ਦੇਸ਼ ਬਦੇਸ਼ ਵਿੱਚ ਘਰ ਵਸਾਉਣ ਨੂੰ ਕੋਲ ਲੋੜੀਦੀਆਂ ਵਸਤਾਂ ਜਰੂਰੀ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

ਜਿਥੇ ਬੰਦਾ ਰਹਿੰਦਾ ਹੈ। ਉਹੀ ਉਸ ਦਾ ਘਰ ਹੈ। ਘਰ ਬੜੇ ਬੱਣਦੇ ਹਨ। ਆਮ ਪੇਕੇ, ਸੌਹਰੇ ਨਾਨਕੇ ਘਰ ਹੀ ਸਾਨੂੰ ਯਾਦ ਰਹਿੰਦੇ ਹਨ। ਕਈ ਬਾਰ ਜਿੰਦਗੀ ਵੱਸਾਉਣ ਨੂੰ ਬਾਰ-ਬਾਰ ਘਰ ਬੱਣਾਉਣਾਂ ਪੈਂਦਾ ਹੈ। ਘਰ ਦੀ ਪੈਸੇ ਵੱਲੋਂ ਸੰਭਾਲ ਦੇ ਨਾਲ, ਦੇਸ਼ ਬਦੇਸ਼ ਵਿੱਚ ਘਰ ਵਸਾਉਣ ਨੂੰ ਕੋਲ ਲੋੜੀਦੀਆਂ ਵਸਤਾਂ ਜਰੂਰੀ ਹਨ। ਜਦੋਂ ਕਿਤੇ ਵੀ ਘਰ ਵਸਾਉਣਾਂ ਹੈ। ਦੂਜੇ ਬੰਦੇ ਦਾ ਆਸਰਾ ਛੱਡ ਦੇਈਏ। ਆਪਦੇ ਜਿਉਣ ਲਈ ਜੋ ਚਾਹੀਦਾ ਹੈ। ਆਪਣੀ ਜੁੰਮੇਬਾਰੀ ਉਤੇ ਉਹ ਹਮੇਸ਼ਾਂ ਕੋਲ ਰੱਖੀਏ। ਹੁਣ ਸਚੋਣਾਂ ਆਪ ਨੂੰ ਪੈਣਾਂ ਹੈ। ਅਸੀਂ ਹਰ ਰੋਜ਼ ਜਿੰਦਗੀ ਵਿੱਚ ਕੀ ਵਰਤਦੇ ਹਾਂ? ਰਸੋਈ ਵਿੱਚ ਵਰਤਣ ਲਈ ਤਵਾ, ਵੇਲਣਾਂ, ਆਪਦੇ ਵਰਤਣ ਦੇ ਭਾਂਡੇ, ਕੋਲ ਹਮੇਸ਼ਾਂ ਰੱਖੇ ਜਾਂਣ। ਪਾਉਣ ਲਈ ਸੋਹਣੇ ਕੱਪੜੇ ਢੇਰ ਸਾਰੇ, ਹੋਣੇ ਚਹੀਦੇ ਹਨ। ਜੁੱਤੀਆਂ ਵੀ ਹੋਣੀਆਂ ਜਰੂਰੀ ਹਨ। ਪਤਾ ਨਹੀਂ ਅੱਗੇ ਜਾ ਕੇ ਮਿਲਣਗੇ ਵੀ ਜਾਂ ਨਹੀਂ। ਔਰਤਾਂ ਦੇ ਕੱਪੜੇ ਪੰਜਾਬ ਵਿੱਚ ਹੀ ਵਧੀਆਂ ਸੋਹਣੇ ਮਿਲਦੇ ਹਨ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚੋ ਖ੍ਰੀਦਣੇ ਹਨ। ਤਾਂ ਜੇਬ ਭਾਰੀ ਚਾਹੀਦੀ ਹੈ। ਤੌਲੀਏ, ਬੁਰਸ਼, ਕੰਘੀ ਲੜੀਦਾ ਮੇਕੱਪ ਆਪਦਾ ਹੋਣਾਂ ਚਾਹੀਦਾ ਹੈ। ਦੂਜੇ ਦੀਆਂ ਚੀਜ਼ਾਂ ਵਿੱਚ ਹੱਥ ਮਾਰਨ ਦੀ ਆਦਤ ਬਿਲਕੁਲ ਨਹੀਂ ਚਾਹੀਦੀ। ਪੁੱਛ ਕੇ ਵੀ ਦੂਜੇ ਦੀ ਚੀਜ਼ ਨਾਂ ਮੰਗੋ। ਉਸ ਨੇ ਉਹ ਮੁਫ਼ਤ ਨਹੀਂ ਖ੍ਰੀਦੀ। ਜੇ ਚੋਰੀ ਚੱਕ ਲਈ, ਵਿਚੋਂ ਵਰਤ ਲਈ ਅੱਗਲੇ ਨੂੰ ਝੱਟ ਪਤਾ ਲੱਗ ਜਾਂਣਾਂ ਹੈ। ਹੇਅਰ ਸਪਰੇ, ਸ਼ੈਪੂ, ਸਾਬਣ, ਅਤਰ ਹੋਰ ਚੀਜਲਾਂ ਸਾਰੇ ਆਪਣੀ ਪਸੰਧ ਦੀਆਂ ਵਰਤਦੇ ਹਨ।
ਬਹੁਤਿਆਂ ਨਾਲ ਇਹ ਹੋਈ ਹੈ। ਰਿਸ਼ਤੇਦਾਰ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਰਿਸ਼ਤੇਦਾਰ, ਦੋਸਤ ਆਪਣਿਆਂ ਨੂੰ ਸੱਦ ਤਾ ਲੈਂਦੇ ਹਨ। ਕੁੱਝ ਹੀ ਸਮੇਂ ਪਿਛੋਂ ਬਹੁਤੇ ਭਾਂਡੇ ਇੱਕਠੇ ਹੋਣ ਵਾਂਗ, ਭਾਂਡਿਆਂ ਵਾਂਗ ਖੱੜਕਣ ਲੱਗ ਜਾਂਦੇ ਹਨ। ਬੰਦੇ ਦੀ ਫਿਤਰਤ ਐਸੀ ਬੱਣਦੀ ਜਾਂਦੀ ਹੈ। ਨਾਂ ਤਾਂ ਇਹ ਕਿਸੇ ਦੀ ਕਹੀ ਮੰਨਦਾ ਹੈ। ਕੋਈ ਇੱਕ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਆਪ ਬਥੇਰੀਆਂ ਸਲਾਹਾਂ ਦਿੰਦੇ ਹਨ। ਜੇ ਕਿਸੇ ਦੀ ਧੀ ਜਮਾਈ ਜਾਂ ਨੂੰਹੁ ਨੇ, ਕਿਸੇ ਨੂੰ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਸੱਦਿਆ ਹੈ। ਉਨਾਂ ਦੀ ਜਿੰਦਗੀ ਜਿਵੇਂ ਚੱਲਦੀ ਹੈ। ਚੱਲੀ ਜਾਂਣ ਦੇਈਏ। ਕਦੇ ਵੀ ਉਨਾਂ ਦੀ ਜਿੰਦਗੀ ਵਿੱਚ ਦਖ਼ਲ ਨਾਂ ਹੀ ਦਿੱਤਾ ਜਾਵੇ। ਉਨਾਂ ਦੀ ਜਿੰਦਗੀ ਉਵੇਂ ਹੀ ਚੱਲਣੀ ਹੈ। ਜਿਵੇਂ ਚਲਾ ਰਹੇ ਹਨ। ਜੇ ਉਹ ਆਪਸ ਵਿੱਚ ਲੜਦੇ ਵੀ ਹਨ। ਤੂੰ-ਤੂੰ, ਮੈਂ-ਮੈਂ ਉਥੇ ਹੁੰਦੀ ਹੈ। ਜਿਥੇ ਪਿਆਰ ਹੁੰਦਾ ਹੈ। ਕਈ ਮਾਮਲਿਆਂ ਵਿੱਚ ਬਹਿਸ ਵੀ ਕਰਨੀ ਪੈਂਦੀ ਹੈ। ਪਤੀ-ਪਤਨੀ ਨੂੰ ਕੋਈ ਗੱਲ ਮਨਾਉਣ ਲਈ ਗੁੱਸੇ ਵੀ ਹੋ ਜਾਂਦੇ ਹਨ। ਹੋ ਸਕਦਾ ਹੈ। ਪਤਨੀ ਰੋਟੀ ਹੀ ਨਾਂ ਪਕਾਵੇ। ਪਤੀ ਰੋਟੀ ਨਾਂ ਖਾਵੇ। ਸਾਰਾ ਕੁੱਝ ਠੀਕ ਕਰਨ ਲਈ, ਐਸੇ ਸਮੇਂ ਵਿੱਚ ਤੀਜੇ ਬੰਦੇ ਨੂੰ ਆਪ ਐਸਾ ਕੰਮ ਕਰਨਾਂ ਚਾਹੀਦਾ ਹੈ। ਸਾਰਾ ਮਾਮਲਾ ਠੀਕ ਹੋ ਜਾਵੇ। ਬਾਹਰੋਂ ਬੱਣਿਆ ਹੋਇਆ ਭੋਜਨ ਲਿਆਂਦਾ ਜਾ ਸਕਦਾ ਹੈ। ਆਪ ਬੱਣਾ ਕੇ ਮੂਹਰੇ ਰੱਖ ਸਕਦਾ ਹੈ। ਇਸ ਨਾਲ ਤੀਜੇ ਬੰਦੇ ਦੀ ਇੱਜ਼ਤ ਵੱਧ ਸਕਦੀ ਹੈ। ਨਾਂ ਕਿ ਲੜੇ ਪਤੀ-ਪਤਨੀ ਨੂੰ ਅੱਲਗ-ਅੱਲਗ ਪੱਟੀ ਪੜ੍ਹਾ ਕੇ, ਹੋਰ ਲੜਨ ਲਈ ਉਤੇਜ਼ਤ ਕੀਤਾ ਜਾਵੇ। ਉਨਾਂ ਦੇ ਘਰ ਦੇ ਕੰਮ ਰਲ-ਮਿਲ ਕੇ ਕੀਤੇ ਜਾਂਣ। ਉਨਾਂ ਦੇ ਬੱਚਿਆਂ, ਦੋਸਤਾਂ, ਮਿਲਵਰਤਣ ਵਾਲਿਆ ਨੂੰ ਪਿਆਰ ਕੀਤਾ ਜਾਵੇ। ਉਨਾਂ ਦੀ ਲੋੜ ਮੁਤਾਬਕਿ ਦੇਖ-ਭਾਲ ਕੀਤੀ ਜਾਵੇ। ਆਪਣੀਆਂ ਦਿਕਤਾਂ, ਮੁਸ਼ਕਲਾਂ ਉਨਾਂ ਨਾਲ ਸਾਂਝੀਆਂ ਕੀਤੀ ਜਾਂਣ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਮਾਪਿਆ ਨੂੰ ਸੱਦਿਆ ਇਸੇ ਕਰਕੇ ਜਾਂਦਾ ਹੈ। ਕਿ ਉਹ ਆ ਕੇ ਘਰ ਵਿੱਚ ਮਦੱਦ ਕਰ ਸਕਣ। ਬੱਚਿਆਂ ਦੀ ਦੇਖ-ਭਾਲ ਕਰ ਸਕਣ। ਧੀ-ਪੁੱਤਰ-ਨੂੰਹਾਂ ਇਸੇ ਲਈ ਆਪਣੇ ਮਾਂਪੇ ਸੱਦਦੇ ਹਨ। ਬਈ ਜਿਵੇ ਸਾਨੂੰ ਪਿਆਰ ਨਾਲ ਮਾਂਪਿਆਂ ਨੇ ਪਾਲਿਆ ਹੈ। ਉਵੇਂ ਹੀ ਸਾਡੇ ਬੱਚੇ ਪਾਲੇ ਜਾਂਣ। ਪਰ ਜੇ ਘਰ ਵਿੱਚ ਪਿਆਰ, ਇਤਫ਼ਾਕ, ਸ਼ਹਿਣ-ਸ਼ਲਿਤਾਂ, ਸੁਯੁਕਤ ਹੋ ਕੇ ਨਹੀਂ ਰਹਿਣਾਂ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਆਉਣ ਦੀ ਲੋੜ ਹੀ ਨਹੀਂ ਹੈ। ਜੇ ਆ ਗਏ ਹੋ, ਜੂਲੀ ਚੱਕੋ, ਆਪਣਾਂ ਟਿਕਾਣੋ ਲੱਭੋ। ਕਿਸੇ ਦਾ ਵੱਸਦਾ ਘਰ ਖ਼ਰਾਬ ਨਾਂ ਕਰੋ। ਇਸੇ ਦੁੱਖੋ, ਸ਼ਇਦ ਅੱਜ ਕੱਲ ਦੇ ਜੋੜੇ, ਆਪਣੇ ਹੀ ਮਾਪਿਆਂ ਨੂੰ ਨਾਲ ਨਹੀਂ ਰੱਖਣਾਂ ਚਹੁੰਦੇ। ਕਨੇਡਾ ਸਰਕਾਰ ਨੇ ਮਾਪਿਆਂ ਦੀ ਅਪਲਾਈ ਕੱਢਣ ਦਾ ਸਮਾਂ 10 ਸਾਲ ਕਰ ਦਿੱਤਾ ਹੈ। ਘਰ ਵਿੱਚ ਸਿਆਪਾ ਤਾਂਹੀ ਪੈਂਦਾ ਹੈ। ਜਦੋਂ ਕੋਈ ਤੀਜਾ ਆ ਰਲਦਾ ਹੈ। ਇਹ ਬੁੱਢੇ ਵਿਹਲੇ ਰਹਿੰਦੇ ਹਨ। ਇੰਨਾਂ ਨੂੰ ਕੰਮ ਜਰੂਰ ਲਾ ਕੇ ਰੱਖੋ। ਨਹੀਂ ਦਾ ਵਿਹਲਾ ਮਨ ਸ਼ੈਤਾਨ ਦਾ ਘਰ ਹੈ। ਇਹ ਵਿਹਲੇ ਬੈਠੇ ਐਸੀ ਸਾਜ਼ਸ਼ਾਂ ਘੱੜਦੇ ਰਹਿੰਦੇ ਹਨ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਘਰਾਂ ਦੇ ਘਰ ਇੰਨਾਂ ਬੁੱਢਿਆ ਕਰਕੇ ਤਬਾਅ ਹੋ ਗਏ ਹਨ। ਸਾਲਾਂ-ਦਹਾਕਿਆਂ ਤੋਂ ਵੱਸਦੇ ਘਰ, ਇੰਨਾਂ ਕਰਕੇ ਹੀ ਟੁੱਟ ਗਏ ਹਨ। ਮਿੰਨੀ ਸੁਰਗ ਚਲਾ ਦਿੰਦੇ ਹਨ। ਇਥੇ ਦੀਆਂ ਨੂੰਹਾਂ ਕੋਲ ਇੰਨਾਂ ਨੂੰ ਪਲੋਸਣ ਦਾ ਸਮਾਂ ਕਿਥੇ ਹੈ? ਅਗਲੀ ਨਾਲ ਦੀ ਚਾਹ, ਦਾਲ-ਰੋਟੀ ਦੇ ਸਕਦੀ ਹੈ। ਨਿਤ ਸੇਵੀਆਂ ਰਿੰਨ ਕੇ ਦੇਣ ਦਾ, ਦਹੀਂ-ਦਿੜਕ ਦੇਣ ਦਾ ਕਿਥੇ ਸਮਾਂ ਹੈ? ਇਹੀ ਜੇ ਸਾਰਾ ਕੁੱਝ ਆਪੋ-ਆਪਣਾਂ ਕੀਤਾ ਜਾਵੇ, ਦੂਜੇ ਦੀ ਜਿੰਦਗੀ ਵਿੱਚ ਨਾਂ ਝਾਕਿਆ ਜਾਵੇ। ਆਪਣਾ ਖਾਂਣ ਤੇ ਬਾਥਰੂਮ ਜਾਣ ਦਾ ਸਾਰਾ ਕੁੱਝ ਚੱਜ ਨਾਲ ਸਮੇਟਿਆ ਜਾਵੇ। ਇੰਨਾਂ ਤਾਂ ਕੋਈ ਵੀ ਬੇਸਮਝ ਨਹੀਂ ਹੁੰਦਾ। ਕਿ ਪਤਾ ਨਹੀਂ ਹੁੰਦਾ। ਖਿੰਡਾਰਾ, ਗੰਦ ਮੈਂ ਪਾਇਆ ਹੈ। ਚੱਕਣਾਂ ਵੀ ਮੈਨੂੰ ਚਾਹੀਦਾ ਹੈ। ਪਰ ਮੱਚਲੇ ਲੋਕਾਂ ਦਾ ਕੀ ਕਰੀਏ। ਕਈ ਕਹਿ ਦਿੰਦੇ ਹਨ, " ਮੈਨੁੰ ਇਹ ਸਫ਼ਾਈ ਕਰਨ ਦਾ ਚੱਜ ਨਹੀਂ ਹੈ। " ਉਨਾਂ ਲੋਕਾਂ ਨੂੰ ਗੰਦ ਪਾਉਣ ਦਾ ਚੱਜ ਹੁੰਦਾ ਹੈ। ਰਲ-ਮਿਲ ਕੇ,ਘਰ ਚੰਗੀ ਤਰਾਂ ਚਲ ਸਕਦਾ ਹੈ। ਜੇ ਖੌਰੂ ਹੀ ਪਾਉਣਾਂ ਹੈ। ਦੂਜਾ ਬੰਦਾ ਬਹੁਤਾ ਚਿਰ ਬਰਦਾਸਤ ਨਹੀਂ ਕਰ ਸਕਦਾ। ਪਰ ਕਈ ਲੋਕ ਘਰ ਵਿੱਚ ਡੱਕਾ ਦੂਰਾ ਨਹੀਂ ਕਰਦੇ। ਲੋਕਾਂ ਦੇ ਪਿਛੇ ਆਵਾਰਾ ਗਰਦੀ ਕਰਦੇ ਫਿਰਦੇ ਹਨ। ਘਰ ਇਸ ਤਰਾਂ ਵੀ ਨਹੀਂ ਚੱਲਦੇ। ਜਿਥੇ ਰਹਿੱਣਾਂ ਉਸ ਨੂੰ ਸੁਮਾਰਨਾਂ ਵੀ ਪੈਣਾਂ ਹੈ। ਖ਼ਰਚਿਆਂ ਦਾ ਧਿਆਨ ਵੀ ਰੱਖਣਾਂ ਪੈਣਾਂ ਹੈ। ਇਸ ਤਰਾਂ ਤਾਂ ਕੋਈ ਕਨੇਡਾ ਦੇ ਗੁਰਦੁਆਰੇ ਵਿੱਚ ਵੀ ਨਹੀਂ ਵੜਨ ਦਿੰਦਾ। ਉਹ ਵੀ ਗੋਲਕਾਂ ਰੱਖੀ ਬੈਠੇ ਹਨ। ਜੇ ਕੋਈ ਵਾਧੂ ਬੰਦਾ ਦਿਸਦਾ ਹੈ। ਪੁਲੀਸ ਸੱਦ ਕੇ ਬਾਹਰ ਕੱਢ ਦਿੰਦੇ ਹਨ। ਜਿਥੇ ਰਹਿੱਣਾਂ ਹੈ। ਉਸ ਘਰ, ਦੇਸ਼, ਦੇ ਰੂਲ ਸਿੱਖਣੇ ਪੈਣੇ ਹਨ। ਇਥੇ ਹਰ ਕੋਈ ਨੂੰਹਾਂ-ਧੀਆਂ ਆਪੋ-ਆਪਣੀ ਕਮਾਈ ਕਰਦੀਆਂ ਹਨ। ਉਹ ਕੱਲੀਆਂ ਘਰ ਵਿੱਚ ਕੰਮ ਕਰਨ ਲਈ ਕਿਸੇ ਦੀਆਂ ਨੌਕਰਾਣੀਆਂ ਨਹੀਂ ਹਨ। ਉਨਾਂ ਨੂੰ ਵੀ ਚਾਹੀਦਾ ਹੈ। ਮਰਦਾਂ ਤੋਂ ਵੀ ਕੰਮ ਕਰਾਏ ਜਾਂਣ। ਜਿਵੇਂ ਕੁੜੀਆਂ ਘਰ ਦੇ ਸਾਰੇ ਕੰਮ ਕਰ ਸਕਦੀਆਂ ਹਨ। ਮਰਦ ਵੀ ਘਰ ਦੇ ਸਾਰੇ ਕੰਮ ਕਰ ਸਕਦੇ ਹਨ।
ਜੇ ਤੀਜੇ ਬੰਦੇ ਨੇ ਨਾਲ ਰਹਿੱਣਾ ਹੈ। ਉਨਾਂ ਘਰ ਦੀਆਂ ਨੌਕਰੀ ਪੇਸ਼ਾ ਔਰਤਾਂ ਦਾ ਖਿਆਲ ਵੀ ਰੱਖਣਾਂ ਪੈਣਾਂ ਹੈ। ਜੇ ਕੋਈ ਬੁਜਰੁਗ ਹੈ। ਨੌਕਰੀ ਨਹੀਂ ਕਰਦਾ। ਘਰ ਦੇ ਕੰਮ ਕੀਤੇ ਜਾ ਸਕਦੇ ਹਨ। ਜਿਸ ਨਾਲ ਉਨਾਂ ਨੂੰ ਘਰ ਵਿੱਚ ਰੱਖਣ ਵਾਲੇ ਨੂੰ ਲੱਗੇ ਕੇ ਇਸ ਦੇ ਘਰ ਵਿੱਚ ਆਉਣ ਨਾਲ ਮੈਨੂੰ ਰਾਹਤ ਮਿਲੀ ਹੈ। ਨਾਂ ਕਿ ਇਸ ਤਰਾਂ ਨਾਂ ਲੱਗੇ। ਇਹ ਮੇਰੇ ਸਿਰ ਉਤੇ ਬੈਠਾ ਹੈ। ਇਸ ਦੇ ਕੰਮ ਮੈਨੂੰ ਕਰਨੇ ਪੈ ਰਹੇ ਹਨ। ਜੇ ਕਿਸੇ ਦੇ ਘਰ ਵਿੱਚ ਰਹਿੱਣਾਂ ਹੈ। ਤਾਂ ਉਸ ਮੁਤਾਬਕਿ ਚੱਲਣਾਂ ਪੈਣਾਂ ਹੈ। ਘਰ ਦੇ ਹਰ ਕੰਮ ਸਫ਼ਾਈ ਨਾਲ ਕੀਤੇ ਜਾਣ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਘਰ ਜਾਂ ਨੌਕਰੀ ਵਾਲੀ ਥਾਂ ਉਤੇ, ਉਂਗਲ ਉਤੇ ਵੀ ਗਰਦ ਲੱਗ ਜਾਵੇ। ਅੱਗਲਾ ਦਿਖਾਉਂਦਾ ਫਿਰਦਾ ਹੈ। ਬਈ ਐਡਾ-ਐਡਾ ਗੰਦ ਚੜ੍ਹ ਗਿਆ ਹੈ। ਇਸੇ ਲਈ ਥਾਂ-ਥਾਂ ਕੂੜਾ ਪਾਉਣ ਵਾਲੇ ਕੈਨ ਰੱਖੇ ਜਾਂਦੇ ਹਨ। ਉਨਾਂ ਦਾ ਕੂੜਾ ਹਰ ਰੋਜ਼, ਦੂਜੇ, ਤੀਜੇ ਦਿਨ ਕੱਢਣਾਂ ਜਰੂਰੀ ਹੈ। ਕਈ ਬਾਰ ਮੀਟ ਨਾਲ ਲਿਬੜੇ ਲਿਫ਼ਾਫ਼ੇ ਜਾਂ ਹੋਰ ਗਿੱਲਾ ਕੂੜਾ ਹੋਣ ਨਾਲ ਮੁਸ਼ਕ ਆਉਣ ਲੱਗ ਜਾਂਦਾ ਹੈ। ਇਸ ਲਈ ਹਰ ਹਫ਼ਤੇ ਸਾਰਾ ਕੂੜਾ ਘਰ ਤੋਂ ਬਾਹਰ ਸ਼ੜਕ ਉਤੇ ਰੱਖਣਾਂ ਪੈਂਦਾ ਹੈ। ਇਹ ਵੀ ਇਕ ਜਾਂਣੇ ਦਾ ਕੰਮ ਨਹੀਂ ਚਾਹੀਦਾ। ਕੂੜਾ ਸਾਰੇ ਸਿੱਟਦੇ ਹਨ। ਸਾਰਿਆਂ ਨੂੰ ਰਲ-ਮਿਲ ਕੇ ਘਰ ਸਾਫ਼ ਰੱਖਣਾਂ ਚਾਹੀਦਾ ਹੈ। ਗੌਰਮਿੰਟ ਦੇ ਕਰਮਚਾਰੀ ਹਰ ਹਫ਼ਤੇ ਸਾਰਾ ਕੂੜਾ ਘਰ-ਘਰ ਤੋਂ ਵੱਡੇ ਟਰੱਕਾ ਵਿੱਚ ਸਿੱਟ ਕੇ ਲੈ ਜਾਂਦੇ ਹਨ।
ਕੋਈ ਦੂਜੇ ਦਾ ਕੰਮ ਕਰਨ ਨੂੰ ਤਿਆਰ ਨਹੀਂ ਹੈ। ਆਪਣਾਂ ਖਿਲਾਰਾ ਦੂਜੇ ਕੋਲੋਂ ਕਰਾ ਕੇ ਬੜਾ ਖੁਸ਼ ਹੈ। ਭਾਵ ਗੋਲਪੁਣਾ, ਗਲਾਮੀ ਕਰਦੇ ਰਹੋ। ਤਾਂ ਦੂਜੇ ਬੰਦੇ ਨਾਲ ਨਿਭ ਸਕਦੀ ਹੈ। ਜਿਸ ਦਿਨ ਚਾਪਲੂਸੀ ਛੱਡ ਦਿੱਤੀ। ਤੂੰ ਕੌਣ ਤੇ ਮੈਂ ਕੌਣ? ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਲੇਲੇ-ਪੇਪੇ, ਕਿਸੇ ਦੇ ਕਰਨ ਦਾ ਕਿਸੇ ਕੋਲ ਸਮਾਂ ਨਹੀਂ ਹੈ। ਸਾਰੇ ਨੌਕਰੀਆਂ ਕਰਦੇ ਹਨ। ਥੱਕੇ-ਟੂਟੇ ਕੰਮਾਂ ਤੋਂ ਆਉਂਦੇ ਹਨ। ਇਸ ਲਈ ਬਹੁਤੇ ਘਰਾਂ ਵਿੱਚ ਆਪੋ ਆਪਣਾਂ ਹੀ ਭੋਜਨ ਬੱਣਾਂ ਕਿ ਖਾਂਣਾ ਪੈਂਦਾ ਹੈ। ਜੇ ਕਿਸੇ ਨੇ ਆਪਣਾਂ ਖਿਲਾਰਾ ਨਹੀਂ ਚੱਕਿਆ। ਹਰ ਚੀਜ਼ ਜਿਥੋਂ ਚੱਕੀ ਹੇ। ਉਥੇ ਨਹੀਂ ਰੱਖੀ। ਆਪਦੇ ਆਪ ਭਾਂਡੇ ਨਹੀਂ ਸਾਫ਼ ਕੀਤੇ। ਘਰ ਉਥਲ-ਪੁਥਲ ਹੋਣ ਲੱਗ ਜਾਂਦਾ ਹੈ। ਸਾਰੇ ਉਵੇਂ ਗੰਦ ਪਾਉਣ ਲੱਗ ਜਾਂਦੇ ਹਨ। ਫ੍ਰਿਜ ਦੀਆਂ ਚੀਜ਼ਾਂ ਉਸ ਵਿੱਚ ਰੱਖੀਆਂ ਜਾਂਣ। ਸਰਦੀਆਂ ਵਿੱਚ ਵੀ ਹੀਟ ਚੱਲਣ ਕਰਕੇ, ਬਾਹਰ ਪਈਆਂ ਖਾਂਣ ਵਾਲੀਆਂ ਚੀਜ਼ਾਂ ਖ਼ਰਾਬ ਹੋ ਜਾਂਦੀਆਂ ਹਨ। ਗੂਨਿਆ-ਆਟਾ, ਦਹੀਂ, ਸਬਜੀਆਂ, ਕੇਕ ਫ੍ਰਿਜ ਤੋਂ ਬਾਹਰ ਰਹਿ ਜਾਂਣ, ਦੂਜੇ ਡੰਗ ਖਾ ਨਹੀਂ ਸਕਦੇ। ਦਹੀਂ ਤੇ ਹੋਰ ਸਬ ਕੁੱਝ ਖੱਟਾ ਹੋ ਜਾਂਦਾ ਹੈ। ਨੌਕਰੀ ਪੇਸ਼ਾ ਲੋਕਾਂ ਕੋਲ ਹਰ ਡੰਗ ਤਾਜ਼ਾ ਬੱਣਾਉਣ ਲਈ ਸਮਾਂ ਨਹੀਂ ਹੁੰਦਾ। ਆਈਸਕਰੀਮ ਹੀ ਫਰੀਜ਼ਰ ਵਿੱਚ ਨਾਂ ਰੱਖੀ ਜਾਵੇ। ਪਾਣੀ ਬੱਣ ਜਾਂਦਾ ਹੈ। ਇਹ ਸਬ ਕੁੱਝ ਲਿਉਣ, ਖ੍ਰੀਦਣ ਲਈ ਪੈਸੇ ਚਾਹੀਦੇ ਹਨ। ਜੇ ਘਰ ਵਿੱਚ ਪੂਰਾ ਪਰਿਵਾਰ ਤੇ ਬੁਜਰੁਗ ਜਾਂ ਕੋਈ ਹੋਰ ਵੀ ਰਹਿੰਦਾ ਹੈ। ਜਿੰਨਾਂ ਖ਼ਰਚਾ ਹੁੰਦਾ ਹੈ। ਵੰਡ ਲੈਣਾਂ ਚਾਹੀਦਾ ਹੈ। ਕੋਈ ਵੀ ਇੱਕ ਜਾਂਣਾਂ ਘਰ ਦੇ ਚਾਰ ਜੀਆਂ ਨੂੰ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਬੈਠਾ ਕੇ ਖਲਾ ਨਹੀਂ ਸਕਦਾ। ਬਾਹਰਲੇ ਦੇਸ਼ਾਂ ਦੇ ਜੰਮਪਲ, ਘਰ ਭੋਜਨ ਬੱਣਾਉਣ ਦੇ ਮਾਰੇ, ਬਾਹਰੋਂ ਖ੍ਰੀਦ ਕੇ ਖਾ ਲੈਂਦੇ ਹਨ। ਕਿਉਂ ਕਿ ਘਰ ਰੋਟੀ ਦਾਲ ਸਬਜ਼ੀ ਹਰ ਰੋਜ਼ ਤਾਜ਼ੀ ਬੱਣਾਉਣ ਨੂੰ 3 ਘੰਟੇ ਲੱਗਦੇ ਹਨ। ਕਈ ਤਾ ਸਾਝੇ ਪਰਿਵਾਰਾਂ ਵਾਲੇ ਸੋਚਦੇ ਹਨ। ਘਰ ਦੀ ਔਰਤ ਆਪ ਜੰਮ ਕੇ ਸਬਜ਼ੀਆਂ ਬੱਣਾਈ ਜਾਵੇ। ਘਰ ਕੋਈ ਸਬਜ਼ੀਆਂ ਖ੍ਰੀਦ ਕੇ ਲਿਉਣੀ ਨਹੀਂ ਹੁੰਦੀ। ਖਾਂਣ ਨੂੰ ਤਾਜ਼ੀ ਚਾਹੀਦੀ ਹੈ। ਔਰਤ ਨਾਲੇ ਤਾਂ ਰੋਟੀ ਦਾਲ ਸਬਜ਼ੀ ਬੱਣਾਉਣ ਉਤੇ ਮੇਹਨਤ ਕਰਦੀ ਹੈ। ਨਾਲੇ ਸੋਚਦੀ ਹੈ, ਅੱਜ ਦਾ ਡੰਗ ਕਿਵੇਂ ਸਾਰਾਂ, ਕੀ ਸਬਜ਼ੀ ਧਰਾਂ? ਜੇ ਹਰ ਰੋਜ਼ ਸਬਜ਼ੀ ਲਿਉਣ ਦਾ ਹੀ ਝੱਜੂ ਪਾਈ ਰੱਖੋ। ਸਬ ਦੇ ਮੂੰਹ ਵਿੰਗੇ ਹੋ ਜਾਂਦੇ ਹਨ। ਜੋ ਪੇਡੂਆਂ ਵਾਂਗ ਦੋਂਨੇ ਤਿੰਨੇ ਵੇਲੇ ਦਿਨ ਵਿੱਚ ਖਾਂਣਾ ਘਰ ਖਾਂਦੇ ਹਨ। ਫਿਰ ਤਾਂ ਹਰ ਰੋਜ਼ ਘੱਟ ਤੋਂ ਘੱਟ ਇਕ ਸਬਜ਼ੀ ਤਾਂ ਖ੍ਰੀਦ ਕੇ ਲਿਉਣੀ ਪੈਣੀ ਹੈ। ਹਫ਼ਤੇ ਵਿੱਚ ਤਿੰਨ, ਚਾਰ ਸਬਜ਼ੀਆਂ ਬਾਰੀ-ਬਾਰੀ ਸਾਂਝੇ ਪਰਿਵਾਰ ਵਾਲੇ ਖ੍ਰੀਦ ਕੇ ਲਿਆ ਸਕਦੇ ਹਨ। ਬਾਕੀ ਦਿਨ ਕੁੱਝ ਹੋਰ ਬੱਣ ਸਕਦਾ ਹੈ। ਪੀਣ ਲਈ ਦੁੱਧ ਦੀ ਬਹੁਤ ਥੁੜ ਰਹਿੰਦੀ ਹੈ। ਮੁੱਕਿਆ ਹੀ ਰਹਿੰਦਾ ਹੈ। ਪੀਣ ਬਾਰੀ ਤਾਂ ਗਲਾਸ ਭਰ-ਭਰ ਪੀ ਜਾਂਦੇ ਹਨ। ਪਰ ਖ੍ਰੀਦਣ ਸਮੇਂ ਆਪਣੀ ਜੇਬ ਬੱਚਾਉਂਦੇ ਹਨ। ਸਾਂਝੇ ਪਰਿਵਾਰਾਂ ਵਿੱਚ ਬਹੁਤੇ ਚਲਾਕ ਮੈਂਬਰ ਲਗਰਜ਼ੀ ਕਰਦੇ ਹਨ। ਆਪਦੀ ਜੁੰਮੇਬਾਰੀ ਨਹੀਂ ਸਮਝਦੇ। ਸੋਚਦੇ ਹੋਣੇ ਹਨ, " ਦੂਜਾ ਬੰਦਾ ਬੇਵਕੂਫ਼ ਹੈ। " ਪਰ ਜਿਸ ਦੀ ਜੇਬ ਵਿੱਚੋਂ ਹਰ ਹਫ਼ਤੇ 150 ਡਾਲਰ ਖਾਂਣ ਦੇ ਸੌਦੇ ਲਿਉਣ ਵਿੱਚ ਜਾਂਦਾ ਹੈ। ਸੱਚੀ ਹੀ ਉਸ ਨੂੰ ਦੂਜਾ ਬੇਵਕੂਫ਼ ਹੀ ਕਹੇਗਾ। ਆਪ ਨੂੰ ਚਤਰ ਕਹੇਗਾ। ਜੇ ਕੋਈ ਮੂੰਹ ਕੋਲ ਹੈ, ਕਈ ਲੋਕ ਬਸ਼ਰਮ ਹੁੰਦੇ ਹੀ ਹਨ। ਏਧਰੋਂ-ਉਧਰੋ ਮੰਗ ਤੰਗ ਕੇ ਸਰ ਜਾਂਦਾ ਹੈ। ਇਸੇ ਲਈ ਇਥੇ ਕਹਿਰੇ ਪਰਿਵਾਰ ਹਨ। ਕੋਈ ਕਿਸੇ ਦੀ ਸਿਰ ਦਰਦੀ ਨਹੀਂ ਲੈਂਦਾ। ਇਸ ਲਈ ਕਮਾਈ ਕਰੀਏ ਤੇ ਆਪਣੇ ਖ਼ਰਚੇ ਆਪ ਚੱਲਾਈਏ। ਐਸੀ ਕਮਾਈ ਕਰਨ ਦਾ ਕੀ ਫ਼ੈਇਦਾ ਹੈ। ਜੇ ਹੋਰਾਂ ਲੋਕਾਂ ਦੇ ਚੂਲਿਆਂ ਵਿੱਚ ਝਾਕੀ ਜਾਂਣਾਂ ਹੈ। ਕਿ ਸ਼ਇਦ ਮੈਨੂੰ ਕੋਈ ਬੱਣਿਆਂ-ਬੱਣਾਇਆ ਪੱਕਵਾਨ ਝੋਲੀ ਵਿੱਚ ਪਾ ਦੇਵੇ। ਜੇ ਇਹ ਮਨਜ਼ੂਰ ਨਹੀਂ ਹੈ। ਆਪੋ-ਆਪਣਾਂ ਖ੍ਰੀਦ ਕੇ ਖਾਣਾਂ ਚਾਹੀਦਾ ਹੈ। ਜੇ ਕੁੱਝ ਵੀ ਕਬੂਲ ਨਹੀਂ ਹੈ। ਉਸ ਤੋਂ ਚੰਗਾ ਹੈ। ਅੱਲਗ ਹੋ ਜਾਵੋ। ਘਰ, ਫਰਨੀਚਰ, ਭੋਜਨ ਆਪਣਾਂ ਖ੍ਰੀਦੋਂ। ਆਪਣੀ ਪਰਾਈਵੇਸੀ ਰੱਖੋ।
ਇਹ ਲੇਖ ਫੇਸ ਬੁੱਕ ਦੀ ਮੇਰੀ ਪਿਆਰੀ ਦੋਸਤ ਕਮਲਜੀਤ ਕੌਰ ਖ਼ਾਲਸਾ ਦੇ ਕਹਿੱਣ ਉਤੇ ਲਿਖਿਆ ਹੈ। ਉਨਾਂ ਨੇ ਕੁੱਝ ਪ੍ਰਸ਼ਨ ਕੀਤੇ ਸਨ। ਉਹ ਕਨੇਡਾ ਆ ਰਹੇ ਹਨ। ਰੱਬ ਕਰੇ ਸਬ ਦੀ ਜਿੰਦਗੀ ਆਪਣੇ ਬੱਚਿਆਂ,ਪਰਿਵਾਰ ਨਾਲ ਸੁਖਾਂ ਤੇ ਖੁਸ਼ੀਆਂ ਭਰੀ ਹੋਵੇ। ਸਾਰੇ ਇਕ ਦੂਜੇ ਨੂੰ ਪਿਆਰ ਕਰਨ। ਨਫ਼ਰਤ ਦੀ ਅੱਗ ਸਭ ਕੁੱਝ ਸੁਆਹ ਕਰ ਦਿੰਦੀ ਹੈ।


Comments

Popular Posts