ਅੱਖਾਂ ਮੀਚ ਕੇ ਕਿਸੇ ਉਤੇ ਭਰੋਸਾ ਨਾਂ ਕਰੋ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬਹੁਤੀ ਬਾਰ ਆਮ ਹੀ ਕਹਿ ਦਿੰਦੇ ਹਾਂ, " ਇਹ ਬੰਦਾ ਮੇਰੇ ਭਰੋਸਾ ਦਾ ਹੈ। ਇਸ ਨੇ ਮੇਰਾ ਭਰੋਸਾ ਜਿੱਤ ਲਿਆ ਹੈ। ਮੈਂ ਇਸ ਉਤੇ ਆਪਣੇ ਆਪ ਤੋਂ ਵੀ ਵੱਧ ਜ਼ਕੀਨ ਕਰਦਾਂ ਹਾਂ। " ਕਈ ਲੋਕ ਭਰੋਸਾ ਜਿੱਤ ਕੇ, ਝੂਗਾ ਚੌੜ ਕਰ ਜਾਂਦੇ ਹਨ। ਭੇਤ ਲੈ ਕੇ, ਮਾਰ ਜਾਂਦੇ ਹਨ। ਕੁੱਛੜ ਬੈਠ ਕੇ, ਦਾੜੀ ਮੁੰਨ ਦਿੰਦੇ ਹਨ। ਅੱਖਾਂ ਮੀਚ ਕੇ ਕਿਸੇ ਉਤੇ ਭਰੋਸਾ ਨਾਂ ਕਰੋ। ਇੱਕ ਬਾਰ ਦੂਰ ਦੀ ਰਿਸ਼ਤੇਦਾਰੀ ਵਿੱਚੋਂ 20 ਕੁ ਦਿਨਾਂ ਲਈ, ਸਾਡੇ ਘਰ ਇੱਕ ਔਰਤ ਆ ਗਈ। ਅੱਗਲੀ ਬਗੈਰ ਦੱਸੇ ਆ ਧੂਸੀ ਸੀ। ਕੋਈ ਬਹਾਨਾਂ ਵੀ ਨਹੀਂ ਮਾਰ ਸਕਦੇ ਸੀ। ਕਨੇਡਾ ਵਿੱਚ ਕੋਈ ਮਹਿਮਾਨ ਆ ਜਾਵੇ, ਸਿਰ ਦਰਦੀ ਲੱਗਦਾ ਹੈ। ਕੰਮ ਦੀ ਆਪਣੀ ਹੀ ਇੰਨੀ ਭੱਜ ਦੌੜ ਹੈ? ਦੂਜੇ ਬੰਦੇ ਦੀ ਮਹਿਮਾਨ ਬਾਜੀ ਦਾ ਸਮਾਂ ਕਿਥੇ ਹੈ? ਮੈਂ ਰਾਤ ਦੀ 12 ਘੰਟੇ ਦੀ ਸ਼ਿਫ਼ਟ ਲਾ ਕੇ ਆਉਂਦੀ ਸੀ। ਸਾਢੇ 7 ਵਜੇ ਘਰੇ ਪਹੁੰਚ ਕੇ, ਰਾਤ ਦੇ ਭਾਂਡੇ, ਪਏ ਧੋਕੇ, ਹੋਰ ਖਿਲਾਰਾ ਚੱਕ ਕੇ ਹੱਟਦੀ ਸੀ। ਉਸ ਪਿਛੋਂ ਜਦੋਂ ਮੇਰਾ ਸਾਉਣ ਦਾ ਸਮਾਂ ਹੁੰਦਾ ਸੀ। ਉਹ 9 ਵਜੇ ਸੁਤੀ ਉਠਿਆ ਕਰੇ। ਉਦੋਂ ਉਹ ਤਾ ਸੋਫ਼ੇ ਉਤੇ ਚੜ੍ਹ ਕੇ ਬੈਠ ਜਾਇਆ ਕਰੇ। ਉਸ ਨੂੰ ਚਾਹ ਨਾਲ ਰਾਸ਼ਨ ਮੈਂ ਤਿਆਰ ਕਰਕੇ ਦਿੰਦੀ ਸੀ। ਸੱਚੀ ਮੂਚੀ ਦੀ ਪੁਰੋਉਣੀ ਬੱਣ ਕੇ, ਬੈਠੀ ਰਹਿੰਦੀ ਸੀ। ਕਿਸੇ ਕੰਮ ਨੂੰ ਹੱਥ ਨਹੀਂ ਲਗਾਉਂਦੀ ਸੀ। ਸਵੇਰੇ ਸਵੇਰੇ ਊਚੀ ਟੀਵੀ ਲਗਾ ਕੇ ਬੈਠ ਜਾਂਦੀ ਸੀ। ਇਸ ਤਰਾ ਦੇ ਮਹੌਲ ਵਿੱਚ ਨੀਂਦ ਉਦਾ ਹੀ ਉਡ ਜਾਂਦੀ ਹੈ। ਉਹ ਮੇਰੇ ਸਿਰਾਣੇ ਬੈਠੀ ਬੋਲਦੀ ਹੀ ਰਹਿੰਦੀ ਸੀ। ਫਿਰ ਦੁਪਹਿਰ ਦੇ ਖਾਂਣੇ ਦਾ ਸਮਾਂ ਹੋ ਜਾਂਦਾ ਸੀ। ਮੈਂ ਤਾਂ ਰਸੋਈ ਦੁਆਲੇ ਹੀ ਹੋਈ ਰਹਿੰਦੀ ਸੀ। ਬਾਹਰੋਂ ਵੀ ਖਾਂਣ ਨੂੰ ਕਿੰਨਾਂ ਕੁ ਮਗਾਈ ਜਾਵੋ। ਨਾਂ ਹੀ ਉਸ ਦਾ ਘਰ ਪੈਰ ਟਿੱਕਦਾ ਸੀ। ਇਹੀ ਰੱਟ ਲੱਗੀ ਰਹਿੰਦੀ ਸੀ, " ਫਲਾਣੇ ਸਟੋਰ ਚੱਲੀਏ। ਗੁਰਦੁਆਰੇ ਚੱਲੀਏ। ਥੇਟਰ ਵਿੱਚ ਮੂਵੀ ਦੇਖਣ ਚੱਲੀਏ। " ਸਟੋਰ ਤੇ ਗੁਰਦੁਆਰੇ ਮੈਂ ਲੈ ਜਾਂਦੀ ਸੀ। ਮੂਵੀ ਦੇਖਣ ਬਾਰੀ ਮੈਂ ਕਹਿ ਦਿੰਦੀ ਸੀ, " ਘਰ ਦੋ-ਦੋ 60" ਦੇ ਟੀਵੀ ਉਪਰ-ਥੱਲੇ, ਥੇਟਰ ਬੱਣੇ ਹਨ। ਮੇਰੇ ਕੋਲ ਉਹ ਦੇਖਣ ਨੂੰ ਸਮਾਂ ਨਹੀਂ ਹੈ। " ਮੈਂ ਲਿਖਣ ਲਈ ਮਸਾਂ ਸਮਾਂ ਕੱਢਦੀ ਸੀ। ਸਗੋਂ ਮਹਿਮਾਨ ਨੂੰ ਬੰਦਾ ਕੀ ਕਹੇ? ਆਪ ਨੂੰ ਹੀ ਚਾਹੀਦਾ ਹੈ। ਮਹਿਮਾਨ ਨੂੰ ਚਾਹ, ਰੋਟੀ ਬੱਣਾਉਣ ਵਿੱਚ ਮਦੱੱਦ ਕਰੇ। ਮੈਂ ਨਾਂ ਆਪ ਟਿੱਕ ਕੇ ਬੈਠਦੀ ਹਾਂ। ਨਾਂ ਹੀ ਕਿਸੇ ਨੂੰ ਬੈਠਣ ਦਿੰਦੀ ਹਾਂ। ਪਤਾ ਨਹੀਂ ਇਸ ਨੂੰ ਕਿਵੇਂ ਸਹੀਂ ਜਾਂਦੀ ਸੀ। ਕਨੇਡਾ ਅਮਰੀਕਾ ਵਿੱਚ ਕਿਹੜਾ ਨੌਕਰ ਰੱਖ ਹੁੰਦੇ ਹਨ? ਅਸੀਂ ਤਾਂ ਆਪ ਲੋਕਾਂ ਦੇ ਨੌਕਰ ਲੱਗੇ ਹਾਂ।
ਮੇਰੇ ਕੋਲੋ ਹਰ ਰੋਜ਼ ਨਵਾਂ ਧੋਤਾ ਹੋਇਆ, ਤੌਲੀਆ ਮੰਗਦੀ ਸੀ। ਫਿਰ ਦੂਜੇ ਦਿਨ ਹੀ ਮੈਨੂੰ ਕਹਿੰਦੀ, " ਮੇਰੇ ਕੁੱਝ ਕੱਪੜੇ ਧੋਣ ਵਾਲੇ ਹਨ। ਮੈਂ ਮਸ਼ੀਨਾਂ ਕੋਲੇ ਰੱਖ ਦਿੱਤੇ ਹਨ। " ਮੇਰੇ ਦੋਂਨੇਂ ਬੱਚੇ ਕੋਲ ਹੀ ਬੈਠੇ ਸਨ। ਉਹ ਦੋਂਨੇ ਮੇਰੇ ਵੱਲ ਦੇਖ ਕੇ ਹੱਸ ਪਏ। ਉਨਾਂ ਨੂੰ ਪਤਾ ਸੀ। ਸਾਡੀ ਮਾਂ ਇਸ ਔਰਤ ਦੇ ਲੱਛਣਾ ਤੋਂ ਤੰਗ ਹੈ। ਉਹ ਦਂੋਂਨੇਂ ਆਪਸ ਵਿੱਚ ਗੱਲਾਂ ਕਰਨ ਲੱਗ ਗਏ। ਬੇਟਾ ਕਹਿੰਦਾ, " ਮੇਰੀ ਮਾਂ ਨੂੰ ਇੰਨੀ ਕਾਹਲੀ ਰਹਿੰਦੀ ਹੈ। ਇਹ ਕੱਪੜੇ ਧੋਣ ਲੱਗੀ ਦੇਖਦੀ ਨਹੀਂ ਹੈ। ਚਿੱਟੇ ਕੱਪੜੇ ਹਨ। ਜਾਂ ਰੰਗ ਵਾਲੇ ਹਨ। ਕੱਪੜੇ ਧੋਣ ਲੱਗੀ ਕਈ ਬਾਰ, ਸਾਬਣ ਦੇ ਭਲੇਖੇ ਨਾਲ ਬਲੀਚ ਪਾ ਦਿੰਦੀ ਹੈ। ਕੱਪੜੇ ਖ਼ਰਾਬ ਕਰ ਦਿੰਦੀ ਹੈ। ਸਾਰੇ ਕੱਪੜੇ ਚਿੱਟੇ ਹੋ ਜਾਂਦੇ ਹਨ। " ਬੇਟੀ ਨੇ ਵੀ ਕਹਿ ਦਿੱਤਾ, " ਹਾਂ-ਹਾਂ, ਮੇਰੇ ਵੀ ਬਹੁਤ ਵਧੀਆਂ ਕੱਪੜੇ, ਮੰਮੀ ਨੇ ਖ਼ਰਾਬ ਕਰ ਦਿੱਤੇ ਹਨ। ਸਾਰੇ ਕੱਪੜੇ ਇੱਕਠੇ ਕਰਕੇ ਪਾ ਦਿੰਦੀ ਹੈ। ਇੱਕ ਦੂਜੇ ਦਾ ਰੰਗ ਚੜ੍ਹ ਜਾਂਦਾ ਹੈ। ਧੋਤਾ ਹੋਇਆ ਕੋਈ ਵੀ ਕੱਪੜਾ ਪਾਉਣ ਵਾਲਾ ਨਹੀਂ ਰਹਿੰਦਾ। ਜੇ ਕੱਪੜੇ ਖ਼ਰਾਬ ਕਰਾਉਣੇ ਹਨ। ਮੰਮੀ ਤੋਂ ਜਰੂਰ ਧੋਆ ਲੈਣੇ। " ਉਹ ਔਰਤ ਨੇ ਕਿਹਾ, " ਨਾਂ ਬਾਈ, ਤੂੰ ਮੇਰੇ ਕੱਪੜੇ ਖ਼ਰਾਬ ਨਾਂ ਕਰ ਦੇਵੀ। ਮੈਂ ਆਪੇ, ਔਖੀ-ਸੌਖੀ ਧੋ ਲਿਆ ਕਰੂਗੀ। ਮੈਂ 6 ਵਜੇ ਸ਼ਾਂਮ ਨੂੰ ਘਰੋਂ ਚਲੀ ਜਾਂਦੀ ਸੀ। ਮੇਰੇ ਘਰੋਂ ਜਾਂਦੇ ਹੀ, ਉਹ ਹਰ ਰੋਜ਼ ਆਪਦਾ ਇੱਕ ਸੂਟ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਪਾ ਦਿੰਦੀ ਸੀ। ਮਸ਼ੀਨ 30 ਮਿੰਟ ਚਲਦੀ ਰਹਿੰਦੀ ਸੀ। ਕੱਪੜੇ ਧੋਣ ਨੂੰ, 2 ਤੇ 15 ਕੱਪੜਿਆਂ ਨੂੰ ਵੀ ਉਨਾਂ ਚਿਰ ਲੱਗਦਾ ਹੈ। ਫਿਰ ਕੱਪੜੇ ਸੁਕਾਉਣ ਵਾਲੀ ਮਸ਼ੀਨ 45 ਮਿੰਟ ਦੋ ਕੱਪੜਿਆਂ ਲਈ ਚੱਲੀ ਜਾਂਦੀ ਸੀ। ਉਸ ਨੂੰ ਲੱਗਦਾ ਸੀ। ਬੱਚੇ ਕਿਹੜਾ ਕੁੱਝ ਜਾਂਣਦੇ ਹਨ? ਉਹ ਆਪ ਘਰ ਨਹੀਂ ਹੈ। ਇੱਕ ਹਫ਼ਤਾ ਬੱਚੇ ਦੇਖਦੇ ਰਹੇ। ਮੈਨੂੰ ਵੀ ਦੱਸਿਆ। ਮੈਂ ਕਿਹਾ, " ਉਸ ਦੇ 13 ਦਿਨ ਬਾਕੀ ਰਹਿ ਗਏ ਹਨ। ਜਿਵੇਂ ਕਰਦੀ ਹੈ, ਕਰੀ ਜਾਂਣ ਦੇਵੋ। ਉਸ ਦਾ ਦਿਮਾਗ ਠੀਕ ਨਹੀਂ ਹੈ। ਬੱਚਿਆਂ ਨੇ ਮੈਨੂੰ ਕਿਹਾ, " ਮਾਂ ਉਸ ਨੂੰ ਇਹ ਪਤਾ ਹੈ। ਜਦੋਂ ਤੂੰ ਘਰ ਨਹੀਂ ਹੈ। ਉਦੋਂ ਦਾਅ ਲਗਾਉਣਾਂ ਹੈ। '' ਇੱਕ ਦਿਨ ਮੇਰੀ ਬੇਟੀ ਨੇ ਉਸ ਨੂੰ ਕਹਿ ਦਿੱਤਾ, " ਅੰਟੀ ਜੀ ਤੁਸੀਂ ਹਫ਼ਤੇ ਦੇ ਇੱਕਠੇ ਕੱਪੜੇ ਧੋਇਆ ਕਰੋਂ। ਹਰ ਰੋਜ਼ 2 ਕੱਪੜੇ ਪਾ ਕੇ ਦੋਂਨੇ ਮਸ਼ੀਨਾਂ ਚਲਾਈ ਰੱਖਦੇ ਹੋ। ਇਸ ਤਰਾਂ ਤੁਸੀ ਪਾਣੀ ਤੇ ਬਿੱਜਲੀ ਬੇਜਾਈ ਖ਼ਰਾਬ ਕਰਦੇ ਹੋ। ਮੇਰੀ ਮੰਮੀ ਕੱਪੜੇ ਧੁੱਪੇ ਸੁਕਾਉਂਦੀ ਹੈ। ਨਾਂ ਹੀ ਅਸੀਂ ਕਦੇ ਰਾਤ ਨੂੰ ਕੱਪੜੇ ਧੋਤੇ ਹਨ। ਪਰ ਉਹ ਉਵੇਂ ਹੀ ਕਰਦੀ ਰਹੀ। ਇੱਕ ਦਿਨ ਅਚਾਨਕ ਗਰਾਜ਼ ਨੂੰ ਜਾਂਦੇ ਸਮੇਂ, ਮੇਰੇ ਕੋਲੋ ਕੰਮ ਉਤੇ ਜਾਂਣ ਸਮੇਂ, ਮਸ਼ੀਨਾਂ ਵਾਲਾ ਦਰਵਾਜ਼ਾ ਬੰਦ ਹੋ ਗਿਆ। ਉਹ ਜਾਂ ਤਾ ਅੰਦਰੋਂ ਹੀ ਖੁੱਲਦਾ ਹੈ। ਜਾਂ ਚਾਬੀ ਨਾਲ ਖੁੱਲਦਾ ਹੈ। ਦੂਜੇ ਦਿਨ ਬੱਚੇ ਬਹੁਤ ਖੁਸ਼ ਸਨ। ਉਨਾਂ ਨੇ ਕਿਹਾ, " ਮਾਂ ਅੱਜ ਅਸੀਂ ਸਕੂਨ ਨਾਲ ਪ੍ਹੜੇ ਹਾਂ। ਹਰ ਰੋਜ਼ ਅੱਧੀ ਰਾਤ ਤੱਕ, ਮਸ਼ੀਨਾਂ ਹੀ ਖੱੜਕਦੀਆਂ ਰਹਿੰਦੀਆਂ ਹਨ। ਪਰ ਉਹ ਔਰਤ ਨਰਾਜ਼ ਸੀ। ਸਾਨੂੰ ਸਮਝ ਆ ਗਈ। ਬੋਲਣ ਨਾਲੋਂ ਚੁਪ ਚੰਗੀ ਹੈ। ਗੁਝੀ ਚੁਰੀ ਚਲਾਉਣੀ ਚੰਗੀ ਹੈ। ਜੇ ਕੋਈ ਗੱਲ ਨਹੀਂ ਗੋਲਦਾ। ਤਾਂ ਉਸ ਨਾਲ ਚਲਾਕੀ ਚੰਗੀ ਹੈ।
ਮੈਂ ਬੱਚਿਆ ਨਾਲ ਗੱਲਾਂ ਕਰ ਰਹੀ ਸੀ। ਰੱਬ ਨੇ ਰੱਸਤਾ ਆਪੇ ਕੱਢ ਦਿੱਤਾ ਹੈ। ਹੁਣ ਮੈਂ ਹਰ ਰੋਜ਼ ਕਾਰ ਵੱਲ ਜਾਂਣ ਲੱਗੀ, ਗਰਾਜ਼ ਵੱਲ ਜਾਂਣ ਲੱਗੀ, ਦਰ ਬੰਦ ਕਰ ਜਾਇਆ ਕਰਾਂਗੀ। ਉਹ ਬੱਚੇ ਤਾਂ ਨਹੀਂ ਹਨ। 24 ਤੇ 22 ਸਾਲਾਂ ਦੇ ਹਨ। ਬੱਚਿਆਂ ਨੇ ਇੱਕ ਹੋਰ ਗੱਲ ਦੱਸੀ, " ਮੰਮੀ ਡੈਡੀ ਨੂੰ ਵੀ ਜਿੰਦਾ ਲਗਾ ਜਾਇਆ ਕਰੋ। ਉਹ ਤੁਹਾਡੇ ਹੁੰਦਿਆਂ ਕਦੇ ਡੈਡੀ ਨਾਲ ਗੱਲਾਂ ਕਰਦੀ ਨਹੀਂ ਦੇਖੀ। ਜਦੋਂ ਤੁਸੀਂ ਕੰਮ ਤੇ ਚਲੇ ਜਾਂਦੇ ਹੋ। ਤਾਂ ਉਹ ਬਹੁਤ ਹੱਸ-ਹੱਸ ਕੇ, ਡੈਡੀ ਨਾਲ ਗੱਲਾਂ ਕਰਦੀ ਹੈ। ਸ਼ੀ ਇਜ਼ ਸੋ ਫਨੀ। ਉਹ ਅਜ਼ੀਬ ਜਿਹੀਆਂ ਜ਼ਬਲੀਆਂ ਮਾਰਦੀ ਹੈ। ਕੱਲ ਇਸ ਨੇ ਡੈਡੀ ਨੂੰ ਖੀਰ ਬੱਣਾ ਕੇ ਖ਼ਿਲਾਈ ਹੈ। " ਬੱਚਿਆਂ ਦੀ ਗੱਲ ਨੇ ਮੈਨੂੰ ਚੰਗਾ ਝੱਟਕਾ ਦਿੱਤਾ। ਮੈਂ ਤਾਂ ਸੋਚਿਆ ਸੀ, " ਖੀਰ ਬੱਚਿਆਂ ਤੇ ਡੈਡੀ ਨੇ ਰਲ ਕੇ ਬੱਣਾਈ ਹੈ। ਅੱਗੇ ਵੀ ਇਹ ਰਲ ਕੇ, ਬਟਰ ਚਿਕਨ, ਹੋਰ ਮੀਟ, ਸਬਜ਼ੀਆਂ ਰੋਟੀਆਂ ਬੱਣਾਂ ਲੈਂਦੇ ਹਨ। " ਪਰ ਬੱਚੇ ਹਰ ਗੱਲ ਮਜ਼ਾਕੀਆ ਤਰੀਕੇ ਨਾਲ ਕਰ ਰਹੇ ਸਨ। ਉਹ ਜਾਂਣਦੇ ਸਨ। ਮਾਂ ਤਾਂ ਕਿਸੇ ਨੂੰ ਅੰਦਰ ਨਾਂ ਵੜਨ ਦੇਵੇ। ਕਿਸੇ ਉਤੇ ਜ਼ਕੀਨ ਨਾਂ ਕਰੇ। ਇਹ ਜ਼ਨਾਨੀ ਧਰਨਾਂ ਮਾਰੀ ਬੈਠੀ ਸੀ। ਦਿਨ ਦੋ ਰਹਿੰਦੇ ਸਨ। ਮੇਰੀਆਂ ਵੀ ਵਾਰ ਐਤਵਾਰ ਦੀਆਂ ਦੋ ਛੁੱਟੀਆਂ ਆ ਗਈਆਂ। ਮੇਰੇ ਸਲੂਕ ਤੋਂ ਮੇਰੇ ਪਤੀ ਨੁੰ ਵੀ ਪਤਾ ਲੱਗ ਗਿਆ। ਉਹ ਸੂਟਕੇਸ ਚੱਕ ਕੇ, ਆਪਦੀ ਭੈਣ ਨੂੰ ਮਿਲਣ ਚਲਾ ਗਿਆ। ਕਾਰ ਵਿੱਚ ਜਾਂਣ ਲਈ, 5 ਕੁ ਘੰਟੇ ਦੀ ਦੂਰੀ ਤੇ ਰਹਿੰਦੀ ਹੈ। ਮੈਂ ਆਪਦੀ ਨੱਣਦ ਦਾ ਸ਼ੁਕਰੀਆ ਕੀਤਾ। ਉਹ ਉਸ ਦੇ ਜਾਂਣ ਤੋਂ ਚਾਰ ਦਿਨ ਪਿਛੋਂ ਆਇਆ। ਇੱਕ ਦਿਨ ਉਸ ਦੇ ਪਰਸ ਦੀ ਜਿਪ ਖੁਲੀ ਸੀ। ਅੱਗੇ ਤਾਂ ਉਹ ਛੋਟਾ ਜਿੰਦਾ ਲੱਗਾ ਕੇ ਰੱਖਦੀ ਸੀ। ਉਸ ਦਾ ਜਿੰਦਾ 2 ਦਿਨਾਂ ਤੋਂ ਉਸ ਨੂੰ ਲੱਭ ਨਹੀਂ ਰਿਹਾ ਸੀ। ਜਿਪ ਖੁੱਲੀ ਦੇਖ ਕੇ, ਮੇਰੀ ਨਿਗਾ ਉਸ ਵਿੱਚ ਚਲੀ ਗਈ। ਉਸ ਵਿੱਚ ਸੂਟਾਂ ਨਾਲ ਦੀ ਸਾਡੀ ਜੂਲਰੀ ਸੀ। ਜਿਸ ਨੂੰ ਦੇਖ ਕੇ, ਮੈਨੂੰ ਸਮਝਣ ਵਿੱਚ ਦੇਰੀ ਨਾ ਲੱਗੀ ਕਿ ਇਹ ਸਾਡੀਆਂ ਚੀਜ਼ਾਂ ਚੱਕ ਰਹੀ ਹੈ। ਉਹ ਆਪਦੇ ਵਾਲ ਵਾਹ ਰਹੀ ਸੀ। ਮੈਂ ਪਰਸ ਚੱਕ ਕੇ ਖੋਲ ਲਿਆ। ਮੈਂ ਕਿਹਾ, " ਭੈਣ ਜੀ ਇਹ ਤਾਂ ਸਾਡਾ ਸਮਾਨ ਤੁਸੀਂ ਆਪਣੇ ਪਰਸ ਵਿੱਚ ਪਾ ਲਿਆ ਹੈ। ਭੁਲੇਖਾ ਲੱਗ ਗਿਆ ਹੋਣਾਂ ਹੈ। ਮੈਂ ਜੂਲਰੀ ਕੱਢ ਲਈ " ਉਸ ਨੇ ਕਿਹਾ, " ਡ੍ਰੈਸਰ ਉਤੇ ਪਏ ਸੀ। ਮੈਨੂੰ ਪਸੰਧ ਆ ਗਏ। ਇਹ ਤਿੰਨਂੇ ਸੈਟ ਮੇਰੇ ਸੂਟ ਨਾਲ ਮੈਚ ਕਰਦਾ ਹਨ। ਇਸ ਲਈ ਮੈਂ ਲੈ ਲਏ। " ਕਦੇ ਵੀ ਚੀਜ਼ਾਂ ਨੰਗੀਆਂ ਨਾਂ ਰੱਖੋ। ਕਿ ਦੂਜੇ ਦੀਆਂ ਅੱਖਾਂ ਉਸ ਤੱਕ ਪਹੁੰਚ ਜਾਂਣ। ਉਸ ਦੀਆਂ ਸੋਹੀਣੀਆਂ ਚੀਜ਼ਾਂ ਦੇਖ ਕੇ ਅੱਖਾਂ ਬੇਈਮਾਨ ਹੋ ਜਾਂਣ। ਹੱਥ ਉਸ ਨੂੰ ਹਾਂਸਲ ਕਰਨ ਲਈ ਅੱਗੇ ਬੜ ਜਾਂਣ। ਦੂਜੇ ਨੂੰ ਦੋਸ਼ ਦੇ ਕੇ ਚੋਰ ਕਹਿੱਣ ਨਾਲੋ, ਆਪਣਾਂ ਸਮਾਂਨ ਆਪ ਸੰਭਾਂਲ ਕੇ ਰੱਖੋ।
ਉਸ ਔਰਤ ਨੂੰ ਜਾਂਣ ਲੱਗੀ ਨੂੰ ਮੈਨੂੰ ਕਹਿੱਣਾਂ ਪਿਆ, " ਭੈਣ ਜੀ ਅੱਗੇ ਤੋਂ ਦੱਸ ਕੇ ਆਇਆ ਕਰੋ। ਅਸੀਂ ਛੁੱਟੀਆਂ ਦਾ ਇਤਜ਼ਾਮ ਕਰ ਲਿਆ ਲਵਾਂਗੇ। ਤੁਹਾਡੀ ਕੋਈ ਸੇਵਾ ਨਹੀਂ ਹੋਈ। ਕਨੇਡਾ ਵਿੱਚ ਭੱਜ-ਨੱਠ ਹੀ ਬਹੁਤ ਹੈ। ਖਾਣਾਂ ਵੀ ਕਾਰ ਚਲਾਉਂਦੇ ਖਾਂਦੇ ਹਾਂ। ਕੋਈ ਭੁੱਲ ਚੁਕ ਹੋ ਗਈ ਹੋਵੇ। ਮੁਆਫ਼ ਕਰਨਾਂ। ਇੰਨਾਂ ਨੂੰ ਵੀ ਅਚਾਨਕ ਭੈਣ ਕੋਲੇ ਜਾਂਣਾਂ ਪਿਆ। " ਇਸ ਲਈ ਬਗੈਰ ਸੱਦੇ ਆਪਦੇ ਘਰ ਵਿੱਚ ਤਾ ਕਿਸੇ ਨੂੰ ਪੈਰ ਹੀ ਨਹੀਂ ਧਰਨ ਦੇਣਾਂ ਚਾਹੀਦਾ ਹੈ। ਪਰ ਇਸ ਤਰਾਂ ਨੱਕ ਵੀ ਨਹੀਂ ਰਹਿੰਦਾ। ਨੱਕ ਰੱਖਣ ਲਈ ਮਹਿਮਾਨ ਬਾਜ਼ੀ ਕਰਨੀ ਹੀ ਪੈਂਦੀ ਹੈ। ਚਾਹੇ ਕੋਈ ਨੁਕਸਾਨ ਉਠਾਉਣਾਂ ਪਵੇ। ਕਈ ਬਾਰ ਐਸਾ ਵੀ ਹੁੰਦਾ ਹੈ। ਅੱਗ ਲੈਣ ਆਈ ਘਰ ਵਾਲੀ ਬੱਣ ਬੈਠੀ। ਅੱਗਲੀ ਅੱਗ ਦੇ ਕੇ, ਆਪਣੇ ਹੱਥੀ ਆਪਣੇ ਘਰ ਨੂੰ ਅੱਗ ਲਗਾ ਲੈਂਦੀ ਹੈ। ਮੰਗਣ ਵਾਲੀ ਦੀ ਅੱਗ ਰੋਜ਼ ਹੀ ਮੁੱਕੀ ਰਹਿੰਦੀ ਹੈ। ਆਪਣਾਂ ਹੀ ਘਰ ਸਮਝਦੀ ਹੈ।

Comments

Popular Posts