ਮਾਤਾ ਸਾਹਿਬ ਕੌਰ ਸਿੱਖਾਂ ਦੇ ਧਰਮ ਦੇ ਮਾਤਾ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

1699 ਦੀ ਵਿਸਾਖ਼ੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛੱਕਾਇਆ ਸੀ। ਜਗਤ ਦੇ ਦਸਮੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੇ ਬਾਨੀ ਹਨ। ਦਸ਼ਮੇਸ਼ ਪਿਤਾ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਰਾਏ ਜੀ ਨੇ ਕੇਸਗੜ੍ਹ ਅੰਨਦਪੁਰ ਵਿੱਚ ਸੰਗਤਾਂ ਨੂੰ, ਦਿਵਾਨ ਵਿੱਚ ਬੁਲਾਇਆਂ ਗਿਆ ਹੈ। ਗੁਰੂ ਦੇ ਦਰਸ਼ਨਾਂ ਨੂੰ ਸੰਗਤ ਦਾ ਬਹੁਤ ਭਾਰਾਂ ਇੱਕਠ ਹੋਇਆ ਹੈ। ਪੰਜ ਪਿਆਰੇ ਬਾਰੀ ਬਾਰੀ ਗੁਰੂ ਜੀ ਦੇ ਬੁਲਾਉਣ ਉਤੇ ਪੰਡਾਲ ਵਿਚੋਂ ਉਠ ਕੇ ਦਯਾ ਸਿੰਘ ਜੀ, ਧਰਮ ਸਿੰਘ ਜੀ, ਹਿੰਮਤ ਸਿੰਘ ਜੀ, ਮੋਹਕਮ ਸਿੰਘ ਜੀ, ਸਾਹਿਬ ਸਿੰਘ ਜੀ, ਆ ਗਏ। ਪੰਜਾਂ ਨੂੰ ਬਾਰੀ-ਬਾਰੀ ਗੁਰੂ ਗੋਬਿੰਦ ਸਿੰਘ ਜੀ ਤੰਬੂ ਵਿੱਚ ਲੈ ਕੇ ਚੱਲੇ ਜਾਂਦੇ ਸਨ। ਗੁਰੂ ਜੀ ਖੂਨੀ ਤਲਵਾਰ ਲੈ ਕੇ, ਤੱਬੂ ਵਿਚੋਂ ਬਾਹਰ ਆ ਜਾਂਦੇ ਸਨ। ਇਸ ਤਰਾਂ ਪੰਜ ਪਿਆਰਿਆਂ ਨੂੰ ਇੱਕਠੇ ਸੰਗਤ ਅੱਗੇ ਪ੍ਰਗਟ ਕਰ ਦਿੱਤਾ। ਕਿਰਪਾਨ, ਕੜਾ, ਕੱਛਹਿਰਾ, ਕੇਸ ਤੇ ਕੰਘਾ ਪਹਿਨਾਏ। ਇੰਨਾਂ ਤੋਂ ਸਿੰਘ ਦੀ ਪਹਿਚਾਣ ਹੁੰਦੀ ਹੈ। ਪਿਆਰਿਆ ਦੇ ਨਾਲ ਮਾਤਾ ਸਾਹਿਬ ਕੌਰ ਜੀ ਦਾ ਨਾਂਮ ਵੀ ਆਉਂਦਾ ਹੈ। ਇਹ ਅੱਜ ਦੇ ਮਰਦ ਪੰਜ ਪਿਆਰਿਆ ਵਿੱਚ ਔਰਤਾਂ ਨੂੰ ਨਹੀਂ ਲਗਾਉਂਦੇ। ਕਿਸੇ ਔਰਤ ਤੋਂ ਪਤਾਸੇ ਹੀ ਪੁਆ ਲਿਆ ਕਰਨ। ਸਿੱਖ ਕੌਮ ਵਿੱਚ ਭੋਰਾ ਮਿਠਾਸ ਆ ਜਾਵੇ। ਚਾਰ ਜਾਂਣੇ ਮਿਲ ਕੇ ਨਹੀਂ ਬੈਠਦੇ। ਅੰਮ੍ਰਿਤਧਾਰੀ ਹੀ ਸਬ ਤੋਂ ਵੱਧ ਗਰਮ ਦਲੀਆਂ ਵਿੱਚ ਗਿਣੇ ਜਾਂਦੇ ਹਨ। ਕਈ ਸੱਚੀ ਮੂਛਾਂ ਉਪਰ ਨੂੰ ਖੜ੍ਹੀਆਂ ਕਰਕੇ। ਬਜ਼ਾਰ ਵਿੱਚ ਵੱਡੀ ਕਿਰਪਾਨ ਫੜ ਕੇ ਸ਼ਿਕਾਰ ਲੱਭਣ ੜਾਗ ਘੁੰਮਦੇ ਹਨ। ਪਾਣੀ ਵਿੱਚ ਪਤਾਸੇ ਪਾਉਣ ਨਾਲ ਮਿੱਠਾ ਬੱਣਦਾ ਹੈ। ਜੇ ਪਤਾਸੇ ਨਾਂ ਪਾਏ ਜਾਂਣ, ਬਾਣੀ ਪੜ੍ਹਨ ਦੇ ਬਾਅਦ ਵੀ ਉਸ ਪਾਣੀ ਨੇ ਫੋਕਾ ਪਾਣੀ ਹੀ ਰਹਿੱਣਾਂ ਹੈ। ਇਸ ਲਈ ਫੋਕੇ ਪਾਣੀ ਵਿੱਚ ਮਿਠਾਸ ਔਰਤ ਨੇ ਘੋਲੀ ਹੈ। ਉਸ ਦਾ ਨਾਂਮ ਮਾਤਾ ਸਾਹਿਬ ਕੌਰ ਹੈ। ਮਾਤਾ ਸਾਹਿਬ ਕੌਰ ਸਿੱਖਾਂ ਦੇ ਧਰਮ ਦੇ ਮਾਤਾ ਹਨ। ਹੁਣੇ ਜਿਹੇ ਮਾਤਾ ਸਾਹਿਬ ਕੌਰ ਜੀ ਜਨਮ ਦਿਨ ਸਿੱਖ ਮੰਨਾਉਣ ਲੱਗੇ ਹਨ। ਪਹਿਲਾਂ ਸੁੱਤੇ ਹੀ ਪਏ ਸਨ।
ਮਾਤਾ ਸਾਹਿਬ ਕੌਰ ਦੇ ਨਾਂਮ ਉਤੇ ਕਾਲਜ ਵੀ ਖੋਲੇ ਗਏ ਹਨ। ਸਿੱਖ ਧਰਮ ਵਿੱਚ ਔਰਤਾਂ ਦਾ ਬਹੁਤ ਯੋਗਦਾਨ ਹੈ। ਸਿੱਖ ਧਰਮ ਵੀ ਮਾਤਾ ਸਾਹਿਬ ਕੌਰ ਦੀ ਕੁੱਖੋਂ ਪੈਦਾ ਹੋਇਆ ਹੈ। ਵੈਸੇ ਤਾ ਹਰ ਧਰਮ ਹੀ ਮਾਂ ਨਾਲ ਜੁੜਿਆ ਹੈ। ਹਿੰਦੂ, ਇਸਾਈ, ਮੁਸਲਮਾਨ ਧਰਮ ਵਿੱਚ ਮਾਂ ਦਾ ਦਰਜਾ ਪੂਜਣ ਜੋਗ ਹੈ। ਦੁਨੀਆਂ ਹੀ ਮਾਂ ਤੋਂ ਪੈਦਾ ਹੋਈ ਹੈ। ਜੋ ਮਾਂ ਦੇ ਕਹਿਣੇ ਵਿੱਚ ਰਹਿੰਦੇ ਹਨ। ਉਹ ਕਦੇ ਰਸਤਾ ਨਹੀਂ ਭੱਟਕਦੇ। ਮਾਂ ਬੱਣਨ ਵਾਲੀਆਂ ਕੁੜੀਆਂ ਨੂੰ ਕਈ ਸਿੱਖ ਜਨਮ ਹੀ ਨਹੀਂ ਦੇਣਾਂ ਚਹੁੰਦੇ। ਮਾਂ ਹੀ ਬੱਣਨ ਵਾਲੀ ਮਾਂ ਨੂੰ ਜਾਨੋਂ ਮਾਰ ਰਹੀ ਹੈ। ਇੰਨਾਂ ਦੀ ਅੱਕਲ ਕਿੰਨੀ ਸੁਗੜ ਗਈ ਹੈ। ਜਿਸ ਨੇ ਫੈਲਾਉਣਾਂ ਹੈ। ਬੱਚੇ ਪੈਦਾ ਕਰਨੇ ਹਨ। ਆਉਣ ਵਾਲੀਆਂ ਪੀੜੀਆਂ ਨੂੰ ਅੱਗੇ ਤੋਰਨਾਂ ਹੈ। ਉਸੇ ਨੂੰ ਮਾਰੀ ਜਾਂਦੇ ਹਨ। ਮਰਦਾਂ ਨੇ ਉਸੇ ਤੋਂ ਤੱਪਦੇ ਸਰੀਰ ਦੀ ਅੱਗ ਬੁੱਝਾਉਣੀ ਹੈ। ਜੇ ਧੀਆਂ ਨੂੰ ਇਸੇ ਤਰਾਂ ਮਾਰਦੇ ਰਹੇ। ਫਿਰ ਸਿੰਘ ਹੀ ਸਿੰਘਾ ਨਾਲ ਖਹਿੱਣਗੇ। ਵੈਸੇ ਨਾਂਮ ਗੋਰਿਆਂ ਦਾ ਬਦਨਾਂਮ ਹੈ। ਆਦਤਾ ਸਭ ਦੀਆਂ ਮਿਲਦੀਆਂ ਹਨ। ਉਪਜ ਕਿਵੇ ਵਧੇਗੀ? ਮਰਦ ਕੁੱਝ ਹੀ ਦਹਾਕਿਆਂ ਵਿੱਚ ਖ਼ਤਮ ਹੋ ਜਾਂਣਗੇ। ਬੰਦਾ ਅਸਲ ਵਿੱਚ ਕਿਸੇ ਨੂੰ ਪਿਆਰ ਨਹੀਂ ਕਰਦਾ। ਆਪਣੇ-ਆਪ ਨੂੰ ਪਿਆਰ ਕਰਦਾ ਹੈ। ਆਪਦਾ ਵਕਤ ਲੰਘ ਗਿਆ। ਕੋਈ ਕਿਸੇ ਖੂਹ ਵਿੱਚ ਡਿੱਗੇ। ਸਮਝ ਨਹੀਂ ਆਉਂਦੀ। ਲੋਕ ਮਰਦਾਂ ਨੂੰ ਹਊਆ ਕਿਉਂ ਸਮਝਦੇ ਹਨ। ਮਰਦ ਔਰਤ ਤੋਂ ਤਾਕਤਬਾਰ ਹੈ। ਪਰ ਇੰਨਾਂ ਵਿਚੋਂ ਬਹੁਤਿਆਂ ਦੀ ਬੁੱਧੀ ਰੱਬ ਨੇ ਘੱਟ ਹੀ ਦਿੱਤੀ ਹੈ। ਇਕੋ ਗੱਲ ਨੂੰ 10 ਬਾਰ ਦੱਸਣ ਨਾਲ ਵੀ ਖਾਨੇ ਵਿੱਚ ਨਹੀਂ ਪੈਂਦੀ। ਸ਼ਇਦ ਇਸੇ ਲਈ ਬਹੁਤੀਆਂ ਨੌਕਰੀ ਦੇਣ ਵਾਲੇ ਔਰਤਾਂ ਨੂੰ ਪਹਿਲ ਦਿੰਦੇ ਹਨ। ਸਕੂਲ ਪੜ੍ਹਾਈ ਤੋਂ ਲੈ ਕੇ ਕੁੜੀਆਂ ਨੰਬਰ ਵੰਨ ਉਤੇ ਆਉਦੀਆਂ ਹਨ। ਜਿਹੜੇ ਘਰ ਵਿੱਚ ਔਰਤ ਨਹੀਂ ਹੁੰਦੀ। ਉਹ ਘਰ ਨਰਕ ਲੱਗਦਾ ਹੈ। ਕੋe ਿਚੀਜ਼ ਥਾ ਸਿਰ ਨਹੀਂ ਹੁੰਦੀ। ਰਸੋਈ ਉਲਟੀ-ਪੁਲਟੀ ਹੋ ਜਾਂਦੀ ਹੈ। ਔਰਤ ਬਗੇਰ ਘਰ ਉਜੜ ਜਾਂਣਗੇ। ਖਾਨਦਾਨ ਡੁਬ ਜਾਂਣਗੇ। ਦੁਨੀਆਂ ਖੱਤਮ ਹੋ ਜਾਵੇਗੀ। ਔਰਤ ਔਰ ਹੱਥੋਂ ਹਾਰ ਜਾਵੇਗੀ। ਸਦਾ ਲਈ ਮਰ ਜਾਵੇਗੀ। ਫਿਰ ਅੰਮ੍ਰਿਤ ਤਿਆਰ ਕਰਕੇ, ਖਾਲਸੇ ਬਣਾਉਣ ਦੀ ਲੋੜ ਨਹੀਂ ਹੈ। ਨਾਂ ਹੀ ਖਾਲਸੇ ਜੰਮਣ ਵਾਲੀ ਰਹੇਗੀ। ਕੌਮ ਕਿਥੋਂ ਬਚਣੀ ਹੈ। ਜੇ ਧੀਆਂ ਜੰਮਣ ਤੋਂ ਤੋਬਾ ਕਰਦੇ ਰਹੇ।

Comments

Popular Posts