ਕੀ ਕਿਸੇ ਐਰੇ-ਗੈਰੇ ਲਈ ਵੀ ਆਪਣੇ ਘਰ ਮੰਦਰ ਦੇ ਦਰ ਖੁੱਲੇ ਰੱਖਦੇ ਹੋ?

ਕੀ ਕਿਸੇ ਐਰੇ-ਗੈਰੇ ਲਈ ਵੀ ਆਪਣੇ ਘਰ ਮੰਦਰ ਦੇ ਦਰ ਖੁੱਲੇ ਰੱਖਦੇ ਹੋ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਅੱਜ ਕੱਲ ਬਹੁਤੇ ਲੋਕ ਕਿਸੇ ਨੂੰ ਘਰ ਨਹੀਂ ਲੈ ਕੇ ਆਉਂਦੇ। ਸਗੋਂ ਕਿਸੇ ਨੇ ਕਿਰਾਏ ਉਤੇ ਵੀ ਘਰ ਲੈਣਾਂ ਹੋਵੇ। ਅੱਗਲੇ ਪਹਿਲਾਂ ਹੀ ਕਹਿ ਦਿੰਦੇ ਹਨ, " ਘਰ ਵਿੱਚ ਕੋਈ ਮਹਿਮਾਨ ਨਹੀ ਆਵੇਗਾ। ਕੋਈ ਪਾਰਟੀ ਨਹੀਂ ਹੋਵੇਗੀ। " ਕਈ ਲੋਕ ਕਿਰਾਏ ਉਤੇ ਮਕਾਨ ਲੈ ਕੇ, ਦੇਹ ਦਾ ਧੰਦਾ ਸ਼ੁਰੂ ਕਰ ਦਿੰਦੇ ਹਨ। ਕਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਔਰਤਾਂ ਮਰਦ ਸਮੇਂ ਸਿਰ ਨਹੀਂ ਲੱਭਦੇ। ਮਰਦ-ਮਰਦ, ਔਰਤਾਂ-ਔਰਤਾਂ ਨਾਲ ਸਬੰਧ ਬੱਣਾਂ ਲੈਂਦੇ ਹਨ। ਕਿਸੇ ਦਾ ਭੇਤ ਵਿੱਚ ਰਹਿ ਕੇ, ਕੋਲ ਰਹਿ ਕੇ, ਵੀ ਨਹੀਂ ਪਾ ਸਕਦੇ। ਇਸ ਲਈ ਹਰ ਬੰਦਾ ਆਪਣਾਂ ਘਰ ਸੰਭਾਲਣਾ ਚਹੁੰਦਾ ਹੈ। ਮਾੜੀ ਜਿਹੀ ਸੁਰਾਖ਼ ਲੱਗਣ ਨਾਲ, ਪਾੜ ਲੱਗ ਜਾਂਦਾ ਹੈ। ਭੇਤ ਬਗੈਰ ਚੋਰੀ ਨਹੀਂ ਹੁੰਦੀ। ਕਦੇ ਕਿਸੇ ਨੂੰ ਘਰ ਦਾ ਭੇਤ ਨਾਂ ਦੇਈਏ। ਕੀ ਪਤਾ ਕੌਣ ਚੋਰ ਹੈ? ਅੱਜ ਕੱਲ ਮਾਲ, ਮਾਲਕ, ਨਾਰ ਸਬ ਦੀ ਚੋਰੀ ਹੋ ਜਾਂਦੀ ਹੈ। ਰੱਬ ਜਾਂਣੇ ਕਿਤੇ, ਕਿਸੇ ਦੇ ਦਿਲ ਵਿੱਚ ਬੁਰਿਆਈ ਆ ਜਾਵੇ। ਦਿਲਜੀਤ ਸਿੰਘ ਦੇ ਕਹਿੱਣ ਵਾਂਗ, " ਕਨੇਡਾ ਵਿੱਚ ਕੋਈ ਪੱਕੀ ਕੁੜੀ ਚਾਹੀਦੀ ਹੈ। "
ਇਸ ਬਾਰੇ ਤੁਹਾਡੀ ਕੀ ਰਾਏ ਹੈ? ਦਰ ਖੁੱਲੇ ਰੱæਖੀਏ ਜਾਂ ਭੈੜ ਕੇ ਰੱਖੀਏ। ਕੀ ਕਿਸੇ ਵੀ ਐਰੇ-ਗੈਰੇ ਲਈ ਵੀ ਆਪਣੇ ਘਰ ਮੰਦਰ ਦੇ ਦਰ ਖੁੱਲੇ ਰੱਖਦੇ ਹੋ? ਬਈ ਬੰਦਾ ਕੁੱਝ ਵੀ ਲੁੱਟ ਕੇ ਲੈ ਜਾਵੇ। ਸਿਆਣਾ ਬੰਦਾ ਕਿਸੇ ਗੈਰ ਬੰਦੇ ਨੂੰ ਘਰ ਲੈ ਕੇ ਨਹੀਂ ਆਉਂਦਾ। ਕੁੱਤੇ ਦੇ ਵੀ ਸੋਟੀ ਮਾਰਦਾ ਹੈ। ਦੋਸਤੀ ਤਾਂ ਪਤਾ ਨਹੀਂ ਕਿਹੜੀ ਬਲਾ ਦਾ ਨਾਂਮ ਹੈ। ਅੱਗਲਾ ਅੱਖਾਂ ਅੱਡ ਕੇ, ਅੰਦਰ ਦਾ ਮਾਲ ਦੇਖਦਾ ਹੈ। ਜੇ ਕੁੱਝ ਅੱਗਲੇ ਦੇ ਘਰ ਅੰਦਰ ਚੰਗੀ ਚੀਜ਼ ਹੈ। ਅੱਗਲਾ ਉਦੋਂ ਹੀ ਆਪ ਖ੍ਰੀਦ ਲੈਂਦਾ ਹੈ। ਜੇ ਐਸੀ ਹਸੀਅਤ ਨਹੀਂ , ਉਸੇ ਘਰ ਵਿਚੋਂ ਚੁਰਾ ਲੈਂਦਾ ਹੈ। ਚੋਰੀਆਂ ਉਨਾਂ ਘਰਾਂ ਵਿੱਚ ਜ਼ਿਆਦਾ ਹੁੰਦੀਆਂ ਹਨ। ਜਿਥੇ ਬਹੁਤੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਜਿਹੜੇ ਰਸਤੇ ਉਤੇ ਗੱਡੀਆਂ ਵੱਧ ਆਉਂਦੀਆਂ-ਜਾਂਦੀਆਂ ਹਨ। ਐਕਸੀਡੈਂਟ ਵੀ ਵੱਧ ਹੁੰਦੇ ਹਨ। ਸ਼ੜਕਾਂ ਵੀ ਵੱਧ ਉਹੀ ਟੁੱਟਦੀਆਂ ਹਨ। ਇਸ ਲਈ ਜੇ ਘਰ-ਪਰਿਵਾਰ ਦਾ ਨੁਕਸਾਨ ਨਹੀਂ ਕਰਾਉਣਾਂ। ਆਪਣੇ ਘਰ ਦੇ ਦਰ ਭੇੜ ਕੇ ਰੱਖਣੇ ਚਾਹੀਦੇ ਹਨ। ਕੋਈ ਗੁਆਂਢਣ ਹੀ ਘਰ ਦੇ ਅੰਦਰ ਆ ਵੜੇ। ਜੇ ਘਰ ਦੀ ਮਾਲਕਣ ਆਪ ਘਰ ਨਾਂ ਹੋਵੇ। ਨਵੀਂ ਵਿਆਹੀ ਨੂੰਹੁ ਘਰ ਟੱਕਰ ਜਾਵੇ। ਐਸਾ ਹੇਠ ਉਤਾ ਕਰਕੇ ਸਮਝਾ ਜਾਂਦੀ ਹੈ। ਘਰ ਦੀਆਂ ਨੀਹਾਂ ਹਿਲ ਜਾਂਦੀਆਂ ਹਨ। ਇੱਕ ਪਰਿਵਾਰ ਨੇ ਕਿਸੇ ਤੋਂ ਦੁੱਧ ਲੈਣਾਂ ਸ਼ੁਰੂ ਕਰ ਦਿੱਤਾ। ਪਿੰਡਾ ਵਿੱਚ ਬਾਹਰ ਦੇ ਕੰਮ ਮਰਦ ਹੀ ਕਰਦੇ ਹਨ। ਸੋ ਉਨਾਂ ਦਾ ਬੰਦਾ ਦੁੱਧ ਫੜ੍ਹ ਲਿਉਂਦਾ ਸੀ। ਉਸ ਦੁੱਧ ਦੇਣ ਵਾਲਿਆਂ ਦੇ ਆਪਣੇ ਘਰ ਤਿੰਨ ਧੀਆਂ ਸਨ। ਉਨਾਂ ਕੁੜੀਆਂ ਦੀ ਮਾਂ ਨੇ ਦੁੱਧ ਲੈਣ ਵਾਲਿਆਂ ਨੂੰ ਕਿਹਾ, " ਮੈਂ ਦੋਨੇ ਵੇਲੇ ਗੁਰਦੁਆਰੇ ਮੱਥਾ ਟੇਕਣ ਜਾਂਦੀ ਹਾਂ। ਦੁੱਧ ਮੈਂ ਹੀ ਫੜ੍ਹਾ ਜਾਇਆ ਕਰਾਂਗੀ। " ਕੁੱਝ ਕੁ ਮਹੀਨੇ ਠੀਕ-ਠਾਕ ਚੱਲੀ ਗਿਆ। ਉਸ ਬੰਦੇ ਦਾ ਧਿਆਨ ਦੁੱਧ ਦੇ ਕੇ, ਜਾਂਣ ਵਾਲੀ 50 ਸਾਲਾ ਦੀ ਔਰਤ ਵੱਲ ਖਿਚਿਆ ਗਿਆ। ਉਸ ਨੂੰ ਮੋਹਣ ਲਈ ਉਹ ਬੰਦਾ ਦੋ ਇਕੋ ਜਿਹੇ ਸੂਟ ਖ੍ਰੀਦ ਲੈ ਆਇਆ। ਇੱਕ ਸੂਟ ਉਸ ਔਰਤ ਨੂੰ ਦੇ ਦਿੱਤਾ। ਇਸੇ ਨਾਲ ਉਹ ਇੱਕ ਦੂਜੇ ਨਾਲ ਗੱਲਾਂ ਮਾਰਨ ਲੱਗ ਗਏ। ਇੱਕ ਦਿਨ ਐਸੀ ਨੌਬਤ ਆ ਗਈ। ਉਸ ਬੰਦੇ ਨੇ ਆਪਦੀਆਂ ਚਾਰ ਕੁੜੀਆਂ ਪਤਨੀ ਘਰੋਂ ਕੱਢ ਦਿੱਤੇ। ਆਪ 50 ਸਾਲਾਂ ਦੀ ਉਮਰ ਵਿੱਚ, ਉਸ ਔਰਤ ਨਾਲ ਮੌਜ਼ ਮਾਰਨ ਲੱਗ ਗਿਆ। ਪਿੰਡ ਵਿੱਚ ਕਿਸੇ ਦੀ ਸ਼ਰਮ ਨਹੀਂ ਮੰਨਦਾ ਸੀ।
ਕੈਲਗਰੀ ਵਿੱਚ ਦੋ ਬਹੁਤ ਗੂੜੇ ਦੋਸਤ ਸਨ। ਉਨਾਂ ਦੀਆਂ ਪਤਨੀਆਂ ਵੀ ਇੱਕ ਦੂਜੀ ਦੀਆਂ ਸਹੇਲੀਆਂ ਬੱਣ ਗਈਆਂ। ਘਰ ਬਹੁਤ ਆਉਣੀ ਜਾਂਣੀ ਸੀ। ਦੋਂਨਾਂ ਪਰਿਵਾਰਾਂ ਦੀ ਇੱਕ ਗੱਲ ਸੀ। ਇੱਕ ਦੂਜੇ ਨੂੰ ਪੁੱਛ ਕੇ ਗੱਲ ਕਰਦੇ ਸਨ। ਆਪਣੇ ਪਤੀ-ਪਤਨੀਆਂ ਦੀਆਂ ਪਰਾਈਵੇਟ ਗੱਲਾਂ ਇੱਕ ਦੂਜੇ ਨਾਲ ਕਰਦੇ ਸਨ। ਕਈ ਬਾਰ ਤਾ ਇੱਕਠੇ ਚਾਰੇ ਬੈਠ ਕੇ ਗੰਦੇ ਮਜ਼ਾਕ ਕਰਦੇ ਸਨ। ਇੱਕ ਦੀ ਪਤਨੀ ਕੰਮ ਨਹੀਂ ਕਰਦੀ ਸੀ। ਉਸ ਦਾ ਪਤੀ ਹਰ ਰੋਜ਼ 12 ਘੰਟੇ ਫੈਕਟਰੀ ਵਿੱਚ ਕੰਮ ਕਰਦਾ ਸੀ। ਜਾਂਣੀ ਦੀ ਆਵਾ 12 ਘੰਟੇ ਨਾਂ ਮੁੱਕੇ ਨਾਂ ਗੱਧਾ ਛੁੱਟੇ। ਦੂਜਾ ਟੈਕਸੀ ਚਲਾਉਂਦਾ ਸੀ। ਉਸ ਦੀ ਪਤਨੀ ਕੰਮ ਕਰਦੀ ਸੀ। ਇੱਕ ਦਿਨ ਇਹ ਬਿਮਾਰ ਹੋਣ ਕਰਕੇ, ਘਰ ਛੇਤੀ ਆ ਗਈ। ਜਦੋਂ ਘਰ ਆਈ। ਟੈਕਸੀ ਚਲਾਉਣ ਵਾਲਾ ਪਤੀ , ਸਹੇਲੀ ਨਾਲ ਉਸ ਦੇ ਸੌਣ ਵਾਲੇ ਕੰਮਰੇ ਵਿੱਚ ਰੰਗ-ਰਲੀਆਂ ਮਨਾ ਰਿਹਾ ਸੀ। ਦੋਂਨੇ ਘਰਾਂ ਦੀ ਤਬਾਹੀ ਹੋ ਗਈ। ਮੁੜ ਕੇ ਕਿਥੇ ਜੁੜਨੇ ਸਨ? ਇੱਕ ਹੋਰ ਕੁੜੀ ਸੀ। ਉਸ ਨੇ ਭੂਆ ਦੀ ਕੁੜੀ ਪੜ੍ਹਾਈ ਕਰਨ ਲਈ ਪੰਜਾਬ ਤੋਂ ਸੱਦ ਲਈ। ਉਸ ਨੂੰ ਕੋਲ ਹੀ ਰੱਖਣਾਂ ਸੀ। ਉਹ ਆਪ ਕੰਮ ਉਤੇ ਚਲੀ ਜਾਦੀ ਸੀ। ਭੂਆ ਦੀ ਕੁੜੀ ਮਾਮੇ ਦੇ ਜੁਮਾਈ ਚਾਰ ਜੁਆਕਾਂ ਦੇ ਬਾਪ ਨਾਲ ਪੜ੍ਹਾਈਆਂ ਪੜ੍ਹਨ ਲੱਗ ਗਈ। ਪਤਾ ਉਸ ਦਿਨ ਲੱਗਾ ਜਦੋਂ ਦੋਂਨੇ ਘਰੋਂ ਭੱਜ ਗਏ। ਰਿਸ਼ਤੇਦਾਰਾਂ ਨੇ ਮਸਾਂ ਵਿੱਚ ਪੈ ਕੇ ਬੰਦਾ ਮੋੜ ਕੇ ਲਿਆਦਾਂ। ਤੀਜਾ ਰੱਲਿਆ। ਘਰ ਗੱਲਿਆ। ਜੇ ਆਪਣਾਂ ਘਰ ਠੀਕ-ਠਾਕ ਚੱਲ ਰਿਹਾ ਹੈ। ਜੱਗ ਤੋਂ ਕੀ ਲੈਣਾਂ ਹੈ? ਆਪਣਾਂ ਰਾਝਾਂ ਰਾਜ਼ੀ ਰੱਖੀਏ। ਆਪਣੇ ਪਰਿਵਾਰ ਬਗੈਰ ਬੰਦਾ ਝੱਲਾ ਹੋ ਜਾਂਦਾ ਹੈ। ਘਰ ਦੀਆਂ ਨੀਹਾਂ ਪੱਕੀਆਂ ਰੱਖੀਏ। ਮਨ ਨੂੰ ਜਣੇ-ਖਣੇ ਤੇ ਨਾਂ ਡੁਲਣ ਦਈਏ। ਥੋੜੀ ਜਿਹੀ ਇੱਕਗਰਤਾ ਦੀ ਲੋੜ ਹੈ। ਘਰ ਦੇ ਪੱਕੇ ਕਨੂੰਨ ਬੱਣਾਉਣ ਦੀ ਲੋੜ ਹੈ। ਆਪਣੇ ਘਰ ਵਿੱਚ ਤੀਜੇ ਨੂੰ ਦਖ਼ਲ ਨਾਂ ਦੇਣ ਦਈਏ।

Comments

Popular Posts