ਗੱਡੀਆਂ ਕਾਰਾਂ ਦੇ ਐਕਸੀਡੈਂਟ ਤੋਂ ਕਿਵੇ ਬੱਚੀਏ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

ਕੁੱਝ ਕੁ ਦਿਨ ਪਹਿਲਾਂ ਗੱਡੀਆਂ ਕਾਰਾਂ ਦੇ ਐਕਸੀਡੈਂਟ ਦੇ ਬਾਰੇ ਸ਼ਰਨਜੀਤ ਬੈਂਸ " ਦਾ ਟਾਇਮਜ਼ ਆਫ਼ ਪੰਜਾਬ " ਦੇ ਸੰਪਾਦਕ ਜੀ ਦਾ ਵੀ ਲੇਖ ਲੱਗਿਆ ਹੋਇਆ ਸੀ। ਉਸ ਵਿੱਚ ਬਹੁਤ ਕੁੱਝ ਸਮਝਣ ਨੂੰ ਸੀ। ਬਹੁਤੇ ਲੋਕ ਤਾ ਪੜ੍ਹਦੇ ਹੀ ਨਹੀਂ ਹਨ। ਕਈ ਪੜ੍ਹ ਕੇ ਪੇਪਰ ਦੇ ਨਾਲ ਹੀ ਦਿਮਾਗ ਵਿੱਚੋਂ ਕੱਢ ਕੇ ਸਿੱਟ ਦਿੰਦੇ ਹਨ। ਗੱਡੀਆਂ ਕਾਰਾਂ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ। ਅੰਨੇਵਾਹ ਗੱਡੀਆਂ ਕਾਰਾਂ ਦੱਬੀ ਜਾਂਦੇ ਹਨ। ਪਤਾ ਨਹੀਂ ਕਿਥੇ ਜਾਂਣ ਦੀ ਕਾਹਲ ਹੈ? ਕਾਹਲ ਵਿੱਚ ਕਈ ਅੰਤ ਜਾਨ ਗੁਆ ਲੈਂਦੇ ਹਨ। ਬਹੁਤ ਐਕਸੀਡੈਂਟ ਹੁੰਦੇ ਹਨ। ਬਹੁਤ ਲੋਕ ਮਰਦੇ ਹਨ। ਗੱਡੀਆਂ ਕਾਰਾਂ ਦੇ ਐਕਸੀਡੈਂਟ ਤੋਂ ਕਿਵੇ ਬੱਚੀਏ? ਲੋਕਾਂ ਨੂੰ ਆਪ ਨੂੰ ਹੀ ਸੰਭਲਣਾਂ ਪੈਣਾਂ ਹੈ। ਹਰ ਹਦਸੇ ਵਿੱਚ ਡਰਾਇਵਰ ਦਾ ਹੀ ਕਸੂਰ ਹੁੰਦਾ ਹੈ। ਕਾਰ, ਮੋਟਰ, ਸ਼ੜਕ ਡਰਾਇਵਰ ਬਗੈਰ ਐਕਸੀਡੈਂਟ ਨਹੀਂ ਕਰ ਸਕਦੇ। 100% ਐਕਸੀਡੈਂਟ ਕਰਨ ਵਿੱਚ ਡਰਾਇਵਰ ਦੀ ਅੱਣਗਹਿਲੀ ਹੁੰਦੀ ਹੈ। ਜਾਂ ਨਾਲ ਬੈਠੇ ਉਸ ਨਾਲ ਐਸੀਆਂ ਗੱਲਾਂ ਕਰਦੇ ਹਨ। ਡਰਾਇਵਰ ਐਕਸੀਡੈਂਟ ਕਰ ਦਿੰਦਾ ਹੈ। ਆਪਣਾਂ ਬਚਾ ਆਪ ਕਰਨਾਂ ਪੈਣਾਂ ਹੈ। ਆਪਣੇ ਆਪ ਟੱਕਰ ਮਾਰ ਕੇ ਮਰਾਨਾਂ ਹੈ ਜਾਂ ਜਿਉਂਣਾ ਹੈ। ਆਪ ਨੇ ਹੀ ਦੇਖਣਾਂ ਹੈ।
ਹਰ ਕੋਈ ਇੱਕ ਦੂਜੇ ਨੂੰ ਦੜਲ ਕੇ ਲੰਘਣ ਨੂੰ ਤਿਆਰ ਹੁੰਦਾ ਹੈ। ਜਿੰਨਾਂ ਦਾ ਕਿੱਤਾ ਹੀ ਇਹੀ ਹੈ। ਡਰਾਇਵਰੀ ਕਰਦੇ ਹਨ। ਸ਼ੜਕਾਂ ਉਤੇ ਹੀ ਰਹਿੰਦੇ ਹਨ। ਵੱਡੇ ਟਰੱਕ ਬਹੁਤੇ ਡਰਾਇਵਰ ਨੀਂਦਰੇ ਗੱਡੀ ਚਲਾਉਂਦੇ ਹਨ। ਬਹੁਤੀਆਂ ਗੱਡੀਆਂ ਮੋਟਰਾਂ ਨੂੰ ਲਾਈਟਾਂ ਹੀ ਨਹੀਂ ਹੁੰਦੀਆਂ। ਡਰਾਇਵਰ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਹਨ। ਕਈ ਤਾ ਤੁਰਨ ਵਾਲੇ ਹੀ ਨਸ਼ੇ ਸ਼ਰਾਬ ਪੀ ਕੇ, ਸ਼ੜਕ ਉਤੇ ਚਾਲਕਾਂ ਵਿੱਚ ਵੱਜਦੇ ਤੁਰੇ ਫਿਰਦੇ ਹਨ। ਇਕੋਂ ਸ਼ੜਕ ਉਤੇ ਟੱਰਕ-ਟ੍ਰੇਲਰ, ਕਾਰ, ਰਿਕਸ਼ਾ, ਟਰਾਲੀਆਂ, ਪੈਦਲ ਤੁਰਨ ਵਾਲੇ ਚਲਦੇ ਹਨ। ਪੈਦਲ ਤੁਰਨ ਵਾਲਾ ਟਰੱਕ-ਟ੍ਰੇਲਰ ਦੇ ਬਰਾਬਰ ਕਿਵੇ ਤੁਰ ਸਕਦਾ ਹੈ? ਉਸ ਦੀ ਸਪੀਡ 80 ਕਿਲੋਮੀਟਰ ਦੀ ਹੁੰਦੀ ਹੈ। ਕੋਈ ਸ਼ਹਿਰ ਆ ਜਾਂਦਾ ਹੈ। ਹਰ ਮੋਟਰ ਕਾਰ ਨੂੰ ਪੈਦਲ ਤੁਰਨ ਵਾਲੇ ਨਾਲ ਚੱਲਣਾਂ ਪੈਂਦਾ ਹੈ। ਪੈਦਲ ਤੁਰਨ ਵਾਲਿਆਂ ਲਈ ਅੱਲਗ ਫੁੱਟਪਾਥ ਚਾਹੀਦਾ ਹੈ। ਭਾਰਤ ਦੇ ਬਹੁਤੇ ਲੋਕਾਂ ਦਾ ਕਿੱਤਾ ਖੇਤੀ ਹੈ। ਪੱਸ਼ੂ-ਡੰਗਰ, ਟਰੈਕਟਰ, ਟਰਾਲੀਆਂ ਲਈ ਅੱਲਗ ਸ਼ੜਕ ਦੀ ਲੋੜ ਹੈ। ਇਹ ਸਾਰੀ ਸਰਕਾਰ ਦੀ ਜੁੰਮੇਬਾਰੀ ਹੈ। ਭਾਰਤ ਵਿੱਚ ਜੰਨਤਾ ਇੰਨੀ ਹੈ। ਹਰ ਬੰਦਾ ਕੋਈ ਨਾਂ ਕੋਈ ਚਾਲਕ ਲਈ ਫਿਰਦਾ ਹੈ। ਸ਼ੜਕਾਂ ਉਤੇ ਬਹੁਤ ਜ਼ਿਆਦਾ ਭੀੜ ਭੱੜਕਾ ਹੈ। ਸ਼ੜਕਾਂ ਬਹੁਤੀਆਂ ਤਾਂ ਕਹਿਰੀਆਂ ਹੁੰਦੀਆਂ ਹਨ। ਮੂਹਰੇ ਖੱਡੇ ਤੋਂ ਬਚਾਉਂਦਾ, ਡਰਾਇਵਰ ਮਰ ਜਾਂਦਾ ਹੈ। ਗੰਨਿਆਂ ਦੀਆਂ ਉਪਰ ਤੱਕ ਲੋਡਡ ਟਰੈਕਟਰ-ਟਰਾਲੀਆਂ ਸ਼ੜਕ ਸਾਰੀ ਰੋਕੀ ਜਾਂਦੀਆਂ ਹਨ। ਤੂੜੀ ਨਾਲ ਭਰੇ ਟਰੱਕ ਟਰੈਕਟਰ, ਟਰਾਲੀਆਂ ਸ਼ੜਕ ਸਾਰੀ ਰੋਕੀ ਜਾਂਦੇ ਹਨ। ਹਨੇਰੇ ਵਿੱਚ ਦਿਸਦਾ ਹੀ ਨਹੀਂ ਕੀ ਜਾਂਦਾ ਹੈ? ਕਿੰਨਾ ਕੁ ਵੱਡਾ ਹੈ। ਤਾਂਹੀਂ ਕੁੱਝ ਵੱਜਣ ਨਾਲ ਕਈ ਚਾਲਕ ਪਲਟ ਜਾਂਦੇ ਹਨ। ਉਦੋਂ ਹੀ ਸਫ਼ਈ ਨਾਂ ਹੋਣ ਕਰਕੇ, ਉਸ ਵਿੱਚ ਵੱਜ ਕੇ ਹੋਰ ਬਹੁਤ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਭਾਰਤ ਦੇ 80% ਡਰਾਇਵਰ ਬਗੈਰ ਲਾਈਲੈਂਸ ਤੋਂ ਗੱਡੀਆਂ ਚਲਾਉਂਦੇ ਹਨ। ਸਾਈਕਲ, ਟਰੈਕਟਰ, ਟਰਾਲੀਆਂ, ਬੈਲ ਗੱਡੀਆਂ ਚਲਾਉਣ ਵਾਲੇ, ਕਈ ਹੱਥਾਂ ਨਾਲ ਹੀ ਗੱਡੇ ਖਿੱਚੀ ਫਿਰਦੇ ਹਨ। ਇੰਨਾਂ ਸਾਰੀਆਂ ਗੱਡੀਆਂ ਮੋਟਰਾਂ ਨੂੰ ਲਾਈਟਾਂ ਹੀ ਨਹੀਂ ਹੁੰਦੀਆਂ। ਇੰਨਾਂ ਵਿਚੋਂ ਕਿਹਦੇ ਕੋਲ ਲਾਈਲੈਂਸ ਹੈ? ਇਸ ਮਾਮਲੇ ਵਿੱਚ ਟਰੈਫ਼ਿਕ ਪੁਲੀਸ ਕੀ ਕੰਮ ਕਰਦੀ ਹੈ? ਕੀ ਇਹ ਵੀ ਰਾਤ ਨੂੰ ਸੌਂ ਕੇ, ਸਰਕਾਰ ਤੋਂ ਤਨਖ਼ਾਹ ਲੈ ਰਹੇ ਹਨ? ਜੋ ਲੋਕ ਬਾਹਰਲੇ ਭਾਰਤ ਜਾ ਕੇ, ਮੋਟਰ ਕਾਰਾਂ ਚਲਾਉਂਦੇ ਹਨ। ਉਨਾਂ ਕੋਲ ਲਾਈਲੈਂਸ ਵੀ ਹੁੰਦਾ ਹੈ। ਗੱਡੀ ਚਲਾਉਣੀ ਸਿੱਖੀ ਵੀ ਹੁੰਦੀ ਹੈ। ਟਰੈਫ਼ਿਕ ਪੁਲੀਸ ਵਾਲੇ, ਲੁਧਿਆਣੇ, ਪਟਿਆਲੇ, ਜਲੰਧਰ ਹਰ ਸ਼ਹਿਰ ਦੇ ਚਾਰੇ ਪਾਸੇ, ਹਰ ਪੁਲ ਕੋਲੇ ਖੜ੍ਹੇ ਹੁੰਦੇ ਹਨ। ਇਹ ਬਾਹਰਲੇ ਬਦੇਸ਼ੀ ਲੋਕਾਂ ਨੂੰ ਘੇਰ ਕੇ, ਖ਼ਰੇ-ਖ਼ਰੇ ਨੋਟ ਬਟੋਰ ਰਹੇ ਹੁੰਦੇ ਹਨ। ਅੱਗਲਿਆ ਨੁੰ ਚਲਾਣ ਕੱਟਣ ਦੀ ਧਮਕੀ ਦਿੰਦੇ ਹਨ। ਮੈਂ 2011 ਵਿੱਚ ਇੰਡੀਆਂ ਗਈ ਹੋਈ ਸੀ। ਮੇਰਾ ਪਤੀ, ਭਰਾ ਜਾਂ ਬੇਟਾ ਚਲਾਉਂਦਾ ਹੁੰਦਾ ਸੀ। ਦਿੱਲੀ ਤੋਂ ਲੈ ਕੇ, ਚੰਡੀਗੜ੍ਹ ਤੇ ਪੰਜਾਬ ਦੇ ਹਰ ਸ਼ਹਿਰ ਵਿੱਚ ਟਰੈਫ਼ਿਕ ਪੁਲੀਸ ਵਾਲੇ, ਜੇਬਾਂ ਕੱਟਣ ਨੂੰ ਖੜ੍ਹੇ ਮਿਲੇ ਹਨ। ਸਾਡੇ ਘਰ ਦੇ ਦੋ ਠਾਂਣੇਦਾਰ ਹਨ। ਉਨਾਂ ਦਾ ਕਾਡ ਦਿਖਾਉਣ ਨਾਲ ਬੱਚਾ ਹੋ ਜਾਂਦਾ ਸੀ। ਉਹ ਕੱਚੇ ਜਿਹੇ ਹੋ ਜਾਂਦੇ ਸੀ। ਟਰੈਫ਼ਿਕ ਪੁਲੀਸ ਤਾ ਸਣੇ ਕਾਰ ਬੰਦਾ ਨਿਗਲ ਜਾਂਣ। ਪਰ ਇੰਨਾਂ ਟਰੈਫ਼ਿਕ ਪੁਲੀਸ ਨੂੰ ਇੰਡੀਆਂ ਦੇ ਡਰਾਇਵਰ ਨਹੀਂ ਦਿਸਦੇ। ਜਿੰਨਾਂ ਕੋਲ ਲਾਈਲੈਂਸ ਹੀ ਨਹੀਂ ਹਨ। 13 ਸਾਲਾਂ ਦੇ ਬੱਚੇ ਕਾਰਾਂ, ਸਕੂਟਰ ਚਲਾ ਰਹੇ ਹਨ। ਸ਼ੜਕਾਂ ਦਾ ਕੀ ਹੋਵੇਗਾ? ਇੰਨਾਂ ਦੀ ਮੁਰਮੱਤ ਹੋਣ ਤੋਂ ਪਹਿਲਾਂ ਹੀ ਠੇਕੇਦਾਰ ਪੈਸੇ ਖਾ ਜਾਂਦੇ ਹਨ। ਸ਼ੜਕਾਂ ਬੱਣਾਉਣ ਵਾਲੇ ਮਜ਼ਦੂਰ ਭੁੱਖੇ ਮਰਦੇ ਹਨ। ਉਹ ਪੱਥਰ ਰੋੜਾਂ ਨਾਲ ਹੱਡ ਤੋੜਮੀ ਮੇਹਨਤ-ਕੰਮ ਕਰਕੇ, ਆਪਦੀ ਦੇਹ ਖ਼ਰਾਬ ਕਰ ਲੈਂਦੇ ਹਨ। ਉਹ ਸਿਰ ਤੇ ਛੱਤ ਤੋਂ ਬਗੈਰ ਤੇ ਦੋ ਵਕਤ ਦੀ ਰੋਟੀ ਤੋਂ ਬਗੈਰ ਸੌਂਦੇ ਹਨ। ਨਵ ਜੰਮੇ ਬੱਚਿਆਂ ਦੀਆਂ ਮਾਵਾਂ ਉਨਾਂ ਨੂੰ ਪਿੱਠ ਪਿਛੇ ਬੰਨ ਕੇ, ਕੰਮ ਕਰਦੀਆਂ ਹਨ। ਜਿਹੜਾ ਸਮਾਂ ਉਨਾਂ ਦੇ ਘਰ ਵਿੱਚ ਬੈਠ ਕੇ ਬੱਚਾ ਪਾਲਣ ਦਾ ਹੁੰਦਾ ਹੈ। ਉਹ ਬੱਚਿਆ ਨੂੰ ਲੈ ਕੇ ਲੁੱਕ ਦੇ ਗਾੜੇ ਧੂੰਏਂ ਵਿੱਚ ਕੰਮ ਕਰਦੀਆਂ ਹਨ। 10 ਸਾਲਾਂ ਦੇ ਬੱਚੇ ਮਜ਼ਦੂਰੀ ਕਰਦੇ ਫਿਰਦੇ ਹਨ। ਸਰਕਾਰ ਨੂੰ ਕਦੋਂ ਸੁਰਤ ਆਵੇਗੀ? ਕਦੋਂ ਸਰਕਾਰ ਦੀ ਅੱਖ ਖੁੱਲੇਗੀ? ਠੇਕੇਦਾਰ ਦੋਂਨੇ ਹੱਥਾਂ ਨਾਲ ਮਜ਼ਦੁਰਾਂ ਦਾ ਹਿੱਸਾ ਵੀ ਖਾ ਰਹੇ ਹਨ। ਸਗੋਂ ਸ਼ੜਕਾਂ ਵੀ ਚੱਜ ਦੀਆਂ ਨਹੀਂ ਬੱਣਾਉਂਦੇ। ਬੱਣਦੀਆਂ ਹੀ ਟੱਟੀ ਜਾਂਦੀਆਂ ਹਨ। ਪਿੰਡਾਂ ਵਿੱਚ ਛੋਟੀਆਂ ਸ਼ੜਕਾਂ ਉਤੇ, ਲੁੱਕ ਤਾਂ ਕਿਤੇ ਦਿਸਦੀ ਨਹੀਂ। ਇੱਟਾਂ, ਰੋੜੀ, ਬੱਜਰੀ ਹੀ ਹੁੰਦੀ ਹੈ। ਇਹ ਮੀਂਹ ਦਾ ਪਾਣੀ ਪੈਣ ਨਾਲ ਰੜ ਤੁਰਦੇ ਹਨ। ਭਾਰਤ ਵਰਗੇ ਦੇਸ਼ ਦਾ ਕੀ ਬੱਣੇਗਾ? ਜਿਥੇ ਹਰ ਥਾਂ ਠੱਗੀ ਹੈ। ਰਿਸ਼ਵਰਖੌਰੀ ਹੈ। ਧੋਖਾ ਹੈ। ਮਰੇ ਦੀ ਲਾਸ਼ ਨੂੰ ਕੋਈ ਸ਼ੜਕ ਤੋਂ ਨਹੀਂ ਉਠਾਉਂਦਾ।

Comments

Popular Posts