ਇਸ਼ਕ ਵਿੱਚ ਸੱਤੀ ਪਿਆਰ ਕਰ-ਕਰਕੇ ਮਰਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਕੋਈ ਦੱਸੇ ਚਾਹੇ, ਕੋਈ ਦਿਲ ਵਿੱਚ ਲੱਕੋ ਕੇ ਰੱਖਦੇ।
ਲੋਕ ਮਨ ਦੀ ਗੱਲ, ਤੇਰੇ, ਮੇਰੇ ਤੋਂ ਵੀ ਲਕੋ ਰੱਖਦੇ।
ਇਸ਼ਕ ਦੀ ਬਹੁਤੇ,ਅਕਾਸ਼ੀ ਗੁੱਡੀ ਚੜ੍ਹਾ ਕੇ ਰੱਖਦੇ।
ਇਸ਼ਕ ਦੀ ਕਈ ਖਿੱਲੀ ਪੂਰੀ ਉਡਾ ਕੇ ਨੇ ਰੱਖਦੇ।
ਇਸ਼ਕ ਨੂੰ ਕਈਆਂ ਲੁਕੋਉਣ ਨੂੰ ਥਾਂ ਨਹੀਂ ਲੱਭਦੇ।
ਇਸ਼ਕ ਵਿੱਚ ਬਹੁਤੇ ਸੱਸੀ ਵਰਗੇ ਸੜ ਕੇ ਮਰਦੇ।
ਇਸ਼ਕ ਵਿੱਚ ਕਈ ਸੋਹਣੀ ਵਰਗੇ ਡੁਬ ਕੇ ਮਰਦੇ।
ਇਸ਼ਕ ਵਿੱਚ ਕਈ ਸਹਿਦੇ ਦੀ ਡੋਲੀ ਜਾ ਚੜ੍ਹਦੇ।
ਇਸ਼ਕ ਐਸਾ ਸਤਵਿੰਦਰ ਉਕਾ ਵੀ ਨਹੀਂ ਕਰਦੇ।
ਇਸ਼ਕ ਵਿੱਚ ਸੱਤੀ ਪਿਆਰ ਕਰ-ਕਰਕੇ ਮਰਦੇ।

Comments

Popular Posts