ਸੇਹਿਤ ਤੰਦਰੁਸਤ ਰੱਖਣ ਨੂੰ ਅਰਾਮ ਤੇ ਨੀਂਦ ਬਹੁਤ ਜਰੂਰੀ ਹਨ

ਸੇਹਿਤ ਤੰਦਰੁਸਤ ਰੱਖਣ ਨੂੰ ਅਰਾਮ ਤੇ ਨੀਂਦ ਬਹੁਤ ਜਰੂਰੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਜੇ ਕੋਈ 75 ਸਾਲਾਂ ਦੀ ਉਮਰ ਭੋਗਦਾ ਹੈ। ਉਸ ਨੇ 25 ਸਾਲ ਨੀਂਦ ਵਿੱਚ ਹੀ ਕੱਢੇ ਹੁੰਦੇ ਹਨ। 24 ਘੰਟਿਆਂ ਵਿੱਚ 8 ਘੰਟੇ ਸੌਣਾਂ ਬਹੁਤ ਜਰੂਰੀ ਹੈ। ਬੱਚਾ ਸਬ ਤੋਂ ਵੱਧ ਸੌਂਦਾ ਹੈ। ਨੌਜਵਾਨ ਵੀ ਆਪਣੀ ਨੀਂਦ ਪੂਰੀ ਕਰ ਹੀ ਲੈਂਦੇ ਹਨ। ਉਮਰ ਦੇ ਵੱਧਣ ਨਾਲ ਨੀਂਦ ਉਡਣ ਲੱਗ ਜਾਂਦੀ ਹੈ। ਜ਼ਿਆਦਾ ਥੱਕੇ ਬੰਦੇ ਨੂੰ ਨੀਂਦ ਵੀ ਨਹੀਂ ਆਉਂਦੀ। ਥੱਕ ਜਾਂਣ ਉਤੇ ਸੌਣਾਂ-ਅਰਾਮ ਕਰਨਾਂ ਬਹੁਤ ਜਰੂਰੀ ਹੈ। ਕੁੱਝ ਕੁ ਲੋਕ ਦੁਪਹਿਰ ਦਾ ਖਾਂਣਾਂ ਖਾ ਕੇ, ਘੰਟਾ ਕੁ ਸੌਂਦੇ ਹਨ। ਜਿਸ ਨਾਲ ਸੇਹਿਤ ਤਾਜ਼ਾ ਹੋ ਜਾਂਦੀ ਹੈ। ਜੇ ਪੂਰੀ ਤਰਾਂ ਨਾਂ ਸੁੱਤਾ ਜਾਏ। ਸੇਹਿਤ ਖ਼ਰਾਬ ਹੋ ਜਾਂਦੀ ਹੈ। ਬਹੁਤ ਬਿਮਾਰੀਆਂ ਲੱਗ ਜਾਂਦੀਆਂ ਹਨ। ਨਾਂ ਸੌਉਣ ਕਰਕੇ, ਸਰੀਰ ਦੀ ਹਾਲਤ ਬਿਗੜ ਜਾਂਦੀ ਹੈ। ਖੂਨ ਦਾ ਦੌਰਾ ਠੀਕ ਨਾਂ ਹੋਣ ਕਰਕੇ, ਚੱਕਰ ਆਉਣ ਲੱਗ ਜਾਂਦੇ ਹਨ। ਕਈ ਬਹੁਤਾ ਖਾਂਦੇ ਹਨ। ਕਈਆਂ ਦਾ ਭਾਰ ਵੱਧ ਜਾਂਦਾ ਹੈ। ਜਦੋਂ ਉਹ ਘੱਟ ਸਾਉਂਦੇ ਹਨ। ਚੰਗੀ ਤਰਾਂ ਭੁੱਖ ਨਹੀਂ ਲੱਗਦੀ। ਭਾਰ ਘੱਟਣ ਵੀ ਲੱਗ ਜਾਂਦਾ ਹੈ। ਜੇ ਥੋੜਾ ਸੁਤਾ ਜਾਵੇਂ ਤਾਂ ਬੰਦਾ ਸੁਨ ਜਿਹਾ ਹੋਇਆ ਰਹਿੰਦਾ ਹੈ। ਪੇਟ ਖ਼ਰਾਬ ਹੋ ਜਾਂਦਾ ਹੈ। ਸਿਰ ਵੀ ਦੁੱਖਦਾ ਹੈ। ਦਿਮਾਗ ਦੀਆਂ ਨਾਲੀਆਂ ਦੁੱਖਣ ਲੱਗ ਜਾਂਦੀਆਂ ਹਨ। ਬੰਦੇ ਦੀ ਸੋਚਣ ਸਕਤੀ ਕੰਮ ਕਰਨੋਂ ਹੱਟ ਜਾਂਦੀ ਹੈ। ਸਰੀਰ ਦੀ ਚਾਲ ਧੀਮੀ-ਮੱਠੀ ਹੋ ਜਾਂਦੀ ਹੈ। ਸਰੀਰ ਦੀ ਕੰਮ ਕਰਨ ਦੀ ਸਮਰਥਾ ਘੱਟ ਜਾਂਦੀ ਹੈ। ਜੇ ਪੂਰੀ ਨੀਂਦ ਸੁੱਤਾ ਜਾਵੇ ਤਾਂ ਸਰੀਰ ਆਪੇ ਆਪਣੀ ਸ਼ਕਤੀ ਪਕੜ ਲੈਂਦਾ ਹੈ। ਪਹਿਲਾਂ ਵਾਂਗ ਕੰਮ ਕਰਨ ਲੱਗ ਜਾਂਦਾ ਹੈ। ਸਰੀਰ ਨੂੰ ਪੂਰਾ ਅਰਾਮ ਕਰਨਾਂ ਜਰੂਰੀ ਹੈ। ਇਸ ਲਈ ਸਾਉਣਾਂ ਬਹੁਤ ਜਰੂਰੀ ਹੈ। ਜਦੋਂ ਅਸੀਂ ਘੰਟਿਆਂ ਬੰਦੀ ਸਫ਼ਰ ਕਰਦੇ ਹਾਂ। ਨੀਂਦ ਟੱਲਦੀ ਰਹਿੰਦੀ ਹੈ। ਜਦੋਂ ਅਮਰੀਕਾ, ਕਨੇਡਾ ਨੂੰ ਆਉਂਦੇ ਹਾਂ। ਪੰਜਾਬ ਤੋਂ ਦਿੱਲੀ ਤੱਕ ਦਾ ਸਫ਼ਰ 8 ਘੰਟੇ ਦਾ ਹੈ। ਘੱਟ ਤੋਂ ਘੱਟ 5 ਘੰਟੇ ਏਅਰਪੋਰਟ ਉਤੇ ਚੈਕਇੰਗ-ਇਨ ਕਰਾਉਣ ਨੂੰ ਲੱਗ ਜਾਂਦੇ ਹਨ। ਭਾਰਤ ਤੋਂ ਅੱਗੇ ਦਾ ਸਫ਼ਰ 19 ਘੰਟੇ ਦਾ ਹੈ। ਜੇ ਸਿਧੀ ਫਲਾਈਟ ਹੈ। ਜੇ ਕਿਤੇ ਰਸਤੇ ਵਿੱਚ ਸਟੇ ਹੋਵੇ। ਉਥੇ 6 ਕੁ ਘੰਟੇ ਰੁਕ ਕੇ ਜਹਾਜ਼ ਬਦਲਣਾਂ ਪੈਂਦਾ ਹੈ। ਮਾੜੇ ਮੋਟੇ ਨੀਂਦ ਦੇ ਝੂਟੇ ਵੀ ਆਉਂਦੇ ਰਹਿੰਦੇ ਹਨ। 30 ਕੁ ਘੰਟੇ ਦੇ ਸਫ਼ਰ ਕਰਨ ਨਾਲ, ਘਰ ਪਹੁੰਚ ਕੇ ਮਸਾਂ ਸੁਖ ਦਾ ਸਾਹ ਆਉਂਦਾ ਹੈ। ਸਰੀਰ ਇਸ ਤਰਾਂ ਹੋ ਜਾਂਦਾ ਹੈ। ਜਿਵੇਂ ਤਾਪ ਚੜ੍ਹ ਕੇ ਹੱਟਿਆ ਹੁੰਦਾ ਹੈ। ਹਫ਼ਤਾ ਭਰ ਸਰੀਰ ਨੂੰ ਠੀਕ ਹੋਣ ਨੂੰ ਲੱਗ ਜਾਂਦਾ ਹੈ। ਕਈ ਕਹਿੰਦੇ ਹਨ। ਪਾਣੀ ਬਦਲ ਹੋ ਗਿਆ ਹੈ। ਭੋਜਨ ਚੰਗਾ ਨਹੀਂ ਲੱਗਦਾ। ਮੂੰਹ ਦਾ ਸੁਆਦ ਖ਼ਰਾਬ ਹੋ ਜਾਦਾ ਹੈ। ਢਿੱਡ ਨੇ ਤਾਂ ਖਰਾਬ ਹੋਣਾਂ ਹੀ ਹੈ। ਜਿੰਨੀ ਦੇਰ ਸਿੱਧੇ ਲੰਮੇ ਪੈ ਕੇ ਨੀਂਦ ਨਾਂ ਲਈਏ। ਸਰੀਰ ਨੂੰ ਅਰਾਮ ਨਹੀਂ ਮਿਲਦਾ। ਜੋ ਹਾਈਵੇ ਦੀ ਡਰਾਇਵਰੀ ਕਰਦੇ ਹਨ। ਦੂਰ-ਦੂਰ ਜਾਂਦੇ ਹਨ। ਉਨਾਂ ਦੇ ਪੇਟ ਵੀ ਕਾਫ਼ੀ ਵਧੇ ਹੁੰਦੇ ਹਨ। ਜੋ ਜ਼ਿਆਦਾ ਖੜਕੇ ਵਾਲੀਆਂ ਫੈਕਰੀਆਂ ਵਿੱਚ ਕੰਮ ਕਰਦੇ ਹਨ। ਉਹ ਵੀ ਹਰ ਸਮੇਂ ਸੌਂਦੇ ਸਮੇਂ ਵੀ ਉਵੇਂ ਖੜਾਕ ਸੁਣ ਕੇ ਉਭੜ ਵਾਹੇ ਉਠਦੇ ਹਨ। ਬੋਲੇ ਵੀ ਹੋ ਜਾਂਦੇ ਹਨ। ਦਿਮਾਗ ਹਿੱਲ ਜਾਂਦਾ ਹੈ।
ਕਈ ਬਹੁਤਾ ਖਾ ਕੇ, ਸੁੱਤੇ ਰਹਿੰਦੇ ਹਨ। ਲੋਕ ਉਨਾਂ ਨੂੰ ਪੱਸ਼ੂ ਕਹਿੰਦੇ ਹਨ। ਹਰ ਕੰਮ ਸੂਤ ਦਾ ਹੀ ਠੀਕ ਬਹਿੰਦਾ ਹੈ। ਨੀਂਦ ਹਰ ਬੰਦੇ ਨੂੰ ਨਹੀਂ ਆਉਂਦੀ। ਨਾਂ ਹੀ ਬੰਦਾ ਸੁਖ ਦੀ ਨੀਂਦ ਸੌਂ ਸਕਦਾ ਹੈ। ਕਈ ਲੋਕਾਂ ਨੂੰ ਨੀਂਦ ਨਹੀਂ ਆਉਂਦੀ। ਉਹ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਹਨ। ਚਿੰਤਾ ਲੱਗੀ ਰਹਿੰਦੀ ਸੀ। ਜਿਸ ਕੋਲੇ ਪੈਸਾ ਨਹੀਂ ਹੈ। ਉਹ ਮਜ਼ਦੂਰੀ ਕਰਕੇ, ਵੀ ਢਿਡੋਂ ਭੁੱਖੇ ਰਹਿੰਦੇ ਹਨ। ਇਸ ਲਈ ਭੋਜਨ ਢਿੱਡ ਭਰ ਕੇ, ਖਾਂਦੇ ਬਗੈਰ ਨੀਂਦ ਨਹੀਂ ਆਉਂਦੀ। ਜਿੰਨਾਂ ਕੋਲੇ ਬਹੁਤਾ ਪੈਸਾ ਹੈ। ਉਹ ਪੈਸਾ ਸੰਭਾਲਣ ਦੀ ਚਿੰਤਾ ਵਿੱਚ ਸੌਂ ਨਹੀਂ ਸਕਦੇ। ਉਨਾਂ ਨੂੰ ਭੁੱਖ ਹੀ ਨਹੀਂ ਲੱਗਦੀ ਸੋ, ਉਹ ਸੌਂ ਨਹੀਂ ਸਕਦੇ, ਉਹ ਬੌਦਲੇ ਰਹਿੰਦੇ ਹਨ। ਇੱਕ ਔਰਤ ਦਾ ਪਤੀ ਮਰ ਗਿਆ ਸੀ। ਉਸ ਦੇ ਬੱਚੇ ਵੀ ਉਸ ਨੂੰ ਛੱਡ ਕੇ ਚਲੇ ਗਏ ਸਨ। ਉਸ ਦੀ ਰਾਤਾਂ ਦੀ ਨੀਂਦ ਉਡ ਗਈ। ਉਸ ਉਤੇ ਨੀਂਦ ਦੀਆਂ ਗੋਲੀਆਂ ਦਾ ਵੀ ਅਸਰ ਹੋਣੋਂ ਹੱਟ ਗਿਆ ਸੀ। ਉਸ ਨੂੰ ਲੱਗਦਾ ਸੀ, ਕੱਲੀ ਤੋਂ ਘਰ ਦੇ ਕੰਮ ਪੂਰੇ ਨਹੀਂ ਹੋਣੇ। ਉਹ ਨੀਂਦਰ ਲੈਣ ਦੀ ਜਗਾ, ਕੰਮਾਂ ਵਿੱਚ ਹੀ ਉਲਝੀ ਰਹਿੱਣ ਲੱਗੀ। ਕੰਮਾਂ ਕਰਕੇ ਉਸ ਦੀ ਨੀਂਦ ਉਡ ਗਈ। ਅਖੀਰ ਨੂੰ ਉਹ ਪਾਗਲ ਹੋ ਗਈ। ਜੇ ਸੇਹਿਤ ਹੀ ਠੀਕ ਨਾਂ ਰਹੀ। ਹੋਰ ਦੁਨੀਆਂ ਉਤੇ ਕੀ ਬੱਚੇਗਾ? ਸੇਹਿਤ ਹੈ, ਧੰਨ ਵੀ ਬੱਣਾਇਆ, ਵਰਤਿਆ ਜਾਵੇਗਾ। ਕੰਮ ਵੀ ਹੁੰਦੇ ਰਹਿੱਣਗੇ। ਕੰਮਾਂ ਕਰਨ ਲਈ ਇੰਨਾਂ ਵੀ ਨਾਂ ਭੱਜੀਏ। ਮਨਸਿਕ ਸੁਲਤੁਲੰਨ ਗੁਆਚ ਜਾਵੇ। ਬੰਦਾ ਪਾਗਲ ਹੋ ਜਾਵੇ। ਲਈ ਦੁਖਾਂ ਵਿੱਚ ਵੀ ਨੀਂਦ ਨਹੀਂ ਆਉਂਦੀ। ਬੰਦਾ ਦਰਦਾਂ ਨਾਲ ਕੁਲਾਉਂਦਾ ਰਹਿੰਦਾ ਹੈ। ਹਸਪਤਾਲ ਵਿੱਚ ਵੀ ਬਿਮਾਰਾਂ ਨੂੰ ਸਲਾਉਣ ਲਈ ਨੀਂਦ ਦੀਆਂ ਗੋਲੀਆਂ ਖਲਾਈਆਂ ਜਾਂਦੀਆਂ ਹਨ। ਸੇਹਿਤ ਤੰਦਰੁਸਤ ਰੱਖਣ ਨੂੰ ਅਰਾਮ ਤੇ ਨੀਂਦ ਬਹੁਤ ਜਰੂਰੀ ਹਨ।

Comments

Popular Posts