ਫੇਸਬੁੱਕ ਸਾਈਡ ਉਤੇ ਬਲੈਕ-ਮੇਲ ਕਿਉਂ ਹੁੰਦੇ ਰਹਿੰਦੇ ਹਨ?

 
 
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਫੇਸਬੁੱਕ ਉਤੇ ਕਈ ਦੋਸਤਾਂ ਨੇ, ਆਪਣੀ ਇੱਕ ਫੋਟੋ ਵੀ ਨਹੀਂ ਲਗਾਈ ਐਸੇ ਲੋਕ ਫੇਸਬੁੱਕ ਉਤੇ, ਝੱਗ ਮਾਰਨ ਆਉਂਦੇ ਹਨ। ਇੰਨੇ ਸ਼ਰਮਾਕਲ ਹਨ। ਆਪਣੀ ਫੋਟੋ ਕੁੜੀਆਂ ਵਾਂਗ ਜਾਹਰ ਨਹੀਂ ਕਰਦੇ। ਆਪ ਔਰਤਾਂ ਨਾਲ ਗੱਪਾਂ ਮਾਰਦੇ ਹਨ, ਫੁੱਲਾਂ, ਕੁੱਤਿਆਂ, ਬਿੱਲਿਆਂ, ਗਾਉਣ ਵਾਲਿਆਂ , ਐਕਟਰਸ ਦੀਆਂ, ਉਹੀ ਸਬ ਦੇ ਇਕੋ ਜਿਹੀਆ ਲੱਗੀਆ ਹਨ ਕਿਸੇ ਦੀ ਕਿਸੇ ਦੀ ਫੇਸਬੁੱਕ ਦੇਖ ਲਵੋਂ, ਦੂਜਿਆਂ ਤੋਂ ਕੋਈ ਬਹੁਤਾ ਫ਼ਰਕ ਨਹੀਂ ਹੈ। ਆਪਣੀ ਕੋਈ ਪਹਿਚਾਣ ਨਹੀਂ ਹੈ ਕਈਆਂ ਨੇ ਕਈ-ਕਈ ਫੇਸਬੁੱਕ ਸਾਈਡ ਬੱਣਾਈਆਂ ਹੋਈਆਂ ਹਨ। ਬੰਦੇ ਦੀਆਂ ਆਦਤਾਂ ਤੋਂ ਪਤਾ ਲੱਗ ਜਾਂਦਾ ਹੈ। ਉਹੀ ਬੰਦਾ ਹੈ। ਉਨਾਂ ਨੂੰ ਲੱਗਦਾ ਹੈ। ਅਸੀਂ ਮਰਦ ਹਾਂ, ਜਾਂ ਔਰਤ ਹਾਂ। ਕੀ ਪਤਾ ਲੱਗਦਾ ਹੈ? ਕਈਆਂ ਨੇ ਸਹੀ ਫੋਟੋ ਲਗਾਈ ਹੀ ਨਹੀਂ ਹੈ। ਕਈ ਤਾਂ 30, 40 ਸਾਲ ਪਹਿਲਾਂ ਦੀਆਂ ਫੋਟੋ ਲਗਾਈ ਬੈਠੈ ਹਨ। ਇੰਨਾਂ ਨੂੰ ਲੱਗਦਾ ਹੈ। ਕੁੜੀ ਫੋਟੋ ਦੇਖ ਕੇ ਫਸਦੀ ਹੈ। ਕਈ ਹੁੰਦੀਆ ਵੀ ਹਨ। ਜਿੰਨਾਂ ਦੀਆਂ ਹੱਦਾ ਕੱਚੀਆਂ ਹੁੰਦੀਆਂ ਹਨ। ਜਿੰਨਾਂ ਨੂੰ ਐਸੇ ਲਚਰ ਚਾਹੀਦੇ ਹਨ। ਜਿੰਨਾਂ ਦਾ ਧੰਦਾ ਸਰੀਰਾਂ ਨੂੰ ਵੱਗਲਣਾ ਹੈ। ਉਨਾਂ ਲੋਕਾਂ ਨੂੰ ਕੁੱਝ ਫ਼ਰਕ ਨਹੀਂ ਪੈਂਦਾ। ਮਰਦ-ਔਰਤ ਨਾਲ ਫੇਸਬੁੱਕ ਉਤੇ ਲੱਗੇ ਹੋਏ ਹਨ। ਉਨਾਂ ਨੂੰ ਮਨ ਬਹਿਲਾਉੇਣ ਵਾਲਾ ਚਾਹੀਦਾ ਹੈ। ਬਹੁਤੇ ਰੌਮਾਸ ਕਰਨ ਆਉਂਦੇ ਹਨ। ਇੱਕ ਮੈਨੂੰ ਕਹਿੰਦਾ," ਪੁੱਤ ਕਾਰ ਐਕਸੀਡੈਂਟ ਵਿੱਚ ਮਰ ਗਿਆ। " ਮੈਂ ਬੜਾਂ ਅਫ਼ਸੋਸ ਜਾਹਰ ਕੀਤਾ। ਅੱਗਲੇ ਹਫ਼ਤੇ ਜਾਲੀ ਦੇ ਕੱਪੜੇ ਪਾਈ ਔਰਤ ਦੀ ਫੋਟੋ ਸ਼ੇਅਰ ਕਰੀ ਬੈਠਾ ਸੀ। ਹੁਣੇ ਜਿਹੇ ਸਟੇਜਾਂ ਉਤੇ ਨੱਚਣ ਵਾਲੀਆਂ ਕੁੜੀਆਂ ਦੀਆਂ ਫੋਟੋ, ਆਪਦੀ ਫੇਸਬੁੱਕ ਉਤੇ ਲਾਈ ਬੈਠਾ ਸੀ। ਗੁਆਂਢ ਚੀਨਿਆਂ ਦਾ ਹੈ। ਉਨਾਂ ਦੀ 25 ਕੁ ਸਾਲਾਂ ਦੀ ਕੁੜੀ ਨੇ ਫੇਸਬੁੱਕ ਉਤੇ ਮੁੰਡਾ ਲੱਭ ਲਿਆ। ਛੇ ਮਹੀਨੇ ਫੇਸਬੁੱਕ ਉਤੇ ਰੌਮਾਸ ਚਲਦਾ ਰਿਹਾ। ਪਿਛਲੇ ਹਫ਼ਤੇ ਉਹ ਕੁੜੀ ਉਸ ਕੋਲ ਟਰਾਂਟੋਂ ਪਹੁੰਚ ਗਈ। ਫੇਸਬੁੱਕ ਦਾ ਮੁੰਡਾ ਦੋ ਦਿਨ ਉਸ ਨਾਲ ਰਹਿ ਕੇ, ਗੁੰਮ ਹੋ ਗਿਆ। ਉਸ ਦੀ ਮਾਂ ਨੇ ਦੱਸਿਆ, " ਮੇਰੀ ਕੁੜੀ ਕੋਲ ਮੁੜ ਕੇ ਵਾਪਸ ਆਉਣ ਲਈ ਪੈਸੇ ਨਹੀਂ ਹਨ। ਉਸ ਦੇ ਪੈਸੇ ਵੀ ਉਹ ਖਾ ਗਿਆ। ਮੈਂ ਉਸ ਦੀ ਟਿੱਕਟ ਖ੍ਰੀਦੀ ਹੈ। ਤਾਂ ਉਹ ਵਾਪਸ ਆ ਰਹੀ ਹੈ। " ਬਹੁਤ ਸਾਰੇ ਲੋਕ ਜਾਂਣ ਬੁੱਝ ਕੇ ਔਰਤਾਂ ਨੂੰ ਸਾਈਡ ਉਤੇ ਕੋਈ ਨਾਂ ਕੋਈ ਮੈਸਜ਼ ਭੇਜੀ ਰੱਖਦੇ ਹਨ। ਜਿਸ ਦਾ ਕੋਈ ਵਜ਼ਨ-ਮਤਲੱਭ ਨਹੀਂ ਹੁੰਦਾ। ਮੈਸਜ਼ ਭੇਜਣ ਵਿੱਚ ਕੋਈ ਹਰਜ਼ ਨਹੀਂ ਹੈ। ਜੇ ਵਿਚੋਂ ਕੋਈ ਉਸ ਵਿੱਚ ਕੰਮ ਦਾ ਸੁਨੇਹਾ, ਅੱਕਲ ਦੀ ਗੱਲ ਹੋਵੇ। ਜੇ ਹਾਲ ਹੀ ਪੁੱਛੀ ਜਾਂਣਾਂ ਹੈ। ਅੱਗਲੀ ਦੀ ਸੇਹਿਤ ਖ਼ਰਾਬ ਵੀ ਹੋਵੇ, ਅੱਜ ਕੱਲ ਡਾਕਟਰ ਬੇਥੇਰੇ ਹਨ। ਸਿਰ ਦੁੱਖਦੇ ਦੀਆਂ ਗੋਲ਼ੀਆਂ ਪਰਸ ਵਿੱਚ ਹੁੰਦੀਆਂ ਹਨ। ਕਿਸੇ ਤੀਜੇ ਨੂੰ ਹਾਲ ਦੱਸ ਕੇ, ਉਸ ਨੂੰ ਕਿਉਂ ਬੇਹਾਲ ਕਰਨਾਂ ਹੈ? 15 ਸਾਲਾਂ ਦੀ ਕੁੜੀ ਦੀ ਕੱਛ ਵਿਚ ਬੁਆਏ ਫਰੈਡ ਹੁੰਦਾ ਹੈ। 22 ਸਾਲਾਂ ਦੀ ਕੁੜੀ ਦਾ ਵਿਆਹ ਹੋਇਆ ਹੁੰਦਾ ਹੈ। ਫੇਸਬੁੱਕ ਉਤੇ ਔਰਤਾਂ ਦੁਆਲੇ ਮਰਦ ਹੀ ਹੋਏ ਰਹਿੰਦੇ ਹਨ। ਮੈਂ ਕਈਆ ਨੂੰ ਪੁੱਛਿਆ ਵੀ ਹੈ," ਆਪਣੀ ਘਰਵਾਲੀ, ਭੈਣ ਦੀ ਫੇਸਬੁੱਕ ਸਾਈਡ ਦੇਈ। " ਫਿਰ ਅਰਾਮ ਰਹਿੰਦਾ ਹੈ। ਜਾਂ ਕਹਿੰਦੇ ਹਨ, " ਭੈਣ ਨਹੀਂ ਹੈ। ਤੂੰਹੀ ਹੈ। " ਕਈ ਇਹ ਸੁਣ ਕੇ ਚਾਮਲ ਜਾਂਦੀਆਂ ਹਨ। ਹਜ਼ਾਰਾਂ ਮੀਲ ਦੂਰ ਬੈਠੀ ਬਿਨਾਂ ਦੇਖੇ ਭੈਣ ਲੱਭ ਜਾਂਦੀ ਹੈ। ਮੈਂ ਤਾ ਬਗੈਰ ਦੇਖੇ, ਕੁੱਤਾ ਨਾਂ ਦਰਾਂ ਮੂਹਰੇ ਖੜ੍ਹਨ ਦੇਵਾਂ। ਮੇਰਾ ਆਪਦਾ ਸਕਾ ਭਰਾ ਹੈ। ਜੇ ਘਰ ਫੋਨ ਕਰੋ। ਉਹ ਆਪ ਫੋਨ ਚੱਕਣ ਦੀ ਬਜਾਏ, ਸਾਡਾ ਨੰਬਰ ਦੇਖ ਕੇ, ਮਾਂ, ਭਰਜਾਈ ਨੂੰ ਫੋਨ ਚੱਕਣ ਲਈ ਕਹਿੰਦਾ ਹੈ। ਕਦੇ ਭਾਵੇਂ ਗੱਲਤੀ ਨਾਲ ਫੋਨ ਚੱਕ ਲਵੇ। ਕਹਿੰਦਾ ਹੈ, " ਮੇਰੇ ਕੋਲੋ ਔਰਤਾ ਨਾਲ ਮੱਥਾ ਨਹੀਂ ਮਾਰ ਹੁੰਦਾ। " ਮਾਂ, ਭਰਜਾਈ ਕੁੜੀਆਂ ਸਣੇ ਅਸੀਂ ਘਰ ਵਿੱਚ 9 ਔਰਤਾ ਹਾਂ। ਬਾਕੀ ਸਾਡੇ ਬੱਚੇ ਮਾਮੇ ਦੁਆਲੇ ਹੋਏ ਰਹਿੰਦੇ ਹਨ। 70 ਜੀਅ ਘਰ ਦੇ ਹੋ ਗਏ ਹਨ। ਐਸੇ ਭਰਾ ਨੂੰ ਬਾਹਰੋਂ ਕਈ ਭੈਣ ਬੱਣਾਉਣ ਦੀ ਲੋੜ ਨਹੀਂ ਹੈ। ਬਾਪੂ ਦੇ ਘਰ ਦਾ ਬਥੇਰਾ ਅਮਰਾ ਫੈਲਾ ਹੈ। ਜਿਹੜਾ ਫੇਸਬੁੱਕ ਉਤੇ ਭਰਾ ਬੱਣਦਾ ਹੈ ਉਸ ਦੇ ਮਗਰ ਆਪਣੇ ਬੱਚੇ ਲਗਾ ਦੇਈਏ ਮੁੜ ਕੇ ਕੋਈ ਭਰਾ ਨਹੀਂ ਬੱਣਦਾ ਬਈ ਮਾਮੇ ਤੋਂ ਤੋਹਫ਼ੇ ਲੈ ਲਵੋ

ਕਈ ਬਾਰ ਫੇਸਬੁੱਕ ਖੋਲਦੇ ਸਮੇਂ
, ਇਸ ਤਰਾਂ ਲੱਗਦਾ ਹੈ। ਸੱਪ ਦੁਆਲੇ ਹੋ ਜਾਂਣਗੇ। ਜਿੰਨਾਂ ਮਰਜ਼ੀ ਅੱਖੌ-ਪ੍ਰੋਖੇ ਕਰੀ ਚੱਲੋ। ਕਈ ਤਾਂ ਇੰਨੇ ਬਾਦ ਪੈ ਜਾਂਦੇ ਹਨ। ਖਹਿੜਾ ਹੀ ਨਹੀਂ ਛੱਡਦੇ। ਕਈ ਕੁੜੀਆ ਦੀਆ ਜਾਂ ਆਪਦੀਆਂ ਫੋਟੋ ਹੀ ਭੇਜੀ ਜਾਂਦੇ ਹਨ। ਜਿੰਨਾਂ ਮਰਜ਼ੀ ਕਹੋ। ਸੁਆ-ਖੇਹ ਸਾਡੀ ਫੇਸਬੁੱਕ ਸਾਈਡ ਉਤੇ ਨਾਂ ਭੇਜੋ। ਨਹੀਂ ਹੱਟਦੇ। ਅੱਜ ਤੋਂ ਸਾਰੇ ਬਲੌਕ ਕਰ ਦੇਣੇ ਹਨ। ਅਸੀਂ ਫੇਸਬੁੱਕ ਸਾਈਡ ਉਤੇ ਬਲੈਕ-ਮੇਲ ਕਿਉਂ ਹੁੰਦੇ ਰਹਿੰਦੇ ਹਨ? ਇਹ ਤੰਗ ਕਰਨ ਵਾਲੇ ਲੋਕਾਂ ਤੋਂ ਅਸੀਂ ਲੈਣਾ ਹੀ ਕੀ ਹੈ? ਆਪਣੇ ਹੀ ਕੰਮ ਨਹੀਂ ਮੁਕਦੇ। ਮੈਂ ਤਾਂ ਪਾਠਕਾਂ ਲਈ ਲਿਖਤਾਂ ਲਗਉਣੀਆਂ ਹੁੰਦੀਆਂ। ਉਨਾਂ ਪਾਠਕਾਂ ਦੇ ਬਿਚਾਰ ਵੀ ਪੜ੍ਹਨੇ ਹੁੰਦੇ ਹਨ। ਚੰਗਾ ਆਪ ਪੜ੍ਹਨਾਂ ਹੁੰਦਾ ਹੈ। ਕੋਈ ਖ਼ਬਰ ਦਿਸ ਪੈਂਦੀ ਹੈ। ਕਈ ਉਦੋਂ ਹੀ ਉਡਾਰੀ ਮਾਰ ਕੇ ਆ ਜਾਂਦੇ ਹਨ। ਇਹ ਵੀ ਦੇਖਣਾਂ ਹੁੰਦਾ ਹੈ। ਕਿਹੜੇ ਗਾਲਾਂ ਕੱਢਣ ਵਾਲੇ ਆਏ ਹਨ?

Comments

Popular Posts