ਜਾ ਕੇ ਮੈਂ ਗਲ਼ੇ ਨਾਲ ਸੱਚੀਂ ਲੱਗਜਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com

ਇੱਕ ਮੁੰਡਾ ਰੂਪ ਉਹਦਾ ਰੱਬ ਵਰਗਾ। ਜਦੋਂ ਉਹ ਨੂੰ ਦੇਖਾ ਆਪਦਾ ਲੱਗਦਾ।

ਅੱਖਾਂ ਦੇ ਇਸ਼ਾਰੇ ਨਾਲ ਹਾਲ ਪੁੱਛਦਾ। ਅੱਖਾਂ ਮਿਲਾ ਕੇ ਸਲਾਮ ਮੈਨੂੰ ਕਰਦਾ।

ਮੈਨੂੰ ਕਹੇ ਤੂੰ ਤਾਂ ਤਵੀਤ ਮੇਰੇ ਗਲਦਾ। ਕੋਲੋ ਲੰਘੇ ਕਹੇ ਤੇਰੇ ਉਤੇ ਮਰਦਾ।

ਤੈਨੂੰ ਲੁੱਕੋ ਮੈਂ ਦਿਲ ਵਿੱਚ ਰੱਖਦਾ। ਭੱਖੜੇ ਦੇ ਕੰਢੇ ਵਾਂਗ ਦਿਲ ਵਿੱਚ ਖੁਬਦਾ।

ਉਹ ਨੂੰ ਦੇਖ਼ੀ ਜਾਂਣ ਨੂੰ ਜੀਅ ਕਰਦਾ। ਉਹ ਦਿਸੇ ਨਾਂ ਤਾਂ ਮੈਨੂੰ ਹਨੇਰ ਲੱਗਦਾ।

ਉਹ ਦਾ ਸੰਗ ਮੈਨੂੰ ਬੜਾ ਚੰਗਾ ਲਗਦਾ। ਸ਼ਾਹਿਦ ਤੋਂ ਵੀ ਮੈਨੂੰ ਮਿੱਠਾ ਲੱਗਦਾ।

ਸਤਵਿੰਦਰ ਨੂੰ ਬੜਾ ਸੋਹਣਾਂ ਲੱਗਦਾ। ਜਦੋਂ ਸੱਤੀ ਵੱਲ ਆਪਦਾ ਮੁੱਖ ਕਰਦਾ।

ਵਿਹੜੇ ਵਿੱਚ ਖੜ੍ਹਾ ਚੰਨ ਲਗਦਾ। ਉਹਦੇ ਕੋਲ ਸਵਰਗ ਦਾ ਸਕੂਨ ਮਿਲਦਾ।

ਸੋਹਣਾਂਲੱਗਦਾ ਠੰਡੀ ਛਾਂ ਵਰਗਾ। ਦੁਨੀਆਂ ਵਿਚੋਂ ਨਾਂ ਕੋਈ ਉਹਦੇ ਵਰਗਾ।

ਦਿਲ ਕਹੇ ਮੈਂ ਉਹਦਾ ਬੱਣਜਾਂ। ਉਹਦੇ ਜਾ ਕੇ ਮੈਂ ਗਲ਼ੇ ਨਾਲ ਸੱਚੀਂ ਲੱਗਜਾਂ।

Comments

Popular Posts