ਗੁਆਂਢੀ ਕਿੰਨੀ ਕੁ ਮਦੱਦ ਕਰਦੇ ਹਨ?

ਗੁਆਂਢੀ ਕਿੰਨੀ ਕੁ ਮਦੱਦ ਕਰਦੇ ਹਨ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਆਸ-ਗੁਆਂਢ ਦਾ ਫ਼ੈਇਦਾ ਬਹੁਤ ਹੈ। ਗੁਆਂਢੀ ਹੀ ਰਿਸ਼ਤੇਦਾਰਾਂ ਤੋਂ ਨੇੜੇ ਹੁੰਦਾ ਹੈ। ਰਿਸ਼ਤੇਦਾਰ ਦੂਰੋਂ ਚਲ ਕੇ ਆਵੇਗਾ। ਗੁਆਂਢੀ ਪਾਸ ਹੀ ਰਹਿੰਦਾ ਹੁੰਦਾ ਹੈ। ਕੰਧ ਸਾਂਝੀ ਹੁੰਦੀ ਹੈ। ਉਸ ਨੂੰ ਸਾਰੀ ਬਿੜਕ ਹੁੰਦੀ ਹੈ। ਕੀ ਰਿਦਾ-ਪੱਕਾ ਹੈ? ਗੁਆਂਢੀ ਦੇ ਘਰ ਕੀ ਹੋ ਰਿਹਾ ਹੈ? ਕਈ ਤਾ ਦੂਰਬੀਨ ਵੀ ਲਗਾ ਕੇ ਦੇਖਦੇ ਰਹਿੰਦੇ ਹਨ। ਸਾਡੇ ਵੀ ਘਰ ਵਿੱਚ ਰਸੋਈ ਤੇ ਮੇਰੇ ਬੈਠਣ ਵਾਲੀ ਜਗਾ ਲੀਵਗ-ਰੂਮ ਵਿੱਚ ਸਿਧੀ ਧੁੱਪ ਆਉਂਦੀ ਹੈ। ਦਿਨੇ ਧੁੱਪ ਨਾਲ ਘਰ ਅੰਦਰ ਇੰਨਾਂ ਚਾਨਣ ਹੁੰਦਾ ਹੈ। ਪਰਦੇ ਖੁੱਲੇ ਹੋਣ, ਗੁਆਂਢੀਆਂ ਨੂੰ ਅੰਦਰ ਦਾ ਸਾਰਾ ਕੁੱਝ ਦਿਸਦਾ ਹੈ। ਕਈ ਬਾਰ ਪਰਾਈਵੇਸੀ ਰੱਖਣ ਲਈ ਪਰਦੇ ਬੰਦ ਕਰਨੇ ਪੈਂਦੇ ਹਨ। ਹਰ ਘਰ ਦਾ 5000 ਕੁ ਹਜ਼ਾਰ ਸੁਕਿਉਰ ਫੀਟ ਦਾ ਫਾਸਲਾ ਹੈ। ਇਹ ਗੁਆਂਢੀਆਂ ਉਤੇ ਨਿਰਭਰ ਕਰਦਾ ਹੈ। ਉਨਾਂ ਨੇ ਟੀਵੀ ਦੇਖਣਾਂ ਹੈ। ਜਾਂ ਆਸ-ਗੁਆਂਢ ਦੇ ਲੋਕਾਂ ਨੂੰ ਦੇਖਣਾਂ ਹੈ। ਆਸ-ਗੁਆਂਢ ਵਾਲੇ ਕਦੋਂ ਰੋਟੀ ਖਾਂਦੇ ਹਨ। ਕਦੋ ਘਰ ਆਉਂਦੇ-ਜਾਂਦੇ ਹਨ। ਕਦੋਂ ਆਂਢ-ਗੁਆਂਢ ਲੜਾਈ ਹੁੰਦੀ। ਐਸਾ ਭੇਤ ਲੈਣ ਲਈ, ਕਈ ਕੌਲੇ ਨੌਲਦੇ ਦਰ-ਦਰ ਤੁਰੇ ਫਿਰਦੇ ਹਨ। ਉਹਦੀਆਂ ਉਹਦੇ ਕੋਲ ਕਰਕੇ, ਢਿੱਡ ਹੌਲਾ ਕਰਦੇ ਫਿਰਦੇ ਹਨ। ਗੁਆਂਢੀ ਕਿੰਨੀ ਕੁ ਮਦੱਦ ਕਰਦੇ ਹਨ? ਆਂਢ-ਗੁਆਂਢ ਤੋਂ ਕਈ ਚੀਜ਼ਾਂ ਮੰਗ-ਤੰਗ ਕੇ ਸਾਰ ਲੈਂਦੇ ਹਨ। ਪਿੰਡਾਂ ਵਿੱਚ ਤਾਂ ਦਾਲ-ਸਬਜ਼ੀ ਵੀ ਮੰਗ ਲੈਂਦੇ ਹਨ। ਆਟਾ, ਦਾਣਾਂ ਹੋਰ ਬਥੇਰੀਆਂ ਚੀਜ਼ਾਂ ਅਧਾਰ ਫੜ ਲੈਂਦੇ ਹਨ। ਕਿਸੇ ਨੂੰ ਪੈਸੇ ਅਧਾਰੇ ਤਾਂ ਹੀ ਦਿਉ, ਜੇ ਉਸ ਨਾਲੋਂ ਪੱਕਾ ਨਾਤਾ ਤੋੜਨਾਂ ਹੈ। ਬਹੁਤੇ ਲੋਕ ਪੈਸੇ ਅਧਾਰੇ ਲੈ ਕੇ ਮੋੜਦੇ ਨਹੀਂ ਹਨ। ਕਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਦਾਲ-ਆਟਾ ਹੋਰ, ਸੌਦੇ ਅਧਾਰ ਮੰਗਣ ਦਾ ਰਿਵਾਜ਼ ਨਹੀਂ ਹੈ। ਹਰ ਇੱਕ ਨੇ ਦੁਕਾਨਾਂ ਤੋਂ ਮੁੱਲ ਹੀ ਖ੍ਰੀਦਣਾਂ ਹੈ। ਅਧਾਰ ਮੰਗਣ ਦੀ ਬਜਾਏ, ਅਗਲਾ ਦੁਕਾਨ ਤੋਂ ਮੁੱਲ ਹੀ ਲੈ ਆਉਂਦਾ ਹੈ। ਇਥੇ ਗੁਆਂਢੀਆਂ ਨਾਲ ਗੁਆਂਢੀ ਬਹੁਤੀ ਸਾਂਝ ਨਹੀਂ ਰੱਖਦੇ। ਕਈ ਤਾਂ ਸਤਿ ਸੀ੍ਰ ਅਕਾਲ ਵੀ ਨਹੀਂ ਕਹਿੰਦੇ। ਪੰਜਾਬੀ, ਪੰਜਾਬੀ ਨੂੰ ਦੇਖ ਕੇ, ਲੁਕਦਾ ਫਿਰਦਾ ਹੈ। ਕਈ ਇੱਕ ਦੂਜੇ ਨੂੰ ਦੇਖ ਕੇ, ਨਹੀਂ ਜ਼ਰਦੇ। ਕਿਸੇ ਦੇ ਘਰ ਉਚੀ ਅਵਾਜ਼ ਸੁਣ ਕੇ ਹੀ ਪੁਲੀਸ ਨੂੰ ਫੋਨ ਕਰ ਦਿੰਦੇ ਹਨ। ਪੁਲੀਸ ਵਾਲੇ ਵੀ ਵਿਹਲੇ ਹਨ। ਉਨਾਂ ਨੂੰ ਵੀ ਹੋਰ ਕੋਈ ਕੰਮ ਨਹੀਂ ਹੈ। ਲੜਾਈ ਕਿਸੇ ਹੋਰ ਦੇ ਘਰ ਹੋਵੇ, ਫੋਨ ਗੁਆਂਢੀ ਕਰ ਦਿੰਦੇ ਹਨ। ਇੰਨਾਂ ਦਾ ਢਿੱਡ ਐਵੇਂ ਦੁੱਖਣ ਲੱਗ ਜਾਂਦਾ ਹੈ। ਪੁਲੀਸ ਵਾਲੇ ਝੱਟ ਆ ਧੱਮਕਦੇ ਹਨ। ਪਤੀ-ਪਤਨੀ ਚਾਹੇ ਬੱਚਿਆਂ ਨੂੰ ਘੂਰਨ, ਜਾਂ ਆਪਸ ਵਿੱਚ ਲੂਣ-ਤੇਲ ਪਿਛੇ ਬਹਿਸਦੇ ਹੋਣ, ਪਲੇਟ ਕੌਲੀ ਅਚਾਨਿਕ ਹੱਥੋਂ ਡਿੱਗ ਕੇ ਟੁੱਟ ਗਈ ਹੋਵੇ। ਇਹ ਪੁਲੀਸ ਵਾਲੇ ਆ ਕੇ ਫੜੋ, ਫੜੀ ਆਏਂ ਸ਼ੁਰੂ ਕਰ ਦਿੰਦੇ ਹਨ। ਜਿਵੇ ਬਹੁਤ ਵੱਡੇ ਡਾਕੂ ਹੱਥ ਲੱਗ ਗਏ ਹੋਣ। ਪਤੀ ਨੁੰ ਉਦੋਂ ਹੀ ਹੱਥਕੜੀ ਲੱਗਾ ਦਿੰਦੇ ਹਨ। ਜੇਲ ਤਾਂ ਕਈਆਂ ਨੇ ਦੇਖੀ ਹੀ ਹੋਣੀ ਹੈ। ਆਪਣੇ ਆਪ ਨੂੰ ਵੱਡੇ ਬਦਮਾਸ਼ ਸਮਝਣ ਵਾਲੇ, ਪੁਰਾਣੇ ਪਾਪੀ 5, 7 ਸਾਲਾਂ ਤੋਂ ਉਥੇ ਹੀ ਬੈਠੇ ਹਨ। ਉਹ ਨਵੇਂ ਆਏ ਬੰਦੇ ਨੂੰ ਚੰਗੀ ਤਰਾਂ ਵੱਡਦੇ ਹਨ। ਆਪਣਾਂ ਹਰ ਕੰਮ ਕਰਾਉਂਦੇ ਹਨ। ਆਪ ਨੂੰ ਪੁਰਾਣੇ ਉਸਤਾਦ ਸਮਝਦੇ ਹਨ। ਜੇਲ ਅੰਦਰ ਅਧਿਕਾਰੀਆਂ ਨਾਲ ਰਲ ਕੇ, ਚੰਮ ਦੀਆਂ ਚਲਾਉਂਦੇ ਹਨ।
ਬੱਚਿਆਂ, ਪਤਨੀ ਨੂੰ ਸ਼ੈਲਟਰ ਹੋਮ ਭੇਜ ਦਿੰਦੇ ਹਨ। ਕਈ ਬਾਰ ਤਾਂ ਉਥੇ, ਇੰਨੀ ਕਿਸਮ ਦੀਆਂ ਰੰਗ-ਬਰੰਗੀਆਂ ਔਰਤਾਂ ਇੱਕਠੀਆਂ ਹੋ ਜਾਂਦੀਆਂ ਹਨ। ਭੋਜਨ ਖਾਣ ਨੂੰ ਨਹੀਂ ਮਿਲਦਾ। ਬਿਸਤਰਾਂ ਪੈਣ ਨੂੰ ਨਹੀਂ ਮਿਲਦਾ। ਬੱਚੇ ਤੂੜੀ ਵਾਲੇ ਅੰਦਰ ਵਾਂਗ ਉਥੇ ਤੂਨੀ ਜਾਂਦੇ ਹਨ। ਉਹ ਇੱਕ ਦੂਜੇ ਨਾਲ ਲੜਦੇ ਹਨ। ਇੱਕ ਪੰਜਾਬੀ ਕੁੜੀ ਨੂੰ ਦੋ ਬੱਚਿਆਂ ਸਮੇਤ ਸ਼ੈਲਟਰ ਹੋਮ ਭੇਜ ਦਿੱਤਾ ਸੀ। ਉਸ ਨੇ ਮੈਨੂੰ ਦੱਸਿਆ, " ਮੇਰੇ ਬੱਚਿਆਂ ਨਾਲ ਹੋਰ ਬੱਚੇ ਲੜ ਪਏ, ਉਨਾਂ ਨੂੰ ਉਹ ਦੰਦੀਆਂ ਨਾਲ ਖਾਂ ਗਏ। ਜਦੋਂ ਮੈਂ ਆਪਦੀ ਸ਼ੋਸ਼ਲ ਵਰਕਰ ਨੂੰ ਰਿਪੋਟ ਕੀਤੀ। ਉਸ ਨੇ ਅੱਗੋ ਹੱਸ ਕੇ ਸਾਰ ਦਿੱਤਾ। ਨਾਂ ਹੀ ਉਥੋ ਕੋਈ ਪੰਜਾਬੀ ਦਾਲ-ਰੋਟੀ ਦੀ ਸਹੂਲਤ ਹੈ। " ਲੋਕ ਗੁਰਦੁਆਰੇ ਹੀ ਆਟਾ, ਦਾਲਾਂ-ਮਾਂਹ ਖੰਡ, ਮਰੇ ਦੇ ਬਿਸਤਰੇ, ਭਾਂਡੇ ਚੜਾਉਣਾਂ ਜਾਂਣਦੇ ਹਨ। ਸਾਡੇ ਪੰਜਾਬੀਆਂ ਨੂੰ ਗੋਰਿਆਂ ਦਾ ਫੂਡ-ਬੈਂਕ, ਸ਼ੈਲਟਰ ਹੋਮ ਨਹੀ ਦਿਸਦਾ। ਹਰ ਰੋਜ਼ ਕਨੇਡਾ ਵਿੱਚ 100 ਵਿਚੋਂ ਘੱਟ ਤੋਂ ਘੱਟ 10 ਪੰਜਾਬੀ ਪਰਿਵਾਰਾਂ ਨੇ ਆਪਣੀਆਂ ਪਤਨੀਆਂ, ਆਪਣੇ ਬੱਚੇ ਕੁਟ ਕੇ, ਸ਼ੈਲਟਰ ਹੋਮ ਵਿੱਚ ਵਾੜੇ ਹੁੰਦੇ ਹਨ। ਪਤੀ ਸ਼ਰਾਬੀ ਹੋ ਕੇ, ਲੜਦੇ ਹਨ। ਪਤਨੀਆਂ ਜ਼ੁਬਾਨ ਚਲਾ ਕੇ ਲੜਾਈ ਵਧਾ ਲੈਂਦੀਆਂ ਹਨ। ਮਰਦ ਆਪ ਜੇਲ ਵਿੱਚ ਹੁੰਦੇ ਹਨ। ਘਰ ਵਿੱਚ ਲੜਾਈ ਵਧਾਉਣ ਦਾ ਕੰਮ ਗੁਆਂਢੀ ਜਾਂ ਰਿਸ਼ਤੇਦਾਰ ਹੀ ਕਰਦੇ ਹਨ। ਕੱਲ ਇੱਕ 70 ਕੁ ਸਾਲਾਂ ਦੀ ਬੁੱਢੀ ਔਰਤ ਧਾਂਹੀਂ ਰੋ ਰਹੀ ਸੀ। ਉਸ ਦਾ ਪੁੱਤਰ ਸ਼ਰਾਬੀ ਹੈ। ਨੂੰਹੁ ਵੀ ਆਪਣੀ ਜੁੰਮੇਬਾਰੀ ਨਹੀਂ ਸੰਭਾਲਦੀ। ਦੋਂਨੇ ਪਤੀ-ਪਤਨੀ ਦੋ ਬੱਚੇ 7 ਸਾਲਾਂ ਤੇ 10 ਸਾਲਾਂ ਦੇ ਨੂੰ ਘਰ ਕੱਲੇ ਛੱਡ ਕੇ, ਚਲੇ ਗਏ। 13 ਸਾਲਾਂ ਦਾ ਬੱਚਾ ਘਰ ਇੱਕਲਾ ਰਹਿ ਸਕਦਾ ਹੈ। ਇਸ ਤੋਂ ਛੋਟਾ ਬੱਚਾ ਤਾਂ ਇੱਕਲਾ ਨਹੀਂ ਛੱਡ ਸਕਦੇ। ਕਨੂੰਨੀ ਜ਼ੁਰਮ ਹੈ। ਬੱਚਾ ਕੋਈ ਸ਼ਰਾਰਤ ਨਾਂ ਕਰ ਲਵੇ। ਘਰ ਨੂੰ ਅੱਗ ਨਾਂ ਲਗਾ ਦੇਵੇ। ਉਹ ਬੱਚੇ ਇੱਕਲੇ ਦੇਖ ਕੇ ਗੁਆਂਢੀਆਂ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਉਹ ਮੌਕੇ ਉਤੇ ਆ ਗਏ। ਦੋਂਨੇ ਹੀ ਗੁਆਂਢੀਆਂ ਦੀ ਮੇਹਬਾਨੀ ਨਾਲ ਸ਼ੋਸ਼ਲ ਸਰਵਸ ਵਾਲੇ ਲੈ ਗਏ। ਇਹ ਸ਼ੋਸ਼ਲ ਸਰਵਸ ਵਾਲੇ, ਇੱਕ ਬਾਰੀ ਬੱਚਿਆਂ ਤੇ ਔਰਤ ਉਤੇ ਮੇਹਰਬਾਨ ਹੋ ਜਾਂਣ। ਆਪਣੀ ਛੱਤਰ ਛਾਇਆ ਦੇ ਦੇਣ। ਮੁੜ ਕੇ ਘਰ ਨਹੀਂ ਵੱਸ ਸਕਦਾ। ਉਜਾੜ ਦਿੰਦੇ ਹਨ। ਖੇਰੂ-ਖੇਰੂ ਘਰ ਨੂੰ ਕਰ ਦਿੰਦੇ ਹਨ। ਗੁਆਂਢੀ ਚੱਜਦੇ ਹੁੰਦੇ, ਤਾਂ ਬੱਚਿਆਂ ਨੂੰ ਮਾਪਿਆਂ ਆਉਂਦਿਆਂ ਤੱਕ, ਆਪਦੇ ਘਰ ਵੀ ਰੱਖ ਸਕਦੇ ਸਨ। ਪਰ ਬਾਹਰਲੇ ਦੇਸ਼ਾਂ ਦੇ ਗੁਆਂਢੀ ਤਾਂ ਐਸੇ ਹੀ ਹਨ। ਆਪਣਾਂ ਸਕੂਨ ਦੇਖਦੇ ਹਨ। ਦੂਜੇ ਦੇ ਅੱਗ ਲੱਗਦੀ ਲੱਗ ਜਾਵੇ। ਗੁਆਂਢੀ ਨੂੰ ਆਪਣਾਂ ਕਿਸ ਨੇ ਕਹਿੱਣਾਂ ਹੈ? ਇਹ ਤਾਂ ਇੰਨਾਂ ਦੇਸ਼ਾਂ ਨੂੰ ਪਰਾਇਆ ਦੇਸ਼ ਕਹਿੰਦੇ ਹਨ। ਜੋ ਢਿੱਡ ਭਰ ਕੇ ਖਾਂਣ ਨੂੰ ਦਿੰਦਾ ਹੈ। ਸੌਣ ਨੂੰ ਗੱਦੇ ਹੇਠਾਂ ਹੁੰਦੇ ਹਨ।
ਰਹਿੱਣ ਨੂੰ ਧਰਤੀ ਦੀ ਗੋਦ ਮਿਲੀ ਹੈ।

Comments

Popular Posts