ਹਰ ਰੋਜ਼ ਕਿੰਨੇ ਝੂਠ ਬੋਲਦੇ ਹੋ, ਉਸ ਦਾ ਦੂਜੇ ਬੰਦੇ ਨੂੰ ਕੀ ਫ਼ੈਇਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕਈ ਲੋਕ ਆਪਦਾ ਤਾਂ ਸਮਾਂ ਖ਼ਰਾਬ ਕਰਦੇ ਹੀ ਹਨ। ਦੂਜੇ ਦਾ ਵੀ ਸਮਾਂ ਖ਼ਰਾਬ ਕਰਦੇ ਹਨ। ਹਰ ਰੋਜ਼ ਨਵੀਂ ਕਹਾਣੀ ਬੱਣਾਂ ਕੇ ਸੁਣਾ ਦਿੰਦੇ ਹਨ। ਜਿੰਨਾਂ ਗੱਲਾਂ ਦਾ ਕੋਈ ਅਰਥ ਨਹੀਂ ਹੈ। ਉਸ ਵਿੱਚ ਬਹੁਤਾ ਝੂਠ ਹੁੰਦਾ ਹੈ। ਹਰ ਰੋਜ਼ ਕਿੰਨੇ ਝੂਠ ਬੋਲਦੇ ਹੋ, ਉਸ ਦਾ ਦੂਜੇ ਬੰਦੇ ਨੂੰ ਕੀ ਫ਼ੈਇਦਾ ਹੈ? ਕਈ ਘਰ ਹੁੰਦੇ ਹੀ ਮੁਕਰ ਜਾਂਦੇ ਹਨ। ਕਈ ਲੋਕ ਫੋਨ ਹੀ ਨਹੀਂ ਚੱਕਦੇ। ਜਦੋਂ ਮਿਲਦੇ ਹਨ। 20 ਬਹਾਨੇ ਬੱਣਾਉਂਦੇ ਹਨ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਲੋਕ ਦਿਹਾੜੀਆਂ ਕਰਦੇ ਹਨ। ਜੈਸਾ ਵੀ ਕੰਮ ਲੱਭਦਾ ਹੈ। ਉਹੀ ਝੱਟ ਫੜ ਲੈਂਦੇ ਹਨ। ਕਈਆਂ ਨੁੰ ਹਰ ਰੋਜ਼ ਨਵੇਂ ਕੰਮ ਉਤੇ ਜਾਂਣਾਂ ਪੈਂਦਾ ਹੈ। ਕਈ ਤਾਂ ਡਾਕਟਰ, ਵਕੀਲ ਊਚੀ ਵਿਦਿਆ ਹਾਂਸਲ ਕਰਕੇ ਟੈਕਸੀਆਂ, ਟੱਰਕ ਚਲਾਉਂਦੇ ਹਨ। ਦਫ਼ਤਰਾਂ ਦੀ ਸਫ਼ਾਈ ਕਰਕੇ ਰੋਟੀ ਰੋਜ਼ੀ ਕਮਾਉਂਦੇ ਹਨ। ਲੋਕ ਹੋਰ ਵੀ ਬਹੁਤ ਵੱਡੇ ਬਿਜ਼ਨਸ ਚਲਾ ਰਹੇ ਹਨ। ਮੇਹਨਤ ਕਰਨੀ ਮਾਂਣ ਵਾਲੀ ਗੱਲ ਹੈ। ਪੰਜਾਬੀ ਭਾਰਤੀ, ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚੋਂ ਲੋਕ ਨੋਟ ਕਮਾਂ ਕੇ ਪਿਛੇ ਨੂੰ ਭੇਜਦੇ ਹਨ। ਉਹ ਹੋਰ ਜ਼ਮੀਨਾਂ ਖ੍ਰੀਦਦੇ ਹਨ। ਘਰ ਬੱਣਾਉਂਦੇ ਹਨ। ਬਹੁਤ ਘੱਟ ਹੋਣੇ ਹਨ। ਜਿੰਨਾਂ ਨੇ ਆਪਣੇ ਵਾਧੂ ਘਰ-ਜ਼ਮੀਨ ਵੇਚ ਕੇ, ਕਨੇਡਾ, ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਵੇਚ ਕੇ, ਇਨਾਂ ਦੇਸ਼ਾਂ ਦੇ ਵਿੱਚ ਪੂੰਝੀ ਲਗਾਈ ਹੋਵੇ। ਸਗੋ ਇੰਨਾਂ ਦੇਸ਼ਾਂ ਵਿਚੋਂ ਡਾਲਰ ਹੂੰਝ ਕੇ ਪਿਛੇ ਨੂੰ ਭੇਜੀ ਜਾਂਦੇ ਹਨ। ਕਈ ਤਾਂ ਐਸੀਆਂ ਫੜਾਂ ਮਾਰਦੇ ਹਨ। ਕਹਿੰਦੇ ਹਨ, " ਪੰਜਾਬ ਵਿੱਚ ਸਾਡੀ ਤਾਂ ਕਰੋੜਾ, ਅਰਬਾਂ ਦੀ ਜਾਇਦਾਦ ਪਈ ਹੈ। ਇਥੇ ਆ ਕੇ ਗੱਲਤੀ ਕੀਤੀ ਹੈ। ਛੇਤੀ ਹੀ ਪਿਛੇ ਮੁੜ ਜਾਂਣਾਂ ਹੈ। ਬੱਸ ਸਿਆਲ ਉਥੇ ਜਾ ਕੇ ਕੱਟਣਾਂ ਹੈ। " ਪਰ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦੇ ਸਿਆਲਾਂ ਵਿੱਚ ਹੀਟਡ ਘਰ ਤੇ ਹੋਰ ਐਸ਼ ਅਰਾਮ ਪਿਛੇ ਨਹੀਂ ਮੁੜਨ ਦਿੰਦੇ। ਗੱਲਾਂ ਤਾਂ ਇਸ ਤਰਾਂ ਕਰਦੇ ਹਨ। ਜਿਵੇਂ ਉਹ ਇੰਨੇ ਅਮੀਰ ਹਨ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਨੂੰ ਹਿਲ ਸਟੇਸ਼ਨ ਸਮਝਿਆ ਹੋਇਆ ਹੈ। ਪਰ ਜਾਂਦੇ ਕਿਤੇ ਨਹੀਂ ਹਨ। ਸਾਲਾਂ ਤੋਂ ਇਥੇ ਹੀ ਤੁਰੇ ਫਿਰਦੇ ਹਨ। ਸਗੋਂ ਉਹੀ ਬੰਦੇ ਫੜਾ ਮਾਰਨ ਵਾਲੇ, ਨਵੇਂ ਕੰਮ ਦੀ ਭਾਲ ਵਿੱਚ ਦੇਖੇ ਹਨ। ਕਈ ਤਾ ਇਹੋ-ਜਿਹੇ ਕਿੰਨੇ ਸਾਲਾਂ ਤੋਂ ਇੰਡੀਆ ਮੁੜ ਕੇ ਵੀ ਨਹੀਂ ਗਏ। ਜਦੋਂ ਕੋਈ ਨਵਾਂ-ਨਵਾਂ ਇੰਡੀਆ ਤੋਂ ਆਉਂਦਾ ਹੈ। ਆਪਣੇ-ਆਪ ਨੂੰ ਬਹੁਤ ਅਮੀਰ ਦੱਸਦਾ ਹੈ। ਮੈਂ ਆਪ ਵੀ ਕਈਆਂ ਨੂੰ ਪੁੱਛਿਆ ਹੈ। ਇਥੇ ਕਨੇਡਾ ਤੇ ਪੰਜਾਬ ਵਿੱਚ ਕੀ ਫ਼ਰਕ ਲੱਗਦਾ ਹੈ? ਇੱਕ ਨੇ ਕਿਹਾ, " ਉਥੇ ਤਾਂ ਲੋਕਾਂ ਕੋਲੋ ਸਵੇਰੇ-ਸਵੇਰੇ ਪੈਸੇ ਹੀ ਫੜਨੇ ਹੁੰਦੇ ਸਨ। ਥੱਬਿਆ ਦੇ ਥੱਬੇ ਨੋਟਾਂ ਦੇ ਪਿਉ ਨੂੰ ਲਿਆ ਕੇ, ਦੇਈਦੇ ਸਨ। ਕਨੇਡਾ ਵਿੱਚ ਟੁੱਟ ਕੇ, ਮਰੀਦਾ ਹੈ। ਪਿਛੇ ਹੀ ਮੁੜ ਜਾਂਣਾਂ ਹੈ। " ਐਸਾ ਕੋਈ ਬਿਜ਼ਨਸ ਤਾ ਗੁਰਦੁਆਰੇ ਦੀ ਗੋਲਕ ਹੀ ਹੋ ਸਕਦੀ ਹੈ। ਜੋ ਬਗੈਰ ਹੱਥ ਪੈਰ ਮਾਰੇ ਨੋਟਾਂ ਦੀਆਂ ਪੰਡਾਂ ਦਿੰਦੀ ਹੈ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਗੁਰਦੁਆਰੇ ਦੀ ਗੋਲਕਾਂ ਡਾਲਰ ਆਂਏਂ ਸਿੱਟਦੇ ਹਨ। ਜਿਵੇਂ ਤਮਾਸ਼ਾ ਦਿਖਾਉਣ ਵਾਲੇ ਬਾਜੀਗਰ ਮੂਹਰੇ ਦਮੜੇ ਸਿੱਟੀਦੇ ਹਨ।
ਵੈਸੇ ਤਾਂ ਇਹੋ ਜਿਹੇ ਹੋਰ ਵੀ ਬਥੇਰੇ ਹਨ। ਜੋ ਹਵਾ ਵਿੱਚ ਫੋਕੀਆਂ ਬਾਤਾ ਕਰਦੇ ਰਹਿੰਦੇ ਹਨ। ਕਿਸੇ ਨੇ ਦੂਜੇ ਦੇ ਧੰਨ ਤੋਂ ਕੀ ਲੈਣਾਂ ਦੇਣਾਂ ਹੈ? ਇੱਕ ਬੰਦਾ ਗੁਰਦੁਆਰੇ ਸਵੇਰੇ 6 ਵਜੇ ਪਹੁੰਚ ਜਾਂਦਾ ਹੈ। ਦੁੱਧ ਵਿੱਚ ਪੱਤੀ ਪਾ ਕੇ, ਚਾਹ ਉਥੇ ਜਾ ਕੇ ਪੀਂਦਾ ਹੈ। ਤਿੰਨੇ ਸਮੇਂ ਉਥੇ ਰੋਟੀਆਂ ਖਾਂਦਾ ਹੈ। ਬਹੁਤੀ ਬਾਰ ਲੰਗਰ ਵਿੱਚ ਹੀ ਬੈਠਾ ਹੁੰਦਾ ਹੈ। ਕਿਹੜੀ ਨਵੀਂ ਮਿਠਾਆਈ ਜਾਂ ਫ਼ਲ ਲੰਗਰ ਵਿੱਚ ਆਇਆ? ਉਸ ਦੀ ਨੀਅਤ ਵਿੱਚ ਰਹਿੰਦੀ ਹੈ। ਇਸ ਦੀਆਂ ਉਹੀਂ ਗੱਲਾਂ, ਮੈਂ ਕਈ ਬਾਰ ਸੁਣੀਆਂ ਹਨ। ਕਹਿੰਦਾ ਹੈ, " ਜਗਰਾਉ ਕੋਲ ਪੂਰਾ ਮੁਰਾਬਾ ਹੈ। ਉਸ ਵਿਚੋਂ ਕਿੱਲਾ ਦਾਨ ਕਰ ਦਿੱਤਾ ਹੈ। ਫਲਾਣਾ ਦੋਤਾ ਡਾਕਟਰ ਬੱਣ ਗਿਆ ਹੈ। ਪੋਤਾ ਵਕਾਲਤ ਕਰਦਾ ਹੈ। ਪੁੱਤਰ ਰੀਅਲ ਸਟੇਟ ਹੈ। ਘਰ ਬੜਾ ਪੈਸਾ ਹੈ। " ਸੁਣ ਕੇ ਹਾਸਾ ਆਉਂਦਾ ਹੈ। ਜਿਸ ਦੇ ਘਰ ਇੰਨੀਆਂ ਬਰਕਤਾਂ ਹਨ। ਉਹ ਲੋਕਾਂ ਦਾ ਚੜ੍ਹਾਵਾਂ ਕਿਉਂ ਛੱਕਦਾ ਹੈ? ਸਗੋਂ ਆਪਣੇ ਪਰਿਵਾਰ ਵਿੱਚ ਰਹਿ ਕੇ, ਉਨਾਂ ਨੂੰ ਆਪਣਾਂ ਪਿਆਰ ਦੇਵੇ।
ਇੱਕ ਬੰਦਾ ਦੱਸਣ ਲੱਗਾ, " ਮੇਰੇ ਕੋਲ ਪੰਜ ਘਰ ਹਨ। ਸਾਰੇ ਕਿਰਾਏ ਉਤੇ ਦਿੱਤੇ ਹਨ। ਬਹੁਤ ਪੈਸੇ ਆ ਰਹੇ ਹਨ। " ਉਹ ਗੱਲਾਂ ਕਰਦਾ ਹੋਇਆ, ਉਠ ਕੇ ਬਾਥਰੂਮ ਚਲਾ ਗਿਆ। ਉਸ ਦੇ ਨੇੜੇ ਦੇ ਦੋਸਤ ਨੇ ਦੱਸਿਆ, " ਇਹ ਇੱਕ ਕੰਮਰੇ ਵਿੱਚ ਕਿਰਾਏ ਉਤੇ ਰਹਿੰਦਾ ਹੈ। ਉਸ ਦੇ ਮਕਾਨ ਮਾਲਕ ਦੇ ਪੰਜ ਘਰ ਹਨ। " ਇੱਕ ਹੋਰ ਬੁੱਢੀ ਔਰਤ ਪੁੱਤਰਾਂ ਦੀ ਮਾਂ ਸੀ। ਧੀ ਜੰਮੀ ਨਹੀਂ ਸੀ। ਉਹ ਆਪਣੇ ਦੋਂਨਾਂ ਪੁੱਤਰਾਂ ਦੀਆਂ ਗੱਲਾਂ ਕਰ ਰਹੀ ਸੀ, " ਮੇਰੇ ਪੁੱਤਰ ਬਹੁਤ ਆਗਿਆਕਾਰ ਹਨ। ਬਹੂਆਂ ਬਹੁਤ ਪੜ੍ਹੀਆਂ ਲਿਖੀਆਂ ਹਨ। ਉਨਾਂ ਨੇ ਬਹੁਤ ਵੱਡੇ ਘਰ ਬੱਣਾ ਲਏ ਹਨ। ਪੁੱਤਰ ਬਹੁਤ ਕਮਾਈਆਂ ਕਰਦੇ ਹਨ। " ਕਿਸੇ ਨੇ ਪੁੱਛਿਆ, " ਲੱਗਦਾ ਹੈ, ਤੇਰੀਆਂ ਨੂੰਹਾਂ ਤੇਰੀ ਬਹੁਤ ਸੇਵਾ ਕਰਦੀਆਂ ਹਨ। ਤੂੰ ਕਿਹੜੀ ਬਹੂ ਨਾਲ ਰਹਿੰਦੀ ਹੈ? " ਉਸ ਨੇ ਕਿਹਾ, " ਮੈਂ ਕਿਸੇ ਤੋਂ ਕਿਉਂ ਸੇਵਾ ਕਰਾਂਵਾਗੀ? ਮੇਰੇ ਆਪਣੇ ਅੰਗ-ਪੈਰ ਕੰਮ ਕਰਦੇ ਹਨ। ਆਪਦੇ ਘਰ ਦੇ ਪੈਸੇ ਘਰ ਵੇਚ ਕੇ ਮੁੰਡਿਆਂ ਨੂੰ ਵੰਡ ਦਿੱਤੇ। ਮੈਨੂੰ ਗੋਰਮਿੰਟ ਨੇ ਰਹਿੱਣ ਲਈ ਘਰ ਦਿੱਤਾ ਹੈ। ਮੇਰੇ ਲਈ ਬੁੱਢਾਪਾ ਪੈਨਸ਼ਨ ਬਹੁਤ ਹੈ। " ਸਾਰੇ ਨੂੰ ਤਰਸ ਦੀਆ ਨਜ਼ਰਾਂ ਨਾਲ ਦੇਖਣ ਲੱਗ ਗਏ।

Comments

Popular Posts