀਆਂ ਭਰਤੀਆਂ ਦੀ ਐਸੀ ਹਾਲਤ ਦਾ ਫੈਇਦਾ ਉਠਾ ਜਾਂਦੇ ਹਨ। ਬੁੱਢੇ ਵੀ ਨਰਮ ਉਮਰ ਦੇ ਮੁੰਡੇ ਕੁੜੀਆਂ ਨਾਲ ਵਿਆਹ ਕਰਾ ਲੈਂਦੇ ਹਨ। ਕੈਸ਼ ਪੈਸਾ ਜਾਇਦਾਦ ਆਪਣੇ ਨਾਂਮ ਕਰਾ ਲੈਂਦੇ ਹਨ। ਫਿਰ ਦੋ-ਚਾਰ ਮਹੀਨੇ ਭਾਰਤ ਰਹਿ ਕੇ ਐਸ਼ ਕਰਦੇ ਹਨ। ਅਗਲੇ ਵੀ ਨਵੇਂ ਸਿਹੇੜੇ ਜਮਾਈ, ਬਹੂਆਂ ਨੂੰ ਫਾਈਵ ਸਟਾਰ ਹੋਟਲ ਵਾਂਗ ਖਾਂਣ-ਪੀਣ-ਰਹਿਣ ਦੀਆਂ ਸਹੂਲਤਾਂ ਦਿੰਦੇ ਹਨ। ਇੱਕ ਤਾਂ ਗਜ਼-ਬਜ਼ ਕੇ ਉਨਾਂ ਤੋਂ ਹੀ ਖ਼ਰਚਾ ਕਰਾ ਕੇ ਵਿਆਹ ਕਰਾ ਲੈਂਦੇ ਹਨ। ਬਹੁਤੇ ਬਦੇਸ਼ੀ ਲਾੜੇ-ਲੜੀਆਂ ਭਰਤੀਆਂ ਨੂੰ ਬਦੇਸ਼ ਜਾ ਕੇ ਭੁਲ ਜਾਂਦੇ ਹਨ। ਕਈ ਉਦਾ ਉਨਾਂ ਤੋਂ ਖਹਿੜਾ ਛੁਡਾਉਣ ਨੂੰ ਫਿਰਦੇ ਹਨ। ਬਦੇਸ਼ੀ ਲਾੜੇ-ਲਾੜੀਆਂ ਭਰਤੀਆਂ ਦੀਆਂ ਇੱਜ਼ਤਾਂ ਨਾਲ ਖੇਡ ਰਹੇ ਹਨ। ਬਹੁਤੇ ਬਦੇਸ਼ੀਆਂ ਨੇ ਭਾਰਤੀ ਮੁੰਡੇ ਕੁੜੀਆਂ ਤੇ ਉਨਾਂ ਦੇ ਮਾਪਿਆਂ ਨੂੰ ਬੜੀ ਹੁਸ਼ਿਆਰੀ ਨਾਲ ਧੋਖਾ ਦਿੱਤਾ ਹੈ। ਬਦੇਸ਼ੀਆਂ ਜੋ ਭਾਰਤ ਵਿਆਹ ਕਰਾਉਂਦੇ ਹਨ। ਆਪਣੇ ਵੀ ਨੇੜੇ ਦੇ ਰਿਸ਼ਤੇਦਾਰਾਂ ਨੂੰ ਸਮਝ ਨਹੀਂ ਲੱਗਣ ਦਿੰਦੇ। ਇਹ ਕਰਦੇ ਕੀ ਹਨ? ਹਰ ਇੱਕ ਨੂੰ ਇਹੀ ਲੱਗਦਾ ਹੈ। ਸੱਚੀ ਮੁੱਚੀ ਦਾ ਵਿਆਹ ਹੋ ਰਿਹਾ ਹੈ। ਸਭ ਤੋਂ ਸਿਰੇ ਦੇ ਸੁੰਦਰ, ਸੋਹਲ, ਸਡੋਲ ਸਰੀਰ ਦੇ, ਸੋਹਣੇ ਚੁਣ ਕੇ ਮੁੰਡੇ ਕੁੜੀਆਂ ਲੱਭੇ ਜਾਂਦੇ ਹਨ। ਅਗਰ ਨੇੜੇ ਦੀ ਰਿਸ਼ਤੇਦਾਰੀ ਵਿਚੋਂ ਲੱਭ ਜਾਵੇ, ਬਦੇਸ਼ ਆ ਕੇ ਉਸ ਨੂੰ ਵੀ ਬਾਏ-ਬਾਏ ਕਰ ਜਾਂਦੇ ਹਨ। ਭਾਰਤੀਆਂ ਪੰਜਾਬੀਆਂ ਨੂੰ ਵੀ ਬਦੇਸਾਂ ਦਾ ਨਸ਼ਾ ਚੜਿਆ ਹੈ। ਬਦੇਸਾਂ ਵਿਚੋਂ ਵਿੰਗੇ-ਟੇਡੇ, ਬੁੱਢੇ ਵੀ ਚਲੇ ਜਾਣ, ਉਸੇ ਨੂੰ ਆਪਣੇ ਮੁੰਡੇ ਕੁੜੀਆਂ ਨਾਲ ਵਿਆਹ ਕਰਾ ਦਿੰਦੇ ਹਨ। ਵਿਆਹ ਵੀ ਐਸਾ ਕਰਦੇ ਹਨ। ਜਿਵੇਂ ਕਿਸੇ ਰਾਜ ਠਾਠ ਵਾਲੇ ਦਾ ਵਿਆਹ ਹੋ ਰਿਹਾ ਹੋਵੇ। ਘਰ ਜਇਦਾਦ ਵੇਚ ਕੇ ਇੱਕ ਵਿਆਹ ਉਤੇ ਲਾ ਦਿੰਦੇ ਹਨ। ਉਦੋਂ ਤਾਂ ਲੱਗਦਾ ਹੁੰਦਾ ਹੈ। ਸਾਰਾ ਟੱਬਰ ਕਨੇਡਾ ਅਮਰੀਕਾ ਚਲਾ ਜਾਣਾ ਹੈ। ਵਾਪਸ ਆ ਕੇ ਅਸੀਂ ਵੀ ਬਥੇਰੇ ਲੋਕਾਂ ਨੂੰ ਉਲੂ ਬਣਾਂ ਸਕਦੇ ਹਾਂ। ਪਤਾ ਉਦੋਂ ਲੱਗਦਾ ਹੈ। ਜਦੋਂ ਅਗਲਾ ਖ਼ਰਚਾ ਕਰਾਕੇ ਅੰਗੂਠਾ ਦਿਖਾ ਜਾਂਦਾ ਹੈ। ਪਿਛੇ ਮੁੜਕੇ ਨਹੀਂ ਦੇਖਦੇ। ਕਈਆਂ ਦੇ ਤਾਂ ਵਿਆਹ ਪਿਛੋਂ ਭਾਰਤ ਤੇ ਬਦੇਸ਼ਾਂ ਦੇ ਥਾਂ ਟਿਕਾਣੇ ਵੀ ਨਹੀਂ ਲੱਭਦੇ। ਬੰਦਾ ਹੀ ਨਹੀਂ ਲੱਭੇਗਾ ਤਾਂ ਉਸ ਨਾਲ ਕਨੂੰਨੀ ਲੜਾਈ ਨਹੀਂ ਲੜ ਹੋ ਸਕਦੀ। ਕਨੂੰਨੀ ਲੜਾਈ ਭਾਰਤ ਵਿੱਚ ਉਦਾ ਹੀ ਲੜਨੀ ਔਖੀ ਹੈ। ਭਾਰਤੀ ਪੁਲੀਸ ਤੋਂ ਲੈ ਕੇ ਮੁਨਸ਼ੀ, ਵਕੀਲ, ਜੱਜ ਸਭ ਕੁੱਤੇ ਵਾਂਗ ਬੋਟੀ ਭਾਲਦੇ ਹਨ। ਇੰਨਾਂ ਦੇ ਢਿੱਡ ਐਨੇ ਵੱਡੇ ਹਨ। ਸਾਰੀ ਉਮਰ ਲਈ ਬੰਦੇ ਨੂੰ ਕੇਸ ਵਿੱਚ ਉਲਝਾਈ ਰੱਖਦੇ ਹਨ। ਬੰਦਾ ਆਪੇ ਕੇਸ ਕਰਕੇ ਆਪ ਨੂੰ ਹੀ ਗੁਨਾਅਗਾਰ ਸਮਝਣ ਲੱਗ ਜਾਂਦਾ ਹੈ। ਜਦੋਂ ਸਾਰੀ ਜਾਇਦਾਦ ਐਸੇ ਕੇਸ ਕਰਨ ਵਾਲਿਆਂ ਦੀ ਕੇਸ ਜਿੱਤਣ ਦੀ ਆਸ ਵਿੱਚ ਵਿੱਕ ਜਾਂਦੀ ਹੈ। ਪੁਲੀਸ ਤੋਂ ਲੈ ਕੇ ਮੁਨਸ਼ੀ, ਵਕੀਲ, ਜੱਜ ਹੀ ਨਹੀਂ ਰੱਜਦੇ। ਪੱਲੇ ਕੱਖ ਨਹੀਂ ਪੈਂਦਾਂ। ਕਈ ਡਰਦੇ ਅਦਾਲਤਾਂ ਤੱਕ ਨਹੀਂ ਪਹੁੰਚਦੇ। ਉਥੇ ਵੀ ਭੁੱਖੇ ਲੁੱਟੇਰੇ ਬੈਠੇ ਹਨ। ਪਿੰਡੋਂ ਹੀ ਪੰਚ-ਸਰਪੰਚ ਲੰਬਰਦਾਰ ਹੋਰ ਬੰਦਿਆਂ ਨੂੰ ਰਜ਼ਾਉਣਾਂ ਪੈਂਦਾ ਹੈ। ਗਰੀਬ ਬੰਦਾ ਕੀ ਕਰੇਗਾ? ਐਸਾ ਕੋਈ ਜੰਤਰ ਵੀ ਨਹੀਂ ਹੈ। ਜਿਸ ਨਾਲ ਦੇਖ ਸਕੀਏ। ਕਿਹੜੇ ਚੰਗੇ ਬੰਦੇ ਹਨ? ਧੀਆਂ ਪੁੱਤਰ ਵਿਆਹੁਣ ਵੇਲੇ ਪਰਖ ਸਕੀਏ। ਬਹੁਤੇ ਲੋਕ ਕਰਦੇ ਕੁੱਝ ਹੋਰ ਹਨ। ਗੱਲ਼ਾਂ ਕੁੱਝ ਹੋਰ ਕਰਦੇ ਹਨ। ਕਨੇਡਾ ਆ ਕੇ ਤਾਂ ਆਪਣੇ ਖਾਨ ਦਾਨ ਵਾਲੇ ਵੀ ਬਦਲ ਜਾਂਦੇ ਹਨ। ਕਈ ਭਰਤੀਆਂ ਵਿਚੋਂ ਨਵ ਵਿਆਹੇ ਲਾੜੇ-ਲਾੜੀਆਂ ਬਦੇਸ਼ੀਆਂ ਦੁਆਰਾ ਸੱਦੇ ਹੋਏ, ਧੋਖਾ ਦੇ ਗਏ ਹਨ। ਭਾਲੇ ਵੀ ਨਹੀਂ ਲੱਭਦੇ। ਸ਼ਕਲਾਂ ਦੇਖ ਕੇ ਵਿਆਹ ਕਰਾਏ ਜਾਂਦੇ ਹਨ। ਬੋਲ-ਚਾਲ, ਅਕਲ ਤੇ ਕੰਮਕਾਜ਼ ਦੇਖੇ ਪਰਖੇ ਨਹੀਂ ਜਾਂਦੇ। ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ। ਬੰਦਾ ਕੋਹੜੀ ਦੇ ਅੰਗ ਵਾਂਗ ਰੱਖਦਾ ਹੈ ਜਾਂ ਕੱਟਦਾ ਹੈ। ਦੋਂਨੇਂ ਹਾਲਤਾਂ ਵਿੱਚ ਕੁਰਲਾ ਉਠਦਾ ਹੈ। ਦਰਦ ਸਰੀਰ ਤੇ ਰਿਸ਼ਤਿਆਂ ਦਾ ਇੱਕ ਬਾਰਬਰ ਹੁੰਦਾ ਹੈ। ਸਰੀਰ ਦਾ ਦਰਦ ਦਿਸਦਾ ਹੈ। ਬੰਦਾ ਇਲਾਜ਼ ਕਰਨ ਦੀ ਕੋਸ਼ਸ਼ ਕਰਦਾ ਹੀ ਥੱਕ-ਅੱਕ ਜਾਂਦਾ ਹੈ। ਰਿਸ਼ਤਿਆਂ ਦਾ ਦਰਦ ਤਾਂ ਪੂਰਾ ਬੰਦਾ ਹੀ ਨਿਗਲ ਜਾਂਦਾ ਹੈ। ਐਸੇ ਰਿਸ਼ਤਿਆਂ ਦਾ ਇਹੀ ਇਲਾਜ਼ ਹੈ। ਤਨੋਂ-ਮਨੋਂ ਮਾਰ ਦੇਣੇ ਚਾਹੀਦੇ ਹਨ। ਮਨ ਉਤੇ ਬੋਝ ਪਾ ਕੇ ਰੱਖਣ ਨਾਲ ਕੋਈ ਹੱਲ ਨਹੀਂ ਮਿਲਣਾਂ। ਦੁਨੀਆਂ ਉਤੇ ਜਿਉਣ ਲਈ ਜਨਮ ਲਿਆ ਹੈ। ਨਾਂ ਕਿ ਮਰ-ਮਰ ਕੇ ਜਿਉਣ ਲਈ।

ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਂਨ ਅਤੇ ਸਾਬਕਾ ਕੇਂਦਰੀ ਮੰਤਰੀ ਹਰਮਨ ਪਿਆਰੇ ਨੇਤਾ ਰਾਮੂਆਲੀਆਂ ਬਲਵੰਤ ਸਿੰਘ ਨੇ ਭਾਰਤੀ ਮੁੰਡੇ ਕੁੜੀਆਂ ਨੂੰ ਰਾਹਤ ਦੁਆਈ ਹੈ। ਦੁੱਖੀ ਹਿਰਦਿਆਂ ਨੂੰ ਸਹਾਰਾ ਵੀ ਦਿੱਤਾ ਹੈ। ਬਦੇਸ਼ੀ ਲਾੜੇ-ਲਾੜੀਆਂ ਦੁਆਰਾ ਦਿੱਤੇ ਭਰਤੀਆਂ ਨੂੰ ਧੋਖੇ ਲਈ ਅਵਾਜ਼ ਉਠਾਈ ਹੈ। ਭਾਵੇਂ ਜੰਨਤਾਂ ਨੇ ਚੋਣਾ ਵੇਲੇ ਇਸ ਨੇਤਾ ਦਾ ਘੱਟ ਹੀ ਸਾਥ ਦਿੱਤਾ ਹੈ। ਪਰ ਇਸ ਨੇਤਾਂ ਨੇ ਤਾਂ ਬਦੇਸ਼ੀਆਂ ਨੂੰ ਵੀ ਇੰਟਰਨੈਸ਼ਨਲ ਇੰਧਰਾ ਗਾਂਧੀ ਏਅਰਪੋਰਟ ਤੇ ਲੁੱਟਣੋ ਬਚਾ ਲਿਆ ਹੈ। ਅੱਗੇ ਤਾਂ ਬਦੇਸ਼ੀ ਭਾਰਤ ਵਿੱਚ ਵੜਨ ਤੋਂ ਪਹਿਲਾਂ ਹੀ ਦਿੱਲੀ ਏਅਰਪੋਰਟ ਦੇ ਮੁਲਾਜ਼ਮਾਂ ਦੁਆਰਾ ਲੁੱਟੇ ਜਾਂਦੇ ਸਨ। ਭਾਰਤੀ ਫੇਰੀ ਦੇ ਵਾਪਸੀ ਵੇਲੇ ਬਾਕੀ ਜੋ ਬਚਦਾ ਸੀ। ਮੁਲਾਜ਼ਮਾਂ ਦੁਆਰਾ ਇੰਟਰਨੈਸ਼ਨਲ ਇੰਧਰਾ ਗਾਂਧੀ ਏਅਰਪੋਰਟ ਤੇ ਲੁੱਟ ਕੇ ਜੇਬਾਂ ਖਾਲੀ ਕਰਾ ਲੈਂਦੇ ਸਨ। ਜਦੋਂ ਉਥੇ ਹੀ ਬਾਥਰੂਮ ਵਿੱਚ ਵੀ ਉਨਾਂ ਦੇ ਮੁਲਾਜ਼ਮ ਬਾਥਰੂਮ ਸਾਫ਼ ਕਰਨ ਵਾਲੇ ਵੀ ਪੈਸੇ ਮੰਗਦੇ ਹਨ। ਜੇਬਾ ਝਾਂੜ ਕੇ ਦੇਖਾਉਣੀਆਂ ਪੈਂਦੀ ਹਨ। ਬਈ ਕੁਰਸੀਆਂ ਵਲਿਆਂ ਚੋਰਾਂ ਨੇ ਕੁੱਝ ਨਹੀਂ ਜੇਬਾਂ ਵਿੱਚ ਛੱਡਿਆ। ਅੱਜ ਕੱਲ ਮਸਾ ਸੁੱਖ ਦਾ ਸਾਹ ਆਇਆ ਹੈ। ਹੁਣ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਹੀ ਲੁੱਟ ਵਰੀ ਹੈ। ਐਸੇ ਲੁੱਟੇਰੇ ਕਦੋਂ ਲੋਕਾਂ ਨੂੰ ਲੁੱਟਣੋਂ ਹੱਟਣਗੇ?

Comments

Popular Posts