ਪਹਿਲਾਂ ਸੋਚੋ, ਫਿਰ ਕਰੋ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਅਟੱਨਿਦeਰ_7@ਹੋਟਮਅਲਿ।ਚੋਮ
ਕਿਸੇ ਵੀ ਕੰਮ ਨੂੰ ਕਰਨ ਵਿੱਚ ਕਾਹਲ ਨਹੀਂ ਕਰਨੀ ਚਾਹੀਦੀ। ਪਿਆਰ, ਖੁਸ਼ੀ, ਗੁੱਸੇ ਵਿੱਚ ਬਹੁਤੀ ਬਾਰ ਗੱਲ਼ਤ ਫ਼ੈਸਲੇ ਲਏ ਜਾਂਦੇ ਹਨ। ਗੁੱਸੇ ਉਤੇ ਕੰਟਰੌਲ ਹੋਣਾਂ ਬਹੁਤ ਜਰੂਰੀ ਹੈ। ਗੁੱਸਾ ਕਿਸੇ ਸੱਤ ਬਗਾਨੇ ਉਤੇ ਨਹੀਂ ਆਉਂਦਾ, ਜਿਸ ਨਾਲ ਜਾਣ ਪਹਿਚਾਣ ਹੁੰਦੀ ਹੈ। ਉਸੇ ਉਤੇ ਆਉਂਦਾ ਹੈ। ਉਸੇ ਨੂੰ ਹੀ ਮਨ ਦੀ ਮਾੜੀ, ਚੰਗੀ ਗੱਲ ਝੱਟ ਕਹਿ ਦਿੰਦੇ ਹਾਂ। ਆਪਣੇ ਹੀ ਗੱਲ ਮੰਨਣ ਤੋਂ ਇੰਨਕਾਰ ਕਰ ਦਿੰਦੇ ਹਨ। ਪੈਸੇ ਕਰਕੇ ਜ਼ਿਆਦਾ ਪੰਗੇ ਪੈਂਦੇ ਹਨ। ਹਰ ਕੋਈ ਪੈਸੇ ਦਾ ਯਾਰ ਹੈ। ਉਹ ਚਾਹੇ ਭੈਣ-ਭਰਾ, ਪਤੀ-ਪਤਨੀ ਬੱਚੇ ਹੀ ਹੋਣ। ਹਰ ਇੱਕ ਨੂੰ ਪੈਸਾ ਚਾਹੀਦਾ ਹੈ। ਜਿਸ ਦਾ ਕਬਜ਼ਾ ਹੁੰਦਾ ਹੈ। ਉਹ ਪੈਸਾ ਦੇਣਾ ਨਹੀਂ ਚਹੁੰਦਾ। ਜਿਸ ਦੇ ਹੱਥ ਵਿੱਚ ਆ ਜਾਂਦਾ ਹੈ। ਉਹੀ ਮਾਲਕ ਬੱਣ ਜਾਂਦਾ ਹੈ। ਮਾਪਿਆਂ ਦੇ ਹੱਥ ਵਿੱਚ ਹੁੰਦਾ ਹੈ। ਤਾ ਮਾਂਪੇਂ ਵੀ ਮੰਗਿਆ ਪੈਸਾ ਨਹੀਂ ਦਿੰਦੇ। ਜਦੋਂ ਧੀਆਂ ਪੁੱਤਰਾਂ ਦੇ ਹੱਥ ਵਿੱਚ ਤਾਕਤ ਆ ਜਾਂਦੀ ਹੈ। ਫਿਰ ਉਹ ਚੰਮ ਦੀਆਂ ਚਲਾਉਂਦੇ ਹਨ। ਪੈਸੇ ਪਿਛੇ ਕੱਤਲ ਹੋ ਜਾਂਦੇ ਹਨ। ਮਾਪਿਆ ਨਾਲ ਲੜ ਕੇ ਪੁੱਤਰ ਘਰ ਛੱਡ ਜਾਂਦੇ ਹਨ। ਉਹ ਕਿਤੇ ਹੋਰ ਜਾਂ ਕੇ, ਨੌਕਰੀ ਕਰਕੇ, ਪੈਸਾ ਕਮਾਂ ਲੈਂਦੇ ਹਨ। ਬਹੁਤੇ ਘਰਾਂ ਦੇ ਮੁੰਡੇ ਪੈਸੇ ਦੀ ਥੁੜ ਕਾਰਨ ਘਰੋਂ ਬੇਘਰ ਹੋ ਜਾਂਦੇ ਹਨ। ਉਹ ਬਹੁਤਾ ਕਮਾਉਣ ਨੂੰ ਘਰੋਂ ਜਾਂਦੇ ਹਨ। ਕਈ ਕਾਂਮਜ਼ਾਬ ਵੀ ਹੁੰਦੇ ਹਨ। ਕਈਆਂ ਨੂੰ ਠੋਕਰਾਂ ਹੀ ਖਾਂਣੀਆਂ ਪੈਂਦੀਆਂ ਹਨ। ਉਸੇ ਘਰ ਵਿੱਚ ਗੁਜਾਰਾ ਹੋ ਸਕਦਾ ਸੀ। ਅਗਰ ਆਪਣੀ ਹੈਂਕੜ ਨੂੰ ਮਾਰ ਲਿਆ ਜਾਵੇ। ਇੱਕ ਦੂਜੇ ਦੀ ਸੁਲਾ-ਸਫ਼ਾਈ ਨਾਲ ਚੱਲਿਆ ਜਾਵੇ। ਹਰ ਘਰ ਦੇ ਰੂਲ ਹੁੰਦੇ ਹਨ। ਉਸ ਹੱਦ ਵਿੱਚ ਰਹਿੱਣਾਂ ਪੈਂਦਾ ਹੈ। ਕੋਈ ਵੀ ਥੋੜਾ ਬਹੁਤਾ ਘਰ ਦੇ ਕਨੂੰਨ ਨੂੰ ਭੰਗ ਕਰਦਾ ਹੈ। ਪੂਰਾ ਘਰ ਹਿਲ ਜਾਂਦਾ ਹੈ। ਇੱਕ ਬੰਦੇ ਦੇ ਗੱਲ਼ਤ ਚੱਲਣ ਨਾਲ ਹੋਰ ਵੀ ਉਸ ਦੀ ਰੀਸ ਕਰਦੇ ਹਨ। ਇਸ ਲਈ ਜੈਸਾ ਵੱਡਾ ਬੱਚਾ ਹੁੰਦਾ ਹੈ। ਬਾਕੀ ਵੀ ਵੈਸੇ ਹੀ ਬੱਣਦੇ ਹਨ। ਇੱਕ ਬਹੂ ਘਰ ਵਿੱਚ ਟਿਕਾਣੇ ਦੇ ਖਾਂਨਦਾਨ ਦੀ ਆ ਜਾਵੇ। ਦੂਜੀ ਉਸ ਤੋਂ ਚੰਗਾ ਬੱਣਨ ਦੀ ਕੋਸ਼ਸ਼ ਕਰਦੀ ਹੈ। ਇਹ ਸੱਸ ਉਤੇ ਵੀ ਹੈ। ਨੂੰਹਾਂ ਨੂੰ ਕਿਵੇਂ ਪਿਆਰ ਨਾਲ ਰੱਖਣਾਂ ਹੈ?
ਪਹਿਲਾਂ ਸੋਚੋ, ਫਿਰ ਕਰੋ। ਕੋਈ ਵੀ ਕਦਮ ਪੱਟਣ ਤੋਂ ਪਹਿਲਾਂ ਕਿਸੇ ਦੀ ਰਾਏ ਲੈ ਲੈਣੀ ਜਰੂਰੀ ਹੈ। ਉਸ ਉਤੇ ਵੀ ਆਪਣੀ ਬਿਚਾਰ ਕਰਨੀ ਜਰੂਰੀ ਹੈ। ਕਈ ਲੋਕ ਕੁਰਾਹੇ ਵੀ ਪਾ ਦਿੰਦੇ ਹਨ। ਸਰਪੰਚ ਦੇ ਕਹਿੱਣ ਉਤੇ ਸਰਦਾਰੇ ਨੇ ਆਪਦੀ ਸਾਰੀ ਜਾਇਦਾਦ ਦੇ ਚਾਰ ਹਿੱਸੇ ਕਰ ਦਿੱਤੇ। ਇੱਕ ਹਿੱਸਾ ਆਪਦੇ ਲਈ ਰੱਖ ਕੇ, ਬਾਕੀ ਤਿੰਨਾਂ ਮੁੰਡਿਆਂ ਨੂੰ ਵੰਡ ਦਿੱਤੇ। ਸਰਪੰਚ ਦਾ ਕਹਿੱਣਾ ਸੀ, " ਇਹ ਮੁੰਡੇ ਅੱਲਗ-ਅੱਲਗ ਮੇਹਨਤ ਕਰਕੇ, ਇਸ ਨੂੰ ਕਈ ਗੁਣਾ ਹੋਰ ਵਧਾ ਦੇਣਗੇ। " ਸਰਦਾਰੇ ਨੂੰ ਵੀ ਗੱਲ ਚੱਜ ਗਈ। ਉਸ ਨਾਲ ਕੋਈ ਮੁੰਡਾ ਕੰਮ ਨਹੀਂ ਕਰਾਉਂਦਾ ਸੀ। ਵਿਹਲੇ ਫਿਰਦੇ ਰਹਿੰਦੇ ਸਨ। ਉਸ ਨੇ ਤਿੰਨਾਂ ਨੂੰ ਬੈਠਾ ਕੇ ਕਿਹਾ, " ਇਹ ਜਾਇਦਾਦ ਤਾਂ ਵੰਡ ਰਿਹਾਂ ਹਾਂ। ਤੁਸੀਂ ਆਪੋ-ਆਪਣਾਂ ਕਰੋਬਾਰ ਸ਼ੁਰੂ ਕਰ ਸਕੋਂ। " ਮੁੰਡੇ ਬਹੁਤ ਖੁਸ਼ ਹੋਏ। ਬਾਪੂ ਤਾ ਮੰਗਿਆ 100 ਰੂਪੀਆ ਨਹੀਂ ਦਿੰਦਾ ਸੀ। ਜਿਉਂਦੇ ਨੇ ਲੱਖਾਂ ਦੀ ਜਾਇਦਾਦ ਨਾਂਮ ਕਰ ਦਿੱਤੀ ਹੈ। ਇੱਕ ਮੁੰਡੇ ਨੇ ਸਾਰੀ ਜਾਇਦਾਦ ਵੇਚ ਕੇ ਨਸ਼ੇ ਖਾ ਲਏ। ਇੱਕ ਦਿਨ ਬਹੁਤਾ ਨਸ਼ਾ ਕਰਕੇ ਸੌਂ ਗਿਆ। ਮੁੜ ਕੇ ਨਹੀਂ ਉਠਿਆ। ਦੂਜਾ ਪੈਲੀ ਵੇਚ-ਵੱਟ ਕੇ ਬਦੇਸ਼ ਚਲਾ ਗਿਆ। ਮੁੜ ਕੇ ਵਾਪਸ ਨਹੀਂ ਆਇਆ। ਤੀਜੇ ਨੇ ਜ਼ਮੀਨ ਠੇਕੇ ਉਤੇ ਦੇ ਦਿੱਤੀ। ਆਪ ਵਿਹਲਾ ਰਹਿੱਣ ਲੱਗ ਗਿਆ। ਉਹ ਬਾਪੂ ਆਪ ਅਜੇ ਵੀ ਆਪਣਾਂ ਹਿੱਸਾ ਆਪ ਵਾਹੁਦਾ ਸੀ। ਜ਼ਮੀਨ ਥੁੜ ਜਾਂਣ ਨਾਲ ਘਰ ਵਿੱਚ ਗਰੀਬੀ ਜਰੂਰ ਆ ਗਈ ਸੀ। ਪਰ ਉਸ ਨੇ ਹਾਰ ਨਹੀਂ ਮੰਨੀ ਸੀ। ਉਸ ਨੇ ਆਪਣੇ ਪੁੱਤਰ ਨੂੰ ਕਿਹਾ, " ਤੂੰ ਲੋਕਾਂ ਨੂੰ ਵੀ ਜ਼ਮੀਨ ਦਿੱਤੀ ਹੈ। ਇਹੀ ਮੈਨੂੰ ਦੇਦੇ। ਆਪਾਂ ਰਲ ਕੇ ਵਾਹੀ ਕਰ ਲਵਾਂਗੇ। " ਉਸ ਦੇ ਪੁੱਤਰ ਨੇ ਕਿਹਾ, " ਤੂੰ ਬੁੱਢਾ ਬੰਦਾ ਮੈਨੂੰ ਕੀ ਕਮਾਂ ਕੇ ਦੇ ਸਕਦਾ ਹੈ। ਦੂਜੇ ਬੰਦੇ ਤੋਂ ਤਾਂ ਮੈਨੂੰ ਠੇਕੇ ਦੇ ਪੈਸੇ ਲੈਣ ਦੀ ਆਸ ਹੈ। "
ਆਪਣੇ ਹੀ ਜੰਮ ਕੇ, ਮਾਪਿਆਂ ਨੂੰ ਹਰਾ ਦਿੰਦੇ ਹਨ। ਕੰਮਜ਼ੋਰ ਸਮਝਣ ਲੱਗ ਜਾਂਦੇ ਹਨ। ਜਦੋਂ ਮਾਂਪੇਂ ਹੱਥ ਵੱਡ ਕੇ ਦੇ ਦਿੰਦੇ ਹਨ। ਜਿਉਂ ਵੀ ਪਾਵਰ ਹੱਥ ਵਿਚੋਂ ਗਈ। ਉਦੋਂ ਹੀ ਕੁਰਸੀ ਖਿਸਕ ਜਾਂਦੀ ਹੈ। ਬੰਦਾ ਕੰਮਜ਼ੋਰ ਪੈ ਜਾਂਦਾ ਹੈ। ਕੁੜਕ ਕੁਕੜੀ ਮਹੀਨਾਂ ਅੰਡਿਆਂ ਉਤੇ ਬੈਠਦੀ ਹੈ। ਫਿਰ ਬੱਚੇ ਇੱਕ-ਇੱਕ ਕਰਕੇ ਅੰਡਿਆਂ ਵਿਚੋਂ ਬਾਹਰ ਆਉਂਦੇ ਹਨ। ਖੰਭ ਨਿੱਕਲਦੇ ਹੀ ਉਹ ਆਪਣੇ-ਆਪ ਵਿੱਚ ਹੋ ਜਾਂਦੇ ਹਨ। ਉਹ ਹੋਰ ਬੱਚੇ ਕੱਢਣ ਵੱਲ ਆਪਣਾਂ ਧਿਆਨ ਮੋੜ ਲੈਂਦੀ ਹੈ। ਇਸ ਤਰਾਂ ਅੱਜ ਦਾ ਮਨੁੱਖ ਨਹੀਂ ਕਰ ਸਕਦਾ। ਇਹ ਸਿਆਣਾਂ ਬਹੁਤ ਹੋ ਗਿਆ ਹੈ। ਮਾਂਪੇ ਇੱਕ-ਦੋ ਬੱਚਿਆਂ ਨੂੰ ਪਲੋਸੀ ਜਾਂਦੇ ਹਨ। ਉਹ ਬੱਚੇ ਇੰਨੇ ਲਾਡਲੇ ਬੱਣ ਜਾਂਦੇ ਹਨ। ਕਈ ਇੱਕ ਦਿਨ ਮਾਪਿਆਂ ਨੂੰ ਐਸੀ ਮੂੰਹ ਦੀ ਖਿਲਾਉਂਦੇ ਹਨ। ਮਾਪਿਆ ਨੂੰ ਸਾਰੀ ਕੱਤਰੀ-ਕੀਤੀ ਉਤੇ, ਪੱਛਤਾਵਾਂ ਹੁੰਦਾ ਹੈ। ਜੇ ਘਰ ਵਿੱਚ ਵੱਧ ਬੱਚੇ ਹੋਣ। ਮਾਪਿਆਂ ਦਾ ਧਿਆਨ ਉਨਾਂ ਵੱਲ ਹੋ ਜਾਵੇ। ਮਾਂਪੇ ਬੱਚਿਆ ਪਰਿਵਾਰਾਂ ਵਿੱਚ ਆਪੋ-ਆਪਣੀ ਪਈ ਕਾਰਨ, ਤਾਲ-ਮੇਲ ਘੱਟ ਗਿਆ ਹੈ। ਪਿਆਰ ਕਿਸੇ ਦੇ ਹਿੱਸੇ ਆਉਂਦਾ ਹੈ। ਪਤਾਂ ਨਹੀਂ ਲੋਕ ਕਿਹੜੀ ਚੀਜ਼ ਦੀ ਭਾਲ ਵਿੱਚ ਹਨ? ਸਬ ਨੂੰ ਆਪੋ-ਆਪਣੀ ਪਈ ਹੈ। ਕੋਈ ਕਿਸੇ ਦੂਜੇ ਬਾਰੇ ਨਹੀਂ ਸੋਚਦਾ।

Comments

Popular Posts