ਐਸੇ ਪਾਤਸ਼ਾਹ ਮਾਹਾਰਾਜ ਦੇ ਤਾਂ ਵਾਰੇ-ਵਾਰੇ ਜਾਂਦੇ


-ਸਤਵਿੰਦਰ ਕੌਰ ਸੱਤੀ ( ਕੈਲਗਰੀ) ਕਨੇਡਾ


satwinder_7@hotmail.com


ਸ੍ਰੀ ਗੁਰੂ ਤੇਗਬਹਾਦਰ ਜੀ ਨੇ ਪਿਆਰੇ ਜਗਤ ਦੇ।


ਮੱਖਣ ਸ਼ਾਹ ਲਬਾਣੇ ਗੁਰੂ ਜੀ ਨੂੰ ਪਿਆਰ ਕਰਦੇ।


ਮੱਖਣ ਸ਼ਾਹ ਜਹਾਜ ਸਣੇ ਨੇ ਸਮੁੰਦਰ ਵਿਚ ਫਸਗੇ।


ਗੁਰੂ ਤੇਗਬਹਾਦਰ ਜੀ ਨੂੰ ਬੈਠੇ ਨੇ ਯਾਦ ਕਰਦੇ।


ਗੁਰੂ ਜੀ ਤੂੰ ਮੱਖਣ ਸ਼ਾਹ ਦਾ ਬੇੜਾ ਅੱਜ ਪਾਰ ਕਰਦੇ।


ਬੇੜਾ ਹੋਇਆ ਪਾਰ ਮੱਖਣ ਸ਼ਾਹ ਫਿਰਦੇ ਨੇ ਭਾਲਦੇ।


ਬਾਬੇ ਬਕਾਲੇ ਆ 22 ਸਾਧਾਂ ਵਿਚੋਂ ਗੁਰੂ ਲੱਭਦੇ।


ਮੱਖਣ ਸ਼ਾਹ ਪਖੰਡੀਆਂ ਦੇ ਅੱਗੇ 5 ਮੋਹਰਾਂ ਧਰਦੇ।


ਗੁਰੂ ਜੀ ਬਾਂਹ ਫੜ 500 ਮੋਹਰਾਂ ਦੀ ਯਾਦ ਦੁਵਾਉਂਦੇ।


ਗੁਰੂ ਪਿਆਰੇ ਮੱਖਣ ਸ਼ਾਹ ਅੱਗੇ ਆਪ ਨੂੰ ਪ੍ਰਗਟ ਕਰਦੇ।


ਆ ਕੇ, ਕਸ਼ਮੀਰੀ ਪੰਡਤ ਔਰਗਜ਼ੇਬ ਦੀ ਫਰਿਆਦ ਕਰਦੇ।


ਲ਼ਾਂਵੇਂ ਸਾਡੇ ਜੇਨਊ ਗੁਰੂ ਜੀ ਹਿੰਦੂ ਧਰਮ ਖਤਰੇ ਤੋਂ ਬਚਾਦੇ।


ਜਾ ਗੁਰੂ ਜੀ ਔਰਗਜ਼ੇਬ ਦਾ ਆਪ ਅੱਤਿਆਚਾਰ ਸਹਿੰਦੇ।


ਕਰ ਪੰਜਰੇ ਵਿਚ ਗੁਰੂ ਜੀ ਬੰਦ ਔਰਗਜ਼ੇਬ ਨੇ ਕਰਲੇ।


ਗੁਰੂ ਤੇਗਬਹਾਦਰ ਦਿੱਲੀ ਦੇ ਵਿਚ ਸੀਸ ਭੇਟ ਕਰਦੇ।


ਸਤਵਿੰਦਰ ਸਾਰੀ ਦੁਨੀਆਂ ਦੇ ਸਾਂਝੇ ਗੁਰੂ ਕਹਾਉਂਦੇ।


ਸੱਤੀ ਉਹਦੇ ਦਰ ਤਾ ਸਾਰੇ ਧਰਮਾ ਲਈ ਨੇ ਖੁੱਲਦੇ।


ਮਨੁਖ ਹੀ ਧਰਮਾ ਦੀਆਂ ਵੰਡੀਆਂ ਰਹਿੰਦੇ ਪਾਉਂਦੇ।


ਐਸੇ ਪਾਤਸ਼ਾਹ ਮਾਹਾਰਾਜ ਦੇ ਤਾਂ ਵਾਰੇ-ਵਾਰੇ ਜਾਂਦੇ।


ਹਮ ਐਸੇ ਗੁਰੂ ਦੇ ਚਰਨੀ ਸੀਸ ਧਰਦੇ।

Comments

Popular Posts