ਰੱਬਾ ਯਾਰ ਮੋੜ ਵਾਸਤੇ ਪਾਉਂਦੀ, ਸੋਹਣੇ ਯਾਰ ਨੂੰ ਉਡਕੀ ਜਾਂਦੀ ਆਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਤੇਰੀ ਯਾਦ ਬਹੁਤ ਆਉਂਦੀ ਆ, ਮਰਜਾਂਣੀ ਬੜਾ ਸਤਾਉਂਦੀ ਆ।
ਸਾਰੀ ਰਾਤ ਜਗ੍ਹਾ ਬਠਾਉਂਦੀ ਆ, ਸਾਡੀ ਅੱਖ ਨਾਂ ਹੀ ਲੱਗਦੀ ਆ।
ਤੇਰੀ ਹਰ ਗੱਲ ਯਾਦ ਆਉਂਦੀ ਆ, ਸਾਨੂੰ ਛੂਹ, ਤੁਰ ਜਾਂਦੀ ਆ।
ਸਤਵਿੰਦਰ ਵਿੜਕਾਂ ਹੁਣ ਲੈਂਦੀ ਆ, ਬਹਾਰ ਕਦੋਂ ਆਉਂਦੀ ਆ।
ਪਿਆਰ ਚ ਗੁੰਮ-ਸੁੰਮ ਹੋ ਜਾਂਦੀ ਆਂ, ਯਾਰ ਚ ਸੁਰਤ ਖੋ ਜਾਂਦੀ ਆ।
ਰੱਬਾ ਯਾਰ ਮੋੜ ਵਾਸਤੇ ਪਾਉਂਦੀ, ਸੋਹਣੇ ਯਾਰ ਨੂੰ ਉਡਕੀ ਜਾਂਦੀ ਆਂ।

Comments

Popular Posts