ਕੀ ਆਪਣੇ-ਆਪ ਨੂੰ ਮਾਰ ਲੈਣਾਂ ਕੋਈ ਬਹਾਦਰੀ ਨਹੀਂ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਆਤਮ ਹੱਤਿਆ ਘਰ-ਘਰ ਦੀ ਸਮੱਸਿਆ ਬਣਦੀ ਜਾਂਦੀ ਹੈ। ਹਰ ਦੇਸ਼ ਦੇ ਲੋਕ ਆਪਣੀ ਜਾਨ ਆਪ ਲੈ ਲੈਂਦੇ ਹਨ। ਮਰਦ ਇਸ ਵਿੱਚ ਖੁੱਲ ਕੇ ਯੋਗਦਾਨ ਪਾ ਰਹੇ ਹਨ। ਇੰਨਾਂ ਨੂੰ ਲੋਕ ਘਰ-ਪਰਿਵਾਰ ਚਲਾਉਣ ਵਾਲੇ ਕਹਿੰਦੇ ਹਨ। ਕੀ ਆਪਣੇ-ਆਪ ਨੂੰ ਮਾਰ ਲੈਣਾਂ ਕੋਈ ਬਹਾਦਰੀ ਨਹੀਂ ਹੈ? ਇਹ ਆਪ ਮਰ ਕੇ, ਘਰ-ਪਰਿਵਾਰ ਨੂੰ ਡੋਬ ਜਾਂਦੇ ਹਨ। ਮੈਂ ਪਿੰਡ ਗਈ ਸੀ। ਸਾਡੀ ਬੀਹੀ ਵਿੱਚ 6 ਮਰਦਾ ਨੇ ਜੋ 45 ਸਾਲਾਂ ਦੇ ਨੇੜ ਦੀ ਉਮਰ ਦੇ ਸਨ। ਵਿਆਹੇ ਬਾਲ ਬੱਚੇ-ਵਾਲੇ ਸਨ। ਜ਼ਹਿਰ ਖਾ ਕੇ ਮਰ ਗਏ। ਉਨਾਂ ਦੀਆਂ ਔਰਤਾਂ ਨੇ, ਕੱਲੀਆਂ ਨੇ, ਬੱਚੇ ਪਾਲੇ, ਪਾਂੜ੍ਹਾਏ, ਵਿਆਹੇ ਹਨ। ਖੇਡਾਂ ਵਿੱਚ ਆਪ ਬਿਜਾਈ, ਕੱਟਾਈ ਕੀਤੀ ਹੈ। ਜੇ ਔਰਤਾਂ ਇੰਨੀਆਂ ਦਲੇਰ ਹਨ। ਤਾਂ ਮਰਦਾਂ ਦੀ ਮਰਦਨਗੀ ਕਿਥੇ ਗਈ ਹੈ? ਜਾਪਣੀ ਜਾਨ ਲੈ ਕੇ ਕਿਸੇ ਦਾ ਕੀ ਵਿਗਾੜਦੇ ਹੋ? ਆਪਣਾਂ ਆਪ ਖੱਤਮ ਕਰ ਲੈਂਦੇ ਹੋ ਲੋਕ ਤਾਂ ਐਸੇ ਲੋਕਾਂ ਨੂੰ ਰੋਂਦੇ ਵੀ ਨਹੀਂ ਹਨ। ਸ਼ਾਬਸ਼ੇ ਤਾਂ ਦੇਣੀ ਕੀ ਹੈ? ਲੋਕ ਹੀ ਦੁਰ-ਫਿਟੇ ਮੂੰਹ ਕਹਿੰਦੇ ਹਨ। ਲੋਕ ਡਰ ਕਾਰਨ, ਇੰਨਾ ਬੰਦਾ ਡਰਪੋਕ ਬੱਣ ਜਾਂਦਾ ਹੈ। ਆਪਣੇ ਪੈਰਾਂ ਨੂੰ ਹੋਰ ਮਜ਼ਬੂਤ ਬੱਣਾਉਣ ਦੀ ਥਾਂ, ਆਪ ਤੇ ਪਰਿਵਾਰ ਨੂੰ ਮਸੀਬਤ ਵਿੱਚੋਂ ਕੱਢਣ ਦੀ ਥਾਂ, ਸਾਰੀ ਇੱਜ਼ਤ ਤੇ ਆਪ ਨੂੰ ਮਿੱਟੀ ਵਿੱਚ ਮੇਲ ਲੈਂਦਾ ਹੈ। ਆਪਣੇ-ਆਪ ਨੂੰ ਮਾਰ ਲੈਣਾਂ ਕੋਈ ਬਹਾਦਰੀ ਨਹੀਂ ਹੈ। ਬਹਾਦਰੀ ਤਾਂ ਹੈ, ਜੇ ਜਿੰਦਗੀ ਦੀਆਂ ਮੁਸ਼ਕਲਾਂ ਨਾਲ ਲੜ ਕੇ, ਜੀਆ ਜਾਏ। ਕੰਮ ਨਾਲ ਘੁਲ ਕੇ ਆਪਣੇ ਆਪ ਨੂੰ ਮਾਰਿਆਂ ਜਾਵੇ। ਨਾਂ ਕਿ ਫੋਕੀ ਪਿਉ-ਦਾਦੇ ਦੀ ਚੌਧਰ ਉਤੇ ਮੁਫ਼ਤ ਦੀਆਂ ਰੋਟੀਆਂ ਤੋੜ ਕੇ, ਵਿਹਲੇ ਜੀਆ ਜਾਵੇ। ਨਾਂ ਹੀ ਇਹ ਸੋਚ ਰੱਖੀ ਜਾਵੇ। ਉਨਾਂ ਦਾ ਕਮਾਂਇਆ ਧੰਨ ਮੁੱਕ ਗਿਆ ਤਾਂ ਗਲ਼ ਰੱਸਾ ਪਾ ਕੇ ਮਰ ਜਾਵੋ। ਮੌਤ ਵੀ ਵਿਹਲੇ ਬੰਦੇ ਨੂੰ ਆਉਂਦੀ ਹੈ। ਕੰਮ ਕਰਦਾ ਕੋਈ ਨਹੀਂ ਮਰਿਆ। ਜੈਸੇ ਮਾਂ-ਬਾਪ ਹਨ। ਵੈਸੇ ਬੱਚੇ ਬੱਣਦੇ ਹਨ। ਮਾਂ-ਬਾਪ ਇੱਕ ਦੂਜੇ ਨੂੰ ਮਰਨ-ਮਾਰਨ ਦੀਆਂ ਧਮਕੀਆਂ ਦੇਣਗੇ। ਉਨਾਂ ਦੇ ਬੱਚੇ ਜਰੂਰ ਆਪਣੇ ਆਪ ਨੂੰ ਮਾਰ ਲੈਣਗੇ। ਜੋ ਸਿਰਹਾਣੇ ਗੰਨ ਰੱਖ ਕੇ ਸੌਂਦੇ ਹਨ। ਕਦੇ ਵੀ ਕੰਨ ਉਤੇ ਵੱਜੀ ਹੀ ਵੱਜੀ ਸਮਝੋ। ਜੋ ਕੀੜਿਆਂ ਨੂੰ ਜਹਿਰ ਪਾਉਂਦੇ ਹਨ। ਕਈ ਬਾਰ ਗੁੱਸੇ ਗਲ਼ਤੀ ਨਾਲ ਪਰਿਵਾਰ ਤੇ ਆਪ ਨੂੰ ਵੀ ਖ਼ਲਾ ਕੇ ਮਾਰ ਸਕਦੇ ਹਨ। ਆਲਾ-ਦੁਆਲਾ ਸਾਡੇ ਜੀਵਨ ਦਾ ਬਹੁਤ ਵੱਡਾ ਹਿੱਸਾ ਹੈ। ਜੋ ਸਾਡੇ ਘਰ ਦਾ ਮਹੋਲ ਹੈ। ਜੋ ਕੁੱਝ ਖ਼ਤਰਨਾਕ ਦੇਖਦੇ ਹਾਂ। ਜੋ ਲੋਕਾਂ ਤੇ ਹੋਰਾਂ ਜੀਵਾਂ ਬਨਸਪਤੀ ਦੇ ਬੁਰੇ ਲਈ ਲੋਚਦੇ ਹਾਂ। ਉਹ ਕਦੇ ਵੀ ਆਪਣੇ ਉਤੇ ਹੀ ਮਸੀਬਤ ਬੱਣ ਸਕਦਾ ਹੈ।
ਕਨੇਡਾ ਦੇ ਨੌਜੁਵਾਨ ਆਤਮ-ਹੱਤਿਆ ਕਰਨ ਵਿੱਚ ਨੰਬਰ ਵੰਨ ਉਤੇ ਹਨ। ਉਨੇ ਲੋਕ ਗੱਡੀਆਂ-ਕਾਰਾਂ-ਮੋਟਰਾਂ ਦੇ ਐਕਸੀ ਡੈਂਟ ਨਾਲ ਨਹੀਂ ਮਰਦੇ। ਜਿੰਨੇ ਆਪੇ ਬਹੁਤੇ ਪੜ੍ਹੇ-ਲਿਖੇ ਮਰ ਜਾਂਦੇ ਹਨ। ਲੋਕਾਂ ਦੀਆਂ ਪ੍ਰਸ਼ਾਨੀਆਂ ਬਹੁਤ ਹਨ। ਲੋਕਾਂ ਆਲੇ ਦੁਆਲੇ ਦੀਆਂ ਬਹੁਤ ਪ੍ਰਸ਼ਾਨੀਆਂ ਹਨ। ਕਈ ਲੋਕ ਨੌਕਰੀ, ਬਿਜ਼ਨਸ ਚਲੇ ਜਾਂਣ ਬਾਅਦ ਆਪ ਨੂੰ ਮਾਰ ਲੈਂਦੇ ਹਨ। ਪੈਸੇ ਦੀ ਥੁੜ ਕਾਰਨ ਲੋਕ ਦੁੱਖੀ ਹੋ ਕੇ, ਆਪ ਨੂੰ ਮਾਰ ਲੈਂਦੇ ਹਨ। ਪ੍ਰੀਖਿਆ ਵਿੱਚ ਫੇਲ ਹੋਣ ਨਾਲ ਕਈ ਪਾਗਲ ਬੱਣ ਜਾਂਦੇ ਹਨ। ਆਪਣਾਂ ਮਾਨਸਿਕ ਹਾਲਤ ਗੁਆ ਲੈਂਦੇ ਹਨ। ਆਪਣੀ ਜਾਨ ਲੈ ਲੈਂਦੇ ਹਨ। ਘਰੇਲੂ ਨੋਕਾਂ-ਝੋਕਾਂ ਬਹੁਤ ਹਨ। ਕਈ ਬਾਰ ਪਰਿਵਾਰਕਿ ਮੈਂਬਰ ਇੱਕ ਦੂਜੇ ਨੂੰ, ਉਨਾਂ ਦੀਆਂ ਚੁਬਵੀਂਆਂ ਗੱਲਾਂ ਨੂੰ ਸਹਿਣ ਨਹੀਂ ਕਰ ਸਕਦੇ। ਦੂਜੇ ਨੂੰ ਅਜ਼ਾਦੀ ਨਹੀਂ ਦੇਣਾਂ ਚਹੁੰਦੇ। ਜਾਂ ਕੋਈ ਸ਼ੱਕ ਹੋ ਜਾਂਦੀ ਹੈ। ਘਰ ਦੀ ਲੜਾਈ ਦੇ ਕਾਰਨ ਪ੍ਰੇਸ਼ਾਨ ਹੋ ਕੇ, ਆਪ ਤੇ ਬਾਕੀ ਮੈਂਬਰਾਂ ਨੂੰ ਵੀ ਮਾਰ ਦਿੰਦੇ ਹਨ।
ਇਸ ਸਾਰੇ ਕਾਸੇ ਤੋਂ ਇਹੀ ਸਮਝ ਲੱਗੀ ਹੈ। ਨਾਂ ਤਾਂ ਇਹ ਆਤਮ ਹੱਤਿਆ ਕਰਨ ਵਾਲੇ ਆਪਣੇ-ਆਪ ਨੂੰ ਪਿਆਰ ਕਰਦੇ ਹਨ। ਨਾਂ ਹੀ ਦੂਜਿਆਂ ਨਾਲ ਪਿਆਰ ਕਰਦੇ ਹਨ। ਪੈਸੇ ਤੇ ਆਪਣੇ ਨਾਲ ਜੁੜੀਆਂ ਚੀਜ਼ਾਂ ਨੂੰ ਪਿਆਰ ਕਰਦੇ ਹਨ। ਉਨਾਂ ਦੇ ਖ਼ੁਸਦੇ ਹੀ, ਅਸਫ਼ਲ ਹੋਣ ਕਾਰਨ ਸੋਚਦੇ ਹਨ, " ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹਨ। " ਲੋਕ ਲਜ਼-ਸ਼ਰਮ ਦੇ ਮਾਰੇ ਆਪਣੀ ਜਾਨ ਲੈ ਲੈਂਦੇ ਹਨ। ਜੇ ਐਸੇ ਲੋਕ, ਹੋਰ ਲੋਕਾਂ ਕਰਕੇ, ਆਤਮ ਹੱਤਿਆ ਕਰ ਲੈਂਦੇ ਹਨ। ਲੋਕਾਂ ਦਾ ਕੀ ਜਾਂਦਾ ਹੈ? ਲੋਕਾਂ ਨੂੰ ਹੋਰ ਗੱਲਾਂ ਬੱਣਾਉਣ ਦਾ ਮੌਕਾ ਮਿਲ ਜਾਂਦਾ ਹੈ। ਬਾਕੀ ਘਰ ਦੇ ਮੈਂਬਰਾਂ ਦਾ ਜਿਉਣਾਂ ਦੁਬਰ ਕਰ ਜਾਂਦੇ ਹਨ। ਪਰਿਵਾਰ ਦੀ ਆਰਥਿਕ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ। ਕਈ ਤਾਂ ਭੀਖ ਮੰਗਣ ਜੋਗੇ ਹੋ ਜਾਂਦੇ ਹਨ। ਅਸੀਂ ਤੁਸੀਂ ਲੋਕਾਂ ਤੋਂ ਲੈਣਾਂ ਹੀ ਕੀ ਹੈ? ਲੋਕ ਤੁਹਾਡੇ ਕੁੱਝ ਨਹੀਂ ਲੱਗਦੇ। ਜੇ ਆਪਣੇ ਪਿਆਰੇ, ਆਪਣੇ ਚਾਹੁਣ ਵਾਲੇ ਮੂੰਹ ਫੇਰ ਗਏ ਹਨ। ਉਨਾਂ ਕਰਕੇ ਆਤਮ ਹੱਤਿਆ ਕਰਨੀ ਜਰੂਰੀ ਨਹੀਂ ਹੈ। ਉਨਾਂ ਨੂੰ ਸਫ਼ਲ ਜਿੰਦਗੀ ਜੀਅ ਕੇ ਦਿਖਾਈ ਜਾ ਸਕਦੀ ਹੈ। ਮਾਂ-ਬਾਪ, ਪਤੀ-ਪਤਨੀ, ਬੱਚਿਆਂ ਤੇ ਕਿਸੇ ਹੋਰ ਤੋਂ ਕਿਸੇ ਵੀ ਗੱਲੋਂ ਡਰਨ ਬਲੈਕ ਮੇਲ ਹੋਣ ਦੀ ਲੋੜ ਨਹੀਂ ਹੈ। ਜੇ ਕਿਸੇ ਚੀਜ਼ ਨੌਕਰੀ, ਘਰ, ਬਿਜ਼ਨਸ ਵਿੱਚ ਘਾਟਾ ਪੈ ਗਿਆ ਹੈ। ਨਾਂ ਤਾਂ ਇਹ ਸ਼ਰਮ ਦੀ ਗੱਲ ਹੈ। ਨਾਂ ਹੀ ਇਸ ਕਰਕੇ ਮਰਨ ਦੀ ਲੋੜ ਹੈ। ਜਾਨ ਹੈ ਤਾਂ ਘਾਟੇ ਵਾਧੇ ਚਲਦੇ ਰਹਿੰਦੇ ਹਨ।
ਜੇ ਕੋਈ ਪਾਜ-ਉਹਲਾ-ਕਰਜ਼ਾ-ਪਿਆਰ ਐਸਾ ਹੈ, ਡਰ ਹੈ। ਕਿਸੇ ਨੂੰ ਪਤਾ ਨਾਂ ਲੱਗ ਜਾਵੇ। ਤੁਹਾਡੇ ਮਰਨ ਪਿਛੋਂ ਵੀ ਪਤਾ ਲੱਗ ਹੀ ਜਾਂਣਾਂ ਹੈ। ਬੇਝਿੱਜਕ, ਬੇਸ਼ਰਮ ਹੋ ਕੇ ਹਰ ਗੱਲ ਉਦੇੜ ਦਿਉ। ਕਿਸੇ ਤੋਂ ਡਰਨ ਤੇ ਝਿਜਕਣ ਦੀ ਲੋੜ ਨਹੀਂ ਹੈ। ਬੇਹਤਰ ਹੈ, ਮਰਨ ਨਾਲੋਂ ਲੋਕਾਂ ਵਿੱਚ ਜਲੀਲ ਹੋ ਜਾਵੋ। ਸਮਝ ਨਹੀਂ ਲੱਗਦੀ। ਇਹ ਸਬ ਆਲੇ-ਦੁਆਲੇ ਦੇ ਲੋਕਾਂ ਨਾਲ ਪਿਆਰ ਹੈ ਜਾਂ ਨਫ਼ਰਤ ਹੈ। ਦੋਨਾਂ ਵਿੱਚੋਂ ਕੁੱਝ ਵੀ ਹੋਵੇ, ਫਿਰ ਵੀ ਆਤਮ ਹੱਤਿਆ ਕਰਨ ਦਾ ਸੁਆਲ ਹੀ ਨਹੀਂ ਪੈਦਾ ਹੁੰਦਾ। ਪਿਆਰ ਹੈ ਜਾਂ ਨਫ਼ਰਤ ਹੈ। ਤਾਂ ਲੋਕਾਂ ਨੂੰ ਕੁੱਝ ਬੱਣ ਕੇ ਦਿਖਾਵੋ। ਮੰਜ਼ਲ ਵੱਲ ਚਲਦੇ ਹੋਏ ਲੋਕ ਠੋਕਰਾਂ ਵੀ ਖਾਂਦੇ ਹਨ। ਬੁਰੀ ਤਰਾਂ ਡਿੱਗਦੇ ਵੀ ਹਨ। ਜਖ਼ਮੀ ਵੀ ਹੁੰਦੇ ਹਨ। ਮੂੰਹ ਦੀ ਖਾਂਦੇ ਹਨ। ਕੁੱਝ ਸਮੇਂ ਲਈ ਰਸਤੇ ਵਿੱਚ ਬੈਠ ਵੀ ਜਾਂਦੇ ਹਨ। ਸੌਂ ਵੀ ਜਾਂਦੇ ਹਨ। ਫਿਰ ਚੱਲ ਪੈਂਦੇ ਹਨ। ਪਰ ਚਲਣਾਂ ਨਹੀਂ ਛੱਡਦੇ। ਮੰਜ਼ਲ ਉਤੇ ਪਹੁੰਚਣ ਦੀ ਕਸ਼ੋਸ਼ ਕਰਦੇ ਹਨ। ਮੇਹਨਤ ਕਰਨ ਵਾਲਿਆ ਨੁੰ,ਸਫ਼ਲਤਾਂ ਮੇਹਨਤ ਕਰਨ ਵਾਲਿਆਂ ਨੂੰ ਖੁਸ਼ੀ ਮਿਲ ਹੀ ਜਾਂਦੀ ਹੈ। ਤੁਰਨਾਂ, ਕਸਰਤ ਕਰਨੀ ਐਸੇ ਲੋਕਾਂ ਲਈ ਬਹੁਤ ਜਰੂਰੀ ਹੈ। ਦਿਮਾਗ ਨੂੰ ਸੋਚਣ ਵੱਲੋਂ ਹੱਟਾ ਕੇ, ਕਿਸੇ ਕੰਮ ਵੱਲ ਲਗਾਇਆ ਜਾਵੇ। ਜਦੋਂ ਦਿਮਾਗ ਕੋਲ ਕੰਮ ਨਹੀਂ ਰਹਿੰਦਾ। ਮਨ ਸਰੀਸ ਨੂੰ ਸੌਕਾਂ ਰੱਖਣ ਦਾ ਰਸਤਾ ਲੱਭਦਾ ਹੈ। ਮਰਨਾਂ ਲੋਕਾਂ ਨੂੰ ਸਸਤਾ ਲੱਗਦਾ ਹੈ। ਇਹ ਨਹੀਂ ਪਤਾ ਜੇ ਇੱਕ ਬਾਰ ਜ਼ਹਿਰ ਖਾ ਕੇ, ਗੋਲੀ ਮਾਰ ਕੇ, ਪਾਣੀ ਵਿੱਚ ਡਿੱਗ ਕੇ, ਅੱਗ ਲਗਾ ਕੇ, ਮਰਨ ਦੀ ਸਟੇਜ਼ ਉਤੇ ਪਹੁੰਚ ਗਏ। ਕੋਈ ਡਾਕਟਰ ਨਹੀਂ ਬੱਚਾ ਸਕਦਾ। ਮੈਂ 2011 ਵਿੱਚ ਪਿੰਡ ਸੀ। ਸਾਡੇ ਪਿੰਡ ਘੜਾਂਣੀਂ-ਘਲੋਟੀ ਵਿੱਚ ਇੱਕ ਮੁੰਡੇ ਨੇ ਪਿਆਰ ਵਿੱਚ ਹਾਰ ਜਾਂਣ ਕਰਕੇ। ਘਰਦਿਆਂ ਦੇ ਪਿਆਰ ਵਿਆਹ ਲਈ ਨਾਂ ਮੰਨਣ ਕਰਕੇ, ਕੱਣਕ ਦੀ ਕੀੜੇ ਮਾਰ ਦੁਵਾਈ ਖਾ ਲਈ। ਉਸ ਦਾ ਸਾਰਾ ਸਰੀਰ ਪਾਟ ਗਿਆ ਸੀ। ਖੂਨੋਂ-ਖੂਨ ਆਪ ਤੇ ਘਰ ਹੋ ਗਿਆ ਸੀ। ਸਾਰੇ ਵਿਹੜੇ ਵਿੱਚ ਤੜਫ਼ਦਾ ਫਿਰਦਾ ਸੀ। ਉਹ ਅਜੇ ਵੀ ਜਿਉਂਦਾ ਸੀ। ਦੁਹਾਈਆਂ ਦੇ ਰਿਹਾ ਸੀ, " ਮੇਰੀ ਜਾਨ ਬੱਚਾ ਲਵੋ। ਮੈਂ ਨਹੀਂ ਮਰਨਾਂ ਚਹੁੰਦਾ। " ਉਸ ਨੂੰ ਲੈ ਕੇ, ਜਦੋਂ ਤੱਕ ਦੁਰਾਹੇ ਪਹੁੰਚੇ। ਉਸ ਦੀ ਜਾਨ ਟੁੱਟ ਗਈ ਸੀ। ਮਾਪਿਆਂ ਦਾ ਪੜ੍ਹਾਇਆ-ਲਿਖਾਇਆ ਮਾਸਟਰ ਬੱਣਾਇਆ, ਕੱਲਾ-ਕੱਲਾ ਮੁੰਡਾ ਮਰ ਗਿਆ ਸੀ। ਸਾਰੀ ਉਮਰ ਦੀ ਕਮਾਈ ਖੂਹ ਵਿੱਚ ਪਾ ਗਿਆ ਸੀ। ਇੱਕ ਬੇਗਾਨੀ ਕੁੜੀ ਪਿਛੇ ਜਾਨ ਦੇ ਗਿਆ। ਮਾਂਪੇ ਵੀ ਰਾਹ ਦਾ ਰੋੜਾ ਬੱਣ ਕੇ, ਪੱਛਤਾ ਰਹੇ ਸਨ। ਕੁੜੀ ਦਾ ਅੱਗਲੇ ਹਫ਼ਤੇ ਕਿਸੇ ਹੋਰ ਨਾਲ ਵਿਆਹ ਹੋ ਗਿਆ ਸੀ। ਨੁਕਸਾਨ ਕਿਸ ਦਾ ਹੋਇਆ। ਜਿਉਣ ਵਾਲਿਆ ਨੇ ਤਾਂ ਕਿਵੇ ਨਾਂ ਕਿਵੇ ਜਿਉਂ ਹੀ ਲੈਣਾਂ ਹੈ। ਮਰਨ ਵਾਲੇ ਨੇ ਮੁੜ ਕੇ ਨਹੀ ਜਿਉਂਣਾਂ।
ਇਸ ਆਤਮ ਹੱਤਿਆ ਕਰਨ ਤੋਂ ਬਚਣ ਲਈ ਆਪਣੀਆਂ ਪ੍ਰੇਸ਼ਾਨੀਆਂ, ਗੱਲਾਂ ਦੋਸਤਾਂ, ਦੂਜੇ ਲੋਕਾਂ ਨਾਲ ਸਾਂਝੀਆਂ ਕਰੋ। ਸੋਚਣਾਂ ਛੱਡ ਦਿਉ। ਜੇ ਕਿਸੇ ਨੂੰ ਗੱਲਾਂ ਕਰਕੇ ਨਹੀਂ ਦੱਸ ਸਕਦੇ। ਪੇਪਰ, ਕੰਪਿਊਟਰ ਉਤੇ ਕਹਾਣੀਆਂ, ਜੋ ਵੀ ਤੁਹਾਡੇ ਨਾਲ ਬੀਤ ਰਿਹਾ ਹੈ। ਸਬ ਗੱਲਾਂ ਲਿਖਣੀਆਂ ਸ਼ੁਰੂ ਕਰ ਦਿਉ। ਕਈ ਲੋਕਾਂ ਦੇ ਦਿਮਾਗ ਉਤੇ ਹਰ ਗੱਲ ਦਾ ਬਹੁਤ ਗਹਿਰਾ ਅਸਰ ਹੋ ਜਾਂਦਾ ਹੈ। ਉਨਾਂ ਦਾ ਮਨ ਕੰਮਜ਼ੋਰ, ਕੋਮਲ, ਨਾਜ਼ਕ ਹੁੰਦਾ ਹੈ। ਦਿਮਾਗ ਉਤੇ ਹਰ ਸੱਟ ਸਹਿ ਨਹੀਂ ਸਕਦੇ। ਜਦੋਂ ਉਨਾਂ ਦੀ ਕੋਈ ਸੁਣਦਾ ਨਹੀਂ ਹੈ। ਉਹ ਪਗਲ ਹੋ ਜਾਂਦੇ ਹਨ। ਨਿੱਕੀ-ਨਿੱਕੀ ਗੱਲ ਉਤੇ, ਪ੍ਰੈਸ਼ਾਨ ਹੋ ਕੇ, ਸੋਚਣ ਲੱਗ ਜਾਂਦੇ ਹਨ। ਉਨਾਂ ਲਈ ਇਸ ਦੁਬਦਾ ਵਿਚੋਂ ਨਿੱਕਲਣਾ ਨਹੀਂ ਆਉਂਦਾ। ਪਾਗਲ ਹੋ ਕੇ, ਆਪ ਮਰ ਜਾਂਦੇ ਹਨ। ਤੇ ਹੋਰਾਂ ਦੀ ਵੀ ਜਾਨ ਲੈ ਲੈਂਦੇ ਹਨ।


Comments

Popular Posts