ਬੰਦੇ ਵਾਂਗ ਬਰਫ਼ ਜਿੰਨੀ ਕੋਮਲ ਅਸਮਾਨ ਵਿੱਚੋਂ ਡਿੱਗਦੀ ਹੈ, ਉਨੀ ਹੀ ਕਠੋਰ ਹੋ ਕੇ, ਨੁਕਸਾਨ ਕਰਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਵੈਸੇ ਤਾ ਬਰਫ਼ ਬੰਦੇ ਦਾ ਰੰਗ ਚਿੱਟਾ ਕੱਢਕੇ, ਆਪਣੇ ਵਰਗਾ ਬਣਾ ਦਿੰਦੀ ਹੈ। ਬਰਫ਼ ਜਿੰਨੀ ਕੋਮਲ ਅਸਮਾਨ ਵਿੱਚੋਂ ਡਿੱਗਦੀ ਹੈ, ਉਨੀ ਹੀ ਕਠੋਰ ਹੋ ਕੇ, ਬਹੁਤ ਨੁਕਸਾਨ ਕਰਦੀ ਹੈ। ਛੇ ਦਿਨਾਂ ਤੋਂ ਬਰਫ਼ ਪੈ ਰਹੀ ਹੈ। ਅਜੇ ਵੀ ਬਰਫ਼ ਪਈ ਜਾ ਰਹੀ ਹੈ। ਬਹੁਤ ਸਾਰੀ ਬਰਫ਼ ਖੁਰ ਵੀ ਗਈ ਹੈ। ਮੋਟੇ-ਮੋਟੇ ਰੂੰ ਦੇ ਫੰਬੇ ਡਿਗਦੇ ਹਨ। ਚਾਰੇ ਪਾਸੇ ਧਰਤੀ ਚਿੱਟੀ ਹੋ ਗਈ। ਦਰਖੱਤ ਬਰਫ਼ ਨਾਲ ਢੱਕੇ ਗਏ ਹਨ। ਬਰਫ਼ ਪੈਣ ਨਾਲ ਠੰਡ ਹੋ ਬਹੁਤ ਹੋ ਗਈ ਹੈ। ਸਾਹ ਲੈਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਬਰਫ਼ ਦੇ ਵਿਚਕਾਰ ਬੈਠੇ ਹਾਂ। ਕਨੇਡਾ ਦੇ ਆਦਿ ਵਾਸੀ ਨੇਤਨ ਮੋਟੀ ਚਮੜੀ ਦੇ ਲੋਕ ਬਰਫ਼ ਦੇ ਘਰ ਬੱਣਾ ਕੇ ਰਹਿੰਦੇ ਸਨ। ਜਦੋਂ ਬਰਫ਼ ਨੂੰ ਠੋਸ ਰੂਪ ਵਿੱਚ ਜਮਾਂ ਲਿਆ ਜਾਂਦਾ ਹੈ। ਹਵਾ ਅੰਦਰ ਨਾਂ ਜਾਵੇ। ਇਹ ਖੁਰਦੀ ਨਹੀਂ ਹੈ। ਪੁਰਾਣੇ ਲੋਕ ਬਰਫ਼ ਦੇ ਘੁਰਨੇ ਬਣਾਂ ਕੇ ਰਹਿੰਦੇ ਸਨ। ਬਰਫ਼ੀਲੇ ਖੇਤਰ ਵਿੱਚ ਖਾਣ ਲਈ ਫ਼ਲ ਸਬਜ਼ੀਆਂ ਨਾਂ ਹੋਣ ਨਾਲ ਜਾਨਵਰ ਹੀ ਖਾਂਦੇ ਸਨ। ਕੁੱਤਿਆਂ ਨੂੰ ਆਪਣੀਆ ਰੇੜੀਆਂ ਅੱਗੇ ਜੋਤ ਲੈਂਦੇ ਸਨ। ਕੁੱਤੇ ਆਪਣਾਂ ਸ਼ਿਕਾਰ ਆਪ ਲੱਭ ਕੇ ਖਾਂਦੇ ਸਨ। ਸਗੋਂ ਇੰਨਾਂ ਲੋਕਾਂ ਨੂੰ ਵੀ ਮਾਰ ਕੇ ਦਿੰਦੇ ਸਨ। ਬਰਫ਼ ਵਿੱਚ ਤਾਂ ਬੰਦਾ 20 ਮਿੰਟ ਤੋਂ ਵੱਧ ਨਹੀਂ ਰਹਿ ਸਕਦਾ। ਬੰਦੇ ਦੀ ਆਪਦੀ ਬਰਫ਼ ਜੰਮਣ ਲੱਗ ਜਾਂਦੀ ਹੈ। ਜੇ ਕੋਈ ਬਹੁਤਾ ਚਿਰ ਬਰਫ਼ੀਲੀ ਕੱੜਾਕੇ ਦੀ ਠੰਡ ਵਿੱਚ ਰਹਿ ਜਾਵੇ। ਅੰਗ ਪੈਰ ਬਰਫ਼ ਵਾਂਗ ਜੰਮ ਜਾਂਦੇ ਹਨ। ਜੰਮੇ ਅੰਗ ਨੂੰ ਡਾਕਟਰ ਕੱਟ ਦਿੰਦੇ ਹਨ। ਖੂਨ ਦਾ ਵਹਾ-ਚੱਕਰ ਉਸ ਅੰਗ ਵਿੱਚ ਜਾਂਣੋਂ ਹੱਟ ਜਾਂਦਾ ਹੈ। ਜ਼ਿਆਦਾਤਰ ਬੰਦੇ ਮਰ ਹੀ ਜਾਂਦੇ ਹਨ। ਕੱਪੜਾ ਵੀ ਐਸੇ ਮੋਸਮ ਵਿੱਚ ਆਕੜ ਜਾਂਦਾ ਹੈ। ਉਥੇ ਹੀ ਜਮ ਜਾਂਦਾ ਹੈ। ਧੱਕੇ ਨਾਲ ਖਿਚੋ ਤਾ ਪਾਟ ਜਾਂਦਾ ਹੈ। ਇਸੇ ਤਰਾਂ ਹੱਡੀਆਂ ਮਾਸ ਪਾਟ ਜਾਂਦੇ ਹਨ। ਸਬ ਬਨਸਪਤੀ ਠੰਡ ਨਾਲ ਮਰ ਜਾਂਦੀ ਹੈ। ਮੈ ਤਾਂ ਰਜ਼ਾਈ ਲਈ ਬੈਠੀ ਹਾਂ। ਘਰ ਦੇ ਹੀਟਰ ਜ਼ੋਰੋ-ਜ਼ੋਰ ਚੱਲ ਰਹੇ ਹਨ। ਇਹ ਗੈਸ ਉਤੇ ਚਲਦੇ ਹਨ। ਬਿੱਜਲੀ, ਪਾਣੀ, ਗੈਸ ਦੇ ਬਿੱਲ ਦਾ ਵੀ ਫਿਕਰ ਹੈ। ਹੀਟ ਚੱਲਣ ਨਾਲ ਦੂਗਣਾਂ ਹੋ ਜਾਂਣਾ ਹੈ। ਇਹ ਕਿਹੜਾ ਭਾਰਤ ਹੈ? ਸਰਕਾਰ ਨੂੰ ਕੁੰਡੀ ਲੱਗ ਜਾਵੇਗੀ। ਅਜੇ ਭਾਰਤ ਲੋਕਾਂ ਲਈ ਮਾੜਾ ਹੈ। ਸਰਕਾਰ ਨੂੰ ਦੋਂਨੇਂ ਹੱਥਾਂ ਨਾਲ ਲੁੱਟਦੇ ਹਨ। ਸਰਕਾਰੀ ਨੌਕਰੀਆ ਵਾਲੇ ਤਾਂ ਉਸ ਨੂੰ ਬਾਪ ਹੀ ਸਮਝਦੇ ਹਨ। ਲੁੱਟ-ਲੁੱਟ ਖਾਈ ਜਾਂਦੇ ਹਨ।
ਬੰਦੇ ਵਾਂਗ ਬਰਫ਼ ਜਿੰਨੀ ਕੋਮਲ ਅਸਮਾਨ ਵਿੱਚੋਂ ਡਿੱਗਦੀ ਹੈ, ਉਨੀ ਹੀ ਕਠੋਰ ਹੋ ਕੇ, ਨੁਕਸਾਨ ਕਰਦੀ ਹੈ। ਸ਼ੜਕਾਂ ਉਤੇ ਕੱਚ ਦਾ ਪਲਸਤਰ ਲੱਗ ਗਿਆ ਹੈ। ਕੱਚ ਵਾਂਗ ਚੱਮਕਦਾ ਹੈ। ਜਿਥੇ ਪਾਣੀ ਬੱਣਿਆ ਸੀ। ਉਹ ਰਾਤ ਦੀ ਠੰਡ ਕਾਰਨ ਜੰਮ ਗਿਆ ਹੈ। ਪਰ ਇਹ ਵੀ ਸ਼ੀਸ਼ਾ ਹੀ ਬੱਣਿਆ ਹੋਇਆ ਹੈ। ਜਿਸ ਦੇ ਵਿਚੋਂ ਦੀ ਸ਼ੜਕ ਦਿਸਦੀ ਹੈ। ਡਰਾਇਵਰ ਬਰਫ਼ ਨਾਂ ਹੋਣ ਦਾ ਬਹੁਤ ਵੱਡਾ ਭੁਲੇਖਾ ਖਾ ਜਾਂਦੇ ਹਨ। ਗੱਡੀ ਤੇਜ਼ ਹੋਣ ਨਾਲ, ਬਰਫ਼ ਉਤੇ ਸਿਲਪ ਹੋਣ ਨਾਲ, ਬਰੇਕਾਂ ਮਾਰੀਆਂ ਤੋਂ ਪਲਟੀ ਖਾ ਜਾਂਦੀ ਹੈ। ਧੂੰਦ ਵੀ ਹੁੰਦੀ ਹੈ। ਬਰਫ਼ ਨਾਲ ਤਿਲਕਣ ਹੁੰਦੀ ਹੈ। ਸਬ ਤੋਂ ਵੱਧ ਐਕਸੀਡੈਂਟ ਸਰਦੀਆਂ ਵਿੱਚ ਹੁੰਦੇ ਹਨ। ਬਰਫ਼ੀਲੇ ਦੇਸ਼ਾਂ ਵਿੱਚ ਠੰਡ ਤੋਂ ਬੱਚਣ ਲਈ, ਕਾਰ ਵਿੱਚ ਕੰਬਲ, ਹੱਥਾਂ ਵਿੱਚ ਪਾਉਣ ਨੂੰ ਗਲਬਜ, ਰੱਖਣੇ ਚਾਹੀਦੇ ਹਨ। ਮੋਟਰ-ਕਾਰ ਠੰਡ ਕਰਕੇ, ਸਟਾਰਟ ਹੋਣ ਤੋਂ ਜੁਆਬ ਦੇ ਜਾਂਦੇ ਹਨ। ਬੈਟਰੀ ਨਵੀਂ ਹੀ ਹੋਵੇ ਚੰਗਾ ਹੈ। ਬੈਟਰੀ ਸਟਾਰਟ ਕਰਨ ਲਈ ਬੂਸ਼ਟ ਕੇਬਲ ਕੋਲ ਹੋਣੇ ਜਰੂਰੀ ਹਨ। ਜਾਂ ਕਿਤੇ ਬਰਫ਼ ਵਿੱਚ ਟੈਇਰ ਫਸ ਜਾਂਦੇ ਹਨ। ਕਾਰ ਵਿੱਚ ਕਹੀ, ਮਿੱਟੀ ਬਰਫ਼ ਹੱਟਾਉਣ ਵਾਲਾ ਹੋਣਾਂ ਚਾਹੀਦਾ ਹੈ। ਗੱਡੀ ਵਿੱਚ ਤੇਲ ਪੂਰਾ ਹੋਣਾ ਚਾਹੀਦਾ ਹੈ। ਕਈ ਬਾਰ ਤੇਲ ਵਾਲੇ ਟਰੱਕ ਵੀ ਨਹੀ, ਸਮੇਂ ਸਿਰ ਪਹੁੰਚਦੇ। ਮੀਂਹ ਬਹੁਤਾ ਪੈਣ ਨਾਲ ਜਾਂ ਬਰਫ਼ ਨਾਂ ਹੱਟਾਉਣ ਕਰਕੇ, ਬੱਸਾਂ ਰੇਲਾਂ ਵੀ ਬੰਦ ਹੋ ਜਾਂਦੀਆਂ ਹਨ। ਐਸੀ ਹਾਲਤ ਵਿੱਚ ਜਿੰਨਾਂ ਵੀ ਲੋੜੀਦਾ ਖਾਣ ਤੇ ਵਰਤਣ ਵਾਲਾ, ਸਮਾਂਨ ਗੱਡੀ ਤੇ ਘਰ ਵਿੱਚ ਰੱਖਿਆ ਜਾਵੇ। ਬਹੁਤ ਚੰਗਾ ਹੈ। ਗੱਡੀ ਤੇ ਘਰ ਵਿੱਚ ਪਾਣੀ ਜਰੂਰ ਭਰ ਕੇ ਰੱਖਣਾਂ ਚਾਹੀਦਾ ਹੈ। ਕਈ ਬਾਰ ਘਰ-ਬਾਹਰ ਪਾਣੀ ਦੀਆਂ, ਪਾਈਪਾਂ ਬਰਫ਼ ਨਾਲ ਜੰਮ ਕੇ ਪਾਟ ਜਾਂਦੀਆ ਹਨ। ਪਾਣੀ ਬੰਦ ਹੋ ਸਕਦਾ ਹੈ। ਜੇ ਕੋਈ ਮਸੀਬਤ ਵਿੱਚ ਰਸਤੇ ਵਿੱਚ ਖੜ੍ਹਾ ਹੈ। ਉਸ ਦੀ ਮਦੱਦ ਵੀ ਕਰਨ ਦੀ ਲੋੜ ਹੈ। ਖ਼ਰਾਬ ਮੌਸਮ ਵਿੱਚ ਕਾਰਾਂ ਤੇ ਹੋਰ ਗੱਡੀਆਂ ਦਾ ਸ਼ੜਕਾਂ ਉਤੇ ਟ੍ਰੇਫ਼ਕ ਨਹੀਂ ਵਧਾਉਣਾ ਚਾਹੀਦਾ।
ਜੇ ਬਾਹਰ ਕੋਈ ਕੰਮ ਨਹੀਂ ਹੈ। ਘਰ ਦੇ ਅੰਦਰ ਹੀ ਰਜਾਈ ਲੈ ਕੇ ਬੈਠੇ ਰਹੋ। ਚਾਹ ਨਾਲ ਪਕੌੜੇ ਬਣਾ ਕੇ ਖਾਵੋ। ਹੋਰ ਘਰ ਅੰਦਰ ਦੇ ਕੰਮ ਕੀਤੇ ਜਾ ਸਕਦੇ ਹਨ। ਘਰ ਦੀ ਸਫ਼ਾਈ ਹੋ ਸਕਦੀ ਹੈ। ਸਰਦੀ ਪੈਣ ਨਾਲ ਆਲੇ-ਦੁਆਲੇ ਠੰਡਾ ਹੋ ਕੇ, ਪਾਣੀ ਧਰਤੀ ਸਾਰੇ ਕਠੋਰ ਹੋ ਕੇ ਜੰਮ ਜਾਦੇ ਹਨ। ਜੀਵ-ਜੰਤੂ ਬੰਦੇ ਵੀ ਕੁੰਗੜ ਜਾਂਦੇ ਹਨ। ਕੋਈ ਵੀ ਕੰਮ ਕਰਨ ਨੂੰ ਹੱਥ ਨਹੀਂ ਖੁੱਲਦਾ। ਐਸੀ ਠੰਡ ਵਿੱਚ ਮੋਟੇ ਕੱਪੜਿਆਂ ਦਾ ਪਾਉਣਾਂ ਬਹੁਤ ਜਰੂਰੀ ਹੈ। ਸਿਰ ਵੀ ਗਰਮ ਟੋਪੀ ਨਾਲ ਢੱਕਣਾਂ ਚਾਹੀਦਾ ਹੈ। ਜ਼ਰਾਬਾ ਭਾਵੇਂ ਦੋ ਗਰਮ ਜੋੜੇ ਪਾ ਲਏ ਜਾਂਣ। ਦੋ ਤਿੰਨ ਕਿਸਮ ਦੇ ਕੱਪੜੇ ਪਾਉਣੇ ਚਾਹੀਦੇ ਹਨ। ਰਸੋਈ ਦਾ ਖ਼ਾਸ ਸਮਾਨ ਵੀ ਸਰਦੀ ਪੈਣ ਤੋਂ ਪਹਿਲਾਂ ਹੀ ਜਮਾਂ ਕਰ ਲੈਣਾਂ ਚਾਹੀਦਾ ਹੈ। ਸੁੱਕਾ ਸਮਾਨ ਆਟਾ, ਦਾਲਾਂ, ਲੂਣ ਤੇਲ ਜਮਾਂ ਰੱਖਣਾਂ ਚਾਹੀਦਾ ਹੈ। ਬਰਫ਼ ਨੂੰ ਹਰ ਬਾਰ ਸਾਫ਼ ਕਰਦੇ ਰਹਿੱਣਾਂ ਚਾਹੀਦਾ ਹੈ। ਬਰਫ਼ੀਲੀਆਂ ਥਾਵਾਂ ਉਤੇ ਬਰਫ਼ ਨਾਲ ਰਸਤੇ ਬੰਦ ਹੋ ਜਾਂਦੇ ਹਨ। ਆਵਾਜਾਈ ਠੱਪ ਹੋ ਜਾਂਦੀ ਹੈ। ਇਸ ਲਈ ਲੋੜੀਦਾ ਸਮਾਨ, ਐਮਰਜੈਂਸੀ ਲਾਈਟ, ਮੋਮਬੱਤੀ, ਮੈਚਸ, ਸੁੱਕਾ ਦੁੱਧ ਘਰ ਵਿੱਚ ਜਰੂਰ ਹੋਣਾਂ ਚਾਹੀਦਾ ਹੈ। ਕਈ ਬਾਰ ਬਿੱਜਲੀ, ਗੈਸ, ਹੀਰਟ, ਪਾਣੀ ਵੀ ਬੰਦ ਹੋ ਜਾਂਦੇ ਹਨ। ਗਰਮ ਕੱਪੜੇ, ਕੰਬਲ, ਰਜ਼ਾਈਆਂ ਘਰ ਵਿੱਚ ਇੰਨੇ ਕੁ ਹੋਣੇ ਚਾਹੀਦੇ ਹਨ। ਜੇ ਹੀਟਰ ਬੰਦ ਵੀ ਹੋ ਜਾਂਣ, ਗੁਜ਼ਾਰਾ ਚੱਲ ਸਕੇ। ਘਰ ਵਿੱਚ ਖਾਣ ਲਈ ਸੁੱਕੇ ਮੇਵੇ, ਫ਼ਲ, ਚਿਪਸ ਜਰੂਰ ਹੋਣੇ ਚਾਹੀਦੇ ਹਨ। ਘਰ ਪਈਆਂ ਚੀਜ਼ਾਂ ਖਾਦੀਆਂ ਹੀ ਜਾਂਦੀਆਂ ਹਨ। ਹਰ ਮਸੀਬਤ ਲਈ ਬੰਦੇ ਨੂੰ ਤਿਆਰ ਰਹਿੱਣਾਂ ਚਾਹੀਦਾ ਹੈ। ਲੋੜ ਵਾਲੀਆਂ ਚੀਜ਼ਾਂ ਉਤੇ ਪੈਸੇ ਖ਼ਰਚਦੇ ਹੱਥ ਪਿਛੇ ਨਹੀਂ ਹਟਾਉਣਾਂ ਚਾਹੀਦਾ। ਫ਼ਜ਼ੂਲ ਖਰਚੀ ਤੋਂ ਬੱਚਣਾਂ ਚਾਹੀਦਾ ਹੈ।

Comments

Popular Posts