ਤੂੰ ਕਰਦਾਂ ਮੇਰੇ ਨਾਲ ਮਨਨੀਆਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com ਤੂੰ ਕਰਦਾਂ ਮੇਰੇ ਨਾਲ ਸ਼ੈਤਾਨੀਆਂ। ਤੂੰ ਕਰਦਾਂ ਮੇਰੇ ਨਾਲ ਮਨਨੀਆਂ। ਤੂੰ ਇਕ ਗੱਲ ਸੁਣ ਢੋਲ ਜਾਨੀਆਂ। ਤੇਰੇ ਉਤੇ ਮੈ ਤਾਂ ਮਰੀ ਜਾਨੀਆਂ। ਤਾਂਹੀ ਤੈਨੂੰ ਮੈ ਜਰੀ ਜਾਨੀਆਂ। ਤੇਰੇ ਨਾਲ ਪਿਆਰ ਮੈਂ ਕਰੀ ਜਾਨੀਆਂ। ਸੱਜਣਾਂ ਤੇਰੇ ਨਾਲ ਰਹੀ ਜਾਨੀਆਂ। ਤੈਨੂੰ ਦੇਖ਼-ਦੇਖ਼ ਮੈਂ ਜੀਅ ਜਾਨੀਆਂ। ਸਹੀਆਂ ਸੱਤੀ ਨੇ ਤੇਰੀਆਂ ਮਨਨੀਆਂ। ਹੁਣ ਚੱਲਣੀਆਂ ਨੀਂ ਸ਼ਤਾਨੀਆਂ। ਸਤਵਿੰਦਰ ਤੇ ਕਰ ਮੇਹਰਬਾਨੀਆਂ। ਜਾਨ ਮੇਰੀ ਤੂੰ ਬਖ਼ਸ਼ ਦੇ ਜਾਨੀਆਂ। ਪੀਰਾਂ ਦੇ ਮੈਂ ਸੀਰਨੀਆਂ ਚੜ੍ਹਾਨੀਆਂ। ਤੇਰੇ ਤੇ ਜਾਦੂ ਕਰਨੇ ਬਲ਼ ਚਹੁੰਨੀਆਂ। ਉਂਗ਼ਲਾਂ ਤੇ ਨੱਚਾਉਣਾਂ ਚਹੁੰਨੀਆਂ। ਬਸ ਵਿੱਚ ਤੈਨੂੰ ਕਰਨਾਂ ਮੈਂ ਚਹੁੰਨੀਆਂ।

Comments

Popular Posts