ਔਰਤ ਮਰਦ ਵਿਚੋਂ ਖ਼ਤਰਨਾਕ ਕਿਹੜਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਔਰਤ ਮਰਦ ਉਹੀ ਕਦੇ ਅੱਖ ਵਿੱਚ ਪਾਏ ਨਹੀਂ ਰੜਕਦੇ। ਉਹੀ ਖ਼ਤਰਨਾਕ ਬੱਣ ਕੇ, ਬੰਦੇ ਦੀ ਜਾਨ ਲੈ ਲੈਂਦੇ ਹਨ। ਇੱਕ ਦੂਜੇ ਤੋਂ ਲੋਕ ਇੰਨੇ ਅੱਕ ਜਾਂਦੇ ਹਨ। ਅੰਤ ਨੂੰ ਸੱਚੀ ਅੰਤ ਕਰ ਦਿੰਦੇ ਹਨ। ਇਹ ਕੋਈ ਕੁੱਝ ਵੀ ਪੱਕਾ ਨਿਰਨੇ ਨਾਲ ਨਹੀਂ ਕਹਿ ਸਕਦੇ। ਕਈ ਬੰਦੇ ਵੀ ਜ਼ਨਾਨੀਆਂ ਵਰਗੇ ਹੁੰਦੇ ਹਨ। ਭਾਂਡੇ ਧੋਣ ਨੂੰ ਕਹਿ ਦੇਵੋਂ। ਸੱਸਾਂ, ਨੱਣਦਾਂ ਵਾਂਗ ਭਾਂਡੇ ਨਾਲੋਂ ਭਾਡਾ ਧੋਣ ਨੂੰ ਛੱਡ ਦਿੰਦੇ ਹਨ। ਅਸਲ ਵਿੱਚ ਇਹ ਮਰਦ ਭਾਂਡੇ ਮਾਂਜਣ ਨੂੰ ਥੋੜੀ ਹਨ? ਬੰਦਾ ਹਰ ਹਰਕਤ ਆਪਣੇ ਘਰ ਵਿਚੋਂ ਸਿੱਖਦਾ ਹੈ। ਪੁੱਤਰ ਪਿਉ ਵਰਗਾ ਹੀ ਬੱਣੇਗਾ। ਉਹ ਦੇਖਦਾ ਹੈ। ਘਰ ਵਿੱਚ ਕੀ ਹੋ ਰਿਹਾ ਹੈ? ਕੌਣ ਕੀ ਕਰਦਾ ਹੈ? ਅੋਰਤਾਂ ਦੇ ਕੀ ਕੰਮ ਹਨ? ਮਰਦ ਕੀ ਕੰਮ ਕਰਦੇ ਹਨ? ਜੇ ਡੈਡੀ ਨੇ ਰੋਟੀਆਂ ਨਹੀਂ ਬੇਲੀਆਂ। ਪੁੱਤਰ ਕੁੱਕ ਕਿਵੇ ਬੱਣ ਜਾਵੇਗਾ? ਪਰ ਬਾਹਰਲੇ ਦੇਸ਼ਾਂ ਵਿੱਚ ਆ ਕੇ, ਬੰਦੇ ਦੇ ਪੁੱਤ ਬੱਣ ਗਏ ਹਨ। ਇਥੇ ਕਿਹੜਾ ਮਾਂ ਬੈਠੀ ਹੈ? ਆਪ ਹੀ ਹੱਥ ਫੂਕਣੇ ਪੈਂਦੇ ਹਨ। ਧੀ ਵੀ ਘਰ ਵਿਚੋਂ ਲਿਆਕਤ ਸਿੱਖਦੀ ਹੈ। ਜਿਵੇਂ ਮਾਂ ਬੋਲਦੀ-ਚਲਦੀ ਹੈ। ਜਿਹੜੇ ਕੰਮ ਨੂੰ ਮਾਂ ਹੱਥ ਪਾਉਂਦੀ ਹੈ। ਉਹ ਸਬ ਆਪੇ ਦਿਮਾਗ ਵਿੱਚ ਫਿੱਟ ਹੋ ਜਾਂਦਾ ਹੈ। ਸ਼ੁਰੂ ਤੋਂ ਆਦਤਾਂ ਪਈਆ। ਸਾਰੀ ਉਮਰ ਨਹੀਂ ਬਦਲ ਦੀਆਂ। ਸਬ ਹਰਕਤਾਂ ਇੱਕ ਦੂਜੇ ਤੋਂ ਸਿੱਖਦੇ ਹਨ। ਕਈ ਚੰਗੇ ਬੰਦੇ ਵੀ ਵਿਗੜੀਆਂ ਆਦਤਾਂ ਵਾਲੇ ਦੀ ਰੀਸ ਕਰਦੇ ਹਨ। ਵਿਗੜੀਆਂ ਆਦਤਾਂ ਵਾਲੇ ਸੌਖੀ ਜਿੰਦਗੀ ਜਿਉਂਦੇ ਹਨ। ਉਹ ਆਪਦਾ ਕੰਮ ਦੂਜਿਆ ਲਈ ਛੱਡਦੇ ਹਨ। ਇਹ ਸ਼ੈਤਾਨ ਲੋਕ ਹਨ। ਸਾਊ ਬੰਦੇ ਚੱਲ ਹੋਊ ਕਹਿ ਕੇ, ਦੂਜੇ ਦਾ ਕੰਮ ਕਰਦੇ ਹਨ। ਦੂਜਿਆਂ ਦੇ ਰਾਹਾਂ ਵਿਚੋਂ ਕੰਢੇ ਚੁਗਦੇ ਹਨ। ਆਪਣੇ ਮੂੰਹ ਵਿਚੋਂ ਨਿਵਾਲਾ ਕੱਢ ਕੇ ਭੁੱਖੇ ਨੂੰ ਦੇ ਦਿੰਦੇ ਹਨ। ਬਹੁਤੇ ਲੋਕਾਂ ਵਿੱਚ ਵੰਡ ਕੇ ਖਾਣ ਦੀ ਆਦਤ ਹੁੰਦੀ ਹੈ। ਜੋ ਚੰਗਾ ਵੀ ਲੱਗਦਾ ਹੈ। ਹੋ ਸਕਦਾ ਹੈ, ਨਾਲ ਵਾਲਾ ਬਹੁਤ ਭੁੱਖਾ ਬੈਠਾ ਹੋਵੇ। ਦੂਜੇ ਖਾਣ ਲਈ ਪੁੱਛਣਾਂ ਸਿਆਣਪ ਦੀ ਨਿਸ਼ਾਨੀ ਹੈ। ਸਾਰੇ ਕਿਸੇ ਕੋਲੋ ਵੀ ਖਾਂਣ ਲਈ ਚੀਜ਼ ਫੜ੍ਹ ਕੇ ਨਹੀਂ ਖਾਂਣ ਲੱਗ ਜਾਂਦੇ। ਕਈ ਐਸੇ ਵੀ ਹਨ। ਵਿਚਕਾਰ ਬੈਠ ਕੇ ਇੱਕਲੇ ਪੇਟ ਪੂਜਾ ਕਰ ਲੈਂਦੇ ਹਨ। ਐਸੇ ਲੋਕਾਂ ਦੀ ਨੀਅਤ ਮਾੜੀ ਹੁੰਦੀ ਹੈ। ਵੈਸੇ ਤਾਂ ਸਾਰੇ ਕਿਸੇ ਤੋਂ ਲੈ ਕੇ ਨਹੀਂ ਖਾਦੇ। ਅੱਗਲੇ ਦੀ ਨੀਅਤ ਦਾ ਕੀ ਪਤਾ ਹੁੰਦਾ? ਫੂਡ ਵਿੱਚ ਜ਼ਹਿਰ, ਨਸ਼ਾ ਕੁੱਝ ਵੀ ਹੋ ਸਕਦਾ ਹੈ। ਐਸੀ ਸ਼ਰਾਰਤ ਵਿੱਚ ਲੋਕਾਂ ਦੇ ਆਪਦੇ ਮਕਸਦ ਬਹੁਤ ਹਨ।
ਔਰਤ ਮਰਦ ਵਿਚੋਂ ਖ਼ਤਰਨਾਕ ਕਿਹੜਾ ਹੈ? ਔਰਤਾਂ ਮਰਦਾਂ ਤੋਂ ਜ਼ਿਆਦਾ ਇਰਖ਼ਾਲੂ ਹੁੰਦੀਆਂ ਹਨ। ਉਨਾਂ ਦੀ ਇਰਖ਼ਾ ਦੇ ਵਰਤਾਵੇ ਤੋਂ ਝੱਟ ਦਿਸਣ ਲੱਗ ਜਾਂਦੀ ਹੈ। ਇਹ ਨਿੱਕੀ-ਨਿੱਕੀ ਗੱਲ ਸਹਿ ਨਹੀਂ ਸਕਦੀਆਂ। ਹਰ ਗੱਲ ਦਾ ਬਦਲਾ ਲੈ ਕੇ ਛੱਡਦੀਆਂ ਹਨ। ਮਨ ਉਤੇ ਬਹੁਤਾ ਚਿਰ ਬੋਝ ਪਾ ਕੇ ਨਹੀਂ ਰੱਖਦੀਆਂ। ਕਿਸੇ ਗੱਲ ਦੀ ਖ਼ਬਰ ਲੱਗ ਜਾਵੇ। ਬਿੰਦ ਵਿੱਚ ਦੀ ਕੰਧਾਂ, ਕੋਠੇ ਟਪਾ ਦਿੰਦੀਆਂ ਹਨ। ਹੁਣ ਤਾ ਫੋਨ ਆ ਗਏ ਹਨ। ਫੋਨ ਦੀ ਘੰਟੀ ਨਾਲ ਖ਼ਤਰੇ ਦੀ ਘੰਟੀ ਖੜਕਾ ਦਿੰਦੀਆਂ ਹਨ। ਆਪਦੀ ਜਾਨ ਸੂਲੀ ਉਤੇ, ਟੰਗੀ ਰੱਖਦੀਆਂ ਹਨ। ਕਈ ਤਾਂ ਆਲੇ ਦੁਆਲੇ ਵਿੱਚ ਸ਼ਾਂਤੀ ਨਹੀਂ ਰਹਿੱਣ ਦਿੰਦੀਆਂ। ਮੇਰੇ ਨਾਲ ਪੜ੍ਹਦੀਆਂ ਦੋ ਕੁੜੀਆਂ ਇਕੋਂ ਸਮੇਂ ਮਹਿਮਾਨ ਆਈਆਂ। ਇੱਕ ਸਾਥ ਘੁੰਮ ਰਹੀਆਂ ਸਨ। ਉਹ ਪਹਿਲਾਂ ਵੀ ਦੋ ਕੁ ਥਾਵਾਂ ਉਤੇ ਜਾ ਆਈਆਂ ਸਨ। ਕਿਸੇ ਗੱਲ ਪਿਛੇ ਇੱਕ ਦੂਜੀ ਨਾਲ ਗੁਸੇ ਸਨ। ਉਨਾਂ ਦੇ ਪਤੀ ਨਾਲ ਸਨ। ਹੁਣ ਠੰਡ ਹੋ ਗਈ ਹੈ। ਇਸ ਲਈ ਠੰਡ ਤੋਂ ਬਚਾ ਲਈ ਹੀਟਰ ਚੱਲੀ ਜਾਂਦੇ ਹਨ। ਮੈਨੂੰ ਇੱਕ ਨੇ ਕਿਹਾ, " ਸੱਤੀ ਹੀਟਰ ਬੰਦ ਕਰਦੇ। ਇੰਨੀ ਗਰਮੀ ਹੋ ਗਈ ਹੈ। ਪਸੀਨਾਂ ਆ ਰਿਹਾ ਹੈ। " ਅਜੇ 10 ਮਿੰਟ ਹੀਟ ਬੰਦ ਕੀਤੀ ਨੂੰ ਹੋਏ ਸਨ। ਦੂਜੀ ਨੇ ਕਿਹਾ, " ਬਾਹਰ ਗੋਡੇ-ਗੋਡੇ ਬਰਫ਼ ਪਈ ਹੈ। ਤੂੰ ਹੀਟ ਦੇ ਬਿੱਲ ਤੋਂ ਡਰਦੀ ਹੈ, ਤਾਂ ਮੈਂ ਬਿੱਲ ਦੇ ਦੇਵੇਗੀ। " ਪਹਿਲੀ ਨੇ ਫਿਰ ਹੀਟ ਬੰਦ ਕਰਨ ਦੀ ਅਵਾਜ਼ ਲਗਾ ਦਿੱਤੀ। ਮੈਨੂੰ ਇੰਨਾਂ ਦੀਆਂ ਗੱਲਾਂ ਸੁਣ ਕੇ, ਗਰਮੀ ਆ ਗਈ। ਇੰਨਾਂ ਦੇ ਆਉਣ ਕਰਕੇ, ਮੇਰਾ ਲਿਖਣ ਦਾ ਸਮਾਂ ਖ਼ਰਾਬ ਹੋ ਗਿਆ ਸੀ। ਜਦੋਂ ਇਹ ਸੌਣ ਗਈਆਂ। ਮੈਂ ਆਪਣੇ ਲਿਖਣ ਦੀ ਆਦਤ ਪੂਰੀ ਕਰਨ ਲਈ, ਲਿਖਣ ਬੈਠਦੀ, ਕੁੱਝ ਨਾਂ ਕੁੱਝ ਕੰਮਰਿਆਂ ਵਿੱਚ ਕਹਿ ਦਿੰਦੀਆਂ। ਪਹਿਲਾਂ ਦੋਂਨਾਂ ਨੂੰ ਪਾਣੀ ਪੀਣ ਲਈ ਰੱਖ ਕੇ ਆਈ। ਇੱਕ ਨੇ ਗੋਲੀ ਲੈਣੀ ਸੀ। ਦੂਜੀ ਨੇ ਕਿਹਾ, " ਇਹ ਕੋਈ ਬਹੁਤੀ ਹੈ। ਮੈਨੂੰ ਪਾਣੀ ਨਹੀਂ ਦਿੱਤਾ। ਮੈਨੂੰ ਵੀ ਰਾਤ ਨੂੰ ਪੀਣ ਨੂੰ ਪਾਣੀ ਚਾਹੀਦਾ ਹੈ। " ਦੂਜੇ ਦਿਨ ਦੋਂਨਾਂ ਦੇ ਪਤੀ ਟੇਬਲ ਉਤੇ ਖਾਂਣਾ ਖਾ ਰਹੇ ਸਨ। ਦੋਂਨਾਂ ਨੇ ਪੋਲ ਖੋਲ ਦਿੱਤੀ। ਜਿਸ ਨੂੰ ਗਰਮੀ ਲੱਗ ਰਹੀ ਸੀ। ਉਸ ਨੇ ਸੂਟ ਕੇਸ ਵਿੱਚ ਆਪਣਾਂ ਨਾਲ ਲਿਆਦਾ ਹੋਇਆ, ਹੀਟਰ ਸਾਰੀ ਰਾਤ ਲਾਈ ਰੱਖਿਆ। ਜਿਸ ਨੂੰ ਠੰਡ ਲੱਗਦੀ ਸੀ। ਉਹ ਪੱਖੇ ਦੀ ਅਵਾਜ਼ ਤੋਂ ਬਗੈਰ ਸੌਂ ਨਹੀਂ ਸਕਦੀ ਸੀ। ਉਸ ਦਾ ਸਾਰੀ ਰਾਤ ਪੱਖਾ ਲੱਗਾ ਰਿਹਾ ਸੀ।
ਔਰਤਾਂ ਕਿਸੇ ਕੱਤਲ ਵਿੱਚ ਹੋਣ ਘੱਟ ਹੀ ਸੁਣਿਆਂ ਹੈ। ਔਰਤਾਂ ਬਾਪ, ਪਤੀ, ਭਰਾ, ਪੁੱਤਰ ਦਾ ਕੱਤਲ ਕਰ ਦੇਣ 2% ਵੀ ਮਸਾਂ ਐਸਾ ਚਾਨਸ ਹੁੰਦਾ ਹੈ। ਬਹੁਤੇ ਕੱਤਲਾਂ ਵਿੱਚ ਮਰਦ ਹੀ ਹੁੰਦੇ ਹਨ। ਇਹ ਦਿਲ ਦੇ ਬਹੁਤ ਕਠੋਰ ਹੁੰਦੇ ਹਨ। ਹਰ ਗੱਲ ਬਰਦਾਸਤ ਕਰੀ ਜਾਂਦੇ ਹਨ। ਔਰਤਾਂ ਵਾਂਗ ਬਿਰ-ਬਿਰ ਨਹੀਂ ਕਰਦੇ। ਘੱਟ ਬੋਲਦੇ ਹਨ। ਸਿਧਾ ਬੰਦੇ ਨੂੰ ਪਾਰ ਕਰ ਦਿੰਦੇ ਹਨ। ਇੱਕ ਧੱਫ਼ਾ ਹੀ ਮਾਰ ਦੇਣ, ਬੰਦੇ ਦੇ ਕਸੂਤੀ ਸੱਟ ਲੱਗ ਜਾਵੇ, ਅੱਗਲਾ ਪਾਣੀ ਨਹੀਂ ਮੰਗਦਾ। ਸੁਭਾਅ ਵਿੱਚ ਮਰਦ ਆਪਣੇ ਆਪ ਨੂੰ ਸਖ਼ਤ ਹੀ ਜ਼ਾਹਰ ਕਰਦੇ ਹਨ। ਤਰਸ ਘੱਟ ਹੀ ਕਰਦੇ ਹਨ। ਬਹੁਤ ਘੱਟ ਮਰਦ ਕਿਸੇ ਸਹਮਣੇ ਰੋਂਦੇ ਹਨ।
ਔਰਤਾਂ ਪਿਘਲ ਬਹੁਤ ਜਲਦੀ ਜਾਂਦੀਆਂ ਹਨ। ਰੋਣਾਂ ਤਾ ਅੱਖਾਂ ਵਿੱਚ ਝੱਟ ਛੱਲ ਪੈਂਦਾ ਹੈ।

Comments

Popular Posts