ਬੰਦੇ ਨੂੰ ਬੰਦਾ ਮਾਰ ਜਾਂਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਬੰਦਾ ਹੀ ਬੰਦੇ ਤੋਂ ਅੱਗੇ ਨਿੱਕਲਣ ਨੂੰ ਫਿਰਦਾ ਹੈ। ਜਿਵੇ ਆਪ ਹਵਾਈ ਜ਼ਹਾਜ ਹੋਵੇ। ਦੂਜਾ ਬੰਦਾ ਸਾਈਕਲ ਹੋਵੇ। ਜੋ ਇਹ ਉਸ ਨੂੰ ਪਿਛੇ ਛੱਡ ਜਾਵੇਗਾ। ਬੰਦਾ ਆਪ ਨੂੰ ਊਚਾ ਦਿਖਾਉਣ ਵਿੱਚ ਹਰ ਵਾਅ ਲਗਾ ਦਿੰਦਾ ਹੈ। ਚਾਹੇ ਦੂਜੇ ਕਿਸੇ ਦੀ ਹਿੱਕ ਉਤੇ ਖੜ੍ਹਨਾਂ ਪਵੇ। ਬੰਦੇ ਨੂੰ ਬੰਦਾ ਮਾਰ ਜਾਂਦਾ ਹੈ। ਉਨਾਂ ਜਾਨਵਰਾਂ ਤੋਂ ਖ਼ਤਰਾ ਨਹੀਂ ਹੈ। ਜਿੰਨਾਂ ਆਪਦੇ ਹੀ ਜਾਂਣ-ਪਛਾਣ ਵਾਲੇ ਤੋਂ ਖ਼ਤਰਾ ਹੋ ਰਿਹਾ ਹੈ। ਇਹ ਕਾਰਾ ਆਪਦੇ ਹੀ ਕਰੀ ਜਾਂਦੇ ਹਨ। ਕਈ ਤਾਂ ਆਪਣੇ ਹੀ ਭਰਾ, ਪਿਉ, ਪੁੱਤਰ ਹੋਰ ਕਿਸੇ ਨੂੰ ਮਾਰ ਕੇ, ਪਿਛੋਂ ਹਦਸਾ ਬੱਣਾਂ ਦਿੰਦੇ ਹਨ। ਘਰ ਵਿੱਚ ਤੂੰ-ਤੁੰ, ਮੈ-ਮੈਂ ਹੋਈ ਜਾਂਦੀ ਹੈ। ਆਪਦਿਆਂ ਨੂੰ ਆਪ ਹੀ ਟਿਕਾਣੇ ਲੱਗਾ ਦਿੰਦੇ ਹਨ। ਮੇਰੇ ਨਾਨਕਿਆਂ ਦੇ ਬਾਹਰਲੇ ਘਰ ਦੇ ਅੱਗੇ ਜਿਹੜਾ ਘਰ ਸੀ। ਉਸ ਘਰ ਵਿੱਚ ਪਿਉ-ਪੁੱਤ ਵਿੱਚ ਝਗੜਾ ਹੋ ਗਿਆ। ਬਾਪੂ ਨੇ ਕਹੀ ਨਾਲ ਆਪਦੇ ਪੁੱਤਰ ਦਾ ਗਲ਼ਾ ਅੱਲਗ ਕਰ ਦਿੱਤਾ। ਚੀਕਾ ਰੌਲੀ ਸੁਣ ਕੇ, ਲੋਕ ਇੱਕਠੇ ਹੋ ਗਏ। ਪੰਚ-ਸਰਪੰਚ ਸਬ ਆ ਗਏ। ਕਿਸੇ ਨੇ ਉਸ ਨੂੰ ਕਿਤੇ ਹਸਪਤਾਲ ਲਿਜਾ ਕੇ, ਦਿਖਾਉਣ ਦੀ ਕੋਸ਼ਸ਼ ਨਹੀਂ ਕੀਤੀ। ਸਰਪੰਚ ਨੇ ਆਲੇ ਦੁਆਲੇ ਦੇ ਬੰਦਿਆਂ ਨੂੰ ਕਿਹਾ, " ਇਸ ਨੂੰ ਚੱਕੋ। ਹੁਣੇ ਸਿਵਿਆਂ ਵਿੱਚ ਲੈ ਚੱਲੋ। ਸਰੀਰ ਭਾਵੇਂ ਗਰਮ ਹੈ। ਧੜ ਨੂੰ ਗਰਦਨ ਨਾਲ ਕਿਹੜਾ ਡਾਕਟਰ ਜੋੜਦੂ। " ਮੁੰਡੇ ਦੀ ਮਾਂ ਨੇ ਵੀ ਕਿਹਾ, " ਕੁਵੇਲਾ ਨਾਂ ਕਰੋ। ਇੱਕ ਤਾਂ ਤੁਰ ਗਿਆ। ਦੁਜਾ ਬੱਦੀ ਦਾ ਨਾਂ ਮਰ ਜਾਵੇਗਾ, ਜੇ ਕਿਸੇ ਨੇ ਚੁਗਲੀ ਕਰ ਦਿੱਤੀ। " ਦੋ ਚਾਰ ਬੁੜੀਆਂ ਮੁੰਡੇ ਦੀ ਬਹੁ ਨੂੰ ਸੰਭਾਲ ਰਹੀਆਂ ਸਨ। ਉਸ ਨੂੰ ਦੰਦਲਾ ਪੈ ਰਹੀਆਂ ਸਨ। ਬਹੂ ਦੇ ਮਾਪਿਆਂ ਨੂੰ ਦੱਸਣ ਦੀ ਜਰੂਰਤ ਨਹੀਂ ਸਮਝੀ ਗਈ। ਹਾੜੀ ਦੀ ਰੁੱਤ ਸੀ। ਦੁਪਹਿਰ ਨੂੰ ਇਹ ਵਾਕਾ ਹੋਇਆ ਸੀ। ਪਿੰਡ ਸਾਰਾ ਉਨਾਂ ਦੇ ਘਰ ਜੁੜ ਗਿਆ ਸੀ। ਸ਼ਾਮ ਦੀ ਚਾਹ ਵੇਲੇ ਨੂੰ ਉਸ ਦੀ ਲਾਸ਼ ਕਿਊਂਟ ਦਿੱਤੀ ਸੀ। ਘਰ ਤੋਂ ਸਿਵਿਆ ਤੱਕ ਲੋਕ ਖੜ੍ਹੇ ਸਨ। ਸਬ ਮੂੰਹ ਆਈਆਂ ਗੱਲਾਂ ਕਰਦੇ ਸਨ। ਘੁਸਰ-ਮੁਸਰ ਸੁਣ ਰਹੀ ਸੀ। ਇੱਕ ਨੇ ਕਿਹਾ, " ਇਹ ਬੁੱਢਾ ਚੌਰਾ ਹੈ। ਮੁੰਡੇ ਨੂੰ ਖੇਤ ਭੇਜ ਕੇ, ਆਪ ਘਰ ਬੈਠਾ ਰਹਿੰਦਾ ਸੀ। " ਹੋਰ ਕਿਹਾ, " ਕੁੱਝ ਦਾਲ ਵਿੱਚ ਕਾਲਾ ਹੈ। ਅੱਜ ਖੇਤ ਰੋਟੀ ਨਹੀਂ ਗਈ। ਉਹ ਘਰ ਆ ਗਿਆ ਸੀ। ਕੁੱਝ ਅਣਹੋਣੀ ਦੇਖ ਲਈ, ਤਾਂਹੀ ਮੁੰਡਾ ਮਾਰ ਦਿੱਤਾ। " ਵਿਚੋਂ ਹੀ ਹੋਰ ਨੇ ਕਿਹਾ, " ਇਸ ਤਰਾਂ ਤਾਂ ਛੋਟੀ ਜਿਹੀ ਗੱਲ ਤੋਂ ਕਹੀ ਥੋੜੀ ਵੱਜਦੀ ਹੈ। " ਕੋਲ ਉਨਾਂ ਦਾ ਸਿਰੀ ਖੜ੍ਹਾ ਸੀ। ਨੌਕਰ, ਸਿਰੀ, ਦਿਹਾਵੀ ਵਾਲੇ ਨੂੰ ਸਾਰਾ ਭੇਤ ਹੁੰਦਾ ਹੈ। ਉਹੀ ਲੋਕਾਂ ਨੂੰ ਬਾਹਰ ਗੱਲਾਂ ਦਾ ਭੇਤ ਦਿੰਦੇ ਹਨ। ਉਹ ਵੀ ਇੰਨਾਂ ਦੀਆਂ ਗੱਲਾਂ ਵਿੱਚ ਆ ਗਿਆ। ਉਸ ਨੇ ਕਿਹਾ, " ਬੁੱਢਾ ਹੀ ਕੰਜਰ ਹੈ। ਉਸ ਦੇ ਲੱਛਣ ਠੀਕ ਨਹੀਂ ਹਨ। ਇਸੇ ਲਈ ਉਹ ਦੁੱਖੀ ਹੋ ਕੇ ਚੁਬੜ ਗਿਆ। ਪੰਗਾਂ ਪਿਆ ਦੇਖ ਕੇ, ਇਸ ਨੇ ਪੁੱਤ ਪਾਰ ਕਰ ਦਿੱਤਾ। ਲੋਕ ਕਹਿੰਦੇ ਹਨ, " ਰੀਸ ਪੈ ਜਾਂਦੀ ਹੈ। ਘਰ ਦਾ ਇੱਕ ਬੰਦਾ ਮੂਹਰੇ ਬੋਲਣ ਲੱਗ ਜਾਵੇ। ਲੜਾਈ ਕਰਨ ਨੂੰ ਘਰ ਕਿਸੇ ਨੂੰ ਚੁੰਬੜ ਜਾਵੇ, ਬੱਚੇ ਉਵੇਂ ਕਰਦੇ ਹਨ। " ਉਸ ਘਰ ਵਿੱਚ ਤਾ ਬੰਦਾ ਮਾਰ ਕੇ ਖਪਾ ਦਿੱਤਾ ਸੀ।
ਹੁਣ ਘਰ ਵਿੱਚ ਮਰਨ ਵਾਲੇ ਦਾ ਪੁੱਤਰ, ਪਤਨੀ, ਭਰਾ ਸੀ। ਸ਼ਇਦ ਇਹ ਔਰਤ ਉਸ ਦੇ ਸਿਰ ਧਰੀ ਸੀ। ਇਸ ਦੀ ਆਪਦੀ ਪਤਨੀ ਵੀ ਸੀ। 20 ਸਾਲਾਂ ਬਾਅਦ ਮਰਨ ਵਾਲੇ ਦਾ ਪੁੱਤਰ ਵਿਆਹਿਆ ਸੀ। ਅਜੇ ਵਿਆਹ ਨੂੰ 5 ਸਾਲ ਹੋਏ ਸਨ। ਭਤੀਜਾ ਕਾਲਜ਼ ਵਿੱਚ 6 ਸਾਲ ਲਗਾ ਚੁੱਕਾ ਦੀ। ਐਮਏ ਪਾਸ ਮੁੰਡਾ, ਝੋਨਾਂ ਲਗਾਉਣ ਨੂੰ ਪਾਣੀ ਵਿੱਚ ਟਰੈਕਟਰ ਕਿਵੇ ਚਲਾਲੂਗਾ? ਮਿੱਟੀ-ਪਾਣੀ ਵਿੱਚ ਲਿਬੜ ਕੇ, ਕੱਦੂ ਕਿਵੇਂ ਹੋਵੇਗਾ? ਪੜ੍ਹਾਕੂ ਪਾੜ੍ਹਾ ਤਾ ਨੌਕਰੀ ਦੀ ਤਲਾਸ਼ ਵਿੱਚ ਸੀ। ਰੋਜ਼ ਪ੍ਰੈਸ ਕਰਕੇ ਕੱਪੜੇ ਪਾ ਕੇ, ਸ਼ਹਿਰ ਗੇੜਾ ਮਾਰਦਾ ਸੀ। ਨਾਲ ਕਾਲਜ਼ ਗੇੜਾ ਮਾਰ ਆਉਂਦਾ ਸੀ। ਇੱਕ ਦਿਨ ਚਾਚਾ, ਭਤੀਜਾ ਮੋਟਰ ਤੇ ਗਏ ਹੋਏ ਸਨ। ਭਤੀਜਾ ਤਾਂ ਮੋਟਰ ਉਤੇ ਠੰਡੇ ਪਾਣੀ ਥੱਲੇ ਨਹ੍ਹਾਉਣ ਗਿਆ ਸੀ। ਚਾਚੇ ਨੇ ਉਸ ਦੀ ਟੌਹਰ ਕੱਢੀ ਦੇਖ ਕੇ, ਕਿਹਾ, " ਤੂੰ ਇਥੇ ਹਰਿਆਲੀ ਤੇ ਫਾਰਮ ਹਾਊਸ ਦੀ ਮੌਜ਼ ਲੈਣ ਆਇਆ ਹੈ। ਮੈਂ 10 ਦਿਹਾੜੀਏ ਲਗਾਏ ਹੋਏ ਹਨ। ਤੂੰ ਵਿਹਲਾਂ ਫਿਰਦਾ ਹੈ। " ਭਤੀਜੇ ਨੇ ਕਹਿ ਦਿੱਤਾ, " ਮੈਂ ਆਪਦੇ ਪਿਉ ਦੀ ਜ਼ਮੀਨ ਦਾ ਇੱਕਲਾ ਵਾਰਸ ਹਾਂ। ਮੈਨੂੰ ਕੰਮ ਕਾਰ ਦੀ ਕੀ ਲੋੜ ਹੈ? ਮੈਂ ਤੇਰੇ ਵਰਗੇ 10 ਹੋਰ ਦਿਹਾੜੀਏ ਲਗਾ ਸਕਦਾ ਹਾਂ। " ਚਾਚਾ ਗੁੱਸੇ ਵਿੱਚ ਆ ਗਿਆ। ਉਸ ਨੇ ਕਿਹਾ, " ਜ਼ਮੀਨ ਮੇਰੇ ਜਿਉਂਦੇ, ਤੇਰੀ ਕਿਵੇ ਹੋ ਗਈ? ਇਸ ਦਾ ਮਾਲਕ ਮੈਂ ਹਾਂ। " ਮੁੰਡੇ ਨੂੰ ਜੁਵਾਨੀ ਦੀ ਮਸਤੀ ਸੀ। ਉਸ ਨੇ ਉਲਟ ਕੇ, ਫਿਰ ਕਹਿ ਦਿੱਤਾ, " ਮੈਂ ਹੀ ਇੱਕਲਾ ਆਪਣੇ ਬਾਪ ਦਾ ਪੁੱਤਰ ਹਾਂ। ਹੁਣ ਮੈਂ ਘਰ ਜ਼ਮੀਨ ਦਾ ਮਾਲਕ ਹਾਂ। " 45 ਕੁ ਸਾਲਾਂ ਦੇ ਚਾਚੇ ਨੂੰ ਹੋਰ ਗੁੱਸਾ ਆ ਗਿਆ। ਉਸ ਨੇ ਕਿਹਾ, " ਅਜੇ ਤਾਂ ਤੇਰੀ ਮਾਂ ਦਾ ਖ਼ਸਮ ਵੀ ਮੈਂ ਹੀ ਹਾਂ। ਮੈਂ ਦਿਮਾਗ ਨਾਲ ਚੱਲਦਾਂ ਹਾਂ। ਪੂਰੀ ਜ਼ਮੀਨ ਵਿਚੋਂ ਗਿੱਠ ਥਾਂ ਨਹੀਂ ਦਿੰਦਾ। ਜਿਸ ਨੇ ਕੌਡੀ ਦੀ ਜ਼ਨਾਨੀ ਨਹੀਂ ਛੱਡੀ। ਜ਼ਮੀਨ ਦੀ ਤਾਂ ਕਰੋੜਾਂ ਦੀ ਕੀਤਮ ਹੈ। ਉਹ ਜ਼ਮੀਨ ਕਿਵੇਂ ਤੈਨੂੰ ਦੇ ਦੇਵੇਗਾ?" ਮੁੰਡੇ ਨੂੰ ਪਹਿਲਾਂ ਹੀ ਇਸ ਉਤੇ ਗੁੱਸਾ ਸੀ। ਜੁਵਾਨ ਪੁੱਤ ਦੇ ਮੂਹਰੇ ਮਾਂ, ਖ਼ਸਮ ਹੰਢਾ ਰਹੀ ਸੀ। ਦੋਂਨੇ ਔਰਤਾਂ, ਚਾਚੀ ਵੀ ਘਰ ਵਿੱਚ ਸੀ। ਲੋਕ ਉਸ ਨੂੰ ਪਿਉ ਦੇ ਮਰਨ ਦਾ ਕਾਰਨ ਵੀ ਦੱਸੀ ਜਾ ਰਹੇ ਸਨ। ਉਸ ਨੇ ਮਾਂ ਦੇ ਬਾਰੇ ਸੁਣਦੇ ਹੀ, ਚਾਚਾ ਗੋਡਿਆਂ ਥੱਲੇ ਲੈ ਲਿਆ। ਉਤੇ ਥੱਲੇ ਕਈ ਬਾਰ ਹੋ ਚੁੱਕੇ ਸਨ। ਚਾਚੇ ਨੇ 10" ਇੰਚ ਦੀ ਸ੍ਰੀ ਸਾਹਿਬ ਪਾਈ ਸੀ। ਮਾਰ ਕੇ ਭਤੀਜੇ ਦੀਆਂ ਅੰਤੜੀਆਂ ਬਾਹਰ ਕਰ ਦਿੱਤੀ। ਉਹ ਅਜੇ ਜਿਉਂਦਾ ਸੀ। ਉਸ ਨੂੰ ਕਾਰ ਦੀ ਮੂਹਰਲੀ ਸੀਟ ਤੇ ਬੈਠਾ ਦਿੱਤਾ। ਕਹਿ ਦਿੱਤਾ, " ਤੈਨੂੰ ਹਸਪਤਾਲ ਲੈ ਚਲਦੇ ਹਾਂ। ਮਾੜਾਂ ਭਾਂਣਾ ਵਰਤ ਗਿਆ। " ਸੀਰੀ ਨੂੰ ਪਰੇ ਕਰਕੇ ਕਿਹਾ, " ਤੈਨੂੰ ਮੈਂ ਮੂੰਹ ਮੰਗੀ ਕੀਮਤ ਦਿਆਂਗਾ। ਸਹਮਣੇ ਹੀ ਕਾਰ, ਦਰਖ਼ੱਤ ਨਾਲ ਮਾਰ ਕੇ, ਹੱਦਸਾ ਬੱਣਾਂ ਦੇ। " ਸੀਰੀ ਨੇ ਕਾਰ ਤੋਰ ਲਈ। ਉਸ ਨੇ ਉਵੇਂ ਹੀ ਕੀਤਾ। ਕਾਰ ਦਰਖ਼ੱਤ ਵਿੱਚ ਵੱਜੀ। ਮੂਹਰਲੀ ਸਾਈਡ ਇੰਨੀ ਜ਼ੋਰ ਨਾਲ ਲੱਗੀ। ਸਾਰੀ ਟੁੱਟ ਗਈ। ਸੀਰੀ ਅਜੇ ਬਾਹਰ ਨਿੱਕਲ ਹੀ ਰਿਹਾ ਸੀ। ਚਾਚੇ ਨੇ ਤੇਲ ਦੇ ਟੈਂਕ ਨੂੰ ਅੱਗ ਦਿਖਾ ਦਿੱਤੀ। ਸਣੇ ਸੀਰੀ, ਕਾਰ, ਭੀਤੀਜਾ ਸਬ ਸੁਆਹ ਹੋ ਗਏ। ਸਾਰੇ ਕਾਂਮੇ ਇੱਕਠੇ ਹੋ ਗਏ। ਸਾਰੇ ਗੁਆਹ ਸਨ। ਉਨਾਂ ਮੂਹਰੇ ਹੱਦਸਾ ਹੋਇਆ ਸੀ। ਤੇਲ ਲੀਕ ਹੋ ਕੇ, ਅੱਗ ਲੱਗੀ ਸੀ। ਇਹ ਕਿਸੇ ਨੂੰ ਪਤਾ ਨਹੀਂ ਸੀ ਸੀਖ ਕਿਹਨੇ ਲਾਈ ਹੈ? ਇਸ ਕੇਸ ਵਿੱਚ ਕਿਸੇ ਪੰਚ, ਸਰਪੰਚ, ਘਰ ਦੀਆਂ ਔਰਤਾਂ ਨੂੰ ਵੀ ਭਿਣਕ ਨਹੀਂ ਪਈ ਸੀ। ਬਈ ਅਸਲ ਕੀ ਗੱਲ ਹੋਈ ਹੈ?
ਲੋਕ ਹਰ ਰਾਤ ਸਥਰ ਤੇ ਬੈਠਣ ਆਉਂਦੇ ਸਨ। ਬੜਾ ਦੁੱਖ ਜਾਹਰ ਕਰਦੇ ਸਨ। ਹਣਹੋਣੀ ਹੋਈ ਸੀ। 25 ਸਾਲਾਂ ਬਾਅਦ ਿਰ ਰੱਬ ਕਰੂਪ ਹੋ ਗਿਆ ਸੀ। 25 ਸਾਲਾਂ ਬਾਅਦ ਲੋਕਾਂ ਲਈ, ਉਹੀ ਕਹਾਣੀ ਦੁਹਰਾਈ ਗਈ ਸੀ। ਭੋਗ ਵਾਲੇ ਦਿਨ ਕੁੜੀ ਦੀ ਮਾਂ ਨੇ ਕਿਹਾ, " ਮੇਰੀ ਧੀ 20 ਸਾਲਾਂ ਦੀ ਹੈ। ਇਸ ਦੇ ਕੋਈ ਬੱਚਾ ਵੀ ਨਹੀਂ ਹੈ। ਸਿਰ ਦਾ ਸਾਂਈ ਨਹੀਂ ਬੱਚਿਆ। ਹੋਰ ਕਿਤੇ ਤੋਰ ਦਿਆਂਗੇ। ਧੀਆਂ ਕਿਹੜਾ ਘਰ ਰੱਖ ਹੁੰਦੀਆਂ? ਮੈਂ ਇਸ ਨੂੰ ਨਾਲ ਲੈ ਜਾਂਣਾਂ ਹੈ। " ਚਾਚੇ ਨੇ ਕਿਹਾ, " ਅਸੀ ਕਦੇ ਘਰ ਦੀ ਇੱਜ਼ਤ ਬਾਹਰ ਨਹੀਂ ਜਾਂਣ ਦਿੱਤੀ। ਇਹ ਕਿਤੇ ਨਹੀਂ ਜਾਵੇਗੀ। " ਇੱਕ ਹੋਰ ਸਿਆਣੀ ਔਰਤ ਨੇ ਕਿਹਾ, " ਅਸੀਂ ਵੀ ਆਏਂ, ਜੁਵਾਨ ਧੀ ਨੂੰ ਨਹੀਂ ਛੱਡਣਾਂ। ਇਹ ਕਿਹਦੇ ਸਿਰ ਤੇ ਦਿਨ ਕੱਟੇਗੀ? " ਕੁੜੀ ਦੇ ਪਿਉਂ ਨੇ ਕਿਹਾ, " ਇਸ ਨੂੰ ਕਮਾਈ ਕਰਕੇ ਖਿਲਾਉਣ ਵਾਲਾ ਮੁੱਕ ਗਿਆ। ਮੈਂ ਆਪਦੀ ਧੀ ਬੇਗਾਨਿਆਂ ਵਿੱਚ ਨਹੀਂ ਛੱਡਣੀ। " ਘਰ ਦੀਆਂ ਔਰਤਾਂ ਸੁੰਨ ਹੋਈਆਂ ਬੈਠੀਆਂ ਸਨ। ਉਹ ਧੀ ਵਾਲਿਆਂ ਨੂੰ ਕੀ ਤੱਸਲੀ ਦਿੰਦੀਆਂ? ਉਹ ਤਾਂ ਆਪ ਦੋਂਨੇ, ਇੱਕ ਖ਼ਸਮ ਹੁੰਢਾ ਕੇ, ਨਰਕ ਭੋਗ ਰਹੀਆਂ ਸਨ। ਖ਼ਸਮ ਵੰਡਣਾਂ ਬਹੁਤ ਔਖਾ ਹੈ। ਕੋਈ ਔਰਤ ਸੌਤਨ ਸਹਿ ਨਹੀਂ ਸਕਦੀ। ਚਾਚੇ ਨੇ ਕਿਹਾ, " ਇਹ ਦਾ ਖ਼ਸਮ ਕਿਹੜਾ ਕਮਾਈ ਕਰਕੇ ਦਿੰਦਾ ਸੀ? ਉਦੋਂ ਵੀ ਮੈਂ ਕਮਾਂਉਂਦਾ ਸੀ। ਹੁਣ ਵੀ ਮੈਂ ਕਮਾਈ ਕਰਕੇ, ਖਿਲਾਵਾਂਗਾ। ਜਿਥੇ ਇਹ ਦੋ ਬੈਠੀਆਂ ਹਨ। ਉਥੇ ਇੱਕ ਹੋਰ ਸਹੀ। ਹੋਰ ਕਿਤੇ ਤੋਰੋਗੇ। ਮੈਂ ਹੀ ਇਸ ਨੂੰ ਵੀ ਸੰਭਾਲ ਸਕਦਾ ਹਾਂ। 25 ਸਾਲਾਂ ਦਾ ਹੀ ਫ਼ਰਕ ਹੈ। " ਭੀਤੀਜੇ ਦੀ ਬਹੁ ਨੇ ਕਿਹਾ, " ਮੈਂ ਇਥੇ ਹੀ ਰਹਿੱਣਾਂ ਹੈ। ਮੇਰੇ ਬੱਚਾ ਹੋਣ ਵਾਲਾ ਹੈ। ਅੱਗੇ ਵੀ ਇਹੀ ਕਮਾਈ ਕਰਕੇ, ਖ਼ਿਲਾਂਉਂਦਾ ਹੈ। ਮੈਨੂੰ ਇਸ ਕੋਲ ਕੋਈ ਤਕਲੀਫ਼ ਨਹੀਂ ਹੈ। " ਸ਼ਇਦ ਇਸ ਦੀ ਚਾਚੇ ਨਾਲ ਪਹਿਲਾਂ ਤਾਲੀ ਰਲਦੀ ਸੀ। ਜੋ ਇੰਨੀ ਛੇਤੀ ਸਹਿਮਤ ਹੋ ਗਈ। ਕੁੜੀ ਤੇ ਮੁੰਡੇ ਦੀ ਮਾਂ ਸਣੇ, ਸਬ ਨੂੰ ਸਮਝ ਲੱਗ ਗਈ। ਹੁਣ ਕੁੱਝ ਨਹੀਂ ਕਰ ਸਕਦੇ। ਸਬ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਰਾਤ ਨੂੰ ਚਾਚਾ ਦਾਰੂ ਪੀ ਕੇ ਘੂਕ ਸੌ ਗਿਆ। ਚਾਚੀ ਤੇ ਮੁੰਡੇ ਦੀ ਮਾਂ ਨੇ ਅੱਧੀ ਕੁ ਰਾਤੋਂ, ਚਾਚੇ ਦਾ ਮੂੰਹ ਸਰਾਣੇ ਨਾਲ ਦੱਬ ਲਿਆ। ਇੱਕ ਮੂੰਹ ਉਤੇ ਬੈਠ ਗਈ। ਸੱਪ ਮਾਰਨ ਨੂੰ ਸਿਰੀ ਦੱਬਣੀ ਪੈਂਦੀ ਹੈ। ਜਿੰਨੀ ਦੇਰ ਪੂਠਾ ਨਾਂ ਹੋ ਜੇ, ਮਰਿਆ ਨਾਂ ਸਮਝੋ। ਦੂਜੀ ਨੇ ਹੱਥ-ਪੈਰ ਬੰਨ ਲਏ। ਜਦੋਂ ਹਿਲਣੋਂ ਹੱਟ ਗਿਆ। ਖਿੱਚ ਕੇ ਵਿਹੜੇ ਵਿੱਚਲੀ ਖੂਹੀ ਵਿੱਚ ਸਿੱਟ ਦਿੱਤਾ। ਸਵੇਰ ਨੂੰ ਰੌਲਾ ਪੈ ਗਿਆ। ਚਾਚਾ ਵੀ ਭਤੀਜੇ ਦੀ ਮੌਤ ਬਰਦਾਤ ਨਹੀਂ ਕਰ ਸਕਿਆ। ਪਾਗਲ ਹੋ ਗਿਆ। ਉਸ ਨੇ ਖੂਹ ਵਿੱਚ ਛਾਲ ਮਾਰ ਦਿੱਤੀ। ਲੋਕ ਹੌਸਲਾ ਦਿੰਦੇ ਥੱਕ ਗਏ ਸਨ। ਚੂਹੀ ਤੋਂ ਡਰਨ ਵਲੀਆਂ ਔਰਤਾਂ ਨੇ ਅੱਜ ਔਰਤਾਂ ਨਾਲ ਖੇਡਣ ਵਾਲ, ਬੱਗਿਆੜ ਮਾਰ ਲਿਆ ਸੀ।

Comments

Popular Posts