ਅਖ਼ਬਾਰ ਇੰਟਰਨੈਟ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲਈ ਉਤਸ਼ਾਹਤ ਕੀਤਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਅੱਗੇ ਲੋਕ ਸਕੂਲ ਦੀ ਪੜ੍ਹਈ 5ਵੀਂ, ਦਸਵੀਂ ਕਰਕੇ, ਮੁੜ ਕੇ ਕਿਤਾਬ ਨਹੀਂ ਚੱਕਦੇ ਸੀ। ਕਿਸਾਨ ਤੇ ਹੋਰ ਮਜ਼ਦੂਰ ਆਪਣੇ ਬੱਚਿਆਂ ਤੋਂ ਮਜ਼ਦੂਰੀ ਕਰਾਉਣ ਲੱਗ ਜਾਂਦੇ ਸਨ। ਸਕੂਲ ਦੇ ਅਧਿਆਪਕ ਵੀ ਗਿਆਨੀ ਕਰਕੇ ਕਿਤਾਬਾ ਬੰਦ ਕਰ ਦਿੰਦੇ ਸਨ। ਭੈਣ ਜੀਆਂ ਸਵਾਟਰ ਬੁਣਦੀਆ ਸਨ। ਮਾਸਟਰ ਬੈਠੈ ਭੈਣਜੀਆਂ ਨਾਲ ਗੱਪਾਂ ਮਾਰਦੇ ਰਹਿੰਦੇ ਸਨ। ਰਲ-ਮਿਲ ਕੇ ਚਾਹ ਪੀਦੇ ਰਹਿੰਦੇ ਸਨ। ਉਨਾਂ ਦਾ ਇੰਨੇ ਨਾਲ ਮਨੋਂਰੰਜ਼ਨ ਹੋ ਜਾਂਦਾ ਹੈ। ਉਨਾਂ ਨੂੰ ਹੀ ਪੜ੍ਹੇ ਲਿਖੇ ਮੰਨਿਆ ਜਾਂਦਾ ਸੀ। ਅੱਜ ਸਮਾਂ ਬਦਲ ਗਿਆ ਹੈ। ਪੰਜਾਬੀ ਅਖ਼ਬਾਰ ਤੇ ਇੰਟਰਨੈਟ ਉਤੇ ਪੰਜਾਬੀ ਦੀਆਂ ਔਨ ਲਈਨ ਅਖ਼ਬਰਾ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲਈ ਉਤਸ਼ਾਹਤ ਕੀਤਾ ਹੈ। ਲੇਖ ਨਾਲ ਮੇਰੇ ਵਰਗੇ ਦੀ ਵੀ ਫੋਟੋ ਅਖ਼ਬਾਰ ਇੰਟਰਨੈਟ ਪੰਜਾਬੀ ਸਾਈਡ ਉਤੇ ਲੱਗ ਜਾਂਦੀ ਹੈ। ਇੰਨਾਂ ਦੁਆਰਾ ਦੁਨੀਆਂ ਭਰ ਦੇ ਕੋਨੇ-ਕੋਨੇ ਵਿੱਚ ਲਿਖਤਾਂ ਪਹੁੰਚ ਜਾਂਦੀਆਂ ਹਨ। ਦੋ ਲਾਈਨਾਂ ਅਖ਼ਬਾਰ ਵਿੱਚ ਐਡ ਦੀਆਂ ਲਗਾਉਣ ਨੂੰ 50 ਡਾਲਰ ਲੱਗਦੇ ਹਨ। ਰੱਬ ਜੀ ਤੇ ਸੰਪਾਦਿਕ ਜੀ ਦੀ ਮੇਹਰਬਾਨੀ ਨਾਲ ਅਖ਼ਬਾਰ ਵਿੱਚ ਮੇਰੀਆਂ ਲਿਖੀਆਂ ਜੋ ਦੁਨੀਆਂ ਭਰ ਵਿੱਚ ਲੋਕ ਪੜ੍ਹਦੇ ਹਨ। ਇਸੇ ਤਰਾਂ ਇੱਕ ਦੂਜੇ ਨਾਲ ਪਾਠਕਾਂ, ਲੇਖਕਾਂ ਤੇ ਸੰਪਾਦਕ ਦਾ ਪਿਆਰ ਬੱਣਿਆ ਰਹਿੰਦਾ ਹੈ। ਕਿਤਾਬਾ ਨੂੰ ਵੇਚ ਕੇ, ਮੁੱਲ ਵੱਟਣ ਤੱਕ ਮੱਤਲੱਬ ਨਹੀਂ ਸੋਚਣਾਂ ਚਾਹੀਦਾ। ਦੇਖੀਏ ਕੇ, ਕੀ ਸਾਡੀ ਕਿਸੇ ਰਚਨਾਂ ਦਾ ਕਿਸੇ ਨੂੰ ਫ਼ੈਇਦਾ ਵੀ ਹੋ ਰਿਹਾ ਹੈ? ਸਾਡੇ ਨਾਲ ਕਿੰਨੇ ਕੁ ਲੋਕ ਜੁੜ ਰਹੇ ਹਨ। ਜੇ ਪਬਲਿਕ ਸਾਡੇ ਨਾਲ ਹੈ। ਸਫ਼ਲਤਾ ਜਰੂਰ ਮਿਲੇਗੀ। ਦਿਲ ਇੰਨਾਂ ਕੋ ਖੋਲ ਲਈਏ, ਸਾਰੀ ਦੁਨੀਆਂ ਸਮਾਂ ਜਾਵੇ। ਅਖ਼ਬਾਰ ਇੰਟਰਨੈਟ ਲੋਕਾਂ ਦੇ ਆਸਰੇ ਚੱਲਦੇ ਹਨ। ਇੰਨਾਂ ਨੂੰ ਚਲਾਉਣ ਲਈ ਲੋਕਾਂ ਦਾ ਸਹਾਰਾ ਚਾਹੀਦਾ ਹੈ। ਲੋਕ ਅਖ਼ਬਾਰ ਇੰਟਰਨੈਟ ਚਲਾਉਣ ਵਾਲਿਆਂ ਨੂੰ ਆਪਣਾਂ ਸਮਝਣ ਲੱਗ ਜਾਂਣ। ਪੰਜਾਬੀ ਦੇ ਅਖ਼ਬਾਰ ਇੰਟਰਨੈਟ ਸਾਡੇ ਸਾਰਿਆਂ ਦੇ ਆਪਣੇ ਹਨ। ਆਪਣੇ ਕਦੇ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੇ। ਸਗੋਂ ਰਲਮਿਲ ਕੇ ਸਫ਼ਲਤਾ ਦੀਆਂ ਬਲੰਦੀਆਂ ਨੂੰ ਛੂਹਦੇ ਹਨ। ਅਖ਼ਬਾਰ ਇੰਟਰਨੈਟ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲਗਾ ਦਿੱਤਾ ਹੈ। ਕਨੇਡਾ ਵਿੱਚ ਵੀ 19 ਸਾਲਾਂ ਤੋਂ 25 ਸਾਲਾਂ ਦੇ ਵਿਦਿਆਰਥੀ ਪੰਜਾਬ, ਕਸ਼ਮੀਰ, ਜੰਮੂ-ਕਸ਼ਮੀਰ, ਦੇਹਰਾਦੂਨ, ਕੱਲਕੱਤੇ ਤੋਂ ਆਏ ਹੋਏ ਹਨ। ਮੈਂ ਉਨਾਂ ਨਾਲ ਮਿਲ ਕੇ, ਗੱਲਾਂ ਕੀਤੀਆਂ ਹਨ। ਉਹ ਦੱਸਦੇ ਹਨ, '' ਪੰਜਾਬੀ ਨੂੰ ਅਖ਼ਬਾਰ ਇੰਟਰਨੈਟ ਉਤੇ ਪੜ੍ਹਦੇ ਹਨ। ਮੇਰੇ ਲੇਖਾਂ ਦੀਆਂ ਗੱਲਾਂ ਵੀ ਕਰਦੇ ਹਨ। '' ਮੈਂ ਹੈਰਾਨ ਹੋ ਜਾਂਦੀ ਹਾਂ। ਨੌਜੁਵਾਨ ਵੀ ਲਿਖਤਾਂ ਵੱਲ ਧਿਆਨ ਦੇ ਰਹੇ ਹਨ। ਹੋਰ ਵੀ ਪਾਠਕ ਲੋਕ ਈ-ਮੇਲ ਕਰਦੇ ਰਹਿੰਦੇ ਹਨ।
ਅਖ਼ਬਾਰ ਇੰਟਰਨੈਟ ਉਤੇ ਸੱਚੀਆਂ ਖ਼ਬਰਾਂ ਲਗਾ ਕੇ ਮਨ ਨੂੰ ਮੋਹ ਲੈਂਦੇ ਹਨ। ਜਿਸ ਨੂੰ ਇਨਸਾਫ਼ ਨਹੀਂ ਮਿਲਦਾ। ਜੇ ਉਹ ਮੀਡੀਏ ਰਾਹੀਂ ਆਪਣੀ ਅਵਾਜ਼ ਉਠਾਵੇ। ਬਹੁਤਿਆਂ ਨੂੰ ਮੀਡੀਆ ਹੀ ਹੱਕ ਦੁਆ ਦਿੰਦਾ ਹੈ। ਲੋਕ ਐਸੀਆਂ ਖ਼ਬਰਾਂ ਪੜ੍ਹ ਕੇ, ਜਿੰਦਗੀ ਦੀ ਸੇਧ ਲੈਂਦੇ ਹਨ। ਕਈ ਖ਼ਬਰਾਂ, ਕਹਾਣੀਆਂ ਪਾਠਕਾਂ ਨੂੰ ਭੁਲੇਖਿਆਂ ਵਿੱਚੋਂ ਕੱਢਦੇ ਹਨ। ਡਰ ਤੋਂ ਦੂਰ ਕਰਦੇ ਹਨ। ਨਵੇਂ ਰਸਤੇ ਲੱਭਦੇ ਹਨ। ਇਸ ਕਰਕੇ, ਪਾਠਕਾਂ ਦੀ ਪੰਜਾਬੀ ਪੜ੍ਹਨ ਦੀ ਰੂਚੀ ਬੱਣੀ ਰਹਿੰਦੀ ਹੈ। ਉਹ ਹਰ ਰੋਜ਼ ਲੜੀ ਜੋੜਨ ਲਈ ਨਵੀਂ ਕਹਾਣੀ ਪੜ੍ਹਨ ਲਈ ਪੰਜਾਬੀ ਅਖ਼ਬਾਰ ਤੇ ਇੰਟਰਨੈਟ ਦੇਖਦੇ ਹਨ। ਪਾਠਕ ਹੀ ਲੇਖਕ ਨੂੰ ਹੋਰ ਲਿਖਣ ਲਈ ਸਿਆਹੀ ਭਰਦੇ ਹਨ। ਸੰਪਾਦਿਕ ਨੂੰ ਵੀ ਹੋਸਲਾਂ ਦਿੰਦੇ ਹਨ। ਮਾਲੀ ਸਹਾਇਤਾ ਵੀ ਪਾਠਕ ਹੀ ਕਰਦੇ ਹਨ। ਲੋਕ ਸਾਡੀ ਸ਼ਕਤੀ ਹਨ। ਇਸ਼ਤਿਹਾਰ ਦੇਣ ਵਾਲੇ ਪੰਜਾਬੀ ਅਖ਼ਬਾਰ ਇੰਟਰਨੈਟ ਚਲਾਉਣ ਵਿੱਚ ਬਹੁਤ ਮਾਲੀ ਸਹਾਇਤਾ ਕਰਦੇ ਹਨ। ਕੁੱਝ ਲੋਕ ਇਸ਼ਤਿਹਾਰ ਦੇਖਣ ਨੂੰ ਹੀ ਪੰਜਾਬੀ ਅਖ਼ਬਾਰ ਤੇ ਇੰਟਰਨੈਟ ਉਤੇ ਪੰਜਾਬੀ ਦੀਆਂ ਔਨ ਲਈਨ ਅਖ਼ਬਰਾ ਦੇਖਦੇ ਹੋਏ, ਖ਼ਬਰਾਂ ਉਤੇ ਵੀ ਨਿਗਾ ਮਾਰ ਲੈਂਦੇ ਹਨ। ਹਰ ਬਿਜ਼ਨਸ ਵਾਂਗ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਲੋਕਾਂ ਦੀ ਹਰ ਪੱਖੋਂ ਸਹਾਇਤਾ ਚਾਹੀਦੀ ਹੈ। ਤਾਂਹੀ ਪੰਜਾਬੀ ਮਾਂ ਬੋਲੀ ਨੂੰ ਹੋਰ ਫੈਲਾਇਆ ਜਾਵੇਗਾ। ਹੋਰ ਲੋਕ ਇਸ ਨਾਲ ਜੁੜਨਗੇ। ਅੱਗੇ ਬੰਦਾ ਕਿਸੇ ਲੇਖਕ ਦੀ ਕਿਤਾਬ ਪ੍ਹੜਨੀ ਚਾਹੁੰਦਾ ਸੀ। ਉਹ ਦੁਕਾਨਾਂ ਉਤੇ ਲੱਭਦਾ ਫਿਰਦਾ ਸੀ। ਹੁਣ ਪੰਜਾਬੀ ਮਾਂ ਬੋਲੀ ਪੜ੍ਹਨ ਲਈ, ਕਿਸੇ ਵੀ ਲੇਖਕ ਦਾ ਲੇਖ, ਕਾਵਿਤਾ ਪੜ੍ਹਨੇ ਹਨ। ਉਸ ਦਾ ਨਾਂਮ ਇੰਟਰਨੈਟ ਉਤੇ ਪਾ ਦਿਉ। ਉਸ ਦੀ ਪੂਰੀ ਜਿੰਦਗੀ ਦੀ ਕਿਤਾਬ ਖੁੱਲ ਜਾਂਦੀ ਹੈ। ਇੰਨਾਂ ਨੇ ਇਹ ਸਬ ਲਿਖਣ ਉਤੇ ਕਿੰਨੀ ਮੇਹਨਤ ਕੀਤੀ ਹੈ? ਕੀ ਕਦੇ ਸੋਚਿਆ ਹੈ?
ਪਾਠਕਾਂ ਦੇ ਦਿਲਾਂ ਵਿੱਚ ਅਖ਼ਬਾਰ ਇੰਟਰਨੈਟ ਘਰ ਬੱਣ ਗਏ ਹਨ। ਲੋਕ ਆਪਣਾਂ ਪਰਿਵਾਰ ਦੇਖਣ ਤੋਂ ਪਹਿਲਾਂ ਆਪਣਾਂ ਹਰਮਨ ਪਿਆਰਾ ਅਖ਼ਬਾਰ ਇੰਟਰਨੈਟ ਸਾਈਡ ਦੇਖਦੇ ਹਨ। ਫਿਰ ਚਾਹ ਦਾ ਕੱਪ ਪੀਂਦੇ ਹਨ। ਫਿਰ ਹਰ ਕੰਮ ਸ਼ੁਰੂ ਕਰਦੇ ਹਨ। ਇੰਨਾਂ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲਗਾ ਦਿੱਤਾ ਹੈ। ਪੰਜਾਬ ਵਿੱਚ ਭਾਵੇ ਪੰਜਾਬੀ ਦੇ ਸਕੂਲ ਬੰਦ ਕਰਾਉਣ ਵਿੱਚ ਕੋਈ ਢਿੱਲ ਨਹੀਂ ਹੈ। ਪਰ ਪੰਜਾਬੀ ਅਖ਼ਬਾਰ, ਇੰਟਰਨੈਟ, ਰੇਡੀਉ, ਟੀਵੀ ਮੀਡੀਏ ਨੇ ਪੰਜਾਬੀ ਮਾਂ ਬੋਲੀ ਨੂੰ ਹਰਮਨ ਪਿਆਰਾ ਬੱਣਾਂ ਦਿੱਤਾ ਹੈ। ਇਹ ਸੰਪਾਦਿਕ, ਪਾਠਕਾਂ, ਲੇਖਕਾਂ, ਬਿਜ਼ਨਸ ਵਾਲਿਆਂ ਲਈ ਮਾਂਣ ਦੀ ਗੱਲ ਹੈ। ਇੰਨਾਂ ਨੂੰ ਸਾਰਾ ਸੇਹਿਰਾ ਜਾਂਦਾ ਹੈ। ਇਕੋ ਸ਼ਹਿਰ ਵਿੱਚ ਦੋ ਤੋਂ ਵੱਧ ਪੰਜਾਬੀ ਅਖ਼ਬਾਰ ਛੱਪ ਰਹੀ ਹਨ। ਫੇਸਬੁੱਕ ਉਤੇ ਵੀ ਪੰਜਾਬੀ ਪੜ੍ਹੀ-ਲਿਖੀ ਜਾਂਦੀ ਹੈ। ਲੋਕ ਅੰਗਰੇਜ਼ੀ ਨਾਲ ਮੱਥਾ ਮਾਰਨ ਨਾਲੋਂ ਪੰਜਾਬੀ ਬੋਲੀ ਨੂੰ ਖੁਸ਼ ਹੋ ਕੇ ਪੜ੍ਹਦੇ ਹਨ। ਲਿਖਣ ਵਾਲਿਆਂ ਨੂੰ ਉਤਸ਼ਾਹਤ ਕਰਦੇ ਹਨ।

Comments

Popular Posts