ਸਬ ਨੂੰ ਕਹੀਏ ਮੈਰੀ ਕ੍ਰਿਸਮਿਸ ਬਈ

ਸਤਵਿੰਦਰ

ਕੌਰ

ਸੱਤੀ

(

ਕੈਲਗਰੀ

)

ਕਨੇਡਾ

satwinder_7@hotmail.com

ਲੰਘ ਚੱਲਿਆ ਦਸਬੰਰ 24 ਬਈ। ਜਦੋਂ ਹੋ ਗਿਆ ਦਸਬੰਰ 25 ਬਈ।

ਸਬ ਨੂੰ ਕਹੀਏ ਮੈਰੀ ਕ੍ਰਿਸਮਿਸ ਬਈ। ਤਾਂਹੀ ਤਾਂ ਲਈਏ ਗਿਫ਼ਟ ਬਈ।

ਚਾਰੇ ਪਾਸਿਉ ਖੁਸ਼ੀਆਂ ਆਈਆਂ। ਤੋਫ਼ਿਆਂ ਦੀਆਂ ਭਰਮਾਰਾਂ ਆਈਆਂ।

ਦਾਵਤਾਂ ਨਿੱਤ ਨਵੀਆਂ ਆਈਆਂ। ਪਾਰਟੀਆਂ ਹਰ ਇੱਕ ਨੇ ਚੱਲਾਈਆਂ।

ਖਾਂਣ-ਪੀਣ ਦੀਆਂ ਮੌਜ਼ਾਂ ਆਈਆਂ। ਕ੍ਰਿਸਮਿਸ ਦੀਆਂ ਛੁੱਟੀਆਂ ਆਈਆਂ।

ਵਿਹਲੇ ਫਿਰ ਤੁਰ ਕੇ ਮਨਾਈਆਂ। ਸੱਤੀ ਚੇਹਰਿਆਂ ਤੇ ਖੁਸ਼ੀਆਂ ਆਈਆਂ।

ਘਰਾਂ ਦੇ ਵਿੱਚ ਰੌਣਕਾਂ ਆਈਆਂ। ਸਭ ਨੇ ਰੰਗ-ਬਰੰਗੀਆਂ ਲਾਈਟਾਂ ਲਈਆਂ।

ਮੈਰੀ ਕ੍ਰਿਸਮਿਸ ਲੈ ਕੇ ਆਈਆਂ। ਸਤਵਿੰਦਰ ਸਾਲ ਦੀਆਂ ਉਡੀਕਾਂ ਲਈਆਂ।

Comments

Popular Posts