ਖੁਸ਼ੀ ਮਨ ਦੇ ਅੰਦਰੋਂ ਲੱਭਣੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਬੰਦਾ ਇਧਰ-ਉਧਰ ਭੱਜਿਆ ਫਿਰਦਾ ਹੈ। ਜਗਾ ਬਦਲੀ ਜਾਂਦਾ ਹੈ। ਖੁਸ਼ੀ ਬਾਹਰੋਂ ਲੱਭਦਾ ਹੈ। ਖੁਸ਼ੀ ਮਨ ਦੇ ਅੰਦਰੋਂ ਲੱਭਣੀ ਹੈ। ਪਿਆਰ ਦੀਆਂ ਛੱਲਾਂ ਅੰਦਰੋਂ ਬਾਹਰ ਨੂੰ ਆਉਣਗੀਆਂ। ਜੋ ਪ੍ਰੇਮ ਕਰਦੇ ਹਨ। ਉਨਾਂ ਨੂੰ ਪੂਰੀ ਦੁਨੀਆਂ ਆਪਣੀ ਲੱਗਦੀ ਹੈ। ਉਹ ਹਰ ਇੱਕ ਨੂੰ ਪਿਆਰ ਵੰਡਦੇ ਫਿਰਦੇ ਹਨ। ਪਿਆਰ ਉਨਾਂ ਤੋਂ ਸੰਭਾਲਿਆ ਨਹੀਂ ਜਾਂਦਾ। ਪਿਆਰ ਉਨਾਂ ਦੇ ਅੰਦਰੋਂ ਉਛਲਦਾ ਹੈ। ਕਿਸੇ ਦੇ ਘੱਟਾਇਆ ਘੱਟਦਾ ਨਹੀਂ ਹੈ। ਜੋ ਦੁਨੀਆਂ ਨੂੰ ਪਿਆਰ ਕਰਦੇ ਹਨ। ਉਹ ਮਦੱਦ ਕਰਨ ਨੂੰ ਹਰ ਵੇਲੇ ਤਿਆਰ ਰਹਿੰਦੇ ਹਨ। ਉਹੀ ਰੱਬ ਦੀ ਝਲਕ ਦੇਖ ਸਕਦੇ ਹਨ। ਰੱਬ ਕਿਸੇ ਵਸਤੂ ਦਾ ਨਾਂਮ ਨਹੀਂ ਹੈ। ਉਨਾਂ ਸਬ ਵਿਚੋਂ ਦੀ ਵਿਚਰ ਰਹੀ ਸ਼ਕਤੀ ਦਾ ਨਾਂਮ ਹੈ। ਜੋ ਉਸ ਖੁਦਾ ਦੀ ਬੱਤਣਾਈ ਖੁਦਾਈ ਨੂੰ ਪਿਆਰ ਕਰਦੇ ਹਨ। ਉਸ ਉਤੇ ਮੋਹਤ ਹੁੰਦੇ ਹਨ। ਉਨਾਂ ਦੀਆਂ ਮੋਹ ਦੀਆਂ ਤੰਦਾ ਬਹੁਤ ਮਜ਼ਬੂਤ ਹੁੰਦੀਆਂ ਹਨ। ਆਪ ਨੂੰ ਪਹਿਲ ਕਰਨੀ ਪੈਣੀ ਹੈ। ਜੇ ਦੂਜੇ ਨੂੰ ਥੋੜਾ ਜਿਹਾ ਮੁਸਕਰਾ ਕੇ, ਦੇਖਾਗੇ। ਅੱਗਲਾ ਵੀ ਹੋਰ ਵਧੀਆ ਸਲੂਕ ਕਰੇਗਾ। ਹੋ ਸਕਦਾ ਹੈ, ਮੂਹਰਲੇ ਨੂੰ ਹੱਸਦਾ ਦੇਖ ਕੇ, ਸਬ ਗਿੱਲੇ ਸ਼ਿਕਵੇਂ ਭੁੱਲ ਜਾਵੇ। ਪਰ ਕਈ ਖੜੂਸ ਬੰਦੇ ਅੱਗੋ ਇਹ ਵੀ ਕਹਿ ਦਿੰਦੇ ਹਨ, " ਦੰਦੀਆਂ ਕਿਉਂ ਕੱਢੀਆਂ ਹਨ। ਮੈਂ ਕੋਈ ਜੌਕਰ ਹਾਂ? " ਦੂਜਿਆਂ ਤੋਂ ਆਸ ਛੱਡ ਦਿਉ। ਦੂਜਾ ਕੋਈ ਖੁਸ਼ੀ, ਪਿਆਰ ਦੇਵੇਗਾ। ਹਰ ਕੋਈ ਮੱਤਲੱਬ ਕੱਢਦਾ ਹੈ। ਜੂਜ ਕਰਦਾ ਹੈ। ਹਰ ਕੋਈ ਆਪਣੀਆਂ ਲੋੜਾਂ ਨਾਲ ਜੁੜਿਆ ਹੈ। ਕੋਈ ਕਿਸੇ ਨੂੰ ਖੁਸ਼ੀ, ਪਿਆਰ ਨਹੀਂ ਦੇਵੇਗਾ। ਕਿਸ ਕੋਲ ਸਮਾਂ ਹੈ। ਦੂਜੇ ਬੰਦੇ ਦੀ ਖੁਸ਼ੀ ਦਾ ਖਿਆਲ ਰੱਖਣ ਦਾ। ਹਰ ਕੋਈ ਆਪਣਾਂ ਲੋਟ ਦੇਖਦਾ ਹੈ। ਆਪਣੇ ਆਪ ਦੇ ਮਨ ਤੋਂ ਹੀ ਖੁਸ਼ੀ ਮਿਲਣੀ ਹੈ। ਇਹ ਸਾਡੀ ਆਪਣੀ ਮਰਜ਼ੀ ਹੈ। ਜਾਨ ਨੂੰ ਕਿੰਨੀਆਂ ਕੁ ਉਲਝਣਾਂ ਸਹੇੜੀਨੀਆਂ ਹਨ? ਜ਼ਿਆਦਾ ਲੋਕਾਂ ਦੇ ਕੰੰਮਾਂ ਵਿੱਚ ਦਖ਼ਲ ਦੇਣ ਨਾਲ ਵੀ ਮਨ ਅਚਿੰਤ ਹੁੰਦਾ ਹੈ। ਆਲੇ-ਦੁਆਲੇ ਦੇ ਲੋਕਾਂ ਨੂੰ ਆਪਣੇ ਕੰਮ ਆਪ ਕਰਨ ਦਿਉ। ਜਿਵੇਂ ਵੀ ਕਰਦੇ ਹਨ। ਉਨਾਂ ਨੇ ਉਵੇਂ ਹੀ ਕਰਨਾਂ ਹੈ। ਕਿਸੇ ਦੇ ਸਲਾਹ-ਮੁਸ਼ਵਰਾ ਦੇਣ ਨਾਲ, ਕੋਈ ਆਪਣੀਆਂ ਆਦਤਾਂ ਨਹੀਂ ਬੱਦਲਦਾ। ਹਰ ਇੱਕ ਦਾ ਆਪਣਾਂ ਰਵੀਆਂ ਹੁੰਦਾ ਹੈ।
ਪਹਿਲਾਂ ਆਪਣੇ ਆਪ ਨੂੰ ਠੀਕ ਕਰਨਾ ਪੈਣਾ ਹੈ। ਸਜਨਾ ਸਵਾਰਨਾਂ ਪੈਣਾਂ ਹੈ। ਆਪਣੀ ਬਜਾ ਠੀਕ ਕਰ ਕੇ, ਤਾਂ ਬਾਹਰੋਂ ਸੋਹਣੀਆਂ ਚੀਜ਼ਾਂ ਦੀ ਪਹਿਚਾਣ ਹੁੰਦੀ ਹੈ। ਆਪਣੇ ਆਪ ਨੂੰ ਖੁਸ਼ ਰੱਖਣ ਦਾ ਡਰਾਮਾਂ ਕਰਨਾਂ ਪੈਣਾਂ ਹੈ। ਦੇਖਿਆ ਹੋਣਾਂ ਹੈ। ਜਦੋਂ ਅਸੀਂ ਬਹੁਤੇ ਨਜ਼ਦੀਕੀ, ਕਿਸੇ ਦੇ ਵਿਆਹ ਜਾਂ ਪਾਰਟੀ ਉਤੇ ਜਾਦੇ ਹਾਂ। ਮਨ ਵਿੱਚ ਖੁਸ਼ੀ ਹੁੰਦੀ ਹੈ। ਆਪ ਨੂੰ ਚੰਗੀ ਤਰਾਂ ਤਿਆਰ ਕਰਦੇ ਹਾਂ। ਸੋਹਣਾਂ ਲੱਗਣ ਲਈ ਵਧੀਆ ਕੱਪੜੇ ਪਾਉਂਦੇ ਹਾ। ਸਬ ਤੋਂ ਚੰਗਾ ਲੱਗਣਾਂ ਚਹੁੰਦੇ ਹਾਂ। ਦੋਸਤਾ-ਮਿੱਤਰਾਂ, ਰਿਸਤੇਦਾਰਾਂ ਨੂੰ ਮਿਲਣ ਲਈ ਉਤਾਵਲੇ ਹੁੰਦੇ ਹਾਂ। ਉਦੋਂ ਮਨ ਦੀ ਅੱਲਗ ਹੀ ਦਿਸ਼ਾ ਹੁੰਦੀ ਹੈ। ਉਸ ਦਿਨ ਸਾਰੀਆਂ ਮਨ ਦੀਆਂ ਉਲਣਾਂ ਭੁੱਲ ਜਾਂਦੀਆਂ ਹਨ। ਮਨ ਤਰੋ-ਤਰ ਹੁੰਦਾ ਹੈ। ਇਸ ਤਰਾ ਲੱਗਦਾ ਹੈ। ਬਹੁਤ ਸਾਰੀਆਂ ਨਜ਼ਰਾਂ ਮੇਰੇ ਉਤੇ ਹੀ ਪੈ ਰਹੀਆਂ ਹਨ। ਕਿਸੇ ਵੀ ਬੰਦੇ ਉਤੇ ਬਹੁਤੀਆਂ ਨਜ਼ਰਾਂ ਦਾ ਪੈਣਾਂ ਅੱਲਗ ਜਿਹਾ ਸੁਆਦ ਦਿੰਦਾ ਹੈ। ਇੱਕ ਪਿਆਰੇ ਦੀਆਂ ਨਜ਼ਰਾਂ ਹੀ ਸੁਰਤ ਭੁਲਾ ਦਿਮਦੀਆਂ ਹਨ। ਪ੍ਰਤਿਆ ਕੇ ਦੇਖਣਾਂ, ਜਦੋਂ ਸਾਨੂੰ ਤੇ ਸਾਡੇ ਕੰਮ ਨੂੰ ਹੋਰ ਲੋਕ ਖੜ੍ਹ ਕੇ, ਰੁਕ ਕੇ ਦੇਖਦੇ ਹਨ। ਕੰਮ ਕਰਨ ਦੀ ਰੂਚੀ ਵੱਧ ਜਾਂਦੀ ਹੈ। ਕੰਮ ਕਰਨ ਦਾ ਮਜ਼ਾ ਆਉਣ ਲੱਗ ਜਾਂਦਾ ਹੈ। ਮਨ ਫੁੱਲ ਵਾਂਗ ਖਿੜ ਜਾਂਦਾ ਹੈ। ਮਸਤੀ ਵਿੱਚ ਆ ਜਾਂਦਾ ਹੈ। ਇਹੀ ਖੁਸ਼ੀ ਹੈ। ਇਹੀ ਨਸ਼ਾ ਹੈ। ਕਿਸੇ ਨਾਲ ਥੋੜਾ ਝੁੱਕ ਕੇ, ਆਕੜ ਛੱਡ ਕੇ, ਹੱਸ ਕੇ, ਪਿਆਰ ਨਾਲ ਨਜ਼ਰਾਂ ਮਿਲਾ ਕੇ ਦੇਖਣਾਂ। ਮੂਹਰੇ ਵਾਲੇ ਨੇ ਵੀ ਉਵੇਂ ਹੀ ਕਰਨ ਲੱਗ ਜਾਂਣਾਂ ਹੈ। ਹੈਰਾਨ ਹੋ ਜਾਵੋਂਗੇ। ਇਸ ਹਾਲਤ ਵਿੱਚ ਹਰ ਔਖੀ ਗੱਲ ਕਰਨੀ, ਸੌਖੀ ਹੋ ਜਾਂਦੀ। ਕੋਈ ਇਕ ਦੂਜੇ ਨੂੰ ਨਾਂਹ ਨਹੀਂ ਕਰ ਸਕਦਾ। ਹਰ ਗੱਲ ਵਿੱਚ ਤਕਰੀਬਨ ਰਜ਼ਾਮੰਦੀ ਹੁੰਦੀ ਹੈ। ਦੋਂਨੇਂ ਜਾਂਣੇ ਇੱਕ ਦੂਜੇ ਦਾ ਮਾਂਣ ਕਰਦੇ ਹਨ। ਹਰ ਕੰਮ ਸੌਖਾ ਹੋ ਜਾਂਦਾ ਹੈ।
ਕਈ ਬੰਦੇ ਐਸੇ ਵੀ ਦੇਖੇ ਹਨ। ਤਾਕਤ ਦੇ ਜ਼ੋਰ ਉਤੇ ਕੰਮ ਕਰਾਉਣਾਂ ਚਹੁੰਦੇ ਹਨ। ਕੰਮ ਭਾਵੇਂ ਉਨਾਂ ਦੇ ਵੀ ਹੋ ਜਾਂਦੇ ਹਨ। ਕੰਮ ਕਰਨ ਵਾਲਿਆ ਦੀ ਆਤਮਾਂ ਖੁਸ਼ ਨਹੀਂ ਹੁੰਦੀ। ਬੱਦਾ-ਚੱਟੀ ਵਿੱਚ ਕੰਮ ਤਾਂ ਹੋ ਜਾਂਦਾ ਹੈ। ਕੰਮ ਕਰਨ ਦਾ ਮਜ਼ਾ ਨਹੀਂ ਆਉਂਦਾ। ਜੇ ਕੰਮ ਕਰਾਉਣ ਵਾਲਾ ਅੱਗਲੇ ਦੀ ਥੋੜੀ ਜਿਹੀ ਪ੍ਰਸੰਸਾ ਕਰ ਦੇਵੇ। ਕਿਸੇ ਦੀ ਪ੍ਰਸੰਸਾ ਕਰ ਦੇਣ ਨਾਲ ਉਸ ਨੇ ਤਾ ਖੁਸ਼ ਹੋ ਜਾਣਾ ਹੀ ਹੈ। ਕੰਮ ਹੋਰ ਵੀ ਵਧੀਆ ਤੇ ਛੇਤੀ ਕਰਦਾ ਹੈ। ਨਾਲ ਹੀ ਅੱਗਲੇ ਦਾ ਚਿਹਰਾ ਦੇਖ ਕੇ, ਮਨ ਦਾ ਕਮਲ ਖਿੜ ਜਾਂਦਾ ਹੈ। ਅਸੀਂ ਲੋਕਾਂ ਬਗੈਰ ਜਿਉਂ ਨਹੀਂ ਸਕਦੇ। ਕੱਲੇ ਜਿੰਦਗੀ ਗੁਜ਼ਾਰਨੀ ਬਹੁਤ ਮੁਸ਼ਕਲ ਹੈ। ਜਿੰਨਾਂ ਦਾ ਕੋਈ ਹੈ ਨਹੀਂ ਹੈ, ਉਨਾਂ ਨੂੰ ਪੁੱਛ ਕੇ ਦੇਖਣਾਂ। ਬਹੁਤਿਆਂ ਦੇ ਕੋਈ ਭੈਣ, ਭਰਾ, ਭੂਆ, ਚਾਚਾ ਨਹੀਂ ਹਨ। ਉਹ ਆਪਣੇ ਦਿਲ ਦੀ ਗੱਲ ਸਾਂਝੀ ਕਰਨ ਨੂੰ ਤਰਸ ਜਾਂਦੇ ਹਨ। ਕਈ ਬਾਰ ਮਨ ਵਿੱਚ ਦੱਬੀ ਗੱਲ ਵੀ ਬੇਚੈਨ ਕਰ ਦਿੰਦੀ ਹੈ। ਮੇਰੇ ਆਪਦੇ ਮਨ ਵਿੱਚ ਸ਼ਬਦਾਂ ਦਾ ਸਮੂਹ ਉਸਲ-ਵੱਟੇ ਲੈਣ ਲਗਦਾ ਹੈ। ਉਦੋਂ ਹੀ ਮੈਨੂੰ ਲਿਖਣਾਂ ਪੈਂਦਾ ਹੈ। ਮਨ ਉਤੇ ਕਿਸੇ ਗੱਲ ਦਾ ਬੋਝ ਰੱਖ ਕੇ ਜਿਉਣਾਂ ਔਖਾ ਹੈ। ਇਸੇ ਲਈ ਸਾਨੂੰ ਦੋਸਤਾਂ ਦੀ ਲੋੜ ਪੈਂਦੀ ਹੈ। ਬਈ ਆਪਣਾਂ ਬੋਝ ਉਨਾਂ ਸਿਰ ਪਾ ਦੇਈਏ। ਆਪ ਸਰਖਰੂ ਹੋ ਜਈਏ। ਜਿੰਂਨੀ ਮਨ ਵਿੱਚ ਚਿੰਤਾਂ ਘੱਟ ਹੋਵੇਗੀ। ਮਨ ਸ਼ਾਂਤ ਹੋਵੇਗਾ। ਮਨ ਖੁਸ਼ ਹੋਵੇਗਾ। ਅੰਦਰੋਂ ਪਿਆਰ ਦੇ ਬਲਬਲੇ ਉਠਣਗੇ।

Comments

Popular Posts